ਸਲੋਕੁ ॥
ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥
ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥੧॥
ਪਉੜੀ ॥
ਖਖਾ ਖੂਨਾ ਕਛੁ ਨਹੀ ਤਿਸੁ ਸੰਮ੍ਰਥ ਕੈ ਪਾਹਿ ॥
ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥
ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥
ਖਿਮਾ ਗਰੀਬੀ ਅਨਦ ਸਹਜ ਜਪਤ ਰਹਹਿ ਗੁਣਤਾਸ ॥
ਖੇਲਹਿ ਬਿਗਸਹਿ ਅਨਦ ਸਿਉ ਜਾ ਕਉ ਹੋਤ ਕ੍ਰਿਪਾਲ ॥
ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥
ਸਲੋਕੁ॥
ਖਾਤਖਰਚਤਬਿਲਛਤਰਹੇਟੂਟਿਨਜਾਹਿਭੰਡਾਰ॥
ਹਰਿਹਰਿਜਪਤਅਨੇਕਜਨਨਾਨਕਨਾਹਿਸੁਮਾਰ॥੧॥
ਪਉੜੀ॥
ਖਖਾਖੂਨਾਕਛੁਨਹੀਤਿਸੁਸੰਮ੍ਰਥਕੈਪਾਹਿ॥
ਜੋਦੇਨਾਸੋਦੇਰਹਿਓਭਾਵੈਤਹਤਹਜਾਹਿ॥
ਖਰਚੁਖਜਾਨਾਨਾਮਧਨੁਇਆਭਗਤਨਕੀਰਾਸਿ॥
ਖਿਮਾਗਰੀਬੀਅਨਦਸਹਜਜਪਤਰਹਹਿਗੁਣਤਾਸ॥
ਖੇਲਹਿਬਿਗਸਹਿਅਨਦਸਿਉਜਾਕਉਹੋਤਕ੍ਰਿਪਾਲ॥
ਸਦੀਵਗਨੀਵਸੁਹਾਵਨੇਰਾਮਨਾਮਗ੍ਰਿਹਿਮਾਲ॥
ਖੇਦੁਨਦੂਖੁਨਡਾਨੁਤਿਹਜਾਕਉਨਦਰਿਕਰੀ॥
ਨਾਨਕਜੋਪ੍ਰਭਭਾਣਿਆਪੂਰੀਤਿਨਾਪਰੀ॥੧੮॥
salōk .
khāt kharachat bilashat rahē tūt n jāh bhandār .
har har japat anēk jan nānak nāh sumār .1.
paurī .
khakhā khūnā kash nahī tis sanmrath kai pāh .
jō dēnā sō dē rahiō bhāvai tah tah jāh .
kharach khajānā nām dhan iā bhagatan kī rās .
khimā garībī anad sahaj japat rahah gunatās .
khēlah bigasah anad siu jā kau hōt kripāl .
sadīv ganīv suhāvanē rām nām grih māl .
khēd n dūkh n dān tih jā kau nadar karī .
nānak jō prabh bhāniā pūrī tinā parī .18.
Slok.
The men keep on eating spending and enjoying, but God's store-houses exhaust not.
God's Name good many people repeat. Their number, O Nanak, cannot be ascertained.
Pauri.
KH: There is paucity of nothing with that Omnipotent Lord.
What-ever the Lord is to give. He continues to give. Let man go anywhere he likes.
The wealth of the Name is the treasure with the Saints to spend. It is their capital.
With forbearance, humility, joy and equipoise, they continue meditating upon Lord, the Treasure of excellences.
They, unto whom God becomes merciful sport and blossom with (in) glee.
They, who have the wealth of Lord's Name in their home, are ever rich and beauteous.
They on whom God casts His kind glance suffer neither torture nor pain, nor punishment.
Nanak, they who are pleasing to the Lord, become perfectly successful.
Shalok:
People continue to eat and consume and enjoy, but the Lord's warehouses are never exhausted.
So many chant the Name of the Lord, Har, Har; O Nanak, they cannot be counted. ||1||
Pauree:
KHAKHA: The Allpowerful Lord lacks nothing;
whatever He is to give, He continues to give let anyone go anywhere he pleases.
The wealth of the Naam, the Name of the Lord, is a treasure to spend; it is the capital of His devotees.
With tolerance, humility, bliss and intuitive poise, they continue to meditate on the Lord, the Treasure of excellence.
Those, unto whom the Lord shows His Mercy, play happily and blossom forth.
Those who have the wealth of the Lord's Name in their homes are forever wealthy and beautiful.
Those who are blessed with the Lord's Glance of Grace suffer neither torture, nor pain, nor punishment.
