ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥
ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥
ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥
ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥੧॥
ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥
ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥
ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥
ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥
ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥
ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥੩॥
ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥
ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥
ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥
ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥੪॥
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥
ਸਿਰੀਰਾਗੁਮਹਲਾ੩॥
ਜਿਨੀਸੁਣਿਕੈਮੰਨਿਆਤਿਨਾਨਿਜਘਰਿਵਾਸੁ॥
ਗੁਰਮਤੀਸਾਲਾਹਿਸਚੁਹਰਿਪਾਇਆਗੁਣਤਾਸੁ॥
ਸਬਦਿਰਤੇਸੇਨਿਰਮਲੇਹਉਸਦਬਲਿਹਾਰੈਜਾਸੁ॥
ਹਿਰਦੈਜਿਨਕੈਹਰਿਵਸੈਤਿਤੁਘਟਿਹੈਪਰਗਾਸੁ॥੧॥
ਮਨਮੇਰੇਹਰਿਹਰਿਨਿਰਮਲੁਧਿਆਇ॥
ਧੁਰਿਮਸਤਕਿਜਿਨਕਉਲਿਖਿਆਸੇਗੁਰਮੁਖਿਰਹੇਲਿਵਲਾਇ॥੧॥ਰਹਾਉ॥
ਹਰਿਸੰਤਹੁਦੇਖਹੁਨਦਰਿਕਰਿਨਿਕਟਿਵਸੈਭਰਪੂਰਿ॥
ਗੁਰਮਤਿਜਿਨੀਪਛਾਣਿਆਸੇਦੇਖਹਿਸਦਾਹਦੂਰਿ॥
ਜਿਨਗੁਣਤਿਨਸਦਮਨਿਵਸੈਅਉਗੁਣਵੰਤਿਆਦੂਰਿ॥
ਮਨਮੁਖਗੁਣਤੈਬਾਹਰੇਬਿਨੁਨਾਵੈਮਰਦੇਝੂਰਿ॥੨॥
ਜਿਨਸਬਦਿਗੁਰੂਸੁਣਿਮੰਨਿਆਤਿਨਮਨਿਧਿਆਇਆਹਰਿਸੋਇ॥
ਅਨਦਿਨੁਭਗਤੀਰਤਿਆਮਨੁਤਨੁਨਿਰਮਲੁਹੋਇ॥
ਕੂੜਾਰੰਗੁਕਸੁੰਭਕਾਬਿਨਸਿਜਾਇਦੁਖੁਰੋਇ॥
ਜਿਸੁਅੰਦਰਿਨਾਮਪ੍ਰਗਾਸੁਹੈਓਹੁਸਦਾਸਦਾਥਿਰੁਹੋਇ॥੩॥
ਇਹੁਜਨਮੁਪਦਾਰਥੁਪਾਇਕੈਹਰਿਨਾਮੁਨਚੇਤੈਲਿਵਲਾਇ॥
ਪਗਿਖਿਸਿਐਰਹਣਾਨਹੀਆਗੈਠਉਰੁਨਪਾਇ॥
ਓਹਵੇਲਾਹਥਿਨਆਵਈਅੰਤਿਗਇਆਪਛੁਤਾਇ॥
ਜਿਸੁਨਦਰਿਕਰੇਸੋਉਬਰੈਹਰਿਸੇਤੀਲਿਵਲਾਇ॥੪॥
ਦੇਖਾਦੇਖੀਸਭਕਰੇਮਨਮੁਖਿਬੂਝਨਪਾਇ॥
ਜਿਨਗੁਰਮੁਖਿਹਿਰਦਾਸੁਧੁਹੈਸੇਵਪਈਤਿਨਥਾਇ॥
ਹਰਿਗੁਣਗਾਵਹਿਹਰਿਨਿਤਪੜਹਿਹਰਿਗੁਣਗਾਇਸਮਾਇ॥
ਨਾਨਕਤਿਨਕੀਬਾਣੀਸਦਾਸਚੁਹੈਜਿਨਾਮਿਰਹੇਲਿਵਲਾਇ॥੫॥੪॥੩੭॥
sirīrāg mahalā 3 .
jinī sun kai manniā tinā nij ghar vās .
guramatī sālāh sach har pāiā gunatās .
sabad ratē sē niramalē hau sad balihārai jās .
hiradai jin kai har vasai tit ghat hai paragās .1.
man mērē har har niramal dhiāi .
dhur masatak jin kau likhiā sē guramukh rahē liv lāi .1. rahāu .
har santah dēkhah nadar kar nikat vasai bharapūr .
guramat jinī pashāniā sē dēkhah sadā hadūr .
jin gun tin sad man vasai augunavantiā dūr .
manamukh gun tai bāharē bin nāvai maradē jhūr .2.
jin sabad gurū sun manniā tin man dhiāiā har sōi .
anadin bhagatī ratiā man tan niramal hōi .
kūrā rang kasunbh kā binas jāi dukh rōi .
jis andar nām pragās hai ōh sadā sadā thir hōi .3.
ih janam padārath pāi kai har nām n chētai liv lāi .
pag khisiai rahanā nahī āgai thaur n pāi .
