ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥
ਹਰਿ ਨਾਮੁ ਸਲਾਹਨਿ ਸਦਾ ਸਦਾ ਵਖਰੁ ਹਰਿ ਨਾਮੁ ਅਧਾਰੁ ॥
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥੧॥
ਏ ਮਨ ਆਲਸੁ ਕਿਆ ਕਰਹਿ ਗੁਰਮੁਖਿ ਨਾਮੁ ਧਿਆਇ ॥੧॥ ਰਹਾਉ ॥
ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥
ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥
ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥੨॥
ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥
ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ ॥
ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥੩॥
ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥
ਸਿਰੀਰਾਗੁਮਹਲਾ੩॥
ਹਰਿਭਗਤਾਹਰਿਧਨੁਰਾਸਿਹੈਗੁਰਪੂਛਿਕਰਹਿਵਾਪਾਰੁ॥
ਹਰਿਨਾਮੁਸਲਾਹਨਿਸਦਾਸਦਾਵਖਰੁਹਰਿਨਾਮੁਅਧਾਰੁ॥
ਗੁਰਿਪੂਰੈਹਰਿਨਾਮੁਦ੍ਰਿੜਾਇਆਹਰਿਭਗਤਾਅਤੁਟੁਭੰਡਾਰੁ॥੧॥
ਭਾਈਰੇਇਸੁਮਨਕਉਸਮਝਾਇ॥
ਏਮਨਆਲਸੁਕਿਆਕਰਹਿਗੁਰਮੁਖਿਨਾਮੁਧਿਆਇ॥੧॥ਰਹਾਉ॥
ਹਰਿਭਗਤਿਹਰਿਕਾਪਿਆਰੁਹੈਜੇਗੁਰਮੁਖਿਕਰੇਬੀਚਾਰੁ॥
ਪਾਖੰਡਿਭਗਤਿਨਹੋਵਈਦੁਬਿਧਾਬੋਲੁਖੁਆਰੁ॥
ਸੋਜਨੁਰਲਾਇਆਨਾਰਲੈਜਿਸੁਅੰਤਰਿਬਿਬੇਕਬੀਚਾਰੁ॥੨॥
ਸੋਸੇਵਕੁਹਰਿਆਖੀਐਜੋਹਰਿਰਾਖੈਉਰਿਧਾਰਿ॥
ਮਨੁਤਨੁਸਉਪੇਆਗੈਧਰੇਹਉਮੈਵਿਚਹੁਮਾਰਿ॥
ਧਨੁਗੁਰਮੁਖਿਸੋਪਰਵਾਣੁਹੈਜਿਕਦੇਨਆਵੈਹਾਰਿ॥੩॥
ਕਰਮਿਮਿਲੈਤਾਪਾਈਐਵਿਣੁਕਰਮੈਪਾਇਆਨਜਾਇ॥
ਲਖਚਉਰਾਸੀਹਤਰਸਦੇਜਿਸੁਮੇਲੇਸੋਮਿਲੈਹਰਿਆਇ॥
ਨਾਨਕਗੁਰਮੁਖਿਹਰਿਪਾਇਆਸਦਾਹਰਿਨਾਮਿਸਮਾਇ॥੪॥੬॥੩੯॥
sirīrāg mahalā 3 .
har bhagatā har dhan rās hai gur pūsh karah vāpār .
har nām salāhan sadā sadā vakhar har nām adhār .
gur pūrai har nām drirāiā har bhagatā atut bhandār .1.
bhāī rē is man kau samajhāi .
ē man ālas kiā karah guramukh nām dhiāi .1. rahāu .
har bhagat har kā piār hai jē guramukh karē bīchār .
pākhand bhagat n hōvaī dubidhā bōl khuār .
sō jan ralāiā nā ralai jis antar bibēk bīchār .2.
sō sēvak har ākhīai jō har rākhai ur dhār .
man tan saupē āgai dharē haumai vichah mār .
dhan guramukh sō paravān hai j kadē n āvai hār .3.
karam milai tā pāīai vin karamai pāiā n jāi .
lakh chaurāsīh tarasadē jis mēlē sō milai har āi .
nānak guramukh har pāiā sadā har nām samāi .4.6.39.
Sri Rag, Third Guru.
God's Saints have the wealth and stock of God and they trade in consultation with the Guru.
They praise God's Name for ever and ever, Lord's Name is their merchandise and support.
