ਮੁਕਤਿ ਦਾਤਾ ਸਤਿਗੁਰੁ ਜੁਗ ਮਾਹਿ ॥੧॥
ਸਹਜ ਧੁਨਿ ਉਪਜੈ ਹਰਿ ਲਿਵ ਲਾਇ ॥੧॥ ਰਹਾਉ ॥
ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩॥
ਜਿਸੁ ਨਦਰਿ ਕਰੇ ਸੋ ਪਰਮ ਗਤਿ ਪਾਏ ॥੪॥
ਮੇਰਾ ਪ੍ਰਭੁ ਸਾਚਾ ਮੇਲਿ ਮਿਲਾਏ ॥੬॥
ਗਉੜੀਮਹਲਾ੩॥
ਤ੍ਰੈਗੁਣਵਖਾਣੈਭਰਮੁਨਜਾਇ॥
ਬੰਧਨਨਤੂਟਹਿਮੁਕਤਿਨਪਾਇ॥
ਮੁਕਤਿਦਾਤਾਸਤਿਗੁਰੁਜੁਗਮਾਹਿ॥੧॥
ਗੁਰਮੁਖਿਪ੍ਰਾਣੀਭਰਮੁਗਵਾਇ॥
ਸਹਜਧੁਨਿਉਪਜੈਹਰਿਲਿਵਲਾਇ॥੧॥ਰਹਾਉ॥
ਤ੍ਰੈਗੁਣਕਾਲੈਕੀਸਿਰਿਕਾਰਾ॥
ਨਾਮੁਨਚੇਤਹਿਉਪਾਵਣਹਾਰਾ॥
ਮਰਿਜੰਮਹਿਫਿਰਿਵਾਰੋਵਾਰਾ॥੨॥
ਅੰਧੇਗੁਰੂਤੇਭਰਮੁਨਜਾਈ॥
ਮੂਲੁਛੋਡਿਲਾਗੇਦੂਜੈਭਾਈ॥
ਬਿਖੁਕਾਮਾਤਾਬਿਖੁਮਾਹਿਸਮਾਈ॥੩॥
ਮਾਇਆਕਰਿਮੂਲੁਜੰਤ੍ਰਭਰਮਾਏ॥
ਹਰਿਜੀਉਵਿਸਰਿਆਦੂਜੈਭਾਏ॥
ਜਿਸੁਨਦਰਿਕਰੇਸੋਪਰਮਗਤਿਪਾਏ॥੪॥
ਅੰਤਰਿਸਾਚੁਬਾਹਰਿਸਾਚੁਵਰਤਾਏ॥
ਸਾਚੁਨਛਪੈਜੇਕੋਰਖੈਛਪਾਏ॥
ਗਿਆਨੀਬੂਝਹਿਸਹਜਿਸੁਭਾਏ॥੫॥
ਗੁਰਮੁਖਿਸਾਚਿਰਹਿਆਲਿਵਲਾਏ॥
ਹਉਮੈਮਾਇਆਸਬਦਿਜਲਾਏ॥
ਮੇਰਾਪ੍ਰਭੁਸਾਚਾਮੇਲਿਮਿਲਾਏ॥੬॥
ਸਤਿਗੁਰੁਦਾਤਾਸਬਦੁਸੁਣਾਏ॥
ਧਾਵਤੁਰਾਖੈਠਾਕਿਰਹਾਏ॥
ਪੂਰੇਗੁਰਤੇਸੋਝੀਪਾਏ॥੭॥
ਆਪੇਕਰਤਾਸ੍ਰਿਸਟਿਸਿਰਜਿਜਿਨਿਗੋਈ॥
ਤਿਸੁਬਿਨੁਦੂਜਾਅਵਰੁਨਕੋਈ॥
ਨਾਨਕਗੁਰਮੁਖਿਬੂਝੈਕੋਈ॥੮॥੬॥
gaurī mahalā 3 .
trai gun vakhānai bharam n jāi .
bandhan n tūtah mukat n pāi .
mukat dātā satigur jug māh .1.
guramukh prānī bharam gavāi .
sahaj dhun upajai har liv lāi .1. rahāu .
trai gun kālai kī sir kārā .
nām n chētah upāvanahārā .
