ਰੰਗਿ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਨ ਜਾਨੀ ॥੧॥
ਹਉ ਸੰਚਉ ਹਉ ਖਾਟਤਾ ਸਗਲੀ ਅਵਧ ਬਿਹਾਨੀ ॥ ਰਹਾਉ ॥
ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥੨॥
ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥੩॥
ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥੪॥
ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥੫॥
ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥੬॥
ਗਉੜੀਮਹਲਾ੫॥
ਰੰਗਿਸੰਗਿਬਿਖਿਆਕੇਭੋਗਾਇਨਸੰਗਿਅੰਧਨਜਾਨੀ॥੧॥
ਹਉਸੰਚਉਹਉਖਾਟਤਾਸਗਲੀਅਵਧਬਿਹਾਨੀ॥ਰਹਾਉ॥
ਹਉਸੂਰਾਪਰਧਾਨੁਹਉਕੋਨਾਹੀਮੁਝਹਿਸਮਾਨੀ॥੨॥
ਜੋਬਨਵੰਤਅਚਾਰਕੁਲੀਨਾਮਨਮਹਿਹੋਇਗੁਮਾਨੀ॥੩॥
ਜਿਉਉਲਝਾਇਓਬਾਧਬੁਧਿਕਾਮਰਤਿਆਨਹੀਬਿਸਰਾਨੀ॥੪॥
ਭਾਈਮੀਤਬੰਧਪਸਖੇਪਾਛੇਤਿਨਹੂਕਉਸੰਪਾਨੀ॥੫॥
ਜਿਤੁਲਾਗੋਮਨੁਬਾਸਨਾਅੰਤਿਸਾਈਪ੍ਰਗਟਾਨੀ॥੬॥
ਅਹੰਬੁਧਿਸੁਚਿਕਰਮਕਰਿਇਹਬੰਧਨਬੰਧਾਨੀ॥੭॥
ਦਇਆਲਪੁਰਖਕਿਰਪਾਕਰਹੁਨਾਨਕਦਾਸਦਸਾਨੀ॥੮॥੩॥੧੫॥੪੪॥ਜੁਮਲਾ
gaurī mahalā 5 .
rang sang bikhiā kē bhōgā in sang andh n jānī .1.
hau sanchau hau khātatā sagalī avadh bihānī . rahāu .
hau sūrā paradhān hau kō nāhī mujhah samānī .2.
jōbanavant achār kulīnā man mah hōi gumānī .3.
jiu ulajhāiō bādh budh kā maratiā nahī bisarānī .4.
bhāī mīt bandhap sakhē pāshē tinahū kau sanpānī .5.
jit lāgō man bāsanā ant sāī pragatānī .6.
ahanbudh such karam kar ih bandhan bandhānī .7.
daiāl purakh kirapā karah nānak dās dasānī .8.3.15.44. jumalā
Gauri 5th Guru.
The man is imbued with the enjoyment of the mortal sins. In their association, the blind man knows not the Lord.
I am ass, I earn, so says he Like this his whole life passes away. Pause.
I am a hero, I am the most distinguished, No one is equal to me.
I am young, of good conduct and of high family. In his mind he has gone haughty like this.
As if he is entrapped by false understanding, he forgets not self-conceit till his death.
Brothers, friends, Kinsmen and companions, who live after him, to them he entrusts his wealth.
The desire, to which the soul is attached, that becomes manifest at the last moment.
The man does pious deeds, through proud intellect, with these entanglements he is bound.
