ਸਲੋਕੁ ॥
ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥
ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥
ਪਵੜੀ ॥
ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ ॥
ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥
ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥
ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ ॥
ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ ॥
ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥
ਸਲੋਕੁ॥
ਞਤਨਕਰਹੁਤੁਮਅਨਿਕਬਿਧਿਰਹਨੁਨਪਾਵਹੁਮੀਤ॥
ਜੀਵਤਰਹਹੁਹਰਿਹਰਿਭਜਹੁਨਾਨਕਨਾਮਪਰੀਤਿ॥੧॥
ਪਵੜੀ॥
ਞੰਞਾਞਾਣਹੁਦ੍ਰਿੜੁਸਹੀਬਿਨਸਿਜਾਤਏਹਹੇਤ॥
ਗਣਤੀਗਣਉਨਗਣਿਸਕਉਊਠਿਸਿਧਾਰੇਕੇਤ॥
ਞੋਪੇਖਉਸੋਬਿਨਸਤਉਕਾਸਿਉਕਰੀਐਸੰਗੁ॥
ਞਾਣਹੁਇਆਬਿਧਿਸਹੀਚਿਤਝੂਠਉਮਾਇਆਰੰਗੁ॥
ਞਾਣਤਸੋਈਸੰਤੁਸੁਇਭ੍ਰਮਤੇਕੀਚਿਤਭਿੰਨ॥
ਅੰਧਕੂਪਤੇਤਿਹਕਢਹੁਜਿਹਹੋਵਹੁਸੁਪ੍ਰਸੰਨ॥
ਞਾਕੈਹਾਥਿਸਮਰਥਤੇਕਾਰਨਕਰਨੈਜੋਗ॥
ਨਾਨਕਤਿਹਉਸਤਤਿਕਰਉਞਾਹੂਕੀਓਸੰਜੋਗ॥੨੬॥
salōk .
ñatan karah tum anik bidh rahan n pāvah mīt .
jīvat rahah har har bhajah nānak nām parīt .1.
pavarī .
ñanñā ñānah drir sahī binas jāt ēh hēt .
ganatī ganau n gan sakau ūth sidhārē kēt .
ñō pēkhau sō binasatau kā siu karīai sang .
ñānah iā bidh sahī chit jhūthau māiā rang .
ñānat sōī sant sui bhram tē kīchit bhinn .
andh kūp tē tih kadhah jih hōvah suprasann .
ñā kai hāth samarath tē kāran karanai jōg .
nānak tih usatat karau ñāhū kīō sanjōg .26.
Slok.
Though thou mayest make efforts of various kinds, thou shalt not stay, O my friend.
Thou shalt live eternally O Nanak, if thou remembrest Lord God and love the Name.
Pauri.
Ny: Know it as perfectly correct, that this worldly love shall sunder.
Though I may make calculation, but I cannot count as to how many got up and departed
Who, so ever I behold he will perish. With whom should I therefore associate?
In this way know it as correct in thy mind that the love of worldly valuables is false.
He alone knows and he alone is a Saint whom the Lord has made free from superstition.
Him with whom Thou, O God, art mightily pleased, Thou extricatest from the blind well.
He, whose hand is Omnipotent is potent to create the world.
Nanak do thou praise Him, who is the effector of thy union with Himself.
Shalok:
You can try all sorts of things, but you still cannot remain here, my friend.
But you shall live forevermore, O Nanak, if you vibrate and love the Naam, the Name of the Lord, Har, Har. ||1||
Pauree:
NYANYA: Know this as absolutely correct, that that this ordinary love shall come to an end.
You may count and calculate as much as you want, but you cannot count how many have arisen and departed.
Whoever I see shall perish. With whom should I associate?
Know this as true in your consciousness, that the love of Maya is false.
He alone knows, and he alone is a Saint, who is free of doubt.
He is lifted up and out of the deep dark pit; the Lord is totally pleased with him.
God's Hand is Allpowerful; He is the Creator, the Cause of causes.
