ਸਿਰੀਰਾਗੁਮਹਲਾ੧ਘਰੁ੪॥
ਏਕਾਸੁਰਤਿਜੇਤੇਹੈਜੀਅ॥
ਸੁਰਤਿਵਿਹੂਣਾਕੋਇਨਕੀਅ॥
ਜੇਹੀਸੁਰਤਿਤੇਹਾਤਿਨਰਾਹੁ॥
ਲੇਖਾਇਕੋਆਵਹੁਜਾਹੁ॥੧॥
ਕਾਹੇਜੀਅਕਰਹਿਚਤੁਰਾਈ॥
ਲੇਵੈਦੇਵੈਢਿਲਨਪਾਈ॥੧॥ਰਹਾਉ॥
ਤੇਰੇਜੀਅਜੀਆਕਾਤੋਹਿ॥
ਕਿਤਕਉਸਾਹਿਬਆਵਹਿਰੋਹਿ॥
ਜੇਤੂਸਾਹਿਬਆਵਹਿਰੋਹਿ॥
ਤੂਓਨਾਕਾਤੇਰੇਓਹਿ॥੨॥
ਅਸੀਬੋਲਵਿਗਾੜਵਿਗਾੜਹਬੋਲ॥
ਤੂਨਦਰੀਅੰਦਰਿਤੋਲਹਿਤੋਲ॥
ਜਹਕਰਣੀਤਹਪੂਰੀਮਤਿ॥
ਕਰਣੀਬਾਝਹੁਘਟੇਘਟਿ॥੩॥
ਪ੍ਰਣਵਤਿਨਾਨਕਗਿਆਨੀਕੈਸਾਹੋਇ॥
ਆਪੁਪਛਾਣੈਬੂਝੈਸੋਇ॥
ਗੁਰਪਰਸਾਦਿਕਰੇਬੀਚਾਰੁ॥
ਸੋਗਿਆਨੀਦਰਗਹਪਰਵਾਣੁ॥੪॥੩੦॥
sirīrāg mahalā 1 ghar 4 .
ēkā surat jētē hai jī .
surat vihūnā kōi n kī .
jēhī surat tēhā tin rāh .
lēkhā ikō āvah jāh .1.
kāhē jī karah chaturāī .
lēvai dēvai dhil n pāī .1. rahāu .
tērē jī jīā kā tōh .
kit kau sāhib āvah rōh .
jē tū sāhib āvah rōh .
tū ōnā kā tērē ōh .2.
asī bōlavigār vigārah bōl .
tū nadarī andar tōlah tōl .
jah karanī tah pūrī mat .
karanī bājhah ghatē ghat .3.
pranavat nānak giānī kaisā hōi .
āp pashānai būjhai sōi .
gur parasād karē bīchār .
sō giānī daragah paravān .4.30.
Sri Rag, First Guru.
There is the same inner conscious-ness amongst all the beings.
Without inner consciousness He has created none.5
As is the consciousness, so is their way.
He alone (call mortals) to account (and subject) to his order they come and go.
O mortals! why dost thou practise cleverness?
In taking back and giving God makes no delay. Pause.
The beings are Thine and Thou art their (Master).
What for art Thou then enraged with them, O Lord?
If Thou in rage be O Lord!
Still Thou art theirs and they are Thine.
We the foul-tongued spoil every thing by (our thoughtless) words.
Within Thy sight, Thou weighest their weight (worth).
Where the deeds are virtuous, there is the perfect understanding.
Sans meritorious actions, it is awfully deficient.
Supplicates Nanak, of what king is the man of Divine knowledge?
He who recognises his ownself comprehends Him.
The one who by Guru's grace, embraces Lord's meditation,
becomes acceptable in His court.
Siree Raag, First Mehl, Fourth House:
There is one awareness among all created beings.
None have been created without this awareness.
As is their awareness, so is their way.
According to the account of our actions, we come and go in reincarnation. ||1||
Why, O soul, do you try such clever tricks?
Taking away and giving back, God does not delay. ||1||Pause||
All beings belong to You; all beings are Yours. O Lord and Master,
how can You become angry with them?
Even if You, O Lord and Master, become angry with them,
still, You are theirs, and they are Yours. ||2||
We are foulmouthed; we spoil everything with our foul words.
