ਸਲੋਕੁ ॥
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥
ਪਉੜੀ ॥
ਲੂਣ ਹਰਾਮੀ ਗੁਨਹਗਾਰ ਬੇਗਾਨਾ ਅਲਪ ਮਤਿ ॥
ਜੀਉ ਪਿੰਡੁ ਜਿਨਿ ਸੁਖ ਦੀਏ ਤਾਹਿ ਨ ਜਾਨਤ ਤਤ ॥
ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥
ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥
ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥
ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥
ਸਲੋਕੁ॥
ਲੇਖੈਕਤਹਿਨਛੂਟੀਐਖਿਨੁਖਿਨੁਭੂਲਨਹਾਰ॥
ਬਖਸਨਹਾਰਬਖਸਿਲੈਨਾਨਕਪਾਰਿਉਤਾਰ॥੧॥
ਪਉੜੀ॥
ਲੂਣਹਰਾਮੀਗੁਨਹਗਾਰਬੇਗਾਨਾਅਲਪਮਤਿ॥
ਜੀਉਪਿੰਡੁਜਿਨਿਸੁਖਦੀਏਤਾਹਿਨਜਾਨਤਤਤ॥
ਲਾਹਾਮਾਇਆਕਾਰਨੇਦਹਦਿਸਿਢੂਢਨਜਾਇ॥
ਦੇਵਨਹਾਰਦਾਤਾਰਪ੍ਰਭਨਿਮਖਨਮਨਹਿਬਸਾਇ॥
ਲਾਲਚਝੂਠਬਿਕਾਰਮੋਹਇਆਸੰਪੈਮਨਮਾਹਿ॥
ਲੰਪਟਚੋਰਨਿੰਦਕਮਹਾਤਿਨਹੂਸੰਗਿਬਿਹਾਇ॥
ਤੁਧੁਭਾਵੈਤਾਬਖਸਿਲੈਹਿਖੋਟੇਸੰਗਿਖਰੇ॥
ਨਾਨਕਭਾਵੈਪਾਰਬ੍ਰਹਮਪਾਹਨਨੀਰਿਤਰੇ॥੫੨॥
salōk .
lēkhai katah n shūtīai khin khin bhūlanahār .
bakhasanahār bakhas lai nānak pār utār .1.
paurī .
lūn harāmī gunahagār bēgānā alap mat .
jīu pind jin sukh dīē tāh n jānat tat .
lāhā māiā kāranē dah dis dhūdhan jāi .
dēvanahār dātār prabh nimakh n manah basāi .
lālach jhūth bikār mōh iā sanpai man māh .
lanpat chōr nindak mahā tinahū sang bihāi .
tudh bhāvai tā bakhas laih khōtē sang kharē .
nānak bhāvai pārabraham pāhan nīr tarē .52.
Slok
In view of his account the mortal can never be released since the errs every moment.
O thou Pardoner, pardon me and ferry Nanak across the world-ocean.
Pauri.
The man is untrue to His salt and a sinner. He is ignorant and of paltry understanding.
Who gave him soul body and comfort Him, the Essence of all he knows not.
For the sake of worldly gain he goes searching in ten directions.
Lord the Bounteous Bestower he enshrines not in his mind, even for an instant.
Avarice, falsehood, sin and worldly love these he amasses within his mind.
The great libertines thieves and slanderers with them he passes his life.
If it pleases Thee, O Lord then Thou forgivest the counterfeit along with the genuine.
Nanak, provided it be pleasing to the Supreme Lord the stone floats on water.
Shalok:
Because of the balance due on his account, he can never be released; he makes mistakes each and every moment.
O Forgiving Lord, please forgive me, and carry Nanak across. ||1||
Pauree:
The sinner is unfaithful to himself; he is ignorant, with shallow understanding.
He does not know the essence of all, the One who gave him body, soul and peace.
For the sake of personal profit and Maya, he goes out, searching in the ten directions.
He does not enshrine the Generous Lord God, the Great Giver, in his mind, even for an instant.
Greed, falsehood, corruption and emotional attachment these are what he collects within his mind.
The worst perverts, thieves and slanderers he passes his time with them.
