ਸਲੋਕੁ ॥
ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥
ਅਸਟਪਦੀ ॥
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥
ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥
ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥
ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥
ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥
ਸਲੋਕੁ॥
ਉਸਤਤਿਕਰਹਿਅਨੇਕਜਨਅੰਤੁਨਪਾਰਾਵਾਰ॥
ਨਾਨਕਰਚਨਾਪ੍ਰਭਿਰਚੀਬਹੁਬਿਧਿਅਨਿਕਪ੍ਰਕਾਰ॥੧॥
ਅਸਟਪਦੀ॥
ਕਈਕੋਟਿਹੋਏਪੂਜਾਰੀ॥
ਕਈਕੋਟਿਆਚਾਰਬਿਉਹਾਰੀ॥
ਕਈਕੋਟਿਭਏਤੀਰਥਵਾਸੀ॥
ਕਈਕੋਟਿਬਨਭ੍ਰਮਹਿਉਦਾਸੀ॥
ਕਈਕੋਟਿਬੇਦਕੇਸ੍ਰੋਤੇ॥
ਕਈਕੋਟਿਤਪੀਸੁਰਹੋਤੇ॥
ਕਈਕੋਟਿਆਤਮਧਿਆਨੁਧਾਰਹਿ॥
ਕਈਕੋਟਿਕਬਿਕਾਬਿਬੀਚਾਰਹਿ॥
ਕਈਕੋਟਿਨਵਤਨਨਾਮਧਿਆਵਹਿ॥
ਨਾਨਕਕਰਤੇਕਾਅੰਤੁਨਪਾਵਹਿ॥੧॥
ਕਈਕੋਟਿਭਏਅਭਿਮਾਨੀ॥
ਕਈਕੋਟਿਅੰਧਅਗਿਆਨੀ॥
ਕਈਕੋਟਿਕਿਰਪਨਕਠੋਰ॥
ਕਈਕੋਟਿਅਭਿਗਆਤਮਨਿਕੋਰ॥
ਕਈਕੋਟਿਪਰਦਰਬਕਉਹਿਰਹਿ॥
ਕਈਕੋਟਿਪਰਦੂਖਨਾਕਰਹਿ॥
ਕਈਕੋਟਿਮਾਇਆਸ੍ਰਮਮਾਹਿ॥
ਕਈਕੋਟਿਪਰਦੇਸਭ੍ਰਮਾਹਿ॥
ਜਿਤੁਜਿਤੁਲਾਵਹੁਤਿਤੁਤਿਤੁਲਗਨਾ॥
ਨਾਨਕਕਰਤੇਕੀਜਾਨੈਕਰਤਾਰਚਨਾ॥੨॥
ਕਈਕੋਟਿਸਿਧਜਤੀਜੋਗੀ॥
ਕਈਕੋਟਿਰਾਜੇਰਸਭੋਗੀ॥
ਕਈਕੋਟਿਪੰਖੀਸਰਪਉਪਾਏ॥
ਕਈਕੋਟਿਪਾਥਰਬਿਰਖਨਿਪਜਾਏ॥
ਕਈਕੋਟਿਪਵਣਪਾਣੀਬੈਸੰਤਰ॥
ਕਈਕੋਟਿਦੇਸਭੂਮੰਡਲ॥
ਕਈਕੋਟਿਸਸੀਅਰਸੂਰਨਖ੍ਯਤ੍ਰ॥
ਕਈਕੋਟਿਦੇਵਦਾਨਵਇੰਦ੍ਰਸਿਰਿਛਤ੍ਰ॥
ਸਗਲਸਮਗ੍ਰੀਅਪਨੈਸੂਤਿਧਾਰੈ॥
ਨਾਨਕਜਿਸੁਜਿਸੁਭਾਵੈਤਿਸੁਤਿਸੁਨਿਸਤਾਰੈ॥੩॥
ਕਈਕੋਟਿਰਾਜਸਤਾਮਸਸਾਤਕ॥
ਕਈਕੋਟਿਬੇਦਪੁਰਾਨਸਿਮ੍ਰਿਤਿਅਰੁਸਾਸਤ॥
ਕਈਕੋਟਿਕੀਏਰਤਨਸਮੁਦ॥
ਕਈਕੋਟਿਨਾਨਾਪ੍ਰਕਾਰਜੰਤ॥
ਕਈਕੋਟਿਕੀਏਚਿਰਜੀਵੇ॥
ਕਈਕੋਟਿਗਿਰੀਮੇਰਸੁਵਰਨਥੀਵੇ॥
ਕਈਕੋਟਿਜਖ੍ਯਕਿੰਨਰਪਿਸਾਚ॥
ਕਈਕੋਟਿਭੂਤਪ੍ਰੇਤਸੂਕਰਮ੍ਰਿਗਾਚ॥
ਸਭਤੇਨੇਰੈਸਭਹੂਤੇਦੂਰਿ॥
ਨਾਨਕਆਪਿਅਲਿਪਤੁਰਹਿਆਭਰਪੂਰਿ॥੪॥
ਕਈਕੋਟਿਪਾਤਾਲਕੇਵਾਸੀ॥
ਕਈਕੋਟਿਨਰਕਸੁਰਗਨਿਵਾਸੀ॥
ਕਈਕੋਟਿਜਨਮਹਿਜੀਵਹਿਮਰਹਿ॥
ਕਈਕੋਟਿਬਹੁਜੋਨੀਫਿਰਹਿ॥
ਕਈਕੋਟਿਬੈਠਤਹੀਖਾਹਿ॥
ਕਈਕੋਟਿਘਾਲਹਿਥਕਿਪਾਹਿ॥
ਕਈਕੋਟਿਕੀਏਧਨਵੰਤ॥
ਕਈਕੋਟਿਮਾਇਆਮਹਿਚਿੰਤ॥
ਜਹਜਹਭਾਣਾਤਹਤਹਰਾਖੇ॥
ਨਾਨਕਸਭੁਕਿਛੁਪ੍ਰਭਕੈਹਾਥੇ॥੫॥
ਕਈਕੋਟਿਭਏਬੈਰਾਗੀ॥
ਰਾਮਨਾਮਸੰਗਿਤਿਨਿਲਿਵਲਾਗੀ॥
ਕਈਕੋਟਿਪ੍ਰਭਕਉਖੋਜੰਤੇ॥
ਆਤਮਮਹਿਪਾਰਬ੍ਰਹਮੁਲਹੰਤੇ॥
ਕਈਕੋਟਿਦਰਸਨਪ੍ਰਭਪਿਆਸ॥
ਤਿਨਕਉਮਿਲਿਓਪ੍ਰਭੁਅਬਿਨਾਸ॥
ਕਈਕੋਟਿਮਾਗਹਿਸਤਸੰਗੁ॥
ਪਾਰਬ੍ਰਹਮਤਿਨਲਾਗਾਰੰਗੁ॥
ਜਿਨਕਉਹੋਏਆਪਿਸੁਪ੍ਰਸੰਨ॥
ਨਾਨਕਤੇਜਨਸਦਾਧਨਿਧੰਨਿ॥੬॥
ਕਈਕੋਟਿਖਾਣੀਅਰੁਖੰਡ॥
ਕਈਕੋਟਿਅਕਾਸਬ੍ਰਹਮੰਡ॥
ਕਈਕੋਟਿਹੋਏਅਵਤਾਰ॥
ਕਈਜੁਗਤਿਕੀਨੋਬਿਸਥਾਰ॥
ਕਈਬਾਰਪਸਰਿਓਪਾਸਾਰ॥
ਸਦਾਸਦਾਇਕੁਏਕੰਕਾਰ॥
ਕਈਕੋਟਿਕੀਨੇਬਹੁਭਾਤਿ॥
ਪ੍ਰਭਤੇਹੋਏਪ੍ਰਭਮਾਹਿਸਮਾਤਿ॥
ਤਾਕਾਅੰਤੁਨਜਾਨੈਕੋਇ॥
ਆਪੇਆਪਿਨਾਨਕਪ੍ਰਭੁਸੋਇ॥੭॥
ਕਈਕੋਟਿਪਾਰਬ੍ਰਹਮਕੇਦਾਸ॥
ਤਿਨਹੋਵਤਆਤਮਪਰਗਾਸ॥
ਕਈਕੋਟਿਤਤਕੇਬੇਤੇ॥
ਸਦਾਨਿਹਾਰਹਿਏਕੋਨੇਤ੍ਰੇ॥
ਕਈਕੋਟਿਨਾਮਰਸੁਪੀਵਹਿ॥
ਅਮਰਭਏਸਦਸਦਹੀਜੀਵਹਿ॥
ਕਈਕੋਟਿਨਾਮਗੁਨਗਾਵਹਿ॥
ਆਤਮਰਸਿਸੁਖਿਸਹਜਿਸਮਾਵਹਿ॥
ਅਪੁਨੇਜਨਕਉਸਾਸਿਸਾਸਿਸਮਾਰੇ॥
ਨਾਨਕਓਇਪਰਮੇਸੁਰਕੇਪਿਆਰੇ॥੮॥੧੦॥
salōk .
usatat karah anēk jan ant n pārāvār .
nānak rachanā prabh rachī bah bidh anik prakār .1.
asatapadī .
kaī kōt hōē pūjārī .
kaī kōt āchār biuhārī .
kaī kōt bhaē tīrath vāsī .
kaī kōt ban bhramah udāsī .
kaī kōt bēd kē srōtē .
kaī kōt tapīsur hōtē .
kaī kōt ātam dhiān dhārah .
