ਸਲੋਕੁ ॥
ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥
ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥
ਅਸਟਪਦੀ ॥
ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥
ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥
ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥
ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥
ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥ ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥
ਤਜਿ ਅਭਿਮਾਨੁ ਲੇਹੁ ਮਨ ਮੋਲਿ ॥ ਰਾਮ ਨਾਮੁ ਹਿਰਦੇ ਮਹਿ ਤੋਲਿ ॥
ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥
ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥
ਸਲੋਕੁ॥
ਸਰਬਕਲਾਭਰਪੂਰਪ੍ਰਭਬਿਰਥਾਜਾਨਨਹਾਰ॥
ਜਾਕੈਸਿਮਰਨਿਉਧਰੀਐਨਾਨਕਤਿਸੁਬਲਿਹਾਰ॥੧॥
ਅਸਟਪਦੀ॥
ਟੂਟੀਗਾਢਨਹਾਰਗੋੁਪਾਲ॥
ਸਰਬਜੀਆਆਪੇਪ੍ਰਤਿਪਾਲ॥
ਸਗਲਕੀਚਿੰਤਾਜਿਸੁਮਨਮਾਹਿ॥
ਤਿਸਤੇਬਿਰਥਾਕੋਈਨਾਹਿ॥
ਰੇਮਨਮੇਰੇਸਦਾਹਰਿਜਾਪਿ॥
ਅਬਿਨਾਸੀਪ੍ਰਭੁਆਪੇਆਪਿ॥
ਆਪਨਕੀਆਕਛੂਨਹੋਇ॥
ਜੇਸਉਪ੍ਰਾਨੀਲੋਚੈਕੋਇ॥
ਤਿਸੁਬਿਨੁਨਾਹੀਤੇਰੈਕਿਛੁਕਾਮ॥
ਗਤਿਨਾਨਕਜਪਿਏਕਹਰਿਨਾਮ॥੧॥
ਰੂਪਵੰਤੁਹੋਇਨਾਹੀਮੋਹੈ॥
ਪ੍ਰਭਕੀਜੋਤਿਸਗਲਘਟਸੋਹੈ॥
ਧਨਵੰਤਾਹੋਇਕਿਆਕੋਗਰਬੈ॥
ਜਾਸਭੁਕਿਛੁਤਿਸਕਾਦੀਆਦਰਬੈ॥
ਅਤਿਸੂਰਾਜੇਕੋਊਕਹਾਵੈ॥
ਪ੍ਰਭਕੀਕਲਾਬਿਨਾਕਹਧਾਵੈ॥
ਜੇਕੋਹੋਇਬਹੈਦਾਤਾਰੁ॥
ਤਿਸੁਦੇਨਹਾਰੁਜਾਨੈਗਾਵਾਰੁ॥
ਜਿਸੁਗੁਰਪ੍ਰਸਾਦਿਤੂਟੈਹਉਰੋਗੁ॥
ਨਾਨਕਸੋਜਨੁਸਦਾਅਰੋਗੁ॥੨॥
ਜਿਉਮੰਦਰਕਉਥਾਮੈਥੰਮਨੁ॥
ਤਿਉਗੁਰਕਾਸਬਦੁਮਨਹਿਅਸਥੰਮਨੁ॥
ਜਿਉਪਾਖਾਣੁਨਾਵਚੜਿਤਰੈ॥
ਪ੍ਰਾਣੀਗੁਰਚਰਣਲਗਤੁਨਿਸਤਰੈ॥
ਜਿਉਅੰਧਕਾਰਦੀਪਕਪਰਗਾਸੁ॥
ਗੁਰਦਰਸਨੁਦੇਖਿਮਨਿਹੋਇਬਿਗਾਸੁ॥
ਜਿਉਮਹਾਉਦਿਆਨਮਹਿਮਾਰਗੁਪਾਵੈ॥ਤਿਉਸਾਧੂਸੰਗਿਮਿਲਿਜੋਤਿਪ੍ਰਗਟਾਵੈ॥
ਤਿਨਸੰਤਨਕੀਬਾਛਉਧੂਰਿ॥
ਨਾਨਕਕੀਹਰਿਲੋਚਾਪੂਰਿ॥੩॥
ਮਨਮੂਰਖਕਾਹੇਬਿਲਲਾਈਐ॥
ਪੁਰਬਲਿਖੇਕਾਲਿਖਿਆਪਾਈਐ॥
ਦੂਖਸੂਖਪ੍ਰਭਦੇਵਨਹਾਰੁ॥
ਅਵਰਤਿਆਗਿਤੂਤਿਸਹਿਚਿਤਾਰੁ॥
ਜੋਕਛੁਕਰੈਸੋਈਸੁਖੁਮਾਨੁ॥
ਭੂਲਾਕਾਹੇਫਿਰਹਿਅਜਾਨ॥
ਕਉਨਬਸਤੁਆਈਤੇਰੈਸੰਗ॥
ਲਪਟਿਰਹਿਓਰਸਿਲੋਭੀਪਤੰਗ॥
ਰਾਮਨਾਮਜਪਿਹਿਰਦੇਮਾਹਿ॥
ਨਾਨਕਪਤਿਸੇਤੀਘਰਿਜਾਹਿ॥੪॥
ਜਿਸੁਵਖਰਕਉਲੈਨਿਤੂਆਇਆ॥
ਰਾਮਨਾਮੁਸੰਤਨਘਰਿਪਾਇਆ॥
ਤਜਿਅਭਿਮਾਨੁਲੇਹੁਮਨਮੋਲਿ॥ਰਾਮਨਾਮੁਹਿਰਦੇਮਹਿਤੋਲਿ॥
ਲਾਦਿਖੇਪਸੰਤਹਸੰਗਿਚਾਲੁ॥
ਅਵਰਤਿਆਗਿਬਿਖਿਆਜੰਜਾਲ॥
ਧੰਨਿਧੰਨਿਕਹੈਸਭੁਕੋਇ॥
ਮੁਖਊਜਲਹਰਿਦਰਗਹਸੋਇ॥
ਇਹੁਵਾਪਾਰੁਵਿਰਲਾਵਾਪਾਰੈ॥
ਨਾਨਕਤਾਕੈਸਦਬਲਿਹਾਰੈ॥੫॥
ਚਰਨਸਾਧਕੇਧੋਇਧੋਇਪੀਉ॥
ਅਰਪਿਸਾਧਕਉਅਪਨਾਜੀਉ॥
ਸਾਧਕੀਧੂਰਿਕਰਹੁਇਸਨਾਨੁ॥
ਸਾਧਊਪਰਿਜਾਈਐਕੁਰਬਾਨੁ॥
ਸਾਧਸੇਵਾਵਡਭਾਗੀਪਾਈਐ॥
ਸਾਧਸੰਗਿਹਰਿਕੀਰਤਨੁਗਾਈਐ॥
ਅਨਿਕਬਿਘਨਤੇਸਾਧੂਰਾਖੈ॥
ਹਰਿਗੁਨਗਾਇਅੰਮ੍ਰਿਤਰਸੁਚਾਖੈ॥
ਓਟਗਹੀਸੰਤਹਦਰਿਆਇਆ॥
ਸਰਬਸੂਖਨਾਨਕਤਿਹਪਾਇਆ॥੬॥
ਮਿਰਤਕਕਉਜੀਵਾਲਨਹਾਰ॥
ਭੂਖੇਕਉਦੇਵਤਅਧਾਰ॥
ਸਰਬਨਿਧਾਨਜਾਕੀਦ੍ਰਿਸਟੀਮਾਹਿ॥
ਪੁਰਬਲਿਖੇਕਾਲਹਣਾਪਾਹਿ॥
ਸਭੁਕਿਛੁਤਿਸਕਾਓਹੁਕਰਨੈਜੋਗੁ॥
ਤਿਸੁਬਿਨੁਦੂਸਰਹੋਆਨਹੋਗੁ॥
ਜਪਿਜਨਸਦਾਸਦਾਦਿਨੁਰੈਣੀ॥
ਸਭਤੇਊਚਨਿਰਮਲਇਹਕਰਣੀ॥
ਕਰਿਕਿਰਪਾਜਿਸਕਉਨਾਮੁਦੀਆ॥
ਨਾਨਕਸੋਜਨੁਨਿਰਮਲੁਥੀਆ॥੭॥
ਜਾਕੈਮਨਿਗੁਰਕੀਪਰਤੀਤਿ॥
ਤਿਸੁਜਨਆਵੈਹਰਿਪ੍ਰਭੁਚੀਤਿ॥
ਭਗਤੁਭਗਤੁਸੁਨੀਐਤਿਹੁਲੋਇ॥
ਜਾਕੈਹਿਰਦੈਏਕੋਹੋਇ॥
ਸਚੁਕਰਣੀਸਚੁਤਾਕੀਰਹਤ॥
ਸਚੁਹਿਰਦੈਸਤਿਮੁਖਿਕਹਤ॥
ਸਾਚੀਦ੍ਰਿਸਟਿਸਾਚਾਆਕਾਰੁ॥
ਸਚੁਵਰਤੈਸਾਚਾਪਾਸਾਰੁ॥
ਪਾਰਬ੍ਰਹਮੁਜਿਨਿਸਚੁਕਰਿਜਾਤਾ॥
ਨਾਨਕਸੋਜਨੁਸਚਿਸਮਾਤਾ॥੮॥੧੫॥
salōk .
sarab kalā bharapūr prabh birathā jānanahār .
jā kai simaran udharīai nānak tis balihār .1.
asatapadī .
tūtī gādhanahār gōpāl .
sarab jīā āpē pratipāl .
sagal kī chintā jis man māh .
tis tē birathā kōī nāh .
rē man mērē sadā har jāp .
abināsī prabh āpē āp .
