ਗਉੜੀਮਹਲਾ੩॥
ਗੁਰਮੁਖਿਸੇਵਾਪ੍ਰਾਨਅਧਾਰਾ॥
ਹਰਿਜੀਉਰਾਖਹੁਹਿਰਦੈਉਰਧਾਰਾ॥
ਗੁਰਮੁਖਿਸੋਭਾਸਾਚਦੁਆਰਾ॥੧॥
ਪੰਡਿਤਹਰਿਪੜੁਤਜਹੁਵਿਕਾਰਾ॥
ਗੁਰਮੁਖਿਭਉਜਲੁਉਤਰਹੁਪਾਰਾ॥੧॥ਰਹਾਉ॥
ਗੁਰਮੁਖਿਵਿਚਹੁਹਉਮੈਜਾਇ॥
ਗੁਰਮੁਖਿਮੈਲੁਨਲਾਗੈਆਇ॥
ਗੁਰਮੁਖਿਨਾਮੁਵਸੈਮਨਿਆਇ॥੨॥
ਗੁਰਮੁਖਿਕਰਮਧਰਮਸਚਿਹੋਈ॥
ਗੁਰਮੁਖਿਅਹੰਕਾਰੁਜਲਾਏਦੋਈ॥
ਗੁਰਮੁਖਿਨਾਮਿਰਤੇਸੁਖੁਹੋਈ॥੩॥
ਆਪਣਾਮਨੁਪਰਬੋਧਹੁਬੂਝਹੁਸੋਈ॥
ਲੋਕਸਮਝਾਵਹੁਸੁਣੇਨਕੋਈ॥
ਗੁਰਮੁਖਿਸਮਝਹੁਸਦਾਸੁਖੁਹੋਈ॥੪॥
ਮਨਮੁਖਿਡੰਫੁਬਹੁਤੁਚਤੁਰਾਈ॥
ਜੋਕਿਛੁਕਮਾਵੈਸੁਥਾਇਨਪਾਈ॥
ਆਵੈਜਾਵੈਠਉਰਨਕਾਈ॥੫॥
ਮਨਮੁਖਕਰਮਕਰੇਬਹੁਤੁਅਭਿਮਾਨਾ॥
ਬਗਜਿਉਲਾਇਬਹੈਨਿਤਧਿਆਨਾ॥
ਜਮਿਪਕੜਿਆਤਬਹੀਪਛੁਤਾਨਾ॥੬॥
ਬਿਨੁਸਤਿਗੁਰਸੇਵੇਮੁਕਤਿਨਹੋਈ॥
ਗੁਰਪਰਸਾਦੀਮਿਲੈਹਰਿਸੋਈ॥
ਗੁਰੁਦਾਤਾਜੁਗਚਾਰੇਹੋਈ॥੭॥
ਗੁਰਮੁਖਿਜਾਤਿਪਤਿਨਾਮੇਵਡਿਆਈ॥
ਸਾਇਰਕੀਪੁਤ੍ਰੀਬਿਦਾਰਿਗਵਾਈ॥
ਨਾਨਕਬਿਨੁਨਾਵੈਝੂਠੀਚਤੁਰਾਈ॥੮॥੨॥
gaurī mahalā 3 .
guramukh sēvā prān adhārā .
har jīu rākhah hiradai ur dhārā .
guramukh sōbhā sāch duārā .1.
pandit har par tajah vikārā .
guramukh bhaujal utarah pārā .1. rahāu .
guramukh vichah haumai jāi .
guramukh mail n lāgai āi .
guramukh nām vasai man āi .2.
guramukh karam dharam sach hōī .
guramukh ahankār jalāē dōī .
guramukh nām ratē sukh hōī .3.
āpanā man parabōdhah būjhah sōī .
lōk samajhāvah sunē n kōī .
guramukh samajhah sadā sukh hōī .4.
manamukh danph bahut chaturāī .
jō kish kamāvai s thāi n pāī .