O Nanak, praise the One, who joins us to Himself. ||26||
ਸਲੋਕੁ ॥
ਹੇ ਮਿਤਰ ਜੀ ! ਤੁਸੀਂ (ਸਦੀਵੀ ਜੀਊਣ ਲਈ ਬੇਸ਼ਕ) ਅਨੇਕ ਪ੍ਰਕਾਰ ਦੇ ਜਤਨ ਕਰਕੇ ਵੇਖ ਲਵੋ (ਪਰ ਇਸ ਸੰਸਾਰ ਵਿਚ ਸਦਾ ਲਈ) ਰਹਿਣਾ ਨਹੀਂ ਪਾ ਸਕੋਗੇ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਤੁਸੀਂ) ਨਾਮ ਦੀ ਪ੍ਰੀਤਿ ਕਰਕੇ ਹਰੀ ਹਰੀ ਸਿਮਰੋਗੇ ਤਾਂ ਤੁਸੀਂ ਅਮਰ ਹੋ ਜਾਉਗੇ।੧।
ਪਵੜੀ ॥
ਞੰਞੇ (ਅਖਰ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਤੁਸੀਂ ਇਹ) ਗਲ ਠੀਕ ਤੇ ਪਕੀ ਜਾਣੋ (ਕਿ ਇਹ ਸਰੀਰਾਂ ਦਾ) ਹਿਤ (ਮੋਹ) ਨਾਸ਼ ਹੋ ਜਾਂਦਾ ਹੈ।
ਜੇ ਅਜਿਹੇ ਲੋਕਾਂ ਦੀ) ਗਿਣਤੀ ਗਿਣਾਂ (ਜਾਂ ਗਿਣਨ ਦੀ ਕੋਸ਼ਿਸ਼ ਕਰਾਂ ਤਾਂ ਵੀ) ਮੈਂ ਗਿਣਤੀ ਨਹੀਂ ਕਰ ਸਕਦਾ (ਕਿਉਂਕਿ ਇਸ ਸੰਸਾਰ ਤੋਂ) ਕਿਤਨੇ ਹੀ ਉਠ ਕੇ (ਭਾਵ ਸਰੀਰ ਛਡ ਕੇ) ਚਲੇ ਗਏ ਹਨ।
ਜੋ ਮੈਂ ਵੇਖਦਾ ਹਾਂ, ਉਹ ਨਾਸ਼ ਹੋਣ ਵਾਲਾ ਹੈ, (ਤਾਂ ਫਿਰ) ਕਿਸ ਨਾਲ ਸੰਗ ਕਰੀਏ
ਹੇ ਚਿਤ ! ਇਸ ਬਿਧੀ ਨੂੰ ਠੀਕ (ਸਮਝ ਕਿ) ਮਾਇਆ ਦਾ ਰੰਗ ਕੂੜਾ (ਨਾਸ਼ਵੰਤ) ਹੈ।
(ਇਹ ਗਲ) ਉਹੀ ਜਾਣਦਾ (ਅਤੇ ਸਹੀ ਅਰਥਾਂ ਵਿਚ) ਓਹੀ ਸੰਤ ਹੈ (ਜਿਸ ਨੂੰ ਪ੍ਰਭੂ) ਭਰਮ ਤੋਂ) ਦੂਰ ਕਰਦਾ ਹੈ।
(ਹੇ ਪ੍ਰਭੂ !) ਜਿਸ ਤੇ (ਤੁਸੀਂ) ਅਤਿ ਪ੍ਰਸੰਨ ਹੁੰਦੇ ਹੋ, ਉਸ ਨੂੰ (ਤੁਸੀਂ ਭਰਮ ਦੇ) ਅੰਨ੍ਹੇ ਖੂਹ ਚੋਂ ਕਢ ਲੈਂਦੇ ਹੋ।
ਹੇ ਭਾਈ !) ਜਿਸ ਦੇ ਹੱਥ ਵਿੱਚ (ਸਭ ਕੁਝ ਹੈ) ਉਹ (ਸਹੀ ਅਰਥਾਂ ਵਿਚ) ਸਮਰਥ ਹੈ, ਕਾਰਨ ਕਰਨ ਦੇ ਯੋਗ (ਲਾਇਕ) ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਮੈਂ) ਉਸ (ਸਮਰਥ ਦੀ) ਸਿਫਤਿ ਕਰਦਾ ਹਾਂ ਜਿਸ ਨੇ (ਜੀਵਾਂ ਦਾ) ਸੰਜੋਗ ਬਣਾਇਆ ਹੈ।੨੬।