āpan kīā kashū n hōi .
jē sau prānī lōchai kōi .
tis bin nāhī tērai kish kām .
gat nānak jap ēk har nām .1.
rūpavant hōi nāhī mōhai .
prabh kī jōt sagal ghat sōhai .
dhanavantā hōi kiā kō garabai .
jā sabh kish tis kā dīā darabai .
at sūrā jē kōū kahāvai .
prabh kī kalā binā kah dhāvai .
jē kō hōi bahai dātār .
tis dēnahār jānai gāvār .
jis gur prasād tūtai hau rōg .
nānak sō jan sadā arōg .2.
jiu mandar kau thāmai thanman .
tiu gur kā sabad manah asathanman .
jiu pākhān nāv char tarai .
prānī gur charan lagat nisatarai .
jiu andhakār dīpak paragās .
gur darasan dēkh man hōi bigās .
jiu mahā udiān mah mārag pāvai . tiu sādhū sang mil jōt pragatāvai .
tin santan kī bāshau dhūr .
nānak kī har lōchā pūr .3.
man mūrakh kāhē bilalāīai .
purab likhē kā likhiā pāīai .
dūkh sūkh prabh dēvanahār .
avar tiāg tū tisah chitār .
jō kash karai sōī sukh mān .
bhūlā kāhē phirah ajān .
kaun basat āī tērai sang .
lapat rahiō ras lōbhī patang .
rām nām jap hiradē māh .
nānak pat sētī ghar jāh .4.
jis vakhar kau lain tū āiā .
rām nām santan ghar pāiā .
taj abhimān lēh man mōl . rām nām hiradē mah tōl .
lād khēp santah sang chāl .
avar tiāg bikhiā janjāl .
dhann dhann kahai sabh kōi .
mukh ūjal har daragah sōi .
ih vāpār viralā vāpārai .
nānak tā kai sad balihārai .5.
charan sādh kē dhōi dhōi pīu .
arap sādh kau apanā jīu .
sādh kī dhūr karah isanān .
sādh ūpar jāīai kurabān .
sādh sēvā vadabhāgī pāīai .
sādhasang har kīratan gāīai .
anik bighan tē sādhū rākhai .
har gun gāi anmrit ras chākhai .
ōt gahī santah dar āiā .
sarab sūkh nānak tih pāiā .6.
miratak kau jīvālanahār .
bhūkhē kau dēvat adhār .
sarab nidhān jā kī drisatī māh .
purab likhē kā lahanā pāh .
sabh kish tis kā ōh karanai jōg .
tis bin dūsar hōā n hōg .
jap jan sadā sadā din rainī .
sabh tē ūch niramal ih karanī .
kar kirapā jis kau nām dīā .
nānak sō jan niramal thīā .7.
jā kai man gur kī paratīt .
tis jan āvai har prabh chīt .
bhagat bhagat sunīai tih lōi .
jā kai hiradai ēkō hōi .
sach karanī sach tā kī rahat .
sach hiradai sat mukh kahat .
sāchī drisat sāchā ākār .
sach varatai sāchā pāsār .
pārabraham jin sach kar jātā .
nānak sō jan sach samātā .8.15.
Slok.
The Lord is replete with all powers and is the knower of our troubles.
Nanak is a sacrifice unto Him, by whose remembrance man is saved.
Ashtpadi.
The world -cherisher is the Mender of the broken.
He Himself cherishes all the sentient beings.
Within whose mind is the anxiety of all,
none returns empty-handed from Him.
O my soul, ever meditate thou on the Lord.
The Imperishable Lord is all-in-all.
By mortal's own doing nothing can be done,
even though he may desire it hundreds of times.
Without Him, nothing is of any avail unto thee.
Salvation is attained by repeating the Name of God alone, O Nanak.
If one is beauteous, by himself he fascinates not others.
It is the Lord's light, which looks beautiful among all the bodies.
Becoming rich why should any one feel proud,
when all the riches are His gifts.
If one calls himself a great hero,
what effort can he make without obtaining power from the Lord?
If some one sets himself as a man of charity,
him the Donor deems to be a fool.
Whose ailment of ego is cured by the Guru's favour,
Nanak that man is ever healthy.
As a pillar supports a palace,
similarly the word of the Guru, supports the soul.
As a stone floats when put on a boat,
so is the mortal saved by clinging to the Guru's feet.
As a lamp gives light in darkness so does,
the soul bloom on beholding Guru's sight.
As the man finds his way in a great wilderness, so is his light burnished by meeting the society of saints.
I desire the dust of the feet of those saints,
fulfil Nanak's desire O God.
O foolish man why bewailest thou?
Thou shalt obtain what is ordained for thee in thy destiny, since the very beginning.
Lord is the Dispenser of woe and weal.
Abandon other's and do thou remember Him alone.
Whatever He does deem that as good.
Why wanderest thou astray O ignorant man?
What thing has come with thee,
O greedy moth that thou art clinging to worldly pleasures?
In thy mind dwell thou on Lord's Name.
Nanak thus shalt thou go thy home with honour.
The merchandise thou hast come into the world to obtain,
that Name of the Omnipresent Lord is found in the house of the saints.
Give up arrogance, use your mind as measure, and weigh Lord's Name within thy mind and purchase it with thy soul.
Load thy merchandise and set out with the saints.
Abandon other entanglements of deadly sins.
Blessed, blessed will everyone call thee.
Thy face shall be bright in that God's court.
Only a few engage in this trade.
Nanak is ever devoted unto them.
Wash, wash thou the feet of the saints and drink the wash.
Dedicate thy soul to the saint.
Take bath in the dust of the feet of the saints.
Become thou a sacrifice unto the saint.
Saints' service is obtained by the greatest good luck.
In the saints congregation God's praises are sung.
From various dangers the saint saves the man.
He who chants God's glories tastes the sweetness of ambrosia.
Who comes to the saints' door and seeks their protection,
He obtains all the comforts, O Nanak.
God is the Re-animator of the dead.
He gives food to the hungry.
All the treasure are in His gracious glance.
Man obtains the cargo which is originally destined for him.
All the things belong to Him He is Omnipotent.
Neither there has been, nor there shall be any but Him.
Ever and ever, O man, meditate on Him day and night.
The most exalted and immaculate is this way of living.
The man unto whom the Lord has mercifully granted,
His Name becomes pure, O Nanak.
He whose heart has faith in the Guru,
that man comes to meditate on the Lord God.
Within whose mind is the Unique Lord,
that person is renowned as a saint and devotee in the three worlds.
True is his doing and true his way of life.
True is his mind and truth he utters from his mouth.
True is his vision and true is his form.
He distributes truth and truth he spreads.
He who recognises the Supreme Lord as True,
Nanak that man gets absorbed in the True Being.
Shalok:
God is totally imbued with all powers; He is the Knower of our troubles.
Meditating in remembrance on Him, we are saved; Nanak is a sacrifice to Him. ||1||
Ashtapadee:
The Lord of the World is the Mender of the broken.
He Himself cherishes all beings.
The cares of all are on His Mind;
no one is turned away from Him.
O my mind, meditate forever on the Lord.
The Imperishable Lord God is Himself Allinall.
By one's own actions, nothing is accomplished,
even though the mortal may wish it so, hundreds of times.
Without Him, nothing is of any use to you.
Salvation, O Nanak, is attained by chanting the Name of the One Lord. ||1||
One who is goodlooking should not be vain;
the Light of God is in all hearts.
Why should anyone be proud of being rich?
All riches are His gifts.
One may call himself a great hero,
but without God's Power, what can anyone do?
One who brags about giving to charities
the great Giver shall Judge Him to be a fool.
One who, by Guru's Grace, is cured of the disease of ego
O Nanak, that person is forever healthy. ||2||
As a palace is supported by its pillars,
so does the Guru's Word support the mind.
As a stone placed in a boat can cross over the river,
so is the mortal saved, grasping hold of the Guru's Feet.
As the darkness is illuminated by the lamp,
so does the mind blossom forth, beholding the Blessed Vision of the Guru's Darshan.
The path is found through the great wilderness by joining the Saadh Sangat, the Company of the Holy, and one's light shines forth.
I seek the dust of the feet of those Saints;
O Lord, fulfill Nanak's longing! ||3||
O foolish mind, why do you cry and bewail?
You shall obtain your preordained destiny.
God is the Giver of pain and pleasure.
Abandon others, and think of Him alone.
Whatever He does take comfort in that.
Why do you wander around, you ignorant fool?
What things did you bring with you?
You cling to worldly pleasures like a greedy moth.
Dwell upon the Lord's Name in your heart.
O Nanak, thus you shall return to your home with honor. ||4||
This merchandise, which you have come to obtai
n the Lord's Name is obtained in the home of the Saints.
Renounce your egotistical pride, and with your mind, purchase the Lord's Name measure it out within your heart.
Load up this merchandise, and set out with the Saints.
Give up other corrupt entanglements.
Blessed, blessed, everyone will call you,
and your face shall be radiant in the Court of the Lord.
In this trade, only a few are trading.
Nanak is forever a sacrifice to them. ||5||
Wash the feet of the Holy, and drink in this water.