O Nanak, those who are pleasing to God become perfectly successful. ||18||
ਸਲੋਕੁ ॥
(ਅਨੇਕਾਂ) ਸੇਵਕ, ਪ੍ਰਭੂ ਦਾ (ਨਾਮ) ਖਾਂਦੇ ਖਰਚਦੇ ਅਨੰਦ ਮਾਣ ਰਹੇ ਹਨ (ਪਰ ਪ੍ਰਭੂ ਦੇ) ਭੰਡਾਰ (ਅਤੁੱਟ) ਹਨ (ਉਹ ਕਦੇ) ਮੁਕਦੇ ਨਹੀਂ (ਭਾਵ ਨਾਮ ਦੀ ਬਰਕਤ ਕਰਕੇ ਉਨ੍ਹਾਂ ਭੰਡਾਰਿਆਂ ਵਿਚ ਕਦੇ ਥੁੜ ਨਹੀਂ ਆਉਂਦੀ)।੧।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਅਨੇਕਾਂ ਸੇਵਕ ਹਰੀ ਦਾ ਨਾਮ ਜਪਦੇ ਹਨ (ਉਨ੍ਹਾਂ ਦੀ) ਗਿਣਤੀ ਨਹੀਂ ਹੋ ਸਕਦੀ।
ਪਉੜੀ ॥
ਖਖੇ (ਅਖਰ ਦੁਆਰਾ ਵਰਣਨ ਕਰਦੇ ਹਨ ਕਿ) ਉਸ (ਸਰਬਕਲਾ) ਸਮਰਥ (ਪ੍ਰਭੂ) ਪਾਸ (ਕਿਸੇ ਪ੍ਰਕਾਰ ਦੀ) ਕੋਈ ਕਮੀ ਨਹੀਂ ਹੈ।
ਜੋ (ਕੁਝ ਉਸ ਪ੍ਰਭੂ ਨੇ ਜੀਵਾਂ ਨੂੰ) ਦੇਣਾ ਹੈ ਉਹ ਦੇ ਰਿਹਾ ਹੈ, (ਜਿਥੇ ਜਿਥੇ ਪ੍ਰਭੂ ਨੂੰ) ਭਾਉਂਦਾ ਹੈ (ਉਹ) ਉਥੇ ਉਥੇ ਜਾਂਦੇ ਹਨ।
(ਭਗਤਾਂ ਦਾ ਜੋ) ਖਰਚ ਤੇ ਖ਼ਜ਼ਾਨਾ ਹੈ (ਉਹ) ਨਾਮ ਦਾ ਧਨ ਹੈ, ਇਹੋ ਹੀ ਭਗਤਾਂ ਦੀ (ਅਖੁੱਟ) ਪੂੰਜੀ ਹੈ।
ਉਹ) ਗੁਣਾਂ ਦੇ ਖ਼ਜ਼ਾਨੇ (ਪ੍ਰਭੂ) ਨੂੰ ਜਪਦੇ ਰਹਿੰਦੇ ਹਨ. ਖ਼ਿਮਾਂ, ਨਿਮਰਤਾ ਸਹਜ ਅਤੇ ਅਨੰਦ (ਦੈਵੀ ਗੁਣ ਇੱਕਠੇ ਕਰਦੇ ਰਹਿੰਦੇ ਹਨ)।
ਜਿਨ੍ਹਾਂ ਉਤੇ ਪ੍ਰਭੂ ਕਿਰਪਾਲੂ ਹੁੰਦਾ ਹੈ (ਉਹ) ਅਨੰਦ ਨਾਲ ਖੇਡਦੇ ਤੇ ਵਿਗਸਦੇ ਰਹਿੰਦੇ ਹਨ।
ਉਹ) ਸਦਾ ਹੀ ਧਨਾਢ ਰਹਿੰਦੇ ਹਨ, ਹਰੇ-ਭਰੇ ਰਹਿੰਦੇ ਹਨ, (ਕਿਉਂਕਿ ਉਨ੍ਹਾ ਦੇ) ਘਰ ਵਿਚ ਰਾਮ ਨਾਮ ਦੇ ਮਾਲ (ਪਦਾਰਥ ਭਰੇ ਰਹਿੰਦੇ ਹਨ)।
