ਸਲੋਕੁ ॥
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥
ਅਸਟਪਦੀ ॥
ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥
ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥
ਸਲੋਕੁ॥
ਕਰਣਕਾਰਣਪ੍ਰਭੁਏਕੁਹੈਦੂਸਰਨਾਹੀਕੋਇ॥
ਨਾਨਕਤਿਸੁਬਲਿਹਾਰਣੈਜਲਿਥਲਿਮਹੀਅਲਿਸੋਇ॥੧॥
ਅਸਟਪਦੀ॥
ਕਰਨਕਰਾਵਨਕਰਨੈਜੋਗੁ॥
ਜੋਤਿਸੁਭਾਵੈਸੋਈਹੋਗੁ॥
ਖਿਨਮਹਿਥਾਪਿਉਥਾਪਨਹਾਰਾ॥
ਅੰਤੁਨਹੀਕਿਛੁਪਾਰਾਵਾਰਾ॥
ਹੁਕਮੇਧਾਰਿਅਧਰਰਹਾਵੈ॥
ਹੁਕਮੇਉਪਜੈਹੁਕਮਿਸਮਾਵੈ॥
ਹੁਕਮੇਊਚਨੀਚਬਿਉਹਾਰ॥
ਹੁਕਮੇਅਨਿਕਰੰਗਪਰਕਾਰ॥
ਕਰਿਕਰਿਦੇਖੈਅਪਨੀਵਡਿਆਈ॥
ਨਾਨਕਸਭਮਹਿਰਹਿਆਸਮਾਈ॥੧॥
ਪ੍ਰਭਭਾਵੈਮਾਨੁਖਗਤਿਪਾਵੈ॥
ਪ੍ਰਭਭਾਵੈਤਾਪਾਥਰਤਰਾਵੈ॥
ਪ੍ਰਭਭਾਵੈਬਿਨੁਸਾਸਤੇਰਾਖੈ॥
ਪ੍ਰਭਭਾਵੈਤਾਹਰਿਗੁਣਭਾਖੈ॥
ਪ੍ਰਭਭਾਵੈਤਾਪਤਿਤਉਧਾਰੈ॥
ਆਪਿਕਰੈਆਪਨਬੀਚਾਰੈ॥
ਦੁਹਾਸਿਰਿਆਕਾਆਪਿਸੁਆਮੀ॥
ਖੇਲੈਬਿਗਸੈਅੰਤਰਜਾਮੀ॥
ਜੋਭਾਵੈਸੋਕਾਰਕਰਾਵੈ॥
ਨਾਨਕਦ੍ਰਿਸਟੀਅਵਰੁਨਆਵੈ॥੨॥
ਕਹੁਮਾਨੁਖਤੇਕਿਆਹੋਇਆਵੈ॥
ਜੋਤਿਸੁਭਾਵੈਸੋਈਕਰਾਵੈ॥
ਇਸਕੈਹਾਥਿਹੋਇਤਾਸਭੁਕਿਛੁਲੇਇ॥
ਜੋਤਿਸੁਭਾਵੈਸੋਈਕਰੇਇ॥
ਅਨਜਾਨਤਬਿਖਿਆਮਹਿਰਚੈ॥
ਜੇਜਾਨਤਆਪਨਆਪਬਚੈ॥
ਭਰਮੇਭੂਲਾਦਹਦਿਸਿਧਾਵੈ॥
ਨਿਮਖਮਾਹਿਚਾਰਿਕੁੰਟਫਿਰਿਆਵੈ॥
ਕਰਿਕਿਰਪਾਜਿਸੁਅਪਨੀਭਗਤਿਦੇਇ॥
ਨਾਨਕਤੇਜਨਨਾਮਿਮਿਲੇਇ॥੩॥
ਖਿਨਮਹਿਨੀਚਕੀਟਕਉਰਾਜ॥
ਪਾਰਬ੍ਰਹਮਗਰੀਬਨਿਵਾਜ॥
ਜਾਕਾਦ੍ਰਿਸਟਿਕਛੂਨਆਵੈ॥
ਤਿਸੁਤਤਕਾਲਦਹਦਿਸਪ੍ਰਗਟਾਵੈ॥
ਜਾਕਉਅਪੁਨੀਕਰੈਬਖਸੀਸ॥
ਤਾਕਾਲੇਖਾਨਗਨੈਜਗਦੀਸ॥
ਜੀਉਪਿੰਡੁਸਭਤਿਸਕੀਰਾਸਿ॥
ਘਟਿਘਟਿਪੂਰਨਬ੍ਰਹਮਪ੍ਰਗਾਸ॥
ਅਪਨੀਬਣਤਆਪਿਬਨਾਈ॥
ਨਾਨਕਜੀਵੈਦੇਖਿਬਡਾਈ॥੪॥
ਇਸਕਾਬਲੁਨਾਹੀਇਸੁਹਾਥ॥
ਕਰਨਕਰਾਵਨਸਰਬਕੋਨਾਥ॥
ਆਗਿਆਕਾਰੀਬਪੁਰਾਜੀਉ॥
ਜੋਤਿਸੁਭਾਵੈਸੋਈਫੁਨਿਥੀਉ॥
ਕਬਹੂਊਚਨੀਚਮਹਿਬਸੈ॥
ਕਬਹੂਸੋਗਹਰਖਰੰਗਿਹਸੈ॥
ਕਬਹੂਨਿੰਦਚਿੰਦਬਿਉਹਾਰ॥
ਕਬਹੂਊਭਅਕਾਸਪਇਆਲ॥
ਕਬਹੂਬੇਤਾਬ੍ਰਹਮਬੀਚਾਰ॥
ਨਾਨਕਆਪਿਮਿਲਾਵਣਹਾਰ॥੫॥
ਕਬਹੂਨਿਰਤਿਕਰੈਬਹੁਭਾਤਿ॥
ਕਬਹੂਸੋਇਰਹੈਦਿਨੁਰਾਤਿ॥
ਕਬਹੂਮਹਾਕ੍ਰੋਧਬਿਕਰਾਲ॥
ਕਬਹੂੰਸਰਬਕੀਹੋਤਰਵਾਲ॥
ਕਬਹੂਹੋਇਬਹੈਬਡਰਾਜਾ॥
ਕਬਹੁਭੇਖਾਰੀਨੀਚਕਾਸਾਜਾ॥
ਕਬਹੂਅਪਕੀਰਤਿਮਹਿਆਵੈ॥
ਕਬਹੂਭਲਾਭਲਾਕਹਾਵੈ॥
ਜਿਉਪ੍ਰਭੁਰਾਖੈਤਿਵਹੀਰਹੈ॥
ਗੁਰਪ੍ਰਸਾਦਿਨਾਨਕਸਚੁਕਹੈ॥੬॥
ਕਬਹੂਹੋਇਪੰਡਿਤੁਕਰੇਬਖ੍ਯਾਨੁ॥
ਕਬਹੂਮੋਨਿਧਾਰੀਲਾਵੈਧਿਆਨੁ॥
ਕਬਹੂਤਟਤੀਰਥਇਸਨਾਨ॥
ਕਬਹੂਸਿਧਸਾਧਿਕਮੁਖਿਗਿਆਨ॥
ਕਬਹੂਕੀਟਹਸਤਿਪਤੰਗਹੋਇਜੀਆ॥
ਅਨਿਕਜੋਨਿਭਰਮੈਭਰਮੀਆ॥
ਨਾਨਾਰੂਪਜਿਉਸ੍ਵਾਗੀਦਿਖਾਵੈ॥
ਜਿਉਪ੍ਰਭਭਾਵੈਤਿਵੈਨਚਾਵੈ॥
ਜੋਤਿਸੁਭਾਵੈਸੋਈਹੋਇ॥
ਨਾਨਕਦੂਜਾਅਵਰੁਨਕੋਇ॥੭॥
ਕਬਹੂਸਾਧਸੰਗਤਿਇਹੁਪਾਵੈ॥
ਉਸੁਅਸਥਾਨਤੇਬਹੁਰਿਨਆਵੈ॥
ਅੰਤਰਿਹੋਇਗਿਆਨਪਰਗਾਸੁ॥
ਉਸੁਅਸਥਾਨਕਾਨਹੀਬਿਨਾਸੁ॥
ਮਨਤਨਨਾਮਿਰਤੇਇਕਰੰਗਿ॥
ਸਦਾਬਸਹਿਪਾਰਬ੍ਰਹਮਕੈਸੰਗਿ॥
ਜਿਉਜਲਮਹਿਜਲੁਆਇਖਟਾਨਾ॥
ਤਿਉਜੋਤੀਸੰਗਿਜੋਤਿਸਮਾਨਾ॥
ਮਿਟਿਗਏਗਵਨਪਾਏਬਿਸ੍ਰਾਮ॥
ਨਾਨਕਪ੍ਰਭਕੈਸਦਕੁਰਬਾਨ॥੮॥੧੧॥
salōk .
karan kāran prabh ēk hai dūsar nāhī kōi .
nānak tis balihāranai jal thal mahīal sōi .1.
asatapadī .
karan karāvan karanai jōg .
jō tis bhāvai sōī hōg .
khin mah thāp uthāpanahārā .
ant nahī kish pārāvārā .
hukamē dhār adhar rahāvai .
hukamē upajai hukam samāvai .
hukamē ūch nīch biuhār .
hukamē anik rang parakār .
kar kar dēkhai apanī vadiāī .
nānak sabh mah rahiā samāī .1.
prabh bhāvai mānukh gat pāvai .
prabh bhāvai tā pāthar tarāvai .
prabh bhāvai bin sās tē rākhai .
prabh bhāvai tā har gun bhākhai .
prabh bhāvai tā patit udhārai .
āp karai āpan bīchārai .
duhā siriā kā āp suāmī .
khēlai bigasai antarajāmī .
jō bhāvai sō kār karāvai .
nānak drisatī avar n āvai .2.
kah mānukh tē kiā hōi āvai .
jō tis bhāvai sōī karāvai .
is kai hāth hōi tā sabh kish lēi .
jō tis bhāvai sōī karēi .
anajānat bikhiā mah rachai .
jē jānat āpan āp bachai .
bharamē bhūlā dah dis dhāvai .
nimakh māh chār kunt phir āvai .
kar kirapā jis apanī bhagat dēi .
nānak tē jan nām milēi .3.
khin mah nīch kīt kau rāj .
pārabraham garīb nivāj .
jā kā drisat kashū n āvai .
tis tatakāl dah dis pragatāvai .
jā kau apunī karai bakhasīs .
tā kā lēkhā n ganai jagadīs .
jīu pind sabh tis kī rās .
ghat ghat pūran braham pragās .
apanī banat āp banāī .
nānak jīvai dēkh badāī .4.
is kā bal nāhī is hāth .
karan karāvan sarab kō nāth .