āvai jāvai thaur n kāī .5.
manamukh karam karē bahut abhimānā .
bag jiu lāi bahai nit dhiānā .
jam pakariā tab hī pashutānā .6.
bin satigur sēvē mukat n hōī .
gur parasādī milai har sōī .
gur dātā jug chārē hōī .7.
guramukh jāt pat nāmē vadiāī .
sāir kī putrī bidār gavāī .
nānak bin nāvai jhūthī chaturāī .8.2.
Gauri 3rd Guru.
Lord's service is the prop of Guru-ward's life.
The Venerable Lord, keep clasped to thy mind and soul.
Through the Guru, honour is obtained in the True Court.
O Scholar, read thou the Name of God, and eschew vice.
Through the Guru, cross thou the dreadful world-ocean. Pause.
Through the Guru ego goes from within.
Through the Guru, filth attaches not the mind.
Through the Guru the Name comes and abides within the mind.
By Guru's grace, truth becomes ma's actions and religion.
By Guru's grace the mortal burns egotism and duality.
By Guru's grace one is imbued with the name and peace is obtained.
Instruct thy mind and understand that Lord.
Otherwise, however much, thou mayest preach to the people none would hear thee.
By Guru's grace obtain Lord's comprehension and thou shalt be ever, at peace.
An apostate is over-hypocritical and clever.
Whatever he does that becomes not acceptable.
He comes and goes, and finds no place of rest.
The way-ward performs rituals in great pride.
Like the heron the, ever, sits in trance.
When caught by the Death's myrmidon, he does regret then.
Sans serving the True Guru, salvation is not attained.
By Guru's favour, He, the Lord is met.
The Guru is the Giver, through the Four Ages.
God's Name is the caste, honour and glory of the True Sikhs if the Guru.
Mammon the daughter of Ocean they have beaten to death.
Nanak without the Name, false is all cleverness.
Gauree, Third Mehl:
Selfless service is the support of the breath of life of the Gurmukh.
Keep the Dear Lord enshrined in your heart.
The Gurmukh is honored in the Court of the True Lord. ||1||
O Pandit, O religious scholar, read about the Lord, and renounce your corrupt ways.
The Gurmukh crosses over the terrifying worldocean. ||1||Pause||
The Gurmukh eradicates egotism from within.
No filth sticks to the Gurmukh.
The Naam, the Name of the Lord, comes to dwell within the mind of the Gurmukh. ||2||
Through karma and Dharma, good actions and righteous faith, the Gurmukh becomes true.
The Gurmukh burns away egotism and duality.
The Gurmukh is attuned to the Naam, and is at peace. ||3||
Instruct your own mind, and understand Him.
You may preach to other people, but no one will listen.
The Gurmukh understands, and is always at peace. ||4||
The selfwilled manmukhs are such clever hypocrites.
No matter what they do, it is not acceptable.
They come and go in reincarnation, and find no place of rest. ||5||
The manmukhs perform their rituals, but they are totally selfish and conceited.
They sit there, like storks, pretending to meditate.
Caught by the Messenger of Death, they shall regret and repent in the end. ||6||
Without serving the True Guru, liberation is not obtained.
By Guru's Grace, one meets the Lord.
The Guru is the Great Giver, throughout the four ages. ||7||
For the Gurmukh, the Naam is social status, honor and glorious greatness.
Maya, the daughter of the ocean, has been slain.
