ਸਲੋਕੁ॥
ਸੇਈਸਾਹਭਗਵੰਤਸੇਸਚੁਸੰਪੈਹਰਿਰਾਸਿ॥
ਨਾਨਕਸਚੁਸੁਚਿਪਾਈਐਤਿਹਸੰਤਨਕੈਪਾਸਿ॥੧॥
ਪਵੜੀ॥
ਸਸਾਸਤਿਸਤਿਸਤਿਸੋਊ॥
ਸਤਿਪੁਰਖਤੇਭਿੰਨਨਕੋਊ॥
ਸੋਊਸਰਨਿਪਰੈਜਿਹਪਾਯੰ॥
ਸਿਮਰਿਸਿਮਰਿਗੁਨਗਾਇਸੁਨਾਯੰ॥
ਸੰਸੈਭਰਮੁਨਹੀਕਛੁਬਿਆਪਤ॥
ਪ੍ਰਗਟਪ੍ਰਤਾਪੁਤਾਹੂਕੋਜਾਪਤ॥
ਸੋਸਾਧੂਇਹਪਹੁਚਨਹਾਰਾ॥
ਨਾਨਕਤਾਕੈਸਦਬਲਿਹਾਰਾ॥੩॥
salōk .
sēī sāh bhagavant sē sach sanpai har rās .
nānak sach such pāīai tih santan kai pās .1.
pavarī .
sasā sat sat sat sōū .
sat purakh tē bhinn n kōū .
sōū saran parai jih pāyan .
simar simar gun gāi sunāyan .
sansai bharam nahī kash biāpat .
pragat pratāp tāhū kō jāpat .
sō sādhū ih pahuchanahārā .
nānak tā kai sad balihārā .3.
Slok.
They are rich and they are fortunate, who have the wealth of Truth and the capital of God's Name.
Nanak, truthfulness and piety are obtained from those Saints.
Pauri.
S: True, true, true is that Lord.
None is separate from the True Lord.
He alone enters His sanctuary, whom He causes to enter.
He sings preaches on Lord's excellences.
Doubt and delusion cling to him not in the least.
Obviously manifest Glory of the Divine is seen by him.
He is the Saint, who attains to this destination.
Nanak is, ever, a sacrifice unto him.
Shalok:
Those who gather Truth, and the riches of the Lord's Name, are rich and very fortunate.
O Nanak, truthfulness and purity are obtained from Saints such as these. ||1||
Pauree:
SASSA: True, True, True is that Lord.
No one is separate from the True Primal Lord.
They alone enter the Lord's Sanctuary, whom the Lord inspires to enter.
Meditating, meditating in remembrance, they sing and preach the Glorious Praises of the Lord.
Doubt and skepticism do not affect them at all.
They behold the manifest glory of the Lord.
They are the Holy Saints they reach this destination.