ōh vēlā hath n āvaī ant gaiā pashutāi .
jis nadar karē sō ubarai har sētī liv lāi .4.
dēkhā dēkhī sabh karē manamukh būjh n pāi .
jin guramukh hiradā sudh hai sēv paī tin thāi .
har gun gāvah har nit parah har gun gāi samāi .
nānak tin kī bānī sadā sach hai j nām rahē liv lāi .5.4.37.
Sri Rag, Third Guru.
They who hear God's Name and believe in it, obtain an abode in their own home.
Under Guru's instructions, praise thou the True One thus shalt thou attain God, the treasure of excellences.
Stainless are they who are imbued with God's Name. I am ever a sacrifice unto them.
The Divine light shines within the minds of those in whose hearts God dwells.
O my soul! meditate in the immaculate Lord God.
Who bear such primal writ on their brow ; by Guru's grace, they remain absorbed in Lord's love. Pause.
Ye saints, see with the searching glance that God abides close by and is fully pervading every-where.
They, who by Guru's teaching, recognise God, ever behold Him just present.
They, who possess merit, Lord ever abides in their mind. He is far removed from the vicious persons.
The apostates are sans virtue. Bereft of God's Name, they die repentingly.
They, who having heard, Gurbani, act there-on remember that God, in their hearts.
By being imbued, night and day in Lord's meditation, their mind and body become pure.
False is the colour (of mammon) like safflower's. Man weeps in pain when it vanishes.8
Who has the light of God's Name within his mind he becomes permanent for ever and ever.
The mortal after obtaining this wealth of human life, he remember no the Name of God in profound Love.
When his foot slips he can stay no longer. In the next world he obtains no place of rest.
The time once lost comes not to hand again and ultimately the man regretfully departs.
On whom God casts His merciful glance he is saved by embracing love for Him.
All act in the spirit of rivalry; and the self-willed obtain not understanding.
The service of those true Sikhs of the Guru, whose hearts are pure, becomes acceptable.
They sing God's praises daily and read regarding God and daily by chanting God's glories become absorbed in Him.
O Nanak! ever True is the Word of those, who remain attached with the love of Lord's Name.
Siree Raag, Third Mehl:
Those who hear and believe, find the home of the self deep within.
Through the Guru's Teachings, they praise the True Lord; they find the Lord, the Treasure of Excellence.
Attuned to the Word of the Shabad, they are immaculate and pure. I am forever a sacrifice to them.
Those people, within whose hearts the Lord abides, are radiant and enlightened. ||1||
O my mind, meditate on the Immaculate Lord, Har, Har.
Those whose have such preordained destiny written on their foreheadsthose Gurmukhs remain absorbed in the Lord's Love. ||1||Pause||
O Saints, see clearly that the Lord is near at hand; He is pervading everywhere.
Those who follow the Guru's Teachings realize Him, and see Him Everpresent.
He dwells forever in the minds of the virtuous. He is far removed from those worthless people who lack virtue.
The selfwilled manmukhs are totally without virtue. Without the Name, they die in frustration. ||2||
Those who hear and believe in the Word of the Guru's Shabad, meditate on the Lord in their minds.
Night and day, they are steeped in devotion; their minds and bodies become pure.
The color of the world is false and weak; when it washes away, people cry out in pain.
Those who have the Radiant Light of the Naam within, become steady and stable, forever and ever. ||3||
The blessing of this human life has been obtained, but still, people do not lovingly focus their thoughts on the Name of the Lord.
Their feet slip, and they cannot stay here any longer. And in the next world, they find no place of rest at all.
This opportunity shall not come again. In the end, they depart, regretting and repenting.
Those whom the Lord blesses with His Glance of Grace are saved; they are lovingly attuned to the Lord. ||4||
They all show off and pretend, but the selfwilled manmukhs do not understand.
