ਸਲੋਕੁ॥
ਜੋਰਜੁਲਮਫੂਲਹਿਘਨੋਕਾਚੀਦੇਹਬਿਕਾਰ॥
ਅਹੰਬੁਧਿਬੰਧਨਪਰੇਨਾਨਕਨਾਮਛੁਟਾਰ॥੧॥
ਪਉੜੀ॥
ਜਜਾਜਾਨੈਹਉਕਛੁਹੂਆ॥
ਬਾਧਿਓਜਿਉਨਲਿਨੀਭ੍ਰਮਿਸੂਆ॥
ਜਉਜਾਨੈਹਉਭਗਤੁਗਿਆਨੀ॥
ਆਗੈਠਾਕੁਰਿਤਿਲੁਨਹੀਮਾਨੀ॥
ਜਉਜਾਨੈਮੈਕਥਨੀਕਰਤਾ॥
ਬਿਆਪਾਰੀਬਸੁਧਾਜਿਉਫਿਰਤਾ॥
ਸਾਧਸੰਗਿਜਿਹਹਉਮੈਮਾਰੀ॥
ਨਾਨਕਤਾਕਉਮਿਲੇਮੁਰਾਰੀ॥੨੪॥
salōk .
jōr julam phūlah ghanō kāchī dēh bikār .
ahanbudh bandhan parē nānak nām shutār .1.
paurī .
jajā jānai hau kash hūā .
bādhiō jiu nalinī bhram sūā .
jau jānai hau bhagat giānī .
āgai thākur til nahī mānī .
jau jānai mai kathanī karatā .
biāpārī basudhā jiu phiratā .
sādhasang jih haumai mārī .
nānak tā kau milē murārī .24.
Slok.
Practising oppression and tyranny the mortal is greatly inflated and commits sins with his frail body.
Through haughty-intellect he is fettered. Nanak, the deliverance is through Lord's Name.
Pauri.
J: When man thinks he has become something,
through error, he is, then, caught like a parrot in a trap.
When he deems himself a Saint and a theologian,
in the world to come, the Lord shall not have even a sesame's regard for him.
When he considers himself to be a preacher,
he merely wanders over the earth like a pedlar.
He, who effaces his self-conceit in the society of Saints,
O Nanak, him, Lord, the Killer of Mur (demon) meets.
Shalok:
Practicing oppression and tyranny, he puffs himself up; he acts in corruption with his frail, perishable body.
He is bound by his egotistical intellect; O Nanak, salvation comes only through the Naam, the Name of the Lord. ||1||
Pauree:
