ਸਲੋਕੁ ॥
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥
ਅਸਟਪਦੀ ॥
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥
ਸਲੋਕੁ॥
ਤਜਹੁਸਿਆਨਪਸੁਰਿਜਨਹੁਸਿਮਰਹੁਹਰਿਹਰਿਰਾਇ॥
ਏਕਆਸਹਰਿਮਨਿਰਖਹੁਨਾਨਕਦੂਖੁਭਰਮੁਭਉਜਾਇ॥੧॥
ਅਸਟਪਦੀ॥
ਮਾਨੁਖਕੀਟੇਕਬ੍ਰਿਥੀਸਭਜਾਨੁ॥
ਦੇਵਨਕਉਏਕੈਭਗਵਾਨੁ॥
ਜਿਸਕੈਦੀਐਰਹੈਅਘਾਇ॥
ਬਹੁਰਿਨਤ੍ਰਿਸਨਾਲਾਗੈਆਇ॥
ਮਾਰੈਰਾਖੈਏਕੋਆਪਿ॥
ਮਾਨੁਖਕੈਕਿਛੁਨਾਹੀਹਾਥਿ॥
ਤਿਸਕਾਹੁਕਮੁਬੂਝਿਸੁਖੁਹੋਇ॥
ਤਿਸਕਾਨਾਮੁਰਖੁਕੰਠਿਪਰੋਇ॥
ਸਿਮਰਿਸਿਮਰਿਸਿਮਰਿਪ੍ਰਭੁਸੋਇ॥
ਨਾਨਕਬਿਘਨੁਨਲਾਗੈਕੋਇ॥੧॥
ਉਸਤਤਿਮਨਮਹਿਕਰਿਨਿਰੰਕਾਰ॥
ਕਰਿਮਨਮੇਰੇਸਤਿਬਿਉਹਾਰ॥
ਨਿਰਮਲਰਸਨਾਅੰਮ੍ਰਿਤੁਪੀਉ॥
ਸਦਾਸੁਹੇਲਾਕਰਿਲੇਹਿਜੀਉ॥
ਨੈਨਹੁਪੇਖੁਠਾਕੁਰਕਾਰੰਗੁ॥
ਸਾਧਸੰਗਿਬਿਨਸੈਸਭਸੰਗੁ॥
ਚਰਨਚਲਉਮਾਰਗਿਗੋਬਿੰਦ॥
ਮਿਟਹਿਪਾਪਜਪੀਐਹਰਿਬਿੰਦ॥
ਕਰਹਰਿਕਰਮਸ੍ਰਵਨਿਹਰਿਕਥਾ॥
ਹਰਿਦਰਗਹਨਾਨਕਊਜਲਮਥਾ॥੨॥
ਬਡਭਾਗੀਤੇਜਨਜਗਮਾਹਿ॥
ਸਦਾਸਦਾਹਰਿਕੇਗੁਨਗਾਹਿ॥
ਰਾਮਨਾਮਜੋਕਰਹਿਬੀਚਾਰ॥
ਸੇਧਨਵੰਤਗਨੀਸੰਸਾਰ॥
ਮਨਿਤਨਿਮੁਖਿਬੋਲਹਿਹਰਿਮੁਖੀ॥
ਸਦਾਸਦਾਜਾਨਹੁਤੇਸੁਖੀ॥
ਏਕੋਏਕੁਏਕੁਪਛਾਨੈ॥
ਇਤਉਤਕੀਓਹੁਸੋਝੀਜਾਨੈ॥
ਨਾਮਸੰਗਿਜਿਸਕਾਮਨੁਮਾਨਿਆ॥
ਨਾਨਕਤਿਨਹਿਨਿਰੰਜਨੁਜਾਨਿਆ॥੩॥
ਗੁਰਪ੍ਰਸਾਦਿਆਪਨਆਪੁਸੁਝੈ॥
ਤਿਸਕੀਜਾਨਹੁਤ੍ਰਿਸਨਾਬੁਝੈ॥
ਸਾਧਸੰਗਿਹਰਿਹਰਿਜਸੁਕਹਤ॥
ਸਰਬਰੋਗਤੇਓਹੁਹਰਿਜਨੁਰਹਤ॥
ਅਨਦਿਨੁਕੀਰਤਨੁਕੇਵਲਬਖ੍ਯਾਨੁ॥
ਗ੍ਰਿਹਸਤਮਹਿਸੋਈਨਿਰਬਾਨੁ॥
ਏਕਊਪਰਿਜਿਸੁਜਨਕੀਆਸਾ॥
ਤਿਸਕੀਕਟੀਐਜਮਕੀਫਾਸਾ॥
ਪਾਰਬ੍ਰਹਮਕੀਜਿਸੁਮਨਿਭੂਖ॥
ਨਾਨਕਤਿਸਹਿਨਲਾਗਹਿਦੂਖ॥੪॥
ਜਿਸਕਉਹਰਿਪ੍ਰਭੁਮਨਿਚਿਤਿਆਵੈ॥
ਸੋਸੰਤੁਸੁਹੇਲਾਨਹੀਡੁਲਾਵੈ॥
ਜਿਸੁਪ੍ਰਭੁਅਪੁਨਾਕਿਰਪਾਕਰੈ॥
ਸੋਸੇਵਕੁਕਹੁਕਿਸਤੇਡਰੈ॥
ਜੈਸਾਸਾਤੈਸਾਦ੍ਰਿਸਟਾਇਆ॥
ਅਪੁਨੇਕਾਰਜਮਹਿਆਪਿਸਮਾਇਆ॥
ਸੋਧਤਸੋਧਤਸੋਧਤਸੀਝਿਆ॥
ਗੁਰਪ੍ਰਸਾਦਿਤਤੁਸਭੁਬੂਝਿਆ॥
ਜਬਦੇਖਉਤਬਸਭੁਕਿਛੁਮੂਲੁ॥
ਨਾਨਕਸੋਸੂਖਮੁਸੋਈਅਸਥੂਲੁ॥੫॥
ਨਹਕਿਛੁਜਨਮੈਨਹਕਿਛੁਮਰੈ॥
ਆਪਨਚਲਿਤੁਆਪਹੀਕਰੈ॥
ਆਵਨੁਜਾਵਨੁਦ੍ਰਿਸਟਿਅਨਦ੍ਰਿਸਟਿ॥
ਆਗਿਆਕਾਰੀਧਾਰੀਸਭਸ੍ਰਿਸਟਿ॥
ਆਪੇਆਪਿਸਗਲਮਹਿਆਪਿ॥
ਅਨਿਕਜੁਗਤਿਰਚਿਥਾਪਿਉਥਾਪਿ॥
ਅਬਿਨਾਸੀਨਾਹੀਕਿਛੁਖੰਡ॥
ਧਾਰਣਧਾਰਿਰਹਿਓਬ੍ਰਹਮੰਡ॥
ਅਲਖਅਭੇਵਪੁਰਖਪਰਤਾਪ॥
ਆਪਿਜਪਾਏਤਨਾਨਕਜਾਪ॥੬॥
ਜਿਨਪ੍ਰਭੁਜਾਤਾਸੁਸੋਭਾਵੰਤ॥
ਸਗਲਸੰਸਾਰੁਉਧਰੈਤਿਨਮੰਤ॥
ਪ੍ਰਭਕੇਸੇਵਕਸਗਲਉਧਾਰਨ॥
ਪ੍ਰਭਕੇਸੇਵਕਦੂਖਬਿਸਾਰਨ॥
ਆਪੇਮੇਲਿਲਏਕਿਰਪਾਲ॥
ਗੁਰਕਾਸਬਦੁਜਪਿਭਏਨਿਹਾਲ॥
ਉਨਕੀਸੇਵਾਸੋਈਲਾਗੈ॥
ਜਿਸਨੋਕ੍ਰਿਪਾਕਰਹਿਬਡਭਾਗੈ॥
ਨਾਮੁਜਪਤਪਾਵਹਿਬਿਸ੍ਰਾਮੁ॥
ਨਾਨਕਤਿਨਪੁਰਖਕਉਊਤਮਕਰਿਮਾਨੁ॥੭॥
ਜੋਕਿਛੁਕਰੈਸੁਪ੍ਰਭਕੈਰੰਗਿ॥
ਸਦਾਸਦਾਬਸੈਹਰਿਸੰਗਿ॥
ਸਹਜਸੁਭਾਇਹੋਵੈਸੋਹੋਇ॥
ਕਰਣੈਹਾਰੁਪਛਾਣੈਸੋਇ॥
ਪ੍ਰਭਕਾਕੀਆਜਨਮੀਠਲਗਾਨਾ॥
ਜੈਸਾਸਾਤੈਸਾਦ੍ਰਿਸਟਾਨਾ॥
ਜਿਸਤੇਉਪਜੇਤਿਸੁਮਾਹਿਸਮਾਏ॥
ਓਇਸੁਖਨਿਧਾਨਉਨਹੂਬਨਿਆਏ॥
ਆਪਸਕਉਆਪਿਦੀਨੋਮਾਨੁ॥
ਨਾਨਕਪ੍ਰਭਜਨੁਏਕੋਜਾਨੁ॥੮॥੧੪॥
salōk .
tajah siānap sur janah simarah har har rāi .
