ਸਲੋਕੁ॥
ਫਾਹੇਕਾਟੇਮਿਟੇਗਵਨਫਤਿਹਭਈਮਨਿਜੀਤ॥
ਨਾਨਕਗੁਰਤੇਥਿਤਪਾਈਫਿਰਨਮਿਟੇਨਿਤਨੀਤ॥੧॥
ਪਉੜੀ॥
ਫਫਾਫਿਰਤਫਿਰਤਤੂਆਇਆ॥
ਦ੍ਰੁਲਭਦੇਹਕਲਿਜੁਗਮਹਿਪਾਇਆ॥
ਫਿਰਿਇਆਅਉਸਰੁਚਰੈਨਹਾਥਾ॥
ਨਾਮੁਜਪਹੁਤਉਕਟੀਅਹਿਫਾਸਾ॥
ਫਿਰਿਫਿਰਿਆਵਨਜਾਨੁਨਹੋਈ॥
ਏਕਹਿਏਕਜਪਹੁਜਪੁਸੋਈ॥
ਕਰਹੁਕ੍ਰਿਪਾਪ੍ਰਭਕਰਨੈਹਾਰੇ॥
ਮੇਲਿਲੇਹੁਨਾਨਕਬੇਚਾਰੇ॥੩੮॥
salōk .
phāhē kātē mitē gavan phatih bhaī man jīt .
nānak gur tē thit pāī phiran mitē nit nīt .1.
paurī .
phaphā phirat phirat tū āiā .
drulabh dēh kalijug mah pāiā .
phir iā ausar charai n hāthā .
nām japah tau katīah phāsā .
phir phir āvan jān n hōī .
ēkah ēk japah jap sōī .
karah kripā prabh karanaihārē .
mēl lēh nānak bēchārē .38.
Slok
By conquering the mind death's nooses are cut, wanderings cease and victory is obtained.
Nanak from the Guru permanence is attained and the transmigration of day to day is effaced.
Pauri.
Ph: Thou hast come after long wanderings.
In this Dark age thou hast obtained the scarcely procurable human body.
This opportunity shall not again come to thy hand.
Repeat Lord's Name then shall the death's noose be cut away.
Thou shalt not come and go again and again,
by meditating on that One and One alone.
Have mercy, O Lord the Creator,
and blend poor Nanak with Thee.
Shalok:
The noose of Death is cut, and one's wanderings cease; victory is obtained, when one conquers his own mind.
O Nanak, eternal stability is obtained from the Guru, and one's daytoday wanderings cease. ||1||
Pauree:
FAFFA: After wandering and wandering for so long, you have come;
in this Dark Age of Kali Yuga, you have obtained this human body, so very difficult to obtain.
This opportunity shall not come into your hands again.
So chant the Naam, the Name of the Lord, and the noose of Death shall be cut away.
You shall not have to come and go in reincarnation over and over again,
if you chant and meditate on the One and Only Lord.
