ਸਲੋਕੁ ॥
ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ ॥
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥੧॥
ਅਸਟਪਦੀ ॥
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥
ਸਲੋਕੁ॥
ਗਿਆਨਅੰਜਨੁਗੁਰਿਦੀਆਅਗਿਆਨਅੰਧੇਰਬਿਨਾਸੁ॥
ਹਰਿਕਿਰਪਾਤੇਸੰਤਭੇਟਿਆਨਾਨਕਮਨਿਪਰਗਾਸੁ॥੧॥
ਅਸਟਪਦੀ॥
ਸੰਤਸੰਗਿਅੰਤਰਿਪ੍ਰਭੁਡੀਠਾ॥
ਨਾਮੁਪ੍ਰਭੂਕਾਲਾਗਾਮੀਠਾ॥
ਸਗਲਸਮਿਗ੍ਰੀਏਕਸੁਘਟਮਾਹਿ॥
ਅਨਿਕਰੰਗਨਾਨਾਦ੍ਰਿਸਟਾਹਿ॥
ਨਉਨਿਧਿਅੰਮ੍ਰਿਤੁਪ੍ਰਭਕਾਨਾਮੁ॥
ਦੇਹੀਮਹਿਇਸਕਾਬਿਸ੍ਰਾਮੁ॥
ਸੁੰਨਸਮਾਧਿਅਨਹਤਤਹਨਾਦ॥
ਕਹਨੁਨਜਾਈਅਚਰਜਬਿਸਮਾਦ॥
ਤਿਨਿਦੇਖਿਆਜਿਸੁਆਪਿਦਿਖਾਏ॥
ਨਾਨਕਤਿਸੁਜਨਸੋਝੀਪਾਏ॥੧॥
ਸੋਅੰਤਰਿਸੋਬਾਹਰਿਅਨੰਤ॥
ਘਟਿਘਟਿਬਿਆਪਿਰਹਿਆਭਗਵੰਤ॥
ਧਰਨਿਮਾਹਿਆਕਾਸਪਇਆਲ॥
ਸਰਬਲੋਕਪੂਰਨਪ੍ਰਤਿਪਾਲ॥
ਬਨਿਤਿਨਿਪਰਬਤਿਹੈਪਾਰਬ੍ਰਹਮੁ॥
ਜੈਸੀਆਗਿਆਤੈਸਾਕਰਮੁ॥
ਪਉਣਪਾਣੀਬੈਸੰਤਰਮਾਹਿ॥
ਚਾਰਿਕੁੰਟਦਹਦਿਸੇਸਮਾਹਿ॥
ਤਿਸਤੇਭਿੰਨਨਹੀਕੋਠਾਉ॥
ਗੁਰਪ੍ਰਸਾਦਿਨਾਨਕਸੁਖੁਪਾਉ॥੨॥
ਬੇਦਪੁਰਾਨਸਿੰਮ੍ਰਿਤਿਮਹਿਦੇਖੁ॥
ਸਸੀਅਰਸੂਰਨਖ੍ਯਤ੍ਰਮਹਿਏਕੁ॥
ਬਾਣੀਪ੍ਰਭਕੀਸਭੁਕੋਬੋਲੈ॥
ਆਪਿਅਡੋਲੁਨਕਬਹੂਡੋਲੈ॥
ਸਰਬਕਲਾਕਰਿਖੇਲੈਖੇਲ॥
ਮੋਲਿਨਪਾਈਐਗੁਣਹਅਮੋਲ॥
ਸਰਬਜੋਤਿਮਹਿਜਾਕੀਜੋਤਿ॥
ਧਾਰਿਰਹਿਓਸੁਆਮੀਓਤਿਪੋਤਿ॥
ਗੁਰਪਰਸਾਦਿਭਰਮਕਾਨਾਸੁ॥
ਨਾਨਕਤਿਨਮਹਿਏਹੁਬਿਸਾਸੁ॥੩॥
ਸੰਤਜਨਾਕਾਪੇਖਨੁਸਭੁਬ੍ਰਹਮ॥
ਸੰਤਜਨਾਕੈਹਿਰਦੈਸਭਿਧਰਮ॥
ਸੰਤਜਨਾਸੁਨਹਿਸੁਭਬਚਨ॥
ਸਰਬਬਿਆਪੀਰਾਮਸੰਗਿਰਚਨ॥
ਜਿਨਿਜਾਤਾਤਿਸਕੀਇਹਰਹਤ॥
ਸਤਿਬਚਨਸਾਧੂਸਭਿਕਹਤ॥
ਜੋਜੋਹੋਇਸੋਈਸੁਖੁਮਾਨੈ॥
ਕਰਨਕਰਾਵਨਹਾਰੁਪ੍ਰਭੁਜਾਨੈ॥
ਅੰਤਰਿਬਸੇਬਾਹਰਿਭੀਓਹੀ॥
ਨਾਨਕਦਰਸਨੁਦੇਖਿਸਭਮੋਹੀ॥੪॥
ਆਪਿਸਤਿਕੀਆਸਭੁਸਤਿ॥
ਤਿਸੁਪ੍ਰਭਤੇਸਗਲੀਉਤਪਤਿ॥
ਤਿਸੁਭਾਵੈਤਾਕਰੇਬਿਸਥਾਰੁ॥
ਤਿਸੁਭਾਵੈਤਾਏਕੰਕਾਰੁ॥
ਅਨਿਕਕਲਾਲਖੀਨਹਜਾਇ॥
ਜਿਸੁਭਾਵੈਤਿਸੁਲਏਮਿਲਾਇ॥
ਕਵਨਨਿਕਟਿਕਵਨਕਹੀਐਦੂਰਿ॥
ਆਪੇਆਪਿਆਪਭਰਪੂਰਿ॥
ਅੰਤਰਗਤਿਜਿਸੁਆਪਿਜਨਾਏ॥
ਨਾਨਕਤਿਸੁਜਨਆਪਿਬੁਝਾਏ॥੫॥
ਸਰਬਭੂਤਆਪਿਵਰਤਾਰਾ॥
ਸਰਬਨੈਨਆਪਿਪੇਖਨਹਾਰਾ॥
ਸਗਲਸਮਗ੍ਰੀਜਾਕਾਤਨਾ॥
ਆਪਨਜਸੁਆਪਹੀਸੁਨਾ॥
ਆਵਨਜਾਨੁਇਕੁਖੇਲੁਬਨਾਇਆ॥
ਆਗਿਆਕਾਰੀਕੀਨੀਮਾਇਆ॥
ਸਭਕੈਮਧਿਅਲਿਪਤੋਰਹੈ॥
ਜੋਕਿਛੁਕਹਣਾਸੁਆਪੇਕਹੈ॥
ਆਗਿਆਆਵੈਆਗਿਆਜਾਇ॥
ਨਾਨਕਜਾਭਾਵੈਤਾਲਏਸਮਾਇ॥੬॥
ਇਸਤੇਹੋਇਸੁਨਾਹੀਬੁਰਾ॥
ਓਰੈਕਹਹੁਕਿਨੈਕਛੁਕਰਾ॥
ਆਪਿਭਲਾਕਰਤੂਤਿਅਤਿਨੀਕੀ॥
ਆਪੇਜਾਨੈਅਪਨੇਜੀਕੀ॥
ਆਪਿਸਾਚੁਧਾਰੀਸਭਸਾਚੁ॥
ਓਤਿਪੋਤਿਆਪਨਸੰਗਿਰਾਚੁ॥
ਤਾਕੀਗਤਿਮਿਤਿਕਹੀਨਜਾਇ॥
ਦੂਸਰਹੋਇਤਸੋਝੀਪਾਇ॥
ਤਿਸਕਾਕੀਆਸਭੁਪਰਵਾਨੁ॥
ਗੁਰਪ੍ਰਸਾਦਿਨਾਨਕਇਹੁਜਾਨੁ॥੭॥
ਜੋਜਾਨੈਤਿਸੁਸਦਾਸੁਖੁਹੋਇ॥
ਆਪਿਮਿਲਾਇਲਏਪ੍ਰਭੁਸੋਇ॥
ਓਹੁਧਨਵੰਤੁਕੁਲਵੰਤੁਪਤਿਵੰਤੁ॥
ਜੀਵਨਮੁਕਤਿਜਿਸੁਰਿਦੈਭਗਵੰਤੁ॥
ਧੰਨੁਧੰਨੁਧੰਨੁਜਨੁਆਇਆ॥
ਜਿਸੁਪ੍ਰਸਾਦਿਸਭੁਜਗਤੁਤਰਾਇਆ॥
ਜਨਆਵਨਕਾਇਹੈਸੁਆਉ॥
ਜਨਕੈਸੰਗਿਚਿਤਿਆਵੈਨਾਉ॥
ਆਪਿਮੁਕਤੁਮੁਕਤੁਕਰੈਸੰਸਾਰੁ॥
ਨਾਨਕਤਿਸੁਜਨਕਉਸਦਾਨਮਸਕਾਰੁ॥੮॥੨੩॥
salōk .
giān anjan gur dīā agiān andhēr binās .
har kirapā tē sant bhētiā nānak man paragās .1.
asatapadī .
santasang antar prabh dīthā .
nām prabhū kā lāgā mīthā .
sagal samigrī ēkas ghat māh .
anik rang nānā drisatāh .
nau nidh anmrit prabh kā nām .
dēhī mah is kā bisrām .
sunn samādh anahat tah nād .
kahan n jāī acharaj bisamād .
tin dēkhiā jis āp dikhāē .
nānak tis jan sōjhī pāē .1.
sō antar sō bāhar anant .
ghat ghat biāp rahiā bhagavant .
dharan māh ākās paiāl .
sarab lōk pūran pratipāl .
ban tin parabat hai pārabraham .
jaisī āgiā taisā karam .
paun pānī baisantar māh .
chār kunt dah disē samāh .
tis tē bhinn nahī kō thāu .
gur prasād nānak sukh pāu .2.
bēd purān sinmrit mah dēkh .
sasīar sūr nakhyatr mah ēk .
bānī prabh kī sabh kō bōlai .
āp adōl n kabahū dōlai .
sarab kalā kar khēlai khēl .
mōl n pāīai gunah amōl .
sarab jōt mah jā kī jōt .
dhār rahiō suāmī ōt pōt .
gur parasād bharam kā nās .
nānak tin mah ēh bisās .3.
sant janā kā pēkhan sabh braham .
sant janā kai hiradai sabh dharam .
sant janā sunah subh bachan .
sarab biāpī rām sang rachan .
jin jātā tis kī ih rahat .
sat bachan sādhū sabh kahat .
jō jō hōi sōī sukh mānai .
karan karāvanahār prabh jānai .
antar basē bāhar bhī ōhī .
nānak darasan dēkh sabh mōhī .4.
