ਸਲੋਕੁ ॥
ਕਰਉ ਬੰਦਨਾ ਅਨਿਕ ਵਾਰ ਸਰਨਿ ਪਰਉ ਹਰਿ ਰਾਇ ॥
ਭ੍ਰਮੁ ਕਟੀਐ ਨਾਨਕ ਸਾਧਸੰਗਿ ਦੁਤੀਆ ਭਾਉ ਮਿਟਾਇ ॥੨॥
ਪਉੜੀ ॥
ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥
ਰਾਮ ਰਤਨੁ ਮਨਿ ਤਨਿ ਬਸੈ ਤਜਿ ਕਾਮੁ ਕ੍ਰੋਧੁ ਲੋਭੁ ਮੀਤ ॥
ਮਰਣੁ ਮਿਟੈ ਜੀਵਨੁ ਮਿਲੈ ਬਿਨਸਹਿ ਸਗਲ ਕਲੇਸ ॥
ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ ॥
ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ ॥
ਰਾਮ ਨਾਮ ਧਨੁ ਸੰਚਵੈ ਸਾਚ ਸਾਹ ਭਗਵੰਤ ॥
ਸਲੋਕੁ॥
ਕਰਉਬੰਦਨਾਅਨਿਕਵਾਰਸਰਨਿਪਰਉਹਰਿਰਾਇ॥
ਭ੍ਰਮੁਕਟੀਐਨਾਨਕਸਾਧਸੰਗਿਦੁਤੀਆਭਾਉਮਿਟਾਇ॥੨॥
ਪਉੜੀ॥
ਦੁਤੀਆਦੁਰਮਤਿਦੂਰਿਕਰਿਗੁਰਸੇਵਾਕਰਿਨੀਤ॥
ਰਾਮਰਤਨੁਮਨਿਤਨਿਬਸੈਤਜਿਕਾਮੁਕ੍ਰੋਧੁਲੋਭੁਮੀਤ॥
ਮਰਣੁਮਿਟੈਜੀਵਨੁਮਿਲੈਬਿਨਸਹਿਸਗਲਕਲੇਸ॥
ਆਪੁਤਜਹੁਗੋਬਿੰਦਭਜਹੁਭਾਉਭਗਤਿਪਰਵੇਸ॥
ਲਾਭੁਮਿਲੈਤੋਟਾਹਿਰੈਹਰਿਦਰਗਹਪਤਿਵੰਤ॥
ਰਾਮਨਾਮਧਨੁਸੰਚਵੈਸਾਚਸਾਹਭਗਵੰਤ॥
ਊਠਤਬੈਠਤਹਰਿਭਜਹੁਸਾਧੂਸੰਗਿਪਰੀਤਿ॥
ਨਾਨਕਦੁਰਮਤਿਛੁਟਿਗਈਪਾਰਬ੍ਰਹਮਬਸੇਚੀਤਿ॥੨॥
salōk .
karau bandanā anik vār saran parau har rāi .
bhram katīai nānak sādhasang dutīā bhāu mitāi .2.
paurī .
dutīā duramat dūr kar gur sēvā kar nīt .
rām ratan man tan basai taj kām krōdh lōbh mīt .
maran mitai jīvan milai binasah sagal kalēs .
āp tajah gōbind bhajah bhāu bhagat paravēs .
lābh milai tōtā hirai har daragah pativant .
rām nām dhan sanchavai sāch sāh bhagavant .
ūthat baithat har bhajah sādhū sang parīt .
nānak duramat shut gaī pārabraham basē chīt .2.
Slok
Make obeisance unto the Lord many times and enter the sanctuary of God the King.
In the society of saints O Nanak doubt is stilled and love of another is shed.
Pauri.
The Second Lunar Day: Give-up the evil intellect and ever perform the Guru's service.
By shedding lust, wrath, and avarice the jewel of Lord's Name shall abide within the mind and body, O friend.
Thou shall overcome death, obtain eternal life and all thine griefs shall depart.
Abandon thy self-conceit, remember the Lord and Lord's devotional service shall enter thy mind.
Thou shalt earn profit suffer no loss and be honoured in God's court.
Fortunate and truly wealthy is he who amasses the riches of Pervading God's Name.
Standing up and sitting down meditate thou on God and enshrine affection for the saints society.
Nanak when the Supreme Lord abides in ma's mind his evil intellect is annulled.
Shalok:
Bow in humility to the Lord, over and over again, and enter the Sanctuary of the Lord, our King.
Doubt is eradicated, O Nanak, in the Company of the Holy, and the love of duality is eliminated. ||2||
Pauree:
The second day of the lunar cycle: Get rid of your evilmindedness, and serve the Guru continually.
The jewel of the Lord's Name shall come to dwell in your mind and body, when you renounce sexual desire, anger and greed, O my friend.