ēk ās har man rakhah nānak dūkh bharam bhau jāi .1.
asatapadī .
mānukh kī tēk brithī sabh jān .
dēvan kau ēkai bhagavān .
jis kai dīai rahai aghāi .
bahur n trisanā lāgai āi .
mārai rākhai ēkō āp .
mānukh kai kish nāhī hāth .
tis kā hukam būjh sukh hōi .
tis kā nām rakh kanth parōi .
simar simar simar prabh sōi .
nānak bighan n lāgai kōi .1.
usatat man mah kar nirankār .
kar man mērē sat biuhār .
niramal rasanā anmrit pīu .
sadā suhēlā kar lēh jīu .
nainah pēkh thākur kā rang .
sādhasang binasai sabh sang .
charan chalau mārag gōbind .
mitah pāp japīai har bind .
kar har karam sravan har kathā .
har daragah nānak ūjal mathā .2.
badabhāgī tē jan jag māh .
sadā sadā har kē gun gāh .
rām nām jō karah bīchār .
sē dhanavant ganī sansār .
man tan mukh bōlah har mukhī .
sadā sadā jānah tē sukhī .
ēkō ēk ēk pashānai .
it ut kī ōh sōjhī jānai .
nām sang jis kā man māniā .
nānak tinah niranjan jāniā .3.
gur prasād āpan āp sujhai .
tis kī jānah trisanā bujhai .
sādhasang har har jas kahat .
sarab rōg tē ōh har jan rahat .
anadin kīratan kēval bakhyān .
grihasat mah sōī nirabān .
ēk ūpar jis jan kī āsā .
tis kī katīai jam kī phāsā .
pārabraham kī jis man bhūkh .
nānak tisah n lāgah dūkh .4.
jis kau har prabh man chit āvai .
sō sant suhēlā nahī dulāvai .
jis prabh apunā kirapā karai .
sō sēvak kah kis tē darai .
jaisā sā taisā drisatāiā .
apunē kāraj mah āp samāiā .
sōdhat sōdhat sōdhat sījhiā .
gur prasād tat sabh būjhiā .
jab dēkhau tab sabh kish mūl .
nānak sō sūkham sōī asathūl .5.
nah kish janamai nah kish marai .
āpan chalit āp hī karai .
āvan jāvan drisat anadrisat .
āgiākārī dhārī sabh srisat .
āpē āp sagal mah āp .
anik jugat rach thāp uthāp .
abināsī nāhī kish khand .
dhāran dhār rahiō brahamand .
alakh abhēv purakh paratāp .
āp japāē t nānak jāp .6.
jin prabh jātā s sōbhāvant .
sagal sansār udharai tin mant .
prabh kē sēvak sagal udhāran .
prabh kē sēvak dūkh bisāran .
āpē mēl laē kirapāl .
gur kā sabad jap bhaē nihāl .
un kī sēvā sōī lāgai .
jis nō kripā karah badabhāgai .
nām japat pāvah bisrām .
nānak tin purakh kau ūtam kar mān .7.
jō kish karai s prabh kai rang .
sadā sadā basai har sang .
sahaj subhāi hōvai sō hōi .
karanaihār pashānai sōi .
prabh kā kīā jan mīth lagānā .
jaisā sā taisā drisatānā .
jis tē upajē tis māh samāē .
ōi sukh nidhān unahū ban āē .
āpas kau āp dīnō mān .
nānak prabh jan ēkō jān .8.14.
Slok.
Abandon thy cleverness, O good men and remember Lord God, the king.
Treasure in thy heart thy hope in one God and thine distress, doubt and dread shall depart O Nanak.
Ashtpadi.
Know that reliance on man is all in vain.
The illustrious Lord alone is the Giver.
By whose gifts man remains satiated,
and he feels not thirst, again.
The One Lord Himself destroys and projects.
Nothing is in ma's hand.
Peace ensues from understanding His order.
String His Name and wear it around thy neck.
Remember, remember, remember that Lord,
O Nanak, thus, no obstacle shall come in thy way.
Utter the praise of the Formless One in thy heart.
My soul, practise thou the works of righteousness.
By drinking the Name Nectar thy tongue will become pure,
and thou shalt render thy soul ever comfortable.
With thine eyes see the wondrous play of the Lord.
By associating with the saints congregation, all other associations vanish.
With thy feet walk the way of the World-Lord.
By contemplating over God, even for a moment, the sins are washed off.
Perform God's service and hear God's discourse.
Like this thy countenance shall be bright in God's court, O Nanak.
Very fortunate are those persons in the world,
who ever and ever chant God's glory.
They who meditate on Lord's Name,
are accounted wealthy in the world.
Who with their soul, body and mouth repeat the Name of Supreme God,
know that they are ever and ever happy.
He who recognises the only One and the One Unique Lord,
obtains the knowledge of this world and the next one.
He whose mind is won over to the Name,
shall O Nanak know the Pure One.
Who by Guru's favour, understands his ownself,
know that his desire is quenched.
The man of God, who in the guild of saints utters Lord God's praises,
gets exempt from all the ailments.
He who night and day chants only the praise of the Lord,
remains detached in his household.
The man who pins his hope on God alone,
for him Death's noose is cut.
He in whose mind is the hunger of the Supreme Lord,
suffers no pain, O Nanak!
Who with his mind and heart remembers Lord God,
he the saint is comfortable and wavers not.
The servant unto whom his Master shows mercy,
say of whom should he be afraid?
As the Lord is so does He appear unto him.
In His creation the Master Himself is contained.
Searching searching and searching ultimately the mortal succeeds.
By Guru's grace he comes to know the whole reality.
When I look then I see God at the root of all the thing.
Nanak He Himself is minute and Himself great.
Nothing is born and nothing dies.
His plays He Himself enacts.
Coming and going visible and invisible,
and the entire world, He has made obedient to Himself.
He is all by Himself. Himself He is contained amongst all.
Employing various devices, He makes and unmaked.
He is Imperishable and nothing of Him is frangible.
He is lending support to the Universe.
Lord's glory is unapprehensible and inscrutable.
Nanak if He causes man to remember Him then does he remember Him.
They who know the Lord are glorious.
The whole world is saved by their instruction.
Lord's slave save all.
By associating with the slaves of the Lord calamity is forgotten.
The Merciful Master unites them with Himself.
By uttering the Guru's hymns they become Jubilant.
Only that man applies himself to His service,
to whom with good fortune God shows mercy.
They who utter the Name obtain rest.
Nanak deem those persons as noble.
Whatever the saint does he does for Lord's love.
For ever and aye he abides with God.
He is pleased at the occurrence of what is naturally to occur.
He recognises Him as the Creator.
Lord's doing is sweet unto His slave.
As the Lord is so He appears unto him.
He is absorbed in Him from whom he had sprung.
He is the treasure of peace. This honour becomes him alone.
To His slave God Himself has given honour.
Nanak know that the Lord and His slave are one and the same.
Shalok:
Give up your cleverness, good people remember the Lord God, your King!
Enshrine in your heart, your hopes in the One Lord. O Nanak, your pain, doubt and fear shall depart. ||1||
Ashtapadee:
Reliance on mortals is in vain know this well.
The Great Giver is the One Lord God.
By His gifts, we are satisfied,
and we suffer from thirst no longer.
The One Lord Himself destroys and also preserves.
Nothing at all is in the hands of mortal beings.
Understanding His Order, there is peace.
So take His Name, and wear it as your necklace.
Remember, remember, remember God in meditation.
O Nanak, no obstacle shall stand in your way. ||1||
Praise the Formless Lord in your mind.
O my mind, make this your true occupation.
Let your tongue become pure, drinking in the Ambrosial Nectar.
Your soul shall be forever peaceful.
With your eyes, see the wondrous play of your Lord and Master.
In the Company of the Holy, all other associations vanish.
With your feet, walk in the Way of the Lord.
Sins are washed away, chanting the Lord's Name, even for a moment.
So do the Lord's Work, and listen to the Lord's Sermon.
In the Lord's Court, O Nanak, your face shall be radiant. ||2||
Very fortunate are those humble beings in this world,
who sing the Glorious Praises of the Lord, forever and ever.
Those who dwell upon the Lord's Name,
are the most wealthy and prosperous in the world.
Those who speak of the Supreme Lord in thought, word and deed
know that they are peaceful and happy, forever and ever.
One who recognizes the One and only Lord as One,
understands this world and the next.
One whose mind accepts the Company of the Naam,
the Name of the Lord, O Nanak, knows the Immaculate Lord. ||3||
By Guru's Grace, one understands himself;
know that then, his thirst is quenched.
In the Company of the Holy, one chants the Praises of the Lord, Har, Har.
Such a devotee of the Lord is free of all disease.
Night and day, sing the Kirtan, the Praises of the One Lord.
In the midst of your household, remain balanced and unattached.
One who places his hopes in the One Lord
the noose of Death is cut away from His neck.