Nanak is forever a sacrifice to them. ||3||
ਸਲੋਕੁ ॥
ਓਹੀ (ਮਨੁੱਖ) ਸ਼ਾਹ ਹਨ, ਓਹੀ ਭਾਗਾਂ ਵਾਲੇ ਹਨ ਜਿਨ੍ਹਾਂ (ਪਾਸ) ਸਚ ਰੂਪ ਸੰਪਦਾ (ਅਤੇ) ਹਰੀ (ਨਾਮ ਦੀ) ਪੂੰਜੀ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਸਚ ਅਤੇ ਪਵਿਤਰਤਾ ਵਾਲੀ (ਪੂੰਜੀ) ਉਨ੍ਹਾਂ ਸੰਤਾਂ ਦੇ ਪਾਸੋਂ ਹੀ ਪਾਈਦੀ ਹੈ।੧।
ਪਵੜੀ ॥
ਸਸੇ (ਅਖਰ ਦੁਆਰਾ ਇਹ ਉਪਦੇਸ਼ ਦਿੰਦੇ ਹਨ ਕਿ) ਉਹ (ਵਾਹਿਗੁਰੂ) ਸਤਿ (ਸ੍ਰੀ) ਸਤਿ (ਹੈ), ਸਤਿ (ਹੋਵੇਗਾ)।
ਸਤਿਪੁਰਖ ਤੋਂ ਵਰਖਾ ਕੋਈ (ਸਤਿ) ਨਹੀਂ ਹੈ। (ਸਤਿ ਦੀ) ਸ਼ਰਨ ਓਹੀ ਪੈਂਦਾ ਹੈ, ਜਿਸ ਨੂੰ (ਉਹ ਆਪ) ਪਾਉਂਦਾ ਹੈ। (
ਉਹ ਪ੍ਰਭੂ ਦਾ ਨਾਮ) ਸਿਮਰ ਸਿਮਰ ਕੇ (ਉਸ ਦੇ) ਗੁਣ ਗਾਉਂਦਾ ਹੈ।
(ਉਹ) ਸੰਸੇ ਵਿਚ (ਨਹੀਂ ਪੈਂਦਾ ਅ
ਤੇ ਉਸ ਨੂੰ) ਰਤਾ ਭਰ ਭਰਮ ਨਹੀਂ ਲਗਦਾ ਹੈ।
ਉਸ ਨੂੰ (ਉਸ ਪ੍ਰਭੂ ਦਾ) ਪ੍ਰਤੱਖ ਤੇਜ ਵਿਖਾਈ ਦੇਂਦਾ ਹੈ।
ਸਹੀ ਅਰਥਾਂ ਵਿਚ) ਉਹੀ ਸਾਧੂ (ਭਾਵ ਇਥੇ) ਇਸ (ਅਵਸਥਾ ਤਕ) ਪਹੁੰਚਣ ਵਾਲਾ ਹੈ,
ਨਾਨਕ (ਗੁਰੂ ਜੀ) ਉਸ ਤੋਂ ਸਦਾ ਬਲਿਹਾਰ ਜਾਂਦੇ ਹਨ।੩।
ਸਲੋਕ
(ਜੀਵ ਜਗਤ ਵਿਚ ਹਰਿ-ਨਾਮ ਦਾ ਵਣਜ ਕਰਨ ਆਏ ਹਨ) ਜਿਨ੍ਹਾਂ ਪਾਸ ਪਰਮਾਤਮਾ ਦਾ ਨਾਮ-ਧਨ ਹੈ, ਹਰੀ ਦਾ ਨਾਮ (ਵਣਜ ਕਰਨ ਲਈ) ਪੂੰਜੀ ਹੈ, ਉਹੀ ਸਾਹੂਕਾਰ ਹਨ, ਉਹੀ ਧਨ ਵਾਲੇ ਹਨ।
ਹੇ ਨਾਨਕ! ਅਜਿਹੇ ਸੰਤ ਜਨਾਂ ਤੋਂ ਹੀ ਨਾਮ-ਧਨ ਤੇ ਆਤਮਕ ਪਵਿੱਤ੍ਰਤਾ ਹਾਸਲ ਹੁੰਦੀ ਹੈ ॥੧॥
ਪਵੜੀ
ਉਹ ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, ਸਦਾ-ਥਿਰ ਰਹਿਣ ਵਾਲਾ ਹੈ,