kaī kōt kab kāb bīchārah .
kaī kōt navatan nām dhiāvah .
nānak karatē kā ant n pāvah .1.
kaī kōt bhaē abhimānī .
kaī kōt andh agiānī .
kaī kōt kirapan kathōr .
kaī kōt abhig ātam nikōr .
kaī kōt par darab kau hirah .
kaī kōt par dūkhanā karah .
kaī kōt māiā sram māh .
kaī kōt paradēs bhramāh .
jit jit lāvah tit tit laganā .
nānak karatē kī jānai karatā rachanā .2.
kaī kōt sidh jatī jōgī .
kaī kōt rājē ras bhōgī .
kaī kōt pankhī sarap upāē .
kaī kōt pāthar birakh nipajāē .
kaī kōt pavan pānī baisantar .
kaī kōt dēs bhū mandal .
kaī kōt sasīar sūr nakhyatr .
kaī kōt dēv dānav indr sir shatr .
sagal samagrī apanai sūt dhārai .
nānak jis jis bhāvai tis tis nisatārai .3.
kaī kōt rājas tāmas sātak .
kaī kōt bēd purān simrit ar sāsat .
kaī kōt kīē ratan samud .
kaī kōt nānā prakār jant .
kaī kōt kīē chir jīvē .
kaī kōt girī mēr suvaran thīvē .
kaī kōt jakhy kinnar pisāch .
kaī kōt bhūt prēt sūkar mrigāch .
sabh tē nērai sabhahū tē dūr .
nānak āp alipat rahiā bharapūr .4.
kaī kōt pātāl kē vāsī .
kaī kōt narak surag nivāsī .
kaī kōt janamah jīvah marah .
kaī kōt bah jōnī phirah .
kaī kōt baithat hī khāh .
kaī kōt ghālah thak pāh .
kaī kōt kīē dhanavant .
kaī kōt māiā mah chint .
jah jah bhānā tah tah rākhē .
nānak sabh kish prabh kai hāthē .5.
kaī kōt bhaē bairāgī .
rām nām sang tin liv lāgī .
kaī kōt prabh kau khōjantē .
ātam mah pārabraham lahantē .
kaī kōt darasan prabh piās .
tin kau miliō prabh abinās .
kaī kōt māgah satasang .
pārabraham tin lāgā rang .
jin kau hōē āp suprasann .
nānak tē jan sadā dhan dhann .6.
kaī kōt khānī ar khand .
kaī kōt akās brahamand .
kaī kōt hōē avatār .
kaī jugat kīnō bisathār .
kaī bār pasariō pāsār .
sadā sadā ik ēkankār .
kaī kōt kīnē bah bhāt .
prabh tē hōē prabh māh samāt .
tā kā ant n jānai kōi .
āpē āp nānak prabh sōi .7.
kaī kōt pārabraham kē dās .
tin hōvat ātam paragās .
kaī kōt tat kē bētē .
sadā nihārah ēkō nētrē .
kaī kōt nām ras pīvah .
amar bhaē sad sad hī jīvah .
kaī kōt nām gun gāvah .
ātam ras sukh sahaj samāvah .
apunē jan kau sās sās samārē .
nānak ōi paramēsur kē piārē .8.10.
Slok
Good many men praise the Lord, who has neither end not limit.
The Master has created His creation in many ways and of various kinds.
Ashtpadi.
Many millions are His worshippers.
Many millions are the performers of religious and worldly deeds.
Many millions have become dwellers at places of pilgrimage.
Many millions wander as anchorets in the forest.
Many millions are the listeners of Vedas.
Many millions become penitents.
Many millions enshrine Lord's meditation in their heart.
Many millions poet deliberate over the Lord through poetry.
Many millions meditate on His ever new names.
Even then, O Nanak they find not the Creator's limit.
Many myriads are self-conceited.
Many myriads are blindly ignorant.
Many myriads are stone-hearted misers.
Many myriads are dry and unsusceptible at heart.
Many myriads steel others wealth.
Many myriads indulge in slandering others.
Many myriads take pain in amassing wealth.
Many myriads wander in foreign lands.
To whatever Thou attachest the mortals, thereto do they attach.
Nanak, the Creator alone knows Creator's creation.
Many millions are the seers celibates and Yogis.
Many millions are the kings who enjoy pleasures.
Many millions of birds and serpents have been created.
Many millions of stones and trees have been produced.
Many millions of winds, waters and fires, there are.
Many million are the countries and regions of earth.
Many millions are the moon, the suns, and the stars.
Many millions are the demigods demons and Indras wearing crowns over heads.
The Lord has strung the entire creation in His strung.
Whomsoever the Lord is pleased with him. He emancipates.
Many millions abide in the dispositions of activity, darkness and calmness.
There are many millions of Vedas, Puranas, Simirtis and Shastras.
Many millions of oceans with pearls have been made.
Many millions are the beings of various descriptions.
Many millions are made who live-long.
(By Lord's order) many millions of hills and mountains have become of gold.
Many millions are the high-ranking Gods, celestial singers and Satans.
Many millions are evil spirits ghosts, swines and tigers.
The Lord is near all, yet far from all.
Nanak the Lord is filling every thing, yet He Himself remains apart.
Millions upon millions are the dwellers of the under-worlds.
Millions upon millions are the dwellers of hell and heaven.
Millions upon millions are born, live, and die.
Millions upon millions go round in many existences.
Many millions eat whilst sitting idle.
Many millions are wearied with labour.
Many millions are created wealthy.
Many millions are engrossed in the anxiety of wealth.
Where-so-ever the Lord wills there He keeps the mortals.
Nanak everything is in the Lord's hands.
Many millions have become lovers of Lord.
They come to bear affection for the Lord's Name.
Many millions search for the Lord,
and find the Supreme One within their mind.
Many millions have thirst for Lord's sight.
Them does meet the Imperishable Lord.
Good many millions pray for the saints society.
They are imbued with the love of the Transcendent Lord.
With whom the Lord himself is well pleased,
ever blessed are those persons, O Nanak!
There are good many millions of the sources of creation and continents.
Many millions are the skies and solar systems.
There have been several myriads of Incarnations.
In various ways the Lord has spread Himself.
Many a time was the extension extended.
Ever and ever the Unique Lord remains the same One.
Many millions of beings the Lord has made of good many descriptions.
From the Lord they emanated and into the Lord shall they be absorbed.
His limit no one knows.
Nanak that Lord is all by Himself.
Millions upon millions are the slaves of the Transcendent Lord,
and their souls are enlightened.
Many millions are the knower of the reality,
and with their eyes, they ever behold the One Lord.
Many millions drink the Name nectar.
They become immortal and love for ever and aye.
Millions upon millions sing the praises of the Name.
They are absorbed in Divine delight and Eternal Beatitude.
His servants, He remembers with every breath.
Nanak they are the beloveds of the Supreme Lord.
Shalok:
Many people praise the Lord. He has no end or limitation.
O Nanak, God created the creation, with its many ways and various species. ||1||
Ashtapadee:
Many millions are His devotees.
Many millions perform religious rituals and worldly duties.
Many millions become dwellers at sacred shrines of pilgrimage.
Many millions wander as renunciates in the wilderness.
Many millions listen to the Vedas.
Many millions become austere penitents.
Many millions enshrine meditation within their souls.
Many millions of poets contemplate Him through poetry.
Many millions meditate on His eternally new Naam.
O Nanak, none can find the limits of the Creator. ||1||
Many millions become selfcentered.
Many millions are blinded by ignorance.
Many millions are stonehearted misers.
Many millions are heartless, with dry, withered souls.
Many millions steal the wealth of others.
Many millions slander others.
Many millions struggle in Maya.
Many millions wander in foreign lands.
Whatever God attaches them to with that they are engaged.
O Nanak, the Creator alone knows the workings of His creation. ||2||
Many millions are Siddhas, celibates and Yogis.
Many millions are kings, enjoying worldly pleasures.
Many millions of birds and snakes have been created.
Many millions of stones and trees have been produced.
Many millions are the winds, waters and fires.
Many millions are the countries and realms of the world.
Many millions are the moons, suns and stars.
Many millions are the demigods, demons and Indras, under their regal canopies.
He has strung the entire creation upon His thread.
O Nanak, He emancipates those with whom He is pleased. ||3||
Many millions abide in heated activity, slothful darkness and peaceful light.
Many millions are the Vedas, Puraanas, Simritees and Shaastras.
Many millions are the pearls of the oceans.
Many millions are the beings of so many descriptions.
Many millions are made longlived.
Many millions of hills and mountains have been made of gold.
Many millions are the Yakhshas the servants of the god of wealth, the Kinnars the gods of celestial music, and the evil spirits of the Pisaach.
Many millions are the evil naturespirits, ghosts, pigs and tigers.
He is near to all, and yet far from all;
O Nanak, He Himself remains distinct, while yet pervading all. ||4||
Many millions inhabit the nether regions.
Many millions dwell in heaven and hell.
Many millions are born, live and die.
Many millions are reincarnated, over and over again.
Many millions eat while sitting at ease.
Many millions are exhausted by their labors.
Many millions are created wealthy.
Many millions are anxiously involved in Maya.
Wherever He wills, there He keeps us.
O Nanak, everything is in the Hands of God. ||5||
Many millions become Bairaagees, who renounce the world.
They have attached themselves to the Lord's Name.
Many millions are searching for God.
Within their souls, they find the Supreme Lord God.
Many millions thirst for the Blessing of God's Darshan.
They meet with God, the Eternal.
Many millions pray for the Society of the Saints.
