ਸਲੋਕੁ॥
ਪਤਿਰਾਖੀਗੁਰਿਪਾਰਬ੍ਰਹਮਤਜਿਪਰਪੰਚਮੋਹਬਿਕਾਰ॥
ਨਾਨਕਸੋਊਆਰਾਧੀਐਅੰਤੁਨਪਾਰਾਵਾਰੁ॥੧॥
ਪਉੜੀ॥
ਪਪਾਪਰਮਿਤਿਪਾਰੁਨਪਾਇਆ॥
ਪਤਿਤਪਾਵਨਅਗਮਹਰਿਰਾਇਆ॥
ਹੋਤਪੁਨੀਤਕੋਟਅਪਰਾਧੂ॥
ਅੰਮ੍ਰਿਤਨਾਮੁਜਪਹਿਮਿਲਿਸਾਧੂ॥
ਪਰਪਚਧ੍ਰੋਹਮੋਹਮਿਟਨਾਈ॥
ਜਾਕਉਰਾਖਹੁਆਪਿਗੁਸਾਈ॥
ਪਾਤਿਸਾਹੁਛਤ੍ਰਸਿਰਸੋਊ॥
ਨਾਨਕਦੂਸਰਅਵਰੁਨਕੋਊ॥੩੭॥
salōk .
pat rākhī gur pārabraham taj parapanch mōh bikār .
nānak sōū ārādhīai ant n pārāvār .1.
paurī .
papā paramit pār n pāiā .
patit pāvan agam har rāiā .
hōt punīt kōt aparādhū .
anmrit nām japah mil sādhū .
parapach dhrōh mōh mitanāī .
jā kau rākhah āp gusāī .
pātisāh shatr sir sōū .
nānak dūsar avar n kōū .37.
Slok
When I abandoned hypocrisy worldly love and sin, the great supreme Lord preserved my honour.
Nanak, contemplate over Him, who has no limit and this and that end.
Pauri.
P: God is beyond estimation and His limit cannot be found.
God the King is Inaccessible and the Purifier of sinners.
Millions of those offenders become pure,
who meet the Saints and repeat the Nectarean Name.
They become free of deception fraud and worldly love,
to whom Thou Thyself preservest O the World-Lord.
He is the Minarch with royal umbrella over His head.
Nanak there is no other second Sovereign.
Shalok:
The Guru, the Supreme Lord God, preserved my honor, when I renounced hypocrisy, emotional attachment and corruption.
O Nanak, worship and adore the One, who has no end or limitation. ||1||
Pauree:
PAPPA: He is beyond estimation; His limits cannot be found.
The Sovereign Lord King is inaccessible;
He is the Purifier of sinners. Millions of sinners are purified;
they meet the Holy, and chant the Ambrosial Naam, the Name of the Lord.
Deception, fraud and emotional attachment are eliminated,
by those who are protected by the Lord of the World.
He is the Supreme King, with the royal canopy above His Head.