Dedicate your soul to the Holy.
Take your cleansing bath in the dust of the feet of the Holy.
To the Holy, make your life a sacrifice.
Service to the Holy is obtained by great good fortune.
In the Saadh Sangat, the Company of the Holy, the Kirtan of the Lord's Praise is sung.
From all sorts of dangers, the Saint saves us.
Singing the Glorious Praises of the Lord, we taste the ambrosial essence.
Seeking the Protection of the Saints, we have come to their door.
All comforts, O Nanak, are so obtained. ||6||
He infuses life back into the dead.
He gives food to the hungry.
All treasures are within His Glance of Grace.
People obtain that which they are preordained to receive.
All things are His; He is the Doer of all.
Other than Him, there has never been any other, and there shall never be.
Meditate on Him forever and ever, day and night.
This way of life is exalted and immaculate.
One whom the Lord, in His Grace, blesses with His Name
O Nanak, that person becomes immaculate and pure. ||7||
One who has faith in the Guru in his mind
comes to dwell upon the Lord God.
He is acclaimed as a devotee, a humble devotee throughout the three worlds.
The One Lord is in his heart.
True are his actions; true are his ways.
True is his heart; Truth is what he speaks with his mouth.
True is his vision; true is his form.
He distributes Truth and he spreads Truth.
One who recognizes the Supreme Lord God as True
O Nanak, that humble being is absorbed into the True One. ||8||15||
ਸਲੋਕੁ ॥
ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਭਰਿਆ ਹੋਇਆ (ਭਾਵ ਪੂਰਨ) ਹੈ (ਅਤੇ ਸਭ ਦੀ ਦਿਲੀ) ਪੀੜਾ ਨੂੰ ਜਾਨਣ-ਵਾਲਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ (ਜਾਣਨਹਾਰ ਪ੍ਰਭੂ) ਦੇ ਸਿਮਰਨ ਨਾਲ (ਪਾਪਾਂ ਤੋਂ) ਬਚ ਜਾਈਦਾ ਹੈ ਉਸ ਤੋਂ ਸਦਕੇ-ਕੁਰਬਾਨ (ਜਾਣਾ ਚਾਹੀਦਾ ਹੈ)।੧।
ਅਸਟਪਦੀ ॥
ਜੀਵ ਦੀ) ਟੁਟੀ ਹੋਈ (ਸੁਰਤਿ) ਨੂੰ ਗੰਢਣ (ਜੋੜਨ) ਵਾਲਾ,
ਸ੍ਰਿਸ਼ਟੀ ਦਾ ਪਾਲਕ (ਹਰੀ ਆਪ ਹੈ) ਤੇ ਸਾਰੇ ਜੀਆਂ ਨੂੰ ਪਾਲਣ-ਪੋਸਣ ਵਾਲਾ (ਵੀ) ਆਪ ਹੈ।
ਸਾਰੇ (ਜੀਆਂ ਦੀ) ਚਿੰਤਾ ਜਿਸ (ਪ੍ਰਭੂ ਪਾਲਕ ਦੇ) ਮਨ ਵਿਚ ਹੈ,
ਉਸ (ਪ੍ਰਭੁ ਦੀ ਦ੍ਰਿਸ਼ਟੀ ਤੋਂ) ਖਾਲੀ ਕੋਈ ਨਹੀਂ ਹੈ।
ਹੇ ਮੇਰੇ ਮਨ! ਸਦਾ ਵਾਹਿਗੁਰੂ ਦਾ ਸਿਮਰਨ ਕਰ।
(ਉਹ) ਪ੍ਰਭੂ ਜੋ ਨਾਸ਼ ਨਹੀਂ ਹੁੰਦਾ (ਸਭ ਕੁਝ) ਆਪ ਹੀ ਆਪ ਹੈ।
(ਮਨੁੱਖ ਦਾ ਆਪਣਾ) ਕੀਤਾ ਹੋਇਆ ਰਤਾ ਭਰ (ਕੰਮ ਵੀ ਪੂਰਾ) ਨਹੀਂ ਹੋ ਸਕਦਾ,
(ਭਾਵੇਂ ਕੋਈ ਮਨੁੱਖ) ਸੌ ਵਾਰੀ (ਕਿਸੇ ਕੰਮ ਨੂੰ ਪੂਰਾ ਕਰਨਾ ਪਿਆ) ਚਾਹੇ।
(ਹੇ ਮਨ!) ਉਸ (ਵਾਹਿਗੁਰੂ) ਤੋਂ ਬਿਨਾ (ਕੋਈ ਵਸਤੂ ਵੀ) ਤੇਰੇ ਕਿਸੇ (ਕੰਮ ਆਉਣ ਵਾਲੀ) ਨਹੀਂ ਹੈ।
ਨਾਨਕ (ਗੁਰੂ ਜੀ ਉਪਦੇਸ਼ਦੇ ਹਨ ਕਿ ਹੇ ਜੀਵ! ਤੂੰ) ਇਕੋ ਇਕ ਹਰੀ (ਵਾਹਿਗੁਰੂ) ਦਾ ਨਾਮ ਜਪ (ਇਸ ਨਾਲ ਹੀ ਤੇਰੀ) ਗਤੀ (ਮੁਕਤੀ) ਹੋਣੀ ਹੈ।੧।
ਸੁੰਦਰ ਰੂਪ ਵਾਲਾ ਹੋ ਕੇ (ਵੀ ਮਨੁੱਖ ਕਿਸੇ ਨੂੰ ਆਪਣੀ ਇਛਾ ਅਨੁਸਾਰ) ਨਹੀਂ ਮੋਹ ਸਕਦਾ।
(ਕਿਉਂਕਿ) ਪ੍ਰਭੂ ਦੀ ਜੋਤਿ ਸਾਰੇ ਸਰੀਰਾਂ ਵਿਚ ਸੋਭਾ ਦੇ ਹਰੀ ਹੈ।