They are imbued with the Love of the Supreme Lord God.
Those with whom He Himself is pleased,
O Nanak, are blessed, forever blessed. ||6||
Many millions are the fields of creation and the galaxies.
Many millions are the etheric skies and the solar systems.
Many millions are the divine incarnations.
In so many ways, He has unfolded Himself.
So many times, He has expanded His expansion.
Forever and ever, He is the One, the One Universal Creator.
Many millions are created in various forms.
From God they emanate, and into God they merge once again.
His limits are not known to anyone.
Of Himself, and by Himself, O Nanak, God exists. ||7||
Many millions are the servants of the Supreme Lord God.
Their souls are enlightened.
Many millions know the essence of reality.
Their eyes gaze forever on the One alone.
Many millions drink in the essence of the Naam.
They become immortal; they live forever and ever.
Many millions sing the Glorious Praises of the Naam.
They are absorbed in intuitive peace and pleasure.
He remembers His servants with each and every breath.
O Nanak, they are the beloveds of the Transcendent Lord God. ||8||10||
ਸਲੋਕੁ ॥
ਪ੍ਰਭੂ ਨੇ (ਦਿਸਦੀ ਅਤੇ ਅਣਦਿਸਦੀ) ਬੇਅੰਤ ਕਿਸਮਾਂ ਦੀ ਸ੍ਰਿਸ਼ਟੀ ਤਰੀਕਿਆਂ ਨਾਲ ਬਣਾਈ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ)ਅਨਗਿਣਤ ਸੇਵਕ (ਪ੍ਰਭੂ ਦੀਆਂ) ਸਿਫਤਾਂ ਕਰਦੇ ਹਨ (ਪ੍ਰੰਤੂ ਉਸ ਪ੍ਰਭੂ ਦੀਆਂ ਸਿਫ਼ਤਾਂ ਦਾ ਕੋਈ) ਅੰਤ (ਨਹੀਂ ਪਾ ਸਕਦਾ ਕਿਉਂਕਿ ਉਸ ਪ੍ਰਭੂ ਦਾ ਕੋਈ) ਉਰਾਰ ਪਾਰ ਨਹੀਂ ਹੈ।੧।
ਅਸਟਪਦੀ ॥
(ਪ੍ਰਭੂ ਦੀ ਬਣਾਈ ਹੋਈ ਬੇਅੰਤ ਸ੍ਰਿਸ਼ਟੀ ਵਿਚ) ਕਈ ਕਰੋੜ (ਜੀਵ) ਪੂਜਾ ਕਰਨ ਵਾਲੇ (ਪੂਜਾ ਵਿਚ ਪਰਵਿਰਤ) ਹੋਏ,
ਕਈ ਕਰੋੜ ਰੀਤਾਂ-ਰਸਮਾਂ ਕਰਨ ਵਾਲੇ (ਕਰਮ ਕਾਂਡਾਂ ਵਿਚ ਲਗੇ ਹੋਏ) ਹਨ।
ਕਈ ਕਰੋੜ ਤੀਰਥਾਂ ਦੇ ਵਾਸੀ ਹਨ।
ਕਈ ਕਰੋੜ (ਮਨੁੱਖ ਘਰਾਂ ਤੋਂ ਉਪਰਾਮ ਹੋ ਕੇ) ਉਦਾਸੀ (ਬਣ ਕੇ) ਜੰਗਲਾਂ ਵਿਚ ਫਿਰਦੇ ਹਨ।
ਕਈ ਕਰੋੜ (ਮਨੁੱਖ) ਵੇਦਾਂ (ਸ਼ਾਸਤਰਾਂ) ਨੂੰ ਸੁਣਨ ਵਾਲੇ ਹਨ,
ਕਈ ਕਰੋੜ ਵਡੇ ਤਪੱਸਵੀ ਬਣੇ ਹੋਏ ਹਨ।
ਕਈ ਕਰੋੜ ਆਤਮਾ ਅੰਦਰ (ਭਾਵ ਅੰਤਰਮੁਖੀ ਹੋ ਕੇ) ਪ੍ਰਭੂ ਦਾ ਧਿਆਨ ਕਰਦੇ ਹਨ,
ਕਈ ਕਰੋੜ (ਮਨੁੱਖ) ਕਵੀਆਂ ਦੀਆਂ ਕਵਿਤਾਵਾਂ ਨੂੰ ਵਿਚਾਰਦੇ ਹਨ।
ਕਈ ਕਰੋੜ (ਬੇਅੰਤ ਮਨੁੱਖ) ਪ੍ਰਭੂ ਦੇ (ਹਰ ਰੋਜ਼) ਨਵੇਂ ਨਾਉਂ ਉਚਾਰਦੇ ਹਨ,
(ਪਰ) ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ ਉਹ) ਕਰਤਾਰ ਦਾ (ਕਿਸੇ ਪਖੋਂ ਭੀ) ਅੰਤ ਨਹੀਂ ਪਾ ਸਕਦੇ।੧।
(ਪ੍ਰਭੂ ਦੀ ਇਸ ਰਚਨਾ ਵਿਚ) ਕਈ ਕ੍ਰੋੜ (ਭਾਵ ਅਨਗਿਣਤ) ਅਹੰਕਾਰੀ (ਜੀਵ) ਹੋਏ ਹਨ,
ਕਈ ਕਰੋੜ (ਮਨੁੱਖ) ਮਹਾਂ ਮੂਰਖ (ਭਾਵ ਜਾਹਲ) ਹਨ।
ਕਰੋੜਾਂ (ਹੀ ਮਨੁੱਖ) ਸੂਮ ਅਤੇ ਕਠੋਰ-ਚਿਤ ਹਨ,
ਕਰੋੜਾਂ (ਹੀ ਪਥਰ ਵਾਂਗ ਅੰਦਰੋਂ) ਨਾ ਭਿਜਣ (ਭਾਵ ਕਿਸੇ ਤੇ ਵੀ ਨ ਪਸੀਜਣ ਵਾਲੇ) ਆਤਮ ਰਹਿਤ ਤੋਂ ਨਿਰੇ ਕੋਰੇ ਹਨ।
ਕਰੋੜਾਂ (ਹੀ ਮਨੁੱਖ) ਪਰਾਇਆ ਧਨ ਚੁਰਾਉਂਦੇ ਹਨ
(ਅਤੇ) ਕਰੋੜਾਂ ਹੀ ਦੂਜਿਆਂ ਤੇ ਦੋਸ਼ ਲਾਉਂਦੇ (ਭਾਵ ਨੁਕਸ ਕਢਦੇ ਰਹਿੰਦੇ) ਹਨ।
ਕਰੋੜਾਂ (ਹੀ ਮਨੁੱਖ) ਮਾਇਆ (ਧਨ ਪਦਾਰਥ ਦੀ ਖ਼ਾਤਰ) ਮਿਹਨਤ ਵਿਚ (ਲਗੇ ਹੋਏ ਹਨ)।
