ਸਲੋਕੁ ॥
ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ ॥
ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥੬॥
ਪਉੜੀ ॥
ਖਸਟਮਿ ਖਟ ਸਾਸਤ੍ਰ ਕਹਹਿ ਸਿੰਮ੍ਰਿਤਿ ਕਥਹਿ ਅਨੇਕ ॥
ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥
ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥
ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ ॥
ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ ॥
ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥
ਸਲੋਕੁ॥
ਖਟਸਾਸਤ੍ਰਊਚੌਕਹਹਿਅੰਤੁਨਪਾਰਾਵਾਰ॥
ਭਗਤਸੋਹਹਿਗੁਣਗਾਵਤੇਨਾਨਕਪ੍ਰਭਕੈਦੁਆਰ॥੬॥
ਪਉੜੀ॥
ਖਸਟਮਿਖਟਸਾਸਤ੍ਰਕਹਹਿਸਿੰਮ੍ਰਿਤਿਕਥਹਿਅਨੇਕ॥
ਊਤਮੁਊਚੌਪਾਰਬ੍ਰਹਮੁਗੁਣਅੰਤੁਨਜਾਣਹਿਸੇਖ॥
ਨਾਰਦਮੁਨਿਜਨਸੁਕਬਿਆਸਜਸੁਗਾਵਤਗੋਬਿੰਦ॥
ਰਸਗੀਧੇਹਰਿਸਿਉਬੀਧੇਭਗਤਰਚੇਭਗਵੰਤ॥
ਮੋਹਮਾਨਭ੍ਰਮੁਬਿਨਸਿਓਪਾਈਸਰਨਿਦਇਆਲ॥
ਚਰਨਕਮਲਮਨਿਤਨਿਬਸੇਦਰਸਨੁਦੇਖਿਨਿਹਾਲ॥
ਲਾਭੁਮਿਲੈਤੋਟਾਹਿਰੈਸਾਧਸੰਗਿਲਿਵਲਾਇ॥
ਖਾਟਿਖਜਾਨਾਗੁਣਨਿਧਿਹਰੇਨਾਨਕਨਾਮੁਧਿਆਇ॥੬॥
salōk .
khat sāsatr ūchau kahah ant n pārāvār .
bhagat sōhah gun gāvatē nānak prabh kai duār .6.
paurī .
khasatam khat sāsatr kahah sinmrit kathah anēk .
ūtam ūchau pārabraham gun ant n jānah sēkh .
nārad mun jan suk biās jas gāvat gōbind .
ras gīdhē har siu bīdhē bhagat rachē bhagavant .
mōh mān bhram binasiō pāī saran daiāl .
charan kamal man tan basē darasan dēkh nihāl .
lābh milai tōtā hirai sādhasang liv lāi .
khāt khajānā gun nidh harē nānak nām dhiāi .6.
Slok.
The six schools of philosophy proclaim Him Great and that there is no limit to this and yonder shore of the Lord.
Nanak the saints look beauteous, when they sing Lord's praises at His door.
Pauri.
The Sixth Lunar Day: Say the six Shashtras and assert the many Simirtis that sublime and lofty is the Transcendent Lord,
whose virtues and limit even the thousand-mouthed serpent does not know.
Narad, the pious persons, Suk and Vyasa, sing the praise of Lord the Preserver of earth.
They are domesticated with the Name Nectar, are united with God and are absorbed in the Lord's meditation.
By seeking the shelter of the Merciful Master, temporal attachment, ego and doubt are effaced.
Lord's lotus feet abide within my mind and body and I am delighted by beholding His sight.
By embracing love for God in the society of saints, man reaps profit and surfers no loss
Nanak by remembering the Name the mortal attains to the Treasure of God and ocean of excellences.
Shalok:
The six Shaastras proclaim Him to be the greatest; He has no end or limitation.
The devotees look beauteous, O Nanak, when they sing the Glories of God at His Door. ||6||
Pauree:
The sixth day of the lunar cycle: The six Shaastras say, and countless Simritees assert,
that the Supreme Lord God is the most sublime and lofty. Even the thousandtongued serpent does not know the limits of His Glories.
Naarad, the humble beings, Suk and Vyaasa sing the Praises of the Lord of the Universe.
They are imbued with the Lord's essence; united with Him; they are absorbed in devotional worship of the Lord God.
Emotional attachment, pride and doubt are eliminated, when one takes to the Sanctuary of the Merciful Lord.