O Nanak, without the Name, all clever tricks are false. ||8||2||
ਗਉੜੀ ਮਹਲਾ ੩ ॥
(ਹੇ ਪੰਡਿਤ !) ਗੁਰਮੁਖ ਬਣ ਕੇ (ਗੁਰੂ ਦੀ) ਸੇਵਾ ਨੂੰ (ਆਪਣਾ) ਜੀਵਨ ਅਧਾਰ ਬਣਾ
(ਅਤੇ) ਹਰੀ ਨੂੰ (ਆਪਣੇ) ਹਿਰਦੇ ਵਿਚ ਟਿਕਾਅ ਕੇ ਰਖ।
ਗੁਰਮੁਖ ਬਣ ਕੇ ਹੀ (ਤੂੰ ਸੱਚੀ) ਸੋਭਾ (ਅਤੇ ਪ੍ਰਭੂ ਦਾ) ਸਚਾ ਦੁਆਰਾ (ਪ੍ਰਾਪਤ ਕਰ ਸਕੇਂਗਾ)।੧।
ਹੇ ਪੰਡਿਤ ! ਹਰੀ ਦਾ (ਨਾਮ) ਪੜ੍ਹ (ਅਤੇ ਇਸ ਦੇ ਪ੍ਰਭਾਵ ਨਾਲ) ਵਿਕਾਰਾਂ ਨੂੰ ਤਿਆਗ ਦੇ।
(ਇਸ ਤਰ੍ਹਾਂ) ਗੁਰਮੁਖ ਬਣ ਕੇ (ਸੰਸਾਰ) ਭਉਜਲ ਤੋਂ ਪਾਰ ਉਤਰ ਜਾਉ।੧।ਰਹਾਉ।
ਗੁਰਮੁਖ ਬਣ ਕੇ (ਮਨ ਵਿਚੋਂ) ਹਉਮੈ ਚਲੀ ਜਾਂਦੀ ਹੈ।
ਗੁਰਮੁਖ ਬਣਨ ਨਾਲ (ਮਨ ਨੂੰ ਹਉਮੈ ਅਤੇ ਪਾਪਾਂ ਦੀ) ਮੈਲ (ਕਿਤੋਂ ਵੀ) ਆ ਕੇ ਨਹੀਂ ਲਗ ਸਕਦੀ।
ਗੁਰਮੁਖ ਬਣਨ ਨਾਲ ਨਾਮ ਮਨ ਵਿੱਚ ਆ ਕੇ ਵਸ ਜਾਂਦਾ ਹੈ।੨।
ਗੁਰਮੁਖ ਬਣਨ ਨਾਲ ਕਰਮ ਤੇ ਧਰਮ (ਸਭ ਕੁਝ) ਸਚ ਵਾਲਾ ਹੋ ਜਾਂਦਾ ਹੈ।
ਗੁਰੂ ਅਨੁਸਾਰੀ ਸਿੱਖ, ਹੰਕਾਰ ਤੇ ਦ੍ਵੈਤ (ਦੋਹਾਂ ਨੂੰ) ਸਾੜ ਸੁੱਟਦਾ ਹੈ।
ਗੁਰੂ ਅਨੁਸਾਰੀ ਸਿਖ ਨੂੰ ਨਾਮ ਵਿਚ ਰੰਗੇ ਰਹਿਣ ਕਰਕੇ (ਸਦਾ ਆਤਮਿਕ) ਸੁਖ (ਪ੍ਰਾਪਤ) ਹੁੰਦਾ ਹੈ।੩।
ਹੇ ਪੰਡਿਤ ! ਪਹਿਲਾਂ) ਆਪਣੇ ਮਨ ਨੂੰ ਸਿਖਿਆ ਦਿਓ (ਜਗਾਓ ਅਤੇ) ਉਸ (ਪਰਮਾਤਮਾ ਦੀ ਹੋਂਦ ਨੂੰ) ਸਮਝੋ।
(ਤੁਸੀਂ) ਲੋਕਾਂ ਨੂੰ ਸਮਝਾਉਂਦੇ ਹੋ (ਪਰ ਤੁਹਾਡੀ ਦਿਤੀ ਹੋਈ ਦੀਖਿਆ) ਕੋਈ ਨਹੀਂ ਸੁਣ ਰਿਹਾ।