The perfect Guru has implanted God's Name in the hearts of Lord's devotees as an inexhaustible treasure.
O Brother! instruct this mind of thine.
O my soul! why art thou indolent? Under Guru's instruction, ponder over Lord's Name. Pause.
The devotional service of God is to embrace love for God. If the pious person thinks deeply, (he shall understand this thing).
By hypocrisy Lord's adoration is not performed. The words of dualism make the man miserable.
The Man, within whose heart is discrimination and reflection, by intermingling he intermingles not (with apostates.)
He, is said to be God's attendant who keeps God clasped to His heart.
Dedicating his soul and body he places them before the Lord, and roots out ego from within himself.
Blest and acceptable is the pious person who never suffers defeat.9
If mortal becomes the recipient of His grace, then alone does he obtain (the Lord). Without His grace (He) cannot be obtained.
Eighty-four lakhs (species of lives) long for the Lord. He whom (God) unites comes and blends (with Him).
Through the Guru, Nanak has obtained God and he ever remains absorbed in God's Name.
Siree Raag, Third Mehl:
The devotees of the Lord have the Wealth and Capital of the Lord; with Guru's Advice, they carry on their trade.
They praise the Name of the Lord forever and ever. The Name of the Lord is their Merchandise and Support.
The Perfect Guru has implanted the Name of the Lord into the Lord's devotees; it is an Inexhaustible Treasure. ||1||
O Siblings of Destiny, instruct your minds in this way.
O mind, why are you so lazy? Become Gurmukh, and meditate on the Naam. ||1||Pause||
Devotion to the Lord is love for the Lord. The Gurmukh reflects deeply and contemplates.
Hypocrisy is not devotionspeaking words of duality leads only to misery.
Those humble beings who are filled with keen understanding and meditative contemplationeven though they intermingle with others, they remain distinct. ||2||
Those who keep the Lord enshrined within their hearts are said to be the servants of the Lord.
Placing mind and body in offering before the Lord, they conquer and eradicate egotism from within.
Blessed and acclaimed is that Gurmukh, who shall never be defeated. ||3||
Those who receive His Grace find Him. Without His Grace, He cannot be found.
The 8.4 million species of beings all yearn for the Lord. Those whom He unites, come to be united with the Lord.
O Nanak, the Gurmukh finds the Lord, and remains forever absorbed in the Lord's Name. ||4||6||39||
ਸਿਰੀਰਾਗੁ ਮਹਲਾ ੩ ॥
ਪ੍ਰਭੂ ਦੇ ਭਗਤਾਂ ਲਈ ਪ੍ਰਭੂ ਦਾ (ਨਾਮ ਰੂਪੀ) ਧਨ ਹੀ (ਸਚੀ) ਰਾਸਿ (ਮੂੜੀ) ਹੈ (ਅਤੇ ਉਹ) ਗੁਰੂ ਨੂੰ ਪੁਛ ਕੇ (ਨਾਮ ਦਾ) ਵਪਾਰ ਕਰਦੇ ਹਨ।
(ਉਹ) ਪਰਮਾਤਮਾ ਦੇ ਨਾਮ ਨੂੰ ਸਦਾ ਹੀ ਸਲਾਹੁੰਦੇ ਰਹਿੰਦੇ ਹਨ (ਕਿਉਂਕਿ ਉਨ੍ਹਾਂ ਦਾ) ਸੌਦਾ ਹਰੀ ਨਾਮ ਹੀ ਹੈ (ਜਿਸ ਦਾ ਕਿ ਉਨ੍ਹਾਂ ਨੂੰ) ਆਸਰਾ ਹੈ।
ਪੂਰੇ ਗੁਰੂ ਨੇ (ਉਨ੍ਹਾਂ ਦੇ ਹਿਰਦੇ ਵਿਚ) ਹਰੀ ਨਾਮ ਦ੍ਰਿੜ ਕਰਵਾਇਆ ਹੈ (ਇਸ ਲਈ ਨਾਮ ਹੀ) ਭਗਤਾਂ ਦਾ ਕਦੇ ਨ ਖਤਮ ਹੋਣ ਵਾਲਾ ਖ਼ਜ਼ਾਨਾ ਹੈ।੧।
ਹੇ ਭਾਈ ! (ਤੂੰ ਵੀ ਆਪਣੇ) ਇਸ ਮਨ ਨੂੰ ਸਮਝਾਅ ਕਿ ਹੇ ਮਨ !