ਧਨ ਵਾਲਾ ਹੋ ਕੇ (ਕੋਈ ਮਨੁੱਖ) ਕੀ ਹੰਕਾਰ ਕਰ ਸਕਦਾ ਹੈ?
ਜਦੋਂ ਕਿ ਸਭ ਕੁਝ ਉਸ (ਪ੍ਰਭੂ) ਦਾ ਹੀ ਦਿਤਾ ਹੋਇਆ ਧਨ ਹੈ।
ਜੇ ਕੋਈ (ਮਨੁੱਖ) ਆਪਣੇ ਆਪ ਨੂੰ ਵਡਾ ਸੂਰਮਾ ਸਦਾਏ
(ਤਾਂ ਦਸੋ ਉਹ) ਪ੍ਰਭੂ ਦੀ ਸ਼ਕਤੀ ਤੋਂ ਬਿਨਾ ਕਿਥੇ ਦੌੜ ਸਕਦਾ ਹੈ? (ਭਾਵ ਕਿਸੇ ਤੇ ਹੱਲਾ ਨਹੀਂ ਬੋਲ ਸਕਦਾ)।
ਜੇ ਕੋਈ (ਧਨਾਢ ਮਨੁੱਖ) ਦਾਤਾ ਬਣ ਬੈਠੇ (ਤਾਂ ਠੀਕ ਨਹੀਂ),
ਉਸ (ਮਨੁੱਖ) ਨੂੰ ਦੇਣਹਾਰ ਦਾਤਾਰ ਮੂਰਖ ਸਮਝਦਾ ਹੈ।
ਗੁਰੂ ਦੀ ਕਿਰਪਾ ਨਾਲ ਜਿਸ (ਮਨੁੱਖ ਦਾ) ਹਉਮੈ ਦਾ ਰੋਗ ਦੂਰ ਹੋ ਜਾਂਦਾ ਹੈ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਹ ਸੇਵਕ ਸਦਾ ਹੀ ਰੋਗ ਤੋਂ ਰਹਿਤ (ਨਵਾਂ ਨਰੋਆ) ਹੋ ਜਾਂਦਾ ਹੈ।੨।
ਜਿਵੇਂ ਘਰ (ਦੀ ਛੱਤ) ਨੂੰ ਥੰਮ ਸਹਾਰਾ ਦਿੰਦਾ ਹੈ (ਭਾਵ ਟਿਕਾ ਕੇ ਰਖਦਾ ਹੈ
); ਤਿਵੇਂ ਗੁਰੂ ਦਾ ਸ਼ਬਦ ਮਨ ਵਿਚ (ਸਥਿਰਤਾ ਲਈ) ਟੇਕ ਰੂਪ ਹੈ।
ਜਿਵੇਂ ਪਥਰ ਬੇੜੀ ਵਿਚ ਚੜ੍ਹ ਕੇ (ਪਾਣੀ ਤੋਂ) ਤਰ ਜਾਂਦਾ ਹੈ
(ਤਿਵੇਂ) ਮਨੁੱਖ ਗੁਰੂ ਦੇ ਚਰਨਾਂ ਨਾਲ ਲਗ ਕੇ (ਸੰਸਾਰ ਸਮੁੰਦਰ) ਤੋਂ ਪਾਰ ਹੋ ਜਾਂਦਾ ਹੈ।
ਜਿਵੇਂ, ਹਨੇਰੇ (ਵਿਚ) ਦੀਵਾ ਚਾਨਣ (ਕਰ ਦੇਂਦਾ ਹੈ
ਤਿਵੇਂ) ਗੁਰੂ ਦਾ ਦਰਸ਼ਨ ਵੇਖ ਕੇ (ਸਿਖ ਦੇ) ਮਨ ਵਿਚ ਖੇੜਾ ਆ ਜਾਂਦਾ ਹੈ।
ਜਿਵੇਂ ਵਡੇ ਜੰਗਲ ਵਿਚ (ਕੁਰਾਹੇ ਪਇਆ ਜੀਵ ਕਿਸੇ ਦੀ ਸਹਾਇਤਾ ਨਾਲ) ਰਸਤਾ ਲਭ ਲੈਂਦਾ ਹੈ
ਤਿਵੇਂ ਸਾਧੂ (ਗੁਰੂ ਜੀ ਸੰਗਤ ਨਾਲ) ਮਿਲ ਕੇ ਜੀਵ ਦੇ (ਹਿਰਦੇ ਅੰਦਰ) ਹਬੀੀ ਜੋਤਿ ਦਾ ਪ੍ਰਕਾਸ਼ (ਹੋ ਜਾਂਦਾ) ਹੈ।
ਨਾਨਕ (ਗੁਰੂ ਜੀ ਬੇਨਤੀ ਕਰਦੇ ਹਨ ਕਿ ਮੈਂ ਅਜਿਹੇ ਜੋਤਿ ਪ੍ਰਕਾਸ ਕਰ ਦੇਣ ਵਾਲੇ) ਉਨ੍ਹਾਂ ਸੰਤਾਂ ਦੀ ਚਰਨ-ਧੂੜ ਚਾਹੁੰਦਾ ਹਾਂ, ਹੇ ਪ੍ਰਭੂ! ਮੇਰੀ ਇਹ ਲਾਲਸਾ ਪੂਰੀ ਕਰੋ।੩।
ਹੇ ਬੇਸਮਝ ਮਨ! ਕਿਉਂ ਵਿਲਕੀਏ
(ਜਦੋਂ ਕਿ) ਪਹਿਲਾਂ ਲਿਖੇ ਹੋਏ (ਕਰਮਾਂ) ਦਾ ਲਿਖਿਆ ਫਲ ਹੀ ਪਾਈਦਾ ਹੈ।
ਦੁਖ (ਅਤੇ) ਸੁਖ (ਪ੍ਰਭੂ ਆਪ ਹੀ) ਦੇਣ ਵਾਲਾ ਹੈ।
(ਇਸ ਲਈ) ਤੂੰ ਹੋਰ (ਟੇਕ, ਆਸਰੇ) ਛਡ ਕੇ ਉਸ (ਪ੍ਰਭੂ) ਨੂੰ ਯਾਦ ਕਰ।
ਜੋ ਕੁਝ ਪ੍ਰਭੁ ਕਰਦਾ ਹੈ, ਉਸ ਨੂੰ ਸੁਖ ਹੀ ਸਮਝ।
(ਜਿਸ ਦੇ) ਸੁਆਦ ਵਿਚ (ਤੂੰ) ਲਪਟ (ਫਸ) ਰਿਹਾ ਹੈਂ (ਭਾਵ ਕੋਈ ਨਹੀਂ ਆਈ)।
ਕਿਹੜੀ ਵਸਤੂ (ਜਨਮ ਸਮੇਂ) ਤੇਰੇ ਨਾਲ ਆਈ ਹੈ
ਹੇ ਲੋਭੀ ਪਤੰਗ (ਭਾਵ ਲੋਭੀ ਜੀਵ!)
ਹੇ ਜੀਵ! ਰਾਮ ਦਾ ਨਾਮ (ਆਪਣੇ) ਹਿਰਦੇ ਵਿਚ ਜਪ,
ਨਾਨਕ (ਗੁਰੂ ਜੀ ਇਆਣੇ ਜੀਵ ਨੂੰ ਸਮਝਾਉਂਦੇ ਹਨ ਕਿ) (ਇਸ ਦੇ ਫਲ ਸਰੂਪ ਤੂੰ) ਇਜ਼ਤ ਨਾਲ (ਆਪਣੇ ਅਸਲੀ ਘਰ ਵਿਚ (ਨਿਜ ਸਰੂਪ ਵਿਚ ਪਹੁੰਚ) ਜਾਵੇਂਗਾ।੪
ਹੇ ਜੀਵ!) ਜਿਸ ਸੌਦੇ ਨੂੰ ਲੈਣ ਲਈ ਤੂੰ (ਸੰਸਾਰ ਵਿਚ) ਆਇਆ ਹੈਂ,
(ਉਹ) ਰਾਮ ਨਾਮ (ਰੂਪੀ ਸੌਦਾ ਪ੍ਰਭੂ ਨੇ) ਸੰਤਾਂ ਦੇ ਘਰ ਵਿਚ ਪਾਇਆ ਹੈ (ਭਾਵ ਸੰਤ-ਗੁਰੂ ਦਾ ਭੰਡਾਰ ਭਰਿਆ ਹੋਇਆ) ਹੈ।
(ਜੇ ਤੂੰ ਇਸ ਸੌਦੇ ਦਾ ਲੋੜਵੰਦ ਹੈਂ ਤਾਂ) ਹੰਕਾਰ ਨੂੰ ਛਡ ਕੇ (ਆਪਣੇ) ਮਨ ਦੇ (ਬਦਲੇ ਇਹ ਸੌਦਾ) ਖਰੀਦ ਲੈ। (ਉਹ) ਰਾਮ ਦਾ ਨਾਮ ਹਿਰਦੇ ਰੂਪੀ ਤੱਕੜੀ) ਵਿਚ ਤੋਲ ਕੇ ਪ੍ਰਾਪਤ ਕਰ ਲੈ।
(ਇਹ ਰਾਮ ਨਾਮ ਰੂਪੀ) ਵੱਖਰ ਲੱਦ ਕੇ ਸੰਤਾਂ ਦੇ ਸੰਗ (ਨਾਲ ਜੀਵਨ ਮਾਰਗ ਤੇ) ਚਲ।
ਮਾਇਆ ਦੇ ਹੋਰ (ਸਾਰੇ) ਧੰਧੇ ਛਡ ਦੇ।
(ਹੇ ਵਾਪਾਰੀ! ਇਸ ਤਰ੍ਹਾਂ ਦੀ ਕਰਣੀ ਨਾਲ ਤੈਨੂੰ) ਹਰ ਕੋਈ ਧੰਨ ਧੰਨ ਆਖੇਗਾ
ਉਸ ਹਰੀ ਦੀ ਦਰਗਾਹ ਵਿਚ ਵੀ (ਤੇਰਾ) ਮੂੰਹ ਉਜਲਾ (ਹੋਵੇਗਾ), ਸੋਭਾ ਹੋਵੇਗੀ।
ਇਹ (ਜੋ ਰਾਮ ਨਾਮ ਦਾ) ਵਪਾਰ ਹੈ (ਇਸ ਦਾ ਕੋਈ) ਵਿਰਲਾ ਹੀ ਵਾਪਾਰ ਕਰਦਾ ਹੈ।
ਨਾਨਕ (ਗੁਰੂ ਜੀ) ਉਸ (ਜੀਵ ਤੋਂ ਜੋ ਇਹ ਵਾਪਾਰ ਕਰਦਾ ਹੈ) ਸਦਾ ਸਦਕੇ ਤੇ ਕੁਰਬਾਨ ਜਾਂਦਾ ਹੈ।੫।
ਹੇ ਭਾਈ! ਤੂੰ) ਸਾਧੂ ਜਨਾਂ ਦੇ ਚਰਨ ਧੋ ਧੋ ਕੇ ਪੀ (ਭਾਵ ਅੰਮ੍ਰਿਤ ਨਾਮ ਜਪੀ ਜਾ ਤੇ ਛਕੀ ਜਾ)।
ਸਾਧੂ (ਗੁਰੂ) ਨੂੰ ਆਪਣਾ ਜੀਉ ਭੇਟ ਕਰ ਦੇ।
ਸਾਧੂ ਦੀ ਧੂੜੀ ਵਿਚ (ਭਾਵ ਸਤਿਸੰਗਤ ਵਿਚ) ਇਸ਼ਨਾਨ ਕਰ।
ਸਾਧੂ ਤੋਂ (ਸਦਾ) ਸਦਕੇ ਜਾਣਾ ਚਾਹੀਦਾ ਹੈ।