āp sat kīā sabh sat .
tis prabh tē sagalī utapat .
tis bhāvai tā karē bisathār .
tis bhāvai tā ēkankār .
anik kalā lakhī nah jāi .
jis bhāvai tis laē milāi .
kavan nikat kavan kahīai dūr .
āpē āp āp bharapūr .
antaragat jis āp janāē .
nānak tis jan āp bujhāē .5.
sarab bhūt āp varatārā .
sarab nain āp pēkhanahārā .
sagal samagrī jā kā tanā .
āpan jas āp hī sunā .
āvan jān ik khēl banāiā .
āgiākārī kīnī māiā .
sabh kai madh alipatō rahai .
jō kish kahanā s āpē kahai .
āgiā āvai āgiā jāi .
nānak jā bhāvai tā laē samāi .6.
is tē hōi s nāhī burā .
ōrai kahah kinai kash karā .
āp bhalā karatūt at nīkī .
āpē jānai apanē jī kī .
āp sāch dhārī sabh sāch .
ōt pōt āpan sang rāch .
tā kī gat mit kahī n jāi .
dūsar hōi t sōjhī pāi .
tis kā kīā sabh paravān .
gur prasād nānak ih jān .7.
jō jānai tis sadā sukh hōi .
āp milāi laē prabh sōi .
ōh dhanavant kulavant pativant .
jīvan mukat jis ridai bhagavant .
dhann dhann dhann jan āiā .
jis prasād sabh jagat tarāiā .
jan āvan kā ihai suāu .
jan kai sang chit āvai nāu .
āp mukat mukat karai sansār .
nānak tis jan kau sadā namasakār .8.23.
Slok.
The Guru has given me the collyrium of divine knowledge by which the darkness of ignorance is dispelled.
By God's grace I have met the Saint (Guru) and my mind, O Nanak is enlightened.
Ashtpadi.
In the society of saints I have seen the Lord within me.
Lord's Name has become sweet unto me.
All the things are in the mind of One Lord,
which appear in many and diverse colours.
The nine treasures and the Nectar are Lord's Name.
Within the Human body itself is its seat.
There is deep meditation and melody of celestial music there.
The wonder and marvel of it can not be narrated.
He to whom God Himself shows, beholds it.
Nanak such a man obtains understanding.
The Infinite Lord is both within and without.
The Auspicious Master is contained in every heart.
He is in earth sky and the under -world.
Of all the worlds he is the Perfect Cherisher.
In forests, grass blades and mountains the Supreme Lord is contained.
As is His will so are His creatures acts.
The Lord is in wind water and fire.
He is permeating the four quarters and the ten directions.
There is no place without Him.
By Guru's grace, Nanak has obtained peace.
Behold Him in Vedas, Puranas and Simirtis.
In the moon, the sun and the stars, He, the One Lord is.
Lord's Gurbani every one repeats.
He is unwavering and wavers not ever.
With all the skill He plays His plays.
His worth cannot be appraised Priceless are His merits.
Amongst all the light is His Light.
The Lord is holding the warp and woof of the world.
Whose doubt is dispelled by Guru's grace,
in them, O Nanak is this firm faith.
In the sight of the holy man the Lord is in every-thing.
In the mind of the holy man there is all faith.
The holy man hears good words.
He merges into the All-pervading Lord.
This is the way of life if him who knows the Lord.
True are all the words which the saint utters.
Whatever happens he takes that for the best.
He deems that the Lord is the doer of deeds.
He abides within and He is also found without.
Nanak, on beholding His sight, every one is bewitched.
He Himself is True and True is all that He has made.
From that Lord has originated the entire creation.
When it pleases Him then does he make the expanse.
if it pleases Him He becomes One alone then.
Manifold are His powers which cannot be known.
He unites with Himself whomsoever He Pleases.
Who is near and who can be said as distant from Him?
All by Himself He is fully pervading everywhere.
God causes that man to understand Him,
whom he instructs that He Himself is within Him, O Nanak!
Amongst all the forms the Lord Himself is contained.
Through all the eyes, He Himself is the beholder.
The whole creation is His Body.
His praise He Himself hears.
He has made coming and going as a play.
He has rendered mammon subservient to Him.
Though amidst everything He remains unattached.
Whatever is to be said, He Himself says.
By His order man comes and by His order he goes.
Nanak when it pleases Him He blends the mortal with Himself then.
Whatever comes from Him that cannot be bad.
Without Him say has any one done anything?
He Himself is good and very good are His acts.
He alone knows what is in His mind.
He Himself is True and True is everything which He has stationed.
Like warp and woof, He is merged into Himself.
His condition and extent cannot be told.
If there were another like him then he could understand Him.
All is done by Him must be accepted,
through Guru's grace Nanak has come to know this.
He who knows Him obtains eternal peace.
The Lord blends him with Himself.
He is wealthy, of high-family and honourable,
in whose mind the illustrious Lord abides and he obtains salvation while alive.
Blessed, blessed, blessed is the advent of Lord's serf,
by whose grace the entire world is saved.
The object of the advent of Lord's serf is,
this that in the company of Lord's serf the name is remembered.
He Himself is emancipated and emancipates the world.
Unto that slave of the Lord Nanak ever makes an obeisance.
Shalok:
The Guru has given the healing ointment of spiritual wisdom, and dispelled the darkness of ignorance.
By the Lord's Grace, I have met the Saint; O Nanak, my mind is enlightened. ||1||
Ashtapadee:
In the Society of the Saints, I see God deep within my being.
God's Name is sweet to me.
All things are contained in the Heart of the One,
although they appear in so many various colors.
The nine treasures are in the Ambrosial Name of God.
Within the human body is its place of rest.
The Deepest Samaadhi, and the unstruck sound current of the Naad are there.
The wonder and marvel of it cannot be described.
He alone sees it, unto whom God Himself reveals it.
O Nanak, that humble being understands. ||1||
The Infinite Lord is inside, and outside as well.
Deep within each and every heart, the Lord God is pervading.
In the earth, in the Akaashic ethers, and in the nether regions of the underworld
in all worlds, He is the Perfect Cherisher.
In the forests, fields and mountains, He is the Supreme Lord God.
As He orders, so do His creatures act.
He permeates the winds and the waters.
He is pervading in the four corners and in the ten directions.
Without Him, there is no place at all.
By Guru's Grace, O Nanak, peace is obtained. ||2||
See Him in the Vedas, the Puraanas and the Simritees.
In the moon, the sun and the stars, He is the One.
The Bani of God's Word is spoken by everyone.
He Himself is unwavering He never wavers.
With absolute power, He plays His play.
His value cannot be estimated; His virtues are invaluable.
In all light, is His Light.
The Lord and Master supports the weave of the fabric of the universe.
By Guru's Grace, doubt is dispelled.
O Nanak, this faith is firmly implanted within. ||3||
In the eye of the Saint, everything is God.
In the heart of the Saint, everything is Dharma.
The Saint hears words of goodness.
He is absorbed in the Allpervading Lord.
This is the way of life of one who knows God.
True are all the words spoken by the Holy.
Whatever happens, he peacefully accepts.
He knows God as the Doer, the Cause of causes.
He dwells inside, and outside as well.
O Nanak, beholding the Blessed Vision of His Darshan, all are fascinated. ||4||
He Himself is True, and all that He has made is True.
The entire creation came from God.
As it pleases Him, He creates the expanse.
As it pleases Him, He becomes the One and Only again.
His powers are so numerous, they cannot be known.
As it pleases Him, He merges us into Himself again.
Who is near, and who is far away?
He Himself is Himself pervading everywhere.
One whom God causes to know that He is within the heart
O Nanak, He causes that person to understand Him. ||5||
In all forms, He Himself is pervading.
Through all eyes, He Himself is watching.
All the creation is His Body.
He Himself listens to His Own Praise.
The One has created the drama of coming and going.
He made Maya subservient to His Will.
In the midst of all, He remains unattached.
Whatever is said, He Himself says.
By His Will we come, and by His Will we go.
O Nanak, when it pleases Him, then He absorbs us into Himself. ||6||
If it comes from Him, it cannot be bad.
Other than Him, who can do anything?
He Himself is good; His actions are the very best.
He Himself knows His Own Being.
He Himself is True, and all that He has established is True.
Through and through, He is blended with His creation.
His state and extent cannot be described.
If there were another like Him, then only he could understand Him.
His actions are all approved and accepted.
By Guru's Grace, O Nanak, this is known. ||7||
One who knows Him, obtains everlasting peace.
God blends that one into Himself.
He is wealth and prosperous, and of noble birth.
He is Jivan Mukta liberated while yet alive; the Lord God abides in his heart.
Blessed, blessed, blessed is the coming of that humble being;
by his grace, the whole world is saved.
This is his purpose in life;
in the Company of this humble servant, the Lord's Name comes to mind.
He Himself is liberated, and He liberates the universe.
