ਮਨਮੁਖੁ ਮੋਹਿ ਵਿਆਪਿਆ ਬੈਰਾਗੁ ਉਦਾਸੀ ਨ ਹੋਇ ॥
ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥
ਹਉਮੈ ਗੁਰਮੁਖਿ ਖੋਈਐ ਨਾਮਿ ਰਤੇ ਸੁਖੁ ਹੋਇ ॥੧॥
ਮੇਰੇ ਮਨ ਅਹਿਨਿਸਿ ਪੂਰਿ ਰਹੀ ਨਿਤ ਆਸਾ ॥
ਸਤਗੁਰੁ ਸੇਵਿ ਮੋਹੁ ਪਰਜਲੈ ਘਰ ਹੀ ਮਾਹਿ ਉਦਾਸਾ ॥੧॥ ਰਹਾਉ ॥
ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥
ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥੨॥
ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥
ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥
ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥੩॥
ਜਿਨਿ ਕਿਨੈ ਪਾਇਆ ਸਾਧਸੰਗਤੀ ਪੂਰੈ ਭਾਗਿ ਬੈਰਾਗਿ ॥
ਸ੍ਰੀਰਾਗੁਮਹਲਾ੩॥
ਮਨਮੁਖੁਮੋਹਿਵਿਆਪਿਆਬੈਰਾਗੁਉਦਾਸੀਨਹੋਇ॥
ਸਬਦੁਨਚੀਨੈਸਦਾਦੁਖੁਹਰਿਦਰਗਹਿਪਤਿਖੋਇ॥
ਹਉਮੈਗੁਰਮੁਖਿਖੋਈਐਨਾਮਿਰਤੇਸੁਖੁਹੋਇ॥੧॥
ਮੇਰੇਮਨਅਹਿਨਿਸਿਪੂਰਿਰਹੀਨਿਤਆਸਾ॥
ਸਤਗੁਰੁਸੇਵਿਮੋਹੁਪਰਜਲੈਘਰਹੀਮਾਹਿਉਦਾਸਾ॥੧॥ਰਹਾਉ॥
ਗੁਰਮੁਖਿਕਰਮਕਮਾਵੈਬਿਗਸੈਹਰਿਬੈਰਾਗੁਅਨੰਦੁ॥
ਅਹਿਨਿਸਿਭਗਤਿਕਰੇਦਿਨੁਰਾਤੀਹਉਮੈਮਾਰਿਨਿਚੰਦੁ॥
ਵਡੈਭਾਗਿਸਤਸੰਗਤਿਪਾਈਹਰਿਪਾਇਆਸਹਜਿਅਨੰਦੁ॥੨॥
ਸੋਸਾਧੂਬੈਰਾਗੀਸੋਈਹਿਰਦੈਨਾਮੁਵਸਾਏ॥
ਅੰਤਰਿਲਾਗਿਨਤਾਮਸੁਮੂਲੇਵਿਚਹੁਆਪੁਗਵਾਏ॥
ਨਾਮੁਨਿਧਾਨੁਸਤਗੁਰੂਦਿਖਾਲਿਆਹਰਿਰਸੁਪੀਆਅਘਾਏ॥੩॥
ਜਿਨਿਕਿਨੈਪਾਇਆਸਾਧਸੰਗਤੀਪੂਰੈਭਾਗਿਬੈਰਾਗਿ॥
ਮਨਮੁਖਫਿਰਹਿਨਜਾਣਹਿਸਤਗੁਰੁਹਉਮੈਅੰਦਰਿਲਾਗਿ॥
ਨਾਨਕਸਬਦਿਰਤੇਹਰਿਨਾਮਿਰੰਗਾਏਬਿਨੁਭੈਕੇਹੀਲਾਗਿ॥੪॥੮॥੪੧॥
srīrāg mahalā 3 .
manamukh mōh viāpiā bairāg udāsī n hōi .
sabad n chīnai sadā dukh har daragah pat khōi .
haumai guramukh khōīai nām ratē sukh hōi .1.
mērē man ahinis pūr rahī nit āsā .
satagur sēv mōh parajalai ghar hī māh udāsā .1. rahāu .
guramukh karam kamāvai bigasai har bairāg anand .
ahinis bhagat karē din rātī haumai mār nichand .
vadai bhāg satasangat pāī har pāiā sahaj anand .2.
sō sādhū bairāgī sōī hiradai nām vasāē .
antar lāg n tāmas mūlē vichah āp gavāē .
nām nidhān satagurū dikhāliā har ras pīā aghāē .3.
jin kinai pāiā sādhasangatī pūrai bhāg bairāg .
manamukh phirah n jānah satagur haumai andar lāg .
nānak sabad ratē har nām rangāē bin bhai kēhī lāg .4.8.41.