ਕਈ ਕਰੋੜਾਂ (ਧਨ ਪਿਛੇ) ਹੋਰ ਦੇਸ਼ਾਂ ਵਿਚ ਫਿਰ ਰਹੇ ਹਨ।
(ਮੁਕਦੀ ਗਲ, ਹੇ ਪ੍ਰਭੂ!) ਜਿਸ ਜਿਸ ਪਾਸੇ (ਤੁਸੀਂ ਜੀਵਾਂ ਨੂੰ) ਲਾਉਂਦੇ ਹੋ, ਉਸ ਉਸ (ਆਹਰ ਵਿਚ ਹੀ ਜੀਵਾਂ ਨੇ) ਲਗਣਾ (ਹੋਇਆ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਕਰਤਾ ਪੁਰਖ ਦੀ ਰਚਨਾ (ਬਾਰੇ) ਕਰਤਾ ਪੁਰਖ (ਆਪ ਹੀ) ਜਾਣਦਾ ਹੈ।੨।
(ਇਸ ਸ੍ਰਿਸ਼ਟੀ ਵਿਚ) ਕਈ ਕਰੋੜ ਸਿਧ ਜਤੀ, ਜੋਗੀ (ਪੁਰਖ ਮੌਜੂਦ) ਹਨ।
ਕਈ ਕਰੋੜਾਂ ਰਾਜੇ (ਭਾਂਤ ਭਾਂਤ ਦੇ) ਰਸਾਂ ਨੂੰ ਮਾਣਨ ਵਾਲੇ ਹਨ।
ਪ੍ਰਭੂ ਨੇ) ਕਰੋੜਾਂ ਪੰਛੀ ਅਤੇ ਸੱਪ ਪੈਦਾ ਕੀਤੇ ਹਨ।
ਕਰੋੜਾਂ ਹੀ ਪੱਥਰ (ਭਾਵ ਪਹਾੜ ਬਣਾਏ ਅਤੇ) ਦਰਖਤ ਉਗਾਏ ਹਨ।
ਕਈ ਕਰੋੜ ਹਵਾ, ਪਾਣੀ (ਤੇ) ਅੱਗਾਂ ਹਨ,
ਕਈ ਕਰੋੜ ਪ੍ਰਿਥਵੀ ਮੰਡਲ ਹਨ।
ਕਈ ਕਰੋੜ ਚੰਦ੍ਰਮਾ, ਸੂਰਜ (ਅਤੇ) ਤਾਰੇ ਹਨ,
ਕਈ ਕਰੋੜ ਦੇਵਤੇ, ਰਾਖਸ਼ ਅਤੇ ਇੰਦਰ ਹਨ (ਜਿਨ੍ਹਾਂ ਦੇ) ਸਿਰ ਉਤੇ ਛਤ੍ਰ (ਝੁਲੇ ਰਹੇ ਹਨ)।
ਵਾਹਿਗੁਰੂ ਨੇ) ਸਾਰੀ ਰਚਨਾ ਆਪਣੇ (ਹੁਕਮ ਰੂਪੀ) ਸੂਤਰ ਵਿਚ ਬੰਨ੍ਹ ਕੇ ਰਖੀ ਹੋਈ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ ਜਿਸ ਜੀਵ ਨੂੰ (ਪ੍ਰਭੂ) ਚਾਹੁੰਦਾ ਹੈ, ਉਸ ਨੂੰ ਤਾਰ ਲੈਂਦਾ ਹੈ।੩।
(ਪ੍ਰਭੂ ਦੀ ਸ੍ਰਿਸ਼ਟੀ ਵਿਚ) ਕਈ ਕਰੋੜ (ਜੀਵ) ਰਜੋ, ਤਮੋ ਅਤੇ ਸਤੋ (ਗੁਣੀ ਬਿਰਤੀ ਵਾਲੇ) ਹਨ।
ਕਈ ਕਰੋੜ, ਵੇਦਾਂ, ਪੁਰਾਣਾਂ, ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਹਨ।
(ਪ੍ਰਭੂ ਨੇ) ਕਈ ਕਰੋੜ ਰਤਨਾਂ ਦੇ ਸਮੁੰਦਰ (ਪੈਦਾ) ਕੀਤੇ ਹਨ।
ਕਈ ਕਰੋੜ ਕਈ ਕਿਸਮਾਂ ਦੇ (ਜੀਵ) ਜੰਤੂ (ਪੈਦਾ ਕੀਤੇ ਹਨ)।
ਕਈ ਕਰੋੜ ਲੰਮੀਆਂ ਉਮਰਾਂ ਵਾਲੇ (ਜੀਵ) ਪੈਦਾ ਕਰ ਦਿੱਤੇ ਹਨ,
ਕਈ ਕਰੋੜ ਪਹਾੜ ਤੇ ਪਹਾੜੀਆਂ ਸੋਨੇ ਦੇ (ਪੈਦਾ) ਕਰਕੇ (ਇਸਥਿਤ ਕੀਤੇ ਹਨ),
ਕਈ ਕਰੋੜ ਜਖ ਕੁਬੇਰ ਦੀ ਸੇਵਾ ਵਿਚ ਰਹਿਣ ਵਾਲੇ) ਦੇਵਤਿਆਂ ਦੇ ਗਵਈਏ (ਅਤੇ) ਜਖਾਂ ਤੋਂ ਨੀਵੀਂ ਜਾਤ ਵਾਲੇ ਹਨ।
ਕਈ ਕਰੋੜ ਭੂਤ, ਪ੍ਰੇਤ, ਸੂਰ (ਅਤੇ) ਸ਼ੇਰ ਹਨ।
(ਵਾਹਿਗੁਰੂ ਇਨ੍ਹਾਂ) ਸਭਨਾਂ ਦੇ ਨੇੜੇ ਵੀ ਹੈ (ਅਤੇ ਇਨ੍ਹਾਂ ਤੋਂ) ਦੂਰ ਭੀ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਵਾਹਿਗੁਰੂ) ਆਪ ਨਿਰਲੇਪ ਹੈ (ਪਰ) ਸਾਰਿਆਂ (ਜੀਵਾਂ ਵਿਚ) ਵਿਆਪਕ ਭੀ ਹੋ ਰਿਹਾ ਹੈ।੪।
ਪ੍ਰਭੂ ਦੀ ਸ੍ਰਿਸ਼ਟੀ ਵਿਚ) ਕਈ ਕਰੋੜ (ਜੀਵ) ਧਰਤੀ ਹੇਠਾਂ ਵਸਣ ਵਾਲੇ ਹਨ।
ਕਈ ਕਰੋੜ ਜੀਵ ਨਰਕਾਂ, ਸੁਰਗਾਂ ਵਿਚ ਵਸਣ ਵਾਲੇ ਹਨ।
ਕਈ ਕਰੋੜ (ਜੀਵ) ਜੰਮਦੇ ਹਨ, ਜੀਉਂਦੇ ਹਨ (ਫਿਰ) ਮਰ ਜਾਂਦੇ ਹਨ।
(ਇਸੇ ਤਰ੍ਹਾਂ) ਕਈ ਕਰੋੜ ਜੀਵ ਅਨੇਕ ਪ੍ਰਕਾਰ ਦੀਆਂ ਜੂਨੀਆਂ ਵਿਚ ਭਟਕਦੇ ਫਿਰਦੇ ਹਨ।
ਕਈ ਕਰੋੜ (ਜੀਵ) ਬੈਠੇ ਹੋਏ ਹੀ (ਆਰਾਮ ਨਾਲ ਅਨੇਕ ਪਦਾਰਥ) ਖਾ ਰਹੇ ਹਨ।
(ਪਰ) ਕਈ ਕਰੋੜ (ਜੀਵ ਰੋਟੀ ਵਾਸਤੇ) ਮਿਹਨਤ ਕਰਦੇ ਹਨ (ਅਤੇ ਘਾਲਾਂ ਕਰ ਕਰਕੇ) ਥਕ ਟੁਟ ਜਾਂਦੇ ਹਨ।
(ਪ੍ਰਭੂ ਨੇ) ਕਈ ਕਰੋੜ ਜੀਵ ਧਨਵਾਨ ਬਣਾਏ ਹਨ
(ਅਤੇ) ਕਈ ਕਰੋੜ ਜੀਵ ਧਨ (ਕਮਾਉਣ) ਦੀ ਚਿੰਤਾ ਵਿਚ ਪਏ ਹੋਏ ਹਨ।
ਜਿਥੇ ਜਿਥੇ (ਪ੍ਰਭੂ ਨੂੰ ਜੀਵਾਂ ਦਾ ਰਖਣਾ) ਚੰਗਾ ਲਗਦਾ ਹੈ (ਉਸ ਨੇ ਸਾਰੇ ਜੀਵ) ਉਥੇ ਉਥੇ ਹੀ ਰਖੇ (ਹੋਏ ਹਨ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਅਤੇ) ਸਭ ਕੁਝ (ਭਾਵ ਸਾਰੀ ਸ਼ਕਤੀ) ਪ੍ਰਭੂ ਦੇ (ਆਪਣੇ) ਹਥ ਵਿਚ ਹੈ।੫।
(ਇਸ ਸ੍ਰਿਸ਼ਟੀ ਵਿਚ) ਕਈ ਕਰੋੜ (ਮਨੁੱਖ) ਬੈਰਾਗ ਬਿਰਤੀ ਵਾਲੇ ਹਨ
(ਅਤੇ) ਉਨ੍ਹਾਂ ਦੀ ਸੁਰਤਿ ਕਰਤਾ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ।
ਕਈ ਕਰੋੜ (ਮਨੁੱਖ) ਪ੍ਰਭੂ ਨੂੰ ਖੋਜਦੇ ਹਨ
(ਅਤੇ) ਆਪਣੇ ਅੰਦਰੋਂ ਹੀ ਅਕਾਲ ਪੁਰਖ ਨੂੰ ਲਭ ਲੈਂਦੇ ਹਨ।
ਕਈ ਕਰੋੜ (ਜੀਆਂ ਨੂੰ) ਪ੍ਰਭੂ ਦੇ ਦਰਸ਼ਨਾ ਦੀ ਤਾਂਘ (ਲਗੀ ਰਹਿੰਦੀ ਹੈ