My Merciful Master, show mercy, that Nanak may become the slave of Thine slaves.8/3/15/44 total
Gauree, Fifth Mehl:
He is immersed in the enjoyment of corrupt pleasures; engrossed in them, the blind fool does not understand. ||1||
I am earning profits, I am getting rich, he says, as his life passes away. ||Pause||
I am a hero, I am famous and distinguished; no one is equal to me.||2||
I am young, cultured, and born of a good family. In his mind, he is proud and arrogant like this. ||3||
He is trapped by his false intellect, and he does not forget this until he dies. ||4||
Brothers, friends, relatives and companions who live after him he entrusts his wealth to them. ||5||
That desire, to which the mind is attached, at the last moment, becomes manifest. ||6||
He may perform religious deeds, but his mind is egotistical, and he is bound by these bonds. ||7||
O Merciful Lord, please bless me Your Mercy, that Nanak may become the slave of Your slaves. ||8||3||15||44||Total||
ਗਉੜੀ ਮਹਲਾ ੫ ॥
ਰੰਗ-ਤਮਾਸ਼ਿਆਂ (ਅਤੇ) ਵਿਸ਼ਿਆਂ ਦੇ ਭੋਗਾਂ ਦਾ ਸੰਗ ਕਰ ਕੇ ਅਗਿਆਨੀ (ਪੁਰਸ਼ ਨੂੰ ਕੁਝ) ਸਮਝ ਨਹੀਂ ਆਉਂਦੀ।੧।
(ਉਹ ਇਸ ਪ੍ਰਭਾਵ ਹੇਠਾਂ ਹੀ ਕਹਿੰਦਾ ਹੈ ਕਿ) ਮੈਂ (ਮਾਇਆ) ਖਟਦਾ ਹਾਂ, ਮੈਂ ਇਕਠੀ ਕਰਦਾ ਹਾਂ(ਏਦਾਂ ਕਰਦਿਆਂ ਹੀ ਉਸ ਦੀ) ਸਾਰੀ ਉਮਰ ਬੀਤ ਜਾਂਦੀ ਹੈ।੧।ਰਹਾਉ।
ਉਹ ਆਖਦਾ ਹੈ ਕਿ) ਮੈਂ ਸੂਰਮਾ ਹਾਂ, ਮੈਂ ਸੁਖੀਆ ਹਾਂ, ਮੇਰੇ ਬਰਾਬਰ ਦਾ (ਵੱਡਾ) ਕੋਈ ਵੀ ਨਹੀਂ ਹੈ।੨।
(ਉਹ ਆਖਦਾ ਹੈ ਕਿ ਮੈਂ) ਜੁਆਨੀ ਵਾਲਾ, ਸ਼ੁਭ ਕਰਮਾਂ ਵਾਲਾ, ਉਚੀ ਕੁਲ ਵਾਲਾ ਹਾਂ (ਇਨ੍ਹਾਂ ਗੱਲਾਂ ਨਾਲ ਹੀ ਆਪਣੇ) ਮਨ ਵਿੱਚ ਹੰਕਾਰੀ ਬਣਿਆ ਰਹਿੰਦਾ ਹੈ।੩।