Sri Rag, Third Guru.
The perverse person is engrossed in worldly love and embraces not Lord's love and world-detachment.
He comprehends not Lord's Name, ever suffers pain and loses honour in God's Court.
The pious shed their ego, are imbued with the Name and attain peace.
O my mind! day and night, thou ever remainest brimful with desires.
By serving the True Guru, worldly attachment is completely burnt down and man remains detached in his home. Pause.
The Guru-ward does good deeds and blooms. God's affection brings bliss.
Day and night he ever performs Lord's service and stilling his self-conceit becomes care-free.
By great good fortune I have met the society of saint and attuned to God the seat of eternal bliss.
He is the saint and he the world renouncer, who abides God's Name in his heart.
Anger touches not his core at all, as he has shed his self-conceit from within himself.
The Name treasure the True Guru has shown unto him and God's Nectar he drinks to his fill.
Who-so-ever has found God, has found Him in the congregation of the righteous. Through the perfect good luck Lord's love is obtained.
Being inwardly attached with ego the perverse roam about and understand not the True Guru.
Nanak, they who are tinged with the word, get imbued in God's Name. How can they be dyed without the mordant of Lord's fear?
Siree Raag, Third Mehl:
The selfwilled manmukhs are engrossed in emotional attachment; they are not balanced or detached.
They do not comprehend the Word of the Shabad. They suffer in pain forever, and lose their honor in the Court of the Lord.
The Gurmukhs shed their ego; attuned to the Naam, they find peace. ||1||
O my mind, day and night, you are always full of wishful hopes.
Serve the True Guru, and your emotional attachment shall be totally burnt away; remain detached within the home of your heart. ||1||Pause||
The Gurmukhs do good deeds and blossom forth; balanced and detached in the Lord, they are in ecstasy.
Night and day, they perform devotional worship, day and night; subduing their ego, they are carefree.
By great good fortune, I found the Sat Sangat, the True Congregation; I have found the Lord, with intuitive ease and ecstasy. ||2||
That person is a Holy Saadhu, and a renouncer of the world, whose heart is filled with the Naam.
His inner being is not touched by anger or dark energies at all; he has lost his selfishness and conceit.
The True Guru has revealed to him the Treasure of the Naam, the Name of the Lord; he drinks in the Sublime Essence of the Lord, and is satisfied. ||3||
Whoever has found it, has done so in the Saadh Sangat, the Company of the Holy. Through perfect good fortune, such balanced detachment is attained.