ਅਤੇ) ਉਨ੍ਹਾਂ ਨੂੰ ਅਕਾਲ ਪੁਰਖ ਦਾ ਪ੍ਰੇਮ ਲਗਾ ਰਹਿੰਦਾ ਹੈ।
ਕਈ ਕੋਟਿ ਮਾਗਹਿ ਸਤਸੰਗੁ ॥
ਪਾਰਬ੍ਰਹਮ ਤਿਨ ਲਾਗਾ ਰੰਗੁ ॥
ਜਿਨ੍ਹਾਂ (ਬੰਦਿਆਂ) ਉਤੇ (ਪ੍ਰਭੂ) ਆਪ ਚੰਗੀ ਤਰ੍ਹਾਂ ਪ੍ਰਸੰਨ ਹੋਵੇ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਹ ਜਨ ਸਦਾ ਹੀ ਧੰਨਤਾ ਯੋਗ ਹਨ ।੬।
ਪ੍ਰਭੂ ਦੀ ਸ੍ਰਿਸਟੀ ਵਿਚ) ਕਈ ਕਰੋੜ ਖਾਣੀਆਂ ਅਤੇ ਖੰਡ ਹਨ।
ਕਈ ਕਰੋੜ ਆਕਾਸ਼ ਅਤੇ ਬ੍ਰਹਮੰਡ ਹਨ।
ਕਈ ਕਰੋੜ (ਭਾਵ ਬੇਅੰਤ ਜੀਵ) ਇਸ ਸ੍ਰਿਸ਼ਟੀ ਵਿਚ ਪੈਦਾ ਹੋਏ ਹਨ,
ਕਈ ਤਰੀਕਿਆਂ ਨਾਲ (ਇਸ ਰਚਨਾ ਦਾ) ਵਿਸਥਾਰ (ਪ੍ਰਭੂ ਨੇ) ਕੀਤਾ ਹੈ।
(ਪ੍ਰਭੂ ਨੇ) ਕਈ ਬਾਰ ਜਗਤ-ਰਚਨਾ ਕੀਤੀ ਹੈ
(ਪਰ ਆਪ ਇਕੋ ਇਕ) ਸਦਾ, ਹੀ ਇਕ ਰਸ (ਕਾਇਮ ਰਿਹਾ ਹੈ)।
ਕਈ ਕਰੋੜ (ਜੀਵ) ਅਨੇਕ ਕਿਸਮਾਂ ਦੇ (ਪੈਦਾ) ਕੀਤੇ ਹਨ
(ਉਹ) ਪ੍ਰਭੂ ਤੋਂ ਹੀ (ਪੈਦਾ ਹੋਏ ਅਤੇ) ਪ੍ਰਭੂ ਵਿਚ ਹੀ ਸਮਾਅ ਜਾਂਦੇ ਹਨ।
ਉਸ ਪ੍ਰਭੂ ਦਾ ਅੰਤ ਕੋਈ (ਜੀਵ ਵੀ) ਨਹੀਂ ਪਾ ਸਕਦਾ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਹ ਪ੍ਰਭੂ (ਨਿਰੋਲ) ਆਪਿ (ਹੀ) ਆਪਿ ਹੈ।੭।
(ਪ੍ਰਭੂ ਦੀ ਰਚਨਾ ਵਿਚ) ਬੇਅੰਤ ਜੀਵ ਪ੍ਰਭੁ ਦੇ ਸੇਵਕ ਹਨ
(ਅਤੇ) ਉਨ੍ਹਾਂ ਦੀ ਆਤਮਾ ਅੰਦਰ (ਪ੍ਰਭੂ ਦੀ ਸਰਬ ਵਿਆਪਕਤਾ ਦਾ) ਚਾਨਣ ਹੁੰਦਾ ਹੈ।
ਕਈ ਕਰੋੜ (ਮਨੁੱਖ ਜਗਤ ਦੀ) ਅਸਲੀਅਤ ਨੂੰ ਜਾਨਣ ਦੇ ਚਾਹਵਾਨ ਹਨ
(ਅਤੇ ਉਹ ਆਪਣੀਆਂ) ਅੱਖਾਂ ਨਾਲ (ਸਭ ਥਾਵਾਂ ਤੇ) ਸਦਾ ਇਕੋ ਪ੍ਰਭੂ ਨੂੰ ਹੀ ਵੇਖਦੇ ਹਨ।
ਕਈ ਕਰੋੜ (ਬੰਦੇ) ਪ੍ਰਭੂ ਦੇ ਨਾਮ ਦਾ ਰਸ ਪੀਂਦੇ ਹਨ (ਭਾਵ ਆਤਮਿਕ ਅਨੰਦ ਮਾਣਦੇ ਹਨ
ਜਿਸ ਕਰਕੇ) ਉਹ ਜਨਮ-ਮਰਨ ਤੋਂ ਰਹਿਤ ਹੋ ਕੇ ਸਦਾ (ਲਈ) ਹੀ ਜੀਉਂਦੇ ਹਨ।
ਕਰੋੜਾਂ (ਮਨੁੱਖ) ਪ੍ਰਭੂ ਦੇ ਨਾਮ ਦੇ ਗੁਣ ਗਾਉਂਦੇ ਹਨ
(ਅਤੇ ਉਹ) ਆਤਮਾ ਦੇ ਰਸ ਵਿਚ (ਆਤਮਿਕ) ਸੁਖ (ਭਾਵ ਚਉਥੇ ਪਦ ਵਿਚ ਲੀਨ ਹੁੰਦੇ ਹਨ।
ਆਪਣੇ ਸੇਵਕਾਂ ਨੂੰ ਹਰ ਸਮੇਂ ਸੰਭਾਲਦਾ ਹੇ (ਭਾਵ ਉਨ੍ਹਾਂ ਦੀ ਸਾਰ ਲੈਂਦਾ ਹੈ ਅਤੇ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕੀ ਕਰਤਾਰ) ਕੇਵਲ) ਉਹ ਸੇਵਕ ਹੀ ਪਰਮੇਸ਼ਰ ਦੇ ਪਿਆਰੇ (ਹੁੰਦੇ) ਹਨ।੮।੧੦।
ਅਨੇਕਾਂ ਬੰਦੇ ਪ੍ਰਭੂ ਦੇ ਗੁਣਾਂ ਦਾ ਜ਼ਿਕਰ ਕਰਦੇ ਹਨ, ਪਰ ਉਹਨਾਂ ਗੁਣਾਂ ਦਾ ਹੱਦ-ਬੰਨਾ ਨਹੀਂ ਲੱਭਦਾ।
ਹੇ ਨਾਨਕ! (ਇਹੀ ਸਾਰੀ) ਸ੍ਰਿਸ਼ਟੀ (ਉਸ) ਪ੍ਰਭੂ ਨੇ ਕਈ ਕਿਸਮਾਂ ਦੀ ਕਈ ਤਰੀਕਿਆਂ ਨਾਲ ਬਣਾਈ ਹੈ ॥੧॥
(ਪ੍ਰਭੂ ਦੀ ਇਸ ਰਚੀ ਹੋਈ ਦੁਨੀਆ ਵਿਚ) ਕਈ ਕਰੋੜਾਂ ਪ੍ਰਾਣੀ ਪੁਜਾਰੀ ਹਨ,
ਅਤੇ ਕਈ ਕਰੋੜਾਂ ਧਾਰਮਿਕ ਰੀਤਾਂ ਰਸਮਾਂ ਕਰਨ ਵਾਲੇ ਹਨ;
ਕਈ ਕਰੋੜਾਂ (ਬੰਦੇ) ਤੀਰਥਾਂ ਦੇ ਵਸਨੀਕ ਹਨ,
ਅਤੇ ਕਈ ਕਰੋੜਾਂ (ਜਗਤ ਵਲੋਂ) ਉਪਰਾਮ ਹੋ ਕੇ ਜੰਗਲਾਂ ਵਿਚ ਫਿਰਦੇ ਹਨ;
ਕਈ ਕਰੋੜਾਂ ਜੀਵ ਵੇਦਾਂ ਦੇ ਸੁਣਨ ਵਾਲੇ ਹਨ,
ਅਤੇ ਕਈ ਕਰੋੜਾਂ ਵੱਡੇ ਵੱਡੇ ਤਪੀਏ ਬਣੇ ਹੋਏ ਹਨ;
ਕਈ ਕਰੋੜਾਂ (ਮਨੁੱਖ) ਆਪਣੇ ਅੰਦਰ ਸੁਰਤ ਜੋੜ ਰਹੇ ਹਨ,
ਅਤੇ ਕਈ ਕਰੋੜਾਂ (ਮਨੁੱਖ) ਕਵੀਆਂ ਦੀਆਂ ਰਚੀਆਂ ਕਵਿਤਾ ਵਿਚਾਰਦੇ ਹਨ;
ਕਈ ਕਰੋੜਾਂ ਬੰਦੇ (ਪ੍ਰਭੂ ਦਾ) ਨਿੱਤ ਨਵਾਂ ਨਾਮ ਸਿਮਰਦੇ ਹਨ,
(ਪਰ) ਹੇ ਨਾਨਕ! ਉਸ ਕਰਤਾਰ ਦਾ ਕੋਈ ਭੀ ਅੰਤ ਨਹੀਂ ਪਾ ਸਕਦੇ ॥੧॥
(ਇਸ ਜਗਤ-ਰਚਨਾ ਵਿਚ) ਕਰੋੜਾਂ ਅਹੰਕਾਰੀ ਜੀਵ ਹਨ,
ਅਤੇ ਕਰੋੜਾਂ ਹੀ ਬੰਦੇ ਪੁੱਜ ਕੇ ਜਾਹਿਲ ਹਨ;
ਕਰੋੜਾਂ (ਮਨੁੱਖ) ਸ਼ੂਮ ਤੇ ਪੱਥਰ-ਦਿਲ ਹਨ,
ਅਤੇ ਕਈ ਕਰੋੜ ਅੰਦਰੋਂ ਮਹਾ ਕੋਰੇ ਹਨ ਜੋ (ਕਿਸੇ ਦਾ ਦੁੱਖ ਤੱਕ ਕੇ ਭੀ ਕਦੇ) ਪਸੀਜਦੇ ਨਹੀਂ;
ਕਰੋੜਾਂ ਬੰਦੇ ਦੂਜਿਆਂ ਦਾ ਧਨ ਚੁਰਾਉਂਦੇ ਹਨ,
ਅਤੇ ਕਰੋੜਾਂ ਹੀ ਦੂਜਿਆਂ ਦੀ ਨਿੰਦਿਆ ਕਰਦੇ ਹਨ;
ਕਰੋੜਾਂ (ਮਨੁੱਖ) ਧਨ ਪਦਾਰਥ ਦੀ (ਖ਼ਾਤਰ) ਮੇਹਨਤ ਵਿਚ ਜੁੱਟੇ ਹੋਏ ਹਨ,
ਅਤੇ ਕਈ ਕਰੋੜ ਦੂਜੇ ਦੇਸ਼ਾਂ ਵਿਚ ਭਟਕ ਰਹੇ ਹਨ;
