ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥
ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥੧॥ ਰਹਾਉ ॥
ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥
ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥੨॥
ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥
ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥੩॥
ਸਿਰੀਰਾਗੁਮਹਲਾ੧ਘਰੁ੩॥
ਅਮਲੁਕਰਿਧਰਤੀਬੀਜੁਸਬਦੋਕਰਿਸਚਕੀਆਬਨਿਤਦੇਹਿਪਾਣੀ॥
ਹੋਇਕਿਰਸਾਣੁਈਮਾਨੁਜੰਮਾਇਲੈਭਿਸਤੁਦੋਜਕੁਮੂੜੇਏਵਜਾਣੀ॥੧॥
ਮਤੁਜਾਣਸਹਿਗਲੀਪਾਇਆ॥
ਮਾਲਕੈਮਾਣੈਰੂਪਕੀਸੋਭਾਇਤੁਬਿਧੀਜਨਮੁਗਵਾਇਆ॥੧॥ਰਹਾਉ॥
ਐਬਤਨਿਚਿਕੜੋਇਹੁਮਨੁਮੀਡਕੋਕਮਲਕੀਸਾਰਨਹੀਮੂਲਿਪਾਈ॥
ਭਉਰੁਉਸਤਾਦੁਨਿਤਭਾਖਿਆਬੋਲੇਕਿਉਬੂਝੈਜਾਨਹਬੁਝਾਈ॥੨॥
ਆਖਣੁਸੁਨਣਾਪਉਣਕੀਬਾਣੀਇਹੁਮਨੁਰਤਾਮਾਇਆ॥
ਖਸਮਕੀਨਦਰਿਦਿਲਹਿਪਸਿੰਦੇਜਿਨੀਕਰਿਏਕੁਧਿਆਇਆ॥੩॥
ਤੀਹਕਰਿਰਖੇਪੰਜਕਰਿਸਾਥੀਨਾਉਸੈਤਾਨੁਮਤੁਕਟਿਜਾਈ॥
ਨਾਨਕੁਆਖੈਰਾਹਿਪੈਚਲਣਾਮਾਲੁਧਨੁਕਿਤਕੂਸੰਜਿਆਹੀ॥੪॥੨੭॥
sirīrāg mahalā 1 ghar 3 .
amal kar dharatī bīj sabadō kar sach kī āb nit dēh pānī .
hōi kirasān īmān janmāi lai bhisat dōjak mūrē ēv jānī .1.
mat jān sah galī pāiā .
māl kai mānai rūp kī sōbhā it bidhī janam gavāiā .1. rahāu .
aib tan chikarō ih man mīdakō kamal kī sār nahī mūl pāī .
bhaur usatād nit bhākhiā bōlē kiu būjhai jā nah bujhāī .2.
ākhan sunanā paun kī bānī ih man ratā māiā .
khasam kī nadar dilah pasindē jinī kar ēk dhiāiā .3.
tīh kar rakhē panj kar sāthī nāu saitān mat kat jāī .
nānak ākhai rāh pai chalanā māl dhan kit kū sanjiāhī .4.27.
Sri Rag, First Guru.
Make pious deeds thy farm, Guru's Word do thou make thy seed and ever irrigate with the water of truth.
Become a husbandman and thy faith shall germinate. O fool! know thus, thy paradise and hell.
Deem not that the Spouse is obtained by mere words.
In the pride of wealth and the splendour of beauty, in this way thou hast lost thy life. Pause.
The sin of the body is the puddle and this soul the frog, which values not at all the lotus-flower.
Guru, the bumble -bee ever repeats the Divine sermons but how can man understand them, when (God) does not make him understand?
The preaching and listening of religious discourse is like the sough of wind for those, whose soul is tinctured with mammon.
Centering their attention on the Husband alone, those who meditate on Him; His grace descends on them and they become pleasing to His heart.
Even though thou keepest thirty (fasts) and takest with the five comrades (i.e. the five prayers) but beware, lest the one, who goes by the name of Satan should undo their merit.
Says, Nanak, thou hast to go the way (of death). What for hast thou amassed property and wealth?
Siree Raag, First Mehl, Third House:
Make good deeds the soil, and let the Word of the Shabad be the seed; irrigate it continually with the water of Truth.
Become such a farmer, and faith will sprout. This brings knowledge of heaven and hell, you fool! ||1||
Do not think that your Husband Lord can be obtained by mere words.