You weigh us in the balance of Your Glance of Grace.
When one's actions are right, the understanding is perfect.
Without good deeds, it becomes more and more deficient. ||3||
Prays Nanak, what is the nature of the spiritual people?
They are selfrealized; they understand God.
By Guru's Grace, they contemplate Him;
such spiritual people are honored in His Court. ||4||30||
ਸਿਰੀਰਾਗੁ ਮਹਲਾ ੧ ਘਰੁ ੪ ॥
(ਪਰਮਾਤਮਾ ਨੇ ਸੰਸਾਰ ਵਿਚ) ਜਿਤਨੇ (ਵੀ) ਜੀਵ (ਪੈਦਾ ਕੀਤੇ ਹਨ, ਸਭ ਦੇ ਅੰਦਰ) ਇਕ (ਸੂਝ ਬੂਝ ਵਾਲੀ) ਸੋਝੀ (ਪਾਈ ਹੈ)।
(ਅਜਿਹੀ) ਸੋਝੀ ਤੋਂ ਸੱਖਣਾ ਕੋਈ (ਜੀਵ ਵੀ ਪੈਦਾ) ਨਹੀਂ ਕੀਤਾ।
(ਹਾਂ,) ਜਿਹੋ ਜਿਹੀ (ਉਸ) ਸੂਝ (ਦੀ ਜੀਵ ਵਰਤੋਂ ਕਰਦੇ ਹਨ) ਉਹੋ ਜਿਹਾ (ਭਾਵ ਉਸ ਸੋਝੀ ਅਨੁਸਾਰ ਹੀ) ਉਨ੍ਹਾਂ ਦਾ (ਜੀਵਨ) ਰਸਤਾ ਬਣ ਜਾਂਦਾ ਹੈ।
(ਜਿਵੇਂ ਸੁਰਤਿ ਨਿਸਚਿਤ ਨੇਮ ਅਨੁਸਾਰ ਦਿੱਤੀ ਹੈ, ਤਿਵੇਂ ਜੀਆਂ ਦੇ ਕਰਮਾਂ ਦਾ) ਹਿਸਾਬ-ਕਿਤਾਬ (ਰਖਣ ਲਈ ਵੀ ਪ੍ਰਭੂ ਦਾ) ਇਕੋ (ਨਾਮ ਹੈ ਜਿਸ ਅਨੁਸਾਰ ਜੀਆਂ ਦੇ) ਆਉਣ ਜਾਣ (ਭਾਵ ਜੰਮਣ ਮਰਨ ਵਾਲਾ ਚੱਕਰ ਚਲਦਾ ਰਹਿੰਦਾ ਹੈ)।੧।
ਹੇ ਜੀਵ ! (ਜਦੋਂ ਸੰਸਾਰ ਬਾਰੇ ਕਰਤਾਰ ਦੇ ਨੇਮ ਨਿਸਚਿਤ ਹਨ ਫਿਰ) ਕਿਸ ਲਈ (ਤੂੰ ਜਾਣ ਬੁਝ ਕੇ) ਚਲਾਕੀ ਕਰਦਾ ਹੈਂ,
(ਉਹ ਸਿਰਜਣਹਾਰ ਆਪ ਹੀ ਜੀਆਂ ਨੂੰ ਸੋਝੀ ਤੇ ਹੋਰ ਪਦਾਰਥ ਆਦਿ) ਦੇਂਦਾ (ਅਤੇ ਖਸ ਵੀ) ਲੈਂਦਾ ਹੈ। (ਉਹ ਅਜਿਹਾ ਕਰਨ ਲਈ ਭਾਵ) ਲੈਣ ਦੇਣ ਵਿਚ ਰਤਾ ਭਰ ਵੀ ਢਿੱਲ ਨਹੀਂ ਕਰਦਾ।੧।ਰਹਾਉ।