ਸਾਧੂ ਦੀ ਸੇਵਾ ਵਡੇਭਾਗਾਂ ਨਾਲ ਪਾਈਦੀ ਹੈ
(ਇਸ ਲਈ) ਸਾਧ ਦੀ ਸੰਗਤ ਵਿਚ ਵਾਹਿਗੁਰੂ ਦਾ ਜਸ ਗਾਉਣਾ ਚਾਹੀਦਾ ਹੈ।
(ਇਸ ਦਾ ਇਹ ਲਾਭ ਹੁੰਦਾ ਹੈ ਕਿ) ਸਾਧੂ ਅਨੇਕਾਂ ਰੁਕਾਵਟਾਂ (ਦੁੱਖਾਂ) ਤੋਂ ਬਚਾ ਲੈਂਦਾ ਹੈ।
(ਸਾਧੂ ਸਦਾ) ਹਰੀ ਦੇ ਗੁਣ ਗਾ ਕੇ ਅੰਮ੍ਰਿਤ ਰਸ (ਨਾਮ) ਚਖਦਾ ਹੈ।
(ਜਿਸ ਬੰਦੇ ਨੇ ਸੰਤਾਂ ਦੀ) ਸ਼ਰਣ ਫੜੀ ਹੈ (ਅਤੇ) ਸੰਤਾਂ ਦੇ ਦੁਆਰੇ ਤੇ ਆ ਗਿਆ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ ਨੇ ਸਾਰੇ ਸੁਖਾਂ ਨੂੰ ਪਾ ਲਿਆ ਹੈ।੬।
ਅਕਾਲ ਪੁਰਖ) ਮੋਏ ਹੋਏ (ਜੀਵ ਨੂੰ) ਜੀਉਂਦਾ ਕਰਨ ਦੀ ਸਮਰਥਾ ਰਖਦਾ ਹੈ
(ਅਤੇ) ਭੁਖੇ ਨੂੰ (ਭੋਜਨ) ਦਾ ਆਸਰਾ ਦੇਂਦਾ ਹੈ।
(ਪਰ ਪ੍ਰਕਾਰ ਦੇ) ਸਾਰੇ ਖਜ਼ਾਨੇ ਜਿਸ (ਪ੍ਰਭੂ) ਦੀ ਨਜ਼ਰ ਵਿਚ ਹਨ
(ਪਰ ਇਹ ਜੀਵ) ਪਹਿਲਾਂ ਦੇ ਲਿਖੇ ਹੋਏ (ਕਰਮਾਂ ਅਨੁਸਾਰ ਉਸ ਪ੍ਰਭੂ ਤੋਂ) ਲਹਣਾ ਪ੍ਰਾਪਤ ਕਰਦੇ ਹਨ।
ਸਭ ਕੁਝ ਉਸ (ਪ੍ਰਭੂ) ਦਾ ਹੀ ਹੈ (ਅਤੇ) ਉਹ ਹਰੇਕ ਕੰਮ ਕਰਨ ਦੇ ਯੋਗ ਹੈ।
ਉਸ ਤੋਂ ਬਿਨਾਂ, ਦੂਜਾ ਨਾ ਕੋਈ ਹੋਇਆ ਹੈ (ਅਤੇ) ਨਾ ਹੀ ਹੋਵੇਗਾ।
ਹੇ ਜਨ! ਸਦਾ ਸਦਾ (ਹਰ ਵੇਲੇ) ਦਿਨ ਰਾਤ (ਉਸ ਨੂੰ) ਜਪ
ਇਹ ਕਰਣੀ ਸਭ ਤੋਂ ਉਚੀ ਤੇ ਉਤਮ ਹੈ।
(ਹੇ ਭਾਈ! ਪ੍ਰਭੂ ਨੇ) ਕਿਰਪਾ ਕਰਕੇ ਜਿਸ ਨੂੰ (ਆਪਣਾ ਅੰਮ੍ਰਿਤ) ਨਾਮ ਦਿਤਾ ਹੈ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਹ ਮਨੁੱਖ ਪਵਿੱਤਰ ਹੋ ਗਿਆ ਹੈ।੭।
ਜਿਸ (ਮਨੁੱਖ) ਦੇ ਮਨ ਵਿਚ ਗੁਰੂ ਦੀ ਸ਼ਰਧਾ (ਅਥਵਾ ਭਰੋਸਾ) ਹੈ
ਉਸ (ਮਨੁੱਖ ਦੇ) ਚਿਤ ਵਿਚ ਹਰੀ ਪ੍ਰਭੁ ਯਾਦ ਆਉਂਦਾ ਹੈ।
(ਉਹ) ਤਿੰਨਾਂ ਲੋਕਾਂ ਵਿਚ ਭਗਤ (ਨਾਉ ਨਾਲ) ਪ੍ਰਸਿਧ ਹੋ ਜਾਂਦਾ ਹੈ।
ਜਿਸ (ਮਨੁੱਖ) ਦੇ ਹਿਰਦੇ ਵਿਚ ਇਕੋ (ਪ੍ਰਭੁ ਵਸਿਆ) ਹੁੰਦਾ ਹੈ
ਉਸ ਦੀ ਕਰਣੀ ਸਚ ਰੂਪ (ਅਤੇ) ਰਹਿਣੀ ਵੀ ਸਚ ਰੂਪ ਹੋ ਜਾਂਦੀ ਹੈ।
(ਉਸ) ਦੇ ਹਿਰਦੇ ਵਿਚ ਸਚ ਅਤੇ ਮੂੰਹ ਵਿਚ (ਵੀ) ਸਚ ਹੁੰਦਾ ਹੈ।
(ਉਸ ਦੀ) ਤਕਣੀ ਸਚੀ ਹੁੰਦੀ ਹੈ
(ਜਿਸ ਕਰਕੇ ਉਸ ਨੂੰ) ਦਿਸਦਾ (ਸਾਰਾ ਪਸਾਰਾ) ਸੱਚਾ (ਪਰਤੀਤ ਹੁੰਦਾ) ਹੈ।
(ਉਸ ਨੂੰ ਕਰਤਾਰ ਦਾ) ਸਾਰਾ ਪਾਸਾਰਾ ਸਚਾ (ਅਤੇ ਉਸ ਪਾਸਾਰੇ ਵਿਚ) ਸੱਚ (ਸਤਿਪੁਰਖ) ਵਰਤਦਾ (ਨਜ਼ਰੀ ਪੈਂਦਾ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ (ਸੇਵਕ) ਨੇ ਉਸ ਪਾਰਬ੍ਰਹਮ ਨੂੰ ਸਚ ਕਰਕੇ ਜਾਣ ਲਿਆ ਹੈ, ਉਹ ਸੇਵਕ ਹੀ ਸੱਚ (ਪਾਰਬ੍ਰਹਮ) ਵਿਚ ਲੀਨ ਹੋਇਆ ਹੈ।੮।੧੫।
ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਪੂਰਨ ਹੈ, (ਸਭ ਜੀਵਾਂ ਦੇ) ਦੁੱਖ-ਦਰਦ ਜਾਣਦਾ ਹੈ।
ਹੇ ਨਾਨਕ! ਜਿਸ (ਐਸੇ ਪ੍ਰਭੂ) ਦੇ ਸਿਮਰਨ ਨਾਲ (ਵਿਕਾਰਾਂ ਤੋਂ) ਬਚ ਸਕੀਦਾ ਹੈ, ਉਸ ਤੋਂ (ਸਦਾ) ਸਦਕੇ ਜਾਈਏ ॥੧॥
(ਜੀਵਾਂ ਦੀ ਦਿਲ ਦੀ) ਟੁੱਟੀ ਹੋਈ (ਤਾਰ) ਨੂੰ (ਆਪਣੇ ਨਾਲ) ਗੰਢਣ ਵਾਲਾ ਗੋਪਾਲ ਪ੍ਰਭੂ ਆਪ ਹੈ।
ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ (ਭੀ ਆਪ) ਹੈ।
ਜਿਸ ਪ੍ਰਭੂ ਨੂੰ ਆਪਣੇ ਮਨ ਵਿਚ ਸਾਰਿਆਂ (ਦੀ ਰੋਜ਼ੀ) ਦਾ ਫ਼ਿਕਰ ਹੈ,
ਉਸ (ਦੇ ਦਰ) ਤੋਂ ਕੋਈ ਜੀਵ ਨਾ-ਉਮੈਦ ਨਹੀਂ (ਆਉਂਦਾ)।
ਹੇ ਮੇਰੇ ਮਨ! ਸਦਾ ਪ੍ਰਭੂ ਨੂੰ ਜਪ,
ਉਹ ਨਾਸ-ਰਹਿਤ ਹੈ ਤੇ ਆਪਣੇ ਜਿਹਾ ਆਪ ਹੀ ਹੈ।
ਪ੍ਰਾਣੀ ਦਾ ਆਪਣੇ ਜਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜ੍ਹਦਾ,
ਜੇ ਕੋਈ ਪ੍ਰਾਣੀ ਸੌ ਵਾਰੀ ਤਾਂਘ ਕਰੇ।
ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ (ਅਸਲੀ) ਕੰਮ ਦੀ ਨਹੀਂ ਹੈ,
ਹੇ ਨਾਨਕ! ਇਕ ਪ੍ਰਭੂ ਦਾ ਨਾਮ ਜਪ ਤਾਂ ਗਤਿ ਹੋਵੇਗੀ ॥੧॥
ਰੂਪ ਵਾਲਾ ਹੋ ਕੇ ਕੋਈ ਪ੍ਰਾਣੀ (ਰੂਪ ਦਾ) ਮਾਣ ਨਾਹ ਕਰੇ,
(ਕਿਉਂਕ) ਸਾਰੇ ਸਰੀਰਾਂ ਵਿਚ ਪ੍ਰਭੂ ਦੀ ਹੀ ਜੋਤਿ ਸੋਭਦੀ ਹੈ।
ਧਨ ਵਾਲਾ ਹੋ ਕੇ ਕੀਹ ਕੋਈ ਮਨੁੱਖ ਅਹੰਕਾਰ ਕਰੇ,
ਜਦੋਂ ਸਾਰਾ ਧਨ ਉਸ ਪ੍ਰਭੂ ਦਾ ਹੀ ਬਖ਼ਸ਼ਿਆ ਹੋਇਆ ਹੈ?