You are wasting this life in the pride of wealth and the splendor of beauty. ||1||Pause||
The defect of the body which leads to sin is the mud puddle, and this mind is the frog, which does not appreciate the lotus flower at all.
The bumble bee is the teacher who continually teaches the lesson. But how can one understand, unless one is made to understand? ||2||
This speaking and listening is like the song of the wind, for those whose minds are colored by the love of Maya.
The Grace of the Master is bestowed upon those who meditate on Him alone. They are pleasing to His Heart. ||3||
You may observe the thirty fasts, and say the five prayers each day, but 'sata' can undo them.
Says Nanak, you will have to walk on the Path of Death, so why do you bother to collect wealth and property? ||4||27||
ਸਿਰੀਰਾਗੁ ਮਹਲਾ ੧ ਘਰੁ ੩ ॥
(ਸਤਿਗੁਰੂ ਜੀ ਇਕ ਕਿਰਸਾਣ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਉਪਦੇਸ਼ ਕਰਦੇ ਹਨ ਕਿ ਐ ਜੀਵ !) ਸ਼ੁੱਧ ਆਚਰਣ (ਇਹ) ਧਰਤੀ ਬਣਾ (ਇਸ ਧਰਤੀ ਵਿਚ) ਗੁਰ-ਸ਼ਬਦ ਦਾ ਬੀਜ ਬੋ। ਸੱਚ (ਬੋਲਣ) ਦੀ ਵਾਦੀ (ਪਾਉਣ) ਦਾ (ਇਸ ਖੇਤੀ ਨੂੰ) ਰੋਜ਼ਾਨਾ ਪਾਣੀ ਦੇਹ।
(ਇਸ ਤਰ੍ਹਾਂ ਦਾ) ਕਿਸਾਨ ਬਣ ਕੇ (ਹਿਰਦੇ ਰੂਪ ਖੇਤੀ ਵਿਚ) ਈਮਾਨ ਪੈਦਾ ਕਰ ਲੈ (ਭਾਵ ਆਪਣੇ ਹਿਰਦੇ ਵਿਚ ਈਮਾਨ ਦ੍ਰਿੜ ਕਰ, ਅਜਿਹਾ ਕਰਨ ਨਾਲ ਸੱਚ ਵਾਲੀ ਕ੍ਰਾਂਤੀ ਪ੍ਰਗਟ ਹੋਵੇਗੀ)। ਹੇ ਮੂਰਖ (ਜੀਵ!) ਭਿਸ਼ਤ ਤੇ ਦੋਜ਼ਕ ਕੀ ਹੈ? (ਇਨ੍ਹਾਂ ਦਾ ਮਾਰਗ ਦਰਸ਼ਨ ਇਉਂ) ਸਮਝੀਂ।੧।
(ਗੁਰੂ ਜੀ ਭਿਸ਼ਤ ਪ੍ਰਾਪਤ ਕਰਨ ਦੀ ਜੁਗਤੀ ਦਸਦੇ ਹਨ-ਹੇ ਜੀਵ !) ਮਤਾਂ (ਤੂੰ) ਜਾਣਦਾ ਹੋਵੇਂ (ਕਿ ਭਿਸ਼ਤ ਦਾ ਰਾਹ) ਗੱਲਾਂ ਨਾਲ ਲੱਭ ਪੈਂਦਾ ਹੈ