O Nanak, to that humble servant, I bow in reverence forever. ||8||23||
ਸਲੋਕੁ ॥
(ਜਿਸ ਜਗਿਆਸੂ ਦੀਆਂ ਅੱਖਾਂ ਵਿਚ) ਗੁਰੂ ਨੇ ਗਿਆਨ ਦਾ ਸੁਰਮਾ (ਪਾ) ਦਿਤਾ ਹੈ (ਉਸ ਦੇ ਅੰਦਰੋਂ) ਅਗਿਆਨਤਾ ਦਾ ਹਨੇਰਾ ਨਾਸ਼ ਹੋ ਗਿਆ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਪ੍ਰਭੂ ਦੀ ਕਿਰਪਾ ਨਾਲ ਹੀ ਸੰਤ (ਸਤਿਗੁਰੂ) ਮਿਲਿਆ ਹੈਂ (ਅਤੇ ਉਸ ਦੇ) ਮਨ ਵਿਚ (ਰਬੀ-ਜੋਤਿ ਦਾ) ਚਾਨਣ ਹੋ ਗਿਆ।੧।
ਅਸਟਪਦੀ ॥
(ਜਿਸ ਮਨੁੱਖ ਅੰਦਰ ਗੁਰੂ-ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਉਸ ਨੇ) ਸੰਤ (ਸਤਿਗੁਰੂ) ਦੀ ਸੰਗਤ ਨਾਲ (ਆਪਣੇ ਹਿਰਦੇ) ਵਿਚ ਪ੍ਰਭੂ ਦਾ ਦਰਸ਼ਨ ਕਰ ਲਿਆ ਹੈ।
(ਉਸ ਨੂੰ) ਪ੍ਰਭੂ ਦਾ ਨਾਮ ਮਿੱਠਾ ਲਗ ਗਿਆ ਹੈ।
ਹੋਰ) ਸਾਰੀ ਸਮੱਗਰੀ ਇਕੋ (ਪ੍ਰਭੂ ਦੇ) ਹਿਰਦੇ ਵਿਚ (ਟਿਕੀ ਹੋਈ ਦਿਸਦੀ ਹੈ)।
(ਉਸ ਨੂੰ) ਅਨੇਕ ਪ੍ਰਕਾਰ ਦੇ ਰੰਗ, ਨਾਨਾ (ਪ੍ਰਕਾਰ ਦੇ ਰੂਪ ਜੋ) ਦਿਸਦੇ ਹਨ
ਪ੍ਰਭੂ ਦਾ ਅੰਮ੍ਰਿਤ ਨਾਮ (ਜੋ) ਨੌ ਨਿਧੀਆਂ ਦਾ (ਖਜ਼ਾਨਾ ਹੈ)
ਇਸ ਦਾ ਟਿਕਾਣਾ ਦੇਹੀ ਵਿਚ ਹੀ ਹੈ।
ਉਥੇ (ਭਾਵ ਦੇਹੀ ਅੰਦਰ ਹੀ) ਅਫੁਰ ਸਮਾਧੀ ਵਿਚ ਆਤਮਿਕ ਮੰਡਲ ਦੇ ਅਨਹਦ ਸ਼ਬਦ (ਵਜਦੇ ਸੁਣਾਈ ਦਿੰਦੇ ਹਨ)।
(ਉਸ ਅਨਹਦ ਸ਼ਬਦ ਦਾ) ਅਸਚਰਜ (ਅਨੰਦ) ਬਿਆਨ ਨਹੀ ਕੀਤਾ ਜਾ ਸਕਦਾ।
(ਇਹ ਅਸਚਰਜ ਕੌਤਕ) ਉਸ ਮਨੁੱਖ ਨੇ ਹੀ ਵੇਖਿਆ ਹੈ ਜਿਸ ਨੂੰ (ਪ੍ਰਭੂ ਨੇ) ਆਪ ਵਿਖਾਇਆ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ ਜਨ ਦੇ ਅੰਦਰ ਹੀ (ਇਹ ਅਵਸਥਾ ਵੇਖਣ ਤੇ ਮਾਣਨ ਦੀ ਪ੍ਰਭੂ ਆਪ) ਸੋਝੀ ਪਾਉਂਦਾ ਹੈ।੧।
ਹੇ ਭਾਈ!) ਉਹ ਬੇਅੰਤ (ਪ੍ਰਭੂ ਨਿਰਗੁਣ ਸਰੂਪ ਵਿਚ ਹਰ) ਹਿਰਦੇ ਅੰਦਰ ਹੈ (ਅਤੇ) ਉਹ ਬਾਹਰ (ਪਸਾਰੇ) ਵਿਚ ਭੀ ਹੈ।
(ਉਹ) ਭਗਵਾਨ ਹਰੇਕ ਸਰੀਰ ਵਿਚ ਵਿਆਪ ਰਿਹਾ ਹੈ।
(ਉਹ) ਧਰਤੀ ਵਿਚ, ਅਸਮਾਨ ਵਿਚ ਅਤੇ ਪਾਤਾਲ ਵਿਚ (ਮੌਜੂਦ ਹੈ)।
ਸਾਰੇ ਲੋਕਾਂ (ਵਿਚ ਵਿਆਪਕ ਹੈ, ਅਤੇ ਸਭ ਦੀ) ਪਾਲਣਾ ਕਰ ਰਿਹਾ ਹੈ।
(ਉਹ ਪਾਰਬ੍ਰਹਮ) ਜੰਗਲ ਵਿਚ ਘਾਹ ਦੇ ਤੀਲਿਆਂ ਵਿਚ (ਭਾਵ ਸਾਰੀ ਬਨਸਪਤੀ ਵਿਚ) ਅਤੇ ਪਹਾੜਾਂ ਵਿਚ ਵੀ ਵਿਆਪਕ ਹੈ।
(ਉਹ ਪ੍ਰਭੂ) ਜਿਹੋ ਜਿਹਾ (ਕਿਸੇ ਨੂੰ) ਹੁਕਮ ਦਿੰਦਾ ਹੈ (ਉਹ) ਉਹੋ ਜਿਹਾ ਕੰਮ (ਕਰ ਰਿਹਾ ਹੈ)।
ਹਵਾ, ਪਾਣੀ, ਅਗ ਵਿਚ,
ਚਾਰ ਕੁੰਟਾਂ, ਦਸਾਂ ਦਿਸ਼ਾਵਾਂ ਵਲ (ਭਾਵ ਹਰ ਥਾਂ ਉਹੀ) ਸਮਾਇਆ ਹੋਇਆ ਹੈ।
ਉਸ (ਪ੍ਰਭੂ) ਤੋਂ ਭਿੰਨ ਕੋਈ ਵਖਰੀ ਥਾਂ ਨਹੀਂ ਹੈ,
ਨਾਨਕ (ਗੁਰੂ ਜੀ ਆਦੇਸ਼ ਦਿੰਦੇ ਹਨ ਕਿ ਹੇ ਜੀਵ! ਤੂੰ) ਗੁਰੂ ਦੀ ਕਿਰਪਾ ਨਾਲ (ਪ੍ਰਭੂ ਪਾਸੋਂ ਸੱਚਾ) ਸੁਖ ਪ੍ਰਾਪਤ ਕਰ।੨।
ਹੇ ਭਾਈ!) ਵੇਦਾਂ, ਪੁਰਾਣਾਂ ਤੇ ਸਿਮਰਤੀਆਂ ਵਿਚ ਵੀ (ਉਸ ਪ੍ਰਭੂ ਦੀ ਜੋਤਿ) ਵੇਖ।
ਚੰਨ, ਸੂਰਜ, ਤਾਰਿਆਂ ਵਿਚ (ਵੀ) ਇਕ (ਰਬੀ ਜੋਤਿ ਦਾ ਹੀ ਦੀਦਾਰ ਕਰ)।
ਹਰੇਕ ਜੀਵ ਪ੍ਰਭੂ ਦੀ (ਬਖਸ਼ੀ ਹੋਈ) ਬਾਣੀ (ਬੋਲੀ) ਬੋਲਦਾ ਹੈ।
(ਪਰ ਪ੍ਰਭੂ) ਆਪਣੇ ਆਪ ਵਿਚ ਟਿਕਿਆ ਹੋਇਆ ਹੈ, ਕਦੇ ਭੀ ਡੋਲਦਾ ਨਹੀਂ।
(ਉਹ) ਸਾਰੀਆਂ ਸ਼ਕਤੀਆਂ (ਪੈਦਾ) ਕਰਕੇ (ਆਪ ਜਗਤ ਵਿਚ) ਖੇਡਾਂ ਖੇਡ ਰਿਹਾ ਹੈ।
(ਉਹ ਪ੍ਰਭੂ ਜੋ) ਅਮੋਲਕ ਗੁਣਾ ਦਾ (ਦਾਤਾ ਹੈ) ਕਿਸੇ ਮੁਲ ਨਾਲ ਨਹੀਂ ਪਾਇਆ ਜਾ ਸਕਦਾ।
ਜਿਸ (ਸਰਬ ਸ਼ਕਤੀਮਾਨ ਪ੍ਰਭੂ) ਦੀ ਜੋਤਿ ਸਾਰੀਆਂ ਜੋਤਾਂ (ਭਾਵ ਜੀਆਂ ਵਿਚ ਪ੍ਰਕਾਸ਼ਮਾਨ ਹੋ ਰਹੀ ਹੈ,
ਉਹ) ਮਾਲਕ ਤਾਣੇ ਪੇਟੇ ਵਾਂਗ (ਆਪਣੀ ਚੇਤਨ ਸਤਾ) ਟਿਕਾ ਕੇ (ਸਭ ਨੂੰ ਆਸਰਾ ਦੇ ਰਿਹਾ ਹੈ)।
ਗੁਰੂ ਦੀ) ਬਖਸ਼ਸ਼ ਨਾਲ (ਜਿਨ੍ਹਾਂ ਮਨੁੱਖਾਂ ਦੇ ਅੰਦਰੋਂਰਡੋਂ) ਭਰਮ ਨਾਸ਼ ਹੋ ਗਿਆ ਹੈ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ(ਉਨ੍ਹਾਂ ਦੇ ਹਿਰਦੇ) ਅੰਦਰ ਇਹ ਨਿਸਚਾ ਬੱਝ ਗਿਆ ਹੈ (ਕਿ ਸਾਰਾ ਸੰਸਾਰ ਉਸ ਪ੍ਰਭੂ ਦੀ ਜੋਤਿ ਦੇ ਆਸਰੇ ਜ਼ਿੰਦਾ ਹੈ)।੩।