But if it pleases You, Lord, then You forgive the counterfeit along with the genuine.
O Nanak, if it pleases the Supreme Lord God, then even a stone will float on water. ||52||
ਸਲੋਕੁ ॥
ਹੇ ਪ੍ਰਭੂ ! ਅਸੀਂ ਆਪਣੇ ਕਰਮਾਂ ਦੇ) ਹਿਸਾਬ ਨਾਲ ਬਿਲਕੁਲ ਨਹੀਂ ਛੁਟ ਸਕਦੇ। ਪਲ ਪਲ (ਮਗਰੋਂ) ਭੁਲਾਂ ਕਰਦੇ ਹਾਂ।
ਨਾਨਕ (ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ) ਬਖ਼ਸ਼ਿੰਦ (ਪਿਤਾ ! ਤੂੰ ਸਾਨੂੰ) ਬਖ਼ਸ਼ ਲੈ (ਅਤੇ ਸੰਸਾਰ ਸਾਗਰ ਤੋਂ) ਪਾਰ ਕਰ ਦੇ।੧।
ਪਉੜੀ ॥
(ਇਹ ਜੀਵ) ਲੂਣਹਰਾਮੀ, ਪਾਪੀ, ਓਪਰਾ ਤੇ ਤੁੱਛ ਬੁਧੀ ਵਾਲਾ ਹੈ।
ਜਿਸ (ਪਰਮੇਸ਼ਰ) ਨੇ (ਇਸ ਨੂੰ) ਜਿੰਦ, ਸਰੀਰ (ਅਤੇ ਹੋਰ) ਸੁਖ ਦਿਤੇ ਹਨ, ਉਸ ਤਤ ਰੂਪ ਨੂੰ ਜਾਣਦਾ ਹੀ ਨਹੀਂ (ਭਾਵ ਉਸ ਨੂੰ ਯਾਦ ਕਰਨ ਤੋਂ ਅਵੇਸਲਾ ਹੋ ਰਿਹਾ ਹੈ)।
ਇਹ ਜੀਵ) ਮਾਇਆ ਦੇ ਲਾਭ ਖ਼ਾਤਰ (ਮਾਇਆ ਨੂੰ) ਦਸਾਂ ਦਿਸ਼ਾਂ ਵਿਚ ਲਭਣ ਜਾਂਦਾ ਹੈ
(ਪਰ ਜੋ ਪ੍ਰਭੂ) ਦੇਣ ਵਾਲਾ ਦਾਤਾ ਹੈ (ਉਸ ਨੂੰ) ਨਿਮਖ ਭਰ ਵੀ ਮਨ ਵਿਚ ਨਹੀਂ ਵਸਾਉਂਦਾ।
ਲਾਲਚ ਝੂਠ ਵਿਕਾਰ ਤੇ ਮੋਹ ਇਹ ਸੰਪਤੀ ਆਪਣੇ ਮਨ ਵਿਚ ਸਾਂਭੀ ਬੈਠਾ ਹੈ।
(ਜਿਹੜੇ) ਲੋਭੀ, ਚੋਰ (ਅਤੇ) ਵਡੇ ਨਿੰਦਕ ਹਨ, ਉਨ੍ਹਾਂ ਦੇ ਨਾਲ ਹੀ (ਇਸ ਦੀ ਉਮਰ) ਬਤੀਤ ਹੋ ਰਹੀ ਹੈ।
(ਜੇ) ਤੈਨੂੰ ਚੰਗਾ ਲਗੇ, ਤਾਂ ਤੂੰ ਖਰਿਆਂ ਦੇ ਸੰਗ ਨਾਲ ਖੋਟਿਆਂ ਨੂੰ ਵੀ ਬਖ਼ਸ਼ ਲੈਂਦਾ ਹੈ।