O Nanak, there is no other at all. ||37||
ਸਲੋਕੁ ॥
ਹੇ ਭਾਈ !) ਗੁਰੂ ਪਰਮੇਸ਼ਰ ਨੇ ਜਿਸ ਦੀ ਇਜ਼ਤ ਰਖੀ ਹੈ (ਉਸ ਨੇ) ਪਖੰਡ ਮੋਹ (ਆਦਿ) ਵਿਕਾਰ ਛਡ ਦਿਤੇ ਹਨ।
ਨਾਨਕ (ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ) ਉਸ (ਗੁਰੂ-ਪਾਰਬ੍ਰਹਮ) ਨੂੰ ਸਿਮਰਨਾ ਚਾਹੀਦਾ ਹੈ, (ਜਿਸ ਦਾ) ਨਾ ਅੰਤ ਹੈ, ਨਾ ਪਾਰ ਉਰਾਰ ਹੈ।੧।
ਪਉੜੀ ॥
ਪਪੇ (ਅਖਰ ਦੁਆਰਾ ਪਰਮੇਸ਼ਰ ਦੀ ਸਿਫ਼ਤ ਕਰਦੇ ਹਨ ਕਿ
ਉਹ ਪਰਮੇਸ਼ਰ) ਮਿਤ ਤੋਂ ਪਰੇ ਹੈ (ਉਸ ਦਾ) ਅੰਤ ਨਹੀਂ ਪਾਇਆ ਜਾ ਸਕਦਾ।
ਉਹ) ਹਰੀ ਰਾਜਾ, ਅਪਹੁੰਚ ਅਤੇ ਪਤਿਤਾਂ ਨੂੰ ਪਵਿਤਰ ਕਰਨ ਵਾਲਾ ਹੈ।
(ਜੋ) ਸਾਧ (ਗੁਰੂ) ਨੂੰ ਮਿਲ ਕੇ (ਪ੍ਰਭੂ ਦਾ) ਅੰਮ੍ਰਿਤ ਨਾਮ ਜਪਦੇ ਹਨ
(ਉਨ੍ਹਾ ਦੇ) ਕ੍ਰੋੜਾਂ ਅਪਰਾਧ (ਮਿਟ ਜਾਂਦੇ ਹਨ ਤੇ ਉਹ) ਪਵਿਤਰ ਹੋ ਜਾਂਦੇ ਹਨ।
ਹੇ ਮਾਲਕ ! (ਜਿਸ ਨੂੰ ਤੁਸੀਂ) ਆਪ (ਪਾਪ ਤੋਂ ਬਚਾਅ ਕੇ) ਰਖਦੇ ਹੋ (ਉਸ ਦੇ ਅੰਦਰੋਂ) ਦੁਨਿਆਵੀ ਧੰਧੇ, ਧੋਖੇ ਤੇ ਮੋਹ (ਆਦਿ ਸਭ) ਮਿਟ ਜਾਂਦੇ ਹਨ।
ਉਹ ਜੀਵ ਪਾਤਸ਼ਾਹਾਂ ਦਾ) ਪਾਤਸ਼ਾਹ, (ਸਭ ਦੇ) ਸਿਰ ਦਾ ਛੱਤ੍ਰ (ਬਣ ਜਾਂਦਾ ਹੈ),
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੋਰ ਦੂਜਾ ਕੋਈ (ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ)।੩੭।
ਜਿਸ ਮਨੁੱਖ ਦੀ ਇੱਜ਼ਤ ਗੁਰੂ ਪਾਰਬ੍ਰਹਮ ਨੇ ਰੱਖ ਲਈ, ਉਸ ਨੇ ਠੱਗੀ ਮੋਹ ਵਿਕਾਰ (ਆਦਿਕ) ਤਿਆਗ ਦਿੱਤੇ।
ਹੇ ਨਾਨਕ! (ਇਸ ਵਾਸਤੇ) ਉਸ ਪਾਰਬ੍ਰਹਮ ਨੂੰ ਸਦਾ ਅਰਾਧਣਾ ਚਾਹੀਦਾ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥
ਪਉੜੀ