mar janmah phir vārō vārā .2.
andhē gurū tē bharam n jāī .
mūl shōd lāgē dūjai bhāī .
bikh kā mātā bikh māh samāī .3.
māiā kar mūl jantr bharamāē .
har jīu visariā dūjai bhāē .
jis nadar karē sō param gat pāē .4.
antar sāch bāhar sāch varatāē .
sāch n shapai jē kō rakhai shapāē .
giānī būjhah sahaj subhāē .5.
guramukh sāch rahiā liv lāē .
haumai māiā sabad jalāē .
mērā prabh sāchā mēl milāē .6.
satigur dātā sabad sunāē .
dhāvat rākhai thāk rahāē .
pūrē gur tē sōjhī pāē .7.
āpē karatā srisat siraj jin gōī .
tis bin dūjā avar n kōī .
nānak guramukh būjhai kōī .8.6.
Gauri 3rd Guru.
He who reads works, narrating three modes, his doubt departs not.
His bonds are not broken, and he obtains not salvation.
The giver of emancipation is the True Guru, in this age.
Through the Guru, O mortal dispel thou thy doubt.
By enshrining affection for God, the celestial strain is manifested. Pause.
They, who abide in three disposition, are the subject of death.
they remember not the Name of the Creator.
They die and are re-born, over and over again.
Through the blind, ignorant Guru, doubt is not dispelled.
Leaving the source of all, the men are attached with duality.
One engrossed in sin in poisonous in evil deeds gets absorbed in sin.
Deeming riches to be the source of everything, mortals wander about.
In another's love they have forgotten the Venerable Lord.
He, on whom God casts His merciful glance, obtains the highest status,
He within whom is truth, distributes truth without too.
Truth remains not hidden, even though man may keep it hid.
the theologian, easily, comes to know it.
the Guru ward, remains fixed in the love of the True Lord.
Egotism and love of wealth. he burns with God's Name.
My true Lord, unites him in His union.
The beneficent True Guru preaches Lord's Name.
The wandering mind he controls restrain and stops.
From the Perfect Guru, the mortal receives the Divine understanding.
The Creator Himself has created the World and Himself shall destroy it.
Without Him there is no other second.
Nanak, through the Guru, only a few understand this.
Gauree, Third Mehl:
Those who speak of the three qualities their doubts do not depart.
Their bonds are not broken, and they do not obtain liberation.
The True Guru is the Bestower of liberation in this age. ||1||
Those mortals who become Gurmukh give up their doubts.
The celestial music wells up, when they lovingly attune their consciousness to the Lord. ||1||Pause||
Those who are controlled by the three qualities have death hovering over their heads.
They do not remember the Name of the Creator Lord.
They die, and are reborn, over and over, again and again. ||2||
Those whose guru is spiritually blind their doubts are not dispelled.
Abandoning the Source of all, they have become attached to the love of duality.
Infected with poison, they are immersed in poison. ||3||
Believing Maya to be the source of all, they wander in doubt.
They have forgotten the Dear Lord, and they are in love with duality.
The supreme status is obtained only by those who are blessed with His Glance of Grace. ||4||
One who has Truth pervading within, radiates Truth outwardly as well.
The Truth does not remain hidden, even though one may try to hide it.
The spiritually wise know this intuitively. ||5||
The Gurmukhs keep their consciousness lovingly centered on the Lord.
Ego and Maya are burned away by the Word of the Shabad.
My True God unites them in His Union. ||6||
The True Guru, The Giver, preaches the Shabad.
He controls, and restrains, and holds still the wandering mind.
Understanding is obtained through the Perfect Guru. ||7||
The Creator Himself has created the universe; He Himself shall destroy it.
Without Him, there is no other at all.