The selfwilled manmukhs wander around lost, but they do not know the True Guru. They are inwardly attached to egotism.
O Nanak, those who are attuned to the Shabad are dyed in the Color of the Lord's Name. Without the Fear of God, how can they retain this Color? ||4||8||41||
ਸ੍ਰੀਰਾਗੁ ਮਹਲਾ ੩ ॥
ਮਨਮੁਖ (ਜੀਵ) ਮਾਇਆ ਦੇ ਮੋਹ ਵਿਚ ਫਸਿਆ ਹੁੰਦਾ ਹੈ (ਜਿਸ ਕਰਕੇ ਉਸ ਦੇ ਹਿਰਦੇ ਵਿਚ ਨਾ ਰਾਮ ਰੰਗ ਵਾਲਾ) ਵੈਰਾਗ, ਨਾ (ਮਾਇਆ ਵਲੋਂ) ਉਦਾਸੀ (ਉਪਰਾਮਤਾ) ਹੁੰਦੀ ਹੈ।
(ਉਹ ਪ੍ਰਭੂ ਦੇ) ਸ਼ਬਦ ਨੂੰ ਨਹੀਂ ਪਛਾਣਦਾ (ਜਿਸ ਕਰਕੇ ਉਸ ਨੂੰ ਸਦਾ ਹਉਮੈ ਦਾ) ਦੁਖ (ਲਗਾ ਰਹਿੰਦਾ ਹੈ, ਇਸ ਤਰ੍ਹਾਂ ਉਹ ਆਪਣੀ) ਇੱਜ਼ਤ ਗੁਆ ਕੇ ਰੱਬੀ-ਦਰਗਾਹ ਵਿਚ (ਪਹੁੰਚਦਾ ਹੈ)।
ਗੁਰੂ ਦੇ ਉਪਦੇਸ਼ ਦੁਆਰਾ ਮੈਂ-ਮੇਰੀ ਖ਼ਤਮ ਕੀਤੀ ਜਾਂਦੀ ਹੈ (ਅਤੇ) ਨਾਮ ਵਿਚ ਰਤੇ (ਹੋਣ ਨਾਲ ਸੱਚਾ) ਸੁਖ ਪ੍ਰਾਪਤ ਹੁੰਦਾ ਹੈ।੧।
ਹੇ ਮੇਰੇ ਮਨ ! (ਤੇਰੇ ਅੰਦਰ ਤਾਂ) ਦਿਨ ਰਾਤ (ਭਾਵ ਹਰ ਵੇਲੇ ਮਾਇਕ ਪਦਾਰਥਾਂ ਨੂੰ ਭੋਗਣ ਦੀ) ਆਸ ਭਰੀ ਰਹਿੰਦੀ ਹੈ।
ਸਤਿਗੁਰੂ ਨੂੰ ਸੇਵਣ ਨਾਲ (ਮਾਇਆ ਦਾ ਇਹ) ਮੋਹ ਚੰਗੀ ਤਰ੍ਹਾਂ ਸੜ ਜਾਂਦਾ ਹੈ (ਭਾਵ ਬਿਲਕੁਲ ਖ਼ਤਮ ਹੋ ਜਾਂਦਾ ਹੈ, ਫਿਰ) ਘਰ ਵਿਚ ਗ੍ਰਿਹਸਤ ਜੀਵਨ ਵਿਚ ਹੀ) ਉਪਰਾਮ ਚਿਤ (ਹੋ ਜਾਈਦਾ ਹੈ)।੧।ਰਹਾਉ।
ਗੁਰਮੁਖ (ਜੀਊੜਾ ਹੁਕਮੀ ਬੰਦਾ ਬਣ ਕੇ) ਗੁਰੂ ਦੀ ਦੱਸੀ ਹੋਈ ਕਾਰ-ਸੇਵਾ ਕਮਾਉਂਦਾ ਹੈ (ਜਿਸ ਨਾਲ ਉਹ ਅੰਤਰ ਆਤਮੇ) ਖਿੜਦਾ ਹੈ, (ਇਸ ਬਰਕਤ ਦਾ ਸਦਕਾ, ਉਸ ਲਈ ਆਤਮਿਕ) ਵੈਰਾਗ ਅਤੇ ਅਨੰਦ, ਹਰੀ ਹੀ ਹੈ।
(ਉਹ ਆਪਣੇ ਅੰਦਰੋਂ) ਮੈਂ-ਮੇਰੀ (ਮਾਰ ਕੇ) ਅਤੀ-ਪ੍ਰਸੰਨ ਅਤੇ ਪ੍ਰਕਾਸ਼ ਰੂਪ ਹੋ ਕੇ ਦਿਨ ਰਾਤ ਸਦਾ ਹੀ ਪ੍ਰਭੂ ਭਗਤੀ ਵਿਚ ਜੁਟਿਆ ਰਹਿੰਦਾ ਹੈ।
(ਅਜਿਹੇ ਗੁਰਮੁਖ ਨੇ) ਵੱਡੇ ਭਾਗਾਂ ਨਾਲ ਸਤਿਸੰਗਤ ਪ੍ਰਾਪਤ ਕੀਤੀ (ਅਤੇ) ਅਡੋਲ ਅਵਸਥਾ ਵਿਚ (ਟਿਕ ਕੇ ਉਸ ਨੇ) ਅਨੰਦ ਰੂਪ (ਅਕਾਲਪੁਰਖ ਨੂੰ) ਪਾ ਲਿਆ।੨।
(ਅਸਲ ਵਿਚ) ਓਹੀ ਸਾਧੂ (ਪੁਰਸ਼) ਹੈ (ਅਤੇ) ਓਹੀ ਵੈਰਾਗਵਾਨ ਹੈ (ਜਿਹੜਾ ਆਪਣੇ) ਹਿਰਦੇ ਵਿਚ (ਪ੍ਰਭੂ ਦੇ) ਨਾਮ ਨੂੰ ਵਸਾ ਲਵੇ।