(ਹੇ ਸਾਹਿਬਾ !) ਤੇਰੇ (ਹੀ ਪੈਦਾ ਕੀਤੇ ਹੋਏ ਸਾਰੇ) ਜੀਵ ਹਨ (ਅਤੇ) ਤੂੰ ਆਪ ਹੀ (ਉਨ੍ਹਾਂ) ਜੀਆਂ ਦਾ (ਮਾਲਕ) ਹੈਂ।
ਤੂੰ ਆਪ ਹੀ (ਉਨ੍ਹਾਂ) ਜੀਆਂ ਦਾ (ਮਾਲਕ) ਹੈਂ।
(ਹੇ ਸਾਹਿਬਾ ! ਇਨ੍ਹਾਂ ਜੀਆਂ ਦੇ ਖੋਟੇ ਕਰਮ ਵੇਖ ਕੇ ਫਿਰ ਤੂੰ) ਕਿਸ ਲਈ ਗੁੱਸੇ ਵਿਚ ਆਉਂਦਾ ਹੈਂ?।
(ਹੇ ਮੇਰੇ) ਮਾਲਕ ! ਜੇ (ਤੂੰ) ਗੁਸੇ ਵਿਚ ਆਵੇਂ (ਫਿਰ ਭੀ) ਤੂੰ ਉਨ੍ਹਾਂ (ਜੀਆਂ) ਦਾ (ਮਾਲਕ ਹੈਂ ਅਤੇ) ਉਹ (ਜੀਵ) ਤੇਰੇ (ਹੀ ਆਸਰੇ ਹਨ)।੨।
(ਹੁਣ ਜੀਆਂ ਤੇ ਤਰਸ ਵਿਚ ਆ ਕੇ ਗੁਰੂ ਸਾਹਿਬ ਕਰਤਾ ਪੁਰਖ ਅੱਗੇ ਬੇਨਤੀ ਕਰਦੇ ਹਨ, ਹੇ ਸਾਹਿਬ !) ਅਸੀਂ ਬੜਬੋਲੇ (ਜੀਵ ਹਾਂ ਅਤੇ) ਬੋਲਾਂ ਨੂੰ ਵਿਗਾੜਦੇ ਰਹਿੰਦੇ ਹਾਂ (ਭਾਵ ਅਸੀਂ ਵਾਧੂ, ਅਢੁਕਵੇਂ, ਊਲ ਜਲੂਲ, ਹੰਕਾਰ ਭਰੇ ਬੋਲ ਬੋਲਦੇ ਰਹਿੰਦੇ ਹਾਂ; ਸਾਨੂੰ ਬੋਲਣ ਦਾ ਚੱਜ ਨਹੀਂ,
ਪਰ ਹੇ ਪ੍ਰਭੂ ! ਫਿਰ ਵੀ) ਤੂੰ (ਸਾਡੇ ਵਿਗਾੜੇ ਹੋਏ ਬੋਲਾਂ ਦਾ) ਤੋਲ (ਆਪਣੀ ਮਿਹਰ ਦੀ) ਨਜ਼ਰ ਅੰਦਰ ਤੋਲਦਾ ਹੈਂ (ਭਾਵ ਤੂੰ ਦਿਆਲੂ ਹੈਂ)।
(ਹੇ ਸਾਹਿਬ ! ਤੇਰਾ ਇਹ ਨੇਮ ਹੈ ਕਿ) ਜਿਥੇ (ਭਾਵ ਜਿਸ ਹਿਰਦੇ ਵਿਚ) ਆਚਰਣਕ ਉਚਤਾਈ (ਹੋਵੇ) ਉਥੇ (ਭਾਵ ਉਸ ਹਿਰਦੇ ਅੰਦਰ) ਪੂਰੀ ਮਤਿ (ਭਾਵ ਅਕਲ ਸੋਝੀ ਹੁੰਦੀ ਹੈ)।
ਸੁਚੱਜੀ ਰਹਿਣੀ-ਬਹਿਣੀ ਵਾਲੀ ਕਿਰਿਆ (ਕਰਤੂਤ) ਤੋਂ ਬਿਨਾ (ਮਨੁੱਖੀ ਮਤਿ) ਘਟੇ ਘਟ (ਭਾਵ ਘਟੀਆ, ਅਧੂਰੀ) ਹੁੰਦੀ ਹੈ।੩।
ਨਾਨਕ (ਗੁਰੂ ਜੀ) ਆਖਦੇ ਹਨ ਕਿ ਗਿਆਨਵਾਨ ਪੁਰਸ਼ ਕਿਹੋ ਜਿਹਾ ਹੁੰਦਾ ਹੈ? (ਭਾਵ ਉਸ ਦੀ ਕੀ ਨਿਸ਼ਾਨੀ ਹੈ?)।
