ਸਲੋਕੁ ॥
ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ ॥ ਦੂਖ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥੧॥
ਪਉੜੀ ॥
ਯਯਾ ਜਨਮਿ ਨ ਆਵੈ ਸੋਊ ॥ ਏਕ ਨਾਮ ਲੇ ਮਨਹਿ ਪਰੋਊ ॥
ਸਲੋਕੁ॥
ਯਾਸੁਜਪਤਮਨਿਹੋਇਅਨੰਦੁਬਿਨਸੈਦੂਜਾਭਾਉ॥ਦੂਖਦਰਦਤ੍ਰਿਸਨਾਬੁਝੈਨਾਨਕਨਾਮਿਸਮਾਉ॥੧॥
ਪਉੜੀ॥
ਯਯਾਜਾਰਉਦੁਰਮਤਿਦੋਊ॥
ਤਿਸਹਿਤਿਆਗਿਸੁਖਸਹਜੇਸੋਊ॥
ਯਯਾਜਾਇਪਰਹੁਸੰਤਸਰਨਾ॥
ਜਿਹਆਸਰਇਆਭਵਜਲੁਤਰਨਾ॥
ਯਯਾਜਨਮਿਨਆਵੈਸੋਊ॥ਏਕਨਾਮਲੇਮਨਹਿਪਰੋਊ॥
ਯਯਾਜਨਮੁਨਹਾਰੀਐਗੁਰਪੂਰੇਕੀਟੇਕ॥
ਨਾਨਕਤਿਹਸੁਖੁਪਾਇਆਜਾਕੈਹੀਅਰੈਏਕ॥੧੪॥
salōk .
yās japat man hōi anand binasai dūjā bhāu . dūkh darad trisanā bujhai nānak nām samāu .1.
paurī .
yayā jārau duramat dōū .
tisah tiāg sukh sahajē sōū .
yayā jāi parah sant saranā .
jih āsar iā bhavajal taranā .
yayā janam n āvai sōū . ēk nām lē manah parōū .
yayā janam n hārīai gur pūrē kī tēk .
nānak tih sukh pāiā jā kai hīarai ēk .14.
Slok.
By repeating which the soul becomes happy, love of another is effaced, and there is an end to pain, distress and earthly desires; Nanak, be absorbed in that Name.
Pauri.
Y: Burn thou thy evil-intellect and duality.
Relinquish them and sleep in peace and equipoise.
Y: Go and Seek Saints sanctuary,
by whose help, thou shalt cross this terrible world ocean.
Y: He is not born again, who takes the One Name in his heart.
Y: Through the support of the Perfect Guru, thou shalt not lose thy human birth.
Nanak, he within whose heart there is but One Lord, obtain peace.
Shalok:
Chanting it, the mind is filled with bliss; love of duality is eliminated, and pain, distress and desires are quenched. O Nanak, immerse yourself in the Naam, the Name of the Lord. ||1||
Pauree:
YAYYA: Burn away duality and evilmindedness.
Give them up, and sleep in intuitive peace and poise.
Yaya: Go, and seek the Sanctuary of the Saints;
with their help, you shall cross over the terrifying worldocean.
Yaya: One who weaves the One Name into his heart, does not have to take birth again.
Yaya: This human life shall not be wasted, if you take the Support of the Perfect Guru.