(ਜੇ ਤੁਸੀਂ ਆਪ) ਗੁਰਮੁਖ (ਬਣ ਕੇ ਤੱਤ ਨੂੰ) ਸਮਝੋ (ਤਾਂ ਤੁਹਾਨੂੰ) ਸਦਾ ਸੁਖ (ਪ੍ਰਾਪਤ) ਹੋਵੇਗਾ।੪।
ਮਨ ਦੇ ਪਿਛੇ ਟੁਰਨ ਵਾਲੇ ਮਨੁੱਖ ਵਿਚ ਬਹੁਤ ਦੰਭ (ਅਤੇ) ਚਾਲਾਕੀ (ਹੁੰਦੀ ਹੈ)।
(ਉਹ) ਜੋ ਕੁਝ ਕਮਾਉਂਦਾ ਹੈ, (ਉਹ ਪ੍ਰਭੂ ਦੇ ਦਰ ਤੇ) ਪਰਵਾਨ ਨਹੀਂ ਹੁੰਦਾ।
(ਇਸ ਲਈ ਉਹ) ਜੰਮਦਾ ਮਰਦਾ ਰਹਿੰਦਾ ਹੈ। ਉਸ ਨੂੰ (ਟਿਕਣ ਲਈ ਕੋਈ ਥਾਂ) ਨਹੀਂ ਮਿਲਦੀ।੫।
ਮਨਮੁਖ (ਭਾਵੇਂ ਕਿਤਨੇ ਹੀ) ਕਰਮ (ਪਿਆ) ਕਰੇ (ਪਰ ਉਸ ਦੇ ਅੰਦਰ) ਬਹੁਤ ਹੰਕਾਰ ਹੁੰਦਾ ਹੈ।
(ਉਹ ਇਸੇ ਪ੍ਰਭਾਵ ਹੇਠ ਹਰ ਰੋਜ਼ ਇਸ ਤਰ੍ਹਾਂ) ਧਿਆਨ (ਲਾਉਂਦਾ ਹੈ) ਜਿਵੇਂ ਬਗਲਾ ਧਿਆਨ ਲਾ ਕੇ ਬੈਠਦਾ ਹੈ।
(ਮੌਤ ਮਗਰੋਂ ਜਦੋਂ ਜੀਵ ਨੂੰ) ਜਮ ਨੇ ਪਕੜਿਆ ਓਦੋਂ (ਉਸ ਨੇ ਕੀਤੇ ਕਰਮਾਂ ਦਾ) ਪਛਤਾਵਾ ਕੀਤਾ।੬।
(ਤੱਤ ਇਹ ਹੈ ਕਿ) ਵਾਹਿਗੁਰੂ ਦੀ ਸੇਵਾ ਤੋਂ ਬਿਨਾ (ਕਿਸੇ ਮਨੁੱਖ ਨੂੰ) ਮੁਕਤੀ ਨਹੀਂ (ਮਿਲ ਸਕਦੀ)।
ਗੁਰੂ ਦੀ ਕਿਰਪਾ ਨਾਲ ਉਹ ਹਰੀ ਮਿਲਦਾ ਹੈ।
ਚਾਰੇ ਜੁਗਾਂ ਵਿੱਚ (ਭਾਵ ਸਦਾ) ਗੁਰੂ ਹੀ (ਜੀਅ ਦਾਨ ਤੇ ਮੁਕਤੀ ਦੇਣ ਵਾਲਾ) ਦਾਤਾ ਹੈ।੭।
ਗੁਰਮੁਖ ਲਈ, ਨਾਮ ਹੀ ਉਚੀ ਜਾਤ ਪਾਤ (ਤੇ ਵੱਡੀ) ਵਡਿਆਈ ਹੈ।
(ਗੁਰਮੁਖ ਨੇ) ਸਮੁੰਦਰ ਦੀ ਧੀ (ਭਾਵ ਮਾਇਆ ਆਪਣੇ ਅੰਦਰੋਂ) ਮਾਰ ਕੇ ਦੂਰ ਕਰ ਦਿਤੀ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਨਾਮ ਤੋਂ ਬਿਨਾਂ (ਹਰ ਪ੍ਰਕਾਰ ਦੀ) ਚਤੁਰਾਈ (ਤੇ ਵਡਿਆਈ) ਝੂਠੀ ਹੈ।੮।੨।
(ਹੇ ਪੰਡਿਤ!) ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੀ ਸੇਵਾ-ਭਗਤੀ ਨੂੰ ਆਪਣੇ ਜੀਵਨ ਦਾ ਆਸਰਾ ਬਣਾ,
ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾ ਕੇ ਰੱਖ।
(ਹੇ ਪੰਡਿਤ!) ਗੁਰੂ ਦੀ ਸਰਨ ਪੈ ਕੇ ਤੂੰ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਵਡਿਆਈ ਹਾਸਲ ਕਰੇਂਗਾ ॥੧॥
ਹੇ ਪੰਡਿਤ! ਪਰਮਾਤਮਾ ਦੀ ਸਿਫ਼ਤ-ਸਾਲਾਹ ਪੜ੍ਹ (ਅਤੇ ਇਸ ਦੀ ਬਰਕਤਿ ਨਾਲ ਆਪਣੇ ਅੰਦਰੋਂ) ਵਿਕਾਰ ਛੱਡ।
(ਹੇ ਪੰਡਿਤ!) ਗੁਰੂ ਦੀ ਸਰਨ ਪੈ ਕੇ ਤੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਏਂਗਾ ॥੧॥ ਰਹਾਉ ॥
(ਹੇ ਪੰਡਿਤ!) ਗੁਰੂ ਦੀ ਸਰਨ ਪਿਆਂ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ।
ਗੁਰੂ ਦੀ ਸਰਨ ਪਿਆਂ (ਮਨ ਨੂੰ ਹਉਮੈ ਦੀ) ਮੈਲ ਆ ਕੇ ਨਹੀਂ ਚੰਬੜਦੀ (ਕਿਉਂਕਿ)
ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ ਮਨ ਵਿਚ ਆ ਵੱਸਦਾ ਹੈ ॥੨॥
(ਹੇ ਪੰਡਿਤ!) ਗੁਰੂ ਦੇ ਸਨਮੁਖ ਰਿਹਾਂ ਸਦਾ-ਥਿਰ ਪਰਮਾਤਮਾ ਵਿਚ ਲੀਨਤਾ ਹੋ ਜਾਂਦੀ ਹੈ (ਤੇ ਇਹੀ ਹੈ ਅਸਲੀ) ਕਰਮ ਧਰਮ।
ਜੇਹੜਾ ਗੁਰੂ ਦੀ ਸਰਨ ਪੈਂਦਾ ਹੈ ਉਹ (ਆਪਣੇ ਅੰਦਰੋਂ) ਅਹੰਕਾਰ ਤੇ ਮੇਰ-ਤੇਰ ਸਾੜ ਦੇਂਦਾ ਹੈ।
ਪ੍ਰਭੂ ਦੇ ਨਾਮ ਵਿਚ ਰੰਗੇ ਜਾ ਕੇ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੩॥
(ਹੇ ਪੰਡਿਤ! ਪਹਿਲਾਂ) ਆਪਣੇ ਮਨ ਨੂੰ ਜਗਾਓ ਤੇ ਉਸ ਪਰਮਾਤਮਾ ਦੀ ਹਸਤੀ ਨੂੰ ਸਮਝੋ।