ਨਾਨਕ (ਗੁਰੂ ਜੀ ਸਿਫਤ ਕਰਦੇ ਹਨ ਕਿ) ਹੇ ਪਾਰਬ੍ਰਹਮ !(ਜੇ ਤੈਨੂੰ) ਚੰਗਾ ਲਗੇ ਤਾਂ ਪੱਥਰ (ਜੋ) ਪਾਣੀ ਵਿਚ (ਡੁਬ ਜਾਂਦੇ ਹਨ, ਉਹ ਵੀ) ਪਾਣੀ ਉਤੇ ਤਰਨ ਲਗ ਪੈਂਦੇ ਹਨ।੫੨।
ਅਸੀਂ ਜੀਵ ਖਿਨ ਖਿਨ ਪਿੱਛੋਂ ਭੁੱਲਾਂ ਕਰਨ ਵਾਲੇ ਹਾਂ, ਜੇ ਸਾਡੀਆਂ ਭੁੱਲਾਂ ਦਾ ਲੇਖਾ ਹੋਵੇ ਤਾਂ ਅਸੀਂ ਕਿਸੇ ਤਰ੍ਹਾਂ ਭੀ ਇਸ ਭਾਰ ਤੋਂ ਸੁਰਖ਼ਰੂ ਨਹੀਂ ਹੋ ਸਕਦੇ।
ਹੇ ਨਾਨਕ! (ਆਖ-) ਹੇ ਬਖ਼ਸ਼ਿੰਦ ਪ੍ਰਭੂ! ਤੂੰ ਆਪ ਹੀ ਸਾਡੀਆਂ ਭੁੱਲਾਂ ਬਖ਼ਸ਼, ਤੇ ਸਾਨੂੰ (ਵਿਕਾਰਾਂ ਦੇ ਸਮੁੰਦਰ ਵਿਚ ਡੁਬਦਿਆਂ ਨੂੰ) ਪਾਰ ਲੰਘਾ ॥੧॥
ਪਉੜੀ
ਮਨੁੱਖ ਨਾ-ਸ਼ੁਕਰਾ ਹੈ, ਗੁਨਹਗਾਰ ਹੈ, ਹੋਛੀ ਮਤ ਵਾਲਾ ਹੈ, ਪਰਮਾਤਮਾ ਨਾਲੋਂ ਓਪਰਾ ਹੀ ਰਹਿੰਦਾ ਹੈ,
ਜਿਸ ਪ੍ਰਭੂ ਨੇ ਇਹ ਜਿੰਦ ਤੇ ਸਰੀਰ ਦਿੱਤੇ ਹਨ, ਉਸ ਅਸਲੇ ਨੂੰ ਪਛਾਣਦਾ ਹੀ ਨਹੀਂ।
ਮਾਇਆ ਖੱਟਣ ਦੀ ਖ਼ਾਤਰ ਦਸੀਂ ਪਾਸੀਂ ਭਾਲ ਕਰਨ ਤੁਰਿਆ ਫਿਰਦਾ ਹੈ,
ਪਰ ਜੇਹੜਾ ਪ੍ਰਭੂ ਦਾਤਾਰ ਸਭ ਕੁਝ ਦੇਣ ਜੋਗਾ ਹੈ, ਉਸ ਨੂੰ ਅੱਖ ਦੇ ਫੋਰ ਜਿਤਨੇ ਸਮੇ ਲਈ ਭੀ ਆਪਣੇ ਮਨ ਵਿਚ ਨਹੀਂ ਵਸਾਂਦਾ।
ਲਾਲਚ, ਝੂਠ, ਵਿਕਾਰ ਤੇ ਮਾਇਆ ਦਾ ਮੋਹ-ਬੱਸ! ਇਹੀ ਧਨ ਮਨੁੱਖ ਆਪਣੇ ਮਨ ਵਿਚ ਸਾਂਭੀ ਬੈਠਾ ਹੈ।
ਜੋ ਵਿਸ਼ਈ ਹਨ, ਚੋਰ ਹਨ, ਮਹਾ ਨਿੰਦਕ ਹਨ, ਉਹਨਾਂ ਦੇ ਸਾਥ ਵਿਚ ਇਸ ਦੀ ਉਮਰ ਬੀਤਦੀ ਹੈ।
(ਪਰ, ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਤੂੰ ਆਪ ਹੀ ਖੋਟਿਆਂ ਨੂੰ ਖਰਿਆਂ ਦੀ ਸੰਗਤਿ ਵਿਚ ਰੱਖ ਕੇ ਬਖ਼ਸ਼ ਲੈਂਦਾ ਹੈਂ।