(ਉਤਰ ਇਹ ਹੈ ਕਿ ਉਹ) ਆਪਣਾ ਆਪ (ਭਾਵ ਆਪਣਾ ਮੂਲ, ਅਸਲਾ) ਪਛਾਣਦਾ ਹੈ (ਅਤੇ) ਉਸ (ਪ੍ਰਭੂ) ਨੂੰ (ਅੰਤਰ ਆਤਮੇ) ਲੱਖ ਲੈਂਦਾ ਹੈ।
(ਫਿਰ) ਗੁਰੂ ਦੀ ਕਿਰਪਾ ਨਾਲ (ਉਹ ਮਾਲਕ ਦੇ ਗੁਣਾਂ, ਸਿਫਤਾਂ ਦਾ) ਵਿਚਾਰ ਕਰਦਾ ਹੈ,
ਉਹ ਗਿਆਨਵਾਨ (ਪੁਰਸ਼) ਰੱਬੀ-ਦਰਗਾਹ ਵਿਚ ਪਰਵਾਣ (ਪ੍ਰਮਾਣੀਕ ਮੰਨਿਆ ਜਾਂਦਾ ਹੈ)।੪।੩੦।
ਜਿਤਨੇ ਭੀ ਜੀਵ ਹਨ (ਇਹਨਾਂ ਸਭਨਾਂ ਦੇ ਅੰਦਰ) ਇਕ ਪਰਮਾਤਮਾ ਦੀ ਹੀ ਬਖ਼ਸ਼ੀ ਹੋਈ ਸੂਝ ਕੰਮ ਕਰ ਰਹੀ ਹੈ।
(ਪਰਮਾਤਮਾ ਨੇ) ਕੋਈ ਭੀ ਐਸਾ ਜੀਵ ਪੈਦਾ ਨਹੀਂ ਕੀਤਾ ਜਿਸ ਨੂੰ ਸੂਝ ਤੋਂ ਵਿਰਵਾ ਰੱਖਿਆ ਹੋਵੇ।
ਜਿਹੋ ਜਿਹੀ ਸੂਝ (ਪ੍ਰਭੂ ਜੀਵਾਂ ਨੂੰ ਦੇਂਦਾ ਹੈ) ਉਹੋ ਜਿਹਾ ਜੀਵਨ-ਰਸਤਾ ਉਹ ਫੜ ਲੈਂਦੇ ਹਨ।
(ਉਸੇ ਮਿਲੀ ਸੂਝ ਅਨੁਸਾਰ) ਜੀਵ (ਜਗਤ ਵਿਚ) ਆਉਂਦੇ ਹਨ ਤੇ (ਇੱਥੋਂ) ਚਲੇ ਜਾਂਦੇ ਹਨ। ਇਹ ਮਰਯਾਦਾ ਤੋਰਨ ਵਾਲਾ ਪ੍ਰਭੂ ਆਪ ਹੀ ਹੈ ॥੧॥
ਹੇ ਜੀਵ! ਤੂੰ (ਆਪਣੀ ਚੰਗੀ ਸੂਝ-ਅਕਲ ਵਿਖਾਣ ਲਈ) ਕਿਉਂ ਚਲਾਕੀ ਕਰਦਾ ਹੈਂ?
ਉਹ ਪਰਮਾਤਮਾ ਹੀ (ਜੀਵਾਂ ਨੂੰ ਸੂਝ) ਦੇਂਦਾ ਭੀ ਹੈ ਤੇ ਲੈ ਭੀ ਲੈਂਦਾ ਹੈ, ਰਤਾ ਚਿਰ ਨਹੀਂ ਲਾਂਦਾ ॥੧॥ ਰਹਾਉ ॥
ਹੇ ਮਾਲਕ-ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਸਾਰੇ ਜੀਵਾਂ ਦਾ ਤੂੰ ਹੀ ਖਸਮ ਹੈਂ।
(ਜੇ ਜੀਵ ਤੈਥੋਂ ਮਿਲੀ ਸੂਝ-ਅਕਲ ਦਾ ਮਾਣ ਭੀ ਕਰਨ, ਤਾਂ ਭੀ) ਤੂੰ ਗੁੱਸੇ ਵਿਚ ਨਹੀਂ ਆਉਂਦਾ (ਕਿਉਂਕਿ ਆਖ਼ਰ ਇਹ ਜੀਵ ਸਾਰੇ ਤੇਰੇ ਹੀ ਹਨ)।
ਹੇ ਮਾਲਕ ਪ੍ਰਭੂ! ਜੇ ਤੂੰ ਗੁੱਸੇ ਵਿਚ ਆਵੇਂ (ਤਾਂ ਕਿਸ ਉੱਤੇ ਆਵੇਂ?)