ਸੰਤ ਜਨਾਂ ਦਾ ਵੇਖਣਾ (ਦਰਸ਼ਨ ਕਰਨਾ) ਸਭ ਬ੍ਰਹਮ ਦਾ (ਦਰਸ਼ਨ ਕਰਨਾ) ਹੈ, ਉਹ ਹਰ ਪਾਸੇ ਅਕਾਲ ਪੁਰਖ ਨੂੰ ਹੀ (ਵੇਖਦੇ ਹਨ)।
(ਅਜਿਹੇ) ਸੰਤ ਜਨਾਂ ਦੇ ਹਿਰਦੇ ਵਿਚ ਸਾਰੇ ਧਰਮਾਂ ਦੇ (ਰਬੀ ਅਸੂਲ ਸਮਾਏ ਹੁੰਦੇ ਅਤੇ ਉਹ ਸਭ ਧਰਮਾਂ ਦਾ ਸਤਿਕਾਰ ਕਰਦੇ ਹਨ)।
ਸੰਤ ਜਨ (ਸਦਾ ਹੀ) ਸ੍ਰੇਸ਼ਟ ਬਚਨ ਸੁਣਦੇ ਹਨ।
(ਉਹ) ਸਰਬ ਵਿਆਪੀ ਰਾਮ (ਅਕਾਲ ਪੁਰਖ) ਨਾਲ (ਹੀ) ਰਚੇ (ਜੁੜੇ) ਰਹਿੰਦੇ ਹਨ।
ਜਿਸ (ਮਨੁੱਖ ਨੇ ਸਰਬ ਵਿਆਪਕ ਪ੍ਰਭੂ ਨੂੰ) ਸਮਝ ਲਿਆ ਹੈ ਉਸ (ਸੰਤ ਜਨ) ਦੀ ਇਹ ਰਹਿਣੀ-ਰਹਿਤ (ਬਣ ਜਾਂਦੀ ਹੈ)।
(ਉਸ ਦਾ ਨਿਸਚਾ ਹੋ ਜਾਂਦਾ ਹੈ ਕਿ) ਸਾਰੇ ਸਾਧੂ ਲੋਕ ਸਤਿ ਬਚਨ ਬੋਲਦੇ (ਝੂਠ ਨਹੀਂ ਬੋਲਦੇ) ਹਨ।
ਜੋ ਜੋ (ਵੀ ਕੌਤਕ) ਪ੍ਰਭੂ ਵਲੋਂ) ਹੁੰਦਾ ਹੈ ਉਸ ਨੂੰ (ਪ੍ਰਭੂ ਦਾ ਸੇਵਕ) ਸੁਖ ਰੂਪ ਮੰਨਦਾ ਹੈ।
ਉਹ ਜਾਣਦਾ ਹੈ (ਕਿ) ਕਰਨ ਕਰਾਉਣ ਵਾਲਾ ਪ੍ਰਭੂ (ਆਪ ਹੀ) ਹੈ।
(ਸਭ ਜੀਆਂ ਦੇ) ਅੰਦਰ (ਉਹ ਅਕਾਲ ਪੁਰਖ ਹੀ) ਵਸ ਰਿਹਾ ਹੈ (ਅਤੇ) ਬਾਹਰ ਵੀ ਉਹੀ (ਵਸ ਰਿਹਾ ਹੈ ਭਾਵ ਹਿਰਦੇ ਵਿਚ ਤੇ ਮੂੰਹ ਵਿਚ ਉਹੀ ਵਸ ਰਿਹਾ ਹੈਂ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਪ੍ਰਭੂ ਦਾ) ਦਰਸ਼ਨ ਵੇਖ ਕੇ ਸਾਰੀ (ਸ੍ਰਿਸ਼ਟੀ) ਮੋਹੀ (ਠੱਗੀ) ਗਈ ਹੈ।੪।
(ਪ੍ਰਭੂ) ਆਪ ਸਤਿ (ਸਦੀਵੀ ਹਸਤੀ ਵਾਲਾ) ਹੈ (ਅਤੇ ਜਿਤਨਾ ਪਸਾਰਾ) ਕੀਤਾ ਹੈ (ਉਹ ਵੀ) ਸਾਰਾ ਸਤਿ (ਭਾਵ ਸਦੀਵੀ ਹੋਂਦ ਵਾਲਾ) ਹੈ।
ਉਸ ਪ੍ਰਭੂ ਤੋਂ ਹੀ ਸਾਰੀ (ਸ੍ਰਿਸ਼ਟੀ ਦੀ) ਰਚਨਾ ਹੋਈ ਹੈ।
(ਜਦੋਂ) ਉਸ ਨੂੰ ਭਾਉਂਦਾ ਹੈ (ਉਸ ਦੀ ਇਛਾ ਹੁੰਦੀ ਹੈ ਤਾਂ ਉਹ ਸੰਸਾਰ ਦਾ) ਖਿਲਾਰਾ ਕਰ ਦਿੰਦਾ ਹੈ (ਭਾਵ ਦੁਨੀਆਂ ਰਚ ਦੇਂਦਾ ਹੈ
ਅਤੇ ਜਦੋਂ)ਉਸ ਨੂੰ ਭਾਉਂਦਾ ਹੈ ਤਾਂ (ਸਾਰੀ ਸ੍ਰਿਸ਼ਟੀ ਲੈਅ ਕਰਕੇ) ਇਕੋ ਇਕ (ਆਪ ਹੀ ਰਹਿ ਜਾਂਦਾ ਹੈ)।
ਉਸ ਮਾਲਕ (ਦੀ) ਅਨੇਕ ਪ੍ਰਕਾਰ ਦੀ ਸ਼ਕਤੀ ਹੈ (ਜਿਹੜੀ ਕਿ) ਕਿਸੇ ਪਾਸੋਂ ਲਖੀ (ਸਮਝੀ) ਨਹੀਂ ਜਾ ਸਕਦੀ।
(ਜਿਸ ਨੂੰ ਉਹ ਚਾਹੁੰਦਾ ਹੈ) ਉਸ ਨੂੰ (ਸਮਝਾ ਕੇ ਆਪਣੇ ਨਾਲ) ਮਿਲਾ ਲੈਂਦਾ ਹੈ।
(ਉਹ ਪ੍ਰਭੂ) ਕਿਹੜੇ (ਜੀਆਂ ਦੇ) ਨੇੜੇ (ਹੈ ਅਤੇ) ਕਿਨ੍ਹਾਂ (ਜੀਆਂ) ਤੋਂ ਦੂਰ ਹੈ?
(ਇਹ ਦਸਿਆ ਨਹੀਂ ਆ ਸਕਦਾ ਕਿਉਂਕਿ ਉਹ) ਆਪ ਹੀ ਆਪ (ਸਭ ਥਾਵਾਂ ਤੇ) ਵਿਆਪਕ (ਹੋ ਰਿਹਾ) ਹੈ।
ਜਿਸ (ਮਨੁੱਖ) ਨੂੰ ਅੰਤਰ ਆਤਮੇ (ਪ੍ਰਭੂ) ਆਪ ਸਮਝਾ ਦਿੰਦਾ ਹੈ
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ (ਮਨੁੱਖ) ਨੂੰ (ਪ੍ਰਭੂ) ਆਪਣਾ (ਸਰੂਪ) ਆਪ ਸਮਝਾ ਦਿੰਦਾ ਹੈ।੫।
ਸਭ ਜੀਆਂ ਵਿਚ (ਪ੍ਰਭੂ) ਆਪ ਹੀ ਵਰਤ ਰਿਹਾ ਹੈ।
ਸਾਰੀਆਂ ਅੱਖਾਂ ਵਿਚ (ਬੈਠਾ ਹੋਇਆ) ਆਪ ਹੀ ਵੇਖ ਰਿਹਾ ਹੈ।
(ਜਗਤ ਦੀ) ਸਾਰੀ ਸਮਗਰੀ ਜਿਸ (ਵਾਹਿਗੁਰੂ) ਦਾ ਸਰੀਰ ਹੈ
(ਉਹ) ਆਪਣਾ ਜਸ (ਸਭਨਾ ਵਿਚ ਵਿਆਪਕ ਹੋ ਕੇ) ਆਪ ਸੁਣ ਰਿਹਾ ਹੈ।
(ਜੀਆਂ ਦਾ) ਜੰਮਣਾ ਮਰਨਾ (ਪ੍ਰਭੂ ਨੇ) ਇਕ ਤਮਾਸ਼ਾ (ਜਿਹਾ) ਬਣਾ ਰਖਿਆ ਹੈ
ਮਾਇਆ ਵੀ ਆਪਣੇ ਹੁਕਮ ਵਿਚ ਹੀ ਚਲਣ ਵਾਲੀ (ਪੈਦਾ) ਕੀਤੀ ਹੈ।
(ਪ੍ਰਭੂ ਆਪ) ਸਭ (ਸ੍ਰਿਸ਼ਟੀ) ਦੇ ਵਿਚਕਾਰ ਹੁੰਦਾ ਹੋਇਆ ਨਿਰਲੇਪ ਰਹਿੰਦਾ ਹੈ।
(ਜੀਵਾਂ ਨੂੰ) ਜੋ ਕੁਝ (ਉਸ ਨੇ) ਆਖਣਾ ਹੁੰਦਾ ਹੈ ਉਹ ਜੀਆਂ ਵਿਚ ਬੈਠ ਕੇ) ਆਪ ਹੀ ਆਖਦਾ ਹੈ।
(ਜੀਵ ਪ੍ਰਭੂ ਦੇ) ਹੁਕਮ ਵਿਚ ਹੀ (ਸੰਸਾਰ ਤੇ) ਆਉਂਦਾ ਹੈ ਅਤੇ ਹੁਕਮ (ਦਾ ਬੱਧਾ ਹੀ ਚਲਾ) ਜਾਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਦੋਂ (ਪ੍ਰਭੂ) ਚਾਹੁੰਦਾ ਹੈ ਤਾਂ (ਜੀਵ ਨੂੰ) ਆਪਣੇ ਵਿਚ ਲੀਨ ਕਰ ਲੈਂਦਾ ਹੈ।੬।
ਇਸ (ਜੀਵ ਦੇ ਮਾਲਕ ਪ੍ਰਭੂ) ਤੋਂ (ਜੋ ਕੁਝ) ਹੁੰਦਾ ਹੈ ਉਹ ਮਾੜਾ ਨਹੀਂ ਹੁੰਦਾ।
ਦਸੋ! (ਉਸ ਪ੍ਰਭੂ ਤੋਂ) ਬਿਨਾਂ ਹੋਰ ਕਿਸੇ ਨੇ (ਜੀਆਂ ਲਈ) ਕੀ ਕੁਝ ਕੀਤਾ ਹੈ? (ਭਾਵ ਕੁਝ ਨਹੀਂ ਕੀਤਾ)