(ਹੇ ਪੰਡਿਤ! ਤੁਹਾਡਾ ਆਪਣਾ ਮਨ ਮਾਇਆ ਦੇ ਮੋਹ ਵਿਚ ਸੁੱਤਾ ਪਿਆ ਹੈ, ਪਰ) ਤੁਸੀ ਲੋਕਾਂ ਨੂੰ ਸਿੱਖਿਆ ਦੇਂਦੇ ਹੋ (ਇਸ ਤਰ੍ਹਾਂ ਕਦੇ) ਕੋਈ ਮਨੁੱਖ (ਸਿੱਖਿਆ) ਨਹੀਂ ਸੁਣਦਾ।
ਗੁਰੂ ਦੀ ਸਰਨ ਪੈ ਕੇ ਤੁਸੀ ਆਪ (ਸਹੀ ਜੀਵਨ-ਰਸਤਾ) ਸਮਝੋ, ਤੁਹਾਨੂੰ ਸਦਾ ਆਤਮਕ ਆਨੰਦ ਮਿਲੇਗਾ ॥੪॥
(ਹੇ ਪੰਡਿਤ!) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਧਾਰਮਿਕ) ਵਿਖਾਵਾ ਕਰਦਾ ਹੈ, ਬੜੀ ਚਤੁਰਾਈ ਵਿਖਾਂਦਾ ਹੈ,
(ਪਰ ਜੋ ਕੁਝ ਉਹ) ਆਪ (ਅਮਲੀ ਜੀਵਨ) ਕਮਾਂਦਾ ਹੈ ਉਹ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ।
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਉਸ ਨੂੰ ਆਤਮਕ ਸ਼ਾਂਤੀ ਦੀ ਕੋਈ ਥਾਂ ਨਹੀਂ ਮਿਲਦੀ ॥੫॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਆਪਣੇ ਵਲੋਂ ਧਾਰਮਿਕ) ਕਰਮ ਕਰਦਾ ਹੈ (ਪਰ ਇਸ ਤਰ੍ਹਾਂ ਉਸ ਦੇ ਅੰਦਰ ਬਹੁਤ ਮਾਣ ਪੈਦਾ ਹੁੰਦਾ ਹੈ।
ਉਹ ਸਦਾ ਬਗਲੇ ਵਾਂਗ ਹੀ ਸਮਾਧੀ ਲਾ ਕੇ ਬੈਠਦਾ ਹੈ।
ਉਹ ਤਦੋਂ ਹੀ ਪਛੁਤਾਵੇਗਾ ਜਦੋਂ ਮੌਤ ਨੇ (ਉਸ ਨੂੰ ਸਿਰੋਂ ਆ) ਫੜਿਆ ॥੬॥
(ਹੇ ਪੰਡਿਤ!) ਸਤਿਗੁਰੂ ਦੀ ਸਰਨ ਪੈਣ ਤੋਂ ਬਿਨਾ (ਦੰਭ ਆਦਿਕ ਤੋਂ) ਖ਼ਲਾਸੀ ਨਹੀਂ ਹੁੰਦੀ।
ਗੁਰੂ ਦੀ ਕਿਰਪਾ ਨਾਲ ਹੀ ਉਹ (ਘਟ ਘਟ ਦੀ ਜਾਣਨ ਵਾਲਾ) ਪਰਮਾਤਮਾ ਮਿਲਦਾ ਹੈ।