One whose mind hungers for the Supreme Lord God,
O Nanak, shall not suffer pain. ||4||
One who focuses his conscious mind on the Lord God
that Saint is at peace; he does not waver.
Those unto whom God has granted His Grace
who do those servants need to fear?
As God is, so does He appear;
in His Own creation, He Himself is pervading.
Searching, searching, searching, and finally, success!
By Guru's Grace, the essence of all reality is understood.
Wherever I look, there I see Him, at the root of all things.
O Nanak, He is the subtle, and He is also the manifest. ||5||
Nothing is born, and nothing dies.
He Himself stages His own drama.
Coming and going, seen and unseen,
all the world is obedient to His Will.
He Himself is AllinHimself.
In His many ways, He establishes and disestablishes.
He is Imperishable; nothing can be broken.
He lends His Support to maintain the Universe.
Unfathomable and Inscrutable is the Glory of the Lord.
As He inspires us to meditate, O Nanak, so do we meditate. ||6||
Those who know God are glorious.
The whole world is redeemed by their teachings.
God's servants redeem all.
God's servants cause sorrows to be forgotten.
The Merciful Lord unites them with Himself.
Chanting the Word of the Guru's Shabad, they become ecstatic.
He alone is committed to serve them,
upon whom God bestows His Mercy, by great good fortune.
Those who chant the Naam find their place of rest.
O Nanak, respect those persons as the most noble. ||7||
Whatever you do, do it for the Love of God.
Forever and ever, abide with the Lord.
By its own natural course, whatever will be will be.
Acknowledge that Creator Lord;
God's doings are sweet to His humble servant.
As He is, so does He appear.
From Him we came, and into Him we shall merge again.
He is the treasure of peace, and so does His servant become.
Unto His own, He has given His honor.
O Nanak, know that God and His humble servant are one and the same. ||8||14||
ਸਲੋਕੁ ॥
ਨਾਨਕ (ਗੁਰੂ ਜੀ ਉਪਦੇਸ਼ ਕਰਦੇ ਹਨ ਕਿ) ਹੇ ਸੁਘੜ ਪੁਰਸ਼ੋ! (ਚਤੁਰਾਈਆਂ ਵਾਲੀ) ਸਿਆਣਪ ਛਡ ਦਿਓ (ਕੇਵਲ) ਹਰੀ ਰਾਜੇ (ਭਾਵ ਅਕਾਲ ਪੁਰਖ) ਨੂੰ ਸਿਮਰੋ
(ਅਤੇ) ਇਕ (ਉਸ) ਅਕਾਲ ਪੁਰਖ ਦੀ ਆਸ (ਟੇਕ) ਆਪਣੇ (ਮਨ ਵਿਚ) ਰਖੋ, (ਇਸ ਤਰ੍ਹਾਂ ਕਰਨ ਨਾਲ, ਹਉਮੈ ਰੂਪੀ) ਦੁਖ, (ਇਸ ਸੰਸਾਰ ਬਾਰੇ) ਭਰਮ ਭੁਲੇਖਾ (ਆਦਿ) ਡਰ (ਸਭ ਦੂਰ ਹੋ) ਜਾਣਗੇ।੧।
ਅਸਟਪਦੀ ॥
ਹੇ ਚਤੁਰ ਜੀਵ! ਕਿਸੇ) ਮਨੁੱਖ ਦੀ ਓਟ ਲੈਣੀ (ਉਕਾ ਹੀ) ਵਿਅਰਥ ਸਮਝ।
(ਕਿਉਂਕਿ) ਇਕ ਪਰਮੇਸ਼ਰ (ਹੀ ਸਭ ਜੀਆਂ ਦਾ ਮਾਲਕ ਹੈ ਅਤੇ ਦਾਤਾਂ) ਦੇਣ ਲਈ (ਸਮਰਥ ਹੈ)।
ਜਿਸ ਮਾਲਕ ਦੇ ਦਿਤਿਆਂ (ਜੀਵ ਸਦਾ) ਰਜਿਆ ਰਹਿੰਦਾ ਹੈ,
ਮੁੜ ਕੇ (ਇਸ ਨੂੰ ਕਿਸੇ ਪਦਾਰਥ ਦੀ) ਤ੍ਰਿਸ਼ਨਾ ਨਹੀਂ ਲਗਦੀ।
ਉਹ (ਸਮਰਥ ਮਾਲਕ) ਇਕੋ ਆਪ ਹੀ (ਜੀਵਾਂ ਨੂੰ) ਮਾਰਦਾ ਅਤੇ ਬਚਾਉਂਦਾ ਹੈ,
ਮਨੁੱਖ ਦੇ ਹੱਥ ਵਿਚ (ਮਾਰਨ ਤੇ ਬਚਾਉਣ ਦੀ) ਕੋਈ (ਸ਼ਕਤੀ) ਨਹੀਂ ਹੈ।
ਉਸ (ਮਾਲਕ) ਦਾ ਹੁਕਮ ਸਮਝਣ ਨਾਲ (ਸੱਚਾ) ਸੁਖ (ਪ੍ਰਾਪਤ) ਹੁੰਦਾ ਹੈ
(ਇਸ ਲਈ) ਉਸ (ਮਾਲਕ) ਦਾ ਨਾਮ ਹਰ ਵੇਲੇ ਯਾਦ ਰਖ (ਗਲੇ ਵਿਚ ਪਰੋਅ ਕੇ ਰਖ)।
ਹੇ ਭਾਈ!) ਉਸ ਪ੍ਰਭੂ ਨੂੰ ਘੜੀ-ਮੁੜੀ (ਭਾਵ ਸਦਾ ਹੀ) ਸਿਮਰ
ਨਾਨਕ (ਗੁਰੂ ਜੀ ਉਪਦੇਸ਼ ਕਰਦੇ ਹਨ ਕਿ (ਜਿਸ ਦੀ ਬਰਕਤ ਦਾ ਸਦਕਾ ਕਿਸੇ ਪ੍ਰਕਾਰ) ਦਾ ਕੋਈ ਵਿਘਨ ਨਹੀਂ ਲਗ ਸਕਦਾ।੧।
(ਹੇ ਜੀਵ ! ਆਪਣੇ) ਮਨ ਵਿਚ ਨਿਰੰਕਾਰ ਦੀ ਸਿਫਤ (ਵਡਿਆਈ) ਕਰ
(ਅਤੇ ਮਨ ਨੂੰ ਇਉਂ ਆਖ ਕਿ) ਹੇ ਮੇਰੇ ਮਨ! (ਰਬੀ ਸਿਫਤਾਂ ਕਰਨੀਆਂ ਇਹ) ਸੱਚਾ ਵਿਹਾਰ ਕਰ।
ਰਸਨਾ ਨਾਲ (ਪ੍ਰਭੂ ਦਾ) ਨਿਰਮਲ ਅੰਮ੍ਰਿਤ (ਨਾਮ) ਪੀ।
(ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਬਣਾ ਲੈ।
ਅੱਖਾਂ ਨਾਲ ਠਾਕੁਰ (ਅਕਾਲ ਪੁਰਖ) ਦਾ (ਸੰਸਾਰ ਰੂਪੀ) ਵਿਸਮਾਦੀ ਰੰਗ-ਰੁਪ ਵੇਖ
(ਅਤੇ ਸਾਧੂ ਪੁਰਸ਼ਾਂ ਦੀ ਸੰਗਤ ਕਰ, ਕਿਉਂਕਿ) ਸਾਧੂ ਦਾ ਸੰਗ ਕਰਕੇ ਸਾਰਾ (ਸੰਸਾਰੀ) ਸੰਗ ਖਤਮ ਹੋ ਜਾਂਦਾ ਹੈ।
(ਹੇ ਭਾਈ! ਆਪਣੇ) ਪੈਰਾਂ ਨਾਲ ਪ੍ਰਭੂ ਦੇ ਰਸਤੇ ਤੇ ਚਲ।
(ਰਬੀ ਮਾਰਗ ਤੇ ਚਲਿਆਂ) ਥੋੜਾਂ ਸਮਾਂ ਵੀ ਪਰਮਾਤਮਾ ਨੂੰ ਜਪਣ ਨਾਲ (ਜੀਵਨ ਦੇ ਸਾਰੇ) ਪਾਪ ਮਿਟ ਜਾਂਦੇ ਹਨ।