ਪ੍ਰਭੂ ਆਪ ਚੰਗਾ ਹੈ (ਅਤੇ ਉਸ ਦੀ) ਕਰਣੀ ਵੀ ਬਹੁਤ ਚੰਗੀ ਹੈ।
ਆਪਣੇ ਦਿਲ ਦੀ (ਰਮਜ਼ ਉਹ) ਆਪ ਹੀ ਜਾਣਦਾ ਹੈ।
(ਉਹ) ਆਪ ਸਦੀਵੀ ਹੋਂਦ ਵਾਲਾ ਹੈ (ਤੇ) ਉਸ ਦੀ ਬਣਾਈ ਹੋਈ (ਰਚਨਾ ਵੀ) ਸਾਰੀ ਸੱਚ ਰੂਪ ਹੈ।
(ਉਹ ਪ੍ਰਭੂ) ਤਾਣੇ ਪੇਟੇ ਵਾਂਗ ਆਪਣੇ ਨਾਲ (ਆਪ ਹੀ) ਰਚ ਰਿਹਾ ਹੈ (ਭਾਵ ਮਿਲਿਆ ਹੋਇਆ ਹੈ)।
ਉਸ (ਪ੍ਰਭੂ) ਦੀ ਅਵਸਥਾ ਤੇ ਮਰਯਾਦਾ ਆਖੀ ਨਹੀਂ ਜਾ ਸਕਦੀ।
ਦੂਸਰ ਹੋਇ ਤ ਸੋਝੀ ਪਾਇ ॥
ਉਸ) ਪ੍ਰਭੂ ਦਾ ਕੀਤਾ ਹੋਇਆ ਸਭ ਪਰਵਾਨ (ਕਬੂਲ) ਹੈ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ (ਪਰ) ਇਹ ਜਾਣ-ਪਛਾਣ ਗੁਰੂ ਦੀ ਕਿਰਪਾ ਨਾਲ (ਹੀ ਹੋ ਆਉਂਦੀ) ਹੈ।੭।
ਜਿਹੜਾ (ਮਨੁੱਖ ਇਸ ਭੇਦ ਨੂੰ) ਸਮਝ ਲੈਂਦਾ ਹੈ ਉਸ ਨੂੰ ਸਦੀਵੀ ਸਖ (ਪ੍ਰਾਪਤ) ਹੋ ਜਾਂਦਾ ਹੈ।
ਉਹ ਪ੍ਰਭੂ ਆਪ ਹੀ (ਉਸ ਮਨੁੱਖ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।
ਉਹ (ਮਨੁੱਖ) ਧਨਾਢ, ਚੰਗੀ ਕੁਲ ਵਾਲਾ (ਤੇ) ਇਜ਼ਤ ਵਾਲਾ ਬਣ ਜਾਂਦਾ ਹੈ।
ਜਿਸ (ਦੇ) ਹਿਰਦੇ ਵਿਚ ਭਗਵਾਨ (ਦਾ ਵਾਸਾ ਹੋ ਜਾਂਦਾ ਹੈ ਉਹ) ਜੀਉਂਦਿਆਂ ਹੀ (ਸੰਸਾਰੀ ਬੰਧਨਾਂ ਤੋਂ) ਆਜ਼ਾਦ (ਹੋ ਜਾਂਦਾ ਹੈ)।
(ਅਜਿਹਾ ਉਤਮ) ਜਨ ਧੰਨ ਹੈ (ਉਸ ਦਾ ਸੰਸਾਰ ਵਿਚ) ਆਇਆ ਧੰਨ ਹੈ (ਅਤੇ ਉਸ ਦਾ ਜੀਵਨ ਵੀ) ਧੰਨਤਾ ਯੋਗ ਹੈ
ਜਿਸ ਦੀ ਕਿਰਪਾ ਨੇ ਸਾਰਾ ਸੰਸਾਰ ਹੀ ਤਾਰ ਦਿੱਤਾ ਹੈ।
(ਅਜਿਹੇ ਪ੍ਰਭੂ ਪਿਆਰੇ) ਜਨ ਦਾ (ਸੰਸਾਰ ਵਿਚ) ਆਉਣ ਦਾ ਇਹੋ ਪ੍ਰਯੋਜਨ ਹੈ ਕਿ
(ਉਸ ਦੀ ਸੰਗਤ ਕੀਤਿਆਂ ਪ੍ਰਭੂ ਦਾ) ਨਾਮ ਚਿਤ ਵਿਚ ਆ ਵਸਦਾ ਹੈ।
(ਐਸਾ ਜਨ) ਆਪ (ਜੀਵਨ) ਮੁਕਤ ਹੈ, ਮੁਕਤ ਹੈ, ਸੰਸਾਰ ਨੂੰ ਵੀ (ਜੀਵਨ), ਮੁਕਤ ਕਰ ਦਿੰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ (ਉਤਮ) ਜਨ ਨੂੰ (ਸਾਡੀ) ਸਦਾ ਹੀ ਨਮਸਕਾਰ ਹੈ।੮।੨੩।
(ਜਿਸ ਮਨੁੱਖ ਨੂੰ) ਸਤਿਗੁਰੂ ਨੇ ਗਿਆਨ ਦਾ ਸੁਰਮਾ ਬਖ਼ਸ਼ਿਆ ਹੈ, ਉਸ ਦੇ ਅਗਿਆਨ (ਰੂਪ) ਹਨੇਰੇ ਦਾ ਨਾਸ ਹੋ ਜਾਂਦਾ ਹੈ।
ਹੇ ਨਾਨਕ! (ਜੋ ਮਨੁੱਖ) ਅਕਾਲ ਪੁਰਖ ਦੀ ਮੇਹਰ ਨਾਲ ਗੁਰੂ ਨੂੰ ਮਿਲਿਆ ਹੈ, ਉਸ ਦੇ ਮਨ ਵਿਚ (ਗਿਆਨ ਦਾ) ਚਾਨਣ ਹੋ ਜਾਂਦਾ ਹੈ ॥੧॥
(ਜਿਸ ਮਨੁੱਖ ਨੇ) ਗੁਰੂ ਦੀ ਸੰਗਤਿ ਵਿਚ (ਰਹਿ ਕੇ) ਆਪਣੇ ਅੰਦਰ ਅਕਾਲ ਪੁਰਖ ਨੂੰ ਵੇਖਿਆ ਹੈ,
ਉਸ ਨੂੰ ਪ੍ਰਭੂ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ।
(ਜਗਤ ਦੇ) ਸਾਰੇ ਪਦਾਰਥ (ਉਸ ਨੂੰ) ਇਕ ਪ੍ਰਭੂ ਵਿਚ ਹੀ (ਲੀਨ ਦਿੱਸਦੇ ਹਨ),
(ਉਸ ਪ੍ਰਭੂ ਤੋਂ ਹੀ) ਅਨੇਕਾਂ ਕਿਸਮਾਂ ਦੇ ਰੰਗ ਤਮਾਸ਼ੇ (ਨਿਕਲੇ ਹੋਏ) ਦਿੱਸਦੇ ਹਨ।
ਪ੍ਰਭੂ ਦਾ ਨਾਮ ਜੋ (ਮਾਨੋ, ਜਗਤ ਦੇ) ਨੌ ਹੀ ਖ਼ਜ਼ਾਨਿਆਂ (ਦੇ ਤੁੱਲ) ਹੈ ਤੇ ਅੰਮ੍ਰਿਤ ਹੈ;
(ਉਸ ਮਨੁੱਖ ਦੇ) ਸਰੀਰ ਵਿਚ ਉਸ ਨਾਮ ਦਾ ਟਿਕਾਣਾ (ਹੋ ਜਾਂਦਾ ਹੈ।)
ਉਸ ਮਨੁੱਖ ਦੇ ਅੰਦਰ ਅਫੁਰ ਸੁਰਤ ਜੁੜੀ ਰਹਿੰਦੀ ਹੈ,
ਤੇ, ਅਜੇਹਾ ਅਚਰਜ ਇਕ-ਰਸ ਰਾਗ (-ਰੂਪ ਆਨੰਦ ਬਣਿਆ ਰਹਿੰਦਾ ਹੈ) ਜਿਸ ਦਾ ਬਿਆਨ ਨਹੀਂ ਹੋ ਸਕਦਾ।
(ਪਰ) ਇਹ (ਆਨੰਦ) ਉਸ ਮਨੁੱਖ ਨੇ ਵੇਖਿਆ ਹੈ ਜਿਸ ਨੂੰ ਪ੍ਰਭੂ ਆਪ ਵਿਖਾਉਂਦਾ ਹੈ,
(ਕਿਉਂਕਿ) ਹੇ ਨਾਨਕ! ਉਸ ਮਨੁੱਖ ਨੂੰ (ਉਸ ਆਨੰਦ ਦੀ) ਸਮਝ ਬਖ਼ਸ਼ਦਾ ਹੈ ॥੧॥
ਉਹ ਬੇਅੰਤ ਭਗਵਾਨ ਅੰਦਰ ਬਾਹਰ (ਸਭ ਥਾਈਂ)
ਹਰੇਕ ਸਰੀਰ ਵਿਚ ਮੌਜੂਦ ਹੈ।
ਧਰਤੀ ਅਕਾਸ਼ ਤੇ ਪਤਾਲ ਵਿਚ ਹੈ,
ਸਾਰੇ ਭਵਨਾਂ ਵਿਚ ਮੌਜੂਦ ਹੈ ਤੇ ਸਭ ਦੀ ਪਾਲਨਾ ਕਰਦਾ ਹੈ;
ਉਹ ਪਾਰਬ੍ਰਹਮ ਜੰਗਲ ਵਿਚ ਹੈ, ਘਾਹ (ਆਦਿਕ) ਵਿਚ ਹੈ ਤੇ ਪਰਬਤ ਵਿਚ ਹੈ;
ਜਿਹੋ ਜਿਹਾ ਉਹ ਹੁਕਮ (ਕਰਦਾ ਹੈ), ਉਹੋ ਜਿਹਾ (ਜੀਵ) ਕੰਮ ਕਰਦਾ ਹੈ;
ਪਉਣ ਵਿਚ, ਪਾਣੀ ਵਿਚ, ਅੱਗ ਵਿਚ,
ਚਹੁੰ ਕੂਟਾਂ ਵਿਚ ਦਸੀਂ ਪਾਸੀਂ (ਸਭ ਥਾਈਂ) ਸਮਾਇਆ ਹੋਇਆ ਹੈ।
ਕੋਈ (ਭੀ) ਥਾਂ ਉਸ ਪ੍ਰਭੂ ਤੋਂ ਵੱਖਰਾ ਨਹੀਂ ਹੈ;