āgiākārī bapurā jīu .
jō tis bhāvai sōī phun thīu .
kabahū ūch nīch mah basai .
kabahū sōg harakh rang hasai .
kabahū nind chind biuhār .
kabahū ūbh akās paiāl .
kabahū bētā braham bīchār .
nānak āp milāvanahār .5.
kabahū nirat karai bah bhāt .
kabahū sōi rahai din rāt .
kabahū mahā krōdh bikarāl .
kabahūn sarab kī hōt ravāl .
kabahū hōi bahai bad rājā .
kabah bhēkhārī nīch kā sājā .
kabahū apakīrat mah āvai .
kabahū bhalā bhalā kahāvai .
jiu prabh rākhai tiv hī rahai .
gur prasād nānak sach kahai .6.
kabahū hōi pandit karē bakhyān .
kabahū mōnidhārī lāvai dhiān .
kabahū tat tīrath isanān .
kabahū sidh sādhik mukh giān .
kabahū kīt hasat patang hōi jīā .
anik jōn bharamai bharamīā .
nānā rūp jiu svāgī dikhāvai .
jiu prabh bhāvai tivai nachāvai .
jō tis bhāvai sōī hōi .
nānak dūjā avar n kōi .7.
kabahū sādhasangat ih pāvai .
us asathān tē bahur n āvai .
antar hōi giān paragās .
us asathān kā nahī binās .
man tan nām ratē ik rang .
sadā basah pārabraham kai sang .
jiu jal mah jal āi khatānā .
tiu jōtī sang jōt samānā .
mit gaē gavan pāē bisrām .
nānak prabh kai sad kurabān .8.11.
Slok
The Lord alone is the Doer of deeds. There is no other than He.
Nanak is a sacrifice unto Him. He the Lord is contained in water land, under -world and the sky.
Ashtpadi.
The Doer and Prompter of deeds is capable to do everything.
Whatever pleases Him that comes to pass.
In an instant, He creates and destroys.
He has no end or limits.
By His fiat He has installed the earth and has kept it without support.
What is created by His order, ultimately, merges into His order.
High and low occupations are according to His will.
By His order the beings of various colours and types are fashioned.
Having created the creation, He beholds His own greatness.
Nanak the Lord is contained in all things.
If it pleases the Lord man obtains salvation.
If it pleases the Lord then He makes the stones swim.
If it pleases the Lord He preserves the body without breath.
If it pleases the Lord man then utter the praises of God.
If it pleases the Lord, He then saves the sinners.
The Lord Himself does and Himself deliberates.
He Himself is Lord of both the ends (worlds).
The Knower of hearts sports and enjoys.
He causes man to do the work, which He wills.
Nanak sees none other than Him.
Say, what can be accomplished by man?
What pleases Him, he causes that to be done.
If it lay in mortal's hand then he would take everything.
Whatever pleases Him, that He does.
Through ignorance, man is engrossed in sin.
If he knows (God), he would save himself.
Deluded by doubt his mind wanders in ten directions.
In a moment it returns after going round the four corners.
He whom the Lord mercifully grants His meditatio
O Nanak, that man is absorbed in His Name.
In an instant He can make a groveling worm a king.
The Transcendent Lord is the Patroniser of the humble.
Him, who is totally obscure,
the Lord can at once render himfamous in the ten directions.
On whom he bestows His favours,
the World-Lord takes not the accounts of him.
Soul and body are all His capital.
Every heart, the Perfect Lord illumines.
His own handi-work, He has Himself made.
Nanak lives by beholding His greatness.
This mortal's power is not in his own hands.
The cause of causes is the Lord of all.
The helpless mortal is at Lord's command.
What please Him, that does, ultimately come to pass.
Sometimes man abides in exaltation and sime times in debasement.
Sometimes he is grieved with sorrow and sometimes he laughs with delight and joy.
Sometimes slander and worry are his occupation.
Sometimes he is up in heaven and sometimes down in the under-world.
Sometimes he is the knower of Lord's knowledge.
Nanak the Lord is the Uniter of man with Himself.
Sometimes man dances in various ways.
Sometimes he remains asleep day and night.
Sometimes he is terrible in his mighty wrath.
Sometimes he is the dust of all me's feet.
Sometimes, he sits as a great king.
Sometimes he wears the attire of a lowly beggar.
Sometimes he falls into evil repute.
Sometimes he is called extremely good.
As the Lord keeps him, so does he remains.
By the grace of the Guru Nanak tells the truth.
As a scholar, sometimes, man delivers lecturers.
As a mute ascetic, sometimes he practises contemplation.
Sometimes he takes bath at the banks of holy places.
Sometimes as an adept and a striver, he preaches divine sermons with his mouth
Some times, man becomes an insect, an elephant or a moth,
and continuously wanders in many existences.
Like a guiser he is seen assuming various disguises.
As it pleases the Lord, so does He make him dance.
Whatever pleases Him that alone happens.
Nanak there is no other second than He.
Sometimes this man obtains saints society.
From that place he returns not again.
Within his mind dawns the light of Divine knowledge.
That abode is imperishable.
His soul and body are tinged with the love of One's Name.
He ever abides with the Supreme Lord.
As water comes and gets blended with water,
so does his lights blend with the Supreme Light.
His coming and going end and he attains rest.
Nanak is ever devoted unto the Lord.
Shalok:
God alone is the Doer of deeds there is no other at all.
O Nanak, I am a sacrifice to the One, who pervades the waters, the lands, the sky and all space. ||1||
Ashtapadee:
The Doer, the Cause of causes, is potent to do anything.
That which pleases Him, comes to pass.
In an instant, He creates and destroys.
He has no end or limitation.
By His Order, He established the earth, and He maintains it unsupported.
By His Order, the world was created; by His Order, it shall merge again into Him.
By His Order, one's occupation is high or low.
By His Order, there are so many colors and forms.
Having created the Creation, He beholds His own greatness.
O Nanak, He is pervading in all. ||1||
If it pleases God, one attains salvation.
If it pleases God, then even stones can swim.
If it pleases God, the body is preserved, even without the breath of life.
If it pleases God, then one chants the Lord's Glorious Praises.
If it pleases God, then even sinners are saved.
He Himself acts, and He Himself contemplates.
He Himself is the Master of both worlds.
He plays and He enjoys; He is the Innerknower, the Searcher of hearts.
As He wills, He causes actions to be done.
Nanak sees no other than Him. ||2||
Tell me what can a mere mortal do?
Whatever pleases God is what He causes us to do.
If it were in our hands, we would grab up everything.
Whatever pleases God that is what He does.
Through ignorance, people are engrossed in corruption.
If they knew better, they would save themselves.
Deluded by doubt, they wander around in the ten directions.
In an instant, their minds go around the four corners of the world and come back again.
Those whom the Lord mercifully blesses with His devotional worship
O Nanak, they are absorbed into the Naam. ||3||
In an instant, the lowly worm is transformed into a king.
The Supreme Lord God is the Protector of the humble.
Even one who has never been seen at all,
becomes instantly famous in the ten directions.
And that one upon whom He bestows His blessings
the Lord of the world does not hold Him to His account.
Soul and body are all His property.
Each and every heart is illuminated by the Perfect Lord God.
He Himself fashioned His own handiwork.
Nanak lives by beholding His greatness. ||4||
There is no power in the hands of mortal beings;
the Doer, the Cause of causes is the Lord of all.
The helpless beings are subject to His Command.
That which pleases Him, ultimately comes to pass.
Sometimes, they abide in exaltation; sometimes, they are depressed.
Sometimes, they are sad, and sometimes they laugh with joy and delight.
Sometimes, they are occupied with slander and anxiety.
Sometimes, they are high in the Akaashic Ethers, sometimes in the nether regions of the underworld.
Sometimes, they know the contemplation of God.
O Nanak, God Himself unites them with Himself. ||5||
Sometimes, they dance in various ways.
Sometimes, they remain asleep day and night.
Sometimes, they are awesome, in terrible rage.
Sometimes, they are the dust of the feet of all.
Sometimes, they sit as great kings.
Sometimes, they wear the coat of a lowly beggar.
Sometimes, they come to have evil reputations.
Sometimes, they are known as very, very good.
As God keeps them, so they remain.
By Guru's Grace, O Nanak, the Truth is told. ||6||
Sometimes, as scholars, they deliver lectures.
Sometimes, they hold to silence in deep meditation.
Sometimes, they take cleansing baths at places of pilgrimage.
Sometimes, as Siddhas or seekers, they impart spiritual wisdom.
Sometimes, they becomes worms, elephants, or moths.
They may wander and roam through countless incarnations.
In various costumes, like actors, they appear.
As it pleases God, they dance.
Whatever pleases Him, comes to pass.
O Nanak, there is no other at all. ||7||
Sometimes, this being attains the Company of the Holy.
From that place, he does not have to come back again.
The light of spiritual wisdom dawns within.
That place does not perish.
The mind and body are imbued with the Love of the Naam, the Name of the One Lord.
He dwells forever with the Supreme Lord God.
As water comes to blend with water,
his light blends into the Light.
Reincarnation is ended, and eternal peace is found.