(ਹੇ ਪ੍ਰਭੂ!) ਜਿਸ ਜਿਸ ਆਹਰੇ ਤੂੰ ਲਾਉਂਦਾ ਹੈਂ ਉਸ ਉਸ ਆਹਰ ਵਿਚ ਜੀਵ ਲੱਗੇ ਹੋਏ ਹਨ।
ਹੇ ਨਾਨਕ! ਕਰਤਾਰ ਦੀ ਰਚਨਾ (ਦਾ ਭੇਤ) ਕਰਤਾਰ ਹੀ ਜਾਣਦਾ ਹੈ ॥੨॥
(ਇਸ ਸ੍ਰਿਸ਼ਟਿ-ਰਚਨਾ ਵਿਚ) ਕਰੋੜਾਂ ਪੁੱਗੇ ਹੋਏ, ਤੇ ਕਾਮ ਨੂੰ ਵੱਸ ਵਿਚ ਰੱਖਣ ਵਾਲੇ ਜੋਗੀ ਹਨ,
ਅਤੇ ਕਰੋੜਾਂ ਹੀ ਮੌਜਾਂ ਮਾਣਨ ਵਾਲੇ ਰਾਜੇ ਹਨ;
ਕਰੋੜਾਂ ਪੰਛੀ ਤੇ ਸੱਪ (ਪ੍ਰਭੂ ਨੇ) ਪੈਦਾ ਕੀਤੇ ਹਨ,
ਅਤੇ ਕਰੋੜਾਂ ਹੀ ਪੱਥਰ ਤੇ ਰੁੱਖ ਉਗਾਏ ਹਨ;
ਕਰੋੜਾਂ ਹਵਾ ਪਾਣੀ ਤੇ ਅੱਗਾਂ ਹਨ,
ਕਰੋੜਾਂ ਦੇਸ ਤੇ ਧਰਤੀਆਂ ਦੇ ਚੱਕ੍ਰ ਹਨ;
ਕਈ ਕਰੋੜਾਂ ਚੰਦ੍ਰਮਾਂ, ਸੂਰਜ ਤੇ ਤਾਰੇ ਹਨ,
ਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ;
(ਇਹਨਾਂ) ਸਾਰੇ (ਜੀਅ ਜੰਤਾਂ ਤੇ) ਪਦਾਰਥਾਂ ਨੂੰ (ਪ੍ਰਭੂ ਨੇ) ਆਪਣੇ (ਹੁਕਮ ਦੇ) ਧਾਗੇ ਵਿਚ ਪਰੋਇਆ ਹੋਇਆ ਹੈ।
ਹੇ ਨਾਨਕ! ਜੋ ਜੋ ਉਸ ਨੂੰ ਭਾਉਂਦਾ ਹੈ, ਉਸ ਉਸ ਨੂੰ (ਪ੍ਰਭੂ) ਤਾਰ ਲੈਂਦਾ ਹੈ ॥੩॥
ਕਰੋੜਾਂ ਜੀਵ (ਮਾਇਆ ਦੇ ਤਿੰਨ ਗੁਣਾਂ) ਰਜੋ, ਤਮੋ ਤੇ ਸਤੋ ਵਿਚ ਹਨ,
ਕਰੋੜਾਂ (ਬੰਦੇ) ਵੇਦ ਪੁਰਾਨ ਸਿਮ੍ਰਿਤੀਆਂ ਤੇ ਸ਼ਾਸਤ੍ਰਾਂ (ਦੇ ਪੜ੍ਹਨ ਵਾਲੇ) ਹਨ;
ਸਮੁੰਦਰ ਵਿਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ,
ਅਤੇ ਕਈ ਕਿਸਮਾਂ ਦੇ ਜੀਅ ਜੰਤ ਬਣਾ ਦਿੱਤੇ ਹਨ;
ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ,
ਕਰੋੜਾਂ ਹੀ ਸੋਨੇ ਦੇ ਸੁਮੇਰ ਪਰਬਤ ਬਣ ਗਏ ਹਨ;
ਕਰੋੜਾਂ ਹੀ ਜੱਖ ਕਿੰਨਰ ਤੇ ਪਿਸ਼ਾਚ ਹਨ,
ਅਤੇ ਕਰੋੜਾਂ ਹੀ ਭੂਤ ਪ੍ਰੇਤ ਸੂਰ ਤੇ ਸ਼ੇਰ ਹਨ;
(ਪ੍ਰਭੂ) ਇਹਨਾਂ ਸਭਨਾਂ ਦੇ ਨੇੜੇ ਭੀ ਹੈ ਤੇ ਦੂਰ ਭੀ।
ਹੇ ਨਾਨਕ! ਪ੍ਰਭੂ ਸਭ ਥਾਈਂ ਵਿਆਪਕ ਭੀ ਹੈ ਤੇ ਹੈ ਭੀ ਨਿਰਲੇਪ ॥੪॥
ਕਰੋੜਾਂ ਜੀਵ ਪਾਤਾਲ ਵਿਚ ਵੱਸਣ ਵਾਲੇ ਹਨ,
ਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿਚ ਵੱਸਦੇ ਹਨ (ਭਾਵ, ਦੁਖੀ ਤੇ ਸੁਖੀ ਹਨ);
ਕਰੋੜਾਂ ਜੀਵ ਜੰਮਦੇ ਹਨ, ਜਿਉਂਦੇ ਹਨ ਅਤੇ ਮਰਦੇ ਹਨ,
ਅਤੇ ਕਰੋੜਾਂ ਜੀਵ ਕਈ ਜੂਨਾਂ ਵਿਚ ਭਟਕ ਰਹੇ ਹਨ;
ਕਰੋੜਾਂ ਜੀਵ ਬੈਠੇ ਹੀ ਖਾਂਦੇ ਹਨ,
ਅਤੇ ਕਰੋੜਾਂ (ਐਸੇ ਹਨ ਜੋ ਰੋਟੀ ਦੀ ਖ਼ਾਤਰ) ਮੇਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ;
ਕਰੋੜਾਂ ਜੀਵ (ਪ੍ਰਭੂ ਨੇ) ਧਨ ਵਾਲੇ ਬਣਾਏ ਹਨ,
ਅਤੇ ਕਰੋੜਾਂ (ਐਸੇ ਹਨ ਜਿਨ੍ਹਾਂ ਨੂੰ) ਮਾਇਆ ਦਾ ਫ਼ਿਕਰ ਲੱਗਾ ਹੋਇਆ ਹੈ।
ਜਿਥੇ ਜਿਥੇ ਚਾਹੁੰਦਾ ਹੈ, ਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ।
ਹੇ ਨਾਨਕ! ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿਚ ਹੈ ॥੫॥
(ਇਸ ਰਚਨਾ ਵਿਚ) ਕਰੋੜਾਂ ਜੀਵ ਵੈਰਾਗ ਵਾਲੇ ਹੋਏ ਹਨ,
ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ;
ਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ,
ਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਭਾਲਦੇ ਹਨ;
ਕਰੋੜਾਂ ਜੀਵਾਂ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ,
ਉਹਨਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ।
ਕਰੋੜਾਂ ਮਨੁੱਖ ਸਤ-ਸੰਗ ਮੰਗਦੇ ਹਨ,
ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਰਹਿੰਦਾ ਹੈ।
ਜਿਨ੍ਹਾਂ ਉਤੇ ਪ੍ਰਭੂ ਆਪ ਤ੍ਰੁੱਠਦਾ ਹੈ,
ਹੇ ਨਾਨਕ! ਉਹ ਮਨੁੱਖ ਸਦਾ ਭਾਗਾਂ ਵਾਲੇ ਹਨ ॥੬॥
(ਧਰਤੀ ਦੇ ਨੌ) ਖੰਡਾਂ (ਚਹੁੰਆਂ) ਖਾਣੀਆਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ,
ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕਰੋੜਾਂ ਹੀ ਜੀਵ ਹਨ;
ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ;
ਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ;
(ਪ੍ਰਭੂ ਨੇ) ਕਈ ਵਾਰੀ ਜਗਤ-ਰਚਨਾ ਕੀਤੀ ਹੈ,
(ਮੁੜ ਇਸ ਨੂੰ ਸਮੇਟ ਕੇ) ਸਦਾ-ਇਕ ਆਪ ਹੀ ਹੋ ਜਾਂਦਾ ਹੈ;
ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ,
ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ।
ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ;
(ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ ॥੭॥
(ਇਸ ਜਗਤ-ਰਚਨਾ ਵਿਚ) ਕਰੋੜਾਂ ਜੀਵ ਪ੍ਰਭੂ ਦੇ ਸੇਵਕ (ਭਗਤ) ਹਨ,
ਉਹਨਾਂ ਦੇ ਆਤਮ ਵਿਚ (ਪ੍ਰਭੂ ਦਾ) ਪਰਕਾਸ਼ ਹੋ ਜਾਂਦਾ ਹੈ;
ਕਰੋੜਾਂ ਜੀਵ (ਜਗਤ ਦੇ) ਅਸਲੇ (ਅਕਾਲ ਪੁਰਖ) ਦੇ ਮਹਰਮ ਹਨ,
ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ (ਹਰ ਥਾਂ) ਵੇਖਦੇ ਹਨ;
ਕਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ,
ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ।
ਕ੍ਰੋੜਾਂ ਮਨੁੱਖ ਪ੍ਰਭੂ-ਨਾਮ ਦੇ ਗੁਣ ਗਾਂਦੇ ਹਨ,
ਉਹ ਆਤਮਕ ਆਨੰਦ ਵਿਚ ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ।
ਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ,
(ਕਿਉਂਕਿ) ਹੇ ਨਾਨਕ! ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ॥੮॥੧੦॥
ਸਲੋਕ।
ਬਹੁਤ ਸਾਰੇ ਇਨਸਾਨ ਸਾਹਿਬ ਦਾ ਜੱਸ ਕਰਦੇ ਹਨ, ਜਿਸ ਦਾ ਨਾਂ ਕੋਈ ਅਖੀਰ ਤੇ ਨਾਂ ਹੀ ਓੜਕ ਹੈ।
ਮਾਲਕ ਨੇ ਬਹੁਤਿਆਂ ਤਰੀਕਿਆਂ ਨਾਲ ਅਨੇਕਾਂ ਵੰਨਗੀਆਂ ਦੀ ਉਤਪਤੀ ਕੀਤੀ ਹੈ।
ਅਸ਼ਟਪਦੀ।
ਅਨੇਕਾਂ ਕ੍ਰੋੜਾਂ ਉਸ ਦੀ ਉਪਾਸ਼ਨਾ ਕਰਨ ਵਾਲੇ ਹਨ।
ਕਈ ਕ੍ਰੋੜ ਹਨ, ਧਾਰਮਕ ਅਤੇ ਸੰਸਾਰੀ ਕਰਮ ਕਰਨ ਵਾਲੇ।
ਅਨੇਕਾਂ ਕ੍ਰੋੜਾਂ ਯਾਤ੍ਰਾ-ਅਸਥਾਨਾਂ ਉਤੇ ਰਹਿਣ ਵਾਲੇ ਹੋ ਗਏ ਹਨ।
ਅਨੇਕਾਂ ਕ੍ਰੋੜ ਵੈਰਾਗੀ ਹੋ ਜੰਗਲ ਵਿੱਚ ਭੌਦੇਂ ਫਿਰਦੇ ਹਨ।
ਅਨੇਕਾਂ ਕ੍ਰੋੜ ਵੇਦਾਂ ਨੂੰ ਸੁਣਨ ਵਾਲੇ ਹਨ।
ਅਨੇਕਾਂ ਕ੍ਰੋੜ ਤਪੀ ਬਣ ਜਾਂਦੇ ਹਨ।
ਅਨੇਕਾਂ ਕ੍ਰੋੜ ਆਪਣੇ ਦਿਲਾਂ ਅੰਦਰ ਸੁਆਮੀ ਦਾ ਸਿਮਰਨ ਟਿਕਾਉਂਦੇ ਹਨ।
ਅਨੇਕਾਂ ਕ੍ਰੋੜ ਕਵੀਸ਼ਰ ਕਵੀਸ਼ਰੀ ਰਾਹੀਂ ਸਾਹਿਬ ਨੂੰ ਸੋਚਦੇ ਸਮਝਦੇ ਹਨ।
ਅਨੇਕਾਂ ਕ੍ਰੋੜ ਉਸ ਦੇ ਨਿਤ ਨਾਵਾਂ ਦਾ ਆਰਾਧਨ ਕਰਦੇ ਹਨ।
ਤਾਂ ਭੀ, ਹੇ ਨਾਨਕ! ਉਹ ਸਿਰਜਣਹਾਰ ਦਾ ਓੜਕ ਨਹੀਂ ਪਾਉਂਦੇ।
ਅਨੇਕਾਂ ਕ੍ਰੋੜਾਂ ਸਵੈ-ਹੰਕਾਰੀ ਹਨ।
ਅਨੇਕਾਂ ਕ੍ਰੋੜ, ਅੰਨ੍ਹੇ ਬੇਸਮਝ ਹਨ।
ਅਨੇਕ ਕ੍ਰੋੜ ਪੱਥਰ-ਦਿਲ ਕੰਜੂਸ ਹਨ।
ਅਨੇਕਾਂ ਕ੍ਰੋੜ ਰੁੱਖੇ ਅਤੇ ਨਾਂ-ਗ੍ਰਹਿਣ ਕਰਨ ਵਾਲੇ ਮਿਲਦੇ ਹਨ।
ਅਨੇਕਾਂ ਕਰੋੜ ਹੋਰਨਾ ਦਾ ਧੰਨ ਚੁਰਾਉਂਦੇ ਹਨ।
ਅਨੇਕਾਂ ਕ੍ਰੋੜ ਹੋਰਨਾਂ ਦੀ ਨਿੰਦਾ ਕਰਦੇ ਹਨ।
ਅਨੇਕਾਂ ਕ੍ਰੋੜ ਧੰਨ ਇਕੱਤ੍ਰ ਕਰਨ ਵਿੱਚ ਕਸ਼ਟ ਉਠਾਉਂਦੇ ਹਨ।
ਅਨੇਕਾਂ ਕ੍ਰੋੜ ਬਾਹਰਲੇ ਮੁਲਕਾਂ ਅੰਦਰ ਫਿਰਦੇ ਹਨ।
ਜਿਥੇ ਕਿਤੇ ਤੂੰ ਪ੍ਰਾਣੀਆਂ ਨੂੰ ਲਾਉਂਦਾ ਹੈ, ਉਥੇ ਉਥੇ ਉਹ ਲੱਗਦੇ ਹਨ।
ਨਾਨਕ, ਕੇਵਲ ਸਿਰਜਣਹਾਰ ਹੀ ਸਿਰਜਣਹਾਰ ਦੀ ਖਲਕਤ ਨੂੰ ਜਾਣਦਾ ਹੈ।
ਕਈ ਕ੍ਰੋੜ ਹਨ, ਕ੍ਰਾਮਾਤੀ ਬੰਦੇ, ਬ੍ਰਹਿਮਚਾਰੀ ਅਤੇ ਯੋਗੀ।
ਕਈ ਕ੍ਰੋੜ ਹਨ ਪਾਤਸ਼ਾਹ ਜੋ ਰੰਗ ਰਲੀਆਂ ਮਾਣਦੇ ਹਨ।
ਅਨੇਕਾਂ ਕ੍ਰੋੜ ਪੰਛੀ ਅਤੇ ਸੱਪ ਪੈਦਾ ਕੀਤੇ ਗਏ ਹਨ।
ਅਨੇਕਾਂ ਕ੍ਰੋੜ ਪੱਥਰ ਅਤੇ ਰੁੱਖ ਪੈਦਾ ਕੀਤੇ ਗਏ ਹਨ।
ਕਈ ਕ੍ਰੋੜ ਹਨ, ਹਵਾਵਾਂ, ਜਲ ਅਤੇ ਅੱਗਾਂ।
ਕਈ ਕ੍ਰੋੜ ਹਨ ਮੁਲਕ ਅਤੇ ਧਰਤੀ ਦੇ ਖੰਡ।
ਅਨੇਕ ਕ੍ਰੋੜ ਹਨ ਚੰਦ੍ਰਮੇ, ਸੂਰਜ ਅਤੇ ਤਾਰੇ।
ਕਈ ਕ੍ਰੋੜ ਹਨ ਦੇਵਤੇ, ਰਾਖਸ਼ ਅਤੇ ਸੀਸ ਉਤੇ ਤਾਜ ਧਾਰਨ ਕਰਨ ਵਾਲੇ।
ਸੁਆਮੀ ਨੇ ਸਾਰੀ ਰਚਨਾ ਆਪਣੇ ਧਾਗੇ ਵਿੱਚ ਪਰੋਤੀ ਹੋਈ ਹੈ।