(ਪਰ) ਹੇ ਨਾਨਕ! (ਇਸ ਨਿਸਚੇ ਦਾ) ਆਨੰਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ॥੨॥
ਵੇਦਾਂ ਵਿਚ, ਪੁਰਾਣਾਂ ਵਿਚ, ਸਿਮ੍ਰਿਤਿਆਂ ਵਿਚ (ਓਸੇ ਪ੍ਰਭੂ ਨੂੰ) ਤੱਕੋ;
ਚੰਦ੍ਰਮਾ, ਸੂਰਜ, ਤਾਰਿਆਂ ਵਿਚ ਭੀ ਇਕ ਉਹੀ ਹੈ;
ਹਰੇਕ ਜੀਵ ਅਕਾਲ ਪੁਰਖ ਦੀ ਹੀ ਬੋਲੀ ਬੋਲਦਾ ਹੈ;
(ਪਰ ਸਭ ਵਿਚ ਹੁੰਦਿਆਂ ਭੀ) ਉਹ ਆਪ ਅਡੋਲ ਹੈ ਕਦੇ ਡੋਲਦਾ ਨਹੀਂ।
ਸਾਰੀਆਂ ਤਾਕਤਾਂ ਰਚ ਕੇ (ਜਗਤ ਦੀਆਂ) ਖੇਡਾਂ ਖੇਡ ਰਿਹਾ ਹੈ,
(ਪਰ ਉਹ) ਕਿਸੇ ਮੁੱਲ ਤੋਂ ਨਹੀਂ ਮਿਲਦਾ (ਕਿਉਂਕਿ) ਅਮੋਲਕ ਗੁਣਾਂ ਵਾਲਾ ਹੈ;
ਜਿਸ ਪ੍ਰਭੂ ਦੀ ਜੋਤਿ ਸਾਰੀਆਂ ਜੋਤਾਂ ਵਿਚ (ਜਗ ਰਹੀ ਹੈ),
ਉਹ ਮਾਲਕ ਤਾਣੇ ਪੇਟੇ ਵਾਂਗ (ਸਭ ਨੂੰ) ਆਸਰਾ ਦੇ ਰਿਹਾ ਹੈ;
(ਪਰ) ਜਿਨ੍ਹਾਂ ਮਨੁੱਖਾਂ ਦਾ ਭਰਮ ਗੁਰੂ ਦੀ ਕਿਰਪਾ ਨਾਲ ਮਿਟ ਜਾਂਦਾ ਹੈ,
ਹੇ ਨਾਨਕ! (ਅਕਾਲ ਪੁਰਖ ਦੀ ਇਸ ਸਰਬ-ਵਿਆਪਕ ਹਸਤੀ ਦਾ) ਇਹ ਯਕੀਨ ਉਹਨਾਂ ਦੇ ਅੰਦਰ ਬਣਦਾ ਹੈ ॥੩॥
ਸੰਤ ਜਨ ਹਰ ਥਾਂ ਅਕਾਲ ਪੁਰਖ ਨੂੰ ਹੀ ਵੇਖਦੇ ਹਨ,
ਉਹਨਾਂ ਦੇ ਹਿਰਦੇ ਵਿਚ ਸਾਰੇ (ਖ਼ਿਆਲ) ਧਰਮ ਦੇ ਹੀ (ਉਠਦੇ ਹਨ)।
ਸੰਤ ਜਨ ਭਲੇ ਬਚਨ ਹੀ ਸੁਣਦੇ ਹਨ,
ਤੇ ਸਭ ਥਾਈਂ ਵਿਆਪਕ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਹਨ।
ਜਿਸ ਜਿਸ ਸੰਤ ਜਨ ਨੇ (ਪ੍ਰਭੂ ਨੂੰ) ਜਾਣ ਲਿਆ ਹੈ ਉਸ ਦੀ ਰਹਿਣੀ ਹੀ ਇਹ ਹੋ ਜਾਂਦੀ ਹੈ,
ਕਿ ਉਹ ਸਦਾ ਸੱਚੇ ਬਚਨ ਬੋਲਦਾ ਹੈ;
(ਤੇ) ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ ਉਸੇ ਨੂੰ ਸੁਖ ਮੰਨਦਾ ਹੈ,
ਸਭ ਕੰਮ ਕਰਨ ਵਾਲਾ ਤੇ (ਜੀਆਂ ਪਾਸੋਂ) ਕਰਾਉਣ ਵਾਲਾ ਪ੍ਰਭੂ ਨੂੰ ਹੀ ਜਾਣਦਾ ਹੈ।
(ਸਾਧੂ ਜਨਾਂ ਲਈ) ਅੰਦਰ ਬਾਹਰ (ਸਭ ਥਾਂ) ਉਹੀ ਪ੍ਰਭੂ ਵੱਸਦਾ ਹੈ।
ਹੇ ਨਾਨਕ! (ਪ੍ਰਭੂ ਦਾ ਸਰਬ-ਵਿਆਪੀ) ਦਰਸਨ ਕਰ ਕੇ ਸਾਰੀ ਸ੍ਰਿਸ਼ਟੀ ਮਸਤ ਹੋ ਜਾਂਦੀ ਹੈ ॥੪॥
ਪ੍ਰਭੂ ਆਪ ਹਸਤੀ ਵਾਲਾ ਹੈ, ਜੋ ਕੁਝ ਉਸ ਨੇ ਪੈਦਾ ਕੀਤਾ ਹੈ ਉਹ ਸਭ ਹੋਂਦ ਵਾਲਾ ਹੈ (ਭਾਵ, ਭਰਮ ਭੁਲੇਖਾ ਨਹੀਂ।)
ਸਾਰੀ ਸ੍ਰਿਸ਼ਟੀ ਉਸ ਪ੍ਰਭੂ ਤੋਂ ਹੋਈ ਹੈ।
ਜੇ ਉਸ ਦੀ ਰਜ਼ਾ ਹੋਵੇ ਤਾਂ ਜਗਤ ਦਾ ਪਸਾਰਾ ਕਰ ਦੇਂਦਾ ਹੈ,
ਜੇ ਭਾਵੇ ਸੁ, ਤਾਂ ਫਿਰ ਇਕ ਆਪ ਹੀ ਆਪ ਹੋ ਜਾਂਦਾ ਹੈ।
ਉਸ ਦੀਆਂ ਅਨੇਕਾਂ ਤਾਕਤਾਂ ਹਨ, ਕਿਸੇ ਦਾ ਬਿਆਨ ਨਹੀਂ ਹੋ ਸਕਦਾ;
ਜਿਸ ਉਤੇ ਤੁੱਠਦਾ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਉਹ ਪ੍ਰਭੂ ਕਿਨ੍ਹਾਂ ਤੋਂ ਨੇੜੇ, ਤੇ ਕਿਨ੍ਹਾਂ ਤੋਂ ਦੂਰ ਕਿਹਾ ਜਾ ਸਕਦਾ ਹੈ?
ਉਹ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ।
ਜਿਸ ਮਨੁੱਖ ਨੂੰ ਪ੍ਰਭੂ ਆਪ ਅੰਦਰਲੀ ਉੱਚੀ ਅਵਸਥਾ ਸੁਝਾਉਂਦਾ ਹੈ,
ਹੇ ਨਾਨਕ! ਉਸ ਮਨੁੱਖ ਨੂੰ (ਆਪਣੀ ਇਸ ਸਰਬ-ਵਿਆਪਕ ਦੀ) ਸਮਝ ਬਖ਼ਸ਼ਦਾ ਹੈ ॥੫॥
ਸਾਰੇ ਜੀਵਾਂ ਵਿਚ ਪ੍ਰਭੂ ਆਪ ਹੀ ਵਰਤ ਰਿਹਾ ਹੈ,
(ਉਹਨਾਂ ਜੀਵਾਂ ਦੀਆਂ) ਸਾਰੀਆਂ ਅੱਖਾਂ ਵਿਚੋਂ ਦੀ ਪ੍ਰਭੂ ਆਪ ਹੀ ਵੇਖ ਰਿਹਾ ਹੈ।
(ਜਗਤ ਦੇ) ਸਾਰੇ ਪਦਾਰਥ ਜਿਸ ਪ੍ਰਭੂ ਦਾ ਸਰੀਰ ਹਨ,
(ਸਭ ਵਿਚ ਵਿਆਪਕ ਹੋ ਕੇ) ਉਹ ਆਪਣੀ ਸੋਭਾ ਆਪ ਹੀ ਸੁਣ ਰਿਹਾ ਹੈ।
(ਜੀਵਾਂ ਦਾ) ਜੰਮਣਾ ਮਰਨਾ ਪ੍ਰਭੂ ਨੇ ਇਕ ਖੇਡ ਬਣਾਈ ਹੈ,
ਤੇ ਆਪਣੇ ਹੁਕਮ ਵਿਚ ਤੁਰਨ ਵਾਲੀ ਮਾਇਆ ਬਣਾ ਦਿੱਤੀ ਹੈ।
ਉਹ ਸਭਨਾਂ ਵਿਚ ਵਿਆਪਕ ਹੈ ਪਰ ਫਿਰ ਵੀ ਸਭਨਾਂ ਤੋਂ ਨਿਰਲੇਪ ਰਹਿੰਦਾ ਹੈ।
ਉਸ ਨੇ ਜੋ ਕਹਿਣਾ ਹੁੰਦਾ ਹੈ, ਆਪ ਹੀ ਕਹਿ ਦਿੰਦਾ ਹੈ।
(ਜੀਵ) ਅਕਾਲ ਪੁਰਖ ਦੇ ਹੁਕਮ ਵਿਚ ਜੰਮਦਾ ਹੈ ਤੇ ਹੁਕਮ ਵਿਚ ਮਰਦਾ ਹੈ,
ਹੇ ਨਾਨਕ! ਜਦੋਂ ਉਸ ਦੀ ਰਜ਼ਾ ਹੁੰਦੀ ਹੈ ਤਾਂ ਉਹਨਾਂ ਨੂੰ ਆਪਣੇ ਵਿਚ ਲੀਨ ਕਰ ਲੈਂਦਾ ਹੈ ॥੬॥
ਜੋ ਕੁਝ ਪ੍ਰਭੂ ਵਲੋਂ ਹੁੰਦਾ ਹੈ (ਜੀਆਂ ਲਈ) ਮਾੜਾ ਨਹੀਂ ਹੁੰਦਾ;
ਤੇ ਪ੍ਰਭੂ ਤੋਂ ਬਿਨਾ ਦੱਸੋ ਕਿਸੇ ਨੇ ਕੁਝ ਕਰ ਦਿਖਾਇਆ ਹੈ?
