ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥
ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥
ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥
ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥
ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥
ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥
ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥
ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥
ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥
ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥
ਸਿਰੀਰਾਗੁਮਹਲਾ੧॥
ਹਰਿਹਰਿਜਪਹੁਪਿਆਰਿਆਗੁਰਮਤਿਲੇਹਰਿਬੋਲਿ॥
ਮਨੁਸਚਕਸਵਟੀਲਾਈਐਤੁਲੀਐਪੂਰੈਤੋਲਿ॥
ਕੀਮਤਿਕਿਨੈਨਪਾਈਐਰਿਦਮਾਣਕਮੋਲਿਅਮੋਲਿ॥੧॥
ਭਾਈਰੇਹਰਿਹੀਰਾਗੁਰਮਾਹਿ॥
ਸਤਸੰਗਤਿਸਤਗੁਰੁਪਾਈਐਅਹਿਨਿਸਿਸਬਦਿਸਲਾਹਿ॥੧॥ਰਹਾਉ॥
ਸਚੁਵਖਰੁਧਨੁਰਾਸਿਲੈਪਾਈਐਗੁਰਪਰਗਾਸਿ॥
ਜਿਉਅਗਨਿਮਰੈਜਲਿਪਾਇਐਤਿਉਤ੍ਰਿਸਨਾਦਾਸਨਿਦਾਸਿ॥
ਜਮਜੰਦਾਰੁਨਲਗਈਇਉਭਉਜਲੁਤਰੈਤਰਾਸਿ॥੨॥
ਗੁਰਮੁਖਿਕੂੜੁਨਭਾਵਈਸਚਿਰਤੇਸਚਭਾਇ॥
ਸਾਕਤਸਚੁਨਭਾਵਈਕੂੜੈਕੂੜੀਪਾਂਇ॥
ਸਚਿਰਤੇਗੁਰਿਮੇਲਿਐਸਚੇਸਚਿਸਮਾਇ॥੩॥
ਮਨਮਹਿਮਾਣਕੁਲਾਲੁਨਾਮੁਰਤਨੁਪਦਾਰਥੁਹੀਰੁ॥
ਸਚੁਵਖਰੁਧਨੁਨਾਮੁਹੈਘਟਿਘਟਿਗਹਿਰਗੰਭੀਰੁ॥
ਨਾਨਕਗੁਰਮੁਖਿਪਾਈਐਦਇਆਕਰੇਹਰਿਹੀਰੁ॥੪॥੨੧॥
sirīrāg mahalā 1 .
har har japah piāriā guramat lē har bōl .
man sach kasavatī lāīai tulīai pūrai tōl .
kīmat kinai n pāīai rid mānak mōl amōl .1.
bhāī rē har hīrā gur māh .
satasangat satagur pāīai ahinis sabad salāh .1. rahāu .
sach vakhar dhan rās lai pāīai gur paragās .
jiu agan marai jal pāiai tiu trisanā dāsan dās .
jam jandār n lagaī iu bhaujal tarai tarās .2.
guramukh kūr n bhāvaī sach ratē sach bhāi .
sākat sach n bhāvaī kūrai kūrī pānhi .
sach ratē gur mēliai sachē sach samāi .3.
man mah mānak lāl nām ratan padārath hīr .
sach vakhar dhan nām hai ghat ghat gahir ganbhīr .
nānak guramukh pāīai daiā karē har hīr .4.21.
Sri Rag, First Guru.
Obtain Guru's instruction, O my dear! repeat God's Name and contemplate over Lord God.
Apply the touch-stone of Truthfulness to thy soul, and see if it weighs its full weight.
No one has found its worth. Invaluable is the value of the soul emerald.
O Brother! God, the jewel, resides in the Guru.
In the society of saints, the True Guru is obtained. Day and night praise God's Name, (O ; Man!). Pause.
By obtaining light from the Guru, acquire the true wealth and real merchandise.
As fire is extinguished by pouring water, similarly the desire becomes the slave of (is quenched by) God's slaves.