ਹੱਥਾਂ ਨਾਲ ਹਰੀ ਦੇ ਕੰਮ (ਭਾਵ ਪ੍ਰਭੂ ਨਾਲ ਸਾਂਝ ਪਾਉਣ ਵਾਲੇ) ਕਰਮ ਕਰ ਅਤੇ ਕੰਨਾ ਰਾਹੀਂ ਪ੍ਰਭੂ (ਮਾਰਗ) ਦੀ ਕਥਾ (ਕਹਾਣੀ) ਸੁਣ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਤਰ੍ਹਾਂ ਆਪਣਿਆਂ ਇੰਦ੍ਰਿਆਂ ਨੂੰ ਰਬੀ ਕਾਰ ਵਿਚ ਲਾਇਆਂ) ਹਰੀ ਦੀ ਦਰਗਾਹ ਵਿਚ ਮੁਖ ਉਜਲਾ ਹੋ ਜਾਂਦਾ ਹੈ।੨।
ਉਹ ਪੁਰਸ਼ ਸੰਸਾਰ ਵਿਚ ਵਡੇ ਭਾਗਾਂ ਵਾਲੇ ਹਨ
(ਜਿਹੜੇ) ਹਮੇਸ਼ਾ ਪ੍ਰਭੂ ਦੇ ਗੁਣ ਗਾਉਂਦੇ ਹਨ।
(ਜੋ ਲੋਕ) ਪਰਮਾਤਮਾ ਦੇ ਨਾਮ ਦੀ ਵੀਚਾਰ ਕਰਦੇ ਹਨ,
ਉਹ ਸੰਸਾਰ ਵਿਚ ਧਨਵਾਦ ਗਿਣੇ ਜਾਂਦੇ ਹਨ।
ਜਿਹੜੇ (ਬੰਦੇ) ਮਨ ਕਰਕੇ, ਤਨ ਕਰਕੇ ਅਤੇ ਮੂੰਹ ਨਾਲ (ਪ੍ਰਭੂ) ਦਾ ਨਾਮ ਜਪਦੇ ਹਨ ਉਹ ਹੀ ਮੁਖੀਏ (ਹੁੰਦੇ) ਹਨ।
(ਹੇ ਭਾਈ!) ਸਦੀਵਕਾਲ ਉਨ੍ਹਾਂ ਨੂੰ ਸੁਖੀ ਜਾਣਹੁ।
(ਜਿਹੜਾ ਮਨੁੱਖ) ਇਕੋ ਇਕ (ਕੇਵਲ ਅਕਾਲ ਪੁਰਖ) ਨੂੰ ਪਛਾਣਦਾ ਹੈ,
(ਉਹ) ਇਸ (ਲੋਕ ਅਤੇ) ਉਸ (ਪਰਲੋਕ) ਦੀ ਖਬਰ ਜਾਣ ਲੈਂਦਾ ਹੈ।
ਨਾਮ ਦੇ ਨਾਲ ਜਿਸ (ਮਨੁੱਖ) ਦਾ ਮਨ ਪਤੀਜ ਗਿਆ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ ਨੇ ਮਾਇਆ ਤੋਂ ਰਹਿਤ (ਅਕਾਲ ਪੁਰਖ) ਨੂੰ ਜਾਣ ਲਿਆ ਹੈ।੩।
ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਨੂੰ) ਆਪਣੇ ਆਪ ਦਾ (ਭਾਵ ਮੂਲ-ਜੋਤਿ ਸਰੂਪ ਦਾ) ਪਤਾ ਲਗ ਜਾਂਦਾ ਹੈ
ਉਸ ਦੀ ਸਮਝੋ ਤ੍ਰਿਸ਼ਨਾ ਮੁੱਕ ਜਾਂਦੀ ਹੈ।
(ਜਿਹੜਾ ਮਨੁੱਖ) ਸਾਧ ਸੰਗਤ ਵਿਚ ਵਾਹਿਗੁਰੂ ਦਾ ਜਸ ਕਰਦਾ ਹੈ
ਉਹ ਹਰੀ ਦਾ ਸੇਵਕ ਸਾਰੀਆਂ ਬੀਮਾਰੀਆਂ ਤੋਂ ਬਚਿਆਂ ਰਹਿੰਦਾ ਹੈ।
(ਜਿਹੜਾ ਮਨੁੱਖ) ਦਿਨ ਰਾਤ ਕੇਵਲ ਕੀਰਤਨ ਗਾਇਨ ਕਰਦਾ ਹੈ,
ਓਹੀ (ਮਨੁੱਖ) ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ।
ਜਿਸ ਮਨੁੱਖ ਦੀ ਆਸਾ (ਭਾਵ ਟੇਕ ਕੇਵਲ) ਇਕ (ਅਕਾਲ ਪੁਰਖ) ਉਤੇ ਹੀ ਹੋਵੇ,
ਉਸ ਦੀ ਜਮਾਂ ਦੀ ਫਾਹੀ ਕਟੀ ਜਾਂਦੀ ਹੈ (ਭਾਵ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ)।
ਜਿਸ (ਮਨੁੱਖ ਦੇ) ਮਨ ਵਿਚ ਪ੍ਰਭੂ ਨੂੰ ਮਿਲਣ ਦੀ ਭੁੱਖ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ ਨੂੰ (ਕਦੇ ਵੀ ਕੋਈ) ਦੁਖ ਨਹੀਂ ਲਗ ਸਕਦਾ।੪।
ਜਿਸ (ਮਨੁੱਖ) ਨੂੰ ਵਾਹਿਗੁਰੂ ਮਨ ਕਰਕੇ ਚਿਤ ਵਿਚ (ਯਾਦ) ਆਉਂਦਾ ਹੈ
ਉਹ ਸੰਤ ਸੁਹੇਲਾ (ਹੈ, ਕਦੇ ਮਨ ਨੂੰ ਨਹੀਂ) ਡੋਲਣ ਦਿੰਦਾ
ਜਿਸ (ਮਨੁੱਖ) ਉਤੇ ਆਪਣਾ ਪ੍ਰਭੂ (ਆਪ) ਕਿਰਪਾ ਕਰਦਾ ਹੈ,
(ਦਸੋ) ਉਹ ਸੇਵਕ ਕਿਸ ਕੋਲੋਂ ਡਰ ਸਕਦਾ ਹੈ? (ਭਾਵ ਨਹੀਂ ਡਰ ਸਕਦਾ)।
ਜਿਹੋ ਜਿਹਾ (ਪ੍ਰਭੁ ਸੀ) ਉਹੋ ਜਿਹਾ (ਆਪਣੇ ਸੇਵਕ ਨੂੰ) ਦਿਸ ਪਿਆ ਹੈ,
(ਉਹ ਦੇਖ ਲੈਂਦਾ ਹੈ ਕਿ ਪ੍ਰਭੂ) ਆਪਣੇ ਕਾਰਜ (ਰੂਪ ਸੰਸਾਰ) ਵਿਚ ਆਪ ਹੀ ਸਮਾਇਆ ਹੋਇਆ ਹੈ।
(ਮਨ ਬਾਣੀ ਤੇ ਸਰੀਰ ਕਰਕੇ) ਵਿਚਾਰਦਿਆਂ ਵਿਚਾਰਦਿਆਂ (ਉਹ ਸੇਵਕ) ਸਫਲ ਹੋਇਆ ਹੈ
(ਅਤੇ) ਗੁਰੂ ਦੀ ਕਿਰਪਾ ਨਾਲ (ਉਸ ਨੇ) ਸਾਰੀ ਅਸਲੀਅਤ ਨੂੰ ਸਮਝ ਲਿਆ ਹੈ।
(ਉਹ) ਜਦੋਂ ਭੀ ਵੇਖੇ, ਸਭ ਬ੍ਰਹਮ ਨੂੰ ਹੀ ਵੇਖਦਾ ਹੈ (ਭਾਵ ਹਰੇਕ ਚੀਜ਼ ਵਿਚ ਉਹ ਮੂਲ) ਪ੍ਰਭੂ ਦੇ ਦਰਸ਼ਨ ਕਰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਨਿਰਗੁਣ ਸਰੂਪ (ਉਹ) ਪ੍ਰਭੂ ਆਪ ਹੀ ਹੈ ਅਤੇ ਸਰਗੁਣ ਸਰੂਪ ਵੀ ਉਹ ਆਪ ਹੀ ਹੈ।੫।
ਹੇ ਭਾਈ !) ਨਾ ਕੁਝ ਜੰਮਦਾ ਹੈ, ਨਾ ਕੁਝ ਮਰਦਾ ਹੈ
(ਅਸਲੀਅਤ ਇਹ ਹੈ ਕਿ ਪ੍ਰਭੂ) ਆਪਣੇ ਕੌਤਕ ਆਪ ਹੀ ਕਰਦਾ ਹੈ।
ਆਉਣਾ ਜਾਣਾ (ਭਾਵ ਜੰਮਣਾ ਮਰਨਾ) ਦਿਸਦਾ (ਜਗਤ ਪਸਾਰਾ) ਤੇ ਅਣਦਿਸਦਾ (ਪਸਾਰਾ ਇਹ ਸਾਰਾ ਉਸ ਪ੍ਰਭੂ) ਦਾ ਤਮਾਸ਼ਾ ਹੈ।
ਸਾਰੀ ਸ੍ਰਿਸ਼ਟੀ (ਜਿਹੜੀ ਪ੍ਰਭੂ ਨੇ) ਬਣਾਈ ਹੈ (ਪ੍ਰਭੂ ਦੇ) ਹੁਕਮ ਵਿਚ ਤੁਰਨ ਵਾਲੀ ਹੈ।
ਆਪੇ ਆਪ, ਸਾਰਿਆਂ ਵਿਚ (ਕੇਵਲ) ਆਪ ਹੀ ਹੈ।
ਅਨੇਕਾਂ ਜੁਗਤੀਆਂ ਦੁਆਰਾ (ਜਗਤ ਨੂੰ) ਬਣਾ ਕੇ ਸਾਕਾਰ ਰੂਪ ਦੇ ਕੇ (ਫਿਰ) ਨਾਸ਼ ਕਰ ਦਿੰਦਾ ਹੈ।
(ਪਰ ਆਪ) ਨਾਸ਼ ਤੋਂ ਰਹਿਤ ਹੈ (ਉਸ ਦਾ) ਕੁਝ ਨਾਸ਼ ਨਹੀਂ ਹੁੰਦਾ,
(ਸਾਰੇ) ਬ੍ਰਹਮੰਡ ਦੀ (ਧਾਰਨਾ ਬਣਾਵਟ ਆਪ) ਬਣਾ ਰਿਹਾ ਹੈ।
(ਉਹ ਅਬਿਨਾਸ਼ੀ) ਪੁਰਖ ਲਖਤਾ ਦੇ ਭੇਦ ਤੋਂ ਰਹਿਤ ਹੈ (ਉਸ ਦਾ ਵਡਾ) ਤੇਜ-ਪਰਤਾਪ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਹ ਅਟਲ ਪ੍ਰਤਾਪੀ ਪੁਰਖ) ਆਪ ਹੀ ਕਿਸੇ ਨੂੰ ਆਪਣਾ ਨਾਮ ਜਪਾਵੇ ਤਾਂ (ਹੀ ਕੋਈ) ਮਨੁੱਖ ਜਪ (ਸਕਦਾ ਹੈ, ਵੈਸੇ ਨਹੀਂ)।੬।
ਜਿਨ੍ਹਾਂ (ਸਤਿਸੰਗੀਆਂ) ਨੇ ਪ੍ਰਭੂ ਜਾਣ ਲਿਆ ਹੈ ਉਹ ਸੋਭਾ ਵਾਲੇ (ਹੋ ਗਏ ਹਨ)।
ਸਾਰਾ ਸੰਸਾਰ ਉਨ੍ਹਾਂ ਦੇ ਉਪਦੇਸ਼ਾਂ ਨਾਲ (ਪਾਪਾਂ ਤੋਂ) ਬਚ ਜਾਂਦਾ ਹੈ।
ਪ੍ਰਭੂ ਦੇ ਸੇਵਕ ਸਾਰਿਆਂ ਨੂੰ (ਪਾਪਾਂ ਤੋਂ) ਬਚਾਉਣ ਵਾਲੇ ਹਨ।
ਪ੍ਰਭੂ ਦੇ ਸੇਵਕ ਦੁੱਖ ਦੂਰ ਕਰਨ ਵਾਲੇ ਹੁੰਦੇ ਹਨ।
ਕ੍ਰਿਪਾਲੂ (ਪਿਤਾ ਨੇ ਆਪਣੇ ਸੇਵਕੇ ਆਪਣੇ ਨਾਲ) ਆਪ ਹੀ ਮਿਲਾ ਲਏ ਹਨ (ਭਾਵ ਲੀਨ ਲਰ ਲਏ ਹਨ
ਉਹ) ਗੁਰੂ ਦਾ ਮੰਤਰ ਜਪ ਕੇ (ਉਹ) ਪ੍ਰਸੰਨ ਹੋ ਗਏ ਹਨ।
ਓਹੀ (ਮਨੁੱਖ) ਉਨ੍ਹਾਂ (ਸੇਵਕਾਂ ਦੀ) ਸੇਵਾ ਵਿਚ ਲਗਦਾ ਹੈ।
ਜਿਸ ਵਡਭਾਗੇ ਮਨੁੱਖ ਉਤੇ (ਪ੍ਰਭੂ ਜੀ) ਕਿਰਪਾ ਕਰਦੇ ਹਨ