ਹੇ ਮਿਤ੍ਰ! (ਬੇ-ਸ਼ਕ) ਅਨੇਕਾਂ ਤਰ੍ਹਾਂ ਦੇ ਜਤਨ ਤੁਸੀ ਕਰ ਵੇਖੋ, (ਇਥੇ ਸਦਾ ਲਈ) ਟਿਕੇ ਨਹੀਂ ਰਹਿ ਸਕਦੇ।
ਹੇ ਨਾਨਕ! (ਆਖ-) ਜੇ ਪ੍ਰਭੂ ਦੇ ਨਾਮ ਨਾਲ ਪਿਆਰ ਪਾਵੋਗੇ, ਜੇ ਸਦਾ ਹਰੀ-ਨਾਮ ਸਿਮਰੋਗੇ, ਤਾਂ ਆਤਮਕ ਜੀਵਨ ਮਿਲੇਗਾ ॥੧॥
ਪਉੜੀ
(ਹੇ ਭਾਈ!) ਇਹ ਗੱਲ ਪੱਕੀ ਸਮਝ ਲਵੋ ਕਿ ਦੁਨੀਆ ਵਾਲੇ ਮੋਹ ਨਾਸ ਹੋ ਜਾਣਗੇ;
ਕਿਤਨੇ ਕੁ (ਜੀਵ ਜਗਤ ਤੋਂ) ਚਲੇ ਗਏ ਹਨ, ਇਹ ਗਿਣਤੀ ਨਾਹ ਮੈਂ ਕਰਦਾ ਹਾਂ, ਨਾਹ ਕਰ ਸਕਦਾ ਹਾਂ।
ਜੋ ਕੁਝ ਮੈਂ (ਅੱਖੀਂ) ਵੇਖ ਰਿਹਾ ਹਾਂ, ਉਹ ਨਾਸਵੰਤ ਹੈ, (ਫਿਰ) ਪੀਡੀ ਪ੍ਰੀਤ ਕਿਸ ਦੇ ਨਾਲ ਪਾਈ ਜਾਏ?
ਹੇ ਮੇਰੇ ਚਿੱਤ! ਇਉਂ ਠੀਕ ਜਾਣ ਕਿ ਮਾਇਆ ਨਾਲ ਪਿਆਰ ਝੂਠਾ ਹੈ।
ਅਜੇਹੇ ਮਨੁੱਖ ਮਾਇਆ ਵਾਲੀ ਭਟਕਣਾ ਤੋਂ ਬਚ ਜਾਂਦੇ ਹਨ। ਇਹੋ ਜਿਹਾ ਬੰਦਾ ਹੀ ਸੰਤ ਹੈ, ਉਹ ਹੀ ਸਹੀ ਜੀਵਨ ਨੂੰ ਸਮਝਦਾ ਹੈ।
(ਹੇ ਪ੍ਰਭੂ!) ਜਿਸ ਬੰਦੇ ਉਤੇ ਤੂੰ ਤ੍ਰੁੱਠਦਾ ਹੈਂ, ਉਸ ਨੂੰ ਮੋਹ ਦੇ ਅੰਨ੍ਹੇ ਹਨੇਰੇ ਖੂਹ ਵਿਚੋਂ ਤੂੰ ਕੱਢ ਲੈਂਦਾ ਹੈਂ।
ਜਿਸ ਦੇ ਹੱਥ ਵਿਚ ਹੀ ਇਹ ਕਰਨ ਦੀ ਸਮੱਰਥਾ ਹੈ, ਤੇ ਜੋ ਸਾਰੇ ਸਬਬ ਬਣਾਣ ਜੋਗਾ ਭੀ ਹੈ (ਇਹੀ ਇਕ ਤਰੀਕਾ ਹੈ, 'ਮਾਇਆ ਰੰਗ' ਤੋਂ ਬਚੇ ਰਹਿਣ ਦਾ)
ਹੇ ਨਾਨਕ! (ਆਖ-) ਮੈਂ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹਾਂ ਜੋ (ਮਿਹਰ ਕਰ ਕੇ ਸਿਫ਼ਤ-ਸਾਲਾਹ ਕਰਨ ਦਾ ਇਹ) ਸਬਬ ਮੇਰੇ ਵਾਸਤੇ ਬਣਾਂਦਾ ਹੈ ॥੨੬॥
ਸਲੋਕ।
ਭਾਵੇਂ ਤੂੰ ਅਨੇਕਾਂ ਕਿਸਮਾਂ ਦੇ ਉਪਰਾਲੇ ਕਰੇ, ਤੂੰ ਠਹਿਰਣ ਨਹੀਂ ਪਾਵੇਗਾ, ਹੈ ਮੇਰੇ ਮਿੱਤ੍ਰ!