The courier of death shall touch thee not and like this thou shalt cross and causes others to cross the terrible life ocean.
The Guru's slaves like not untruth. With sincere love they are dyed in nothing but Truth.
The mammon-worshipper likes not Truthfulness. False is the foundation of the false.
Being tainted with Truth, one meets the Guru, The true persons are absorbed in the True Lord.
In the mind are emerald, rubies pearls, valuables and jewels of God's Name.
The True merchandise and wealth is the Name of the infinitely deep Lord, who permeates all the hearts.
Nanak were God, the Gem, to show favour, He is obtained through the Exalted Guru.
Siree Raag, First Mehl:
Meditate on the Lord, Har, Har, O my beloved; follow the Guru's Teachings, and speak of the Lord.
Apply the Touchstone of Truth to your mind, and see if it comes up to its full weight.
No one has found the worth of the ruby of the heart; its value cannot be estimated. ||1||
O Siblings of Destiny, the Diamond of the Lord is within the Guru.
The True Guru is found in the Sat Sangat, the True Congregation. Day and night, praise the Word of His Shabad. ||1||Pause||
The True Merchandise, Wealth and Capital are obtained through the Radiant Light of the Guru.
Just as fire is extinguished by pouring on water, desire becomes the slave of the Lord's slaves.
The Messenger of Death will not touch you; in this way, you shall cross over the terrifying worldocean, carrying others across with you. ||2||
The Gurmukhs do not like falsehood. They are imbued with Truth; they love only Truth.