ਜਿਸ ਕਿਸੇ ਦੇ ਨਾਲ ਸੁਆਮੀ ਪਰਸੰਨ ਹੁੰਦਾ ਹੈ, ਉਸ ਨੂੰ ਉਹ ਪਾਰ ਕਰ ਦਿੰਦਾ ਹੈ।
ਕਈ ਕ੍ਰੋੜ ਹੀ ਤੁੰਦੀ ਹਨ੍ਹੇਰੇ ਅਤੇ ਸ਼ਾਂਤੀ ਦੇ ਸੁਭਾਵਾਂ ਅੰਦਰ ਵੱਸਦੇ ਹਨ।
ਕਈ ਕ੍ਰੋੜ ਹਨ ਵੇਦ, ਪੁਰਾਣ, ਸਿੰਮ੍ਰਤੀਆਂ ਅਤੇ ਸ਼ਾਸਤਰ।
ਕਈ ਕ੍ਰੋੜ ਮੋਤੀਆਂ ਵਾਲੇ ਸਮੁੰਦਰ ਸਾਜੇ ਗਏ ਹਨ।
ਅਨੇਕਾਂ ਕ੍ਰੋੜ ਹਨ ਅਨੇਕਾਂ ਭਾਤਾਂ ਦੇ ਜੀਵ।
ਅਨੇਕਾਂ ਕ੍ਰੋੜ ਵਧੇਰਾ ਚਿਰ ਜੀਉਣ ਵਾਲੇ ਬਣਾਏ ਗਏ ਹਨ।
(ਪ੍ਰਭੂ ਦੇ ਹੁਕਮ ਦੁਆਰਾ) ਅਨੇਕਾਂ ਕ੍ਰੋੜ ਪਹਾੜੀਆਂ ਤੇ ਪਹਾੜ ਸੋਨੇ ਦੇ ਹੋ ਗਏ ਹਨ।
ਅਨੇਕਾਂ ਕ੍ਰੋੜ ਹਨ ਉਚੇ ਮਰਤਬੇ ਦੇ ਦੇਵਤੇ, ਸਵਰਗੀ ਗਵੱਈਏ ਅਤੇ ਸ਼ੈਤਾਨ।
ਅਨੇਕਾਂ ਕ੍ਰੋੜ ਹਨ ਜਿੰਨ-ਭੂਤ, ਚੁੜੇਲਾਂ, ਸੂਰ ਅਤੇ ਸ਼ੇਰ।
ਸੁਆਮੀ ਸਾਰਿਆਂ ਦੇ ਨੇੜੇ ਹੈ, ਤਦਯਪ ਸਾਰਿਆਂ ਤੋਂ ਦੁਰੇਡੇ।
ਨਾਨਕ ਸੁਆਮੀ ਹਰ ਇਕਸ ਅੰਦਰ ਪਰੀਪੂਰਨ ਹੋ ਰਿਹਾ ਹੈ, ਤਦਯਪ ਉਹ ਖੁਦ ਨਿਰਲੇਪ ਰਹਿੰਦਾ ਹੈ।
ਕ੍ਰੋੜਾਂ ਉਤੇ ਕ੍ਰੋੜਾਂ ਹੀ ਪਇਆਲ ਦੇ ਰਹਿਣ ਵਾਲੇ ਹਨ।
ਕ੍ਰੋੜਾਂ ਉਤੋਂ ਕ੍ਰੋੜਾਂ ਰਸਤਾਲ ਅਤੇ ਬਹਿਸ਼ਤ ਦੇ ਰਹਿਣ ਵਾਲੇ ਹਨ।
ਕ੍ਰੋੜਾਂ ਉਤੇ ਕ੍ਰੋੜਾਂ ਜੰਮਦੇ ਜੀਉਂਦੇ ਅਤੇ ਮਰਦੇ ਹਨ।
ਕ੍ਰੋੜਾਂ ਉਤੇ ਕ੍ਰੋੜਾਂ ਘਣੇਰੀਆਂ ਜੂਨੀਆਂ ਵਿੱਚ ਚੱਕਰ ਕੱਟਦੇ ਹਨ।
ਅਨੇਕਾਂ ਕ੍ਰੋੜ ਵਿਹਲੇ ਬਹਿ ਕੇ ਖਾਂਦੇ ਹਨ।
ਅਨੇਕਾਂ ਕ੍ਰੋੜ ਮੁਸ਼ੱਕਤ ਨਾਲ ਹਾਰ ਹੁਟ ਜਾਂਦੇ ਹਨ।
ਅਨੇਕਾਂ ਕ੍ਰੋੜ ਧਨਾਢ ਬਣਾਏ ਗਏ ਹਨ।
ਅਨੇਕਾਂ ਕ੍ਰੋੜ ਧਨ-ਦੌਲਤ ਦੇ ਫਿਕਰ ਅੰਦਰ ਗਲਤਾਨ ਹਨ।
ਜਿਥੇ ਕਿਤੇ ਸੁਆਮੀ ਚਾਹੁੰਦਾ ਹੈ, ਉਥੇ ਹੀ ਉਹ ਪ੍ਰਾਣੀਆਂ ਨੂੰ ਰਖਦਾ ਹੈ।
ਨਾਨਕ, ਸਾਰਾ ਕੁਛ ਸਾਹਿਬ ਦੇ ਹੱਥਾਂ ਵਿੱਚ ਹੈ।
ਅਨੇਕਾਂ ਕ੍ਰੋੜ ਪ੍ਰਭੂ ਦੇ ਪ੍ਰੀਤਵਾਨ ਹੋ ਗਏ ਹਨ।
ਸੁਆਮੀ ਦੇ ਨਾਮ ਨਾਲ ਉਨ੍ਹਾਂ ਦਾ ਪ੍ਰੇਮ ਪੈ ਜਾਂਦਾ ਹੈ।
ਅਨੇਕਾਂ ਕ੍ਰੋੜਾਂ ਸੁਆਮੀ ਨੂੰ ਲਭਦੇ ਹਨ,
ਅਤੇ ਪਰਮ ਪੁਰਖ ਨੂੰ ਆਪਣੇ ਅੰਤਰ ਆਤਮੇ ਹੀ ਪਾ ਲੈਂਦੇ ਹਨ।
ਅਨੇਕਾਂ ਕ੍ਰੋੜਾਂ ਨੂੰ ਸਾਹਿਬ ਦੇ ਦੀਦਾਰ ਦੀ ਤਰੇਹ ਹੈ।
ਉਨ੍ਹਾਂ ਨੂੰ ਅਮਰ ਸੁਆਮੀ ਮਿਲ ਪੈਦਾ ਹੈ।
ਕਈ ਕ੍ਰੋੜ ਸਾਧ ਸੰਗਤ ਦੀ ਯਾਚਨਾ ਕਰਦੇ ਹਨ।
ਉਹ ਪਰਮ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਜਾਂਦੇ ਹਨ।
ਜਿਨ੍ਹਾਂ ਨਾਲ ਸਾਹਿਬ ਖੁਦ ਪਰਮ ਖੁਸ਼ ਹੈ,
ਨਾਨਕ ਉਹ ਪੁਰਸ਼ਾਂ ਨੂੰ ਹਮੇਸ਼ਾਂ ਲਈ ਮੁਬਾਰਕ, ਮੁਬਰਰਕ ਦੇਂਦਾ ਹੈ।
ਅਨੇਕਾਂ ਕ੍ਰੋੜਾਂ ਹਨ ਉਤਪਤੀ ਦੇ ਸੋਮੇ ਅਤੇ ਮਹਾਂ ਦੀਪ।
ਕਈ ਕ੍ਰੋੜ ਹਨ ਅਸਮਾਨ ਅਤੇ ਸੂਰਜ-ਬੰਧਾਨ।
ਅਨੇਕਾਂ ਕ੍ਰੋੜ ਪੈਗੰਬਰ ਹੋ ਗੁਜ਼ਰੇ ਹਨ।
ਅਨੇਕਾਂ ਤ੍ਰੀਕਿਆਂ ਨਾਲ ਸੁਆਮੀ ਨੇ ਆਪਣੇ ਆਪ ਨੂੰ ਖਿਲਾਰਿਆ ਹੋਇਆ ਹੈ।
ਬਹੁਤੀ ਵਾਰੀ ਖਿਲਾਰਾ ਖਿਲਾਰਿਆ ਗਿਆ ਹੈ।
ਅਦੁੱਤੀ ਪ੍ਰਭੂ ਹਮੇਸ਼ਾਂ ਹਮੇਸ਼ਾਂ ਹੀ ਇਕਸਾਰ ਰਹਿੰਦਾ ਹੈ।
ਅਨੇਕਾਂ ਕ੍ਰੋੜ ਜੀਵ ਪ੍ਰਭੂ ਨੇ ਬਹੁਤੀਆਂ ਵੰਨਗੀਆਂ ਦੇ ਰਚੇ ਹਨ।
ਪਰਮੇਸ਼ਰ ਤੋਂ ਉਹ ਉਤਪੰਨ ਹੋਏ ਹਨ ਅਤੇ ਪਰਮੇਸ਼ਰ ਅੰਦਰ ਹੀ ਉਹ ਲੀਨ ਹੋ ਜਾਣਗੇ।
ਉਸ ਦੇ ਓੜਕ ਨੂੰ ਕੋਈ ਨਹੀਂ ਜਾਣਦਾ।
ਨਾਨਕ ਉਹ ਪਰਮੇਸ਼ਰ ਸਾਰਾ ਕੁਛ ਆਪਣੇ ਆਪ ਤੋਂ ਹੀ ਹੈ।
ਕ੍ਰੋੜਾਂ ਉਤੇ ਕ੍ਰੋੜਾਂ ਹੀ ਹਨ ਪਰਮ ਪ੍ਰਭੂ ਦੇ ਗੋਲੇ,
ਅਤੇ ਉਨ੍ਹਾਂ ਦੇ ਮਨ ਰੋਸ਼ਨ ਹੋ ਜਾਂਦੇ ਹਨ।
ਅਨੇਕਾਂ ਕ੍ਰੋੜ ਹਨ ਅਸਲੀਅਤ ਨੂੰ ਜਾਨਣ ਵਾਲੇ,
ਅਤੇ ਆਪਣੀਆਂ ਅੱਖਾਂ ਨਾਲ ਉਹ ਹਮੇਸ਼ਾਂ ਇਕ ਸਾਈਂ ਨੂੰ ਦੇਖਦੇ ਹਨ।
ਅਨੇਕਾਂ ਕ੍ਰੋੜ ਨਾਮ ਅੰਮ੍ਰਿਤ ਨੂੰ ਪਾਨ ਕਰਦੇ ਹਨ।
ਉਹ ਸਦੀਵੀ ਸਥਿਰ ਹੋ ਜਾਂਦੇ ਹਨ ਅਤੇ ਹਮੇਸ਼ਾਂ ਹਮੇਸ਼ਾਂ ਲਈ ਜੀਉਂਦੇ ਰਹਿੰਦੇ ਹਨ।
ਕ੍ਰੋੜਾਂ ਉਤੇ ਕ੍ਰੋੜਾਂ ਨਾਮ ਦਾ ਜੱਸ ਗਾਇਨ ਕਰਦੇ ਹਨ।
ਉਹ ਈਸ਼ਵਰੀ ਅਨੰਦ ਤੇ ਸਦੀਵੀ ਪਰਮ ਪ੍ਰਸੰਨਤਾ ਅੰਦਰ ਲੀਨ ਹੋ ਜਾਂਦੇ ਹਨ।
ਆਪਣੇ ਸੇਵਕਾਂ ਨੂੰ ਉਹ ਹਰ ਸੁਆਸ ਨਾਲ ਯਾਦ ਕਰਦਾ ਹੈ।
ਨਾਨਕ ਉਹ ਸ਼ਰੋਮਣੀ ਸਾਹਿਬ ਦੇ ਮਾਸ਼ੂਕ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.