Shower Your Mercy, O God, Creator Lord,
and unite poor Nanak with Yourself. ||38||
ਸਲੋਕੁ ॥
(ਹੇ ਭਾਈ !) ਮਨ ਦੇ ਜਿਤਿਆਂ (ਮਾਇਆ ਦੇ ਸਾਰੇ) ਬੰਧਨ ਕਟੇ ਗਏ ਹਨ, (ਬਾਹਰਲੀ) ਭਜ ਦੌੜ (ਤੀਰਥ ਯਾਤਰਾ ਆਦਿ ਕਰਨ ਵਾਲੇ ਕੰਮ) ਮੁਕ ਗਏ ਹਨ, (ਅਤੇ ਜੀਵਨ ਬਾਜ਼ੀ ਦੀ) ਫਤਿਹ (ਜਿਤ) ਪ੍ਰਾਪਤ ਹੋਈ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਹ, ਟਿਕਾਉ ਵਾਲੀ ਅਵਸਥਾ ਸਤਿਗੁਰੂ ਤੋਂ ਪ੍ਰਾਪਤ ਕੀਤੀ ਹੈ (ਜਿਸ ਦਾ ਸਦਕਾ) ਰੋਜ਼ ਰੋਜ਼ ਦੇ ਫੇਰੇ (ਜਨਮ ਮਰਨ ਦੇ ਗੇੜੇ) ਮਿਟ ਗਏ ਹਨ।੧।
ਪਉੜੀ ॥
ਫਫੇ (ਅਖਰ ਦੁਆਰਾ ਉਪਦੇਸ਼ ਦਿੰਦੇ ਹਨ ਕਿ ਹੇ ਭਾਈ !) ਤੂੰ ਫਿਰਦਾ ਫਿਰਦਾ (ਇਸ ਸੰਸਾਰ ਵਿਚ ਆਇਆ ਹੈਂ।
(ਜੋ) ਸਰੀਰ ਔਖਾ ਮਿਲਦਾ ਹੈ, (ਉਹ ਤੂੰ) ਕਲਜੁਗ ਵਿਚ ਪ੍ਰਾਪਤ ਕੀਤਾ ਹੈ।
(ਹੇ ਭਾਈ !) ਫਿਰ ਇਹ (ਮਨੁੱਖਾ ਜਨਮ ਵਾਲਾ) ਸਮਾਂ ਹੱਥ ਨਹੀਂ ਚੜ੍ਹੇਗਾ (ਭਾਵ ਨਹੀਂ ਮਿਲੇਗਾ)।
(ਹੇ ਭਾਈ ! ਇਸ ਲਈ ਪਰਮੇਸ਼ਰ ਦਾ) ਨਾਮ ਜਪੋ ਤਾਂ (ਮਾਇਕ ਤੇ ਹੋਰ ਸਾਰੇ) ਬੰਧਨ ਕਟੇ ਜਾਣਗੇ।
(ਜਿਸ ਦਾ ਫਲ ਇਹ ਮਿਲੇਗਾ ਕਿ) ਮੁੜ ਮੁੜ ਕੇ (ਤੁਹਾਡਾ) ਆਵਾਗਵਨ ਨਹੀਂ ਹੋਵੇਗਾ (ਭਾਵ ਜਨਮ ਮਰਨ ਤੋਂ ਰਹਿਤ ਹੋ ਜਾਉਗੇ)।
(ਹੇ ਭਾਈ !) ਇਕੋ ਇਕ (ਪਰਮੇਸ਼ਰ) ਦਾ ਜਾਪ ਜਪੋ,
ਹੇ ਭਾਈ ! ਪ੍ਰਭੂ ਅਗੇ ਇਹ ਬੇਨਤੀ ਕਰੋ ਕਿ) ਹੇ ਕਰਨਹਾਰ ਪ੍ਰਭੂ ! ਕਿਰਪਾ ਕਰੋ
ਨਾਨਕ (ਗੁਰੂ ਜੀ ਸਮਝਾਉਂਦੇ ਹਨ ਕਿ (ਇਸ ਜੀਵ) ਵਿਚਾਰੇ ਨੂੰ (ਆਪਣੇ ਨਾਲ) ਮੇਲ ਲਵੋ ਜੀ।੩੮।
ਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿਛੇ) ਭਟਕਣਾ ਮੁੱਕ ਜਾਂਦੀ ਹੈ।
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ ॥੧॥
ਪਉੜੀ