(ਉਹ ਸੇਵਕ) ਜੋ ਨਾਮ ਜਪਦਿਆਂ (ਨਿਹਚਲ) ਅਵਸਥਾ ਪਾ ਲੈਂਦੇ ਹਨ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਭਾਈ!) ਉਨ੍ਹਾਂ ਪੁਰਖਾਂ ਨੂੰ (ਸਭ ਤੋਂ) ਚੰਗੇ (ਪੁਰਖ) ਕਰਕੇ ਸਮਝ।੭।
ਪ੍ਰਭੁ ਦਾ ਸੇਵਕ) ਜੋ ਕੁਝ ਕਰਦਾ ਹੈ ਉਹ ਪ੍ਰਭੂ ਦੇ ਪਿਆਰ ਵਿਚ ਹੀ ਕਰਦਾ ਹੈ
ਅਤੇ) ਹਮੇਸ਼ਾਂ ਹਰੀ ਦੇ ਨਾਲ (ਭਾਵ ਹਜੂਰੀ ਵਿਚ ਰਹਿੰਦਾ) ਹੈ।
(ਉਹ ਹਉਂ ਤੋਂ ਪਰੇ ਰਹਿੰਦਾ ਹੈ ਅਤੇ ਇਹ ਸਮਝਦਾ ਹੈ ਕਿ ਜੋ ਕੁਝ) ਹੁੰਦਾ ਹੈ ਉਹ ਸੁਭਾਵਿਕ ਹੀ ਹੁੰਦਾ ਹੈ।
ਉਹ ਕਰਨਹਾਰ (ਪ੍ਰਭੂ) ਨੂੰ ਪਛਾਣਦਾ ਹੈ।
ਪ੍ਰਭੂ ਦਾ ਕੀਤਾ ਹੋਇਆ (ਉਸ ਉਤਮ) ਜਨ ਨੂੰ ਮਿੱਠਾ ਲਗਦਾ ਹੈ।
ਜਿਹੋ ਜਿਹਾ (ਪ੍ਰਭੂ) ਸੀ ਉਹੋ ਜਿਹਾ (ਉਸ ਨੂੰ) ਦਿਸ ਪੈਂਦਾ ਹੈ।
ਜਿਸ (ਪ੍ਰਭੂ) ਤੋਂ (ਸੇਵਕ) ਪੈਦਾ ਹੋਏ ਸਨ, ਉਸ ਵਿਚ ਹੀ ਲੀਨ ਹੋ ਗਏ।
ਉਹ ਸੁਖਾਂ ਦੇ (ਨਾਮ ਰੂਪੀ) ਖਜ਼ਾਨੇ ਉਨ੍ਹਾਂ (ਸੇਵਕਾਂ ਨੂੰ ਭੋਗਣੇ ਹੀ) ਸ਼ੋਭਾ ਦਿੰਦੇ ਹਨ।
(ਅਸਲ ਵਿਚ ਪ੍ਰਭੂ ਨੇ) ਆਪਣੇ ਆਪ ਨੂੰ ਆਪ ਹੀ ਮਾਣ ਦਿਤਾ ਹੈ।
ਨਾਨਕ (ਗੁਰੂ ਜੀ ਸਿਖਿਆ ਦਿੰਦੇ ਹਨ ਕਿ ਹੇ ਜੀਵ!) ਪ੍ਰਭੂ (ਤੇ) …….. ਪ੍ਰਭੂ ਦਾ ਸੇਵਕ ਇਕੋ ਰੂਪ ਜਾਣ (ਭਾਵ ਦੋਨਾਂ ਵਿਚ ਕੋਈ ਭੇਦ ਨਾਹ ਸਮਝ)।੮।੧੪।
ਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ;
ਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ। ਹੇ ਨਾਨਕ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ ॥੧॥
(ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ,
ਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ;
ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ,
ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ।
ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ,
ਮਨੁੱਖ ਦੇ ਵੱਸ ਕੁਝ ਨਹੀਂ ਹੈ।
(ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ।
(ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ ਕਰ।
ਉਸ ਪ੍ਰਭੂ ਨੂੰ ਸਦਾ ਸਿਮਰ।
ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੧॥
ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ।
ਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ।
ਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ,
(ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ।
ਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ,
ਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ।
ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ।
ਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ।
ਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ);
(ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ॥੨॥
ਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ,
(ਜੋ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ।
ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ,
ਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ।
ਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ,
ਉਹਨਾਂ ਨੂੰ ਸਦਾ ਸੁਖੀ ਜਾਣੋ।
ਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ,
ਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ।
ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ,
ਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ॥੩॥
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ,
ਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
ਜੋ ਰੱਬ ਦਾ ਪਿਆਰਾ ਸਤਸੰਗ ਵਿਚ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਦਾ ਹੈ,
ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ।
ਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਹੀ ਉੱਚਾਰਦਾ ਹੈ,
ਉਹ ਮਨੁੱਖ ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ।
ਜਿਸ ਮਨੁੱਖ ਦੀ ਆਸ ਇਕ ਅਕਾਲ ਪੁਰਖ ਉੱਤੇ ਹੈ,
ਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ (ਦੇ ਮਿਲਣ) ਦੀ ਤਾਂਘ ਹੈ,
ਹੇ ਨਾਨਕ! ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਂਹਦਾ ॥੪॥
ਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿਚ ਸਦਾ ਯਾਦ ਰਹਿੰਦਾ ਹੈ,
ਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ।
ਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ,
ਦੱਸੋ (ਪ੍ਰਭੂ ਦਾ) ਉਹ ਸੇਵਕ (ਹੋਰ) ਕਿਸ ਤੋਂ ਡਰ ਸਕਦਾ ਹੈ?