ਜੇ ਕੋਈ ਮਨੁੱਖ (ਆਪਣੇ ਆਪ ਨੂੰ) ਬੜਾ ਸੂਰਮਾ ਅਖਵਾਏ,
(ਤਾਂ ਰਤਾ ਇਹ ਤਾਂ ਸੋਚੇ ਕਿ) ਪ੍ਰਭੂ ਦੀ (ਦਿੱਤੀ ਹੋਈ) ਤਾਕਤ ਤੋਂ ਬਿਨਾ ਕਿਥੇ ਦੌੜ ਸਕਦਾ ਹੈ।
ਜੇ ਕੋਈ ਬੰਦਾ (ਧਨਾਢ ਹੋ ਕੇ) ਦਾਤਾ ਬਣ ਬੈਠੇ,
ਤਾਂ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ ਜੋ (ਸਭ ਜੀਵਾਂ ਨੂੰ) ਦੇਣ ਜੋਗਾ ਹੈ।
ਜਿਸ ਦਾ ਅਹੰਕਾਰ ਰੂਪੀ ਰੋਗ ਗੁਰੂ ਦੀ ਕਿਰਪਾ ਨਾਲ ਦੂਰ ਹੁੰਦਾ ਹੈ,
ਹੇ ਨਾਨਕ! ਉਹ ਮਨੁੱਖ ਸਦਾ ਨਿਰੋਆ ਹੈ ॥੨॥
ਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ,
ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ।
ਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ,
ਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ।
ਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ,
ਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ।
ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ, ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।
ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।
ਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ ॥੩॥
ਹੇ ਮੂਰਖ ਮਨ! (ਦੁੱਖ ਮਿਲਣ ਤੇ) ਕਿਉਂ ਵਿਲਕਦਾ ਹੈਂ?
ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ।
ਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ,
(ਤਾਂ ਤੇ) ਹੋਰ (ਆਸਰੇ) ਛੱਡ ਕੇ ਤੂੰ ਉਸੇ ਨੂੰ ਯਾਦ ਕਰ।
ਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ।
ਹੇ ਅੰਞਾਣ! ਕਿਉ ਭੁੱਲਿਆਂ ਫਿਰਦਾ ਹੈਂ?
(ਦੱਸ) ਕੇਹੜੀ ਚੀਜ਼ ਤੇਰੇ ਨਾਲ ਆਈ ਸੀ।
ਹੇ ਲੋਭੀ ਭੰਬਟ! ਤੂੰ (ਮਾਇਆ ਦੇ) ਸੁਆਦ ਵਿਚ ਮਸਤ ਹੋ ਰਿਹਾ ਹੈਂ।
ਹਿਰਦੇ ਵਿਚ ਪ੍ਰਭੂ ਦਾ ਨਾਮ ਜਪ,
ਹੇ ਨਾਨਕ! (ਇਸੇ ਤਰ੍ਹਾਂ) ਇੱਜ਼ਤ ਨਾਲ (ਪਰਲੋਕ ਵਾਲੇ) ਘਰ ਵਿਚ ਜਾਵਹਿਂਗਾ ॥੪॥
(ਹੇ ਭਾਈ!) ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ,
ਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ।
(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ, ਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ।
ਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ,
ਮਾਇਆ ਦੇ ਹੋਰ ਧੰਧੇ ਛੱਡ ਦੇਹ।
(ਜੇ ਇਹ ਉੱਦਮ ਕਰਹਿਂਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ,
ਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ।
(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ।
ਹੇ ਨਾਨਕ! ਅਜੇਹੇ (ਵਪਾਰੀ) ਤੋਂ ਸਦਾ ਸਦਕੇ ਜਾਈਏ ॥੫॥
(ਹੇ ਭਾਈ!) ਸਾਧੂ ਜਨਾਂ ਦੇ ਪੈਰ ਧੋ ਧੋ ਕੇ (ਨਾਮ-ਜਲ) ਪੀ,
ਸਾਧ-ਜਨ ਤੋਂ ਆਪਣੀ ਜਿੰਦ ਭੀ ਵਾਰ ਦੇਹ।
ਗੁਰਮੁਖ ਮਨੁੱਖ ਦੇ ਪੈਰਾਂ ਦੀ ਖ਼ਾਕ ਵਿਚ ਇਸ਼ਨਾਨ ਕਰ,
ਗੁਰਮੁਖ ਤੋਂ ਸਦਕੇ ਹੋਹੁ।
ਸੰਤ ਦੀ ਸੇਵਾ ਵੱਡੇ ਭਾਗਾਂ ਨਾਲ ਮਿਲਦੀ ਹੈ,
ਸੰਤ ਦੀ ਸੰਗਤਿ ਵਿਚ ਹੀ ਪ੍ਰਭੂ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ।
ਸੰਤ ਅਨੇਕਾਂ ਔਕੜਾਂ ਤੋਂ (ਜੋ ਆਤਮਕ ਜੀਵਨ ਦੇ ਰਾਹ ਵਿਚ ਆਉਂਦੀਆਂ ਹਨ) ਬਚਾ ਲੈਂਦਾ ਹੈ,
ਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ-ਅੰਮ੍ਰਿਤ ਦਾ ਸੁਆਦ ਮਾਣਦਾ ਹੈ।
(ਜਿਸ ਮਨੁੱਖ ਨੇ) ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿੱਗਾ ਹੈ,
ਉਸ ਨੇ, ਹੇ ਨਾਨਕ! ਸਾਰੇ ਸੁਖ ਪਾ ਲਏ ਹਨ ॥੬॥
(ਪ੍ਰਭੂ) ਮੋਏ ਹੋਏ ਬੰਦੇ ਨੂੰ ਜਿਵਾਲਣ ਜੋਗਾ ਹੈ,
ਭੁੱਖੇ ਨੂੰ ਭੀ ਆਸਰਾ ਦੇਂਦਾ ਹੈ।
ਸਾਰੇ ਖ਼ਜ਼ਾਨੇ ਉਸ ਮਾਲਕ ਦੀ ਨਜ਼ਰ ਵਿਚ ਹਨ,
(ਪਰ ਜੀਵ) ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੋਗਦੇ ਹਨ।
ਸਭ ਕੁਝ ਉਸ ਪ੍ਰਭੂ ਦਾ ਹੀ ਹੈ, ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ;
ਉਸ ਤੋਂ ਬਿਨਾ ਕੋਈ ਦੂਜਾ ਨਾਹ ਹੈ ਤੇ ਨਾਹ ਹੋਵੇਗਾ।