Those Gurmukhs who are pure of hearttheir service is accepted.
They sing the Glorious Praise of the Lord; they read about the Lord each day. Singing the Praise of the Lord, they merge in absorption.
O Nanak, the words of those who are lovingly attuned to the Naam are true forever. ||5||4||37||
ਸਿਰੀਰਾਗੁ ਮਹਲਾ ੩ ॥
ਜਿਨ੍ਹਾਂ (ਸਿੱਖਾਂ) ਨੇ (ਗੁਰਬਾਣੀ ਦੇ ਉਪਦੇਸ਼ ਨੂੰ) ਸੁਣ ਕੇ ਮੰਨਿਆ (ਅਰਥਾਤ ਕਮਾਇਆ ਹੈ) ਉਨ੍ਹਾਂ ਦਾ ਸਵੈ-ਸਰੂੁਪ ਵਿਚ ਨਿਵਾਸ ਹੋ ਗਿਆ ਹੈ।
(ਉਹ) ਗੁਰਮਤਿ ਦੁਆਰਾ ਸਦਾ ਥਿਰ ਰਹਿਣ ਵਾਲੇ (ਪ੍ਰਭੂ) ਨੂੰ ਸਲਾਹੁੰਦੇ ਹਨ (ਅਤੇ ਇਸ ਤਰ੍ਹਾਂ ਸਿਫਤ-ਸਲਾਹ ਕਰਕੇ ਉਨ੍ਹਾਂ ਨੇ) ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਪ੍ਰਾਪਤ ਕਰ ਲਿਆ ਹੈ।
(ਜਿਹੜੇ ਸਿੱਖ ਗੁਰੂ) ਸ਼ਬਦ ਵਿਚ ਲੀਨ ਹੋ ਗਏ ਉਹ ਪਵਿੱਤਰ ਹੋ ਗਏ, ਮੈਂ (ਨਾਨਕ ਉਨ੍ਹਾਂ ਤੋਂ) ਸਦਾ ਬਲਿਹਾਰ ਜਾਂਦਾ ਹਾਂ।
(ਯਥਾਰਥ ਗੱਲ ਇਹ ਹੈ ਕਿ) ਜਿਨ੍ਹਾਂ (ਮਨੁੱਖਾਂ) ਦੇ ਹਿਰਦੇ ਵਿਚ ਅਕਾਲਪੁਰਖ ਵਸਦਾ ਹੈ (ਸਹੀ ਅਰਥਾਂ ਵਿੱਚ ਉਨ੍ਹਾਂ ਦੇ) ਹਿਰਦੇ ਵਿਚ (ਹੀ ਆਤਮਕ) ਪ੍ਰਕਾਸ਼ ਹੁੰਦਾ ਹੈ।੧।
ਹੇ ਮੇਰੇ ਮਨ ! (ਤੂੰ ਵੀ) ਪਵਿੱਤ੍ਰ ਹਰੀ (ਪ੍ਰਕਾਸ਼ ਰੂਪ ਵਾਹਿਗੁਰੂ) ਨੂੰ ਯਾਦ ਕਰ।
(ਇਹ ਸਿਮਰਨ ਰੂਪੀ ਕਾਰ ਓਹੀ ਕਰਦਾ ਹੈ) ਜਿਨ੍ਹਾਂ ਨੂੰ ਧੁਰੋਂ ਹੀ ਮੱਥੇ ਉਤੇ ਲਿਖਿਆ ਹੁੰਦਾ ਹੈ (ਅਤੇ ਉਹੀ ਗੁਰੂ ਦੁਆਰਾ (ਸਦਾ ਸਿਮਰਨ ਵਿਚ) ਲਿਵਲੀਨ ਹੋ ਗਏ ਹਨ।੧।ਰਹਾਉ।
(ਹੇ ਪ੍ਰਭੂ ਦੇ) ਸੰਤ ਜਨੋ ! (ਤੁਸੀਂ) ਨੀਝ ਲਾ ਕੇ ਵੇਖੋ (ਕਿ ਉਹ ਹਰੀ ਤੁਹਾਡੇ) ਨੇੜੇ ਵਸਦਾ ਹੈ (ਅਤੇ ਸਭ ਥਾਂ) ਵਿਆਪਕ ਹੈ।
(ਪਰ) ਜਿਨ੍ਹਾਂ ਨੇ ਗੁਰਮਤਿ ਰਾਹੀਂ (ਪ੍ਰਭੂ ਨੂੰ) ਪਛਾਣਿਆ ਹੈ ਉਹ (ਪੁਰਖ ਹੀ ਉਸ ਨੂੰ) ਸਦਾ ਅੰਗ-ਸੰਗ ਵੇਖਦੇ ਹਨ।