ਹੇ ਮਨ ! (ਤੂੰ) ਆਲਸ ਕਿਉਂ ਕਰਦਾ ਹੈਂ, ਗੁਰੂ ਅਨੁਸਾਰੀ ਹੋ ਕੇ ਹਰੀ-ਨਾਮ ਨੂੰ ਸਿਮਰ।੧।ਰਹਾਉ।
ਜੇ ਗੁਰੂ (ਦੀ ਸਿਖਿਆ) ਦੁਆਰਾ (ਕੋਈ ਮਨੁੱਖ) ਇਹ ਵੀਚਾਰ ਕਰੇ (ਕਿ ਹਰੀ ਦੀ ਭਗਤੀ ਕੀ ਹੈ? ਤਾਂ ਉਸ ਦਾ ਉਤਰ ਇਹ ਹੈ ਕਿ) ਪ੍ਰਭੂ ਦੀ ਭਗਤੀ, ਪ੍ਰਭੂ ਦਾ (ਪ੍ਰੇਮ) ਪਿਆਰ ਹੈ (ਭਾਵ ਪ੍ਰਭੂ ਦੇ ਚਰਨਾ ਨਾਲ ਤਨੋ ਮਨੋ ਪਿਆਰ ਕਰਨਾ ਹੀ ਪ੍ਰਭੂ-ਭਗਤੀ ਹੈ)।
(ਹੋਰ) ਪਾਖੰਡ (ਵਾਲੇ ਕਰਮਾਂ) ਨਾਲ (ਪ੍ਰਭੂ ਦੀ) ਭਗਤਿ ਨਹੀਂ ਹੋ ਸਕਦੀ (ਕਿਉਂਕਿ ਪਾਖੰਡ ਅਥਵਾ) ਦੁਬਿਧਾ ਵਾਲੇ ਬੋਲ (ਬੋਲਣ ਵਾਲਾ ਸਦਾ) ਖ਼ੁਆਰ (ਹੁੰਦਾ ਹੈ)।
ਜਿਸ (ਮਨੁੱਖ ਦੇ ਹਿਰਦੇ) ਅੰਦਰ ਗਿਆਨ ਵੀਚਾਰ ਹੁੰਦਾ ਹੈ, ਉਹ (ਪ੍ਰਭੂ ਦਾ) ਦਾਸ (ਕਿਸੇ ਵਿਚ) ਰਲਾਇਆਂ ਵੀ ਨਹੀਂ ਰਲ ਸਕਦਾ (ਭਾਵ ਉਸ ਦੀ ਰਹਿਣੀ ਬਹਿਣੀ, ਬੋਲਚਾਲ ਆਦਿ ਪਾਖੰਡੀਆਂ ਨਾਲੋਂ ਵੱਖਰੀ ਹੁੰਦੀ ਹੈ)।੨।
ਓਹੀ (ਮਨੁੱਖ) ਹਰੀ ਦਾ ਸੇਵਕ ਆਖਿਆ ਜਾ ਸਕਦਾ ਹੈ ਜਿਹੜਾ ਹਰੀ-ਪਰਮਾਤਮਤ ਨੂੰ ਹਿਰਦੇ ਵਿਚ ਵਸਾ ਕੇ ਰਖਦਾ ਹੈ
(ਅਤੇ) ਮੈਂ-ਮੇਰੀ ਨੂੰ ਮਾਰ ਕੇ (ਆਪਣਾ) ਮਨ ਅਤੇ ਤਨ (ਪ੍ਰਭੂ ਦੇ) ਅੱਗੇ ਸਮਰਪਣ ਕਰ ਦਿੰਦਾ ਹੈ।
ਗੁਰੂ-ਅਨੁਸਾਰੀ (ਮਨੁੱਖ) ਧੰਨਤਾਯੋਗ ਅਤੇ ਪ੍ਰਮਾਣੀਕ ਹੈ ਜਿਹੜਾ ਕਦੇ ਵੀ (ਮਨੁੱਖਾ ਜਨਮ ਦੀ ਬਾਜ਼ੀ) ਹਾਰ ਕੇ ਨਹੀਂ ਆਉਂਦਾ।੩।
(ਪ੍ਰਭੂ ਆਪਣੀ) ਬਖਸ਼ਿਸ਼ ਦੁਆਰਾ (ਕਿਸੇ ਜੀਵ ਨੂੰ) ਮਿਲੇ ਤਾਂ ਹੀ (ਉਸ ਨੂੰ) ਪ੍ਰਾਪਤ ਕੀਤਾ ਜਾ ਸਕਦਾ ਹੈ,