ਪ੍ਰਭੂ ਆਪ ਚੰਗਾ ਹੈ, ਉਸ ਦਾ ਕੰਮ ਭੀ ਚੰਗਾ ਹੈ,
ਆਪਣੇ ਦਿਲ ਦੀ ਗੱਲ ਉਹ ਆਪ ਹੀ ਜਾਣਦਾ ਹੈ।
ਆਪ ਹਸਤੀ ਵਾਲਾ ਹੈ, ਸਾਰੀ ਰਚਨਾ ਜੋ ਉਸ ਦੇ ਆਸਰੇ ਹੈ,
ਉਹ ਭੀ ਹੋਂਦ ਵਾਲੀ ਹੈ (ਭਰਮ ਨਹੀਂ), ਤਾਣੇ ਪੇਟੇ ਵਾਂਗ ਉਸ ਨੇ ਆਪਣੇ ਨਾਲ ਮਿਲਾਈ ਹੋਈ ਹੈ।
ਉਹ ਪ੍ਰਭੂ ਕਿਹੋ ਜਿਹਾ ਹੈ ਤੇ ਕੇਡਾ ਵੱਡਾ ਹੈ-ਇਹ ਗੱਲ ਬਿਆਨ ਨਹੀਂ ਹੋ ਸਕਦੀ,
ਕੋਈ ਦੂਜਾ (ਵੱਖਰਾ) ਹੋਵੇ ਤਾਂ ਸਮਝ ਸਕੇ।
ਪ੍ਰਭੂ ਦਾ ਕੀਤਾ ਹੋਇਆ ਸਭ ਕੁਝ (ਜੀਵਾਂ ਨੂੰ) ਸਿਰ ਮੱਥੇ ਮੰਨਣਾ ਪੈਂਦਾ ਹੈ,
(ਪਰ) ਹੇ ਨਾਨਕ! ਇਹ ਪਛਾਣ ਗੁਰੂ ਦੀ ਕਿਰਪਾ ਨਾਲ ਆਉਂਦੀ ਹੈ ॥੭॥
ਜੋ ਮਨੁੱਖ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਉਸ ਨੂੰ ਸਦਾ ਸੁਖ ਹੁੰਦਾ ਹੈ,
ਪ੍ਰਭੂ ਉਸ ਨੂੰ ਆਪਣੇ ਨਾਲ ਆਪ ਮਿਲਾ ਲੈਂਦਾ ਹੈ।
ਉਹ ਮਨੁੱਖ ਜੀਊਂਦਾ ਹੀ ਮੁਕਤ ਹੋ ਜਾਂਦਾ ਹੈ, ਉਹ ਧਨ ਵਾਲਾ, ਕੁਲ ਵਾਲਾ ਤੇ ਇੱਜ਼ਤ ਵਾਲਾ ਬਣ ਜਾਂਦਾ ਹੈ,
ਜਿਸ ਮਨੁੱਖ ਦੇ ਹਿਰਦੇ ਵਿਚ ਭਗਵਾਨ ਵੱਸਦਾ ਹੈ।
ਉਸ ਮਨੁੱਖ ਦਾ (ਜਗਤ ਵਿਚ) ਆਉਣਾ ਮੁਬਾਰਿਕ ਹੈ,
ਜਿਸ ਦੀ ਮੇਹਰ ਨਾਲ ਸਾਰਾ ਜਗਤ ਹੀ ਤਰਦਾ ਹੈ।
ਅਜਿਹੇ ਮਨੁੱਖ ਦੇ ਆਉਣ ਦਾ ਇਹੀ ਮਨੋਰਥ ਹੈ,
ਕਿ ਉਸ ਦੀ ਸੰਗਤਿ ਵਿਚ (ਰਹਿ ਕੇ ਹੋਰ ਮਨੁੱਖਾਂ ਨੂੰ ਪ੍ਰਭੂ ਦਾ) ਨਾਮ ਚੇਤੇ ਆਉਂਦਾ ਹੈ।
ਉਹ ਮਨੁੱਖ ਆਪ (ਮਾਇਆ ਤੋਂ) ਆਜ਼ਾਦ ਹੈ, ਜਗਤ ਨੂੰ ਭੀ ਮੁਕਤ ਕਰਦਾ ਹੈ;
ਹੇ ਨਾਨਕ! ਐਸੇ (ਉੱਤਮ) ਮਨੁੱਖ ਨੂੰ ਸਾਡੀ ਸਦਾ ਪ੍ਰਣਾਮ ਹੈ ॥੮॥੨੩॥
ਸਲੋਕ।
ਗੁਰਾਂ ਨੇ ਮੈਨੂੰ ਬ੍ਰਹਿਮ ਬੋਧ ਦਾ ਸੁਰਮਾ ਦਿੱਤਾ ਹੈ, ਜਿਸ ਦੁਆਰਾ ਮੇਰਾ ਬੇਸਮਝੀ ਦਾ ਅਨ੍ਹੇਰਾ ਦੂਰ ਹੋ ਗਿਆ ਹੈ।
ਵਾਹਿਗੁਰੂ ਦੀ ਦਇਆ ਦੇ ਜਰੀਏ, ਮੈਂ ਸਾਧੂ (ਗੁਰਾਂ) ਨੂੰ ਮਿਲ ਪਿਆ ਹਾਂ ਅਤੇ ਮੇਰਾ ਚਿੱਤ, ਹੇ ਨਾਨਕ ਰੋਸ਼ਨ ਹੋ ਗਿਆ ਹੈ।
ਅਸ਼ਟਪਦੀ।
ਸਤਿ ਸੰਗਤ ਅੰਦਰ ਮੈਂ ਸੁਆਮੀ ਨੂੰ ਆਪਣੇ ਅੰਦਰ ਵੇਖ ਲਿਆ ਹੈ।
ਸੁਆਮੀ ਦਾ ਨਾਮ ਮੈਨੂੰ ਮਿੱਠਾ ਲੱਗ ਪਿਆ ਹੈ।
ਇਕ ਸੁਆਮੀ ਦੇ ਹੀ ਚਿੱਤ ਅੰਦਰ ਹਨ ਸਾਰੀਆਂ ਵਸਤੂਆਂ,
ਜੋ ਘਣੇਰੀਆਂ ਤੇ ਮੁਖਤਲਿਫ ਰੰਗਤਾਂ ਵਿੱਚ ਦਿਸਦੀਆਂ ਹਨ।
ਨੋ ਖ਼ਜ਼ਾਨੇ ਤੇ ਸੁਧਾਰਸ ਸਾਈਂ ਦੇ ਨਾਮ ਵਿੱਚ ਹਨ।
ਮਨੁੱਖਾ ਸ਼ਰੀਰ ਅੰਦਰ ਹੀ ਇਸਦਾ ਟਿਕਾਣਾ ਹੈ।
ਓਥੇ ਅਫੁਰ ਸਿਮਰਨ ਅਤੇ ਬੈਕੁੰਠੀ ਕੀਰਤਨ ਦੀ ਧੁਨੀ ਸ਼ੋਭਦੀ ਹੈ।
ਇਸ ਦੀ ਅਦਭੁੱਤਤਾ ਅਤੇ ਅਸਚਰਜਤਾ ਵਰਨਣ ਨਹੀਂ ਕੀਤੀ ਜਾ ਸਕਦੀ।
ਜਿਸ ਨੂੰ ਵਾਹਿਗੁਰੂ ਖੁਦ ਵਿਖਾਲਦਾ ਹੈ, ਉਹੀ ਇਸ ਨੂੰ ਵੇਖਦਾ ਹੈ।
ਨਾਨਕ ਐਸਾ ਪੁਰਸ਼ ਗਿਆਤ ਨੂੰ ਪ੍ਰਾਪਤ ਹੋ ਜਾਂਦਾ ਹੈ।
ਉਹ ਬੇਅੰਤ ਸੁਆਮੀ ਅੰਦਰ ਵੀ ਹੈ ਤੇ ਬਾਹਰ ਵੀ ਹੈ।
ਮੁਬਾਰਕ ਮਾਲਕ ਹਰ ਦਿਲ ਅੰਦਰ ਰਮਿਆ ਹੋਇਆ ਹੈ।
ਉਹ ਧਰਤੀ, ਅਸਮਾਨ ਅਤੇ ਪਾਤਾਲ ਵਿੱਚ ਹੈ।
ਸਾਰਿਆਂ ਜਹਾਨਾਂ ਦਾ ਉਹ ਮੁਕੰਮਲ ਪਾਲਣਹਾਰ ਹੈ।
ਜੰਗਲਾਂ, ਘਾਹ ਦੀਆਂ ਤਿੜਾਂ ਅਤੇ ਪਹਾੜਾਂ ਅੰਦਰ ਸ਼੍ਰੋਮਣੀ ਸਾਹਿਬ ਵਿਆਪਕ ਹੈ।
ਜੇਹੋ ਜਿਹੀ ਉਸ ਦੀ ਰਜ਼ਾ ਹੈ, ਉਹੋ ਜਿਹੇ ਹਨ ਉਸ ਦੇ ਜੀਆਂ ਦੇ ਅਮਲ।
ਸੁਆਮੀ ਹਵਾ, ਜਲ ਅਤੇ ਅੱਗ ਅੰਦਰ ਹੈ।
ਉਹ ਚਰੀ ਪਾਸੀ ਅਤੇ ਦਸੀ ਤਰਫੀ ਰਮਿਆ ਹੋਇਆ ਹੈ।
ਉਸ ਦੇ ਬਗੈਰ ਕੋਈ ਜਗ੍ਹਾਂ ਨਹੀਂ।
ਗੁਰਾਂ ਦੀ ਦਇਆ ਦੁਆਰਾ ਨਾਨਕ ਨੇ ਆਰਾਮ ਪਾ ਲਿਆ ਹੈ।
ਉਸ ਨੂੰ ਵੇਦਾਂ, ਪੁਰਾਣਾ ਤੇ ਸਿੰਮ੍ਰਤੀਆਂ ਵਿੱਚ ਤੱਕ।
ਚੰਦਰਮੇ, ਸੂਰਜ ਅਤੇ ਤਾਰਿਆਂ ਅੰਦਰ ਓਹੀ ਇਕ ਸਾਹਿਬ ਹੈ।
ਸਾਹਿਬ ਦੀ ਗੁਰਬਾਣੀ ਨੂੰ ਹਰ ਕੋਈ ਉਚਾਰਨ ਕਰਦਾ ਹੈ।
ਉਹ ਅਸਥਿਰ ਹੈ ਅਤੇ ਕਦਾਚਿੱਤ ਡਿਕਡੋਲੇ ਨਹੀਂ ਖਾਂਦਾ।
ਸਾਰੀ ਕਾਰੀਗਰੀ ਨਾਲ ਉਹ ਆਪਣੀਆਂ ਖੇਡਾਂ ਖੇਡਦਾ ਹੈ।
ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਅਣਮੁੱਲੀਆਂ ਹਨ ਉਸ ਦੀਆਂ ਖੂਬੀਆਂ।
ਸਾਰਿਆਂ ਪ੍ਰਕਾਸ਼ਾਂ ਅੰਦਰ ਉਸ ਦਾ ਪ੍ਰਕਾਸ਼ ਹੈ।
ਸੰਸਾਰ ਦਾ ਤਾਣਾ ਪੇਟਾ ਪ੍ਰਭੂ ਨੇ ਆਪਣੇ ਵਸ ਵਿੱਚ ਰਖਿਆ ਹੋਇਆ ਹੈ।
ਗੁਰਾਂ ਦੀ ਦਇਆ ਦੁਆਰਾ ਜਿਨ੍ਹਾਂ ਦਾ ਸੰਦੇਹ ਮਿਟ ਗਿਆ ਹੈ,