ਜਿਨ੍ਹਾਂ (ਮਨੁੱਖਾਂ ਦੇ ਪੱਲੇ ਪ੍ਰਭੂ ਦੀ ਸਿਫਤ ਸਾਲਾਹ ਰੂਪੀ) ਗੁਣ ਹਨ (ਇਉਂ ਸਮਝੋ ਕਿ ਉਹ ਵਾਹਿਗੁਰੂ) ਸਦਾ ਹੀ ਉਨ੍ਹਾਂ ਦੇ ਮਨਾਂ ਵਿਚ ਵਸਦਾ ਹੈ (ਅਤੇ) ਅਉਗੁਣਾਂ ਵਾਲੀਆਂ ਨੂੰ (ਸਦਾ ਹੀ) ਦੂਰ (ਜਾਪਦਾ ਹੈ)।
(ਅਜਿਹੇ) ਆਪ-ਹੁਦਰੇ ਮਨੁੱਖ (ਦੈਵੀ) ਗੁਣਾਂ ਤੋਂ ਸੱਖਣੇ ਹੁੰਦੇ ਹਨ, (ਇਸ ਲਈ ਉਹ ਹਰੀ) ਨਾਮ ਤੋਂ ਬਿਨਾਂ ਝੂਰ ਝੂਰ ਕੇ (ਦੁਖੀ ਹੋ ਕੇ) ਮਰਦੇ ਹਨ।੨।
ਜਿਨ੍ਹਾਂ (ਪਿਆਰਿਆਂ) ਨੇ ਗੁਰ ਸ਼ਬਦ ਦੁਆਰਾ (ਨਾਮ ਨੂੰ) ਸੁਣ ਕੇ ਮੰਨਿਆ (ਭਾਵ ਕਮਾਇਆ ਹੈ) ਉਨ੍ਹਾਂ ਨੇ ਉਸ ਹਰੀ ਨੂੰ (ਆਪਣੇ) ਮਨ ਵਿਚ (ਸਦਾ) ਸਿਮਰਿਆ ਹੈ।
ਦਿਨ ਰਾਤ (ਭਾਵ ਹਰ ਸਮੇਂ) ਭਗਤੀ ਵਿਚ ਲੀਨ (ਮਨੁੱਖਾਂ) ਦਾ ਮਨ ਅਤੇ ਸਰੀਰ (ਹਉਮੈ ਅਤੇ ਵਿਕਾਰਾਂ ਦੀ) ਮੈਲ ਤੋਂ ਰਹਿਤ ਹੋ ਜਾਂਦਾ ਹੈ।
ਕਸੁੰਭ (ਭਾਵ ਮਾਇਆਵੀ ਚਮਕੀਲੇ ਪਦਾਰਥਾਂ ਦਾ) ਰੰਗ (ਰੂਪ ਤੇ ਰਸ) ਝੂ੍ਠਾ (ਨਾਸ਼ਵੰਤ ਹੈ, ਜਦੋਂ ਇਹ) ਨਾਸ਼ ਹੋ ਜਾਂਦਾ ਹੈ (ਤਾਂ ਇਨ੍ਹਾਂ ਵਿਚ ਫਸਿਆ ਹੋਇਆ ਮਨੁੱਖ) ਦੁਖ (ਪਾਉਂਦਾ ਅਤੇ) ਰੋਂਦਾ ਹੈ।
(ਇਸ ਦੇ ਉਲਟ ਮਾਇਆਵੀ ਪਦਾਰਥਾਂ ਵਿਚ ਨ ਫਸਣ ਵਾਲੇ) ਜਿਸ (ਮਨੁੱਖ ਦੇ ਹਿਰਦੇ) ਅੰਦਰ ਪ੍ਰਭੂ ਨਾਮ ਦਾ ਪ੍ਰਕਾਸ਼ ਹੈ ਉਹ ਸਦਾ ਲਈ ਅਸਥਿਰ (ਜਨਮ ਮਰਣ ਤੋਂ ਰਹਿਤ) ਹੋ ਜਾਂਦਾ ਹੈ।੩।
ਇਹ (ਮਨੁੱਖਾ) ਜਨਮ (ਰੂਪੀ ਅਮੋਲਕ) ਪਦਾਰਥ ਪਾ ਕੇ (ਜਿਹੜਾ ਮਨੁੱਖ) ਸੁਰਤਿ ਜੋੜ ਕੇ ਹਰੀ ਨਾਮ ਨੂੰ ਯਾਦ ਨਹੀਂ ਕਰਦਾ
(ਉਹ ਯਾਦ ਰੱਖੋ ਕਿ) ਪੈਰ ਦੇ ਤਿਲਕਿਆਂ (ਉਸ ਨੇ ਡਿਗਣੋਂ ਬਚਿਆ) ਨਹੀਂ ਰਹਿ ਸਕਣਾ (ਅਤੇ) ਅੱਗੇ (ਰੱਬੀ-ਦਰਗਾਹ ਵਿਚ ਵੀ ਉਸ ਨੂੰ) ਥਾਂ ਨਹੀਂ ਮਿਲਣੀ।
ਉਹ (ਬੀਤੀਆ) ਸਮਾਂ (ਮੁੜ) ਹੱਥ ਵਿਚ ਨਹੀਂ ਆਉਂਦਾ, ਅੰਤ ਵੇਲੇ ਪਛੁਤਾਉਂਦਾ ਹੀ (ਸੰਸਾਰ ਤੋਂ) ਚਲਾ ਗਿਆ।
(ਹਾਂ) ਜਿਸ (ਮਨੁੱਖ ਉਤੇ ਪ੍ਰਭੂ ਆਪਣੀ) ਕਿਰਪਾ-ਦ੍ਰਿਸ਼ਟੀ ਕਰ ਦੇਵੇ (ਉਹ) ਹਰੀ ਨਾਲ ਸੁਰਤਿ ਜੋੜ ਕੇ (ਆਵਾਗਉਣ ਦੇ ਚੱਕਰ ਤੋਂ) ਬਚ ਜਾਂਦਾ ਹੈ।੪।