Nanak is forever a sacrifice to God. ||8||11||
ਸਲੋਕੁ ॥
(ਸਾਰੀ ਸ੍ਰਿਸ਼ਟੀ ਦਾ ਕਾਰਣ (ਭਾਵ ਮੂਲ ਤੱਤਾਂ ਦਾ ਕਰਤਾ) ਇਕੋ ਅਕਾਲ ਪੁਰਖ (ਆਪ ਹੀ) ਹੈ, (ਹੋਰ) ਦੂਜਾ ਕੋਈ ਨਹੀਂ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਮੈਂ) ਉਸ (ਪ੍ਰਭੂ ਤੋਂ ਜੋ) ਜਲ, ਥਲ ਅਤੇ ਮਹੀਅਲ ਵਿਚ ਵਿਆਪਕ ਹੈ, ਸਦਕੇ ਜਾਂਦਾ ਹਾਂ।੧।
ਅਸਟਪਦੀ ॥
ਸ੍ਰਿਸ਼ਟੀ ਦੇ) ਕਰਨ ਕਰਾਵਨ ਵਾਲਾ (ਅਤੇ ਹੋਰ ਕੰਮਾਂ ਦੇ) ਕਰਣ ਯੋਗ (ਪ੍ਰਭੂ) ਆਪ ਹੀ ਹੈ।
ਜੋ ਉਸ ਨੂੰ ਭਾਉਂਦਾ ਹੈ ਉਹੋ ਕੁਝ ਹੀ ਹੁੰਦਾ ਹੈ।
(ਉਹ ਪ੍ਰਭੂ) ਛਿਨ ਵਿਚ (ਰਚਨਾ) ਬਣਾ ਕੇ ਢਾਹੁਣ (ਨਾਸ਼ ਕਰਨ ਵਾਲਾ ਹੈ,
(ਉਸ ਦੀ ਸਮਰਥ ਦਾ) ਕੋਈ ਹੱਦ-ਬੰਨਾ ਨਹੀਂ ਹੈ।
(ਉਹ ਆਪਣੇ) ਹੁਕਮ ਅੰਦਰ ਹੀ (ਸੰਸਾਰ ਨੂੰ ਬਣਾ ਕੇ) ਬਿਨਾ (ਕਿਸੇ ਦ੍ਰਿਸ਼ਟਮਾਨ) ਆਸਰੇ ਦੇ (ਉਸ ਨੂੰ ਟਿਕਾਈ) ਰਖਦਾ ਹੈ।
(ਉਸਦੇ) ਹੁਕਮ ਅੰਦਰ ਹੀ ਸੰਸਾਰ ਪੈਦਾ ਹੁੰਦਾ ਹੈ (ਅਤੇ) ਹੁਕਮ ਦੁਆਰਾ ਹੀ ਲੀਨ ਹੁੰਦਾ ਹੈ।
(ਉਸ ਦੇ) ਹੁਕਮ ਅੰਦਰ ਹੀ ਉਚਿਆਂ ਤੇ ਨੀਵਿਆਂ (ਭਾਵ ਅਮੀਰਾਂ ਤੇ ਗਰੀਬਾਂ) ਦਾ ਵਿਹਾਰ (ਹੋ ਰਿਹਾ ਹੈ),
ਹੁਕਮ ਵਿਚ ਹੀ ਅਨੇਕ ਤਰ੍ਹਾਂ ਦੇ ਰੰਗ ਤਮਾਸ਼ੇ ਹੋ ਰਹੇ ਹਨ।
(ਸ੍ਰਿਸ਼ਟੀ ਰਚ) ਕੇ ਆਪਣੀ ਵਡਿਆਈ (ਵੱਡਤਣ ਪ੍ਰਭੂ ਆਪ) ਹੀ ਦੇਖ ਰਿਹਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਪ੍ਰਭੂ) ਸਭ (ਜੀਵਾਂ) ਵਿਚ ਵਿਆਪਕ ਹੋ ਰਿਹਾ ਹੈ।੧।
ਜੇ) ਪ੍ਰਭੂ (ਨੂੰ) ਚੰਗਾ ਲਗੇ (ਤਾਂ) ਮਨੁੱਖ (ਉਚੀ ਆਤਮਿਕ) ਅਵਸਥਾ ਪਾ ਲੈਂਦਾ ਹੈ।
(ਜੇੋ) ਪ੍ਰਭੂ ਨੂੰ ਚੰਗਾ ਲਗੇ ਤਾਂ ਪਥਰਾਂ ਵਰਗੇ ਭਾਰੇ (ਭਾਵ ਬੱਜਰ ਪਾਪੀਆਂ ਨੂੰ ਵੀ ਸੰਸਾਰ ਸਮੁੰਦਰ ਤੋਂ) ਤਰਾ ਦਿੰਦਾ ਹੈ।
(ਜੇੋ) ਪ੍ਰਭੂ ਚਾਹੇ (ਤਾਂ) ਸੁਆਸਾਂ ਤੋਂ ਬਿਨਾ ਹੀ (ਮਨੁੱਖਾ ਦੇਹੀ ਨੂੰ ਮੌਤ ਤੋਂ) ਬਚਾਅ ਲੈਂਦਾ ਹੈ,
(ਜੇ) ਪ੍ਰਭੂ ਨੂੰ ਚੰਗਾ ਲਗੇ ਤਾਂ (ਉਹ ਜੀਵ) ਪਰਮਾਤਮਾ ਦੇ ਗੁਣ ਗਾਉਂਦਾ ਹੈ।
(ਜੇ) ਪ੍ਰਭੂ ਦੀ ਮਰਜ਼ੀ ਹੋਵੇ ਤਾਂ ਆਚਰਨ ਹੀਣਾਂ ਦਾ (ਵੀ) ਉਧਾਰ ਕਰ ਦਿੰਦਾ ਹੈ,
ਪਰ (ਇਹ ਸਭ ਕੁਝ ਉਹ ਪ੍ਰਭੂ) ਆਪਣੇ ਵੀਚਾਰ ਮੁਤਾਬਿਕ ਆਪ ਹੀ ਕਰਦਾ ਹੈ (ਕਿਸੇ ਹੋਰ ਦੀ ਸਲਾਹ ਨਹੀ ਲੈਂਦਾ)।
(ਪ੍ਰਭੂ ਲੋਕ ਅਤੇ ਪਰਲੋਕ) ਦੋਹਾਂ ਸਿਰਿਆਂ ਦਾ ਆਪ ਹੀ ਮਾਲਕ ਹੈ।
(ਉਹ) ਸਭ ਦੇ ਦਿਲਾਂ ਦੀਆਂ ਜਾਣਨ ਵਾਲਾ (ਸਾਰੀ ਖੇਡ ਆਪ ਹੀ) ਖੇਡ ਰਿਹਾ ਹੈ (ਤੇ ਉਸ ਖੇਡ ਨੂੰ ਵੇਖ ਵੇਖ ਕੇ) ਖੁਸ਼ ਹੁੰਦਾ ਹੈ।
ਜੋ (ਉਸ ਮਾਲਕ ਨੂੰ) ਚੰਗਾ ਲਗਦਾ ਹੈ (ਜੀਵ ਪਾਸੋਂ) ਉਹੀ ਕੰਮ ਕਰਾਉਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਪ੍ਰਭੂ ਤੋਂ ਬਿਨਾ) ਹੋਰ (ਕੋਈ ਕਰਨ ਵਾਲਾ) ਨਜ਼ਰੀ ਨਹੀਂ ਆਉਂਦਾ।੨।
(ਹੇ ਭਾਈ!) ਦਸੋ ਮਨੁੱਖ ਪਾਸੋਂ (ਆਪਣੇ ਆਪ) ਕਿਹੜਾ (ਕੰਮ) ਹੋ ਸਕਦਾ ਹੈ? (ਭਾਵ ਕੁਝ ਨਹੀਂ ਹੋ ਸਕਦਾ)
ਜੋ ਉਸ ਕਰਤਾਪੁਰਖ ਨੂੰ ਚੰਗਾ ਲਗਦਾ ਹੈ ਉਹੀ ਕੰਮ (ਜੀਵ ਪਾਸੋਂ) ਕਰਵਾਉਂਦਾ ਹੈ।
ਇਸ (ਮਨੁੱਖ) ਦੇ ਵੱਸ ਵਿਚ (ਆਪਣੀ) ਸ਼ਕਤੀ ਹੋਵੇ ਤਾਂ ਹਰੇਕ (ਵਸਤੂ) ਲੈ ਲਵੇ (ਪਰ ਇਸ ਦੇ ਹੱਥ-ਪੱਲੇ ਕੁਝ ਨਹੀਂ),
ਜੋ ਕੁਝ ਉਸ (ਪ੍ਰਭੂ ਨੂੰ) ਭਾਉਂਦਾ ਹੈ (ਜੀਵ) ਉਹੀ ਕੁਝ ਕਰਦਾ ਹੈ।
ਅਨਜਾਣਪੁਣੇ (ਭਾਵ ਬੇਸਮਝੀ ਕਾਰਨ ਮਨੁੱਖ) ਮਾਇਆ ਵਿਚ ਰਚਦਾ (ਭਾਵ ਫਸਦਾ) ਹੈ।
ਹੇ ਜਾਣਦਾ ਬੁਝਦਾ ਹੋਵੇ ਸਮਝਦਾਰ ਹੋਵੇ, (ਤਾਂ) ਆਪਣਾ ਆਪ (ਮਾਇਆ ਤੋਂ) ਬਚਾਅ ਲਵੇ।
(ਜੀਵ ਦਾ ਮਨ ਮਾਇਆ ਦੇ) ਭਰਮ ਅੰਦਰ ਭੁਲਿਆ ਹੋਇਆ ਦਸਾਂ ਪਾਸਿਆਂ ਵਲ ਦੌੜਦਾ ਹੈ।
ਅਖ ਦੇ ਫੋਰ ਵਿਚ ਦਸੇ ਦਿਸ਼ਾਵਾਂ ਫਿਰ ਆਉਂਦਾ ਹੈ।
(ਪ੍ਰਭੂ) ਕਿਰਪਾ ਕਰਕੇ ਜਿਸ (ਜਿਸ ਮਨੁੱਖ) ਨੂੰ ਆਪਣੀ ਭਗਤੀ ਬਖ਼ਸ਼ਦਾ ਹੈ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਹ ਮਨੁੱਖ ਨਾਮ ਦੁਆਰਾ (ਪ੍ਰਭੂ ਨਾਲ) ਮਿਲੇ ਰਹਿੰਦੇ ਹਨ।੪।
