ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥
ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥
ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ ॥
ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥
ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥
ਮਿਲਿ ਸਾਧੂ ਸੰਗਿ ਉਧਾਰੁ ਹੋਇ ਮੁਖ ਊਜਲ ਦਰਬਾਰਿ ॥੩॥
ਗਉੜੀਮਾਝਮਹਲਾ੫॥
ਹਰਿਰਾਮਰਾਮਰਾਮਰਾਮਾ॥
ਜਪਿਪੂਰਨਹੋਏਕਾਮਾ॥੧॥ਰਹਾਉ॥
ਰਾਮਗੋਬਿੰਦਜਪੇਦਿਆਹੋਆਮੁਖੁਪਵਿਤ੍ਰੁ॥
ਹਰਿਜਸੁਸੁਣੀਐਜਿਸਤੇਸੋਈਭਾਈਮਿਤ੍ਰੁ॥੧॥
ਸਭਿਪਦਾਰਥਸਭਿਫਲਾਸਰਬਗੁਣਾਜਿਸੁਮਾਹਿ॥
ਕਿਉਗੋਬਿੰਦੁਮਨਹੁਵਿਸਾਰੀਐਜਿਸੁਸਿਮਰਤਦੁਖਜਾਹਿ॥੨॥
ਜਿਸੁਲੜਿਲਗਿਐਜੀਵੀਐਭਵਜਲੁਪਈਐਪਾਰਿ॥
ਮਿਲਿਸਾਧੂਸੰਗਿਉਧਾਰੁਹੋਇਮੁਖਊਜਲਦਰਬਾਰਿ॥੩॥
ਜੀਵਨਰੂਪਗੋਪਾਲਜਸੁਸੰਤਜਨਾਕੀਰਾਸਿ॥
ਨਾਨਕਉਬਰੇਨਾਮੁਜਪਿਦਰਿਸਚੈਸਾਬਾਸਿ॥੪॥੩॥੧੭੧॥
gaurī mājh mahalā 5 .
har rām rām rām rāmā .
jap pūran hōē kāmā .1. rahāu .
rām gōbind japēdiā hōā mukh pavitr .
har jas sunīai jis tē sōī bhāī mitr .1.
sabh padārath sabh phalā sarab gunā jis māh .
kiu gōbind manah visārīai jis simarat dukh jāh .2.
jis lar lagiai jīvīai bhavajal paīai pār .
mil sādhū sang udhār hōi mukh ūjal darabār .3.
jīvan rūp gōpāl jas sant janā kī rās .
nānak ubarē nām jap dar sachai sābās .4.3.171.
Gauri Majh 5th Guru.
Lord God, All pervading is the Lord God.
By remembering Him, the affairs are adjusted. Pause.
By repeating the Name of the World Lord, the mouth Becomes Pure.
He, who recites to me God's praise is my brother and friend.
In whom are all the valuables, all the gifts, and all the virtues,
why should we forget that World-Lord from mind, by remembering whom the miseries depart.
Think of God, being attached with whose skirt, man loves and crosses the terrible ocean.
By meeting the Society of Saints, the mortal is saved, and his face sparkles in Lord's court.
The praise of the World Cherisher is the essence of life. and the capital of the holy persons.
Nanak is saved by remembering Lord's Name, and gets acclamation in the True court.
Gauree Maajh, Fifth Mehl:
The Lord, the Lord, Raam, Raam, Raam:
meditating on Him, all affairs are resolved. ||1||Pause||
Chanting the Name of the Lord of the Universe, one's mouth is sanctified.
One who recites to me the Praises of the Lord is my friend and brother. ||1||
All treasures, all rewards and all virtues are in the Lord of the Universe.
Why forget Him from your mind? Remembering Him in meditation, pain departs. ||2||
Grasping the hem of His robe, we live, and cross over the terrifying worldocean.
Joining the Saadh Sangat, the Company of the Holy, one is saved, and one's face becomes radiant in the Court of the Lord. ||3||
The Praise of the Sustainer of the Universe is the essence of life, and the wealth of His Saints.