ਹੇ ਜਨ! ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ,
ਹੋਰ ਸਾਰੀਆਂ ਕਰਣੀਆਂ ਨਾਲੋਂ ਇਹੀ ਕਰਣੀ ਉੱਚੀ ਤੇ ਸੁੱਚੀ ਹੈ।
ਮੇਹਰ ਕਰ ਕੇ ਜਿਸ ਮਨੁੱਖ ਨੂੰ ਨਾਮ ਬਖ਼ਸ਼ਦਾ ਹੈ,
ਹੇ ਨਾਨਕ! ਉਹ ਮਨੁੱਖ ਪਵਿਤ੍ਰ ਹੋ ਜਾਂਦਾ ਹੈ ॥੭॥
ਜਿਸ ਮਨੁੱਖ ਦੇ ਮਨ ਵਿਚ ਸਤਿਗੁਰੂ ਦੀ ਸਰਧਾ ਬਣ ਗਈ ਹੈ,
ਉਸ ਦੇ ਚਿੱਤ ਵਿਚ ਪ੍ਰਭੂ ਟਿਕ ਜਾਂਦਾ ਹੈ।
ਉਹ ਮਨੁੱਖ ਸਾਰੇ ਜਗਤ ਵਿਚ ਭਗਤ ਭਗਤ ਸੁਣੀਦਾ ਹੈ,
ਜਿਸ ਦੇ ਹਿਰਦੇ ਵਿਚ ਇਕ ਪ੍ਰਭੂ ਵੱਸਦਾ ਹੈ;
ਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇਕ-ਰਸ ਹਨ,
ਸੱਚਾ ਪ੍ਰਭੂ ਉਸ ਦੇ ਹਿਰਦੇ ਵਿਚ ਹੈ, ਤੇ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉੱਚਾਰਦਾ ਹੈ;
ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿਚ ਰੰਗੀ ਹੋਈ ਹੈ, (ਤਾਹੀਏਂ) ਸਾਰਾ ਦ੍ਰਿਸ਼ਟਮਾਨ ਜਗਤ (ਉਸ ਨੂੰ) ਪ੍ਰਭੂ ਦਾ ਰੂਪ ਦਿੱਸਦਾ ਹੈ,
ਪ੍ਰਭੂ ਹੀ (ਸਭ ਥਾਈਂ) ਮੌਜੂਦ (ਦਿੱਸਦਾ ਹੈ, ਤੇ) ਪ੍ਰਭੂ ਦਾ ਹੀ (ਸਾਰਾ) ਖਿਲਾਰਾ ਦਿੱਸਦਾ ਹੈ।
ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ-ਥਿਰ ਰਹਿਣ ਵਾਲਾ ਸਮਝਿਆ ਹੈ,
ਹੇ ਨਾਨਕ! ਉਹ ਮਨੁੱਖ ਸਦਾ ਉਸ ਥਿਰ ਰਹਿਣ ਵਾਲੇ ਵਿਚ ਲੀਨ ਹੋ ਜਾਂਦਾ ਹੈ ॥੮॥੧੫॥
ਸਲੋਕ।
ਸੁਆਮੀ ਸਾਰੀਆਂ ਸ਼ਕਤੀਆਂ ਨਾਲ ਪਰੀਪੂਰਨ ਹੈ ਅਤੇ ਸਾਡੀਆਂ ਤਕਲੀਫਾਂ ਨੂੰ ਜਾਨਣ ਵਾਲਾ ਹੈ।
ਨਾਨਕ ਉਸ ਉਤੋਂ ਕੁਰਬਾਨ ਜਾਂਦਾ ਹੈ ਜਿਸ ਦੀ ਬੰਦਗੀ ਦੁਆਰਾ ਬੰਦੇ ਦਾ ਪਾਰ ਉਤਾਰਾ ਹੋ ਜਾਂਦਾ ਹੈ।
ਅਸ਼ਟਪਦੀ।
ਸ੍ਰਿਸ਼ਟੀ ਦਾ ਪਾਲਣਹਾਰ ਟੁੱਟਿਆ ਨੂੰ ਜੋੜਨ ਵਾਲਾ ਹੈ।
ਉਹ ਆਪ ਹੀ ਸਾਰੇ ਪ੍ਰਾਣ-ਧਾਰੀਆਂ ਨੂੰ ਪਾਲਦਾ ਪੋਸਦਾ ਹੈ।
ਜਿਸ ਦੇ ਚਿੱਤ ਵਿੱਚ ਸਾਰਿਆਂ ਦਾ ਫਿਕਰ ਹੈ,
ਉਸ ਪਾਸੋਂ, ਕੋਈ ਜਣਾ, ਖਾਲੀ-ਹੱਥੀ ਨਹੀਂ ਮੁੜਦਾ।
ਹੇ ਮੇਰੀ ਜਿੰਦੇ! ਤੂੰ ਸਦੀਵ ਹੀ ਸੁਆਮੀ ਦਾ ਸਿਮਰਨ ਕਰ।
ਅਮਰ ਮਾਲਕ ਸਾਰਾ ਕੁਛ ਆਪ ਹੀ ਹੈ।
ਜੀਵ ਦੇ ਆਪਣੇ ਕਰਨ ਨਾਲ ਕੁਝ ਨਹੀਂ ਹੋ ਸਕਦਾ,
ਭਾਵੇਂ ਉਹ ਸੈਕੜੇ ਵਾਰੀ ਇਸ ਨੂੰ ਪਿਆ ਚਾਹੇ।
ਉਸ ਦੇ ਬਾਝੋਂ ਕੁਝ ਭੀ ਤੇਰੇ ਕੰਮ ਦਾ ਨਹੀਂ।
ਹੇ ਨਾਨਕ! ਕੇਵਲ ਵਾਹਿਗੁਰੂ ਦੇ ਨਾਮ ਦਾ ਉਚਾਰਣ ਕਰਨ ਦੁਆਰਾ, ਮੁਕਤੀ ਪ੍ਰਾਪਤ ਹੁੰਦੀ ਹੈ।
ਜੇਕਰ ਜੀਵ ਸੁੰਦਰ ਹੈ, ਤਾਂ ਆਪਣੇ ਆਪ ਉਹ ਹੋਰਨਾ ਨੂੰ ਫਰੇਫਤਾ ਨਹੀਂ ਕਰਦਾ।
ਪ੍ਰਭੂ ਦਾ ਪ੍ਰਕਾਸ਼ ਹੀ ਸਾਰਿਆਂ ਸਰੀਰਾਂ ਅੰਦਰ ਸੁਹਣਾ ਲਗਦਾ ਹੈ।
ਅਮੀਰ ਬਣ ਕੇ ਕੋਈ ਜਣਾ ਕਿਉਂ ਹੰਕਾਰੀ ਹੋਵੇ,
ਜਦ ਸਾਰੀਆਂ ਦੌਲਤਾਂ ਉਸ ਦੀਆਂ ਦਾਤਾਂ ਹਨ।
ਜੇਕਰ ਕੋਈ ਆਪਣੇ ਆਪ ਨੂੰ ਵੱਡਾ ਬਹਾਦਰ ਅਖਵਾਉਂਦਾ ਹੋਵੇ,
ਸੁਆਮੀ ਤੋਂ ਸਤਿਆ ਲਏ ਬਾਝੋਂ ਉਹ ਕੀ ਆਹਰ ਕਰ ਸਕਦਾ ਹੈ?
ਜੇਕਰ ਕੋਈ ਜਣਾ ਦਾਨੀ ਬਣ ਬੈਠੇ,
ਤਾਂ ਦਾਤਾ ਵਾਹਿਗੁਰੂ ਉਸ ਨੂੰ ਮੂਰਖ ਸਮਝਦਾ ਹੈ।
ਗੁਰਾਂ ਦੀ ਦਇਆ ਦੁਆਰਾ ਜਿਸ ਦੀ ਹੰਕਾਰ ਦੀ ਬੀਮਾਰੀ ਹਟ ਗਈ ਹੈ,
ਨਾਨਕ, ਉਹ ਇਨਸਾਨ ਹਮੇਸ਼ਾਂ ਤੰਦਰੁਸਤ ਹੈ।
ਜਿਸ ਤਰ੍ਹਾਂ ਇਕ ਥੰਮ ਮਹਿਲ ਨੂੰ ਆਸਰਾ ਦਿੰਦਾ ਹੈ,
ਇਸ ਤਰ੍ਹਾਂ ਹੀ ਗੁਰਾਂ ਦੀ ਬਾਣੀ ਜਿੰਦੜੀ ਨੂੰ ਆਸਰਾ ਦਿੰਦੀ ਹੈ।
ਜਿਸ ਤਰ੍ਹਾਂ ਪੱਥਰ ਬੇੜੀ ਵਿੱਚ ਰਖਿਆ ਪਾਰ ਹੋ ਜਾਂਦਾ ਹੈ,
ਉਸੇ ਤਰ੍ਹਾਂ ਜੀਵ ਗੁਰਾਂ ਦੇ ਪੈਰਾਂ ਨਾਲ ਲੱਗ ਕੇ ਪਾਰ ਉਤਰ ਜਾਂਦਾ ਹੈ।
ਜਿਸ ਤਰ੍ਹਾਂ ਲੈਂਪ ਅਨ੍ਹੇਰੇ ਵਿੱਚ ਚਾਨਣ ਕਰ ਦਿੰਦਾ ਹੈ,
ਇਸੇ ਤਰ੍ਹਾਂ ਹੀ ਗੁਰਾਂ ਦਾ ਦੀਦਾਰ ਤੱਕ ਕੇ ਆਤਮਾ ਖਿੜ ਜਾਂਦੀ ਹੈ।
ਜਿਸ ਤਰ੍ਹਾਂ ਬੰਦੇ ਨੂੰ ਭਾਰੇ ਬੀਆਬਾਨ ਅੰਦਰ ਰਸਤਾ ਲੱਭ ਪੈਦਾ ਹੈ, ਇਸੇ ਤਰ੍ਹਾਂ ਹੀ ਸਾਧ ਸੰਗਤਿ ਨਾਲ ਜੁੜ ਕੇ ਉਸ ਦਾ ਨੂਰ ਚਮਕ ਆਉਂਦਾ ਹੈ।
ਉਨ੍ਹਾਂ ਸਾਧੂਆਂ ਦੇ ਚਰਨਾਂ ਦੀ ਮੈਂ ਧੂੜ ਲੋੜਦਾ ਹਾਂ,
ਨਾਨਕ ਦੀ ਮਨਸਾ ਪੂਰਨ ਕਰ, ਹੈ ਵਾਹਿਗੁਰੂ!
ਹੇ ਬੇਵਕੂਫ ਬੰਦੇ! ਤੂੰ ਕਿਉਂ ਵਿਰਲਾਪ ਕਰਦਾ ਹੈ?
ਤੈਨੂੰ ਉਹੋ ਕੁਛ ਮਿਲੇਗਾ, ਜੋ ਤੇਰੇ ਲਈ, ਮੁੱਢ ਤੋਂ ਤੇਰੀ ਪ੍ਰਾਲਬਧ ਵਿੱਚ ਲਿਖਿਆ ਹੋਇਆ ਹੈ।
ਸੁਆਮੀ ਗ਼ਮੀ ਤੇ ਖੁਸ਼ੀ ਦੇਣ ਵਾਲਾ ਹੈ।
ਹੋਰਨਾਂ ਨੂੰ ਛੱਡ ਦੇ, ਅਤੇ ਤੂੰ ਕੇਵਲ ਉਸੇ ਦਾ ਹੀ ਸਿਮਰਨ ਕਰ।
ਜਿਹੜਾ ਕੁਝ ਉਹ ਕਰਦਾ ਹੈ ਉਸ ਨੂੰ ਭਲਾ ਕਰਕੇ ਜਾਣ।
ਤੂੰ ਕਿਉਂ ਕੁਰਾਹੇ ਭਟਕਦਾ ਫਿਰਦਾ ਹੈ, ਹੇ ਬੇਸਮਝ ਬੰਦੇ!
ਕਿਹੜੀ ਚੀਜ਼ ਤੇਰੇ ਨਾਲ ਆਈ ਹੈ,
ਹੇ ਲਾਲਚੀ ਪਰਵਾਨੇ! ਤੂੰ ਜੋ ਸੰਸਾਰੀ ਰੰਗ-ਰਲੀਆਂ ਨਾਲ ਚਿਮੜ ਰਿਹਾ ਹੈ?