O Nanak, how rare are those who, as Gurmukh, understand this! ||8||6||
ਗਉੜੀ ਮਹਲਾ ੩ ॥
(ਜਿਹੜਾ ਮਨੁੱਖ ਕੇਵਲ) ਤਿੰਨਾਂ ਗੁਣਾਂ ਦੀ ਹੀ ਵਿਆਖਿਆ ਕਰਦਾ (ਰਹਿੰਦਾ) ਹੈ (ਉਸ ਦਾ) ਭਰਮ ਕਦੇ ਨਹੀਂ ਜਾ ਸਕਦਾ।
ਉਸ ਨੂੰ ਪਏ ਹੋਏ ਮਾਇਆ ਦੇ) ਬੰਧਨ ਨਹੀਂ ਤੁੱਟ ਸਕਦੇ, (ਅਤੇ) ਨਾ ਹੀ (ਉਹ ਇਨ੍ਹਾਂ ਬੰਧਨਾਂ ਤੋਂ) ਛੁਟਕਾਰਾ ਪਾ ਸਕਦਾ ਹੈ।
(ਇਸ) ਕਲਿਜੁਗ ਵਿਚ ਮੁਕਤੀ ਦਾ ਦਾਤਾ (ਕੇਵਲ) ਸਤਿਗੁਰੂ ਹੀ ਹੈ।੧।
ਹੇ ਪ੍ਰਾਣੀ ! ਗੁਰੂ ਦੁਆਰਾ (ਆਪਣਾ) ਭਰਮ ਦੂਰ ਕਰ।
ਹਰੀ ਦੇ (ਨਾਮ ਵਿੱਚ) ਲਿਵ ਲਾ ਕੇ ਸਹਜ ਸੁਭਾਵਿਕ ਹੀ (ਰਹੱਸਮਈ ਨਾਮ) ਦੀ ਧੁਨੀ (ਅੰਦਰੋਂ) ਉਠਦੀ ਹੈ।੧।ਰਹਾਉ।
ਹੇ ਭਾਈ !) ਤਿੰਨ ਗੁਣੀ (ਜੀਵਾਂ ਦੇ ਸਿਰ ਉਤੇ) ਕਾਲ ਦੀ ਹਕੂਮਤ (ਬਣੀ ਰਹਿੰਦੀ ਹੈ
ਕਿਉਂਕਿ ਉਹ) ਪੈਦਾ ਕਰਨ ਵਾਲੇ (ਪ੍ਰਭੂ ਦਾ) ਨਾਮ ਨਹੀਂ ਸਿਮਰਦੇ।
ਇਸ ਲਈ ਉਹ) ਵਾਰੋ ਵਾਰ ਮੁੜ ਮੁੜ ਕੇ ਜੰਮਦੇ (ਮਰਦੇ) ਰਹਿੰਦੇ ਹਨ।੨।
ਹੇ ਭਾਈ !) ਅੰਨ੍ਹੇ (ਅਗਿਆਨੀ) ਗੁਰੂ ਪਾਸੋਂ ਭਰਮ ਦੀ ਨਵਿਤਰੀ ਨਹੀਂ ਹੋ ਸਕਦੀ।
(ਇਉਂ ਸਮਝੋ ਕਿ ਅਗਿਆਨੀ ਮਨੁੱਖ) ਮੂਲ (ਪ੍ਰਭੂ) ਨੂੰ ਛੱਡ ਕੇ ਦ੍ਵੈਤ ਭਾਵ ਵਿਚ ਲਗ ਗਿਹਾ ਹੈ।
ਮਾਇਆ ਦਾ ਮਸਤਿਆ ਹੋਇਆ (ਜੀਵ) ਮਾਇਆ ਵਿੱਚ ਹੀ ਸਮਾਉਂਦਾ ਹੈ।੩।
ਹੇ ਭਾਈ !) ਮਾਇਆ ਨੂੰ ਮੂਲੁ ਸਮਝ ਕੇ (ਸਾਰੇ ਜੀਵ) ਜੰਤ੍ਰ ਭਰਮਾਏ (ਫਿਰਦੇ ਹਨ)।
ਦ੍ਵੈਤ ਭਾਵ ਕਰਕੇ (ਉਨ੍ਹਾਂ ਨੂੰ) ਪ੍ਰਭੂ ਭੁਲਿਆ ਪਿਆ ਹੈ।