Nanak is saved, chanting the Naam, the Name of the Lord; in the True Court, he is cheered and applauded. ||4||3||171||
ਗਉੜੀ ਮਾਝ ਮਹਲਾ ੫ ॥
ਹੇ ਭਾਈ !) ਹਰੀ, ਰਾਮ ਰਾਮ ਰਾਮ,
ਜਪ ਕੇ (ਸਾਡੇ ਸਾਰੇ) ਕਾਰਜ ਸੰਪੂਰਨ ਹੋ ਗਏ ਹਨ।੧।ਰਹਾਉ।
ਰਾਮ, ਗੋਬਿੰਦ ਦਾ (ਨਾਮ) ਜਪਦਿਆਂ (ਸਾਡਾ) ਮੂੰਹ ਵੀ ਪਵਿਤਰ ਹੋ ਗਿਆ ਹੈ।
ਜਿਸ ਤੋਂ ਹਰੀ ਦਾ ਜਸ ਸੁਣਿਆ ਜਾਏ (ਸਹੀ ਅਰਥਾਂ) ਵਿਚ ਓਹੀ ਭਾਈ ਮਿੱਤਰ ਹੁੰਦਾ ਹੈ।੧।
ਜਿਸ ਵਿਚ ਸਾਰੇ ਪਦਾਰਥ, ਸਾਰੇ ਫਲ, ਸਾਰੇ ਗੁਣ ਹਨ,
(ਹੇ ਭਾਈ ! ਉਸ) ਗੋਬਿੰਦ ਨੂੰ ਮਨ ਤੋਂ ਕਿਉਂ ਭੁਲਾਈਏ ਜਿਸ ਨੂੰ ਸਿਮਰਦਿਆਂ ਸਾਰ (ਸਾਰੇ) ਦੁੱਖ (ਚਲੇ) ਜਾਂਦੇ ਹਨ?।੨।
ਜਿਸ (ਪ੍ਰਭੂ) ਦੇ ਲੜ ਲਗਣ ਨਾਲ (ਆਤਮਿਕ ਜੀਵਨ) ਜੀਵਿਆ ਜਾਂਦਾ ਹੈ, ਸੰਸਾਰ (ਸਾਗਰ) ਤੋਂ ਪਾਰ ਹੋ ਜਾਈਦਾ ਹੈ।
ਹਮੇਸ਼ਾਂ ਉਸ) ਸਾਧੂ (ਗੁਰੂ) ਦੀ ਸੰਗਤ ਨਾਲ ਮਿਲ ਕੇ (ਜੀਵਨ ਦਾ) ਉਧਾਰ ਹੁੰਦਾ ਹੈ (ਅਤੇ ਪ੍ਰਭੂ ਦੇ) ਦਰਬਾਰ ਵਿਚ ਮੁਖ ਉਜਲਾ ਹੁੰਦਾ ਹੈ।੩।
ਹੇ ਭਾਈ !) ਗੋਪਾਲ ਦਾ ਜਸ ਹੀ ਜੀਵਨ ਰੂਪ ਹੈ (ਅਤੇ ਇਹ ਜਸ ਹੀ) ਸੰਤ ਜਨਾਂ ਦੀ ਪੂੰਜੀ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਸੰਤ ਲੋਕ) ਨਾਮ ਜਪ ਕੇ (ਸੰਸਾਰ ਤੋਂ) ਪਾਰ ਹੋ ਗਏ ਹਨ (ਅਤੇ) ਸਚ (ਪ੍ਰਭੂ ਦੇ) ਦਰ ਉਤੇ (ਉਨ੍ਹਾਂ ਨੂੰ) ਸ਼ਾਬਾਸ਼ ਮਿਲੀ ਹੈ।੪।੩।੧੭੧।
(ਹੇ ਭਾਈ!) ਸਦਾ ਪਰਮਾਤਮਾ ਦਾ ਨਾਮ-
ਜਪ ਕੇ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥
(ਹੇ ਭਾਈ!) ਰਾਮ ਰਾਮ ਗੋਬਿੰਦ ਗੋਬਿੰਦ ਜਪਦਿਆਂ ਮੂੰਹ ਪਵਿਤ੍ਰ ਹੋ ਜਾਂਦਾ ਹੈ।
(ਦੁਨੀਆ ਵਿਚ) ਉਹੀ ਮਨੁੱਖ (ਅਸਲ) ਭਰਾ ਹੈ (ਅਸਲ) ਮਿੱਤਰ ਹੈ, ਜਿਸ ਪਾਸੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ ਜਾਏ ॥੧॥
ਜਿਸ ਦੇ ਵੱਸ ਵਿਚ (ਦੁਨੀਆ ਦੇ) ਸਾਰੇ ਪਦਾਰਥ ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ,
(ਹੇ ਭਾਈ!) ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਹਨ ॥੨॥