(ਹੇ ਪੰਡਿਤ! ਸਤਜੁਗ ਕਲਜੁਗ ਆਖ ਆਖ ਕੇ ਕਿਸੇ ਜੁਗ ਦੇ ਜ਼ਿੰਮੇ ਬੁਰਾਈ ਲਾ ਕੇ ਗ਼ਲਤੀ ਨਾਹ ਖਾਹ) ਚੌਹਾਂ ਜੁਗਾਂ ਵਿਚ ਗੁਰੂ ਹੀ ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਹੈ ॥੭॥
(ਹੇ ਪੰਡਿਤ!) ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਵਾਸਤੇ ਹਰਿ-ਨਾਮ ਹੀ ਉੱਚੀ ਜਾਤਿ ਹੈ ਤੇ ਉੱਚੀ ਕੁਲ ਹੈ, ਪਰਮਾਤਮਾ ਦੇ ਨਾਮ ਵਿਚ ਉਹ ਆਪਣੀ ਇੱਜ਼ਤ ਮੰਨਦਾ ਹੈ।
ਨਾਮਿ ਦੀ ਬਰਕਤਿ ਨਾਲ ਹੀ ਉਸ ਨੇ ਮਾਇਆ ਦਾ ਪ੍ਰਭਾਵ (ਆਪਣੇ ਅੰਦਰੋਂ) ਕੱਟ ਕੇ ਪਰੇ ਰੱਖ ਦਿੱਤਾ ਹੈ।
ਹੇ ਨਾਨਕ! (ਆਖ-ਹੇ ਪੰਡਿਤ!) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਹਿ ਕੇ ਹੋਰ ਹੋਰ ਚਤੁਰਾਈ ਵਿਖਾਣੀ ਵਿਅਰਥ ਹੈ ॥੮॥੨॥
ਗਊੜੀ ਪਾਤਸ਼ਾਹੀ ਤੀਜੀ।
ਸਾਈਂ ਦੀ ਘਾਲ ਗੁਰੂ-ਅਨੁਸਾਰੀ ਦੀ ਜਿੰਦੜੀ ਦਾ ਆਸਰਾ ਹੈ।
ਮਾਣਨੀਯ ਮਾਲਕ ਨੂੰ ਤੂੰ ਆਪਣੇ ਰਿਦੇ ਅਤੇ ਆਤਮਾ ਨਾਲ ਲਾਈ ਰੱਖ।
ਗੁਰਾਂ ਦੇ ਰਾਹੀਂ ਸੱਚੇ ਦਰਬਾਰ ਅੰਦਰ ਇੱਜ਼ਤ ਪਰਾਪਤ ਹੁੰਦੀ ਹੈ।
ਹੈ ਵਿਦਵਾਨ ਤੂੰ ਵਾਹਿਗੁਰੂ ਦੇ ਨਾਮ ਨੂੰ ਵਾਚ ਅਤੇ ਬਦੀ ਨੂੰ ਛੱਡ ਦੇ।
ਗੁਰਾਂ ਦੁਆਰਾ ਤੂੰ ਡਰਾਉਣੇ ਸੰਸਾਰ-ਸਮੁੰਦਰ ਤੋਂ ਪਾਰ ਹੋ ਜਾ। ਠਹਿਰਾਉ।
ਗੁਰਾਂ ਦੇ ਰਾਹੀਂ ਹੰਕਾਰ ਅੰਦਰੋਂ ਚਲਿਆ ਜਾਂਦਾ ਹੈ।
ਗੁਰਾਂ ਦੇ ਰਾਹੀਂ, ਮਲੀਨਤਾ ਮਨ ਨੂੰ ਨਹੀਂ ਚਿਮੜਦੀ।
ਗੁਰਾਂ ਦੇ ਰਾਹੀਂ ਨਾਮ ਆ ਕੇ ਚਿੱਤ ਅੰਦਰ ਟਿਕ ਜਾਂਦਾ ਹੈ।
ਗੁਰਾਂ ਦੀ ਦਇਆ ਦੁਆਰਾ ਸੱਚ ਇਨਸਾਨ ਦਾ ਅਮਲ ਅਤੇ ਮਜ਼ਹਬ ਹੋ ਜਾਂਦਾ ਹੈ।
ਗੁਰਾਂ ਦੀ ਦਇਆ ਦੁਆਰਾ ਪ੍ਰਾਣੀ ਗ਼ਰੂਰ ਤੇ ਦਵੈਤ-ਭਾਵ ਨੂੰ ਸਾੜ ਸੁਟਦਾ ਹੈ।