(ਕਿਉਂਕਿ) ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ (ਅਸਲ ਵਿਚ) ਹੈ,
(ਭਾਵ ਇਹ ਦਿੱਸ ਪੈਂਦਾ ਹੈ ਕਿ) ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹੈ;
ਨਿੱਤ ਵਿਚਾਰ ਕਰਦਿਆਂ (ਉਸ ਸੇਵਕ ਨੂੰ ਵਿਚਾਰ ਵਿਚ) ਸਫਲਤਾ ਹੋ ਜਾਂਦੀ ਹੈ,
(ਭਾਵ) ਗੁਰੂ ਦੀ ਕਿਰਪਾ ਨਾਲ (ਉਸ ਨੂੰ) ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ।
(ਮੇਰੇ ਉਤੇ ਭੀ ਗੁਰੂ ਦੀ ਮੇਹਰ ਹੋਈ ਹੈ, ਹੁਣ) ਮੈਂ ਜਦੋਂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁਢ (-ਪ੍ਰਭੂ ਦਾ ਰੂਪ ਦਿੱਸਦੀ ਹੈ),
ਹੇ ਨਾਨਕ! ਇਹ ਦਿੱਸਦਾ ਸੰਸਾਰ ਭੀ ਉਹ ਆਪ ਹੈ ਤੇ ਸਭ ਵਿਚ ਵਿਆਪਕ ਜੋਤਿ ਭੀ ਆਪਿ ਹੀ ਹੈ ॥੫॥
ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ;
(ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ;
ਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ-
ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ।
ਸਾਰੇ ਜੀਵਾਂ ਵਿਚ ਕੇਵਲ ਆਪ ਹੀ ਹੈ,
ਅਨੇਕਾਂ ਤਰੀਕਿਆਂ ਨਾਲ (ਜਗਤ ਨੂੰ) ਬਣਾ ਬਣਾ ਕੇ ਨਾਸ ਭੀ ਕਰ ਦੇਂਦਾ ਹੈ।
ਪ੍ਰਭੂ ਆਪ ਅਬਿਨਾਸ਼ੀ ਹੈ; ਉਸ ਦਾ ਕੁਝ ਨਾਸ ਨਹੀਂ ਹੁੰਦਾ,
ਸਾਰੇ ਬ੍ਰਹਮੰਡ ਦੀ ਰਚਨਾ ਭੀ ਆਪ ਹੀ ਰਚ ਰਿਹਾ ਹੈ।
ਉਸ ਵਿਆਪਕ ਪ੍ਰਭੂ ਦੇ ਪ੍ਰਤਾਪ ਦਾ ਭੇਤ ਨਹੀਂ ਪਾਇਆ ਜਾ ਸਕਦਾ, ਬਿਆਨ ਨਹੀਂ ਹੋ ਸਕਦਾ;
ਹੇ ਨਾਨਕ! ਜੇ ਉਹ ਆਪ ਆਪਣਾ ਜਾਪ ਕਰਾਏ ਤਾਂ ਹੀ ਜੀਵ ਜਾਪ ਕਰਦੇ ਹਨ ॥੬॥
ਜਿਨ੍ਹਾਂ ਬੰਦਿਆਂ ਨੇ ਪ੍ਰਭੂ ਨੂੰ ਪਛਾਣ ਲਿਆ, ਉਹ ਸੋਭਾ ਵਾਲੇ ਹੋ ਗਏ;
ਸਾਰਾ ਜਗਤ ਉਹਨਾਂ ਦੇ ਉਪਦੇਸ਼ਾਂ ਨਾਲ (ਵਿਕਾਰਾਂ ਤੋਂ) ਬਚਦਾ ਹੈ।
ਹਰੀ ਦੇ ਭਗਤ ਸਭ (ਜੀਵਾਂ) ਨੂੰ ਬਚਾਉਣ ਜੋਗੇ ਹਨ,
(ਸਭ ਦੇ) ਦੁੱਖ ਦੂਰ ਕਰਨ ਦੇ ਸਮਰੱਥ ਹੁੰਦੇ ਹਨ।
(ਸੇਵਕਾਂ ਨੂੰ) ਕਿਰਪਾਲ ਪ੍ਰਭੂ ਆਪ (ਆਪਣੇ ਨਾਲ) ਮਿਲਾ ਲੈਂਦਾ ਹੈ,
ਸਤਿਗੁਰੂ ਦਾ ਸ਼ਬਦ ਜਪ ਕੇ ਉਹ (ਫੁੱਲ ਵਾਂਗ) ਖਿੜ ਆਉਂਦੇ ਹਨ।
ਉਹੀ ਮਨੁੱਖ ਉਹਨਾਂ (ਸੇਵਕਾਂ) ਦੀ ਸੇਵਾ ਵਿਚ ਰੁੱਝਦਾ ਹੈ,
ਜਿਸ ਭਾਗਾਂ ਵਾਲੇ ਉਤੇ, (ਹੇ ਪ੍ਰਭੂ!) ਤੂੰ ਆਪ ਮੇਹਰ ਕਰਦਾ ਹੈਂ।
(ਉਹ ਸੇਵਕ) ਨਾਮ ਜਪ ਕੇ ਅਡੋਲ ਅਵਸਥਾ ਹਾਸਲ ਕਰਦੇ ਹਨ;
ਹੇ ਨਾਨਕ! ਉਹਨਾਂ ਮਨੁੱਖਾਂ ਨੂੰ ਬੜੇ ਉੱਚੇ ਬੰਦੇ ਸਮਝੋ ॥੭॥
(ਪ੍ਰਭੂ ਦਾ ਸੇਵਕ) ਜੋ ਕੁਝ ਕਰਦਾ ਹੈ, ਪ੍ਰਭੂ ਦੀ ਰਜ਼ਾ ਵਿਚ (ਰਹਿ ਕੇ) ਕਰਦਾ ਹੈ,
ਤੇ ਸਦਾ ਹੀ ਪ੍ਰਭੂ ਦੀ ਹਜ਼ੂਰੀ ਵਿਚ ਵੱਸਦਾ ਹੈ।
ਸੁਤੇ ਹੀ ਜੋ ਕੁਝ ਹੁੰਦਾ ਹੈ ਉਸ ਨੂੰ ਪ੍ਰਭੂ ਦਾ ਭਾਣਾ ਜਾਣਦਾ ਹੈ,
ਤੇ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਸਮਝਦਾ ਹੈ।
(ਪ੍ਰਭੂ ਦੇ) ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ,
(ਕਿਉਂਕਿ) ਪ੍ਰਭੂ ਜਿਹੋ ਜਿਹਾ (ਸਰਬ-ਵਿਆਪਕ) ਹੈ ਉਹੋ ਜਿਹਾ ਉਹਨਾਂ ਨੂੰ ਨਜ਼ਰੀਂ ਆਉਂਦਾ ਹੈ।
ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਉਸੇ ਵਿਚ ਲੀਨ ਰਹਿੰਦੇ ਹਨ,
ਉਹ ਸੁਖਾਂ ਦਾ ਖ਼ਜ਼ਾਨਾ ਹੋ ਜਾਂਦੇ ਹਨ ਤੇ ਇਹ ਦਰਜਾ ਫੱਬਦਾ ਭੀ ਉਹਨਾਂ ਨੂੰ ਹੀ ਹੈ।
(ਸੇਵਕ ਨੂੰ ਮਾਣ ਦੇ ਕੇ) ਪ੍ਰਭੂ ਆਪਣੇ ਆਪ ਨੂੰ ਆਪ ਮਾਣ ਦੇਂਦਾ ਹੈ (ਕਿਉਂਕਿ ਸੇਵਕ ਦਾ ਮਾਣ ਪ੍ਰਭੂ ਦਾ ਹੀ ਮਾਣ ਹੈ)
ਹੇ ਨਾਨਕ! ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ ॥੮॥੧੪॥
ਸਲੋਕ।
ਹੇ ਨੇਕ ਬੰਦਿਓ! ਆਪਣੀ ਚਤੁਰਾਈ ਛੱਡ ਕੇ, ਵਾਹਿਗੁਰੂ ਸੁਆਮੀ ਪਾਤਸ਼ਾਹ ਦਾ ਆਰਾਧਨ ਕਰੋ।
ਆਪਣੇ ਦਿਲ ਅੰਦਰ ਆਪਣੀ ਉਮੀਦ ਇਕ ਵਾਹਿਗੁਰੂ ਵਿੱਚ ਰੱਖ ਅਤੇ ਤੇਰੀ ਪੀੜ ਸੰਦੇਹ ਅਤੇ ਡਰ ਦੂਰ ਹੋ ਜਾਣਗੇ, ਹੇ ਨਾਨਕ!