(ਇਹ ਤੈਨੂੰ ਭੁਲੇਖਾ ਹੈ, ਤੂੰ) ਧਨ ਦੇ ਹੰਕਾਰ ਵਿਚ (ਤੇ) ਸੁੰਦਰਤਾ ਦੀ ਵਡਿਆਈ ਵਿਚ (ਫਸਿਆ ਪਿਆ ਹੈਂ ਅਤੇ) ਇਸ ਰੀਤੀ ਨਾਲ (ਤੂੰ ਆਪਣਾ) ਮਨੁੱਖਾ ਜਨਮ ਗਵਾ ਲਿਆ ਹੈ।੧।ਰਹਾਉ।
ਜਦ ਤੱਕ (ਇਸ) ਸਰੀਰ ਵਿਚ ਵਿਕਾਰਾਂ ਰੂਪੀ ਚਿੱਕੜ (ਹੈ), ਇਹ ਮਨ ਡੱਡੂ ਦੀ ਨਿਆਈਂ (ਉਸ ਚਿੱਕੜ ਵਿਚ ਫਸਿਆ ਪਿਆ ਹੈ, ਅਤੇ ਇਸ ਮਨ ਨੇ) ਕੰਵਲ ਫੁੱਲ ਦੀ ਕਦਰ ਰੱਤਾ ਭਰ ਵੀ ਨਹੀਂ ਜਾਣੀ (ਭਾਵ ਹਿਰਦੇ ਵਿਚ ਵਸ ਰਹੇ ਸੁੰਦਰ ਪ੍ਰਭੂ ਦੀ ਸਾਰ ਨਹੀਂ ਜਾਣੀ)।
ਭਉਰ ਉਸਤਾਦ (ਭਾਵ ਉਪਦੇਸ਼ ਦਾਤਾ ਗੁਰੂ) ਨਿਤ ਆਪਣੀ ਭਾਖਿਆ (ਬੋਲੀ, ਸ਼ਬਦਾਂ) ਰਾਹੀਂ ਬੋਲ ਕੇ (ਉਪਦੇਸ਼) ਸੁਣਾਉਂਦਾ ਹੈ। ਜਦੋਂ ਤੱਕ (ਪਰਮੇਸ਼ਰ) ਇਸ (ਮਨ) ਨੂੰ ਸੋਝੀ ਬਖ਼ਸ਼ਿਸ਼ ਨਾ ਕਰੇ (ਇਹ ਡੱਡੂ ਬਿਰਤੀ ਵਾਲਾ ਜੀਵ) ਕਿਵੇਂ ਸਮਝ ਸਕਦਾ ਹੈ।੨।
(ਡਡੂ ਬ੍ਰਿਤੀ ਵਾਲੀਆਂ ਨੂੰ ਕੁਝ) ਆਖਣਾ (ਭਾਵ ਸਿਖਿਆ ਦੇਣੀ) ਅਤੇ (ਉਨ੍ਹਾਂ ਦਾ) ਸੁਣਨਾ ਪਉਣ ਦੇ ਬੁਲੇ (ਵਾਂਗ ਵਿਅਰਥ ਹੈ) (ਜਿਨ੍ਹਾਂ ਦਾ ਮਨ) ਮਾਇਆ ਵਿਚ ਰੰਗਿਆ ਹੋਇਆ ਹੈ।
(ਹਾਂ, ਜਿਨ੍ਹਾਂ ਜੀਆਂ ਨੇ) ਇਕ ਵਾਹਿਗੁਰੂ ਨੂੰ ਸਿਮਰਿਆ ਹੈ ਮਾਲਕ (ਅਕਾਲਪੁਰਖ) ਦੀ ਦ੍ਰਿਸ਼ਟੀ ਤੇ ਦਿਲ ਵਿਚ (ਓਹੀ ਜੀਵ) ਪਸੰਦ ਆਉਂਦੇ ਹਨ (ਭਾਵ ਉਨ੍ਹਾਂ ਜੀਵਾਂ ਉਤੇ ਮਾਲਕ ਦੀ ਕਿਰਪਾ-ਦ੍ਰਿਸ਼ਟੀ ਹੁੰਦੀ ਹੈ)।੩।
(ਹੁਣ ਕਾਜ਼ੀ ਪਰਥਾਇ ਉਪਦੇਸ਼ ਦਿੰਦੇ ਹਨ ਕਿ ਹੇ ਕਾਜ਼ੀ !) ਤੂੰ ਤੀਹ ਰੋਜ਼ੇ ਰੱਖੇ, ਪੰਜ ਨਿਮਾਜ਼ਾਂ ਨੂੰ ਸਾਥੀ ਬਣਾਇਆ (ਪਰ ਇਕ ਖ਼ਿਆਲ ਰੱਖੀਂ ਕਿ ਜਿਸ ਦਾ) ਨਾਉਂ ਸ਼ੈਤਾਨ ਹੈ (ਉਹ) ਮਤਾਂ (ਇਨ੍ਹਾਂ ਰੋਜ਼ਿਆਂ ਤੇ ਨਿਮਾਜ਼ਾਂ ਦੇ ਅਰਥ ਭਾਵ ਆਪਣੀ ਕਲਾ ਕ੍ਰਿਤੀ ਨੂੰ) ਕੱਟ ਕੇ ਖ਼ਰਾਬ ਕਰ ਦੇਵੇ (ਭਾਵ ਉਜਾੜ ਦੇਵੇ ਅਤੇ ਵਿਅਰਥ ਚਲੇ ਜਾਣ)।
(ਇਸ ਲਈ ਨਾਨਕ (ਗੂਰੂ ਜੀ) ਉਪਦੇਸ਼ ਦੇਂਦੇ ਹਨ (ਕਿ ਹੇ ਕਾਜ਼ੀ ! ਇਕ ਦਿਨ ਤੂੰ ਵੀ ਮੌਤ ਦੇ) ਰਸਤੇ ਪੈ ਕੇ (ਇਸ ਸੰਸਾਰ ਤੋਂ) ਚਲਾ ਜਾਣਾ ਹੈ (ਫਿਰ) ਮਾਲ ਧਨ ਕਿਸ ਵਾਸਤੇ ਇਕੱਠਾ ਕੀਤਾ ਹਈ?।੪।੨੭।