Conquer death and obtain eternal life; all your troubles will depart.
Renounce your selfconceit and vibrate upon the Lord of the Universe; loving devotion to Him shall permeate your being.
You shall earn profit and suffer no loss, and in the Court of the Lord you shall be honored.
Those who gather in the riches of the Lord's Name are truly wealthy, and very blessed.
So, when standing up and sitting down, vibrate upon the Lord, and cherish the Saadh Sangat, the Company of the Holy.
O Nanak, evilmindedness is eradicated, when the Supreme Lord God comes to dwell in the mind. ||2||
ਸਲੋਕੁ ॥
ਮੈਂ ਅਨੇਕ ਵਾਰ ਹਰੀ ਰਾਜੇ ਨੂੰ ਨਮਸਕਾਰ ਕਰਦਾ ਹਾਂ (ਅਤੇ ਉਸ ਦੀ) ਸ਼ਰਨੀ ਪੈਂਦਾ ਹਾਂ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਸਾਧੂ (ਗੁਰੂ) ਦੀ ਸੰਗਤ ਵਿਚ ਰਹਿ ਕੇ ਦਵੈਤ ਭਾਵ ਮਿਟਾ ਕੇ (ਇਹ) ਭ੍ਰਮ ਕਟੀਦਾ ਹੈ (ਕਿ ਪਰਮਾਤਮਾ ਅਤੇ ਉਸ ਦੀ ਰਚਨਾ ਦੋ ਹਨ)।੨।
ਪਉੜੀ ॥
ਦੂਜੀ (ਥਿੱਤ ਦੁਆਰਾ ਉਪਦੇਸ਼ ਦਿੰਦੇ ਹਨ ਕਿ ਹੇ ਭਾਈ!) ਖੋਟੀ ਮਤ ਦੂਰ ਕਰ (ਅਤੇ) ਨਿਤਾਪ੍ਰਤਿ ਗੁਰੂ ਦੀ ਸੇਵਾ ਕਰ।
ਹੇ ਮਿੱਤਰ! ਕਾਮ, ਕ੍ਰੋਧ ਤੇ ਲੋਭ ਨੂੰ ਤਿਆਗ ਕੇ ਹੀ ਰਾਮ ਰਤਨ ਮਨ ਤੇ ਤਨ ਵਿਚ ਵਸਦਾ ਹੈ।
(ਇਸ ਤਰ੍ਹਾਂ) ਮੌਤ ਮਿਟ ਜਾਂਦੀ ਹੈ (ਅਮਰ) ਜੀਵਨ ਪ੍ਰਾਪਤ ਹੋ ਜਾਂਦਾ ਹੈ, ਸਾਰੇ ਦੁਖ ਕਲੇਸ਼ ਨਾਸ਼ ਹੋ ਜਾਂਦੇ ਹਨ।
(ਆਪਣੇ) ਆਪ (ਭਾਵ ਹੰਕਾਰ) ਛਡੋ (ਅਤੇ) ਗੋਬਿੰਦ ਦਾ ਭਜਨ ਕਰੋ, (ਤਾਂ ਜੋ ਹਿਰਦੇ ਅੰਦਰ) ਪ੍ਰੇਮਾ-ਭਗਤੀ ਦਾ ਪ੍ਰਵੇਸ਼ ਹੋ ਜਾਵੇ।
(ਇਸ ਤਰ੍ਹਾਂ ਜੀਵਨ) ਲਾਭ ਮਿਲਦਾ ਹੈ, ਤੋਟਾ ਦੂਰ ਹੋ ਜਾਂਦਾ ਹੈ, ਹਰੀ ਦੀ ਦਰਗਾਹ ਵਿਚ ਇਜ਼ਤ ਪਾਣ ਵਾਲਾ (ਬਣ ਜਾਈਦਾ ਹੈ)।