ਉਹ) ਬੇਅੰਤ ਪ੍ਰਭੂ, ਗਰੀਬਾਂ (ਭਾਵ ਨੀਵਿਆਂ) ਨੂੰ ਨਿਵਾਜਣ ਵਾਲਾ ਹੈ
(ਅਤੇ ਇਕ) ਛਿਨ ਵਿਚ ਕੀੜੇ (ਵਰਗੇ) ਨੀਵੇਂ (ਮਨੁੱਖ) ਨੂੰ ਰਾਜ (ਦੇਣ ਵਾਲਾ ਹੈ)।
ਜਿਸ (ਮਨੁੱਖ) ਦਾ (ਕੋਈ ਸ਼ੁਭ ਕੰਮ) ਵੇਖਣ ਵਿਚ ਨਹੀਂ (ਆਉਂਦਾ ਭਾਵ ਗੁਮਨਾਮ ਹੁੰਦਾ ਹੈ),
ਉਸ (ਮਨੁੱਖ ਦਾ ਨਾਮ) ਤੁਰਤ ਹੀ (ਪ੍ਰਭੂ) ਦਸਾਂ ਪਾਸਿਆਂ ਵਿਚ ਉਘਾ ਕਰ ਦਿੰਦਾ ਹੈ।
ਜਿਸ (ਮਨੁੱਖ) ਤੇ (ਪ੍ਰਭੂ) ਆਪਣੀ ਬਖਸ਼ਿਸ਼ ਕਰਦਾ ਹੈ,
ਜਗਤ ਦਾ ਮਾਲਕ, ਉਸ (ਮਨੁੱਖ) ਦਾ ਕਰਮਾਂ-ਰੂਪੀ ਲੇਖਾ (ਹਿਸਾਬ-ਕਿਤਾਬ) ਨਹੀਂ ਗਿਣਦਾ।
(ਇਹ) ਜਿੰਦ ਤੇ ਸਰੀਰ ਸਭ ਉਸ (ਪ੍ਰਭੂ) ਦੀ ਹੀ ਬਖ਼ਸ਼ਿਸ਼ ਕੀਤੀ ਹੋਈ ਪੂੰਜੀ ਹੈ।
(ਉਸ) ਪੂਰਨ ਬ੍ਰਹਮ (ਦੀ ਜੋਤਿ ਦਾ) ਹਰੇਕ ਹਿਰਦੇ ਵਿਚ ਪ੍ਰਕਾਸ਼ ਹੋ ਰਿਹਾ ਹੈ।
ਆਪਣੀ (ਜਗਤ ਰੂਪ) ਬਣਾਵਟ (ਰਚਨਾ ਪ੍ਰਭੂ ਨੇ) ਆਪ ਹੀ ਬਣਾਈ ਹੈ,
(ਅਤੇ) ਨਾਨਕ (ਉਸ ਅਸਚਰਜ ਪ੍ਰਭੂ ਦੀ) ਵਡਿਆਈ ਨੂੰ ਦੇਖ ਕੇ ਜੀਉਂਦਾ ਹੈ (ਭਾਵ ਖੁਸ ਹੁੰਦਾ ਹੈ)।੪।
ਇਸ (ਜੀਵ) ਦਾ ਜ਼ੋਰ ਇਸ (ਜੀਵ ਦੇ ਆਪਣੇ) ਹਥ ਵਿਚ ਨਹੀਂ ਹੈ
(ਅਤੇ) ਸਾਰੇ ਜੀਵਾਂ ਦਾ ਮਾਲਕ (ਪ੍ਰਭੂ ਆਪ ਹੀ ਸਭ ਕੁਝ) ਕਰਨ ਕਰਾਉਣ ਵਾਲਾ ਹੈ।
ਜੀਵ ਵਿਚਾਰਾ (ਤਾਂ ਪ੍ਰਭੂ) ਹੁਕਮ ਦੇ ਅਧੀਨ (ਚਲਣ ਵਾਲਾ) ਹੈ।
ਜੋ ਉਸ (ਪ੍ਰਭੂ) ਨੂੰ ਭਾਉਂਦਾ ਹੈ ਫਿਰ ਉਹੀ ਕੁਝ ਹੁੰਦਾ ਹੈ।
(ਇਹ ਜੀਵ ਸੁਰਤਿ ਕਰਕੇ) ਕਦੇ ਉਚੀ (ਚੜ੍ਹਦੀ ਕਲਾ ਅਤੇ ਕਦੇ) ਨੀਵੀਂ (ਢਹਿੰਦੀ ਅਵਸਥਾ) ਵਿਚ ਜਾ ਟਿਕਦਾ ਹੈ।
ਕਦੇ (ਚਿੰਤਾ ਵਿਚ ਪੈ ਕੇ ਰੋਂਦਾ ਹੈ ਅਤੇ) ਕਦੇ ਖੁਸ਼ੀ ਦੀ ਮੌਜ ਵਿਚ ਹਸਦਾ ਹੈ।
ਕਦੇ (ਇਹ ਜੀਵ) ਚੁਗਲੀ ਨਿੰਦਿਆ ਦੇ ਵਿਹਾਰ ਵਿਚ (ਲਗਾ ਰਹਿੰਦਾ ਹੈ)।
ਕਿਸੇ ਸਮੇਂ ਉਚਾ ਅਕਾਸ਼ ਅੰਦਰ (ਅਤੇ ਕਦੇ) ਪਾਤਾਲ (ਨੀਵੇਂ ਥਾਵਾਂ ਵਿਚ) ਫਿਰਦਾ (ਰਹਿੰਦਾ) ਹੈ।
ਕਿਸੇ ਸਮੇਂ (ਇਹ) ਬ੍ਰਹਮ ਦੀ ਵੀਚਾਰ ਵਾਲਾ ਗਿਆਨੀ (ਬਣ ਬੈਠਦਾ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਇਸ ਜੀਵ ਨੂੰ ਆਪਣੇ ਨਾਲ) ਮਿਲਾਉਣ ਵਾਲਾ ਆਪ ਹੀ ਹੈ।੫।
ਕਦੇ (ਇਹ ਜੀਵ ਮਾਇਆ ਦੇ ਪ੍ਰਭਾਵ ਹੇਠਾਂ) ਕਈ ਕਿਸਮਾਂ ਦੇ ਨਾਚ ਕਰਨ ਲਗ ਜਾਂਦਾ ਹੈ।
ਕਦੇ ਦਿਨ ਰਾਤ (ਅਗਿਆਨ ਵਿਚ) ਸੁੱਤਾ ਹੀ ਰਹਿੰਦਾ ਹੈ।
ਕਦੇ ਮਹਾਂ ਕਰੋਧ (ਵਿਚ ਆ ਕੇ) ਭਿਆਨਕ ਰੂਪ (ਬਣਾ ਲੈਂਦਾ ਹੈ),
(ਅਤੇ) ਕਦੇ ਸਾਰੇ (ਜੀਵਾਂ) ਦੀ ਚਰਨ-ਧੂੜ ਹੋ ਜਾਂਦਾ ਹੈ।
ਕਦੇ (ਇਹ ਜੀਵ ਮਨ ਵਿਚ ਹੀ) ਵਡਾ ਰਾਜਾ ਬਣ ਬੈਠਦਾ ਹੈ,
(ਅਤੇ) ਕਿਸੇ ਸਮੇਂ ਨੀਚ ਭਿਖਾਰੀ ਦਾ ਵੇਸ (ਧਾਰ ਲੈਂਦਾ ਹੈ)।
ਕਦੇ (ਇਹ ਜੀਵ ਕੁਕਰਮ ਕਰਕੇ) ਬਦਨਾਮੀ ਕਰਾ ਬੈਠਦਾ ਹੈ
(ਅਤੇ) ਕਦੇ (ਆਪਣੇ ਆਪ ਨੂੰ) ਚੰਗਾ (ਭਾਵ ਨੇਕੀ ਕਰਨ ਵਾਲਾ) ਭਲਾ (ਪੁਰਸ਼) ਅਖਵਾਉਂਦਾ ਹੈ।
ਜਿਸ ਤਰ੍ਹਾਂ ਪ੍ਰਭੂ (ਇਸ ਜੀਵ ਨੂੰ) ਰਖਦਾ ਹੈ ਤਿਵੇਂ ਹੀ ਇਹ ਰਹਿੰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਗੁਰੂ ਦੀ ਕਿਰਪਾ ਨਾਲ (ਇਹ ਜੀਵ) ਅਕਾਲ ਪੁਰਖ ਨੂੰ ਯਾਦ ਕਰਦਾ ਹੈ।੬।
ਕਦੇ (ਇਹ ਜੀਵ) ਪੰਡਿਤ ਬਣ ਕੇ (ਕਥਾ) ਵਖਿਆਨ ਕਰਦਾ ਹੈ,
ਕਦੇ ਮੋਨੀ (ਬਣ ਕੇ) ਧਿਆਨ ਲਾਉਂਦਾ ਹੈ।
ਕਦੇ (ਇਹ ਜੀਵ) ਤੀਰਥਾਂ ਦੇ ਕੰਢਿਆਂ ਤੇ (ਵਸ ਕੇ) ਇਸ਼ਨਾਨ ਕਰਦਾ ਹੈ,
ਕਦੇ (ਕਿਸੇ ਰੂਪ ਵਿਚ) ਸਿਧ, ਸਾਧਿਕ ਬਣ ਕੇ ਮੂਹੋਂ ਗਿਆਨ ਦੀਆਂ (ਗਲਾਂ ਉਚਾਰਦਾ ਹੈ)।
ਕਦੇ (ਇਹ ਜੀਵ ਅਯੋਗ ਕਰਮਾਂ ਦੇ ਫਲ ਸਰੂਪ) ਕੀੜੇ, ਹਾਥੀ, ਭੰਬਟ ਆਦਿ ਜੂਨੀਆਂ ਵਿਚ ਪੈ ਜਾਂਦਾ ਹੈ
(ਇਸੇ ਤਰ੍ਹਾਂ ਇਹ ਭਰਮਾਂ ਦਾ ਭਰਮਾਇਆ ਹੋਇਆ ਅਨੇਕਾਂ ਜੂਨਾਂ ਵਿਚ ਚਕਰ ਖਾਂਦਾ ਰਹਿੰਦਾ ਹੈ।
ਜਿਵੇਂ (ਇਕ) ਸੁਆਂਗੀ ਕਈ ਕਿਸਮ ਦੇ ਰੂਪ ਧਾਰ ਕੇ ਦਿਖਾਉਂਦਾ ਹੈ