ਮਨਮੁਖਾਂ ਨੂੰ (ਨਾਮ ਸਿਮਰਨ ਦੀ) ਸਮਝ ਨਹੀਂ ਪੈਂਦੀ (ਕਿਉਂਕਿ ਉਹ) ਸਾਰੀ (ਕਿਰਿਆ) ਦੇਖਾ-ਦੇਖੀ (ਗੁਰੂ ਦੀ ਦੀਖਿਆ ਤੋਂ ਬਿਨਾਂ ਲੋਕ-ਵਿਖਾਵੇ ਦੀ) ਕਰਦੇ ਹਨ (ਦਿਲੋਂ ਨਹੀਂ ਕਰਦੇ)।
(ਪਰ) ਜਿਨ੍ਹਾਂ ਗੁਰਮੁਖਾਂ ਦਾ ਹਿਰਦਾ (ਇਰਖਾ, ਬਖੀਲੀ ਆਦਿ ਅਉਗੁਣਾਂ ਤੋਂ) ਸਾਫ਼ (ਸ਼ੁੱਧ) ਹੈ ਉਨ੍ਹਾਂ ਦੀ (ਕੀਤੀ) ਸਭ ਸੇਵਾ ਥਾਇਂ ਪੈ ਗਈ (ਭਾਵ ਪਰਵਾਨ ਹੋ ਗਈ)।
(ਉਹ ਗੁਰਮੁਖ) ਹਰ ਰੋਜ਼ ਹਰੀ ਦੇ ਗੁਣ ਗਾਉਂਦੇ, ਪੜ੍ਹਦੇ (ਭਾਵ ਵਿਚਾਰਦੇ) ਹਨ (ਅਤੇ) ਹਰੀ ਗੁਣਾਂ ਦਾ ਗਾਇਨ ਕਰਕੇ (ਉਸ ਵਿਚ ਹੀ) ਲੀਨ ਰਹਿੰਦੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਨ੍ਹਾਂ (ਗੁਰਮੁਖ ਰੂਹਾਂ) ਦੇ ਬਚਨ ਸਦਾ ਅਟੱਲ ਹਨ ਜਿਹੜੇ ਨਾਮ ਵਿਚ ਨਿਰੰਤਰ ਲਿਵ ਲਾ ਰਹੇ ਹਨ।੫।੪।੩੭।
ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ ਨਾਮ) ਸੁਣ ਕੇ ਮੰਨ ਲਿਆ ਹੈ (ਭਾਵ, ਆਪਣੇ ਮਨ ਨੂੰ ਉਸ ਨਾਮ-ਸਿਮਰਨ ਵਿਚ ਗਿਝਾ ਲਿਆ ਹੈ) ਉਹਨਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ)।
ਗੁਰੂ ਦੀ ਸਿੱਖਿਆ ਅਨੁਸਾਰ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲੈਂਦੇ ਹਨ।
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ (ਆਚਰਨ ਵਾਲੇ) ਹੋ ਜਾਂਦੇ ਹਨ। ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ।
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, (ਉਹਨਾਂ ਦੇ) ਉਸ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ (ਭਾਵ, ਸਹੀ ਜੀਵਨ ਜੀਊਣ ਦੀ ਉਹਨਾਂ ਨੂੰ ਸੂਝ ਆ ਜਾਂਦੀ ਹੈ ॥੧॥
ਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ।
ਧੁਰੋਂ (ਪਰਮਾਤਮਾ ਦੀ ਹਜ਼ੂਰੀ ਵਿਚੋਂ) ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖਿਆ (ਮਿਲ ਜਾਂਦਾ) ਹੈ, ਉਹ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਯਾਦ ਵਿਚ) ਸੁਰਤ ਜੋੜੀ ਰੱਖਦੇ ਹਨ ॥੧॥ ਰਹਾਉ ॥