The shaaktas, the faithless cynics, do not like the Truth; false are the foundations of the false.
Imbued with Truth, you shall meet the Guru. The true ones are absorbed into the True Lord. ||3||
Within the mind are emeralds and rubies, the Jewel of the Naam, treasures and diamonds.
The Naam is the True Merchandise and Wealth; in each and every heart, His Presence is deep and profound.
O Nanak, the Gurmukh finds the Diamond of the Lord, by His Kindness and Compassion. ||4||21||
ਸਿਰੀਰਾਗੁ ਮਹਲਾ ੧ ॥
ਹੇ ਪਿਆਰਿਆ ! ਹਰੀ (ਨਾਮ ਦਾ) ਸਿਮਰਨ ਕਰ, ਗੁਰੂ ਦੀ ਸਿਖਿਆ ਧਾਰਨ ਕਰ (ਅਤੇ) ਹਰੀ (ਹਰੀ) ਬੋਲ।
(ਆਪਣੇ) ਮਨ ਨੂੰ (ਸਦਾ) ਸੱਚ ਦੀ (ਪਰਖ) ਕਸਵਟੀ ਤੇ ਲਾਉਣਾ ਚਾਹੀਦਾ ਹੈ (ਤਾਂ ਹੀ) ਪੂਰੇ ਤੋਲ ਨਾਲ ਤੁਲੀਦਾ ਹੈ (ਭਾਵ ਸੱਚ ਦੀ ਸਥਿਤੀ ਹੀ ਪਰਖ ਕਸਵਟੀ ਹੈ)।
(ਜਿਸ ਹਿਰਦੇ ਵਿਚ ਸੱਚ ਟਿਕਦਾ ਹੈ ਉਸਦੀ) ਕੀਮਤ ਕਿਸੇ ਪਾਸੋਂ ਵੀ ਨਹੀਂ ਪਾਈ ਜਾ ਸਕਦੀ (ਕਿਉਂਕਿ ਉਸ ਦਾ) ਹਿਰਦਾ ਮਾਣਕ ਮੋਲ ਤੋਂ ਅਮੋਲ (ਅਮੁਲੋ ਅਮੁਲੁ ਹੋ ਜਾਂਦਾ ਹੈ)।੧।
ਹੇ ਭਾਈ ! (ਉਹ ਅਮੋਲਕ ਸੱਚ ਰੂਪ) ਹਰੀ ਹੀਰਾ ਗੁਰੂ ਵਿਚ (ਹੀ ਟਿਕਿਆ ਹੋਇਆ ਹੈ),
(ਜੇ) ਦਿਨ ਰਾਤ ਗੁਰੂ ਸ਼ਬਦ ਰਾਹੀਂ (ਉਸ ਹਰੀ ਹੀਰੇ ਦੀ) ਸਿਫਤ-ਸਾਲਾਹ ਕਰੀਏ (ਤਾਂ) ਸਤਿਸੰਗਤ ਵਿਚ (ਬੈਠਿਆਂ) ਸਤਿਗੁਰੂ ਪਾਸੋਂ (ਹਰੀ ਹੀਰਾ) ਪਾ ਲਈਦਾ ਹੈ।੧।ਰਹਾਉ।
(ਹੇ ਭਾਈ !) ਸਦਾ (ਲਈ) ਥਿਰ ਰਹਿਣ ਵਾਲਾ ਸੱਚ ਰੂਪ ਮਾਲ ਧਨ (ਇਹ ਆਪਣੀ) ਰਾਸ (ਮੂੜੀ) ਬਣਾ (ਪਰ ਇਹ ਵੀ) ਗੁਰੂ ਦੇ (ਗਿਆਨ ਰੂਪੀ) ਚਾਨਣ ਨਾਲ ਹੀ ਪਾਈਦੀ ਹੈ।
(ਜਿਵੇਂ ਪਾਣੀ ਪਾਉਣ ਨਾਲ ਅੱਗ ਬੁਝ ਜਾਂਦੀ ਹੈ ਤਿਵੇਂ (ਤ੍ਰਿਸ਼ਨਾ) ਦਾਸਾਂ ਦੀ ਦਾਸੀ ਬਣ ਜਾਂਦੀ ਹੈ (ਭਾਵ ਬੁਝ ਜਾਂਦਿ ਹੈ) ਜਿਸ ਕੋਲ ਸਾਂਚ ਰੂਪ ਰਾਸ ਹੁੰਦੀ ਹੈ
ਉਸ ਨੂੰ) ਭਿਆਨਕ ਜਮ ਨਹੀਂ ਲਗ ਸਕਦਾ (ਭਾਵ ਜਮ ਕੁਝ ਨਹੀਂ ਆਖ ਸਕਦਾ), ਇਸ ਤਰ੍ਹਾਂ (ਅਜਿਹਾ ਮਨੁੱਖ ਸਹਜੇ ਹੀ ਬਿਖਮ) ਭਉਜਲ ਤੋਂ ਤਰ ਜਾਂਦਾ ਹੈ (ਅਤੇ ਹੋਰਾਂ ਨੂੰ ਵੀ) ਤਾਰ ਦਿੰਦਾ ਹੈ।੨।