ਹੇ ਨਾਨਕ! ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ (ਵਿਚਾਰਾਂ ਵਿਚ) ਪੱਥਰ-ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ-ਅੰਮ੍ਰਿਤ ਦੀ ਦਾਤ ਦੇ ਕੇ (ਵਿਕਾਰਾਂ ਦੀਆਂ ਲਹਿਰਾਂ ਵਿਚ ਡੁਬਣੋਂ) ਬਚਾ ਲੈਂਦਾ ਹੈ ॥੫੨॥
ਸਲੋਕ।
ਹਿਸਾਬ ਕਿਤਾਬ ਕਰਨ ਦੁਆਰਾ ਪ੍ਰਾਣੀ ਦੀ ਕਦਾਚਿਤ ਖਲਾਸੀ ਨਹੀਂ ਹੋ ਸਕਦੀ ਕਿਉਂ ਜੋ ਹਰ ਮੁਹਤ ਉਹ ਗਲਤੀ ਕਰਦਾ ਹੈ।
ਹੈ ਮਾਫੀ ਦੇਣਹਾਰ! ਤੂੰ ਮੈਨੂੰ ਮਾਫ ਕਰ ਦੇ, ਅਤੇ ਨਾਨਕ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇ।
ਪਉੜੀ।
ਇਨਸਾਨ ਨਿਮਕ-ਹਰਾਮੀ ਅਤੇ ਪਾਪੀ ਹੈ, ਉਹ ਬੇਸਮਝ ਅਤੇ ਥੋੜ੍ਹੀ ਅਕਲ ਵਾਲਾ ਹੈ।
ਜਿਸ ਨੇ ਉਸ ਨੂੰ ਜਿੰਦੜੀ, ਦੇਹਿ ਅਤੇ ਆਰਾਮ ਬਖਸ਼ਿਆ ਹੈ, ਉਹ ਸਾਰਿਆਂ ਦੇ ਜੋਹਰ ਨੂੰ ਉਹ ਨਹੀਂ ਜਾਣਦਾ।
ਸੰਸਾਰੀ ਲਾਭ ਦੀ ਖਾਤਰ ਉਹ ਦਸੀ ਪਾਸੀ ਲੱਭਣ ਜਾਂਦਾ ਹੈ।
ਦੇਣ ਵਾਲੇ ਦਾਤੇ ਸੁਆਮੀ ਨੂੰ ਉਹ ਇਕ ਮੁਹਤ ਭਰ ਲਈ ਭੀ, ਆਪਣੇ ਚਿੱਤ ਅੰਦਰ ਨਹੀਂ ਟਿਕਾਉਂਦਾ।
ਲੋਭ, ਕੂੜ ਪਾਪ ਅਤੇ ਸੰਸਾਰੀ ਲਗਨ ਇਨ੍ਹਾਂ ਨੂੰ ਉਹ ਆਪਣੇ ਚਿੱਤ ਅੰਦਰ ਇਕੱਤਰ ਕਰਦਾ ਹੈ।
ਵੱਡੇ ਲੁੱਚੇ ਲੰਡਰ ਤਸਕਰਾਂ ਅਤੇ ਕਲੰਕ ਲਾਉਣ ਵਾਲਿਆਂ ਉਨ੍ਹਾਂ ਨਾਲ ਉਹ ਆਪਣਾ ਜੀਵਨ ਗੁਜਾਰਦਾ ਹੈ।
ਜੇਕਰ ਤੈਨੂੰ ਚੰਗਾ ਲੱਗੇ ਹੇ ਸੁਆਮੀ! ਤਦ ਤੂੰ ਅਸਲੀਆਂ ਦੇ ਨਾਮ ਜਾਲ੍ਹੀਆਂ ਨੂੰ ਭੀ ਬਖਸ਼ ਦਿੰਦਾ ਹੈ।
ਨਾਨਕ ਜੇਕਰ ਪਰਮ ਪ੍ਰਭੂ ਨੂੰ ਚੰਗਾ ਲੱਗੇ ਤਾਂ ਪੱਥਰ ਪਾਣੀ ਉਤੇ ਤਰ ਪੈਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.