ਹਾਂ, ਜਿਸ ਉਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ) ਕਰੇ, ਉਹ (ਜਨ ਹੀ) ਪਰਮ ਗਤੀ ਨੂੰ ਪ੍ਰਾਪਤ ਹੁੰਦਾ ਹੈ।੪।
(ਜਿਸ ਦੇ ਹਿਰਦੇ) ਅੰਦਰ ਸੱਚ ਹੁੰਦਾ ਹੈ (ਉਹ) ਬਾਹਰ (ਲੋਕਾਂ ਵਿਚ) ਸੱਚ ਵੰਡਦਾ ਹੈ।
ਜੇ ਕੋਈ (ਸੱਚ ਨੂੰ) ਛੁਪਾ ਕੇ ਰਖੇ (ਤਾਂ) ਸੱਚ ਕਦੇ ਨਹੀਂ ਛੁਪ ਸਕਦਾ।
ਗਿਆਨੀ (ਪੁਰਸ਼ ਇਸ ਭੇਦ ਨੂੰ) ਸਹਜ ਸੁਭਾਵਿਕ ਹੀ ਸਮਝ ਲੈਂਦੇ ਹਨ।੫।
ਹੇ ਭਾਈ !) ਗੁਰਮੁਖ (ਜੀਉੜਾ) ਸਚ ਵਿਚ ਲਿਵ ਲਾ ਕੇ (ਮਗਨ ਹੋ) ਰਿਹਾ ਹੈ।
(ਉਸ ਨੇ) ਹਉਮੈ (ਅਤੇ) ਮਾਇਆ (ਦੋਵੇਂ ਹੀ) ਗੁਰੂ ਦੇ ਸ਼ਬਦ ਦੁਆਰਾ ਸਾੜ ਦਿੱਤੇ ਹਨ।
(ਇਸ ਕਰਕੇ) ਮੇਰਾ ਸਚਾ ਪ੍ਰਭੂ (ਆਪ ਹੀ ਉਸ ਨੂੰ ਗੁਰੂ ਨਾਲ) ਮੇਲ ਕੇ (ਆਪਣੇ ਨਾਲ) ਮਿਲਾ ਲੈਂਦਾ ਹੈ।੬।
ਸਤਿਗੁਰੂ ਦਾਤਾ (ਆਪਣਾ) ਉਪਦੇਸ਼ (ਸਿੱਖ ਨੂੰ) ਸੁਣਾਉਂਦਾ ਹੈ।
(ਉਹ ਉਪਦੇਸ਼) ਦੌੜਦੇ ਹੋਏ (ਮਨ) ਨੂੰ ਰੋਕ ਕੇ ਰਖਦਾ ਹੈ
ਅਤੇ ਸਿੱਖ) ਪੂਰੇ ਗੁਰੂ ਪਾਸੋਂ (ਨਾਮ ਬਾਰੇ ਪੂਰੀ) ਸੋਝੀ ਪ੍ਰਾਪਤ ਕਰਦਾ ਹੈ।੭।
ਸੋਝੀ ਹੋਣ ਤੇ ਨਿਸ਼ਚਾ ਹੋ ਜਾਂਦਾ ਹੈ ਕਿ ਉਹ ਪ੍ਰਭੂ) ਆਪ ਹੀ ਸ੍ਰਿਸ਼ਟੀ ਦਾ ਕਰਤਾ ਹੈ ਜਿਸ ਨੇ (ਸਾਰੀ) ਸ੍ਰਿਸ਼ਟੀ ਬਣਾ ਕੇ (ਮੁੜ) ਨਾਸ਼ ਕੀਤੀ ਹੈ।
ਉਸ (ਕਰਤਾ ਪੁਰਖ) ਤੋਂ ਬਿਨਾਂ ਹੋਰ ਦੂਜਾ (ਕੋਈ ਕਰਤਾ ਧਰਤਾ ਤੇ ਹਰਤਾ) ਨਹੀਂ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਹ ਗਲ ਕੋਈ) ਵਿਰਲਾ ਗੁਰਮੁਖ ਹੀ ਸਮਝਦਾ ਹੈ।੮।੬।
(ਪਰ, ਹੇ ਭਾਈ!) ਜੇਹੜਾ ਮਨੁੱਖ ਮਾਇਆ ਦੇ ਪਸਾਰੇ ਦੀਆਂ ਗੱਲਾਂ ਵਿਚ ਹੀ ਦਿਲ-ਚਸਪੀ ਰੱਖਦਾ ਹੈ, ਉਸ ਦੇ ਮਨ ਦੀ ਭਟਕਣਾ ਦੂਰ ਨਹੀਂ ਹੋ ਸਕਦੀ।