ਹਰੀ ਪ੍ਰਭੂ ਦੀ ਹਸਤੀ ਦਾ ਅੰਦਾਜ਼ਾ ਨਹੀਂ ਲੱਗ ਸਕਦਾ, ਅੰਤ ਨਹੀਂ ਪੈ ਸਕਦਾ।
ਉਹ ਅਪਹੁੰਚ ਹੈ, ਵਿਕਾਰਾਂ ਵਿਚ ਡਿੱਗੇ ਬੰਦਿਆਂ ਨੂੰ ਪਵਿਤ੍ਰ ਕਰਨ ਵਾਲਾ ਹੈ।
ਕ੍ਰੋੜਾਂ ਹੀ ਉਹ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ,
ਜੇਹੜੇ ਗੁਰੂ ਨੂੰ ਮਿਲ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਜਪਦੇ ਹਨ।
ਤੇਰੀ ਸਿਫ਼ਤ-ਸਾਲਾਹ ਦੀ ਬਰਕਤਿ ਨਾਲ ਉਸ ਮਨੁੱਖ ਦੇ ਅੰਦਰੋਂ ਠੱਗੀ ਫ਼ਰੇਬ ਮੋਹ ਆਦਿਕ ਵਿਕਾਰ ਮਿਟ ਜਾਂਦੇ ਹਨ,
ਹੇ ਸ੍ਰਿਸ਼ਟੀ ਦੇ ਮਾਲਕ! ਜਿਸ ਦੀ ਤੂੰ ਆਪ ਰੱਖਿਆ ਕਰਦਾ ਹੈਂ।
ਪ੍ਰਭੂ ਸ਼ਾਹਾਂ ਦਾ ਸ਼ਾਹ ਹੈ, ਉਹੀ ਅਸਲ ਛੱਤਰ-ਧਾਰੀ ਹੈ,
ਹੇ ਨਾਨਕ! ਕੋਈ ਹੋਰ ਦੂਜਾ ਉਸ ਦੀ ਬਰਾਬਰੀ ਕਰਨ ਜੋਗਾ ਨਹੀਂ ਹੈ ॥੩੭॥
ਸਲੋਕ।
ਜਦ ਮੈਂ ਪਖੰਡ, ਸੰਸਾਰੀ ਮਮਤਾ ਤੇ ਪਾਪ ਛੱਡ ਦਿਤੇ ਤਾਂ ਵਿਸ਼ਾਲ ਸ਼ਰੋਮਣੀ ਸਾਹਿਬ ਨੇ ਮੇਰੀ ਇੱਜ਼ਤ ਆਬਰੂ ਬਚਾ ਲਈ।
ਨਾਨਕ ਉਸ ਦਾ ਸਿਮਰਨ ਕਰ, ਜਿਸ ਦਾ ਕੋਈ ਓੜਕ ਅਤੇ ਇਹ ਜਾਂ ਉਹ ਕਿਨਾਰਾ ਨਹੀਂ।
ਪਉੜੀ।
ਪ-ਵਾਹਿਗੁਰੂ ਅੰਦਾਜ਼ੇ ਤੋਂ ਪਰੇ ਹੈ ਅਤੇ ਉਸ ਦਾ ਅੰਤ ਪਾਇਆ ਨਹੀਂ ਜਾ ਸਕਦਾ।
ਵਾਹਿਗੁਰੂ ਪਾਤਸ਼ਾਹ ਪਹੁੰਚ ਤੋਂ ਪਰੇਡੇ ਅਤੇ ਪਾਪੀਆਂ ਨੂੰ ਪਵਿੱਤ੍ਰ ਕਰਨ ਵਾਲਾ ਹੈ।
ਕ੍ਰੋੜਾਂ ਹੀ ਅਪਰਾਧੀ ਪਵਿਤ੍ਰ ਹੋ ਜਾਂਦੇ ਹਨ,
ਜੋ ਸਾਧੂਆਂ ਨੂੰ ਭੇਟ, ਸੁਧਾ ਰੂਪ ਨਾਮ ਦਾ ਉਚਾਰਨ ਕਰਦੇ ਹਨ।
ਉਸ ਦਾ ਫਲ ਕਪਟ, ਧੋਖਾ ਤੇ ਸੰਸਾਰੀ ਮਮਤਾ ਮਿਟ ਜਾਂਦੇ ਹਨ,
ਜਿਸ ਦੀ ਤੂੰ ਆਪੇ ਰਖਿਆ ਕਰਦਾ ਹੈਂ, ਸ੍ਰਿਸ਼ਟੀ ਦੇ ਸੁਆਮੀ।
ਓਹੀ ਸੀਸ ਉਤੇ ਸ਼ਾਹਾਨਾ ਛਤ੍ਰ ਵਾਲਾ ਮਹਾਰਾਜਾ ਹੈ।
ਨਾਨਕ ਹੋਰ ਕੋਈ ਦੂਜਾ ਬਾਦਸ਼ਾਹ ਨਹੀਂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.