ਜਿਵੇਂ ਹੀ ਨਾਸ਼ ਕਰਨ ਵਾਲੀ ਬੁਧੀ ਦਾ ਉਲਝਾਇਆ ਹੋਇਆ (ਜੀਵ, ਬਿਖੇ-ਵਾਸ਼ਨਾ ਵਿਚ ਫਸ ਗਿਆ, ਫਿਰ ਇਸ ਨੂੰ ਉਹ ਵਾਸ਼ਨਾ) ਮਰਦੇ ਦਮ ਤਕ ਨਹੀਂ ਵਿਸਰੀ।੪।
(ਆਪਣੇ ਜੀਵਨ ਕਾਲ ਵਿਚ ਮਨੁੱਖ ਨੇ ਬੜੇ ਕਸ਼ਟ ਕਟ ਕੇ ਜੋ ਮਾਇਆ ਇਕਠੀ ਕੀਤੀ ਸੀ, ਅੰਤ ਸਮੇਂ) ਪਕੜ ਵਾਲੀ ਬੁਧੀ ਅਨੁਸਾਰ ਇਸ ਨੇ) ਉਨ੍ਹਾਂ ਭਾਈਆਂ, ਮਿਤਰਾਂ, ਰਿਸ਼ਤੇਦਾਰਾਂ, ਸਖਿਆਂ (ਦੋਸਤਾਂ) ਨੂੰ ਹੀ ਪਿਛੋਂ ਸਾਂਭਣ ਲਈ ਦੇ ਦਿਤੀ।੫।
ਹੇ ਭਾਈ !) ਜਿਸ ਵਾਸ਼ਨਾ ਵਿਚ ਬੁਧੀ ਲਗੀ ਹੋਈ ਸੀ, ਅੰਤ ਸਮੇਂ ਉਹੀ ਪ੍ਰਗਟ ਹੋਈ।੬।
(ਹੇ ਭਾਈ !) ਹੰਕਾਰ ਵਾਲੀ ਬੁਧੀ, ਸੁਚਮਤਾ ਵਾਲੇ ਕਰਮ, ਇਹ (ਸਾਰੇ) ਬੰਧਨ (ਮਨੁੱਖ ਨੂੰ) ਬੰਨ੍ਹੀ ਰਖਦੇ ਹਨ।੭।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਹੇ ਦਿਆਲ ਪੁਰਖ ਜੀ ! (ਮੇਰੇ ਤੇ) ਕਿਰਪਾ ਕਰੋ, ਮੈਂ (ਆਪਣੇ ਆਪ ਨੂੰ ਆਪ ਜੀ ਦੇ) ਦਾਸਾਂ ਦਾ ਦਾਸ ਹੀ ਅਖਵਾਉਂਦਾ ਰਹਾਂ।੮।੩।੧੫।੪੪।ਜੁਮਲਾ
ਮੌਜਾਂ ਨਾਲ ਮਾਇਆ ਦੇ ਭੋਗ (ਮਨੁੱਖ ਭੋਗਦਾ ਰਹਿੰਦਾ ਹੈ), (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ ਇਹਨਾਂ ਭੋਗਾਂ ਵਿਚ ਰੁੱਝਾ ਹੋਇਆ ਸਮਝਦਾ ਨਹੀਂ (ਕਿ ਉਮਰ ਵਿਅਰਥ ਗੁਜ਼ਰ ਰਹੀ ਹੈ) ॥੧॥
ਮੈਂ ਮਾਇਆ ਜੋੜ ਰਿਹਾ ਹਾਂ, ਮੈਂ ਮਾਇਆ ਖੱਟਦਾ ਹਾਂ-(ਇਹਨਾਂ ਹੀ ਖ਼ਿਆਲਾਂ ਵਿਚ ਅੰਨ੍ਹੇ ਹੋਏ ਮਨੁੱਖ ਦੀ) ਸਾਰੀ ਹੀ ਉਮਰ ਗੁਜ਼ਰ ਜਾਂਦੀ ਹੈ।ਰਹਾਉ।
ਮੈਂ ਸੂਰਮਾ ਹਾਂ, ਮੈਂ ਚੌਧਰੀ ਹਾਂ, ਕੋਈ ਮੇਰੇ ਬਰਾਬਰ ਦਾ ਨਹੀਂ ਹੈ ॥੨॥
ਮੈਂ ਸੋਹਣਾ ਹਾਂ, ਮੈਂ ਉੱਚੇ ਆਚਰਨ ਵਾਲਾ ਹਾਂ, ਮੈਂ ਉੱਚੀ ਕੁਲ ਵਾਲਾ ਹਾਂ-(ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਮਨੁੱਖ ਆਪਣੇ) ਮਨ ਵਿਚ ਇਉਂ ਅਹੰਕਾਰੀ ਹੁੰਦਾ ਹੈ ॥੩॥
(ਮਾਇਆ ਦੇ ਮੋਹ ਵਿਚ) ਮਾਰੀ ਹੋਈ ਮਤਿ ਵਾਲਾ ਮਨੁੱਖ ਜਿਵੇਂ (ਜਵਾਨੀ ਸਮੇ ਮਾਇਆ ਦੇ ਮੋਹ ਵਿਚ) ਫਸਿਆ ਰਹਿੰਦਾ ਹੈ, ਮਰਨ ਵੇਲੇ ਭੀ ਉਸ ਨੂੰ ਇਹ ਮਾਇਆ ਨਹੀਂ ਭੁੱਲਦੀ ॥੪॥