ਉਸ ਦੇ (ਮਾਇਆ ਦੇ ਮੋਹ ਦੇ) ਬੰਧਨ ਨਹੀਂ ਟੁੱਟਦੇ, ਉਸ ਨੂੰ (ਮਾਇਆ ਦੇ ਮੋਹ ਤੋਂ) ਖ਼ਲਾਸੀ ਪ੍ਰਾਪਤ ਨਹੀਂ ਹੁੰਦੀ।
(ਹੇ ਭਾਈ!) ਜਗਤ ਵਿਚ ਮਾਇਆ ਦੇ ਮੋਹ ਤੋਂ ਖ਼ਲਾਸੀ ਦੇਣ ਵਾਲਾ (ਸਿਰਫ਼) ਗੁਰੂ (ਹੀ) ਹੈ ॥੧॥
(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਆਪਣੇ ਮਨ ਦੀ ਭਟਕਣਾ ਦੂਰ ਕਰ ਲੈਂਦਾ ਹੈ,
ਉਸ ਦੇ ਅੰਦਰ ਆਤਮਕ ਅਡੋਲਤਾ ਦੀ ਰੌ ਪੈਦਾ ਹੋ ਜਾਂਦੀ ਹੈ (ਕਿਉਂਕਿ ਗੁਰੂ ਦੀ ਕ੍ਰਿਪਾ ਨਾਲ) ਉਹ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ॥੧॥ ਰਹਾਉ ॥
(ਹੇ ਭਾਈ!) ਮਾਇਆ ਦੇ ਪਸਾਰੇ ਵਿਚ ਦਿਲ-ਚਸਪੀ ਰੱਖਣ ਵਾਲਿਆਂ ਦੇ ਸਿਰ ਉਤੇ (ਸਦਾ) ਆਤਮਕ ਮੌਤ ਦਾ ਹੁਕਮ ਚੱਲਦਾ ਹੈ,
ਉਹ ਸਿਰਜਣਹਾਰ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ।
ਉਹ ਮੁੜ ਮੁੜ (ਜਗਤ ਵਿਚ) ਜੰਮਦੇ ਹਨ, ਮਰਦੇ ਹਨ, ਜੰਮਦੇ ਹਨ ਮਰਦੇ ਹਨ ॥੨॥
(ਪਰ, ਹੇ ਭਾਈ! ਮਾਇਆ ਦੇ ਮੋਹ ਵਿਚ ਆਪ) ਅੰਨ੍ਹੇ ਹੋਏ ਹੋਏ ਗੁਰੂ ਪਾਸੋਂ (ਸਰਨ ਆਏ ਸੇਵਕ ਦੇ ਮਨ ਦੀ) ਭਟਕਣਾ ਦੂਰ ਨਹੀਂ ਹੋ ਸਕਦੀ।
(ਅਜੇਹੇ ਗੁਰੂ ਦੀ ਸਰਨ ਪੈ ਕੇ ਤਾਂ ਮਨੁੱਖ ਸਗੋਂ) ਜਗਤ ਦੇ ਮੂਲ-ਕਰਤਾਰ ਨੂੰ ਛੱਡ ਕੇ ਮਾਇਆ ਦੇ ਮੋਹ ਵਿਚ ਫਸਦੇ ਹਨ।
(ਆਤਮਕ ਮੌਤ ਪੈਦਾ ਕਰਨ ਵਾਲੀ ਮਾਇਆ ਦੇ) ਜ਼ਹਰ ਵਿਚ ਮਸਤ ਹੋਇਆ ਮਨੁੱਖ ਉਸ ਜ਼ਹਰ ਵਿਚ ਹੀ ਮਗਨ ਰਹਿੰਦਾ ਹੈ ॥੩॥
(ਅਭਾਗੀ) ਮਨੁੱਖ ਮਾਇਆ ਨੂੰ (ਜ਼ਿੰਦਗੀ ਦਾ) ਆਸਰਾ ਬਣਾ ਕੇ (ਮਾਇਆ ਦੀ ਖ਼ਾਤਰ ਹੀ) ਭਟਕਦੇ ਰਹਿੰਦੇ ਹਨ,