JAJJA: When someone, in his ego, believes that he has become something,
he is caught in his error, like a parrot in a trap.
When he believes, in his ego, that he is a devotee and a spiritual teacher,
then, in the world hereafter, the Lord of the Universe shall have no regard for him at all.
When he believes himself to be a preacher,
he is merely a peddler wandering over the earth.
But one who conquers his ego in the Company of the Holy,
O Nanak, meets the Lord. ||24||
ਸਲੋਕੁ ॥
(ਹੇ ਭਾਈ !) ਜ਼ੋਰ ਤੇ ਜ਼ੁਲਮ (ਕਰਕੇ ਕਈ ਮਨੁੱਖ) ਬਹੁਤ ਆਕੜਦੇ ਹਨ (ਉਹ ਇਹ ਨਹੀਂ ਸਮਝਦੇ ਕਿ) ਦੇਹੀ ਕਚੀ (ਨਾਸ਼ਵੰਤ) ਹੈ, (ਉਹ ਸਦਾ) ਵਿਕਾਰਾਂ (ਵਿਚ ਹੀ ਫਸੇ ਰਹਿੰਦੇ ਹਨ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਹੰਕਾਰ ਵਾਲੀ ਬੁੱਧੀ ਕਾਰਨ ਹੀ (ਜੀਵ ਨੂੰ) ਬੰਧਨ ਪਏ ਹੋਏ ਹਨ, (ਪਰ ਇਨ੍ਹਾਂ ਤੋਂ) ਛੁਟਕਾਰਾ ਕਰਾਉਣ ਵਾਲਾ ਇਕੋ ਨਾਮ ਹੀ ਹੈ।੧।
ਪਉੜੀ ॥
ਜਜੇ (ਅਖਰ ਦੁਆਰਾ ਵਰਣਨ ਕਰਦੇ ਹਨ) ਜਦੋਂ (ਜੀਵ ਇਹ) ਸਮਝਦਾ ਹੈ ਕਿ ਮੈਂ ਕੁਛ ਹੋ ਗਿਆ ਹਾਂ (ਭਾਵ ਬਹੁਤ ਵੱਡਾ ਜਾਂ ਅਕਲਮੰਦ ਹੋ ਗਿਆ ਹਾਂ
ਤਾਂ ਉਹ ਇਉਂ) ਬਝ ਗਿਆ ਸਮਝੋ ਜਿਵੇਂ ਕਿ ਨਲਿਨੀ-ਯੰਤਰ ਦੇ ਭਰਮ ਵਿਚ ਤੋਤਾ (ਫਸਦਾ ਹੈ)।
ਜਦੋਂ (ਮਨੁੱਖ ਇਹ) ਸਮਝਦਾ ਹੈ (ਕਿ) ਮੈਂ (ਵੱਡਾ) ਭਗਤ (ਤੇ ਵੱਡਾ) ਗਿਆਨੀ ਹਾਂ
(ਤਾਂ ਅਗੇ ਦਰਗਾਹ ਵਿਚ) ਠਾਕੁਰ ਨੇ (ਅਜਿਹੇ ਭਗਤ-ਗਿਆਨੀਆਂ ਦੀ ਗਲ) ਰਤਾ ਭਰ ਵੀ ਨਹੀਂ ਮੰਨੀ।
ਜਦੋਂ (ਮਨੁੱਖ ਇਹ) ਸਮਝਦਾ ਹੈ ਕਿ ਮੈਂ (ਵਧੀਆ) ਕਥਾਕਾਰ (ਵਿਆਖਿਆ ਕਾਰ) ਹਾਂ
(ਤਾਂ ਉਹ ਇਉਂ ਹੈ) ਜਿਵੇਂ ਸੌਦਾ ਵੇਚਣ ਵਾਲਾ ਵਾਪਾਰੀ (ਧਨ ਇਕੱਤਰ ਕਰਨ ਲਈ) ਧਰਤੀ ਉਤੇ ਫਿਰਦਾ ਰਹਿੰਦਾ ਹੈ।
ਸਾਧ ਸੰਗਤਿ ਦੁਆਰਾ ਜਿਸ ਨੇ (ਆਪਣੀ) ਹਉਮੈ ਮਾਰ ਲਈ ਹੈ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ ਨੂੰ ਮੁਰਾਰੀ (ਪ੍ਰਭੂ) ਮਿਲੇ ਹਨ।੨੪।
ਜੇਹੜੇ ਬੰਦੇ ਦੂਜਿਆਂ ਉਤੇ ਧੱਕਾ ਜ਼ੁਲਮ ਕਰ ਕੇ ਬੜਾ ਮਾਣ ਕਰਦੇ ਹਨ, (ਸਰੀਰ ਤਾਂ ਉਹਨਾਂ ਦਾ ਭੀ ਨਾਸਵੰਤ ਹੈ) ਉਹਨਾਂ ਦਾ ਨਾਸਵੰਤ ਸਰੀਰ ਵਿਅਰਥ ਚਲਾ ਜਾਂਦਾ ਹੈ।