ਹੇ ਪ੍ਰਭੂ ਦੇ ਸੰਤ ਜਨੋ! ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ, ਹਰੇਕ ਦੇ ਨੇੜੇ ਵੱਸਦਾ ਹੈ।
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮਤਿ ਲੈ ਕੇ ਉਸ ਨੂੰ (ਭਰਪੂਰਿ ਵੱਸਦਾ) ਪਛਾਣ ਲਿਆ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੇਖਦੇ ਹਨ।
ਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ ਹਨ, ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਦਾ ਹੈ, ਪਰ ਜਿਨ੍ਹਾਂ ਨੇ ਔਗਣ ਵਿਹਾਝੇ ਹੋਏ ਹਨ, ਉਹਨਾਂ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ (ਮਾਇਆ ਦੇ ਝੋਰਿਆਂ ਵਿਚ) ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ ॥੨॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ (ਨਾਮ ਵਿਚ ਆਪਣਾ ਆਪ ਗਿਝਾ ਲਿਆ ਹੈ), ਉਹਨਾਂ ਨੇ ਆਪਣੇ ਮਨ ਵਿਚ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ।
ਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ।
ਕਸੁੰਭੇ ਦਾ ਰੰਗ ਛੇਤੀ ਨਾਸ ਹੋ ਜਾਣ ਵਾਲਾ ਹੈ ਉਹ ਨਾਸ ਹੋ ਜਾਂਦਾ ਹੈ, (ਇਸੇ ਤਰ੍ਹਾਂ ਮਾਇਆ ਦਾ ਸਾਥ ਭੀ ਚਾਰ ਦਿਨਾਂ ਦਾ ਹੈ, ਉਹ ਸਾਥ ਟੁੱਟ ਜਾਂਦਾ ਹੈ, ਤੇ ਉਸ ਦੇ ਮੋਹ ਵਿਚ ਫਸਿਆ ਮਨੁੱਖ ਵਿਛੋੜੇ ਦਾ) ਦੁੱਖ ਦੁਖੀ ਹੋ ਹੋ ਕੇ ਫਰੋਲਦਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (-ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ ॥੩॥
ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ।
ਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿਚ ਭੀ ਥਾਂ ਨਹੀਂ ਮਿਲਦਾ।
(ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ। ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ।
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ ॥੪॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ।
(ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵ੍ਰਿਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ।
ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ।
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ॥੫॥੪॥੩੭॥{27-28}
ਸਿਰੀ ਰਾਗ, ਤੀਜੀ ਪਾਤਸ਼ਾਹੀ।
ਜੋ ਹਰੀ ਨਾਮ ਨੂੰ ਸਰਵਣ ਕਰਦੇ ਅਤੇ ਇਸ ਵਿੱਚ ਯਕੀਨ ਰਖਦੇ ਹਨ, ਉਹ ਆਪਣੇ ਨਿਜਦੇ ਗ੍ਰਿਹ ਅੰਦਰ ਨਿਵਾਸ ਪਾ ਲੈਂਦੇ ਹਨ।
ਗੁਰਾਂ ਦੇ ਉਪਦੇਸ਼ ਤਾਬੇ ਤੂੰ ਸਤਿਪੁਰਖ ਦੀ ਕੀਰਤੀ ਕਰ। ਇਸ ਤਰ੍ਹਾਂ ਤੂੰ ਸਰੇਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਵੇਗਾ।
ਬੇ-ਦਾਗ ਹਨ ਉਹ ਜਿਹੜੇ ਹਰੀ ਨਾਮ ਨਾਲ ਰੰਗੀਜੇ ਹਨ। ਮੈਂ ਉਨ੍ਹਾਂ ਉਤੋਂ ਹਮੇਸ਼ਾਂ ਹੀ ਕੁਰਬਾਨ ਜਾਂਦਾ ਹਾਂ।
ਰੱਬੀ ਨੂਰ ਉਨ੍ਹਾਂ ਦੇ ਮਨਾਂ ਅੰਦਰ ਚਮਕਦਾ ਹੈ, ਜਿਨ੍ਹਾਂ ਦੇ ਦਿਲਾਂ ਅੰਦਰ ਵਾਹਿਗੁਰੂ ਵੱਸਦਾ ਹੈ।
ਹੇ ਮੇਰੀ ਜਿੰਦੜੀਏ! ਸ਼ੁੱਧ ਪ੍ਰਭੂ ਸੁਆਮੀ ਦਾ ਆਰਾਧਨ ਕਰ।
ਜਿਨ੍ਹਾਂ ਦੇ ਮੱਥੇ ਉਤੇ ਆਦਿ ਤੋਂ ਐਸੀ ਲਿਖਤਾਕਾਰ ਹੈ; ਗੁਰਾਂ ਦੀ ਦਇਆ ਦੁਆਰਾ ਉਹ ਪ੍ਰਭੂ ਦੀ ਪ੍ਰੀਤ ਅੰਦਰ ਲੀਨ ਰਹਿੰਦੇ ਹਨ। ਠਹਿਰਾਉ।
ਤੁਸੀਂ ਸਾਧੂਓ, ਗਹੁ ਦੀ ਨਿਗ੍ਹਾ ਨਾਲ ਤੱਕੋ ਕਿ ਵਾਹਿਗੁਰੂ ਨੇੜੇ ਹੀ ਵੰਸਦਾ ਹੈ ਅਤੇ ਹਰ ਥਾਂ ਪਰੀ-ਪੂਰਨ ਹੈ।
ਜੋ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਸਿੰਞਾਣਦੇ ਹਨ, ਉਹ ਉਸ ਨੂੰ ਹਮੇਸ਼ਾਂ ਹਾਜ਼ਰ-ਨਾਜ਼ਰ ਵੇਖਦੇ ਹਨ।
ਜਿਨ੍ਹਾਂ ਦੇ ਪੱਲੇ ਸਰੇਸ਼ਟਤਾਈ ਹੈ, ਸੁਆਮੀ ਸਦੀਵ ਹੀ ਉਨ੍ਹਾਂ ਦੇ ਚਿੱਤਾਂ ਅੰਦਰ ਰਹਿੰਦਾ ਹੈ। ਉਹ ਉਨ੍ਹਾਂ ਕੋਲੋ ਬਹੁਤ ਦੁਰੇਡੇ ਹੈ, ਜੋ ਪਾਪੀ ਪੁਰਸ਼ ਹਨ।