(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ।
ਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿਚ) ਸਰਧਾ (ਦੀ ਖੇਤੀ) ਉੱਗੇਗੀ। ਹੇ ਮੂਰਖ! ਸਿਰਫ਼ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ ॥੧॥
(ਹੇ ਕਾਜ਼ੀ!) ਇਹ ਨ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ।
ਜੇ (ਬੇਈਮਾਨੀਆਂ ਕਰ ਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ) ਰੂਪ ਦੀ ਸੋਭਾ ਵਿਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ) ਇਸ ਤਰ੍ਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ॥੧॥ ਰਹਾਉ ॥
(ਜਦ ਤਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ (ਉਸ ਚਿੱਕੜ ਵਿਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ-ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)।
(ਭੌਰਾ ਆ ਕੇ ਕੌਲ ਫੁੱਲ ਉਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ-ਭੌਰਾ ਸਦਾ (ਹਰੀ-ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜੇਹੀ ਸਮਝ ਹੀ ਨਹੀਂ ਹੈ ॥੨॥
(ਹੇ ਕਾਜ਼ੀ! ਜਦ ਤਕ) ਇਹ ਮਨ ਮਾਇਆ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ।
ਉਹੀ ਬੰਦੇ ਮਾਲਕ-ਰੱਬ ਦੀ ਮਿਹਰ ਦੀ ਨਜ਼ਰ ਵਿਚ ਹਨ, ਉਹੀ ਬੰਦੇ ਉਸ ਦੇ ਦਿਲ ਵਿਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸ ਨੂੰ ਸਿਮਰਿਆ ਹੈ ॥੩॥
(ਹੇ ਕਾਜ਼ੀ!) ਤੂੰ ਤੀਹ ਰੋਜ਼ੇ ਗਿਣ ਕੇ ਰੱਖਦਾ ਹੈਂ, ਪੰਜ ਨਿਮਾਜ਼ਾਂ ਨੂੰ ਸਾਥੀ ਬਣਾਂਦਾ ਹੈਂ (ਪਰ ਇਹ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈਂ, (ਕਿ ਮੈਨੂੰ ਕੋਈ ਸ਼ੈਤਾਨ (ਮਾੜਾ ਬੰਦਾ) ਨਾ ਆਖੇ) (ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ।)