(ਜਿਹੜਾ) ਰਾਮ ਨਾਮ ਦਾ ਧਨ ਇਕਠਾ ਕਰਦਾ ਹੈ, (ਅਜਿਹੀ ਰੁਚੀ ਵਾਲੇ) ਧਨੀ ਭਾਗਾਂ ਵਾਲੇ ਸੱਚੇ ਸ਼ਾਹੂਕਾਰ ਹੁੰਦੇ ਹਨ।
ਹੇ ਭਾਈ! ਉਠਦਿਆਂ ਬੈਠਦਿਆਂ ਹਰੀ (ਦਾ ਨਾਮ) ਸਿਮਰੋ (ਤੇ) ਸਾਧੂ (ਗੁਰੂ) ਨਾਲ ਪ੍ਰੀਤ ਕਰਪੋ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਇਸ ਤਰੀਕੇ ਨਾਲ ਜਾਣੋ) ਖੋਟੀ ਮਤ ਖਹਿੜਾ ਛੱਡ ਗਈ (ਅਤੇ) ਚਿਤ ਵਿਚ ਪਰਮੇਸ਼ਰ ਵਸ (ਗਏ)।੨।
ਸਲੋਕੁ
(ਹੇ ਭਾਈ!) ਮੈਂ ਪ੍ਰਭੂ-ਪਾਤਿਸ਼ਾਹ ਦੀ ਸਰਨ ਪੈਂਦਾ ਹਾਂ ਤੇ (ਉਸ ਦੇ ਦਰ ਤੇ) ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ।
ਹੇ ਨਾਨਕ! ਸਾਧ ਸੰਗਤਿ ਵਿਚ ਰਹਿ ਕੇ (ਪ੍ਰਭੂ ਤੋਂ ਬਿਨਾ) ਹੋਰ ਹੋਰ ਮੋਹ-ਪਿਆਰ ਦੂਰ ਕੀਤਿਆਂ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥
ਪਉੜੀ
(ਹੇ ਭਾਈ!) ਸਦਾ ਗੁਰੂ ਦੀ ਦੱਸੀ ਸੇਵਾ ਕਰਦਾ ਰਹੁ, (ਤੇ ਇਸ ਤਰ੍ਹਾਂ ਆਪਣੇ ਅੰਦਰੋਂ) ਖੋਟੀ ਮਤਿ ਕੱਢ।
ਹੇ ਮਿੱਤਰ! (ਆਪਣੇ ਅੰਦਰੋਂ) ਕਾਮ ਕ੍ਰੋਧ ਲੋਭ ਦੂਰ ਕਰ। (ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਮਨ ਵਿਚ ਹਿਰਦੇ ਵਿਚ ਰਤਨ (ਵਰਗਾ ਕੀਮਤੀ) ਪ੍ਰਭੂ-ਨਾਮ ਆ ਵੱਸਦਾ ਹੈ।
(ਜੇਹੜਾ ਮਨੁੱਖ ਇਉਂ ਜਤਨ ਕਰਦਾ ਹੈ ਉਸ ਨੂੰ) ਆਤਮਕ ਜੀਵਨ ਮਿਲ ਜਾਂਦਾ ਹੈ, ਉਸ ਨੂੰ (ਸੁਚੱਜਾ ਪਵਿਤ੍ਰ) ਜੀਵਨ ਮਿਲ ਪੈਂਦਾ ਹੈ, ਉਸ ਦੇ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ,
(ਹੇ ਮਿੱਤਰ! ਆਪਣੇ ਮਨ ਵਿਚੋਂ) ਹਉਮੈ ਦੂਰ ਕਰੋ ਤੇ ਪਰਮਾਤਮਾ ਦਾ ਭਜਨ ਕਰੋ। (ਜੇਹੜਾ ਮਨੁੱਖ ਇਉਂ ਜਤਨ ਕਰਦਾ ਹੈ) ਉਸ ਦੇ ਅੰਦਰ ਪ੍ਰਭੂ-ਪ੍ਰੇਮ ਆ ਵੱਸਦਾ ਹੈ ਪ੍ਰਭੂ ਦੀ ਭਗਤੀ ਆ ਵੱਸਦੀ ਹੈ।
(ਆਤਮਕ ਜੀਵਨ ਵਿੱਚ ਉਹਨਾਂ ਨੂੰ) ਵਾਧਾ ਹੀ ਵਾਧਾ ਪੈਂਦਾ ਹੈ ਤੇ (ਆਤਮਕ ਜੀਵਨ ਵਿਚ ਪੈ ਰਹੀ) ਘਾਟ (ਉਹਨਾਂ ਦੇ ਅੰਦਰੋਂ) ਨਿਕਲ ਜਾਂਦੀ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਵਾਲੇ ਹੋ ਜਾਂਦੇ ਹਨ।