(ਤਿਵੇਂ ਇਹ ਜੀਵ ਫਿਰਦਾ ਹੈ ਪਰ) ਜਿਵੇਂ ਪ੍ਰਭੂ ਦੀ ਮਰਜ਼ੀ ਹੁੰਦੀ ਹੈ ਤਿਵੇਂ (ਜੀਵ ਨੂੰ) ਨਚਾਉਂਦਾ ਹੈ।
ਜੋ ਉਸ (ਪ੍ਰਭੂ) ਨੂੰ ਚੰਗਾ ਲਗਦਾ ਹੈ, ਓਹੀ ਹੁੰਦਾ ਹੈ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਤੋਂ ਬਿਨਾ) ਹੋਰ ਕੋਈ ਦੂਜਾ (ਕਰਨ ਵਾਲਾ) ਨਹੀਂ ਹੈ।੭।
ਕਦੀ ਇਹ (ਜੀਵ) ਸਾਧ ਸੰਗਤ ਵਿਚ (ਬੈਠਣ ਦਾ ਅਵਸਰ) ਪ੍ਰਾਪਤ ਕਰ ਲੈਂਦਾ ਹੈ
(ਫਿਰ) ਉਸ ਥਾਂ ਤੋਂ ਮੁੜ ਕੇ ਨਹੀਂ ਆਉਂਦਾ।
(ਕਿਉਂਕਿ ਉਥੇ ਇਸ ਦੇ ਹਿਰਦੇ) ਅੰਦਰ (ਪ੍ਰਭੂ) ਦੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ
(ਸਾਧ ਸੰਗਤ ਵਾਲੇ) ਉਸ ਟਿਕਾਣੇ ਦਾ ਵਿਨਾਸ਼ ਨਹੀਂ ਹੁੰਦਾ।
(ਉਸ ਥਾਂ ਤੋਂ ਜਿਨ੍ਹਾਂ ਵਡਭਾਗੀ ਜੀਵਾਂ ਤੋਂ) ਮਨ ਅਤੇ ਤਨ ਇਕੋ (ਪ੍ਰਭੂ ਦੇ) ਨਾਮ ਵਿਚ
ਅਤੇ ਇਕੋ ਦੇ ਪਿਆਰ ਵਿਚ ਲੀਨ ਹੋ ਜਾਂਦੇ ਹਨ, (ਉਹ ਜੀਵ) ਫਿਰ ਸਦਾ ਪਰਮੇਸ਼ਰ ਦੇ ਨਾਲ (ਜੁੜੇ) ਰਹਿੰਦੇ ਹਨ।
ਜਿਵੇਂ ਇਕ ਪਾਣੀ ਵਿਚ ਦੂਜਾ ਪਾਣੀ ਮਿਲ ਕੇ ਇਕਮਿਕ ਹੋ ਜਾਂਦਾ ਹੈ,
ਜਿਵੇਂ (ਜੀਵ ਸਰੀਰ ਛਡਣ ਉਪਰੰਤ),ਤਿਵੇਂ ਆਪਣੀ ਜੋਤ ਨੂੰ ਪ੍ਰਭੂ ਜੋਤਿ ਵਿਚ ਮਿਲਾ ਕੇ ਇਕ ਮਿਕ ਹੋ ਜਾਂਦਾ ਹੈ।
(ਇਸ ਤਰ੍ਹਾਂ ਜੀਵ ਦੇ ਜਨਮ ਮਰਨ ਦੇ) ਚੱਕਰ ਖਤਮ ਹੋ ਜਾਂਦੇ ਹਨ (ਅਤੇ ਇਹ ਮਨ ਸੁਖ ਵਾਲੇ ਨਿਹਚਲ) ਟਿਕਾਣੇ ਪਾ ਲੈਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਪ੍ਰਭੂ ਦੇ (ਅਜਿਹੇ ਨਿਹਚਲ ਨਾਮ ਤੋਂ) ਸਦਕੇ ਜਾਈਏ।੮।੧੧।
(ਇਸ ਸਾਰੇ) ਜਗਤ ਦਾ (ਮੂਲ-) ਕਾਰਣ (ਭਾਵ, ਬਣਾਉਣ ਵਾਲਾ) ਇਕ ਅਕਾਲ ਪੁਰਖ ਹੀ ਹੈ, ਕੋਈ ਦੂਜਾ ਨਹੀਂ ਹੈ।
ਹੇ ਨਾਨਕ! (ਮੈਂ) ਉਸ ਪ੍ਰਭੂ ਤੋਂ ਸਦਕੇ (ਹਾਂ), ਜੋ ਜਲ ਵਿਚ ਥਲ ਵਿਚ ਤੇ ਧਰਤੀ ਦੇ ਤਲ ਉਤੇ (ਭਾਵ, ਆਕਾਸ਼ ਵਿਚ ਮੌਜੂਦ ਹੈ) ॥੧॥
ਪ੍ਰਭੂ (ਸਭ ਕੁਝ) ਕਰਨ ਦੀ ਸਮਰੱਥਾ ਰੱਖਦਾ ਹੈ, ਤੇ (ਜੀਆਂ ਨੂੰ) ਕੰਮ ਕਰਨ ਲਈ ਪ੍ਰੇਰਨ ਜੋਗਾ ਭੀ ਹੈ,
ਓਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।
ਅੱਖ ਦੇ ਫੋਰ ਵਿਚ ਜਗਤ ਨੂੰ ਪੈਦਾ ਕਰ ਕੇ ਨਾਸ ਭੀ ਕਰਨ ਵਾਲਾ ਹੈ,
(ਉਸ ਦੀ ਤਾਕਤ) ਦਾ ਕੋਈ ਹੱਦ-ਬੰਨਾ ਨਹੀਂ ਹੈ।
(ਸ੍ਰਿਸ਼ਟੀ ਨੂੰ ਆਪਣੇ) ਹੁਕਮ ਵਿਚ ਪੈਦਾ ਕਰ ਕੇ ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ,
(ਜਗਤ ਉਸ ਦੇ) ਹੁਕਮ ਵਿਚ ਪੈਦਾ ਹੁੰਦਾ ਹੈ ਤੇ ਹੁਕਮ ਵਿਚ ਲੀਨ ਹੋ ਜਾਂਦਾ ਹੈ।
ਉੱਚੇ ਤੇ ਨੀਵੇਂ ਬੰਦਿਆਂ ਦੀ ਵਰਤੋਂ ਭੀ ਉਸ ਦੇ ਹੁਕਮ ਵਿਚ ਹੀ ਹੈ,
ਅਨੇਕਾਂ ਕਿਸਮਾਂ ਦੇ ਖੇਡ-ਤਮਾਸ਼ੇ ਉਸ ਦੇ ਹੁਕਮ ਵਿਚ ਹੋ ਰਹੇ ਹਨ।
ਆਪਣੀ ਬਜ਼ੁਰਗੀ (ਦੇ ਕੰਮ) ਕਰ ਕਰ ਕੇ ਆਪ ਹੀ ਵੇਖ ਰਿਹਾ ਹੈ।
ਹੇ ਨਾਨਕ! ਪ੍ਰਭੂ ਸਭ ਜੀਵਾਂ ਵਿਚ ਵਿਆਪਕ ਹੈ ॥੧॥
ਜੇ ਪ੍ਰਭੂ ਨੂੰ ਚੰਗੀ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਕ ਅਵਸਥਾ ਦੇਂਦਾ ਹੈ,
ਅਤੇ ਪੱਥਰ (-ਦਿਲਾਂ) ਨੂੰ ਭੀ ਤਾਰ ਲੈਂਦਾ ਹੈ।
ਜੇ ਪ੍ਰਭੂ ਚਾਹੇ ਤਾਂ ਸੁਆਸਾਂ ਤੋਂ ਬਿਨਾ ਭੀ ਪ੍ਰਾਣੀ ਨੂੰ (ਮੌਤ ਤੋਂ) ਬਚਾ ਰੱਖਦਾ ਹੈ,
ਉਸ ਦੀ ਮੇਹਰ ਹੋਵੇ ਤਾਂ ਜੀਵ ਪ੍ਰਭੂ ਦੇ ਗੁਣ ਗਾਉਂਦਾ ਹੈ।
ਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਗਿਰੇ ਹੋਏ ਚਲਨ ਵਾਲਿਆਂ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ;
ਜੋ ਕੁਝ ਕਰਦਾ ਹੈ, ਆਪਣੀ ਸਲਾਹ ਅਨੁਸਾਰ ਕਰਦਾ ਹੈ।
ਪ੍ਰਭੂ ਆਪ ਹੀ ਲੋਕ ਪਰਲੋਕ ਦਾ ਮਾਲਕ ਹੈ,
ਉਹ ਸਭ ਦੇ ਦਿਲ ਦੀ ਜਾਣਨ ਵਾਲਾ ਆਪ ਜਗਤ-ਖੇਡ ਖੇਡਦਾ ਹੈ ਤੇ (ਇਸ ਨੂੰ ਵੇਖ ਕੇ) ਖ਼ੁਸ਼ ਹੁੰਦਾ ਹੈ।
ਜੋ ਉਸ ਨੂੰ ਚੰਗਾ ਲੱਗਦਾ ਹੈ ਉਹੀ ਕੰਮ ਕਰਦਾ ਹੈ।
ਹੇ ਨਾਨਕ! (ਉਸ ਵਰਗਾ) ਕੋਈ ਹੋਰ ਨਹੀਂ ਦਿੱਸਦਾ ॥੨॥
ਦੱਸੋ, ਮਨੁੱਖ ਪਾਸੋਂ (ਆਪਣੇ ਆਪ) ਕੇਹੜਾ ਕੰਮ ਹੋ ਸਕਦਾ ਹੈ?