ਉਹ 'ਮੈਂ ਵੱਡਾ' 'ਮੈਂ ਵੱਡਾ' ਕਰਨ ਵਾਲੀ ਮਤਿ ਦੇ ਬੰਧਨਾਂ ਵਿਚ ਜਕੜੇ ਜਾਂਦੇ ਹਨ। ਹੇ ਨਾਨਕ! ਇਹਨਾਂ ਬੰਧਨਾਂ ਤੋਂ ਪ੍ਰਭੂ ਦਾ ਨਾਮ ਹੀ ਛੁਡਾ ਸਕਦਾ ਹੈ ॥੧॥
ਪਉੜੀ
ਜੋ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਮੈਂ ਵੱਡਾ ਬਣ ਗਿਆ ਹਾਂ,
ਉਹ ਇਸ ਹਉਮੈ ਵਿਚ ਇਉਂ ਬੱਝ ਜਾਂਦਾ ਹੈ ਜਿਵੇਂ ਤੋਤਾ (ਚੋਗੇ ਦੇ) ਭੁਲੇਖੇ ਵਿਚ ਨਲਿਨੀ ਨਾਲ ਫੜਿਆ ਜਾਂਦਾ ਹੈ।
ਜਦੋਂ ਮਨੁੱਖ ਇਹ ਸਮਝਦਾ ਹੈ ਕਿ ਮੈਂ ਭਗਤ ਹੋ ਗਿਆ ਹਾਂ, ਮੈਂ ਗਿਆਨਵਾਨ ਬਣ ਗਿਆ ਹਾਂ,
ਤਾਂ ਅਗਾਂਹ ਪ੍ਰਭੂ ਨੇ ਉਸ ਦੀ ਇਸ ਹਉਮੈ ਦਾ ਮੁੱਲ ਰਤਾ ਭੀ ਨਹੀਂ ਪਾਣਾ ਹੁੰਦਾ।
ਜਦੋਂ ਮਨੁੱਖ ਇਹ ਸਮਝ ਲੈਂਦਾ ਹੈ ਕਿ ਮੈਂ ਚੰਗੇ ਧਾਰਮਿਕ ਵਖਿਆਨ ਕਰ ਲੈਂਦਾ ਹਾਂ,
ਤਾਂ ਉਹ ਇਕ ਫੇਰੀ ਵਾਲੇ ਵਪਾਰੀ ਵਾਂਗ ਹੀ ਧਰਤੀ ਉਤੇ ਤੁਰਿਆ ਫਿਰਦਾ ਹੈ, (ਜਿਵੇਂ ਫੇਰੀ ਵਾਲਾ ਸੌਦਾ ਹੋਰਨਾਂ ਅਗੇ ਹੀ ਵੇਚਦਾ ਹੈ, ਤਿਵੇਂ ਇਹ ਭੀ ਆਪ ਕੋਈ ਆਤਮਕ ਲਾਭ ਨਹੀਂ ਖੱਟਦਾ)।
ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਜਾ ਕੇ ਆਪਣੀ ਹਉਮੈ ਦਾ ਨਾਸ ਕੀਤਾ ਹੈ,
ਹੇ ਨਾਨਕ! ਉਸੇ ਨੂੰ ਪਰਮਾਤਮਾ ਮਿਲਦਾ ਹੈ ॥੨੪॥
ਸਲੋਕ।
ਜੋਰਾਵਰੀ ਅਤੇ ਅਤਿਆਚਾਰ ਕਮਾ ਕੇ, ਪ੍ਰਾਣੀ ਬੜਾ ਹੀ ਫੁਲਦਾ ਹੈ ਅਤੇ ਆਪਣੇ ਬੋਦੇ ਸਰੀਰ ਨਾਲ ਪਾਪ ਕਰਦਾ ਹੈ।
ਹੰਕਾਰੀ-ਮਤਿ ਦੇ ਰਾਹੀਂ ਉਹ ਨਰੜਿਆ ਜਾਂਦਾ ਹੈ। ਨਾਨਕ, ਛੁਟਕਾਰਾ ਕੇਵਲ ਸਾਈਂ ਦੇ ਨਾਮ ਰਾਹੀਂ ਹੀ ਹੈ।
ਪਉੜੀ।
ਜ-ਜਦ ਇਨਸਾਨ ਖਿਆਲ ਕਰਦਾ ਹੈ ਕਿ ਮੈਂ ਕੁਝ ਬਣ ਗਿਆ ਹਾਂ,
ਗਲਤ-ਫਹਿਮੀ ਰਾਹੀਂ, ਤਦ ਉਹ ਤੋਤੇ ਦੀ ਮਾਨਿੰਦ ਕੁੜਿੱਕੀ ਵਿੱਚ ਫਸ ਜਾਂਦਾ ਹੈ।
ਜਦ ਉਹ ਆਪਣੇ ਆਪ ਨੂੰ ਸੰਤ ਅਤੇ ਬ੍ਰਹਿਮਬੇਤਾ ਸਮਝਦਾ ਹੈ,
ਪ੍ਰਲੋਕ ਅੰਦਰ ਪ੍ਰਭੂ ਨੇ ਉਸ ਨੂੰ ਇਕ ਕੂੰਜਦ ਮਾਤ੍ਰ ਭੀ ਮਾਣ ਨਹੀਂ ਦੇਣਾ।
ਜਦ ਉਹ ਆਪਣੇ ਆਪ ਨੂੰ ਪ੍ਰਚਾਰਕ ਖਿਆਲ ਕਰਦਾ ਹੈ,
ਤਾਂ ਉਹ ਨਿਰਾਪੁਰਾ ਇਕ ਵਣਜਾਰੇ ਦੀ ਤਰ੍ਹਾਂ ਧਰਤੀ ਤੇ ਭਟਕਦਾ ਫਿਰਦਾ ਹੈ।
ਜੋ ਸਤਿਸੰਗਤ ਅੰਦਰ ਆਪਣੀ ਸਵੈ-ਹੰਗਤਾ ਨੂੰ ਨਾਸ ਕਰ ਦਿੰਦਾ ਹੈ,
ਹੇ ਨਾਨਕ! ਉਸ ਨੂੰ ਮੁਰ (ਰਾਖਸ਼) ਦੇ ਮਾਰਨ ਵਾਲਾ ਪ੍ਰਭੂ ਮਿਲ ਪੈਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.