ਜਿਨ੍ਹਾਂ ਉਤੇ (ਪ੍ਰਭੂ ਨੇ ਆਪਣੀ) ਨਦਰ ਕੀਤੀ ਹੈ (ਉਨ੍ਹਾਂ ਨੂੰ) ਨਾ (ਕੋਈ) ਕਲੇਸ਼, ਦੁਖ, ਨਾਹ ਦੰਡ (ਆਦਿ ਲਗਦਾ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜੋ (ਸੇਵਕ) ਪ੍ਰਭੂ ਨੂੰ ਪਿਆਰੇ ਭਾਵ ਚੰਗੇ ਲਗੇ ਹਨ, ਉਨ੍ਹਾਂ ਦੀ ਹੀ (ਜੀਵਨ ਯਾਤਰਾ) ਪੂਰੀ ਪਈ ਹੈ (ਭਾਵ ਸਫਲ ਹੋਈ ਹੈ, ਕਿਸੇ ਗਲ ਦੀ ਕਮੀ ਨਹੀਂ ਆਈ)।੧੮।
(ਪਰਮਾਤਮਾ ਦਾ ਨਾਮ ਜਪਣ ਵਾਲਿਆਂ ਦੇ ਪਾਸ ਸਿਫ਼ਤ-ਸਾਲਾਹ ਦੇ ਇਤਨੇ ਖ਼ਜ਼ਾਨੇ ਇਕੱਠੇ ਹੋ ਜਾਂਦੇ ਹਨ ਕਿ) ਉਹ ਉਹਨਾਂ ਖ਼ਜ਼ਾਨਿਆਂ ਨੂੰ ਖਾਂਦੇ ਖ਼ਰਚਦੇ ਮਾਣਦੇ ਹਨ, ਪਰ ਉਹ ਕਦੇ ਮੁੱਕਦੇ ਨਹੀਂ ਹਨ,
ਹੇ ਨਾਨਕ! (ਅਜਿਹੇ) ਅਨੇਕਾਂ ਜੀਵ ਪਰਮਾਤਮਾ ਦਾ ਨਾਮ ਜਪਦੇ ਹਨ, ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ॥੧॥
ਪਉੜੀ
ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ, ਉਸ ਦੇ ਪਾਸ ਕਿਸੇ ਚੀਜ਼ ਦੀ ਕਮੀ ਨਹੀਂ।
ਉਸ ਦੇ ਭਗਤ ਜਨ ਉਸ ਦੀ ਰਜ਼ਾ ਵਿਚ ਤੁਰਦੇ ਹਨ, ਉਹਨਾਂ ਨੂੰ ਉਹ ਸਭ ਕੁਝ ਦੇਂਦਾ ਹੈ।
ਪ੍ਰਭੂ ਦਾ ਨਾਮ-ਧਨ ਭਗਤਾਂ ਦੀ ਰਾਸਿ-ਪੂੰਜੀ ਹੈ, ਇਸੇ ਖ਼ਜ਼ਾਨੇ ਨੂੰ ਉਹ ਸਦਾ ਵਰਤਦੇ ਹਨ।
ਉਹ ਸਦਾ ਗੁਣਾਂ ਦੇ ਖ਼ਜ਼ਾਨੇ-ਪ੍ਰਭੂ ਨੂੰ ਸਿਮਰਦੇ ਹਨ ਤੇ ਉਹਨਾਂ ਦੇ ਅੰਦਰ ਖਿਮਾ ਨਿੰਮ੍ਰਤਾ, ਆਤਮਕ ਆਨੰਦ ਤੇ ਅਡੋਲਤਾ (ਆਦਿਕ ਗੁਣ ਪਲਰਦੇ ਹਨ)।
ਜਿਨ੍ਹਾਂ ਉਤੇ ਕਿਰਪਾ ਕਰਦਾ ਹੈ, ਉਹ ਆਤਮਕ ਆਨੰਦ ਨਾਲ ਜੀਵਨ ਦੀ ਖੇਡ ਖੇਡਦੇ ਹਨ ਤੇ ਸਦਾ ਖਿੜੇ ਰਹਿੰਦੇ ਹਨ।
ਉਹ ਸਦਾ ਹੀ ਧਨਾਢ ਹਨ, ਉਹਨਾਂ ਦੇ ਮੱਥੇ ਚਮਕਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਬੇਅੰਤ ਨਾਮ-ਧਨ ਹੈ।