(ਉਸ ਦੇ) ਅੰਦਰ ਕਰੋਧ (ਰੂਪੀ ਅੱਗਨੀ) ਨਾ ਲੱਗੇ (ਅਤੇ ਉਹ) ਆਪਣਾ ਆਪ (ਭਾਵ ਹੰਕਾਰ ਵੀ) ਗੁਆ ਲਵੇ। (
(ਜੋ) ਹਰੀ ਨਾਮ ਰੂਪੀ ਅਤੁੱਟ ਖ਼ਜ਼ਾਨਾ ਸਤਿਗੁਰੂ ਜੀ (ਨੇ ਉਸ ਨੂੰ ਹਿਰਦੇ ਅੰਦਰ) ਵਿਖਾ ਦਿੱਤਾ ਹੈ (ਉਸ) ਹਰੀ-ਰਸ ਨੂੰ ਪੀ ਕੇ ਰੱਸਿਆ ਰਹੇ।੩।
ਜਿਸ ਕਿਸੇ (ਜੀਵ) ਨੇ (ਪਰਮਾਤਮਾ ਨੂੰ) ਪਾਇਆ ਹੈ (ਉਸ ਨੇ) ਪੂਰੇ ਭਾਗਾਂ ਨਾਲ ਸਾਧ ਸੰਗਤ ਦੁਆਰਾ ਵੈਰਾਗ (ਪ੍ਰੇਮ) ਕਰਕੇ (ਹੀ ਪਾਇਆ ਹੈ)।
(ਪਰ) ਮਨਮੁਖ (ਲੋਕ) ਸਤਿਗੁਰੂ ਨੂੰ ਨਹੀਂ ਪਛਾਣਦੇ ਭਾਵ ਉਹ ਗੁਰੂ ਨਾਲ ਆਤਮਕ ਸਾਂਝ ਨਹੀਂ ਪਾਉਂਦੇ ਅਤੇ ਨਾ ਹੀ ਗੁਰੂ ਦੇ ਭੈ ਵਿਚ ਰਹਿੰਦੇ ਹਨ (ਕਿਉਂਕਿ ਉਨ੍ਹਾਂ ਦੇ ਹਿਰਦੇ) ਅੰਦਰ ਹਉਮੈਂ ਦੀ ਲਾਗ ਹੁੰਦੀ ਹੈ (ਜਿਸ ਕਰਕੇ ਉਹ ਬਾਹਰ) ਭਟਕਦੇ ਰਹਿੰਦੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਹੜੇ ਮਨੁੱਖ ਗੁਰੂ ਦੇ) ਉਪਦੇਸ਼ ਵਿਚ ਲੀਨ ਹੋ ਗਏ (ਓਹ) ਹਰੀ ਨਾਮ (ਦੀ ਰੰਗਣ) ਵਿਚ ਰੰਗੇ ਗਏ, ਭੈ ਤੋਂ ਬਿਨਾਂ (ਨਾਮ ਰੰਗ ਦੀ) ਲਾਗ ਕਿਵੇਂ ਲਗ ਸਕਦੀ ਹੈ? (ਨਹੀਂ ਲਗ ਸਕਦੀ ਭਾਵ ਅਸੰਭਵ ਹੈ)।੪।੮।੪੧।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਉਸ ਦੇ ਅੰਦਰ) ਨਾਹ ਪਰਮਾਤਮਾ ਦੀ ਲਗਨ ਪੈਦਾ ਹੁੰਦੀ ਹੈ ਨਾਹ ਮਾਇਆ ਵਲੋਂ ਉਪਰਾਮਤਾ।
ਉਹ ਮਨੁੱਖ ਗੁਰੂ ਦੇ ਸ਼ਬਦ ਨੂੰ ਨਹੀਂ ਵਿਚਾਰਦਾ, (ਇਸ ਵਾਸਤੇ ਉਸ ਨੂੰ) ਸਦਾ ਦੁੱਖ (ਘੇਰੀ ਰੱਖਦਾ) ਹੈ, ਪਰਮਾਤਮਾ ਦੀ ਦਰਗਾਹ ਵਿਚ ਭੀ ਉਹ ਆਪਣੀ ਇੱਜ਼ਤ ਗਵਾ ਲੈਂਦਾ ਹੈ।
ਪਰ ਗੁਰੂ ਦੇ ਦੱਸੇ ਰਾਹ ਤੇ ਤੁਰਿਆਂ ਹਉਮੈ ਦੂਰ ਹੋ ਜਾਂਦੀ ਹੈ, ਨਾਮ ਵਿਚ ਰੰਗੇ ਜਾਈਦਾ ਹੈ, ਤੇ ਸੁਖ ਪ੍ਰਾਪਤ ਹੁੰਦਾ ਹੈ ॥੧॥
ਹੇ ਮੇਰੇ ਮਨ! (ਤੇਰੇ ਅੰਦਰ ਤਾਂ) ਦਿਨ ਰਾਤ ਸਦਾ (ਮਾਇਆ ਦੀ) ਆਸ ਭਰੀ ਰਹਿੰਦੀ ਹੈ।
(ਹੇ ਮਨ!) ਸਤਿਗੁਰੂ ਦੀ ਦੱਸੀ ਸੇਵਾ ਕਰ (ਤਦੋਂ ਹੀ ਮਾਇਆ ਦਾ) ਮੋਹ ਚੰਗੀ ਤਰ੍ਹਾਂ ਸੜ ਸਕਦਾ ਹੈ (ਤਦੋਂ ਹੀ) ਗ੍ਰਿਹਸਤ ਵਿਚ ਰਹਿੰਦਿਆਂ ਹੀ (ਮਾਇਆ ਤੋਂ) ਉਪਰਾਮ ਹੋ ਸਕੀਦਾ ਹੈ ॥੧॥ ਰਹਾਉ ॥