ਬਿਨਾਂ ਮਿਹਰ ਤੋਂ (ਉਹ ਕਦੇ) ਨਹੀਂ ਪਾਇਆ ਜਾ ਸਕਦਾ। ਚੌਰਾਸੀ ਲੱਖ (ਜੀਅ-ਜੋਨਿ ਸਭ ਉਸ ਦੇ ਮਿਲਣ ਨੂੰ) ਤਰਸ ਰਹੇ ਹਨ (ਪਰ) ਜਿਸ (ਮਨੁੱਖ) ਨੂੰ (ਉਹ ਆਪਣੇ ਨਾਲ) ਮੇਲਣਾ ਚਾਹੇ ਉਹੀ (ਉਸ ਨੂੰ) ਆ ਕੇ ਮਿਲਦਾ ਹੈ।
ਨਾਨਕ (ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਜਿਨ੍ਹਾਂ ਨੇ) ਗੁਰੂ ਦੁਆਰਾ ਪ੍ਰਭੂ ਦਾ ਮੇਲ ਪ੍ਰਾਪਤ ਕੀਤਾ ਹੈ (ਉਹ) ਹਰ ਸਮੇਂ ਹੀ ਹਰਿ ਨਾਮ ਵਿਚ ਲੀਨ ਰਹਿੰਦੇ ਹਨ।੪।੬।੩੯।
ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ ਪਾਸ ਪਰਮਾਤਮਾ ਦਾ ਨਾਮ ਹੀ ਧਨ ਹੈ ਨਾਮ ਹੀ ਸਰਮਾਇਆ ਹੈ, ਉਹ ਆਪਣੇ ਗੁਰੂ ਦੀ ਸਿੱਖਿਆ ਲੈ ਕੇ (ਨਾਮ ਦਾ ਹੀ) ਵਣਜ ਕਰਦੇ ਹਨ।
ਭਗਤ-ਜਨ ਸਦਾ ਪਰਮਾਤਮਾ ਦਾ ਨਾਮ ਸਲਾਹੁੰਦੇ ਹਨ, ਪਰਮਾਤਮਾ ਦਾ ਨਾਮ-ਵੱਖਰ ਹੀ ਉਹਨਾਂ ਦੇ ਜੀਵਨ ਦਾ ਆਸਰਾ ਹੈ।
ਪੂਰੇ ਸਤਿਗੁਰੂ ਨੇ ਪਰਮਾਤਮਾ ਦਾ ਨਾਮ ਉਹਨਾਂ ਦੇ ਹਿਰਦੇ ਵਿਚ ਪੱਕਾ ਕਰ ਦਿੱਤਾ ਹੈ, ਪਰਮਾਤਮਾ ਦਾ ਨਾਮ ਹੀ ਉਹਨਾਂ ਪਾਸ ਅਮੁੱਕ ਖ਼ਜ਼ਾਨਾ ਹੈ ॥੧॥
ਹੇ ਭਾਈ! (ਆਪਣੇ) ਇਸ ਮਨ ਨੂੰ ਸਮਝਾ (ਤੇ ਆਖ-)
ਹੇ ਮਨ! ਕਿਉਂ ਆਲਸ ਕਰਦਾ ਹੈਂ? ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਸਿਮਰ ॥੧॥ ਰਹਾਉ ॥
ਜੇ ਮਨੁੱਖ ਗੁਰੂ ਦੀ ਸਰਨ ਪੈ ਕੇ (ਗੁਰੂ ਦੀ ਦਿੱਤੀ ਸਿੱਖਿਆ ਦੀ) ਵਿਚਾਰ ਕਰਦਾ ਰਹੇ ਤਾਂ ਉਸ ਦੇ ਅੰਦਰ ਪਰਮਾਤਮਾ ਦੀ ਭਗਤੀ ਵੱਸ ਪੈਂਦੀ ਹੈ, ਪਰਮਾਤਮਾ ਦਾ ਪਿਆਰ ਟਿਕ ਜਾਂਦਾ ਹੈ।
ਪਰ ਪਖੰਡ ਕੀਤਿਆਂ ਭਗਤੀ ਨਹੀਂ ਹੋ ਸਕਦੀ, ਪਖੰਡ ਦਾ ਬੋਲ ਖ਼ੁਆਰ ਹੀ ਕਰਦਾ ਹੈ।
ਜਿਸ ਮਨੁੱਖ ਦੇ ਅੰਦਰ (ਖੋਟੇ ਖਰੇ ਦੇ) ਪਰਖਣ ਦੀ ਸੂਝ ਪੈਦਾ ਹੋ ਜਾਂਦੀ ਹੈ, ਉਹ ਮਨੁੱਖ (ਪਖੰਡੀਆਂ ਵਿਚ) ਰਲਾਇਆਂ ਰਲ ਨਹੀਂ ਸਕਦਾ ॥੨॥
ਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ।
ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹੈ।
ਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ ॥੩॥
ਪਰਮਾਤਮਾ (ਮਨੁੱਖ ਨੂੰ) ਆਪਣੀ ਮਿਹਰ ਨਾਲ ਹੀ ਮਿਲੇ ਤਾਂ ਮਿਲਦਾ ਹੈ, ਮਿਹਰ ਤੋਂ ਬਿਨਾ ਉਹ ਪ੍ਰਾਪਤ ਨਹੀਂ ਹੋ ਸਕਦਾ।
ਚੌਰਾਸੀ ਲੱਖ ਜੂਨਾਂ ਦੇ ਜੀਵ (ਪਰਮਾਤਮਾ ਨੂੰ ਮਿਲਣ ਲਈ) ਤਰਸਦੇ ਹਨ, ਪਰ ਉਹੀ ਜੀਵ ਪਰਮਾਤਮਾ ਨੂੰ ਮਿਲ ਸਕਦਾ ਹੈ ਜਿਸ ਨੂੰ ਉਹ ਆਪ (ਆਪਣੇ ਨਾਲ) ਮਿਲਾਂਦਾ ਹੈ।
ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹੀ ਪਰਮਾਤਮਾ ਨੂੰ ਲੱਭ ਲੈਂਦਾ ਹੈ, ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੪॥੬॥੩੯॥{28-29}
ਸਿਰੀ ਰਾਗ, ਤੀਜੀ ਪਾਤਸ਼ਾਹੀ।
ਵਾਹਿਗੁਰੂ ਦੇ ਸੰਤਾਂ ਦੀ ਦੌਲਤ ਤੇ ਵਖਰ ਵਾਹਿਗੁਰੂ ਹੈ ਤੇ ਗੁਰਾਂ ਦੇ ਸਲਾਹ-ਮਸ਼ਵਰੇ ਨਾਲ ਉਹ ਵਣਜ ਕਰਦੇ ਹਨ।
ਉਹ ਹਮੇਸ਼ਾਂ ਹਮੇਸ਼ਾਂ ਹੀ ਰੱਬ ਦੇ ਨਾਮ ਦੀ ਸਿਫ਼ਤ ਸ਼ਲਾਘਾ ਕਰਦੇ ਹਨ। ਪਰਮੇਸ਼ਰ ਦਾ ਨਾਮ ਉਨ੍ਹਾਂ ਦੀ ਸੁਦਾਗਰੀ ਦਾ ਮਾਲ ਤੇ ਆਸਰਾ ਹੈ।
ਪੂਰਨ ਗੁਰਾਂ ਨੇ ਸਾਈਂ ਦੇ ਸ਼ਰਧਾਲੂਆਂ ਦੇ ਦਿਲਾਂ ਅੰਦਰ ਰੱਬ ਦਾ ਨਾਮ ਅਮੁੱਕ ਖ਼ਜ਼ਾਨੇ ਵਜੋ ਪੱਕਾ ਕੀਤਾ ਹੈ।
ਹੈ ਵੀਰ! ਏਸ ਆਪਣੇ ਮਨੂਏ ਨੂੰ ਸਿੱਖ-ਮੱਤ ਦੇਹ।
ਹੇ ਮੇਰੀ ਜਿੰਦੜੀਏ! ਤੂੰ ਸੁਸਤੀ ਕਿਉਂ ਕਰਦੀ ਹੈ? ਗੁਰਾਂ ਦੇ ਉਪਦੇਸ਼ ਤਾਬੇ ਸੁਆਮੀ ਦੇ ਨਾਮ ਦਾ ਸਿਮਰਨ ਕਰ। ਠਹਿਰਾਉ।