ਮਾਇਆ ਦੇ ਪਿਆਰ ਦੇ ਕਾਰਨ ਉਹਨਾਂ ਨੂੰ ਪਰਮਾਤਮਾ ਭੁਲਿਆ ਰਹਿੰਦਾ ਹੈ।
(ਪਰ, ਹੇ ਭਾਈ!) ਜਿਸ ਮਨੁੱਖ ਉੱਤੇ ਪਰਮਾਤਮਾ ਰਹਿਮ ਦੀ ਨਿਗਾਹ ਕਰਦਾ ਹੈ, ਉਹ ਮਨੁੱਖ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ (ਜਿੱਥੇ ਮਾਇਆ ਦਾ ਮੋਹ ਪੋਹ ਨਹੀਂ ਸਕਦਾ) ॥੪॥
(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਗੁਰੂ ਉਸ ਦੇ) ਹਿਰਦੇ ਵਿਚ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਪਰਕਾਸ਼ ਕਰ ਦੇਂਦਾ ਹੈ, ਜਗਤ ਨਾਲ ਵਰਤਣ-ਵਰਤਾਵ ਕਰਦਿਆਂ ਭੀ ਸਾਰੇ ਜਗਤ ਵਿਚ ਉਸ ਨੂੰ ਸਦਾ-ਥਿਰ ਪ੍ਰਭੂ ਵਿਖਾ ਦੇਂਦਾ ਹੈ।
(ਜਿਸ ਮਨੁੱਖ ਦੇ ਅੰਦਰ ਬਾਹਰ ਪ੍ਰਭੂ ਦਾ ਪਰਕਾਸ਼ ਹੋ ਜਾਏ), ਉਹ ਜੇ ਇਸ (ਮਿਲੀ ਦਾਤਿ) ਨੂੰ ਲੁਕਾ ਕੇ ਰੱਖਣ ਦਾ ਜਤਨ ਭੀ ਕਰੇ ਤਾਂ ਭੀ ਸਦ-ਥਿਰ ਪ੍ਰਭੂ (ਦਾ ਪਰਕਾਸ਼) ਲੁਕਦਾ ਨਹੀਂ।
ਪਰਮਾਤਮਾ ਨਾਲ ਡੂੰਘੀ ਸਾਂਝ ਰੱਖਣ ਵਾਲੇ ਮਨੁੱਖ ਆਤਮਕ ਅਡੋਲਤਾ ਵਿਚ (ਟਿਕ ਕੇ) ਪ੍ਰਭੂ-ਪ੍ਰੇਮ ਵਿਚ ਜੁੜ ਕੇ (ਇਸ ਅਸਲੀਅਤ ਨੂੰ) ਸਮਝ ਲੈਂਦੇ ਹਨ ॥੫॥
(ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਆਪਣੀ ਸੁਰਤ ਜੋੜੀ ਰੱਖਦਾ ਹੈ,
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ (ਦਾ ਮੋਹ) ਸਾੜ ਲੈਂਦਾ ਹੈ।
(ਇਸ ਤਰ੍ਹਾਂ) ਸਦਾ-ਥਿਰ ਰਹਿਣ ਵਾਲਾ ਪਿਆਰਾ ਪ੍ਰਭੂ ਉਸ ਨੂੰ ਆਪਣੇ ਚਰਨਾਂ ਵਿਚ ਮਿਲਾਈ ਰੱਖਦਾ ਹੈ ॥੬॥