(ਹੇ ਭਾਈ! ਉਸ ਗੋਬਿੰਦ ਨੂੰ ਆਪਣੇ ਮਨ ਤੋਂ ਕਦੇ ਭੀ ਭੁਲਾਣਾ ਨਹੀਂ ਚਾਹੀਦਾ) ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲ ਜਾਂਦਾ ਹੈ, ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ,
ਗੁਰੂ ਦੀ ਸੰਗਤਿ ਵਿਚ ਮਿਲ ਕੇ (ਜਿਸ ਦਾ ਸਿਮਰਨ ਕੀਤਿਆਂ ਵਿਕਾਰਾਂ ਤੋਂ) ਬਚਾਉ ਹੋ ਜਾਂਦਾ ਹੈ ਤੇ ਪ੍ਰਭੂ ਦੀ ਹਜ਼ੂਰੀ ਵਿਚ ਸੁਰਖ਼ਰੂ ਹੋ ਜਾਈਦਾ ਹੈ ॥੩॥
ਗੋਪਾਲ-ਪ੍ਰਭੂ ਦੀ ਸਿਫ਼ਤ-ਸਾਲਾਹ ਆਤਮਕ ਜੀਵਨ ਦੇਣ ਵਾਲੀ ਹੈ, ਪ੍ਰਭੂ ਦੀ ਸਿਫ਼ਤ-ਸਾਲਾਹ ਸੰਤ ਜਨਾਂ ਦੇ ਵਾਸਤੇ ਸਰਮਾਇਆ ਹੈ।
ਹੇ ਨਾਨਕ! ਪ੍ਰਭੂ ਦਾ ਨਾਮ ਜਪ ਕੇ (ਸੰਤ ਜਨ ਵਿਕਾਰਾਂ ਤੋਂ) ਬਚ ਨਿਕਲਦੇ ਹਨ, ਤੇ ਸਦਾ-ਥਿਰ ਪ੍ਰਭੂ ਦੇ ਦਰ ਤੇ ਸ਼ਾਬਾਸ਼ ਹਾਸਲ ਕਰਦੇ ਹਨ ॥੪॥੩॥੧੭੧॥
ਗਊੜੀ ਮਾਝ ਪਾਤਸ਼ਾਹੀ ਪੰਜਵੀਂ।
ਵਾਹਿਗੁਰੂ ਸੁਆਮੀ, ਸਾਰੇ ਵਿਆਪਕ ਹੈ, ਵਾਹਿਗੁਰੂ ਸੁਆਮੀ।
ਉਸ ਦੀ ਆਰਾਧਨ ਕਰਨ ਦੁਆਰਾ ਕਾਰਜ ਸੋਰ ਜਾਂਦੇ ਹਨ। ਠਹਿਰਾਉ।
ਸ੍ਰਿਸ਼ਟੀ ਦੇ ਸੁਆਮੀ ਦੇ ਨਾਮ ਦਾ ਉਚਾਰਨ ਕਰਨ ਦੁਆਰਾ ਮੂੰਹ ਪਾਵਨ ਹੋ ਜਾਂਦਾ ਹੈ।
ਜੋ ਮੈਨੂੰ ਵਾਹਿਗੁਰੂ ਦੀ ਕੀਰਤੀ ਸ੍ਰਵਣ ਕਰਾਉਂਦਾ ਹੈ, ਉਹੀ ਮੇਰਾ ਭਰਾ ਅਤੇ ਦੋਸਤ ਹੈ।
ਜਿਸ ਵਿੱਚ ਸਾਰੀਆਂ ਦੌਲਤਾਂ ਸਾਰੀਆਂ ਦਾਤਾ ਅਤੇ ਸਾਰੀਆਂ ਨੇਕੀਆਂ ਹਨ,
ਅਸੀਂ ਜਗ ਦੇ ਸੁਆਮੀ ਨੂੰ ਆਪਣੇ ਚਿੱਤ ਵਿਚੋਂ ਕਿਉਂ ਭੁਲਾਈਏ, ਜਿਸ ਦੇ ਆਰਾਧਨ ਕਰਨ ਦੁਆਰਾ ਦੁਖੜੇ ਦੂਰ ਹੋ ਜਾਂਦੇ ਹਨ।
ਉਹ ਹਰੀ ਨੂੰ ਯਾਦ ਕਰ, ਜਿਸ ਦੇ ਪੱਲੇ ਨਾਲ ਲਗਣ ਦੁਆਰਾ ਆਦਮੀ ਜੀਉਂਦਾ ਹੈ ਅਤੇ ਭਿਆਨਕ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਸਤਿ ਸੰਗਤ ਨਾਲ ਜੁੜਨ ਦੁਆਰਾ, ਪ੍ਰਾਣੀ ਬਚ ਜਾਂਦਾ ਹੈ, ਅਤੇ ਸਾਹਿਬ ਦੀ ਦਰਗਾਹ ਵਿੱਚ ਉਸ ਦਾ ਚਿਹਰਾ ਰੋਸ਼ਨ ਹੁੰਦਾ ਹੈ।
ਸ੍ਰਿਸ਼ਟੀ ਦੇ ਪਾਲਣਹਾਰ ਦੀ ਕੀਰਤੀ ਜਿੰਦਗੀ ਦਾ ਸਾਰੰਸ਼, ਅਤੇ ਪਵਿੱਤ੍ਰ ਪੁਰਸ਼ਾਂ ਦੀ ਪੂੰਜੀ ਹੈ।
ਸਾਹਿਬ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਨਾਨਕ ਤਰ ਗਿਆ ਹੈ ਅਤੇ ਸੱਚੇ ਦਰਬਾਰ ਅੰਦਰ ਉਸ ਨੂੰ ਵਾਹ ਵਾਹ! ਮਿਲਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.