ਉਸ ਸਦਾ-ਥਿਰ ਵਿਆਪਕ ਪ੍ਰਭੂ ਤੋਂ ਵੱਖਰੀ ਹਸਤੀ ਵਾਲਾ ਹੋਰ ਕੋਈ ਨਹੀਂ ਹੈ।
ਜਿਸ ਮਨੁੱਖ ਨੂੰ ਪ੍ਰਭੂ ਆਪਣੀ ਸਰਨੀ ਪਾਂਦਾ ਹੈ, ਉਹੀ ਪੈਂਦਾ ਹੈ।
ਉਹ ਮਨੁੱਖ ਪ੍ਰਭੂ ਦਾ ਸਿਮਰਨ ਕਰ ਕੇ ਉਸ ਦੀ ਸਿਫ਼ਤ-ਸਾਲਾਹ ਕਰ ਕੇ ਹੋਰਨਾਂ ਨੂੰ ਭੀ ਸੁਣਾਂਦਾ ਹੈ।
ਕੋਈ ਸਹਮ ਕੋਈ ਭਟਕਣਾ ਉਸ ਮਨੁੱਖ ਉਤੇ ਜ਼ੋਰ ਨਹੀਂ ਪਾ ਸਕਦਾ, (ਕਿਉਂਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਪ੍ਰਭੂ ਦਿੱਸਦਾ ਹੈ।)
ਉਸ ਨੂੰ ਹਰ ਥਾਂ ਪ੍ਰਭੂ ਦਾ ਹੀ ਪ੍ਰਤਾਪ ਪ੍ਰਤੱਖ ਦਿੱਸਦਾ ਹੈ।
ਜੋ ਮਨੁੱਖ ਇਸ ਆਤਮਕ ਅਵਸਥਾ ਤੇ ਪਹੁੰਚਦਾ ਹੈ, ਉਸ ਨੂੰ ਸਾਧੂ ਜਾਣੋ।
ਹੇ ਨਾਨਕ! (ਆਖ)-ਮੈਂ ਉਸ ਤੋਂ ਸਦਾ ਸਦਕੇ ਹਾਂ ॥੩॥
ਸਲੋਕ।
ਉਹ ਦੌਲਤਮੰਦ ਹਨ ਅਤੇ ਉਹੀ ਭਾਗਾਂ ਵਾਲੇ ਹਨ, ਜਿਨ੍ਹਾਂ ਦੇ ਕੋਲ ਸੱਚ ਦੀ ਦੌਲਤ ਅਤੇ ਰੱਬ ਦੀ ਨਾਮ ਦੀ ਪੂੰਜੀ ਹੈ?
ਨਾਨਕ, ਸੱਚਾਈ ਅਤੇ ਪਵਿੱਤ੍ਰਤਾ ਉਨ੍ਹਾਂ ਸਾਧਾਂ ਪਾਸੋਂ ਪ੍ਰਾਪਤ ਹੁੰਦੀਆਂ ਹਨ।
ਪਊੜੀ।
ਸ-ਸੱਚਾ, ਸੱਚਾ, ਸੱਚਾ ਹੈ ਉਹ ਸੁਆਮੀ।
ਕੋਈ ਭੀ ਸੱਚੇ ਸੁਆਮੀ ਨਾਲੋਂ ਵੱਖਰਾ ਨਹੀਂ।
ਕੇਵਲ ਉਹੀ ਉਸ ਦੀ ਛਤ੍ਰ ਛਾਇਆ ਹੇਠ ਆਉਂਦਾ ਹੈ, ਜਿਸ ਨੂੰ ਉਹ ਲਿਆਉਂਦਾ ਹੈ।
ਉਹ ਸਾਹਿਬ ਦੀਆਂ ਵਡਿਆਈਆਂ ਨੂੰ ਗਾਉਂਦਾ ਪ੍ਰਚਾਰਦਾ ਅਤੇ ਇਕ-ਰਸ ਵੀਚਾਰਦਾ ਹੈ।
ਸੰਦੇਹ ਤੇ ਵਹਿਮ ਉਸ ਨੂੰ ਉੱਕੇ ਹੀ ਨਹੀਂ ਚਿਮੜਦੇ।
ਉਸ ਨੂੰ ਰੱਬੀ ਤੇਜ ਪਰਤੱਖ ਹੀ ਜ਼ਾਹਰ ਦਿਸਦਾ ਹੈ।
ਉਹੀ ਸੰਤ ਹੈ ਜਿਹੜਾ ਇਸ ਮੰਜ਼ਲ ਨੂੰ ਪਹੁੰਚਦਾ ਹੈ।
ਨਾਨਕ ਹਮੇਸ਼ਾਂ, ਉਸ ਉਤੋਂ ਕੁਰਬਾਨ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.