(ਹੇ ਭਾਈ!) ਤੂੰ ਅਨੇਕਾਂ ਜੂਨਾਂ ਵਿਚ ਭਟਕਦਾ ਆਇਆ ਹੈਂ,
ਹੁਣ ਤੈਨੂੰ ਸੰਸਾਰ ਵਿਚ ਇਹ ਮਨੁੱਖਾ ਜਨਮ ਮਿਲਿਆ ਹੈ ਜੋ ਬੜੀ ਮੁਸ਼ਕਲ ਨਾਲ ਹੀ ਮਿਲਿਆ ਕਰਦਾ ਹੈ।
(ਜੇ ਤੂੰ ਹੁਣ ਭੀ ਵਿਕਾਰਾਂ ਦੇ ਬੰਧਨਾਂ ਵਿਚ ਹੀ ਫਸਿਆ ਰਿਹਾ, ਤਾਂ) ਅਜੇਹਾ (ਸੋਹਣਾ) ਮੌਕਾ ਫਿਰ ਨਹੀਂ ਮਿਲੇਗਾ।
(ਹੇ ਭਾਈ!) ਜੇ ਤੂੰ ਪ੍ਰਭੂ ਦਾ ਨਾਮ ਜਪੇਂਗਾ, ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ।
ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਇਗਾ।
ਕੇਵਲ ਇਕ ਪਰਮਾਤਮਾ ਦਾ ਜਾਪ ਕਰਿਆ ਕਰ।
(ਪਰ) ਹੇ ਸਿਰਜਣਹਾਰ ਪ੍ਰਭੂ! (ਮਾਇਆ-ਗ੍ਰਸੇ ਜੀਵ ਦੇ ਵੱਸ ਦੀ ਗੱਲ ਨਹੀਂ), ਤੂੰ ਆਪ ਕਿਰਪਾ ਕਰ,
ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ-) ਇਸ ਵਿਚਾਰੇ ਨੂੰ ਆਪਣੇ ਚਰਨਾਂ ਵਿਚ ਜੋੜ ਲੈ ॥੩੮॥
ਸਲੋਕ।
ਮਨੂਏ ਨੂੰ ਜਿੱਤਣ ਦੁਆਰਾ ਮੌਤ ਦੀਆਂ ਫਾਹੀਆਂ ਕਟੀਆਂ ਜਾਂਦੀਆਂ ਹਨ, ਭਟਕਣੇ ਮੁੱਕ ਜਾਂਦੇ ਹਨ ਅਤੇ ਜਿੱਤ ਪ੍ਰਾਪਤ ਹੋ ਜਾਂਦੀ ਹੈ।
ਨਾਨਕ ਗੁਰਾਂ ਦੇ ਪਾਸੋਂ ਨਿਹਚਲਤਾ ਪਰਾਪਤ ਹੁੰਦੀ ਹੈ ਅਤੇ ਹਰ ਰੋਜ਼ ਦਾ ਆਵਾਗਊਣ ਮੁੱਕ ਜਾਂਦਾ ਹੈ।
ਪਉੜੀ।
ਫ- ਤੂੰ ਬਹੁਤਾ ਭਟਕਦਾ ਹੋਇਆ ਆਇਆ ਹੈਂ।
ਇਸ ਕਾਲੇ ਸਮੇਂ ਅੰਦਰ ਨਾਂ ਹੱਥ ਲੱਗਣ ਵਾਲਾ ਮਨੁੱਖੀ ਸਰੀਰ ਤੈਨੂੰ ਪ੍ਰਾਪਤ ਹੋਇਆ ਹੈ।
ਇਹ ਮੌਕਾ, ਮੁੜ ਤੇਰੇ ਹੱਥ ਨਹੀਂ ਲੱਗਣਾ।
ਸਾਈਂ ਦੇ ਨਾਮ ਦਾ ਉਚਾਰਨ ਕਰ, ਤਦ ਮੌਤ ਦੀ ਫਾਹੀ ਕੱਟੀ ਜਾਏਗੀ।
ਤੇਰਾ ਮੁੜ ਮੁੜ ਕੇ ਆਉਣਾ ਤੇ ਜਾਣਾ ਨਹੀਂ ਹੋਵੇਗਾ,
ਉਸ ਅਦੁੱਤੀ ਅਤੇ ਕੇਵਲ ਅਦੁੱਤੀ ਦਾ ਸਿਮਰਨ ਕਰਨ ਦੁਆਰਾ।
ਹੇ ਸੁਆਮੀ ਸਿਰਜਣਹਾਰ! ਰਹਿਮਤ ਧਾਰ!
ਅਤੇ ਗ਼ਰੀਬ ਨਾਨਕ ਨੂੰ ਆਪਣੇ ਨਾਲ ਅਭੇਦ ਕਰ ਲੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.