ਜੇਕਰ ਤੂੰ ਵਾਹਿਗੁਰੂ ਸੁਆਮੀ ਦਾ ਸਿਮਰਨ ਕਰੇ, ਅਤੇ ਨਾਮ ਨੂੰ ਪਿਆਰ ਕਰੇ, ਹੇ ਨਾਨਕ! ਤੂੰ ਸਦਾ ਲਈ ਜੀਊਦਾ ਰਹੇਗਾ।
ਪਉੜੀ।
ਇਹ ਪੂਰਨ ਤੌਰ ਤੇ ਠੀਕ ਜਾਣ ਲੈ ਕਿ ਇਹ ਸੰਸਾਰੀ ਲਗਨ ਟੁਟ ਜਾਏਗੀ।
ਭਾਵੇਂ ਮੈਂ ਗਿਣਤੀਆਂ ਪਿਆ ਕਰਾਂ, ਪਰ ਮੈਂ ਗਿਣ ਨਹੀਂ ਸਕਦਾ ਕਿ ਕਿੰਨੇ ਕੁ ਉਠ ਕੇ ਟੁਰ ਗਏ ਹਨ?
ਜਿਸ ਕਿਸੇ ਨੂੰ ਭੀ ਮੈਂ ਵੇਖਦਾ ਹਾਂ, ਉਹ ਨਾਸ ਹੋ ਜਾਏਗਾ। ਮੈਂ ਇਸ ਲਈ ਕੀਹਦੇ ਨਾਲ ਸੰਗਤਿ ਕਰਾਂ?
ਇਸ ਪਰਕਾਰ ਆਪਣੇ ਮਨ ਅੰਦਰ ਦਰੁਸਤ ਜਾਣ ਲੈ ਕਿ ਸੰਸਾਰੀ ਪਦਾਰਥਾਂ ਦੀ ਪ੍ਰੀਤ ਕੂੜੀ ਹੈ।
ਕੇਵਲ ਉਹੀ ਜਾਣਦਾ ਹੈ ਤੇ ਕੇਵਲ ਉਹੀ ਸਾਧੂ ਹੈ, ਜਿਸ ਨੂੰ ਸੁਆਮੀ ਨੇ ਸੰਦੇਹ ਤੋਂ ਸੱਖਣਾ ਕੀਤਾ ਹੈ।
ਜਿਸ ਦੇ ਨਾਲ ਤੂੰ ਪਰਮ ਪਰਸੰਨ ਹੁੰਦਾ ਹੈ, ਹੇ ਵਾਹਿਗੁਰੂ! ਉਸ ਨੂੰ ਤੂੰ ਅਨ੍ਹੇ ਖੂਹ ਵਿਚੋਂ ਬਾਹਰ ਖਿਚ ਲੈਦਾ ਹੈ।
ਜਿਸ ਦਾ ਹੱਥ ਸਰਬ-ਸ਼ਕਤੀਵਾਨ ਹੈ, ਉਹ ਸੰਸਾਰ ਨੂੰ ਸਾਜਣ ਦੇ ਲਾਇਕ ਹੈ।
ਨਾਨਕ ਤੂੰ ਉਸ ਦੀ ਪਰਸੰਸਾ ਕਰ ਜੋ ਆਪਣੇ ਨਾਲ ਤੇਰਾ ਮਿਲਾਪ ਕਰਣਹਾਰ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.