ਤੂੰ ਉਹਨਾਂ ਦਾ ਮਾਲਕ ਹੈਂ, ਉਹ ਸਾਰੇ ਤੇਰੇ ਹੀ ਬਣਾਏ ਹੋਏ ਹਨ ॥੨॥
(ਹੇ ਪ੍ਰਭੂ!) ਅਸੀਂ ਜੀਵ ਬੜਬੋਲੇ ਹਾਂ, ਅਸੀਂ (ਤੈਥੋਂ ਮਿਲੀ ਸੂਝ-ਅਕਲ ਉਤੇ ਮਾਣ ਕਰਕੇ ਅਨੇਕਾਂ ਵਾਰੀ) ਫਿੱਕੇ ਬੋਲ ਬੋਲ ਦੇਂਦੇ ਹਾਂ,
ਪਰ ਤੂੰ (ਸਾਡੇ ਕੁਬੋਲਾਂ ਨੂੰ) ਮਿਹਰ ਦੀ ਨਿਗਾਹ ਨਾਲ ਪਰਖਦਾ ਹੈਂ।
(ਗੁਰੂ ਦੇ ਦੱਸੇ ਰਾਹ ਉੱਤੇ ਤੁਰ ਕੇ) ਜਿਸ ਮਨੁੱਖ ਦੇ ਅੰਦਰ ਉੱਚਾ ਆਚਰਨ ਬਣ ਜਾਂਦਾ ਹੈ ਉਸ ਦੀ ਸੂਝ-ਅਕਲ ਭੀ ਗੰਭੀਰ ਹੋ ਜਾਂਦੀ ਹੈ (ਤੇ ਉਹ ਬੜਬੋਲਾ ਨਹੀਂ ਬਣਦਾ)।
(ਉੱਚੇ) ਆਚਰਨ ਤੋਂ ਬਿਨਾ ਮਨੁੱਖ ਦੀ ਸੂਝ ਬੂਝ ਭੀ ਨੀਵੀਂ ਹੀ ਰਹਿੰਦੀ ਹੈ ॥੩॥
ਨਾਨਕ ਬੇਨਤੀ ਕਰਦਾ ਹੈ, ਅਸਲ ਗਿਆਨਵਾਨ ਮਨੁੱਖ ਉਹ ਹੈ,
ਜੋ ਆਪਣੇ ਅਸਲੇ ਨੂੰ ਪਛਾਣਦਾ ਹੈ, ਜੋ ਉਸ ਪਰਮਾਤਮਾ ਨੂੰ ਹੀ (ਅਕਲ-ਦਾਤਾ) ਸਮਝਦਾ ਹੈ,
ਜੋ ਗੁਰੂ ਦੀ ਮਿਹਰ ਨਾਲ (ਆਪਣੀ ਚਤੁਰਾਈ ਛੱਡ ਕੇ ਅਕਲ-ਦਾਤੇ ਪ੍ਰਭੂ ਦੇ ਗੁਣਾਂ ਦਾ) ਵਿਚਾਰ ਕਰਦਾ ਹੈ।
ਅਜੇਹਾ ਗਿਆਨਵਾਨ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੩੦॥
ਸਿਰੀ ਰਾਗ, ਪਹਿਲੀ ਪਾਤਸ਼ਾਹੀ।
ਸਮੂਹ ਜੀਵਾਂ ਅੰਦਰ ਉਹੋ ਹੀ ਅੰਤ੍ਰੀਵੀ-ਗਿਆਤ ਹੈ।
ਅੰਤ੍ਰੀਵੀ ਗਿਆਤ ਦੇ ਬਗੈਰ, ਉਸ ਨੇ ਕੋਈ ਭੀ ਪੈਦਾ ਨਹੀਂ ਕੀਤਾ।
ਜੇਹੋ ਜੇਹੀ ਗਿਆਤ ਹੈ, ਉਹੋ ਜੇਹਾ ਉਨ੍ਹਾਂ ਦਾ ਰਸਤਾ ਹੈ।
ਕੇਵਲ ਉਹੀ (ਪ੍ਰਾਣੀਆਂ ਤੋਂ) ਹਿਸਾਬ ਕਿਤਾਬ ਲੈਂਦਾ ਹੈ ਤੇ (ਉਸ ਦੇ ਹੁਕਮ ਦੇ ਅਧੀਨ ਹੀ) ਉਹ ਆਉਂਦੇ ਤੇ ਜਾਂਦੇ ਹਨ।
ਹੇ ਪ੍ਰਾਣੀ! ਤੂੰ ਕਿਉਂ ਚਲਾਕੀ ਕਰਦਾ ਹੈਂ?