ਉਨ੍ਹਾਂ ਅੰਦਰ ਹੇ ਨਾਨਕ! ਇਹ ਪੱਕਾ ਭਰੋਸਾ ਹੈ।
ਧਰਮਾਤਮਾ ਦੀ ਨਿਗ੍ਹਾ ਅੰਦਰ ਹਰ ਸ਼ੈ ਵਿੱਚ ਸੁਆਮੀ ਹੈ।
ਧਰਮਾਤਮਾ ਦੇ ਮਨ ਅੰਦਰ ਸਮੂਹ ਸ਼ਰਧਾ-ਭਾਵਨਾ ਹੁੰਦੀ ਹੈ।
ਧਰਮਾਤਮਾ ਸਰੇਸ਼ਟ ਬਚਨ ਬਿਲਾਸ ਸੁਣਦਾ ਹੈ।
ਉਹ ਸਾਰੇ ਰਮੇ ਹੋਏ ਸੁਆਮੀ ਵਿੱਚ ਲੀਨ ਹੋ ਜਾਂਦਾ ਹੈ।
ਇਹ ਉਸ ਦੀ ਜੀਵਨ ਰਹੁ-ਰੀਤੀ ਹੈ ਜੋ ਪ੍ਰਭੂ ਨੂੰ ਜਾਣਦਾ ਹੈ।
ਸੱਚੇ ਹੁੰਦੇ ਹਨ ਸਾਰੇ ਸ਼ਬਦ ਜੋ ਸੰਤ ਉਚਾਰਨ ਕਰਦਾ ਹੈ।
ਜੋ ਕੁਛ ਭੀ ਹੁੰਦਾ ਹੈ ਉਹ ਉਸ ਨੂੰ ਪਰਮ ਚੰਗਾ ਕਰ ਕੇ ਜਾਣਦਾ ਹੈ।
ਉਹ ਸਮਝਦਾ ਹੈ ਕਿ ਸੁਆਮੀ ਕੰਮਾਂ ਦੇ ਕਰਨ ਵਾਲਾ ਹੈ।
ਉਹ ਅੰਦਰ ਵਸਦਾ ਹੈ ਅਤੇ ਬਾਹਰਵਾਰ ਭੀ ਉਹ ਹੀ ਹੈ।
ਨਾਨਕ ਉਸ ਦਾ ਦੀਦਾਰ ਤੱਕ ਕੇ ਹਰ ਕੋਈ ਫ਼ਰੇਫਤਾ ਹੋ ਜਾਂਦਾ ਹੈ।
ਉਹ ਖੁਦ ਸੱਚਾ ਹੈ ਅਤੇ ਸੱਚਾ ਹੈ ਸਾਰਾ ਕੁਛ ਜੋ ਉਸ ਨੇ ਸਾਜਿਆ ਹੈ।
ਉਸ ਸੁਆਮੀ ਤੋਂ ਸਮੂਹ ਰਚਨਾ ਉਤਪੰਨ ਹੋਈ ਹੈ।
ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਖਿਲਾਰਾ ਖਿਲਾਰਦਾ ਹੈ।
ਜੇਕਰ ਉਸ ਨੂੰ ਭਾਵੇਂ ਤਦ ਉਹ ਕੱਲਮਕੱਲਾ ਹੋ ਜਾਂਦਾ ਹੈ।
ਘਣੇਰੀਆਂ ਹਨ ਉਸ ਦੀਆਂ ਸ਼ਕਤੀਆਂ ਜੋ ਜਾਣੀਆਂ ਨਹੀਂ ਜਾ ਸਕਦੀਆਂ।
ਜਿਸ ਕਿਸੇ ਨੂੰ ਉਹ ਚਾਹੁੰਦਾ ਹੈ, ਉਸ ਨੂੰ ਆਪਣੇ ਨਾਲ ਮਿਲਾ ਲੈਦਾ ਹੈ।
ਕੌਣ ਨੇੜੇ ਹੈ ਅਤੇ ਕੌਣ ਉਸ ਤੋਂ ਦੁਰੇਡੇ ਆਖਿਆ ਜਾ ਸਕਦਾ ਹੈ?
ਆਪਣੇ ਆਪ ਤੋਂ ਹੀ ਉਹ ਹਰ ਥਾਂ ਪਰੀਪੂਰਨ ਹੋ ਰਿਹਾ ਹੈ।
ਹਰੀ ਉਸ ਬੰਦੇ ਨੂੰ ਆਪਣੇ ਆਪ ਨੂੰ ਜਣਾਉਂਦਾ ਹੈ,
ਨਾਨਕ, ਜਿਸ ਨੂੰ ਉਹ ਦਰਸਾਉਂਦਾ ਹੈ ਕਿ ਉਹ ਖੁਦ ਉਸ ਦੇ ਅੰਦਰ ਹੈ।
ਸਾਰਿਆਂ ਸਰੂਪ ਅੰਦਰ ਸੁਆਮੀ ਖੁਦ ਹੀ ਰਮਿਆ ਹੋਇਆ ਹੈ।
ਸਾਰੀਆਂ ਅੱਖਾਂ ਰਾਹੀਂ ਉਹ ਆਪੇ ਹੀ ਵੇਖਣ ਵਾਲਾ ਹੈ।
ਸਾਰੀ ਰਚਨਾ ਉਸ ਦੀ ਦੇਹਿ ਹੈ।
ਆਪਣੀ ਕੀਰਤੀ ਉਹ ਆਪੇ ਹੀ ਸੁਣਦਾ ਹੈ।
ਆਉਣਾ ਤੇ ਜਾਣਾ ਉਸ ਨੇ ਇਕ ਖੇਡ ਬਣਾਈ ਹੈ।
ਮੋਹਣੀ ਨੂੰ ਉਸ ਨੇ ਆਪਣੇ ਹੁਕਮ ਤਾਬੇ ਕੀਤਾ ਹੋਇਆ ਹੈ।
ਸਾਰਿਆਂ ਦੇ ਅੰਦਰ ਹੁੰਦਾ ਹੋਇਆ ਉਹ ਨਿਰਲੇਪ ਵਿਚਰਦਾ ਹੈ।
ਜੋ ਕੁਝ ਕਹਿਣਾ ਹੁੰਦਾ ਹੈ, ਉਹ ਆਪ ਹੀ ਕਹਿੰਦਾ ਹੈ।
ਉਸ ਦੇ ਹੁਕਮ ਤਾਬੇ ਪ੍ਰਾਣੀ ਆਉਂਦਾ ਹੈ, ਤੇ ਹੁਕਮ ਤਾਬੇ ਚਲਿਆ ਜਾਂਦਾ ਹੈ।
ਨਾਨਕ ਜਦ ਉਸ ਨੂੰ ਚੰਗਾ ਲਗਦਾ ਹੈ, ਤਦ ਉਹ ਪ੍ਰਾਣੀ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
ਜੋ ਕੁਛ ਉਸ ਪਾਸੋ ਆਉਂਦਾ ਹੈ, ਉਹ ਮਾੜਾ ਨਹੀਂ ਹੋ ਸਕਦਾ।
ਉਸ ਦੇ ਬਿਨਾਂ, ਦਸ, ਕਦੇ ਕਿਸੇ ਨੇ ਕੁਝ ਕੀਤਾ ਹੈ?
ਉਹ ਖੁਦ ਚੰਗਾ ਅਤੇ ਪਰਮ ਚੰਗੇ ਹਨ ਉਸ ਦੇ ਕਰਮ।
ਕੇਵਲ ਓਹੀ ਜਾਣਦਾ ਹੈ ਕਿ ਉਸ ਦੇ ਚਿੱਤ ਵਿੱਚ ਕੀ ਹੈ।
ਉਹ ਖੁਦ ਸੱਚਾ ਹੈ ਅਤੇ ਸੱਚੀ ਹੈ ਹਰ ਵਸਤੂ ਜੋ ਉਸ ਨੇ ਟਿਕਾਈ ਹੋਈ ਹੈ।
ਤਾਣੇ ਪੇਟੇ ਦੀ ਮਾਨਿੰਦ ਉਹ ਆਪਣੇ ਆਪ ਨਾਲ ਰਮਿਆ ਹੋਇਆ ਹੈ।
ਉਸ ਦੀ ਦਸ਼ਾਂ ਤੇ ਵਿਸਥਾਰਂ ਆਖੇ ਨਹੀਂ ਜਾ ਸਕਦੇ।
ਜੇਕਰ ਕੋਈ ਹੋਰ ਉਸ ਵਰਗਾ ਹੁੰਦਾ, ਤਦ ਉਹ ਉਸ ਨੂੰ ਸਮਝ ਸਕਦਾ।
ਸਾਰਾ ਕੁਛ ਜੋ ਉਹ ਕਰਦਾ ਹੈ ਮੰਨਣਾ ਪਏਗਾ,
ਗੁਰਾਂ ਦੀ ਮਿਹਰ ਸਦਕਾ ਨਾਨਕ ਨੇ ਇਹ ਜਾਣ ਲਿਆ ਹੈ।
ਜੋ ਉਸ ਨੂੰ ਸਮਝਦਾ ਹੈ, ਉਸ ਨੂੰ ਸਦੀਵੀ ਆਰਾਮ ਹੁੰਦਾ ਹੈ।
ਉਹ ਸਾਹਿਬ ਉਸ ਨੂੰ ਆਪਣੇ ਨਾਲ ਅਭੇਦ ਕਰ ਲੈਦਾ ਹੈ।
ਉਹ ਮਾਲਦਾਰ, ਖਾਨਦਾਨੀ ਅਤੇ ਇੱਜ਼ਤ ਵਾਲਾ ਹੈ,
ਜਿਸ ਦੇ ਅੰਤਰ-ਆਤਮੇ ਪ੍ਰਸਿੱਧ ਪ੍ਰਭੂ ਨਿਵਾਸ ਰਖਦਾ ਹੈ ਅਤੇ ਜੀਉਂਦੇ ਜੀ ਮੁਕਤੀ ਪਾ ਲੈਦਾ ਹੈ।
ਮੁਬਾਰਕ! ਮੁਬਾਰਕ! ਮੁਬਾਰਕ! ਹੈ ਸਾਈਂ ਦੇ ਗੋਲੇ ਦਾ ਆਗਮਨ,
ਜਿਸ ਦੀ ਮਿਹਰ ਦੁਆਰਾ ਸਾਰਾ ਸੰਸਾਰ ਤਰ ਜਾਂਦਾ ਹੈ।
ਸਾਹਿਬ ਦੇ ਗੋਲੇ ਦੇ ਆਗਮਨ ਦਾ ਪ੍ਰਯੋਜਨ ਇਹ ਹੈ,
ਕਿ ਸਾਹਿਬ ਦੇ ਗੋਲੇ ਦੀ ਸੰਗਤ ਅੰਦਰ ਨਾਮ ਦਾ ਆਰਾਧਨ ਹੁੰਦਾ ਹੈ।
ਉਹ ਖੁਦ ਬੰਦ-ਖਲਾਸ ਹੈ ਅਤੇ ਜਗਤ ਨੂੰ ਬੰਦ-ਖਲਾਸ ਕਰਾਉਂਦਾ ਹੈ।
ਸਾਹਿਬ ਦੇ ਉਸ ਨਫਰ ਨੂੰ ਨਾਨਕ, ਹਮੇਸ਼ਾਂ ਹੀ, ਪ੍ਰਣਾਮ ਕਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.