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਗੁਰੂ ਦੇ ਦੱਸੇ) ਕਰਮ ਕਰਦਾ ਹੈ ਤੇ (ਅੰਦਰੋਂ) ਖਿੜਿਆ ਰਹਿੰਦਾ ਹੈ (ਕਿਉਂਕਿ ਉਸ ਦੇ ਅੰਦਰ) ਪਰਮਾਤਮਾ ਦਾ ਪ੍ਰੇਮ ਹੈ ਤੇ ਆਤਮਕ ਸੁਖ ਹੈ।
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦਾ ਹੈ, (ਆਪਣੇ ਅੰਦਰੋਂ) ਹਉਮੈ ਦੂਰ ਕਰ ਕੇ ਉਹ ਬੇ-ਫ਼ਿਕਰ ਰਹਿੰਦਾ ਹੈ।
ਵੱਡੀ ਕਿਸਮਤ ਨਾਲ ਉਸ ਨੂੰ ਸਾਧ ਸੰਗਤਿ ਪ੍ਰਾਪਤ ਹੋ ਜਾਂਦੀ ਹੈ ਜਿਥੇ ਉਸ ਨੂੰ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ, ਤੇ ਉਹ ਆਤਮਕ ਅਡੋਲਤਾ ਵਿਚ (ਟਿਕਿਆ ਹੋਇਆ) ਸੁਖ ਮਾਣਦਾ ਹੈ ॥੨॥
ਉਹ ਮਨੁੱਖ (ਅਸਲ) ਸਾਧੂ ਹੈ, ਉਹੀ ਬੈਰਾਗੀ ਹੈ ਜੇਹੜਾ ਆਪਣੇ ਹਿਰਦੇ ਵਿਚ ਪ੍ਰਭੂ ਦਾ ਨਾਮ ਵਸਾਂਦਾ ਹੈ।
ਉਸ ਦੇ ਅੰਦਰ ਵਿਕਾਰਾਂ ਦੀ ਕਾਲਖ ਕਦੇ ਭੀ ਅਸਰ ਨਹੀਂ ਕਰਦੀ, ਉਹ ਆਪਣੇ ਅੰਦਰੋਂ ਆਪਾ-ਭਾਵ ਗਵਾਈ ਰੱਖਦਾ ਹੈ।
ਸਤਿਗੁਰੂ ਨੇ ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ (ਉਸਦੇ ਅੰਦਰ ਹੀ) ਵਿਖਾ ਦਿੱਤਾ ਹੁੰਦਾ ਹੈ, ਤੇ ਉਹ ਨਾਮ-ਰਸ ਰੱਜ ਕੇ ਪੀਂਦਾ ਹੈ ॥੩॥
ਪਰਮਾਤਮਾ ਨੂੰ ਜਿਸ ਕਿਸੇ ਨੇ ਲੱਭਾ ਹੈ ਸਾਧ ਸੰਗਤਿ ਵਿਚ ਹੀ ਵੱਡੀ ਕਿਸਮਤ ਨਾਲ ਪ੍ਰਭੂ-ਪ੍ਰੇਮ ਵਿਚ ਜੁੜ ਕੇ ਲੱਭਾ ਹੈ।
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਬਾਹਰ ਜੰਗਲਾਂ ਅਦਿਕ ਵਿਚ) ਤੁਰੇ ਫਿਰਦੇ ਹਨ, ਉਹ ਸਤਿਗੁਰੂ (ਦੀ ਵਡਿਆਈ) ਨੂੰ ਨਹੀਂ ਸਮਝਦੇ, ਉਹਨਾਂ ਦੇ ਅੰਦਰ ਹਉਮੈ (ਦੀ ਮੈਲ) ਲੱਗੀ ਰਹਿੰਦੀ ਹੈ।
ਹੇ ਨਾਨਕ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਰੰਗੇ ਗਏ ਹਨ ਉਹ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ (ਪਰ ਪਾਹ ਤੋਂ ਬਿਨਾ ਪੱਕਾ ਰੰਗ ਨਹੀਂ ਚੜ੍ਹਦਾ, ਤੇ ਨਾਮ-ਰੰਗ ਵਿਚ ਰੰਗੇ ਜਾਣ ਵਾਸਤੇ ਪ੍ਰਭੂ ਦੇ) ਡਰ-ਅਦਬ ਤੋਂ ਬਿਨਾ ਪਾਹ ਨਹੀਂ ਮਿਲ ਸਕਦੀ ॥੪॥੮॥੪੧॥
ਸਿਰੀ ਰਾਗ, ਤੀਜੀ ਪਾਤਸ਼ਾਹੀ।
ਪ੍ਰਤੀਕੂਲ ਪੁਰਸ਼ ਸੰਸਾਰੀ ਮਮਤਾ ਅੰਦਰ ਖਚਤ ਹੈ ਅਤੇ ਪ੍ਰਭੂ ਦੀ ਪ੍ਰੀਤ ਅਤੇ ਸੰਸਾਰ ਉਪਰਾਮਤਾ ਧਾਰਨ ਨਹੀਂ ਕਰਦਾ।