ਅਸ਼ਟਪਦੀ।
ਜਾਣ ਲੈ ਕਿ ਬੰਦੇ ਉਤੇ ਭਰੋਸਾ ਰੱਖਣ ਉੱਕਾ ਹੀ ਬੇਫਾਇਦਾ ਹੈ।
ਕੇਵਲ ਪਰਸਿੱਧ-ਪ੍ਰਭੂ ਹੀ ਦੇਣ ਵਾਲਾ ਹੈ।
ਜਿਸ ਦੀਆਂ ਦਾਤਾਂ ਦੁਆਰਾ ਆਦਮੀ ਰੱਜਿਆ ਰਹਿੰਦਾ ਹੈ,
ਅਤੇ ਮੁੜ ਉਸ ਨੂੰ ਤਰੇਹ ਨਹੀਂ ਵਿਆਪਦੀ।
ਇਕ ਪ੍ਰਭੂ ਆਪੇ ਹੀ ਮਾਰਦਾ ਤੇ ਰਖਿਆ ਕਰਦਾ ਹੈ।
ਆਦਮੀ ਦੇ ਹੱਥ ਵਿੱਚ ਕੁਛ ਭੀ ਨਹੀਂ।
ਉਸ ਦਾ ਫੁਰਮਾਨ ਸਮਝਣ ਦੁਆਰਾ ਆਰਾਮ ਉਤਪੰਨ ਹੁੰਦਾ ਹੈ।
ਉਸ ਦੇ ਨਾਮ ਨੂੰ ਗੁੰਥਨ ਕਰ ਅਤੇ ਇਸ ਨੂੰ ਆਪਣੀ ਗਰਦਨ ਦੁਆਲੇ ਪਾਈ ਰੱਖ।
ਯਾਦ ਕਰ, ਯਾਦ ਕਰ, ਯਾਦ ਕਰ ਉਸ ਸੁਆਮੀ ਨੂੰ,
ਹੇ ਨਾਨਕ! ਇੰਝ ਕੋਈ ਰੁਕਾਵਟ ਤੇਰੇ ਰਾਹ ਵਿੱਚ ਨਹੀਂ ਆਵੇਗੀ।
ਆਪਣੇ ਦਿਲ ਅੰਦਰ ਆਕਾਰ-ਰਹਤਿ ਪੁਰਖ ਦਾ ਜੱਸ ਉਚਾਰਣ ਕਰ।
ਮੇਰੀ ਜਿੰਦੜੀਏ! ਤੂੰ ਸੱਚਾਈ ਦਾ ਕਾਰ ਵਿਹਾਰ ਅਖਤਿਆਰ ਕਰ।
ਨਾਮ ਦਾ ਆਬਿ-ਹਿਯਾਤ ਪਾਨ ਕਰਨ ਨਾਲ ਤੇਰੀ ਜੀਭ ਪਵਿੱਤ੍ਰ ਹੋ ਜਾਏਗੀ,
ਅਤੇ ਤੂੰ ਆਪਣੀ ਆਤਮਾ ਨੂੰ ਹਮੇਸ਼ਾਂ ਲਈ ਸੁਖਾਲੀ ਬਣਾ ਲਵੇਗਾ।
ਆਪਣੀਆਂ ਅੱਖਾਂ ਨਾਲ ਸੁਆਮੀ ਦਾ ਕਉਤਕ ਦੇਖ।
ਸਤਿਸੰਗਤ ਨਾਲ ਮਿਲਣ ਦੁਆਰਾ ਹੋਰ ਸਾਰੇ ਮੇਲ-ਮਿਲਾਪ ਅਲੋਪ ਹੋ ਜਾਂਦੇ ਹਨ।
ਆਪਣੇ ਪੈਰਾਂ ਨਾਲ ਸ੍ਰਿਸ਼ਟੀ ਦੇ ਸੁਆਮੀ ਦੇ ਰਸਤੇ ਤੁਰ।
ਇਕ ਮੁਹਤ ਭਰ ਲਈ ਭੀ ਵਾਹਿਗੁਰੂ ਦਾ ਆਰਾਧਨ ਕਰਨ ਦੁਆਰਾ ਪਾਪ ਧੋਤੇ ਜਾਂਦੇ ਹਨ।
ਰੱਬ ਦੀ ਟਹਿਲ ਕਮਾ ਅਤੇ ਰੱਬ ਦੀ ਹੀ ਵਾਰਤਾ ਸੁਣ।
ਇਸ ਤਰ੍ਹਾਂ ਤੇਰਾ ਚਿਹਰਾ, ਰੱਬ ਦੇ ਦਰਬਾਰ ਵਿੱਚ ਰੋਸ਼ਨ ਹੋ ਜਾਵੇਗਾ, ਹੇ ਨਾਨਕ!
ਉਹ ਪੁਰਸ਼ ਇਸ ਜਹਾਨ ਅੰਦਰ ਭਾਰੇ ਨਸੀਬਾਂ ਵਾਲੇ ਹਨ,
ਜੋ ਹਮੇਸ਼ਾਂ ਤੇ ਹਮੇਸ਼ਾਂ ਵਾਹਿਗੁਰੂ ਦਾ ਜੱਸ ਗਾਇਨ ਕਰਦੇ ਹਨ।
ਜੋ ਸਾਹਿਬ ਦੇ ਨਾਮ ਦਾ ਸਿਮਰਨ ਕਰਦੇ ਹਨ,
ਉਹ ਜਗਤ ਅੰਦਰ ਦੌਲਤਮੰਦ ਗਿਣੇ ਜਾਂਦੇ ਹਨ।
ਜੋ ਆਪਣੀ ਆਤਮਾ, ਦੇਹਿ ਅਤੇ ਮੂੰਹ ਨਾਲ ਸ਼ਰੋਮਣੀ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਦੇ ਹਨ,
ਸਮਝ ਲਓ ਕਿ ਉਹ ਸਦੀਵ ਤੇ ਹਮੇਸ਼ਾਂ ਲਈ ਪ੍ਰਸੰਨ ਹਨ।
ਜੋ ਕੇਵਲ ਇਕ ਅਤੇ ਇਕ ਅਦੁਤੀ ਸਾਹਿਬ ਨੂੰ ਹੀ ਸਿੰਝਾਣਦਾ ਹੈ,
ਉਹ ਇਸ ਲੋਕ ਅਤੇ ਪ੍ਰਲੋਕ ਦੀ ਗਿਆਤ ਪ੍ਰਾਪਤ ਕਰ ਲੈਦਾ ਹੈ।
ਜਿਸ ਦਾ ਮਨੂਆ ਨਾਮ ਵੱਲ ਮਾਇਲ ਹੋ ਗਿਆ ਹੈ,
ਹੇ ਨਾਨਕ! ਉਹ ਪਵਿੱਤ੍ਰ-ਪੁਰਖ ਨੂੰ ਜਾਣ ਲੈਦਾ ਹੈ।
ਜੋ ਗੁਰਾਂ ਦੀ ਦਇਆ ਦੁਆਰਾ ਆਪਣੇ ਆਪ ਨੂੰ ਸਮਝ ਲੈਦਾ ਹੈ,
ਜਾਣ ਲਉ ਕਿ ਉਸ ਦੀ ਖਾਹਿਸ਼ ਮਿਟ ਗਈ ਹੈ।
ਉਹ ਰੱਬ ਦਾ ਬੰਦਾ ਜੋ ਸਤਿਸੰਗਤ ਅੰਦਰ ਵਾਹਿਗੁਰੂ ਸੁਆਮੀ ਦੀ ਕੀਰਤੀ ਉਚਾਰਨ ਕਰਦਾ ਹੈ,
ਉਹ ਸਾਰੀਆਂ ਬੀਮਾਰੀਆਂ ਤੋਂ ਖਲਾਸੀ ਪਾ ਜਾਂਦਾ ਹੈ।
ਜੋ ਰਾਤ ਦਿਨ, ਸਿਰਫ ਸਾਹਿਬ ਦੀ ਮਹਿਮਾ ਹੀ ਗਾਇਨ ਕਰਦਾ ਹੈ,
ਉਹ ਆਪਣੇ ਘਰ ਬਾਰ ਵਿੱਚ ਹੀ ਨਿਰਲੇਪ ਰਹਿੰਦਾ ਹੈ।
ਜਿਸ ਇਨਸਾਨ ਨੇ ਕੇਵਲ ਵਾਹਿਗੁਰੂ ਉਤੇ ਉਮੀਦ ਰੱਖੀ ਹੈ,
ਉਸ ਲਈ ਮੌਤ ਦੀ ਫਾਹੀ ਕੱਟੀ ਜਾਂਦੀ ਹੈ।
ਜਿਸ ਦੇ ਚਿੱਤ ਅੰਦਰ ਪਰਮ ਪ੍ਰਭੂ ਦੀ ਭੁਖ ਹੈ,
ਉਸ ਨੂੰ ਹੇ ਨਾਨਕ! ਕੋਈ ਪੀੜ ਨਹੀਂ ਵਾਪਰਦੀ।
ਜੋ ਆਪਣੇ ਹਿਰਦੇ ਅਤੇ ਦਿਲ ਅੰਦਰ ਵਾਹਿਗੁਰੂ ਸੁਆਮੀ ਨੂੰ ਸਿਮਰਦਾ ਹੈ,
ਉਹ, ਸਾਧੂ, ਸੁਖਾਲਾ ਹੁੰਦਾ ਹੈ ਅਤੇ ਡਿਕਡੋਲੇ ਨਹੀਂ ਖਾਂਦਾ।
ਉਹ ਦਾਸ, ਜਿਸ ਉਤੇ ਉਸ ਦਾ ਮਾਲਕ ਮਿਹਰ ਧਾਰਦਾ ਹੈ,
ਦੱਸੋ ਖਾਂ, ਉਸ ਕਿਸ ਕੋਲੋ ਭੈ ਖਾਵੇ?