ਤੂੰ ਆਪਣੇ ਮਨ ਵਿੱਚ ਸਾਹਿਬ ਦੇ ਨਾਮ ਦਾ ਸਿਮਰਨ ਕਰ।
ਨਾਨਕ, ਐਸ ਤਰ੍ਹਾਂ ਤੂੰ ਇੱਜ਼ਤ ਨਾਲ ਆਪਣੇ ਧਾਮ ਨੂੰ ਜਾਵੇਗਾ।
ਉਹ ਸੌਦਾ-ਸੂਤ ਜਿਸ ਨੂੰ ਹਾਸਲ ਕਰਨ ਲਈ ਤੂੰ ਜਹਾਨ ਵਿੱਚ ਆਇਆ ਹੈ,
ਸਾਧੂਆਂ ਦੇ ਗ੍ਰਹਿ ਅੰਦਰ ਸਰਬ-ਵਿਆਪਕ ਸੁਆਮੀ ਦਾ ਨਾਮ ਲੱਭਦਾ ਹੈ।
ਆਪਣੀ ਸਵੈ-ਹੰਗਤਾ ਛੱਡ ਦੇ, ਤੇ ਮਨ ਦੇ ਵਟੇ ਖਰੀਦ ਲੈ; ਸੁਆਮੀ ਦੇ ਨਾਮ ਆਪਣੇ ਮਨ ਅੰਦਰ ਜੋਖ ਅਤੇ ਆਪਣੀ ਜਿੰਦੜੀ ਨਾਲ ਇਸ ਨੂੰ ਖਰੀਦ।
ਆਪਣਾ ਸੌਦਾ-ਸੂਤ ਲੱਦ ਲੈ ਅਤੇ ਸਾਧੂਆਂ ਦੇ ਨਾਲ ਤੁਰ ਪਉ।
ਪ੍ਰਾਣ-ਨਾਸਕ ਪਾਪਾਂ ਦੇ ਹੋਰ ਪੁਆੜੇ ਛੱਡ ਦੇ।
ਮੁਬਾਰਕ, ਮੁਬਾਰਕ! ਹਰ ਕੋਈ ਤੈਨੂੰ ਕਹੇਗਾ।
ਉਸ ਵਾਹਿਗੁਰੂ ਦੇ ਦਰਬਾਰ ਅੰਦਰ ਤੇਰਾ ਮੂੰਹ ਰੋਸ਼ਨ ਹੋਵੇਗਾ।
ਬਹੁਤ ਹੀ ਥੋੜੇ ਇਸ ਵਣਜ ਦੀ ਸੁਦਾਗਰੀ ਕਰਦੇ ਹਨ।
ਨਾਨਕ! ਉਨ੍ਹਾਂ ਉਤੋਂ ਹਮੇਸ਼ਾਂ ਸਦਕੇ ਜਾਂਦਾ ਹੈ।
ਧੋ ਧੋ ਤੂੰ ਸੰਤਾਂ ਦੇ ਪੈਰ, ਅਤੇ ਪਾਨ ਕਰ ਉਸ ਧੌਣ ਨੂੰ।
ਆਪਣੀ ਆਤਮਾ ਸੰਤ ਨੂੰ ਸਮਰਪਣ ਕਰ ਦੇ।
ਸੰਤ ਦੇ ਚਰਨਾਂ ਦੀ ਧੂੜ ਅੰਦਰ ਮਜਨ ਕਰ।
ਤੂੰ ਸੰਤ ਉਤੋਂ ਬਲਿਹਾਰਨੇ ਹੋ ਜਾ।
ਸੰਤ ਦੀ ਟਹਿਲ ਸੇਵਾ ਪਰਮ ਚੰਗੇ ਨਸੀਬਾਂ ਦੁਆਰਾ ਪ੍ਰਾਪਤ ਹੁੰਦੀ ਹੈ।
ਸਤਿ ਸੰਗਤ ਅੰਦਰ ਹਰੀ ਦਾ ਜੱਸ ਗਾਇਨ ਹੁੰਦਾ ਹੈ।
ਅਨੇਕਾਂ ਖਤਰਿਆ ਤੋਂ ਸੰਤ ਬੰਦੇ ਨੂੰ ਬਚਾਉਂਦਾ ਹੈ।
ਜੋ ਵਾਹਿਗੁਰੂ ਦੀਆਂ ਚੰਗਿਆਈਆਂ ਅਲਾਪਦਾ ਹੈ, ਉਹ ਆਬਿ-ਹਿਯਾਤ ਦੀ ਮਿਠਾਸ ਨੂੰ ਚੱਖਦਾ ਹੈ।
ਜੋ ਸਾਧੂਆਂ ਦੇ ਦੁਆਰੇ ਆਉਂਦਾ ਤੇ ਉਨ੍ਹਾਂ ਦੀ ਪਨਾਹ ਲੈਦਾ ਹੈ।
ਹੇ ਨਾਨਕ! ਉਹ ਸਾਰੇ ਆਰਾਮ ਪਾ ਲੈਦਾ ਹੈ।
ਵਾਹਿਗੁਰੂ ਮੁਰਦਿਆਂ ਨੂੰ ਸੁਰਜੀਤ ਕਰਨ ਵਾਲਾ ਹੈ।
ਉਹ ਖੁਦਿਅਵੰਤ ਨੂੰ ਭੋਜਨ ਦਿੰਦਾ ਹੈ।
ਸਾਰੇ ਖ਼ਜ਼ਾਨੇ ਉਸ ਦੀ ਮਿਹਰ ਦੀ ਨਿਗਾਹ ਵਿੱਚ ਹਨ।
ਆਦਮੀ ਉਸੇ ਖੇਪ ਨੂੰ ਪਾਉਂਦਾ ਹੈ, ਜੋ ਮੁੱਢ ਤੋਂ ਉਸ ਲਈ ਲਿਖੀ ਹੋਈ ਹੈ।
ਸਾਰਾ ਕੁਝ ਉਸ ਦੀ ਮਲਕੀਅਤ ਹੈ, ਉਹ ਸਰਬ-ਸ਼ਕਤੀਵਾਨ ਹੈ।
ਉਸ ਦੇ ਬਾਝੋਂ ਹੋਰ ਦੂਜਾ ਨਾਂ ਕੋਈ ਹੈਸੀ ਤੇ ਨਾਂ ਹੀ ਹੋਵੇਗਾ।
ਹਮੇਸ਼ਾਂ ਤੇ ਹਮੇਸ਼ਾ, ਹੇ ਬੰਦੇ! ਦਿਨ ਰਾਤ ਉਸ ਦਾ ਆਰਾਧਨ ਕਰ।
ਸਾਰਿਆਂ ਨਾਲੋ ਉਚੇਰੀ ਤੇ ਪਵਿੱਤ੍ਰ ਹੈ, ਇਹ ਜੀਵਨ ਰਹੁ-ਰੀਤੀ।
ਜਿਸ ਪੁਰਸ਼ ਨੂੰ ਸੁਆਮੀ ਨੇ ਹਿਮਰ ਧਾਰ ਕੇ ਆਪਣਾ ਨਾਮ ਬਖਸ਼ਿਆ ਹੈ,
ਉਹ ਪਵਿੱਤ੍ਰ ਹੋ ਜਾਂਦਾ ਹੈ, ਹੇ ਨਾਨਕ!
ਜਿਸ ਦੇ ਦਿਲ ਅੰਦਰ ਗੁਰਾਂ ਉਤੇ ਭਰੋਸਾ ਹੈ,
ਉਹ ਆਦਮੀ ਵਾਹਿਗੁਰੂ ਸੁਆਮੀ ਨੂੰ ਚੇਤੇ ਕਰਨ ਲੱਗ ਜਾਂਦਾ ਹੈ।
ਉਹ ਤਿੰਨਾਂ ਜਹਾਨਾਂ ਅੰਦਰ ਸੰਤ ਤੇ ਅਨੁਰਾਗੀ ਪਰਸਿਧ ਹੋ ਜਾਂਦਾ ਹੈ,
ਜਿਸ ਦੇ ਅੰਤਰ ਆਤਮੇ ਅਦੁਤੀ ਸਾਹਿਬ ਹੈ।
ਸੱਚੀ ਹੈ ਉਸ ਦੀ ਕਰਤੂਤ ਅਤੇ ਸੱਚਾ ਹੈ ਉਸ ਦਾ ਜੀਵਨ-ਮਾਰਗ।
ਸੱਚ ਹੈ ਉਸ ਦੇ ਮਨ ਅੰਦਰ ਅਤੇ ਸੱਚ ਹੀ ਉਹ ਆਪਣੇ ਮੂੰਹ ਤੋਂ ਬੋਲਦਾ ਹੈ।
ਸੱਚੀ ਹੈ ਉਸ ਦੀ ਨਜ਼ਰ ਤੇ ਸੱਚਾ ਹੈ ਉਸ ਦਾ ਸਰੂਪ।
ਉਹ ਸੱਚ ਵਰਤਾਉਂਦਾ ਹੈ ਤੇ ਸੱਚ ਹੀ ਫੈਲਾਉਂਦਾ ਹੈ।
ਜੋ ਪਰਮ ਪ੍ਰਭੂ ਨੂੰ ਸੱਤ ਕਰਕੇ ਜਾਣਦਾ ਹੈ,
ਨਾਨਕ, ਉਹ ਇਨਸਾਨ ਸਤਿਪੁਰਖ ਅੰਦਰ ਲੀਨ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.