(ਹੇ ਭਾਈ! ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਸਤਿਗੁਰੂ ਜਿਸ ਮਨੁੱਖ ਨੂੰ ਆਪਣਾ ਸ਼ਬਦ ਸੁਣਾਂਦਾ ਹੈ,
ਉਹ ਮਾਇਆ ਦੇ ਪਿੱਛੇ ਭਟਕਦੇ ਆਪਣੇ ਮਨ ਨੂੰ (ਮਾਇਆ ਦੇ ਮੋਹ ਵਲੋਂ) ਬਚਾ ਲੈਂਦਾ ਹੈ, ਰੋਕ ਕੇ ਕਾਬੂ ਕਰ ਲੈਂਦਾ ਹੈ।
ਪੂਰੇ ਗੁਰੂ ਪਾਸੋਂ ਉਹ ਮਨੁੱਖ (ਜੀਵਨ-ਜੁਗਤਿ ਦੀ ਸਹੀ) ਸਮਝ ਹਾਸਲ ਕਰ ਲੈਂਦਾ ਹੈ ॥੭॥
ਪਰਮਾਤਮਾ ਆਪ ਹੀ ਸਿਰਜਣਹਾਰ ਹੈ ਜਿਸ ਨੇ ਆਪ ਇਹ ਸ੍ਰਿਸ਼ਟੀ ਪੈਦਾ ਕਰ ਕੇ ਆਪ ਹੀ (ਅਨੇਕਾਂ ਵਾਰੀ) ਨਾਸ ਕੀਤੀ।
ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ (ਸਦਾ-ਥਿਰ ਰਹਿਣ ਵਾਲਾ) ਨਹੀਂ ਹੈ।
ਹੇ ਨਾਨਕ! (ਆਖ-ਹੇ ਭਾਈ!) ਗੁਰੂ ਦੀ ਸਰਨ ਪੈਣ ਵਾਲਾ ਕੋਈ (ਵਿਰਲਾ ਵਡਭਾਗੀ) ਮਨੁੱਖ ਇਹ ਭੇਦ ਸਮਝਦਾ ਹੈ ॥੮॥੬॥
ਗਊੜੀ ਪਾਤਸ਼ਾਹੀ ਤੀਜੀ।
ਜੋ ਤਿੰਨਾਂ ਹਾਲਤਾਂ ਨੂੰ ਵਰਨਣ ਕਰਨ ਵਾਲੀਆਂ ਰਚਨਾਵਾਂ ਨੂੰ ਪੜ੍ਹਦਾ ਹੈ, ਉਸ ਦਾ ਸੰਦੇਹ ਦੂਰ ਨਹੀਂ ਹੁੰਦਾ।
ਉਸਦੇ ਜੂੜ ਕਟੇ ਨਹੀਂ ਜਾਂਦੇ ਅਤੇ ਉਹ ਕਲਿਆਣ ਨੂੰ ਪ੍ਰਾਪਤ ਨਹੀਂ ਹੁੰਦਾ।
ਮੋਖ਼ਸ਼ ਦੇ ਦੇਣ ਵਾਲਾ, ਸੱਚਾ ਗੁਰੂ ਹੈ, ਇਸ ਯੁਗ ਅੰਦਰ।
ਗੁਰਾਂ ਦੇ ਰਾਹੀਂ ਹੇ ਜੀਵ! ਤੂੰ ਆਪਣਾ ਵਹਿਮ ਦੂਰ ਕਰ ਦੇ।
ਰੱਬ ਨਾਲ ਪਿਰਹੜੀ ਪਾਉਣ ਦੁਆਰਾ ਇਲਾਹੀ ਕੀਰਤਨ ਉਤਪੰਨ ਹੋ ਜਾਂਦਾ ਹੈ। ਠਹਿਰਾਉ।
ਜੋ ਤਿੰਨਾ ਸੁਭਾਵਾਂ ਅੰਦਰ ਵਸਦੇ ਹਨ, ਉਹ ਮੌਤ ਦੀ ਰਿਆਇਆ ਹਨ।
ਉਹ ਸਿਰਜਨਹਾਰ ਦੇ ਨਾਮ ਨੂੰ ਚੇਤੇ ਨਹੀਂ ਕਰਦੇ।
ਉਹ ਘੜੀ ਮੁੜੀ ਮਰਦੇ ਅਤੇ ਜੰਮਦੇ ਹਨ।