O Nanak, one whose heart is filled with the One Lord finds peace. ||14||
ਸਲੋਕੁ ॥
ਜਿਸ (ਵਾਹਿਗੁਰੂ) ਨੂੰ ਜਪਦਿਆਂ ਮਨ ਵਿਚ ਅਨੰਦ ਪ੍ਰਾਪਤ ਹੁੰਦਾ ਹੈ (ਅਤੇ) ਦੂਜਾ ਭਾਉ ਨਾਸ਼ ਹੋ ਜਾਂਦਾ ਹੈ, ਦੁਖ, ਦਰਦ ਤੇ (ਮਾਇਕੀ ਪਦਾਰਥਾਂ ਦੀ) ਲਾਲਸਾ ਬੁਝ ਜਾਂਦੀ ਹੈ, ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ ਉਸ ਪਰਮੇਸ਼ਰ ਦੇ) ਨਾਮ ਵਿਚ ਸਮਾਈ ਹੋ ਜਾਂਦੀ ਹੈ।੧।
ਪਉੜੀ ॥
ਯਯੇ (ਅਖਰ ਦੁਆਰਾ ਉਪਦੇਸ਼ ਦਿੰਦੇ ਹਨ ਕਿ ਹੇ ਭਾਈ !) ਖੋਟੀ ਮਤ (ਅਤੇ) ਦੂਜਾ-ਪਨ ਸਾੜ ਦਿਉ।
ਜਿਹੜਾ ਮਨੁੱਖ ਖੋਟੀ ਮਤ ਤੇ ਦ੍ਵੈਤ ਨੂੰ) ਤਿਆਗ ਕੇ (ਨਾਮ ਜਪਦਾ ਹੈ, ਉਹ) ਸੁਖ ਤੇ ਸਹਜ ਵਿਚ ਟਿੱਕ ਜਾਂਦਾ ਹੈ।
ਯੱਯੇ (ਅਖਰ ਦੁਆਰਾ ਫੁਰਮਾਉਂਦੇ ਹਨ ਕਿ ਹੇ ਭਾਈ !) ਸੰਤ (ਗੁਰੂ) ਦੀ ਸਰਨੀ ਜਾ ਪਵੋ,
ਜਿਸ ਆਸਰੇ ਇਹ ਭਵਜਲ (ਸੰਸਾਰ) ਤਰ ਲਈਦਾ ਹੈ।
ਯਯੇ (ਦੁਆਰਾ ਫਿਰ ਫੁਰਮਾਉਂਦੇ ਹਨ ਕਿ) ਜਿਹੜਾ ਮਨੁੱਖ ਇਕ (ਪਰਮੇਸ਼ਰ ਦਾ) ਨਾਮ ਲੈ ਕੇ (ਆਪਣੇ) ਮਨ ਵਿਚ ਪ੍ਰੋਅ ਲੈਂਦਾ ਹੈ, ਉਹ ਮਨੁੱਖ (ਮੁੜ ਮੁੜ ਕੇ) ਜਨਮ ਵਿਚ ਨਹੀਂ ਆਉਂਦਾ।
ਯਯੇ (ਦੁਆਰਾ ਫਿਰ ਉਪਦੇਸ਼ ਦ੍ਰਿੜ੍ਹ ਕਰਾਉਂਦੇ ਹਨ ਕਿ) ਪੂਰੇ ਗੁਰੂ ਦੀ ਟੇਕ ਪ੍ਰਾਪਤ ਕੀਤਿਆਂ (ਮਨੁੱਖਾ) ਜਨਮ ਨਹੀਂ ਹਾਰਿਆ ਜਾਂਦਾ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ (ਮਨੁੱਖ ਦੇ) ਹਿਰਦੇ ਵਿਚ ਇਕ (ਪਰਮੇਸ਼ਰ ਵਸਿਆ ਹੈ) ਉਸ ਨੇ (ਸੱਚਾ) ਸੁਖ ਪ੍ਰਾਪਤ ਕਰ ਲਿਆ ਹੈ।੧੪।
ਜਿਸ ਪ੍ਰਭੂ ਦਾ ਨਾਮ ਜਪਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ, (ਪ੍ਰਭੂ ਤੋਂ ਲਾਂਭੇ) ਕਿਸੇ ਹੋਰ ਦਾ ਮੋਹ ਦੂਰ ਹੋ ਸਕਦਾ ਹੈ, ਮਾਇਆ ਦਾ ਲਾਲਚ (ਤੇ ਲਾਲਚ ਤੋਂ ਪੈਦਾ ਹੋਇਆ) ਦੁਖ ਕਲੇਸ਼ ਮਿਟ ਜਾਂਦਾ ਹੈ, ਹੇ ਨਾਨਕ! ਉਸ ਦੇ ਨਾਮ ਵਿਚ ਟਿਕੇ ਰਹੋ ॥੧॥