ਉਹ ਸੁਆਮੀ ਦੇ ਨਾਮ ਨੂੰ ਨਹੀਂ ਸਮਝਦਾ, ਸਦੀਵ ਹੀ ਕਸ਼ਟ ਉਠਾਉਂਦਾ ਹੈ ਤੇ ਰੱਬ ਦੇ ਦਰਬਾਰ ਵਿੱਚ ਆਪਣੀ ਇੱਜ਼ਤ ਗੁਆ ਲੈਂਦਾ ਹੈ।
ਜਗਿਆਸੂ ਆਪਣਾ ਹੰਕਾਰ ਦੂਰ ਕਰ ਦਿੰਦੇ ਹਨ, ਨਾਮ ਨਾਲ ਰੰਗੇ ਜਾਂਦੇ ਹਨ ਤੇ ਆਰਾਮ ਪਾਊਦੇ ਹਨ।
ਹੇ ਮੇਰੀ ਜਿੰਦੜੀਏ! ਦਿਨ ਰਾਤ ਤੂੰ ਸਦੀਵ ਹੀ ਖ਼ਾਹਿਸ਼ਾਂ ਨਾਲ ਪਰੀ-ਪੂਰਨ ਰਹਿੰਦੀ ਹੈ।
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਸੰਸਾਰੀ ਮਮਤਾ ਪੂਰੀ ਤਰ੍ਹਾਂ ਸੜ ਜਾਂਦੀ ਹੈ ਤੇ ਬੰਦਾ ਆਪਣੇ ਗ੍ਰਿਹ ਵਿੱਚ ਹੀ ਨਿਰਲੇਪ ਰਹਿੰਦਾ ਹੈ। ਠਹਿਰਾਉ।
ਗੁਰੂ-ਸਮਰਪਣ ਭਲੇ ਕੰਮ ਕਰਦਾ ਤੇ ਖਿੜਦਾ ਹੈ। ਵਾਹਿਗੁਰੂ ਦੀ ਪਿਰਹੜੀ ਖੁਸ਼ੀ ਪੈਦਾ ਕਰਦੀ ਹੈ।
ਦਿਹੁੰ ਰੈਣ ਉਹ ਹਮੇਸ਼ਾਂ ਸਾਹਿਬ ਦੀ ਸੇਵਾ ਕਮਾਉਂਦਾ ਹੈ ਅਤੇ ਆਪਣੀ ਸਵੈ-ਹੰਗਤਾ ਨੂੰ ਦੂਰ ਕਰਕੇ ਬੇ-ਫਿਕਰ ਹੋ ਜਾਂਦਾ ਹੈ।
ਭਾਰੇ ਚੰਗੇ ਕਰਮਾਂ ਦੁਆਰਾ ਮੈਂ ਸਾਧ ਸੰਗਤ ਨੂੰ ਪਰਾਪਤ ਹੋਇਆ ਹਾਂ ਅਤੇ ਸਦੀਵੀ ਪਰਸੰਨਤਾ ਦੇ ਟਿਕਾਣੇ ਵਾਹਿਗੁਰੂ ਨੂੰ ਹਾਸਲ ਕੀਤਾ ਹੈ।
ਉਹ ਸੰਤ ਹੈ ਅਤੇ ਉਹੀ ਜਗਤ-ਤਿਆਗੀ, ਜਿਹੜਾ ਹਰੀ ਨਾਮ ਨੂੰ ਆਪਣੇ ਦਿਲ ਅੰਦਰ ਟਿਕਾਉਂਦਾ ਹੈ।
ਗੁੱਸਾ ਉਸ ਦੇ ਹਿਰਦੇ ਨੂੰ ਅਸਲੋ ਹੀ ਨਹੀਂ ਪੋਹਦਾ, ਕਿਉਂ ਜੋ ਉਸ ਨੇ ਆਪਣੇ ਅੰਦਰੋਂ ਸਵੈ-ਹੰਗਤਾ ਨੂੰ ਦੂਰ ਕਰ ਦਿਤਾ ਹੈ।
ਨਾਮ ਦਾ ਖ਼ਜ਼ਾਨਾ ਸੱਚੇ ਗੁਰਾਂ ਨੇ ਉਸ ਨੂੰ ਵਿਖਾਲ ਦਿਤਾ ਹੈ ਅਤੇ ਈਸ਼ਵਰੀ ਅੰਮ੍ਰਿਤ ਨੂੰ ਉਹ ਰੱਜ ਕੇ ਪਾਨ ਕਰਦਾ ਹੈ।
ਜਿਸ ਕਿਸੇ ਨੇ ਵਾਹਿਗੁਰੂ ਨੂੰ ਪਾਇਆ ਹੈ, ਸਚਿਆਰਾ ਦੀ ਸੰਗਤ ਅੰਦਰ ਪਾਇਆ ਹੈ। ਪੂਰਨ ਚੰਗੇ ਨਸੀਬਾਂ ਰਾਹੀਂ ਪ੍ਰਭੂ ਦੀ ਪ੍ਰੀਤ ਪਰਾਪਤ ਹੁੰਦੀ ਹੈ।
ਅੰਤਰੀਵ ਤੌਰ ਤੇ ਹੰਕਾਰ ਨਾਲ ਜੁੜੇ ਹੋਣ ਕਰਕੇ ਆਪ-ਹੁਦਰੇ ਭਟਕਦੇ ਫਿਰਦੇ ਹਨ ਅਤੇ ਸੱਚੇ ਗੁਰਾਂ ਨੂੰ ਨਹੀਂ ਸਮਝਦੇ!
ਨਾਨਕ, ਜਿਹੜੇ ਗੁਰਬਾਣੀ ਨਾਲ ਰੰਗੇ ਹਨ, ਉਹ ਵਾਹਿਗੁਰੂ ਦੇ ਨਾਮ ਅੰਦਰ ਰੰਗੀਜ ਜਾਂਦੇ ਹਨ। ਪ੍ਰੰਭੂ ਦੇ ਡਰ ਦੀ ਪਾਹ ਦੇ ਬਗੈਰ ਉਨ੍ਹਾਂ ਨੂੰ ਕਿਸ ਤਰ੍ਹਾਂ ਰੰਗ ਚੜ੍ਹ ਸਕਦਾ ਹੈ?
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.