(ਹੇ ਭਾਈ!) ਜੇਹੜਾ ਜੇਹੜਾ ਮਨੁੱਖ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰਦਾ ਹੈ, ਉਹ ਸਭ ਭਾਗਾਂ ਵਾਲੇ ਹੋ ਜਾਂਦੇ ਹਨ, ਉਹ ਸਦਾ ਲਈ ਸਾਹੂਕਾਰ ਬਣ ਜਾਂਦੇ ਹਨ,
(ਹੇ ਭਾਈ!) ਉਠਦਿਆਂ ਬੈਠਦਿਆਂ ਹਰ ਵੇਲੇ ਪਰਮਾਤਮਾ ਦਾ ਭਜਨ ਕਰੋ ਤੇ ਗੁਰੂ ਦੀ ਸੰਗਤਿ ਵਿਚ ਪ੍ਰੇਮ ਪੈਦਾ ਕਰੋ।
ਹੇ ਨਾਨਕ! (ਜਿਸ ਮਨੁੱਖ ਨੇ ਇਹ ਉੱਦਮ ਕੀਤਾ ਉਸ ਦੀ) ਖੋਟੀ ਮਤਿ ਮੁੱਕ ਗਈ, ਪਰਮਾਤਮਾ ਸਦਾ ਲਈ ਉਸ ਦੇ ਚਿੱਤ ਵਿਚ ਆ ਵੱਸਿਆ ॥੨॥
ਸਲੋਕ।
ਪ੍ਰਭੂ ਨੂੰ ਅਨੇਕਾਂ ਵਾਰੀ ਪ੍ਰਣਾਮ ਕਰ ਅਤੇ ਵਾਹਿਗੁਰੂ ਪਾਤਸ਼ਾਹ ਦੀ ਪਨਾਹ ਲੈ।
ਹੇ ਨਾਨਕ! ਸਤਿ ਸੰਗਤ ਅੰਦਰ ਸੰਦੇਹ ਮਿਟ ਜਾਂਦਾ ਹੈ ਅਤੇ ਹੋਰਸ ਦੀ ਪ੍ਰੀਤ ਦੂਰ ਹੋ ਜਾਂਦੀ।
ਪਉੜੀ।
ਦੂਜੀ ਤਿੱਥ-ਆਪਣੀ ਮੰਦੀ ਅਕਲ ਨੂੰ ਛੱਡ ਦੇ ਅਤੇ ਸਦਾ ਹੀ ਗੁਰਾਂ ਦੀ ਟਹਿਲ ਸੇਵਾ ਕਰ।
ਮਿਥਨ ਹੁਲਾਸ, ਗੁੱਸੇ ਅਤੇ ਲਾਲਚ ਨੂੰ ਤਿਆਗਣ ਦੁਆਰਾ, ਸੁਆਮੀ ਦੇ ਨਾਮ ਦਾ ਜਵੇਹਰ, ਤੇਰੀ ਆਤਮਾ ਤੇ ਦੇਹਿ ਵਿੱਚ ਆ ਟਿਕੇਗਾ, ਹੇ ਮਿੱਤ੍ਰ!
ਤੂੰ ਮੌਤ ਤੇ ਜਿੱਤ ਪਾ ਲਵੇਗਾ, ਅਮਰ ਜੀਵਨ ਤੈਨੂੰ ਪ੍ਰਾਪਤ ਹੋ ਜਾਵੇਗਾ ਤੇ ਤੇਰੇ ਸਾਰੇ ਦੁਖ ਦੂਰ ਹੋ ਜਾਣਗੇ।
ਆਪਣੀ ਸਵੈ-ਹੰਗਤਾ ਨੂੰ ਛੱਡ ਦੇ, ਸਾਹਿਬ ਦਾ ਸਿਮਰਨ ਕਰ ਅਤੇ ਪ੍ਰਭੂ ਦੀ ਪ੍ਰੇਮ-ਮਈ ਸੇਵਾ ਤੇਰੇ ਮਨ ਅੰਦਰ ਦਾਖਲ ਹੋ ਜਾਵੇਗੀ।
ਤੂੰ ਨਫਾ ਖਟ ਲਵੇਗਾ, ਤੈਨੂੰ ਕੋਈ ਖਸਾਰਾ ਨਹੀਂ ਪੈਣਾ ਅਤੇ ਰੱਬ ਦੇ ਦਰਬਾਰ ਅੰਦਰ ਤੂੰ ਇੱਜ਼ਤ ਪਾਵੇਗਾ।
ਭਾਗਾਂ ਵਾਲਾ ਤੇ ਸੱਚਾ ਅਮੀਰ ਉਹ ਹੈ ਜੋ ਵਿਆਪਕ ਵਾਹਿਗੁਰੂ ਦੇ ਨਾਮ ਦੀ ਦੌਲਤ ਇਕੱਤ੍ਰ ਕਰਦਾ ਹੈ।
ਖਲੋਦਿਆਂ ਤੇ ਬਹਿੰਦਿਆਂ ਤੂੰ ਵਾਹਿਗੁਰੂ ਨੂੰ ਸਿਮਰ ਅਤੇ ਸਤਿ ਸੰਗਤ ਨਾਲ ਪਿਆਰ ਪਾ।
ਨਾਨਕ ਜਦ ਪਰਮ ਪ੍ਰਭੂ ਬੰਦੇ ਦੇ ਮਨ ਅੰਦਰ ਟਿਕ ਜਾਂਦਾ ਹੈ, ਉਸ ਦੀ ਖੋਟੀ ਅਕਲ ਨਾਸ ਹੋ ਜਾਂਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.