ਪਉੜੀ
(ਹੇ ਭਾਈ!) ਭੈੜੀ ਮਤ ਤੇ ਮਾਇਆ ਦਾ ਪਿਆਰ ਸਾੜ ਦਿਉ,
ਇਸ ਨੂੰ ਤਿਆਗਿਆਂ ਹੀ ਸੁਖ ਵਿਚ ਅਡੋਲ ਅਵਸਥਾ ਵਿਚ ਟਿਕੇ ਰਹੋਗੇ।
ਜਾ ਕੇ ਸੰਤਾਂ ਦੀ ਸਰਨੀ ਪਵੋ,
ਇਸੇ ਆਸਰੇ ਇਸ ਸੰਸਾਰ-ਸਮੁੰਦਰ ਵਿਚੋਂ (ਸਹੀ ਸਲਾਮਤ) ਪਾਰ ਲੰਘ ਸਕੀਦਾ ਹੈ।
ਉਹ ਮੁੜ ਮੁੜ ਜਨਮ ਵਿਚ ਨਹੀਂ ਆਉਂਦਾ, ਜੇਹੜਾ ਬੰਦਾ ਇਕ ਪ੍ਰਭੂ ਦਾ ਨਾਮ ਲੈ ਕੇ ਆਪਣੇ ਮਨ ਵਿਚ ਪ੍ਰੋ ਲੈਂਦਾ ਹੈ।
ਪੂਰੇ ਗੁਰੂ ਦਾ ਆਸਰਾ ਲਿਆਂ ਮਨੁੱਖਾ ਜਨਮ ਵਿਅਰਥ ਨਹੀਂ ਜਾਂਦਾ।
ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਇਕ ਪ੍ਰਭੂ ਵੱਸ ਪਿਆ ਹੈ, ਉਸ ਨੇ ਆਤਮਕ ਆਨੰਦ ਹਾਸਲ ਕਰ ਲਿਆ ਹੈ ॥੧੪॥
ਸਲੋਕ।
ਜਿਸ ਦੇ ਉਚਾਰਨ ਕਰਨ ਦੁਆਰਾ ਜਿੰਦਗੀ ਪਰਸੰਨ ਹੋ ਜਾਂਦੀ ਹੈ, ਹੋਰਸ ਦਾ ਪਿਆਰ ਮਿਟ ਜਾਂਦਾ ਹੈ, ਅਤੇ ਪੀੜ ਕਲੇਸ਼ ਤੇ ਸੰਸਾਰੀ ਖਾਹਿਸ਼ਾਂ ਮੁੱਕ ਜਾਂਦੀਆਂ ਹਨ; ਨਾਨਕ! ਉਸ ਨਾਮ ਵਿੱਚ ਲੀਨ ਹੋ।
ਪਉੜੀ।
ਯ-ਆਪਣੀ ਮੰਦੀ ਅਕਲ ਤੇ ਦਵੈਤ-ਭਾਵ ਨੂੰ ਸਾੜ ਸੁਟ।
ਇਨ੍ਹਾਂ ਨੂੰ ਛੱਡ ਦੇ ਅਤੇ ਆਰਾਮ ਅਤੇ ਅਡੋਲਤਾ ਅੰਦਰ ਸੌਂ।
ਯ-ਜਾਹ ਜਾ ਕੇ ਸਾਧੂਆਂ ਦੀ ਸ਼ਰਣਾਗਤ ਸੰਭਾਲ,
ਜਿਨ੍ਹਾਂ ਦੀ ਮਦਦ ਨਾਲ ਤੂੰ ਇਸ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ।
ਯ- ਉਹ ਮੁੜ ਕੇ ਦੇਹਿ ਨਹੀਂ ਧਾਰਦਾ, ਜੋ ਇਕ ਨਾਮ ਨੂੰ ਲੈ ਕੇ, ਆਪਣੇ ਦਿਲ ਅੰਦਰ ਪਰੋ ਲੈਂਦਾ ਹੈ।
ਯ-ਪੂਰਨ ਗੁਰਾਂ ਦੇ ਆਸਰੇ ਰਾਹੀਂ, ਤੂੰ ਆਪਣਾ ਮਨੁੱਖੀ ਜੀਵਨ ਨਹੀਂ ਹਾਰੇਗਾ।
ਨਾਨਕ ਜਿਸ ਦੇ ਦਿਲ ਅੰਦਰ ਕੇਵਲ ਇਕ ਪ੍ਰਭੂ ਹੈ ਉਹ ਆਰਾਮ ਪਾ ਲੈਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.