ਅਧਰਮੀ ਨੇਕੀ ਤੋਂ ਸੱਖਣੇ ਹਨ। ਹਰੀ ਨਾਮ ਤੋਂ ਵਾਝੇ ਹੋਏ ਉਹ ਅਫਸੋਸ ਕਰਦੇ ਹੋਏ ਫ਼ੌਤ ਹੁੰਦੇ ਹਨ।
ਜੋ ਗੁਰਬਾਣੀ ਨੂੰ ਸਰਵਣ ਕਰਕੇ ਉਸ ਉਤੇ ਅਮਲ ਕਰਦੇ ਹਨ, ਉਹ ਉਸ ਹਰੀ ਨੂੰ ਆਪਣੇ ਚਿੱਤ ਅੰਦਰ ਸਿਮਰਦੇ ਹਨ।
ਰੈਣ ਦਿਹੁ ਸੁਆਮੀ ਦੇ ਸਿਮਰਨ ਅੰਦਰ ਰੰਗੀਜਣ ਦੁਆਰਾ ਉਨ੍ਹਾਂ ਦੇ ਦਿਲ ਤੇ ਦੇਹਿ ਪਵਿੱਤਰ ਹੋ ਜਾਂਦੇ ਹਨ।
ਝੂਠਾ ਹੈ (ਮਾਇਆ ਦਾ) ਰੰਗ ਜਿਵੇ ਕਸੁੰਭੇ ਦੇ ਫੁੱਲ ਦੀ ਰੰਗਤ ਹੈ। ਜਦ ਇਹ ਅਲੋਪ ਹੋ ਜਾਂਦੀ ਹੈ, ਇਨਸਾਨ ਅੰਦਰ ਰੋਂਦਾ ਹੈ।
ਜਿਸ ਦੇ ਮਨ ਅੰਦਰ ਰੱਬ ਦੇ ਨਾਮ ਦਾ ਚਾਨਣ ਹੈ। ਉਹ ਹਮੇਸ਼ਾਂ ਤੇ ਸਦੀਵ ਲਈ ਮੁਸਤਕਿਲ ਹੋ ਜਾਂਦਾ ਹੈ।
ਪ੍ਰਾਣੀ ਨੂੰ ਮਨੁਖੀ ਜੀਵਨ ਦੀ ਇਹ ਦੌਲਤ ਪਰਾਪਤ ਹੋਈ ਹੈ। ਉਹ ਗੂੜ੍ਹੇ ਹਿੱਤ ਨਾਲ ਵਾਹਿਗੁਰੂ ਦੇ ਨਾਮ ਦਾ ਚਿੰਤਨ ਨਹੀਂ ਕਰਦਾ।
ਜਦ ਪੈਰ ਤਿਲ੍ਹਕ ਜਾਂਦਾ ਹੈ, ਉਹ ਠਹਿਰ ਨਹੀਂ ਸਕਦਾ। ਪਰਲੋਕ ਵਿੱਚ ਉਸ ਨੂੰ ਕੋਈ ਆਰਾਮ ਦੀ ਥਾਂ ਨਹੀਂ ਮਿਲਦੀ।
ਜੋ ਸਮਾਂ ਇਕ ਵਾਰੀ ਵੰਞਾਇਆ ਗਿਆ, ਉਹ ਮੁੜ ਕੇ ਹੱਥ ਨਹੀਂ ਲੱਗਦਾ ਅਤੇ ਓੜਕ ਨੂੰ ਪਸਚਾਤਾਪ ਕਰਦਾ ਹੋਇਆ ਬੰਦਾ ਟੁਰ ਜਾਂਦਾ ਹੈ।
ਜਿਸ ਉਤੇ ਵਾਹਿਗੁਰੂ ਆਪਣੀ ਰਹਿਮਤ ਦੀ ਨਿਗ੍ਹਾ ਧਾਰਦਾ ਹੈ, ਉਹ ਉਸ ਨਾਲ ਪ੍ਰੀਤ ਪਾ ਕੇ ਪਾਰ ਉਤਰ ਜਾਂਦਾ ਹੈ।
ਰੀਸੋ ਰੀਸ ਸਾਰੇ ਜਣੇ ਕਰਦੇ ਹਨ, ਅਤੇ ਆਪ-ਹੁਦਰਿਆਂ ਨੂੰ ਸਮਝ ਨਹੀਂ ਪੈਂਦੀ।
ਜਿਨ੍ਹਾਂ ਸੱਚੇ ਗੁਰ-ਸਿੱਖਾਂ ਦੇ ਦਿਲ ਪਵਿੱਤਰ ਹਨ, ਉਨ੍ਹਾਂ ਦੀ ਚਾਕਰੀ ਕਬੂਲ ਪੈ ਜਾਂਦੀ ਹੈ।
ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ, ਵਾਹਿਗੁਰੂ ਦੇ ਬਾਰੇ ਹੀ ਹਰ ਰੋਜ਼ ਪੜ੍ਹਦੇ ਹਨ ਤੇ ਵਾਹਿਗੁਰੂ ਦੀ ਕੀਰਤੀ ਅਲਾਪ ਕੇ ਉਸ ਵਿੱਚ ਲੀਨ ਹੋ ਜਾਂਦੇ ਹਨ।
ਹੈ ਨਾਨਕ! ਸਦੀਵ ਹੀ ਸੱਚਾ ਹੈ ਉਨ੍ਹਾਂ ਦਾ ਬਚਨ ਜੋ ਸੁਆਮੀ ਦੇ ਨਾਮ ਦੇ ਪਿਆਰ ਨਾਲ ਜੁੜੇ ਰਹਿੰਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.