ਜੋ ਪ੍ਰਭੂ ਨੂੰ ਚੰਗਾ ਲੱਗਦਾ ਹੈ, ਉਹੀ (ਜੀਵ ਪਾਸੋਂ) ਕਰਾਉਂਦਾ ਹੈ।
ਇਸ (ਮਨੁੱਖ) ਦੇ ਵੱਸ ਹੋਵੇ ਤਾਂ ਹਰੇਕ ਚੀਜ਼ ਸਾਂਭ ਲਏ,
(ਪਰ) ਪ੍ਰਭੂ ਉਹੀ ਕੁਝ ਕਰਦਾ ਹੈ ਜੋ ਉਸ ਨੂੰ ਭਾਉਂਦਾ ਹੈ।
ਮੂਰਖਤਾ ਦੇ ਕਾਰਣ ਮਨੁੱਖ ਮਾਇਆ ਵਿਚ ਰੁੱਝ ਜਾਂਦਾ ਹੈ,
ਜੇ ਸਮਝ ਵਾਲਾ ਹੋਵੇ ਤਾਂ ਆਪਣੇ ਆਪ (ਇਸ ਤੋਂ) ਬਚਿਆ ਰਹੇ;
(ਪਰ ਇਸ ਦਾ ਮਨ) ਭੁਲੇਖੇ ਵਿਚ ਭੁੱਲਾ ਹੋਇਆ (ਮਾਇਆ ਦੀ ਖ਼ਾਤਿਰ) ਦਸੀਂ ਪਾਸੀਂ ਦੌੜਦਾ ਹੈ,
ਅੱਖ ਦੇ ਫੋਰ ਵਿਚ ਚਹੁੰ ਕੂਟਾਂ ਵਿਚ ਭੱਜ ਦੌੜ ਆਉਂਦਾ ਹੈ।
(ਪ੍ਰਭੂ) ਮੇਹਰ ਕਰ ਕੇ ਜਿਸ ਜਿਸ ਮਨੁੱਖ ਨੂੰ ਆਪਣੀ ਭਗਤੀ ਬਖ਼ਸ਼ਦਾ ਹੈ,
ਹੇ ਨਾਨਕ! ਉਹ ਮਨੁੱਖ ਨਾਮ ਵਿਚ ਟਿਕੇ ਰਹਿੰਦੇ ਹਨ ॥੩॥
ਖਿਣ ਵਿਚ ਪ੍ਰਭੂ ਕੀੜੇ (ਵਰਗੇ) ਨੀਵੇਂ (ਮਨੁੱਖ) ਨੂੰ ਰਾਜ ਦੇ ਦੇਂਦਾ ਹੈ,
ਪ੍ਰਭੂ ਗ਼ਰੀਬਾਂ ਤੇ ਮੇਹਰ ਕਰਨ ਵਾਲਾ ਹੈ।
ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿੱਸ ਆਉਂਦਾ,
ਉਸ ਨੂੰ ਪਲਕ ਵਿਚ ਦਸੀਂ ਪਾਸੀਂ ਉੱਘਾ ਕਰ ਦੇਂਦਾ ਹੈ।
ਜਿਸ ਮਨੁੱਖ ਤੇ ਜਗਤ ਦਾ ਮਾਲਕ ਪ੍ਰਭੂ ਆਪਣੀ ਬਖ਼ਸ਼ਸ਼ ਕਰਦਾ ਹੈ;
ਉਸ ਦਾ (ਕਰਮਾਂ ਦਾ) ਲੇਖਾ ਨਹੀਂ ਗਿਣਦਾ।
ਇਹ ਜਿੰਦ ਤੇ ਸਰੀਰ ਸਭ ਉਸ ਪ੍ਰਭੂ ਦੀ ਦਿੱਤੀ ਹੋਈ ਪੂੰਜੀ ਹੈ,
ਹਰੇਕ ਸਰੀਰ ਵਿਚ ਵਿਆਪਕ ਪ੍ਰਭੂ ਦਾ ਹੀ ਜਲਵਾ ਹੈ।
ਇਹ (ਜਗਤ-) ਰਚਨਾ ਉਸ ਨੇ ਆਪ ਰਚੀ ਹੈ।
ਹੇ ਨਾਨਕ! ਆਪਣੀ (ਇਸ) ਬਜ਼ੁਰਗੀ ਨੂੰ ਆਪ ਵੇਖ ਕੇ ਖ਼ੁਸ਼ ਹੋ ਰਿਹਾ ਹੈ ॥੪॥
ਇਸ (ਜੀਵ) ਦੀ ਤਾਕਤ ਇਸ ਦੇ ਆਪਣੇ ਹੱਥ ਨਹੀਂ ਹੈ,
ਸਭ ਜੀਵਾਂ ਦਾ ਮਾਲਕ ਪ੍ਰਭੂ ਆਪ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ।
ਵਿਚਾਰਾ ਜੀਵ ਪ੍ਰਭੂ ਦੇ ਹੁਕਮ ਵਿਚ ਹੀ ਤੁਰਨ ਵਾਲਾ ਹੈ,
(ਕਿਉਂਕਿ) ਹੁੰਦਾ ਓਹੀ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ।
(ਪ੍ਰਭੂ ਆਪ) ਕਦੇ ਉੱਚਿਆਂ ਵਿਚ ਕਦੇ ਨੀਵਿਆਂ ਵਿਚ ਪ੍ਰਗਟ ਹੋ ਰਿਹਾ ਹੈ,
ਕਦੇ ਚਿੰਤਾ ਵਿਚ ਹੈ ਤੇ ਕਦੇ ਖੁਸ਼ੀ ਦੀ ਮੌਜ ਵਿਚ ਹੱਸ ਰਿਹਾ ਹੈ;
ਕਦੇ (ਦੂਜਿਆਂ ਦੀ) ਨਿੰਦਿਆ ਵਿਚਾਰਨ ਦਾ ਵਿਹਾਰ ਬਣਾਈ ਬੈਠਾ ਹੈ,
ਕਦੇ (ਖ਼ੁਸ਼ੀ ਦੇ ਕਾਰਣ) ਅਕਾਸ਼ ਵਿਚ ਉੱਚਾ (ਚੜ੍ਹਦਾ ਹੈ) (ਕਦੇ ਚਿੰਤਾ ਦੇ ਕਾਰਣ) ਪਤਾਲ ਵਿਚ (ਡਿੱਗਾ ਪਿਆ ਹੈ);
ਕਦੇ ਆਪ ਹੀ ਰੱਬੀ ਵਿਚਾਰ ਦਾ ਮਹਰਮ ਹੈ।
ਹੇ ਨਾਨਕ! ਜੀਵਾਂ ਨੂੰ ਆਪਣੇ ਵਿਚ ਮੇਲਣ ਵਾਲਾ ਆਪ ਹੀ ਹੈ ॥੫॥
(ਪ੍ਰਭੂ ਜੀਵਾਂ ਵਿਚ ਵਿਆਪਕ ਹੋ ਕੇ) ਕਦੇ ਕਈ ਕਿਸਮਾਂ ਦੇ ਨਾਚ ਕਰ ਰਿਹਾ ਹੈ,
ਕਦੇ ਦਿਨੇ ਰਾਤ ਸੁੱਤਾ ਰਹਿੰਦਾ ਹੈ।
ਕਦੇ ਕ੍ਰੋਧ (ਵਿਚ ਆ ਕੇ) ਬੜਾ ਡਰਾਉਣਾ (ਲੱਗਦਾ ਹੈ),
ਕਦੇ ਜੀਵਾਂ ਦੇ ਚਰਨਾਂ ਦੀ ਧੂੜ (ਬਣਿਆ ਰਹਿੰਦਾ ਹੈ);
ਕਦੇ ਵੱਡਾ ਰਾਜਾ ਬਣ ਬੈਠਦਾ ਹੈ,
ਕਦੇ ਇਕ ਨੀਵੀਂ ਜਾਤਿ ਦੇ ਮੰਗਤੇ ਦਾ ਸਾਂਗ (ਬਣਾ ਰੱਖਿਆ ਹੈ);
ਕਦੇ ਆਪਣੀ ਬਦਨਾਮੀ ਕਰਾ ਰਿਹਾ ਹੈ,
ਕਦੇ ਚੰਗਾ ਅਖਵਾ ਰਿਹਾ ਹੈ;
ਜੀਵ ਉਸੇ ਤਰ੍ਹਾਂ ਜੀਵਨ ਬਿਤੀਤ ਕਰਦਾ ਹੈ ਜਿਵੇਂ ਪ੍ਰਭੂ ਕਰਾਉਂਦਾ ਹੈ।
ਹੇ ਨਾਨਕ! (ਕੋਈ ਵਿਰਲਾ ਮਨੁੱਖ) ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਸਿਮਰਦਾ ਹੈ ॥੬॥
(ਸਰਬ-ਵਿਆਪੀ ਪ੍ਰਭੂ) ਕਦੇ ਪੰਡਤ ਬਣ ਕੇ (ਦੂਜਿਆਂ ਨੂੰ) ਉਪਦੇਸ਼ ਕਰ ਰਿਹਾ ਹੈ,
ਕਦੇ ਮੋਨੀ ਸਾਧੂ ਹੋ ਕੇ ਸਮਾਧੀ ਲਾਈ ਬੈਠਾ ਹੈ;
ਕਦੇ ਤੀਰਥਾਂ ਦੇ ਕਿਨਾਰੇ ਇਸ਼ਨਾਨ ਕਰ ਰਿਹਾ ਹੈ,
ਕਦੇ ਸਿੱਧ ਤੇ ਸਾਧਿਕ (ਦੇ ਰੂਪ ਵਿਚ) ਮੂੰਹੋਂ ਗਿਆਨ ਦੀਆਂ ਗੱਲਾਂ ਕਰਦਾ ਹੈ;