ਵਾਪਸ ਲੈਣ ਅਤੇ ਦੇਣ ਵਿੱਚ ਵਾਹਿਗੁਰੂ ਚਿਰ ਨਹੀਂ ਲਾਉਂਦਾ! ਠਹਿਰਾਉ।
ਜੀਵ ਤੇਰੇ ਹਨ ਅਤੇ ਤੂੰ ਜੀਵਾਂ ਦਾ (ਮਾਲਕ) ਹੈਂ।
ਕਾਹਦੇ ਲਈ ਤੂੰ ਤਦ ਉਨ੍ਹਾਂ ਉਤੇ ਗੁੱਸੇ ਹੁੰਦਾ ਹੈਂ, ਹੇ ਸੁਆਮੀ?
ਜੇਕਰ ਤੈਨੂੰ ਗੁੰਸਾ ਭੀ ਆਉਂਦਾ ਹੈ ਹੇ ਸਾਈਂ!
ਫਿਰ ਭੀ, ਤੂੰ ਉਨ੍ਹਾਂ ਦਾ ਹੈਂ ਅਤੇ ਉਹ ਤੇਰੇ।
ਆਪਾਂ ਬਦਜ਼ਬਾਨ, (ਆਪਦੇ ਵਿਚਾਰ-ਹੀਣ) ਬਚਨਾਂ ਦੁਆਰਾ ਸਾਰਾ ਕੁਝ ਖ਼ਰਾਬ ਕਰ ਲੈਂਦੇ ਹਾਂ।
ਆਪਣੀ ਨਿਗ੍ਹਾ ਹੇਠਾਂ ਤੂੰ ਉਨ੍ਹਾਂ ਦਾ ਭਾਰ (ਮੁੱਲ) ਜੋਖਦਾ ਹੈਂ।
ਜਿਥੇ ਅਮਲ ਨੇਕ ਹਨ ਉਥੇ ਮੁਕੰਮਲ ਸੋਚ ਸਮਝ ਹੈ।
ਚੰਗੇ ਕਰਮਾਂ ਦੇ ਬਗ਼ੈਰ ਇਹ ਬਹੁਤ ਹੀ ਥੋੜ੍ਹੀ ਹੈ।
ਨਾਨਕ ਬੇਨਤੀ ਕਰਦਾ ਹੈ, ਬ੍ਰਹਮ ਵੀਚਾਰ ਵਾਲਾ ਪੁਰਸ਼ ਕੇਹੋ ਜੇਹਾ ਹੈ?
ਉਹ ਜੋ ਆਪਣੇ ਆਪ ਨੂੰ ਸਿੰਞਾਣਦਾ ਹੈ ਉਸ ਨੂੰ ਸਮਝਦਾ ਹੈ।
ਜਿਹੜਾ ਬ੍ਰਹਮ ਬੇਤਾ, ਗੁਰਾਂ ਦੀ ਦਯਾ ਦੁਆਰ ਸਾਹਿਬ ਦਾ ਸਿਮਰਨ ਕਰਦਾ ਹੈ,
ਉਹ ਉਸ ਦੇ ਦਰਬਾਰ ਅੰਦਰ ਕਬੂਲ ਪੈ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.