ਜਿਹੋ ਜਿਹਾ ਵਾਹਿਗੁਰੂ ਹੈ, ਉਹੋ ਜਿਹਾ ਹੀ ਉਸ ਨੂੰ ਨਿਗ੍ਹ੍ਰਾ ਆਉਂਦਾ ਹੈ।
ਆਪਣੀ ਰਚਨਾ ਅੰਦਰ ਮਾਲਕ ਆਪੇ ਹੀ ਰਮਿਆ ਹੋਇਆ ਹੈ।
ਭਾਲਦਾ, ਭਾਲਦਾ ਅਤੇ ਭਾਲਦਾ ਹੋਇਆ, ਓੜਕ ਨੂੰ ਜੀਵ ਕਾਮਯਾਬ ਹੋ ਜਾਂਦਾ ਹੈ।
ਗੁਰਾਂ ਦੀ ਮਿਹਰ ਸਦਕਾ ਉਹ ਸਾਰੀ ਅਸਲੀਅਤ ਨੂੰ ਜਾਣ ਲੈਦਾ ਹੈ।
ਜਦ ਮੈਂ ਵੇਖਦਾ ਹਾਂ, ਤਦ ਮੈਂ ਹਰ ਵਸਤੂ ਦੀ ਜੜ੍ਹ ਵਾਹਿਗੁਰੂ ਨੂੰ ਦੇਖਦਾ ਹਾਂ।
ਨਾਨਕ ਉਹ ਆਪੇ ਹੀ ਬਾਰੀਕ ਅਤੇ ਆਪੇ ਹੀ ਵਿਸ਼ਾਲ ਹੈ।
ਨਾਂ ਕੁਝ ਜੰਮਦਾ ਹੈ ਅਤੇ ਨਾਂ ਹੀ ਕੁਝ ਮਰਦਾ ਹੈ।
ਆਪਣੇ ਕੌਤਕ ਉਹ ਆਪੇ ਹੀ ਰਚਦਾ ਹੈ।
ਆਉਣ ਤੇ ਜਾਣ, ਪਰਤੱਖ ਤੇ ਗੁਪਤ,
ਅਤੇ ਸਮੂਹ ਜਹਾਨ ਉਸ ਨੇ ਆਪਣੇ ਫਰਮਾਂਬਰਦਾਰ ਬਣਾਏ ਹੋਏ ਹਨ।
ਸਾਰਾ ਕੁਛ ਉਹ ਆਪਣੇ ਆਪ ਤੋਂ ਹੀ ਹੈ! ਆਪੇ ਹੀ ਉਹ ਸਾਰਿਆਂ ਅੰਦਰ ਰਮਿਆ ਹੋਇਆ ਹੈ।
ਅਨੇਕਾਂ ਤਰੀਕੇ ਅਖਤਿਆਰ ਕਰਕੇ, ਉਹ ਬਣਾਉਂਦਾ ਅਤੇ ਢਾਉਂਦਾ ਹੈ।
ਉਹ ਅਮਰ ਹੈ ਅਤੇ ਕੁਝ ਭੀ ਉਸ ਦਾ ਟੁਟਣ ਵਾਲਾ ਨਹੀਂ।
ਉਹ ਸੰਸਾਰ ਨੂੰ ਆਸਰਾ ਦੇ ਰਿਹਾ ਹੈ।
ਸੁਆਮੀ ਦਾ ਤਪ ਤੇਜ ਅਗਾਧ ਅਤੇ ਭੇਦ-ਰਹਿਤ ਹੈ।
ਨਾਨਕ ਜੇਕਰ ਉਹ ਬੰਦੇ ਪਾਸੋਂ ਆਪਣਾ ਸਿਮਰਨ ਕਰਾਵੇ ਤਦ ਹੀ ਉਹ ਸਿਮਰਨ ਕਰਦਾ ਹੈ।
ਜੋ ਠਾਕੁਰ ਨੂੰ ਜਾਣਦੇ ਹਨ, ਉਹ ਸੁਭਾਇਮਾਨ ਹਨ।
ਸਾਰਾ ਜਹਾਨ ਉਨ੍ਹਾਂ ਦੇ ਉਪਦੇਸ਼ ਦੁਆਰਾ ਬਚ ਜਾਂਦਾ ਹੈ।
ਸਾਹਿਬ ਦੇ ਗੋਲੇ ਸਾਰਿਆਂ ਨੂੰ ਬਚਾ ਲੈਂਦੇ ਹਨ।
ਸਾਹਿਬ ਦੇ ਗੋਲਿਆਂ ਦੀ ਸੰਗਤ ਦੁਆਰਾ ਮੁਸੀਬਤ ਭੁੱਲ ਜਾਂਦੀ ਹੈ।
ਮਿਹਰਬਾਨ ਮਾਲਕ ਉਨ੍ਹਾਂ ਨੂੰ ਆਪਣੇ ਨਾਲ ਅਪੇਦ ਕਰ ਲੈਦਾ ਹੈ।
ਗੁਰਬਾਣੀ ਦਾ ਉਚਾਰਨ ਕਰਨ ਦੁਆਰਾ ਉਹ ਪਰਸੰਨ ਹੋ ਜਾਂਦੇ ਹਨ।
ਕੇਵਲ ਓਹੀ ਬੰਦਾ ਉਸ ਦੀ ਟਹਿਲ ਅੰਦਰ ਜੁੜਦਾ ਹੈ,
ਜਿਸ ਚੰਗੇ ਕਰਮਾ ਵਾਲੇ ਤੇ ਹਰੀ ਮਿਹਰ ਧਾਰਦਾ ਹੈ।
ਜੋ ਨਾਮ ਦਾ ਉਚਾਰਨ ਕਰਦੇ ਹਨ, ਉਹ ਆਰਾਮ ਪਾਉਂਦੇ ਹਨ।
ਨਾਨਕ ਉਨ੍ਹਾਂ ਪੁਰਸ਼ਾਂ ਨੂੰ ਸਰੇਸ਼ਟ ਕਰਕੇ ਜਾਣ।
ਜਿਹੜਾ ਕੁਝ ਸਾਧੂ ਕਰਦਾ ਹੈ, ਉਹ ਪ੍ਰਭੂ ਦੀ ਪ੍ਰੀਤ ਲਈ ਕਰਦਾ ਹੈ।
ਸਦੀਵ ਤੇ ਹਮੇਸ਼ਾਂ ਲਈ ਉਹ ਵਾਹਿਗੁਰੂ ਨਾਲ ਵਸਦਾ ਹੈ।
ਉਹ ਉਸ ਦੇ ਹੋਣ ਤੇ ਖੁਸ਼ ਹੁੰਦਾ ਹੈ ਜੋ ਕੁਦਰਤੀ ਤੌਰ ਤੇ ਹੋਣਾ ਹੈ।
ਉਹ ਉਸ ਨੂੰ ਸਿਰਜਣਹਾਰ ਕਰਕੇ ਜਾਣਦਾ ਹੈ।
ਸਾਹਿਬ ਦਾ ਕਰਨਾ ਉਸ ਦੇ ਗੋਲੇ ਨੂੰ ਮਿੱਠਾ ਲਗਦਾ ਹੈ।
ਜਿਹੋ ਜਿਹਾ ਸੁਆਮੀ ਹੈ, ਓਹੋ ਜਿਹਾ ਹੀ ਉਸ ਨੂੰ ਨਜ਼ਰ ਆਉਂਦਾ ਹੈ।
ਉਹ ਉਸ ਅੰਦਰ ਲੀਨ ਹੋ ਜਾਂਦਾ ਹੈ, ਜਿਸ ਤੋਂ ਉਹ ਪੈਦਾ ਹੋਇਆ ਸੀ।
ਉਹ ਠੰਢ-ਚੈਨ ਦਾ ਖ਼ਜ਼ਾਨਾ ਹੈ। ਇਹ ਇਜ਼ਤ ਕੇਵਲ ਉਸ ਨੂੰ ਹੀ ਫਬਦੀ ਹੈ।
ਆਪਣੇ ਗੋਲੇ ਨੂੰ ਵਾਹਿਗੁਰੂ ਨੇ ਆਪੇ ਹੀ ਇਜ਼ਤ ਬਖ਼ਸ਼ੀ ਹੈ।
ਨਾਨਕ! ਸਮਝ ਲੈ ਕਿ ਠਾਕੁਰ ਅਤੇ ਉਸ ਦਾ ਗੋਲਾ ਐਨ ਇਕੋ ਹੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.