ਕਦੇ ਕੀੜੇ ਹਾਥੀ ਭੰਬਟ (ਆਦਿਕ) ਜੀਵ ਬਣਿਆ ਹੋਇਆ ਹੈ,
ਅਤੇ (ਆਪਣਾ ਹੀ) ਭਵਾਇਆ ਹੋਇਆ ਕਈ ਜੂਨਾਂ ਵਿਚ ਭਉਂ ਰਿਹਾ ਹੈ;
ਬਹੁ-ਰੂਪੀਏ ਵਾਂਗ ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ,
ਜਿਉਂ ਪ੍ਰਭੂ ਨੂੰ ਭਾਉਂਦਾ ਹੈ ਤਿਵੇਂ (ਜੀਵਾਂ ਨੂੰ) ਨਚਾਉਂਦਾ ਹੈ।
ਉਹੀ ਹੁੰਦਾ ਹੈ ਜੋ ਉਸ (ਮਾਲਕ) ਨੂੰ ਚੰਗਾ ਲੱਗਦਾ ਹੈ।
ਹੇ ਨਾਨਕ! (ਉਸ ਵਰਗਾ) ਕੋਈ ਹੋਰ ਦੂਜਾ ਨਹੀਂ ਹੈ ॥੭॥
(ਜਦੋਂ) ਕਦੇ (ਪ੍ਰਭੂ ਦੀ ਅੰਸ਼) ਇਹ ਜੀਵ ਸਤਸੰਗਿ ਵਿਚ ਅੱਪੜਦਾ ਹੈ,
ਤਾਂ ਉਸ ਥਾਂ ਤੋਂ ਮੁੜ ਵਾਪਸ ਨਹੀਂ ਆਉਂਦਾ;
(ਕਿਉਂਕਿ) ਇਸ ਦੇ ਅੰਦਰ ਪ੍ਰਭੂ ਦੇ ਗਿਆਨ ਦਾ ਪਰਕਾਸ਼ ਹੋ ਜਾਂਦਾ ਹੈ,
(ਤੇ) ਉਸ (ਗਿਆਨ ਦੇ ਪਰਕਾਸ਼ ਵਾਲੀ) ਹਾਲਤ ਦਾ ਨਾਸ ਨਹੀਂ ਹੁੰਦਾ;
(ਜਿਨ੍ਹਾਂ ਮਨੁੱਖਾਂ ਦੇ) ਤਨ ਮਨ ਪ੍ਰਭੂ ਦੇ ਨਾਮ ਵਿਚ ਤੇ ਪਿਆਰ ਵਿਚ ਰੱਤੇ ਰਹਿੰਦੇ ਹਨ,
ਉਹ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ।
(ਸੋ) ਜਿਵੇਂ ਪਾਣੀ ਵਿਚ ਪਾਣੀ ਆ ਰਲਦਾ ਹੈ,
ਤਿਵੇਂ (ਸਤਸੰਗ ਵਿਚ ਟਿਕੇ ਹੋਏ ਦੀ) ਆਤਮਾ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ;
ਉਸ ਦੇ (ਜਨਮ ਮਰਨ ਦੇ) ਫੇਰੇ ਮੁੱਕ ਜਾਂਦੇ ਹਨ, (ਪ੍ਰਭੂ-ਚਰਨਾਂ ਵਿਚ) ਉਸ ਨੂੰ ਟਿਕਾਣਾ ਮਿਲ ਜਾਂਦਾ ਹੈ।
ਹੇ ਨਾਨਕ! ਪ੍ਰਭੂ ਤੋਂ ਸਦਕੇ ਜਾਈਏ ॥੮॥੧੧॥
ਸਲੋਕ।
ਕੇਵਲ ਸੁਆਮੀ ਹੀ ਕੰਮਾਂ ਦੇ ਕਰਨ ਵਾਲਾ ਹੈ। ਉਸ ਦੇ ਬਿਨਾ ਹੋਰ ਕੋਈ ਨਹੀਂ।
ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ, ਉਹ ਸੁਆਮੀ ਪਾਣੀ, ਧਰਤੀ, ਪਾਤਾਲ ਅਤੇ ਅਸਮਾਨ ਅੰਦਰ ਵਿਆਪਕ ਹੈ।
ਅਸ਼ਟਪਦੀ।
ਕੰਮਾਂ ਦੇ ਕਰਨ ਵਾਲਾ ਅਤੇ ਕਰਾਉਣ ਵਾਲਾ ਸਾਰਾ ਕੁਛ ਕਰਨ ਦੇ ਸਮਰਥ ਹੈ।
ਜਿਹੜਾ ਕੁਛ ਉਸ ਨੂੰ ਚੰਗਾ ਲਗਦਾ ਹੈ, ਉਹੀ ਹੁੰਦਾ ਹੈ।
ਇਕ ਮੁਹਤ ਵਿੱਚ ਉਹ ਬਣਾਉਣ ਅਤੇ ਢਾਉਣ ਵਾਲਾ ਹੈ।
ਉਸ ਦਾ ਕੋਈ ਅਖੀਰ ਜਾਂ ਹੱਦਬੰਨਾ ਨਹੀਂ।
ਆਪਣੇ ਫੁਰਮਾਨ ਦੁਆਰਾ ਉਸ ਨੇ ਧਰਤੀ ਨੂੰ ਅਸਥਾਪਨ ਕੀਤਾ ਹੈ ਅਤੇ ਬਿਨਾਂ ਕਿਸੇ ਆਸਰੇ ਦੇ ਇਸ ਨੂੰ ਰਖਿਆ ਹੋਇਆ ਹੈ।
ਜੋ ਕੁਛ ਉਸ ਦੇ ਅਮਰ ਦੁਆਰਾ ਉਤਪੰਨ ਹੋਇਆ ਹੈ, ਓੜਕ ਨੂੰ ਉਸਦੇ ਅਮਰ ਅੰਦਰ ਲੀਨ ਹੋ ਜਾਂਦਾ ਹੈ।
ਚੰਗੇ ਤੇ ਮੰਦੇ ਕਾਰ-ਵਿਹਾਰ ਉਸ ਦੀ ਰਜਾ ਅਨੁਸਾਰ ਹਨ।
ਉਸ ਦੇ ਫੁਰਮਾਨ ਦੁਆਰਾ ਅਨੇਕਾਂ ਰੰਗ ਅਤੇ ਵੰਨਗੀਆਂ ਦੇ ਜੀਵ ਸਾਜੇ ਜਾਂਦੇ ਹਨ।
ਰਚਨਾ ਨੂੰ ਰਚ ਕੇ ਉਹ ਆਪਣੀ ਨਿੱਜ ਦੀ ਵਿਸ਼ਾਲਤਾ ਨੂੰ ਵੇਖਦਾ ਹੈ।
ਨਾਨਕ ਵਾਹਿਗੁਰੂ ਸਾਰੀਆਂ ਵਸਤੂਆਂ ਅੰਦਰ ਵਿਆਪਕ ਹੋ ਰਿਹਾ ਹੈ।
ਜੇਕਰ ਸੁਆਮੀ ਨੂੰ ਚੰਗਾ ਲਗੇ, ਬੰਦਾ ਮੁਕਤੀ ਪਾ ਲੈਦਾ ਹੈ।
ਜੇਕਰ ਸੁਆਮੀ ਨੂੰ ਚੰਗਾ ਲਗੇ ਤਦ ਉਹ ਪੱਥਰਾਂ ਨੂੰ ਤਾਰ ਦਿੰਦਾ ਹੈ।
ਜੇਕਰ ਸੁਆਮੀ ਨੂੰ ਚੰਗਾ ਲਗੇ ਤਾਂ ਉਹ ਦੇਹਿ ਨੂੰ ਬਿਨਾਂ ਸਾਹ ਦੇ ਬਚਾਈ ਰਖਦਾ ਹੈ।
ਜੇਕਰ ਸਾਈਂ ਨੂੰ ਚੰਗਾ ਲਗੇ ਤਦ, ਬੰਦਾ ਵਾਹਿਗੁਰੂ ਦਾ ਜੱਸ ਉਚਾਰਨ ਕਰਦਾ ਹੈ।
ਜੇਕਰ ਸਾਈਂ ਨੂੰ ਚੰਗਾ ਲੱਗੇ ਤਦ ਉਹ ਪਾਪੀਆਂ ਨੂੰ ਤਾਰ ਦਿੰਦਾ ਹੈ।
ਠਾਕੁਰ ਆਪੇ ਕਰਦਾ ਹੈ ਅਤੇ ਆਪੇ ਹੀ ਸੋਚਦਾ ਸਮਝਦਾ ਹੈ।
ਉਹ ਖੁਦ ਦੋਨਾ ਕਿਨਾਰਿਆਂ (ਜਹਾਨਾ) ਦਾ ਸਾਹਿਬ ਹੈ।
ਦਿਲਾਂ ਦੀਆਂ ਜਾਨਣਹਾਰ ਖੇਡਦਾ ਅਤੇ ਖੁਸ਼ ਹੁੰਦਾ ਹੈ।
ਉਹ ਬੰਦੇ ਪਾਸੋਂ ਉਹ ਕੰਮ ਕਰਵਾਉਂਦਾ ਹੈ ਜਿਹੜਾ ਉਸ ਨੂੰ ਭਾਉਂਦਾ ਹੈ।
ਨਾਨਕ ਨੂੰ ਉਸ ਦੇ ਬਾਝੋਂ ਹੋਰ ਕੋਈ ਨਹੀਂ ਦਿਸਦਾ।
ਦੱਸੋ! ਆਦਮੀ ਪਾਸੋਂ ਕੀ ਹੋ ਸਕਦਾ ਹੈ?