ਗੁਰੂ ਅਨੁਸਾਰੀ (ਮਨੁੱਖਾਂ ਨੂੰ) ਕੂੜ (ਦਾ ਵਰਤਾਰਾ) ਚੰਗਾ ਨਹੀਂ ਲਗਦਾ, ਉਹ (ਤਾਂ) ਸੱਚ ਦੁਆਰਾ ਸੱਚੇ (ਪ੍ਰਭੂ) ਦੇ ਪ੍ਰੇਮ ਕਰਕੇ ਸੱਚ ਵਿਚ ਰੰਗੇ ਰਹਿੰਦੇ ਹਨ (ਭਾਵ ਉਸ ਦੇ ਧਿਆਨ ਵਿਚ ਜੁੜੇ ਰਹਿੰਦੇ ਹਨ)।
ਸਾਕਤ (ਮਾਇਆ-ਧਾਰੀਆਂ ਨੂੰ) ਸੱਚ ਚੰਗਾਂ ਨਹੀਂ ਲਗਦਾ, (ਪਰ ਅਸਲੀਅਤ ਇਹ ਹੈ ਕਿ) ਕੂੜੇ (ਮਨੁੱਖ ਦੀ) ਬੁਨਿਆਦ ਕੂੜ ਦੀ ਹੀ ਹੁੰਦੀ ਹੈ।
(ਜਿਹੜੇ ਮਨੁੱਖ) ਗੁਰੂ ਨੇ (ਆਪਣੇ ਨਾਲ) ਮੇਲ ਲਏ ਹਨ (ਉਹ) ਸੱਚ ਵਿਚ ਰੱਤੇ ਹੋਏ ਨਿਰੋਲ ਸੱਚ ਵਿਚ ਹੀ ਸਮਾਏ ਰਹਿੰਦੇ ਹਨ।੩।
ਮਨ ਵਿਚ (ਪ੍ਰਭੂ ਦਾ) ਨਾਮ, ਮਾਣਕ, ਲਾਲ, ਹੀਰਾ, ਰਤਨ (ਅਮੋਲਕ) ਪਦਾਰਥ ਹੈ।
ਨਾਮ ਧਨ ਸੱਚ ਰੂਪ ਵੱਖਰ (ਪੂੰਜੀ) ਹੈ (ਅਤੇ ਉਹ) ਨਾਮ ਹੀ ਹਰੇਕ ਹਿਰਦੇ ਵਿਚ ਗਹਿਰ ਗੰਭੀਰ ਰੂਪ ਵਿੱਚ (ਵਿਆਪਕ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ) ਹਰਿ-ਨਾਮ ਹੀਰਾ ਗੁਰੂ ਅਨੁਸਾਰੀ ਹੋ ਕੇ ਪਾ ਲਈਦਾ ਹੈ (ਤਾਂ, ਜੇ ਗੁਰੂ ਆਪਣੀ) ਦਇਆ ਕਰੇ।੪।੨੧।
ਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮਤਿ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ।
ਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ।
ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ॥੧॥
ਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ।
ਗੁਰੂ ਸਾਧ ਸੰਗਤਿ ਵਿਚ ਮਿਲਦਾ ਹੈ। (ਸੋ, ਹੇ ਭਾਈ! ਸਾਧ ਸੰਗਤਿ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ॥੧॥ ਰਹਾਉ ॥
(ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ। ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ।
ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ।
(ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ। ਇਸ ਤਰ੍ਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ॥੨॥
ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨੀਆਵੀ ਪਦਾਰਥਾਂ ਵਿਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ।
(ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ। ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ)।
(ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ ॥੩॥
ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ।
ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ। ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ।
(ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ ॥੪॥੨੧॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਗੁਰੂ ਤੋਂ ਸਿੱਖ ਮਤ ਲੈ, ਹੇ ਮੇਰੇ ਪ੍ਰੀਤਮ! ਵਾਹਿਗੁਰੂ ਦੇ ਨਾਮ ਨੂੰ ਉਚਾਰ ਅਤੇ ਪ੍ਰਮੇਸ਼ਰ ਪ੍ਰਭੂ ਦਾ ਸਿਮਰਨ ਕਰ।
ਆਪਣੀ ਆਤਮਾ ਨੂੰ ਸੱਚਾਈ ਦੀ ਘਸ-ਵੱਟੀ ਉਤੇ ਪਰਖ, ਤੇ ਦੇਖ ਕਿ ਇਹ ਆਪਣੇ ਪੂਰਨ ਵਜਨ ਦੀ ਉਤਰਦੀ ਹੈ।
ਕਿਸੇ ਨੂੰ ਭੀ ਇਸ ਦੇ ਮੋਖ ਦਾ ਪਤਾ ਨਹੀਂ ਲਗਾ। ਅਣਮੋਲ ਹੈ ਆਤਮਾ ਮਣੀ ਦਾ ਮੁੱਲ।
ਹੇ ਵੀਰ! ਵਾਹਿਗੁਰੂ ਜਵੇਹਰ ਗੁਰਾਂ ਅੰਦਰ ਵੱਸਦਾ ਹੈ।
ਸਾਧ ਸਮਾਗਮ ਅੰਦਰ ਸੱਚੇ ਗੁਰੂਜੀ ਪਰਾਪਤ ਹੁੰਦੇ ਹਨ। ਦਿਨ ਰੈਣ ਵਾਹਿਗੁਰੂ ਦੇ ਨਾਮ ਦੀ ਪਰਸੰਸਾ ਕਰ, (ਹੈ ਬੰਦੇ!)ਠਹਿਰਾਉ।
ਗੁਰਾਂ ਤੋਂ ਰੋਸ਼ਨੀ ਪਰਾਪਤ ਕਰਕੇ ਅਸਲੀ ਸੌਦਾ-ਸੂਤ ਤੇ ਸੱਚੀ ਦੌਲਤ ਹਾਸਲ ਕਰ।
ਜਿਸ ਤਰ੍ਹਾਂ ਪਾਣੀ ਪਾਉਣ ਦੁਆਰਾ ਅੱਗ ਬੁਝ ਜਾਂਦੀ ਹੈ, ਉਸੇ ਤਰ੍ਹਾਂ ਖ਼ਾਹਿਸ਼ੀ ਹਰੀ ਦੇ ਗੋਲਿਆਂ ਦੁਆਰਾ ਗੋਲੀ (ਨਾਸ) ਹੋ ਜਾਂਦੀ ਹੈ।
ਮੌਤ ਦਾ ਦੂਤ ਤੈਨੂੰ ਛੁਹੇਗਾ ਨਹੀਂ ਅਤੇ ਇਸ ਤਰ੍ਹਾ ਤੂੰ ਭਿਆਨਕ ਜੀਵਨ ਸਮੁੰਦਰ ਤੋਂ ਆਪ ਤਰ ਜਾਵੇਗਾ ਅਤੇ ਹੋਰਨਾ ਨੂੰ ਤਾਰ ਲਵੇਗਾ।
ਗੁਰਾਂ ਦੇ ਗੋਲਿਆਂ ਨੂੰ ਝੁਠ ਚੰਗਾ ਨਹੀਂ ਲੱਗਦਾ। ਦਿਲੀ-ਪ੍ਰੀਤ ਨਾਲ ਉਹ ਕੇਵਲ ਸੰਚਾਈ ਅੰਦਰ ਹੀ ਰੰਗੇ ਹੋਏ ਹਨ।
ਮਾਇਆ ਦੇ ਉਪਾਸ਼ਕ ਨੂੰ ਸੱਚਾਈ ਚੰਗੀ ਨਹੀਂ ਲਗਦੀ। ਝੂਠਿਆਂ ਦੀ ਬੁਨਿਆਦ ਝੁਠੀ ਹੀ ਹੁੰਦੀ ਹੈ।
ਸੱਚ ਨਾਲ ਰੰਗੀਜਣ ਦੁਆਰਾ ਬੰਦਾ ਗੁਰਾਂ ਨੂੰ ਮਿਲ ਪੈਦਾ ਹੈ। ਸੱਚੇ ਪੁਰਸ਼ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦੇ ਹਨ।
ਚਿੱਤ ਵਿੱਚ ਵਾਹਿਗੁਰੂ ਦੇ ਨਾਮ ਦੀਆਂ ਮਣੀਆਂ ਜਵੇਹਰ, ਮੋਤੀ, ਵਡਮੁੱਲੇ ਵੱਖਰ ਤੇ ਸਬਜ਼ੇ-ਪੰਨੇ ਹਨ।
ਸੱਚਾ ਸੌਦਾ-ਸੂਤ ਤੇ ਮਾਲਧਨ ਬੇਅੰਤ ਡੁੰਘੇ ਸਾਹਿਬ, ਜੋ ਸਾਰਿਆਂ ਦਿਲਾਂ ਅੰਦਰ ਰਮਿਆ ਹੋਇਆ ਹੈ, ਦਾ ਨਾਮ ਹੈ।
ਨਾਨਕ, ਜੇਕਰ ਵਾਹਿਗੁਰੂ ਹੀਰਾ ਆਪਦੀ ਮਿਹਰ ਧਾਰੇ, ਤਾਂ ਉਹ ਮੁਖੀ ਗੁਰਾਂ ਦੇ ਰਾਹੀਂ ਪਰਾਪਤ ਹੁੰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.