ਜਿਨ੍ਹਾਂ ਉਤੇ ਪ੍ਰਭੂ ਮਿਹਰ ਦੀ ਨਜ਼ਰ ਕਰਦਾ ਹੈ, ਉਹਨਾਂ ਦੀ ਆਤਮਾ ਨੂੰ ਕੋਈ ਕਲੇਸ਼ ਨਹੀਂ, ਕੋਈ ਦੁੱਖ ਨਹੀਂ (ਜੀਵਨ-ਵਣਜ ਵਿਚ ਉਹਨਾਂ ਨੂੰ ਕੋਈ ਜ਼ਿੰਮੇਵਾਰੀ) ਚੱਟੀ ਨਹੀਂ ਜਾਪਦੀ।
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਨੂੰ ਚੰਗੇ ਲਗਦੇ ਹਨ, (ਜੀਵਨ-ਵਣਜ ਵਿਚ) ਉਹ ਕਾਮਯਾਬ ਹੋ ਜਾਂਦੇ ਹਨ ॥੧੮॥
ਸਲੋਕ।
ਆਦਮੀ ਖਾਂਦੇ, ਖਰਚਦੇ ਅਤੇ ਭੋਗਦੇ ਰਹਿੰਦੇ ਹਨ, ਪਰ ਵਾਹਿਗੁਰੂ ਦੇ ਮਾਲ-ਗੁਦਾਮ ਖਤਮ ਨਹੀਂ ਹੁੰਦੇ।
ਰੱਬ ਦੇ ਨਾਮ ਦਾ ਅਨੇਕਾਂ ਹੀ ਇਨਸਾਨ ਜਾਪ ਕਰਦੇ ਹਨ। ਉਨ੍ਹਾਂ ਦੀ ਗਿਣਤੀ, ਹੇ ਨਾਨਕ! ਜਾਣੀ ਨਹੀਂ ਜਾ ਸਕਦੀ।
ਪਉੜੀ।
ਖ- ਉਸ ਸਰਬ ਸ਼ਕਤੀਵਾਨ ਸੁਆਮੀ ਦੇ ਕੋਲ ਕਿਸੇ ਚੀਜ਼ ਦਾ ਘਾਟਾ ਨਹੀਂ।
ਜੋ ਕੁਝ ਪ੍ਰਭੂ ਨੇ ਦੇਣਾ ਹੈ, ਉਹ ਦੇਈ ਜਾ ਰਿਹਾ ਹੈ। ਬੰਦਾ ਬੇਸ਼ਕ ਜਿਥੇ ਜੀ ਕਰਦਾ ਹੈ, ਉਥੇ ਤੁਰਿਆ ਫਿਰੇ।
ਨਾਮ ਦੀ ਦੌਲਤ, ਸਾਧੂਆਂ ਕੋਲ ਖਰਚਣ ਲਈ ਤੋਸ਼ਾਖਾਨਾ ਹੈ। ਇਹ ਉਨ੍ਹਾਂ ਦੀ ਪੂੰਜੀ ਹੈ।
ਸਹਿਨਸ਼ੀਲਤਾ, ਨਿੰਮ੍ਰਿਤਾ, ਖੁਸ਼ੀ ਅਤੇ ਅਡੋਲਤਾ ਨਾਲ ਉਹ ਗੁਣਾ ਦੇ ਖਜਾਨੇ ਪ੍ਰਭੂ ਦਾ ਸਿਮਰਨ ਕਰੀ ਜਾਂਦੇ ਹਨ।
ਜਿਨ੍ਹਾਂ ਉਤੇ ਹਰੀ ਮਿਹਰਵਾਨ ਹੁੰਦਾ ਹੈ, ਉਹ ਖੁਸ਼ੀ ਨਾਲ (ਵਿੱਚ) ਖੇਡਦੇ ਮੱਲ੍ਹਦੇ ਤੇ ਖਿੜਦੇ ਹਨ।
ਜਿਨ੍ਹਾਂ ਦੇ ਘਰ ਵਿੱਚ ਪ੍ਰਭੂ ਦੇ ਨਾਮ ਦਾ ਪਦਾਰਥ ਹੈ, ਉਹ ਹਮੇਸ਼ਾਂ ਹੀ ਧਨਾਢ ਅਤੇ ਸੁੰਦਰ ਹਨ।
ਜਿਨ੍ਹਾਂ ਉਤੇ ਵਾਹਿਗੁਰੂ ਮਿਹਰ ਦੀ ਨਜ਼ਰ ਧਾਰਦਾ ਹੈ, ਉਨ੍ਹਾਂ ਨੂੰ ਨਾਂ ਕਸ਼ਟ ਅਤੇ ਨਾਂ ਹੀ ਤਕਲੀਫ ਤੇ ਸਜ਼ਾ ਮਿਲਦੀ ਹੈ।
ਨਾਨਕ, ਜੋ ਸੁਆਮੀ ਨੂੰ ਚੰਗੇ ਲਗਦੇ ਹਨ, ਉਹ ਪੂਰੀ ਤਰ੍ਹਾਂ ਕਾਮਯਾਬ ਹੋ ਜਾਂਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.