ਗੁਰਾਂ ਦੀ ਦਇਆ ਦੁਆਰਾ, ਮਨੁੱਖ ਨਾਮ ਨਾਲ ਰੰਗੀਜਦਾ ਹੈ ਤੇ ਠੰਡ ਚੈਨ ਦੀ ਪ੍ਰਾਪਤੀ ਹੁੰਦੀ ਹੈ।
ਆਪਣੇ ਮਨੂਏ ਨੂੰ ਸਿਖ-ਮਤ ਦੇ ਅਤੇ ਉਸ ਸਾਹਿਬ ਨੂੰ ਸਮਝ।
ਨਹੀਂ ਤਾਂ ਜਿਨ੍ਹਾਂ ਜੀ ਚਾਹੇ ਤੂੰ ਲੋਗਾਂ ਨੂੰ ਉਪਦੇਸ਼ ਕਰ, ਕੋਈ ਭੀ ਤੇਰੀ ਗੱਲ ਨਹੀਂ ਸੁਣੇਗਾ।
ਗੁਰਾਂ ਦੀ ਮਿਹਰ ਦੁਆਰਾ ਸਾਹਿਬ ਦੀ ਗਿਆਤ ਕਰ ਅਤੇ ਤੈਨੂੰ ਸਦੀਵ ਹੀ ਆਰਾਮ ਪ੍ਰਾਪਤ ਹੋਵੇਗਾ।
ਅਧਰਮੀ ਘਨੇਰਾ ਪਖੰਡੀ ਤੇ ਚਾਲਾਕ ਹੁੰਦਾ ਹੈ।
ਜਿਹੜਾ ਕੁਝ ਭੀ ਉਹ ਕਰਦਾ ਹੈ, ਉਹ ਕਬੂਲ ਨਹੀਂ ਪੈਦਾ।
ਉਹ ਆਉਂਦਾ ਤੇ ਜਾਂਦਾ ਹੈ ਅਤੇ ਉਸ ਨੂੰ ਆਰਾਮ ਦੀ ਕੋਈ ਜਗ੍ਹਾਂ ਨਹੀਂ ਮਿਲਦੀ।
ਆਪ-ਹੁਦਰਾ ਘਣੇ ਹੰਕਾਰ ਅੰਦਰ ਕਰਮ ਕਾਂਡ ਕਮਾਉਂਦਾ ਹੈ।
ਬਗਲੇ ਦੀ ਤਰ੍ਹਾਂ ਉਹ ਸਦੀਵ ਹੀ ਸਮਾਧੀ ਲਾ ਕੇ ਬੈਠਦਾ ਹੈ।
ਜਦ ਮੌਤ ਦਾ ਦੂਤ ਉਸ ਨੂੰ ਫੜ ਲੈਂਦਾ ਹੈ ਤਦੇ ਉਹ ਪਸਚਾਤਾਪ ਕਰਦਾ ਹੈ।
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੇ ਬਾਝੋਂ ਮੁਕਤੀ ਨਹੀਂ ਮਿਲਦੀ।
ਗੁਰਾਂ ਦੀ ਮਿਹਰ ਸਦਕਾ ਉਹ ਸੁਆਮੀ ਮਿਲ ਪੈਦਾ ਹੈ।
ਚੋਹਾ ਹੀ ਯੁਗਾਂ ਅੰਦਰ ਗੁਰੂ ਜੀ ਦਾਤਾਂ ਦੇਣ ਵਾਲੇ ਹਨ।
ਰੱਬ ਦਾ ਨਾਮ ਗੁਰੂ ਦੇ ਸੱਚੇ ਸਿੱਖਾਂ ਦੇ ਜਾਤੀ ਇੱਜ਼ਤ ਅਤੇ ਸੋਭਾ ਹੈ।
ਸਮੁੰਦਰ ਦੀ ਬੇਟੀ, ਮਾਇਆ, ਉਨ੍ਹਾਂ ਨੇ ਕੁੱਟ ਕੇ ਮਾਰ ਸੁੱਟੀ ਹੈ।
ਨਾਨਕ, ਨਾਮ ਦੇ ਬਗੈਰ, ਸਾਰੀ ਹੁਸ਼ਿਆਰੀ ਕੂੜੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.