ਵਾਹਿਗੁਰੂ ਦੀ ਅਨੁਰਾਗੀ-ਸੇਵਾ ਵਾਹਿਗੁਰੂ ਨਾਲ ਪ੍ਰੀਤ ਪਾਉਣਾ ਹੈ। ਜੇਕਰ ਪਵਿੱਤਰ ਪੁਰਸ਼ ਗਹੁ ਨਾਲ ਸੋਚੇ, (ਤਾਂ ਉਹ ਇਸ ਗੱਲ ਨੂੰ ਸਮਝ ਲਵੇਗਾ।)।
ਦੰਭ ਦੁਆਰਾ ਸਾਹਿਬ ਦੀ ਉਪਾਸ਼ਨਾ ਨਹੀਂ ਹੁੰਦੀ। ਦਵੈਤ-ਭਾਵ ਦੇ ਸ਼ਬਦ ਆਦਮੀ ਨੂੰ ਅਵਾਜਾਰ ਕਰ ਦਿੰਦੇ ਹਨ।
ਜਿਸ ਇਨਸਾਨ ਦੇ ਦਿਲ ਅੰਦਰ ਪ੍ਰਬੀਨ ਸਮਝ ਤੇ ਸੋਚ-ਵਿਚਾਰ ਹੈ, ਉਹ ਮਿਲਾਉਣ ਦੁਆਰਾ (ਅਧਰਮੀਆਂ ਨਾਲ) ਨਹੀਂ ਮਿਲਦਾ।
ਉਹ ਵਾਹਿਗੁਰੂ ਦਾ ਟਹਿਲੂਆ ਕਹਿਆ ਜਾਂਦਾ ਹੈ, ਜੋ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰਖਦਾ ਹੈ।
ਆਪਣੀ ਆਤਮਾ ਤੇ ਦੇਹ ਨੂੰ ਸਮਰਪਣ ਕਰਕੇ, ਉਹ ਉਨ੍ਹਾਂ ਨੂੰ ਸਾਹਿਬ ਦੇ ਮੂਹਰੇ ਰੱਖ ਦਿੰਦਾ ਹੈ ਅਤੇ ਆਪਣੇ ਅੰਦਰੋ ਹੰਕਾਰ ਦੀ ਜੜ੍ਹ ਪੁੱਟ ਸੁੱਟਦਾ ਹੈ।
ਮੁਬਾਰਕ ਤੇ ਮਕਬੂਲ ਹੈ ਉਹ ਪਵਿੱਤਰ ਪੁਰਸ਼ ਜੋ ਕਦਾਚਿਤ ਸ਼ਿਕਸਤ ਨਹੀਂ ਖਾਂਦਾ।
ਜੇਕਰ ਪ੍ਰਾਣੀ ਉਸ ਦੀ ਮਿਹਰ ਦਾ ਪਾਤ੍ਰ ਹੋ ਜਾਵੇ ਕੇਵਲ ਤਦ ਹੀ (ਉਹ ਪ੍ਰਭੁ) ਪਰਾਪਤ ਹੁੰਦਾ ਹੈ। ਉਸ ਦੀ ਮਿਹਰ ਦੇ ਬਗੈਰ (ਉਹ) ਪਾਇਆ ਨਹੀਂ ਜਾ ਸਕਦਾ।
ਚੁਰਾਸੀ ਲੱਖ ਜੂਨੀਆਂ ਸੁਆਮੀ ਨੂੰ ਲੋਚਦੀਆਂ ਹਨ। ਜਿਸ ਨੂੰ (ਵਾਹਿਗੁਰੂ) ਮਿਲਾਉਂਦਾ ਹੈ, ਉਹ ਆ ਕੇ (ਉਸ ਨਾਲ ਅਭੇਦ ਹੋ ਜਾਂਦਾ ਹੈ।
ਗੁਰਾਂ ਦੁਆਰਾ ਨਾਨਕ ਨੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਉਹ ਸਦੀਵ ਹੀ ਵਾਹਿਗੁਰੂ ਦੇ ਨਾਮ ਅੰਦਰ ਲੀਨ ਰਹਿੰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.