ਭਰਾ, ਮਿੱਤਰ, ਰਿਸ਼ਤੇਦਾਰ, ਸਾਥੀ-ਮਰਨ ਤੋਂ ਪਿੱਛੋਂ ਆਖ਼ਰ ਇਹਨਾਂ ਨੂੰ ਹੀ (ਆਪਣੀ ਸਾਰੀ ਉਮਰ ਦੀ ਇਕੱਠੀ ਕੀਤੀ ਹੋਈ ਮਾਇਆ) ਸੌਂਪ ਜਾਂਦਾ ਹੈ ॥੫॥
ਜਿਸ ਵਾਸਨਾ ਵਿਚ ਮਨੁੱਖ ਦਾ ਮਨ (ਸਾਰੀ ਉਮਰ) ਲੱਗਾ ਰਹਿੰਦਾ ਹੈ, ਆਖ਼ਿਰ ਮੌਤ ਵੇਲੇ ਉਹੀ ਵਾਸਨਾ ਆਪਣਾ ਜ਼ੋਰ ਪਾਂਦੀ ਹੈ ॥੬॥
ਹਉਮੈ ਦੇ ਆਸਰੇ (ਸਰੀਰਕ ਪਵਿੱਤ੍ਰਤਾ ਤੇ ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ ਧਾਰਮਿਕ) ਕਰਮ ਕਰ ਕਰ ਕੇ ਇਹਨਾਂ ਦੇ ਬੰਧਨਾਂ ਵਿਚ ਹੀ ਬੱਝਾ ਰਹਿੰਦਾ ਹੈ ॥੭॥
ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਦਇਆ ਦੇ ਘਰ ਸਰਬ-ਵਿਆਪਕ ਪ੍ਰਭੂ! ਮੇਰੇ ਉਤੇ ਕਿਰਪਾ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ (ਬਣਾਈ ਰੱਖ, ਤੇ ਮੈਨੂੰ ਇਹਨਾਂ ਹਉਮੈ ਦੇ ਬੰਧਨਾਂ ਤੋਂ ਬਚਾਈ ਰੱਖ) ॥੮॥੩॥੧੫॥੪੪॥
ਗਊੜੀ ਪਾਤਸ਼ਾਹੀ ਪੰਜਵੀਂ।
ਇਨਸਾਨ ਪ੍ਰਾਣ-ਨਾਸਕ ਪਾਪ ਦੇ ਅਨੰਦ ਮਾਨਣ ਨਾਲ ਰੰਗਿਆ ਹੋਇਆ ਹੈ। ਇਨ੍ਹਾਂ ਦੀ ਸੁਹਬਤ ਅੰਦਰ ਅੰਨ੍ਹਾ ਆਦਮੀ ਪ੍ਰਭੂ ਨੂੰ ਨਹੀਂ ਜਾਣਦਾ।
ਮੈ ਇਕੱਤ੍ਰ ਕਰਦਾ ਹਾਂ, ਮੈਂ ਖੱਟਦਾ ਕਮਾਉਂਦਾ ਹਾਂ ਅੰਕੁਰ ਉਹ ਆਖਦਾ ਹੈ। ਏਸੇ ਤਰ੍ਹਾਂ ਹੀ ਉਸ ਦੀ ਸਾਰੀ ਆਰਬਲਾ ਬੀਤ ਜਾਂਦੀ ਹੈ। ਠਹਿਰਾਉ।
ਮੈਂ ਸੂਰਮਾ ਹਾਂ, ਮੈਂ ਪਰਮ ਨਾਮਵਰ ਹਾਂ, ਮੇਰੇ ਤੁੱਲ ਹੋਰ ਕੋਈ ਨਹੀਂ।
ਮੈਂ ਜੁਆਨ, ਧਰਮੀ ਅਤੇ ਉਚੇ ਘਰਾਣੇ ਦਾ ਹਾਂ। ਆਪਣੇ ਚਿੱਤ ਅੰਦਰ ਉਹ ਇਸ ਤਰ੍ਹਾਂ ਹੰਕਾਰੀ ਹੋਇਆ ਹੋਇਆ ਹੈ।
ਜਿਵੇਂ ਕਿ ਉਹ ਝੂਠੀ ਸਮਝ ਦਾ ਫਸਾਇਆ ਹੋਇਆ ਹੈ, ਮਰਨ ਵੇਲੇ ਤਾਂਈ ਉਹ ਸਵੈ-ਹਗਤਾ ਨੂੰ ਨਹੀਂ ਭੁੱਲਦਾ।
ਭਰਾ, ਮਿੱਤ੍ਰ, ਸਾਕ-ਸੈਨ ਅਤੇ ਸਾਥੀ ਜੋ ਪਿਛੇ ਜੀਉਂਦੇ ਹਨ, ਉਨ੍ਹਾਂ ਨੂੰ ਉਹ ਆਪਣੀ ਦੌਲਤ ਸੌਪ ਦਿੰਦਾ ਹੈ।
ਜਿਹੜੀ ਖਾਹਿਸ਼ ਨਾਲ ਆਤਮਾ ਜੁੜੀ ਹੋਈ ਹੈ ਉਹ ਅਖੀਰ ਦੇ ਵੇਲੇ ਆ ਜਾਹਰ ਹੁੰਦੀ ਹੈ।
ਆਦਮੀ ਮਗ਼ਰੂਰ ਮੱਤ ਨਾਲ ਨੇਕ ਕੰਮ ਕਰਦਾ ਹੈ। ਇਨ੍ਹਾਂ ਜੂੜਾਂ ਨਾਲ ਉਹ ਜਕੜਿਆ ਹੋਇਆ ਹੈ।
ਮੇਰੇ ਮਿਹਰਬਾਨ ਮਾਲਕ! ਮਾਇਆਂ ਧਾਰ, ਤਾਂ ਜੋ ਨਾਨਕ ਤੇਰੇ ਗੋਲਿਆਂ ਦਾ ਗੋਲਾ ਹੋ ਜਾਏ। 8।3।15।44 ਜੋੜ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.