ਪਰ, ਨਾਨਕ ਆਖਦਾ ਹੈ- (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਉਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ? (ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ, ਅੰਦਰੋਂ ਤੂੰ ਧਨ ਦੇ ਲਾਲਚ ਵਿਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ) ॥੪॥੨੭॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਨੇਕ ਕਰਮਾਂ ਨੂੰ ਆਪਣਾ ਖੇਤ ਬਣਾ ਬੀ ਤੂੰ ਬਣਾ ਗੁਰਬਾਣੀ ਨੂੰ ਅਤੇ ਸੱਚ ਦੇ ਜਲ ਨਾਲ ਸਦੀਵ ਹੀ ਸਿੰਜ।
ਕਿਸਾਨ ਬਣ ਜਾ ਅਤੇ ਤੇਰੀ ਸ਼ਰਧਾ ਉਗ ਪਏਗੀ। ਹੈ ਮੂਰਖ! ਇਸ ਤਰ੍ਹਾ ਤੂੰ ਆਪਣੇ ਸੁਰਗ ਤੇ ਨਰਕ ਨੂੰ ਸਮਝ।
ਖ਼ਿਆਲ ਨਾਂ ਕਰ ਕਿ ਕੰਤ ਨਿਰੀਆਂ ਗੱਲਾ ਨਾਲ ਹੀ ਪਾ ਲਈਦਾ ਹੈ।
ਧਨ-ਦੌਲਤ ਦੇ ਹੰਕਾਰ ਅਤੇ ਸੁੰਦਰਤਾ ਦੀ ਹਮਕ-ਦਮਕ ਵਿੱਚ, ਇਸ ਢੰਗ ਨਾਲ ਤੂੰ ਆਪਣਾ ਜੀਵਨ ਗਵਾ ਲਿਆ ਹੈ। ਠਹਿਰਾਉ।
ਸਰੀਰ ਦਾ ਪਾਪ ਚਿੱਕੜ ਹੈ ਤੇ ਇਹ ਆਤਮਾ ਡੱਡੂ, ਜੋ ਕੰਵਲ-ਫੁੱਲ ਦੀ ਕਦਰ ਬਿਲਕੁਲ ਹੀ ਨਹੀਂ ਪਾਉਂਦਾ।
ਗੁਰੂ, ਭੌਰਾ, ਸਦੀਵ ਹੀ ਈਸ਼ਵਰੀ ਭਾਸ਼ਨ ਉਚਾਰਨ ਕਰਦਾ ਹੈ, ਪਰ ਉਨ੍ਹਾਂ ਨੂੰ ਆਦਮੀ ਕਿਸ ਤਰ੍ਹਾਂ ਸਮਝ ਸਕਦਾ ਹੈ, ਜਦ (ਵਾਹਿਗੁਰੁ) ਉਸ ਨੂੰ ਨਹੀਂ ਸਮਝਾਉਂਦਾ।
ਉਨ੍ਹਾਂ ਲਈ ਧਰਮ ਵਾਰਤਾ ਦਾ ਪਰਚਾਰਨਾ, ਤੇ ਸ੍ਰਵਣ ਕਰਨਾ ਹਵਾ ਦੀ ਆਵਾਜ਼ ਮਾਨਿੰਦ ਹੈ, ਜਿਨ੍ਹਾਂ ਦੀ ਇਹ ਆਤਮਾ ਧਨ-ਦੌਲਤ ਨਾਲ ਰੰਗੀ ਹੋਈ ਹੈ।
ਆਪਣੀ ਬਿਰਤੀ ਕੇਵਲ ਕੰਤ ਉਤੇ ਕੇਂਦਰ ਕਰਕੇ ਜੋ ਉਸ ਨੂੰ ਸਿਮਰਦੇ ਹਨ, ਉਸ ਦੀ ਰਹਿਮਤ ਉਨ੍ਹਾਂ ਉਤੇ ਵਰਸਦੀ ਹੈ ਅਤੇ ਉਹ ਉਸ ਦੇ ਦਿਲ ਨੂੰ ਚੰਗੇ ਲੱਗਦੇ ਹਨ।
ਭਾਵੇਂ ਤੂੰ ਤ੍ਰੀਹ (ਰੋਜ਼ੇ) ਰੱਖਦਾ ਹੈਂ ਅਤੇ ਪੰਜ (ਨਮਾਜ਼ਾਂ) ਨੂੰ ਆਪਣਾ ਸੰਗੀ ਬਣਾਂਦਾ ਹੈ ਪਰ ਖ਼ਬਰਦਾਰ ਹੋ ਜਾ ਮਤੇ ਜਿਸ ਦਾ ਨਾਮ ਸ਼ੈਤਾਨ ਹੈ, ਇਨ੍ਹਾਂ ਦੇ ਫਲ ਨੂੰ ਨਸ਼ਟ ਕਰ ਦੇਵੇ।
ਗੁਰੂ ਜੀ ਫ਼ੁਰਮਾਉਂਦੇ ਹਨ, ਤੂੰ (ਮੌਤ ਦੇ) ਰਸਤੇ ਪੈ ਕੇ ਤੁਰਨਾ ਹੈ। ਤੂੰ ਜਾਇਦਾਦ ਤੇ ਦੌਲਤ ਕਾਹਦੇ ਲਈ ਇਕੱਤਰ ਕੀਤੀ ਹੋਈ ਹੈ?
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.