ਜਿਹੜਾ ਕੁਛ ਉਸ ਨੂੰ ਭਾਉਂਦਾ ਹੈ, ਉਹ ਓਹੀ ਕੁਛ ਕਰਵਾਉਂਦਾ ਹੈ।
ਜੇਕਰ ਇਹ ਪ੍ਰਾਣੀ ਦੇ ਹੱਥ ਵਿੱਚ ਹੁੰਦਾ ਤਾਂ ਉਹ ਹਰ ਸ਼ੈ ਲੈ ਲੈਂਦਾ।
ਜਿਹੜਾ ਕੁਝ ਉਸ ਨੂੰ ਚੰਗਾ ਲਗਦਾ ਉਹ ਉਹੀ ਕੁਝ ਕਰਦਾ।
ਸਮਝ ਨਾਂ ਹੋਣ ਕਰਕੇ ਬੰਦਾ ਪਾਪ ਅੰਦਰ ਖੱਚਤ ਹੁੰਦਾ ਹੈ।
ਜੇਕਰ ਉਹ (ਹਰੀ ਨੂੰ) ਪਛਾਣੇ, ਤਾਂ ਉਹ ਆਪਣੇ ਆਪ ਨੂੰ ਬਚਾ ਲਵੇ।
ਸੰਦੇਹ ਦਾ ਬਹਿਕਾਇਆ ਹੋਇਆ ਉਸ ਦਾ ਮਨ ਦਸੀਂ ਪਾਸੀਂ ਭਟਕਦਾ ਹੈ।
ਚੋਹੀਂ ਨੁੱਕਰੀ ਚੱਕਰ ਕੱਟ ਕੇ, ਇਹ ਇਕ ਮੁਹਤ ਅੰਦਰ ਵਾਪਸ ਮੁੜ ਆਉਂਦਾ ਹੈ।
ਜਿਸ ਨੂੰ ਦਇਆ ਧਾਰ ਕੇ, ਪ੍ਰਭੂ ਆਪਣਾ ਸਿਮਰਨ ਪ੍ਰਦਾਨ ਕਰਦਾ ਹੈ,
ਹੇ ਨਾਨਕ, ਉਹ ਪੁਰਸ਼ ਨਾਮ ਅੰਦਰ ਲੀਨ ਹੋ ਜਾਂਦਾ ਹੈ।
ਇਕ ਮੁਹਤ ਵਿੱਚ ਉਹ ਇਕ ਨੀਵੇਂ ਕੀੜੇ ਨੂੰ ਰਾਜਾ ਬਣਾ ਸਕਦਾ ਹੈ।
ਪਰਮ-ਪ੍ਰਭੂ ਮਸਕੀਨਾਂ ਨੂੰ ਮਾਣ ਬਖਸ਼ਣ ਵਾਲਾ ਹੈ।
ਜੋ ਮੁਲੋਂ ਹੀ ਕਿਸੇ ਦੀ ਨਿਗ੍ਹਾ ਨਹੀਂ ਚੜ੍ਹਦਾ,
ਸੁਆਮੀ, ਝਟਪਟ ਹੀ ਉਸ ਨੂੰ ਦਸੀਂ ਪਾਸੀਂ ਪਰਸਿਧ ਕਰ ਸਕਦਾ ਹੈ।
ਜਿਸ ਉਤੇ ਉਹ ਆਪਣੀ ਮਿਹਰ ਧਾਰਦਾ ਹੈ,
ਸ੍ਰਿਸ਼ਟੀ ਦਾ ਸੁਆਮੀ ਉਸ ਦਾ ਹਿਸਾਬ ਕਿਤਾਬ ਨਹੀਂ ਗਿਣਦਾ।
ਜਿੰਦੜੀ ਅਤੇ ਦੇਹਿ ਸਭ ਉਸੇ ਦੀ ਪੂੰਜੀ ਹਨ।
ਹਰ ਦਿਲ ਨੂੰ ਮੁਕੰਮਲ ਮਾਲਕ ਰੋਸ਼ਨ ਕਰਦਾ ਹੈ।
ਆਪਣੀ ਨਿੱਜ ਦੀ ਬਣਤਰ, ਉਸ ਨੇ ਖੁਦ ਹੀ ਬਣਾਈ ਹੈ।
ਨਾਨਕ ਉਸ ਦੀ ਮਹਾਨਤਾ ਨੂੰ ਵੇਖ ਕੇ ਜੀਊਦਾ ਹੈ।
ਇਸ ਪ੍ਰਾਣੀ ਦੀ ਤਾਕਤ ਇਸ ਦੇ ਆਪਣੇ ਹੱਥ ਵਿੱਚ ਨਹੀਂ।
ਹੇਤੂਆਂ ਦਾ ਹੇਤੂ ਸਾਰਿਆਂ ਦਾ ਸੁਆਮੀ ਹੈ।
ਨਿਹੱਥਲ ਪ੍ਰਾਣੀ ਸੁਆਮੀ ਦੇ ਫੁਰਮਾਨ ਦੇ ਤਾਬੇ ਹੈ।
ਜੋ ਕੁਛ ਉਸ ਨੂੰ ਭਾਉਂਦਾ ਹੈ, ਆਖਰਕਾਰ, ਉਹੀ ਹੁੰਦਾ ਹੈ।
ਕਦੇ ਆਦਮੀ ਉਚਤਾ ਅਤੇ ਕਦੇ ਨੀਚਤਾ ਅੰਦਰ ਵਸਦਾ ਹੈ।
ਕਦੇ ਉਹ ਗਮੀਂ ਨਾਲ ਦੁਖਾਂਤ ਹੁੰਦਾ ਹੈ ਅਤੇ ਕਦੇ ਖੁਸ਼ੀ ਤੇ ਪਰਸੰਨਤਾ ਨਾਲ ਹੱਸਦਾ ਹੈ।
ਕਦੇ ਕਲੰਕ ਲਾਉਣ ਤੇ ਚਿੰਤਾ ਫਿਕਰ ਉਸ ਦਾ ਪੇਸ਼ਾ ਹੁੰਦੇ ਹਨ।
ਕਦੇ ਉਹ ਉਤੇ ਅਸਮਾਨ ਵਿੱਚ ਹੁੰਦਾ ਹੈ ਅਤੇ ਕਦੇ ਹੇਠਾਂ ਪਾਤਾਲ ਵਿੱਚ।
ਕਦੇ ਉਹ ਪ੍ਰਭੂ ਦੀ ਗਿਆਤ ਦਾ ਜਾਣੂ ਹੁੰਦਾ ਹੈ।
ਨਾਨਕ ਸੁਆਮੀ ਬੰਦੇ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ।
ਕਦੇ ਆਦਮੀ ਅਨੇਕਾਂ ਤ੍ਰੀਕਿਆਂ ਨਾਲ ਨੱਚਦਾ ਹੈ।
ਕਦੇ ਉਹ ਦਿਨ ਰਾਤ ਸੁੱਤਾ ਰਹਿੰਦਾ ਹੈ।
ਕਦੇ ਉਹ ਆਪਣੇ ਜਬਰਦਸਤ ਗੁੱਸੇ ਵਿੱਚ ਭਿਆਨਕ ਹੁੰਦਾ ਹੈ।
ਕਦੇ ਉਹ ਸਾਰਿਆਂ ਬੰਦਿਆਂ ਦੇ ਪੈਰਾਂ ਦੀ ਧੂੜ ਹੁੰਦਾ ਹੈ।
ਕਦੇ ਉਹ ਵੱਡਾ ਪਾਤਸ਼ਾਹ ਹੋ ਬੈਠਦਾ ਹੈ।
ਕਦੇ ਉਹ ਨੀਵੇਂ ਮੰਗਤੇ ਦੀ ਪੁਸ਼ਾਕ ਪਾ ਲੈਦਾ ਹੈ।
ਕਦੇ ਉਹ ਬਦਨਾਮੀ ਅੰਦਰ ਆ ਜਾਂਦਾ ਹੈ।
ਕਦੇ ਉਹ ਪਰਮ ਚੰਗਾ ਆਖਿਆ ਜਾਂਦਾ ਹੈ।
ਜਿਸ ਤਰ੍ਹਾਂ ਸੁਆਮੀ ਉਸ ਨੂੰ ਰੱਖਦਾ ਹੈ, ਉਸੇ ਤਰ੍ਹਾਂ ਹੀ ਉਹ ਰਹਿੰਦਾ ਹੈ।
ਗੁਰਾਂ ਦੀ ਰਹਿਮਤ ਸਦਕਾ, ਨਾਨਕ ਸੱਚ ਆਖਦਾ ਹੈ।
ਕਦੇ ਬੰਦਾ ਬਤੌਰ ਵਿੱਦਵਾਨ ਦੇ ਲੈਕਚਰ ਦਿੰਦਾ ਹੈ।
ਕਦੇ ਉਹ ਚੁੱਪ ਕੀਤੇ ਸਾਧੂ ਵਜੋਂ ਬਿਰਤੀ ਜੋੜਦਾ ਹੈ।
ਕਦੇ ਉਹ ਯਾਤ੍ਰਾਂ ਅਸਥਾਨਾ ਦੇ ਕਿਨਾਰਿਆਂ ਉਤੇ ਨ੍ਹਾਉਂਦਾ ਹੈ।
ਕਦੇ ਉਹ ਕਰਾਮਾਤੀ ਬੰਦੇ ਅਤੇ ਅਭਿਆਸੀ ਦੇ ਤੌਰ ਤੇ ਆਪਣੇ ਮੂੰਹੋਂ ਰੱਬੀ ਭਜਨ ਪ੍ਰਚਾਰਦਾ ਹੈ।
ਕਦੇ ਆਦਮੀ ਕੀੜਾ, ਹਾਥੀ ਜਾ ਪਰਵਾਨਾ ਹੁੰਦਾ ਹੈ,
ਅਤੇ ਅਨੇਕਾਂ ਜੂਨੀਆਂ ਅੰਦਰ ਲਗਾਤਾਰ ਭਟਕਦਾ ਹੈ।
ਬਹੂ-ਰੂਪੀਏ ਵਾਂਗ ਉਹ ਘਣੇਰੇ ਸਰੂਪ ਧਾਰਨ ਕਰਦਾ ਹੋਇਆ ਦਿਸਦਾ ਹੈ।
ਜਿਸ ਤਰ੍ਹਾਂ ਸੁਆਮੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਹੀ ਉਹ ਬੰਦੇ ਨੂੰ ਨਚਾਉਂਦਾ ਹੈ।
ਜਿਹੜਾ ਕੁਛ ਉਸ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ।
ਨਾਨਕ ਉਸ ਦੇ ਬਾਝੋਂ ਹੋਰ ਦੂਸਰਾ ਕੋਈ ਨਹੀਂ।
ਕਦੇ ਇਹ ਇਨਸਾਨ ਸਤਿਸੰਗਤ ਨੂੰ ਪ੍ਰਾਪਤ ਹੋ ਜਾਂਦਾ ਹੈ।
ਓਸ ਥਾਂ ਤੋਂ ਫੇਰ ਉਹ ਮੁੜ ਕੇ ਨਹੀਂ ਆਉਂਦਾ।
ਉਸ ਦੇ ਮਨ ਅੰਦਰ ਬ੍ਰਹਮ-ਗਿਆਨ ਦਾ ਚਾਨਣ ਆਉਂਦਾ ਹੈ।
ਉਹ ਟਿਕਾਣਾ ਅਬਿਨਾਸੀ ਹੈ।
ਉਸ ਦੀ ਜਿੰਦ ਤੇ ਦੇਹਿ ਇਕ ਦੇ ਨਾਮ ਦੇ ਪ੍ਰੇਮ ਨਾਲ ਰੰਗੇ ਹੋਏ ਹਨ।
ਉਹ ਹਮੇਸ਼ਾਂ ਸ਼ਰੋਮਣੀ ਸਾਹਿਬ ਦੇ ਨਾਲ ਰਹਿੰਦਾ ਹੈ।
ਜਿਸ ਤਰ੍ਹਾਂ ਪਾਣੀ ਆ ਕੇ ਪਾਣੀ ਨਾਲ ਮਿਲ ਜਾਂਦਾ ਹੈ,
ਏਸੇ ਤਰ੍ਹਾਂ ਹੀ ਉਸ ਦਾ ਨੂਰ ਪਰਮ-ਨੂਰ ਨਾਲ ਅਭੇਦ ਹੋ ਜਾਂਦਾ ਹੈ।
ਉਸ ਦਾ ਆਉਣਾ ਤੇ ਜਾਣਾ ਮੁਕ ਜਾਂਦਾ ਹੈ ਅਤੇ ਉਹ ਆਰਾਮ ਪਾ ਲੈਦਾ ਹੈ।
ਨਾਨਕ ਸੁਆਮੀ ਉਤੋਂ ਸਦੀਵ ਸਦਕੇ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.