ਅੰਨੇ, ਅਗਿਆਨੀ ਗੁਰੂ ਦੇ ਰਾਹੀਂ ਸੰਦੇਹ ਨਵਿਰਤ ਨਹੀਂ ਹੁੰਦਾ।
ਸਮੂਹ ਦੇ ਮੁੱਢ ਨੂੰ ਤਿਆਗ ਕੇ, ਬੰਦੇ ਦਵੈਤ-ਭਾਵ ਨਾਲ ਜੁੜੇ ਹੋਏ ਹਨ।
ਜ਼ਹਿਰੀਲੇ ਕੂਕਰਮਾਂ ਅੰਦਰ ਖਚਤ ਹੋਇਆ ਜੀਵ ਪਾਪ ਅੰਦਰ ਹੀ ਗ਼ਰਕ ਹੋ ਜਾਂਦਾ ਹੈ।
ਧਨ-ਦੌਲਤ ਨੂੰ ਹਰ ਸ਼ੈ ਦਾ ਮੁੱਢ ਜਾਣ ਕੇ, ਜੀਵ ਭਟਕਦੇ ਫਿਰਦੇ ਹਨ।
ਹੋਰਸ ਦੀ ਮੁਹੱਬਤ ਵਿੱਚ ਉਨ੍ਹਾਂ ਨੇ ਪੂਜਯ ਪ੍ਰਭੂ ਨੂੰ ਭੁਲਾ ਛਡਿਆ ਹੈ।
ਜਿਸ ਉਤੇ ਵਾਹਿਗੁਰੂ ਆਪਣੀ ਮਿਹਰ ਦੀ ਨਜ਼ਰ ਧਾਰਦਾ ਹੈ ਉਹ ਮਹਾਨ ਉੱਚੇ ਦਰਜੇ ਨੂੰ ਪਾ ਲੈਂਦਾ ਹੈ।
ਜਿਸ ਦੇ ਅੰਦਰ ਸੱਚ, ਉਹ ਬਾਹਰ ਭੀ ਸੱਚ ਹੀ ਵੰਡਦਾ ਹੈ।
ਸੱਚ ਲੁਕਿਆ ਨਹੀਂ ਰਹਿੰਦਾ ਭਾਵੇਂ ਆਦਮੀ ਇਸ ਨੂੰ ਲੁਕਾਈ ਰੱਖੇ।
ਬ੍ਰਹਿਮਵੇਤਾ, ਸੁਖੈਨ ਹੀ ਇਸ ਨੂੰ ਜਾਣ ਲੈਂਦਾ ਹੈ।
ਗੁਰੂ-ਸਮਰਪਣ ਸੱਚੇ ਸਾਹਿਬ ਦੀ ਪ੍ਰੀਤ ਅੰਦਰ ਅਸਥਿਤ ਵਿਚਰਦਾ ਹੈ।
ਹੰਕਾਰ ਅਤੇ ਧਨ ਦੌਲਤ ਦੀ ਲਗਨ, ਉਹ ਰੱਬ ਦੇ ਨਾਮ ਨਾਲ ਸਾੜ ਸੁਟਦਾ ਹੈ।
ਮੇਰਾ ਸੱਚਾ ਸਾਈਂ ਉਸ ਨੂੰ ਆਪਣੇ ਮਿਲਾਪ ਅੰਦਰ ਮਿਲਾ ਲੈਂਦਾ ਹੈ।
ਦਾਤਾਰ ਸੱਚਾ ਗੁਰੂ ਹਰੀ ਨਾਮ ਨੂੰ ਪ੍ਰਚਾਰਦਾ ਹੈ।
ਭੱਜੇ ਫਿਰਦੇ ਮਨੂਏ ਨੂੰ ਉਹ ਰੋਕ ਵਰਜ ਅਤੇ ਹਟਕ ਰਖਦਾ ਹੈ।
ਪੂਰਨ ਗੁਰਾਂ ਪਾਸੋਂ ਪ੍ਰਾਣੀ ਰੱਬੀ-ਗਿਆਤ ਪ੍ਰਾਪਤ ਕਰ ਲੈਂਦਾ ਹੈ।
ਸਿਰਜਣਹਾਰ ਨੇ ਖੁਦ ਦੁਨੀਆਂ ਸਾਜੀ ਹੈ ਅਤੇ ਖੁਦ ਹੀ ਇਸ ਨੂੰ ਨਾਸ ਕਰ ਦੇਵੇਗਾ।
ਉਸ ਦੇ ਬਗੈਰ ਹੋਰ ਕੋਈ ਦੁਸਰਾ ਨਹੀਂ।
ਨਾਨਕ ਗੁਰਾਂ ਦੇ ਰਾਹੀਂ ਕੋਈ ਵਿਰਲਾ ਹੀ ਇਸ ਨੂੰ ਸਮਝਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.