His Lotus Feet abide within my mind and body and I am enraptured, beholding the Blessed Vision of His Darshan.
People reap their profits, and suffer no loss, when they embrace love for the Saadh Sangat, the Company of the Holy.
They gather in the treasure of the Lord, the Ocean of Excellence, O Nanak, by meditating on the Naam. ||6||
ਸਲੋਕੁ ॥
ਛੇ ਸ਼ਾਸਤਰ ਉਚਾ ਉਚਾ ਆਖਦੇ ਹਨ ਕਿ (ਉਸ ਪ੍ਰਭੂ ਦਾ) ਪਾਰ-ਉਰਵਾਰ (ਭਾਵ) ਅੰਤ ਨਹੀਂ (ਪਾਇਆ ਜਾ ਸਕਦਾ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਪ੍ਰਭੂ ਦੇ) ਭਗਤ ਪ੍ਰਭੂ ਦੇ ਦੁਆਰੇ ਉਤੇ ਗੁਣ ਗਾਉਂਦੇ ਹੋਏ ਸੋਭਾ ਪਾਉਂਦੇ ਹਨ।੬।
ਪਉੜੀ ॥
ਛੇਵੀਂ (ਥਿਤ ਦੁਆਰਾ ਫੁਰਮਾਉਂਦੇ ਹਨ ਕਿ) ਛੇ ਸ਼ਾਸਤਰ ਦੇ ਗਿਆਤੇ (ਵੀ ਪ੍ਰਭੂ ਦਾ ਵਖਿਆਨ) ਆਖਦੇ ਹਨ,
ਅਨੇਕਾਂ ਸਿੰਮ੍ਰਿਤੀਆਂ ਵੀ ਕਹਿੰਦੀਆਂ ਹਨ (ਕਿ ਉਹ) ਪਾਰਬ੍ਰਹਮ (ਪ੍ਰਭੂ ਸਭ ਤੋਂ) ਉਚਾ ਹੈ।
(ਉਸ ਦੇ) ਗੁਣਾਂ ਦਾ ਅੰਤ, ਸੇਖ (ਵਡੇ ਵਡੇ ਪੀਰ ਪੈਗੰਬਰ) ਨਹੀਂ ਜਾਣ ਸਕਦੇ ਹਨ। ਨਾਰਦ ਰਿਸ਼ੀ, ਮੁਨੀ ਜਨ, ਸੁਕਦੇਵ, ਬਿਆਸ (ਆਦਿ ਰਿਸ਼ੀ, ਸਾਰੇ ਹੀ) ਗੋਵਿੰਦ ਦਾ ਜਸ ਗਾਉਂਦੇ ਹਨ।
ਭਗਵਾਨ ਦੇ ਭਗਤ (ਨਾਮ) ਦੇ ਰਸ ਦੇ ਗਿੱਝੇ ਹੋਏ, ਹਰੀ ਨਾਲ ਵਿੰਨ੍ਹੇ ਹੋਏ (ਉਸ ਦੇ ਨਾਮ ਵਿਚ) ਰਚੇ (ਹੋਏ ਹਨ)।
ਉਨ੍ਹਾਂ ਦਾ) ਮੋਹ ਮਾਣ (ਤੇ) ਭਰਮ ਨਾਸ਼ ਹੋ ਗਿਆ ਹੁੰਦਾ ਹੈ, (ਕਿਉਂਕਿ ਉਨ੍ਹਾਂ ਨੇ) ਦਿਆਲੂ (ਪ੍ਰਭੂ ਦੀ) ਸ਼ਰਨ ਪ੍ਰਾਪਤ ਕਰ ਲਈ ਹੈ।
(ਉਨ੍ਹਾਂ ਦੇ) ਮਨ ਤੇ ਤਨ ਵਿਚ (ਪ੍ਰਭੂ ਦੇ) ਸੋਹਣੇ ਚਰਨ ਵਸ ਰਹੇ ਹਨ (ਅਤੇ ਉਹ ਉਸ ਪ੍ਰਭੂ ਦੇ) ਦਰਸ਼ਨ ਵੇਖ ਕੇ ਨਿਹਾਲ (ਹੋ ਰਹੇ ਹਨ)।
(ਹੇ ਭਾਈ!) ਸਾਧ ਸੰਗ ਦੁਆਰਾ (ਪ੍ਰਭੂ ਦੇ ਚਰਨਾਂ ਵਿਚ) ਲਿਵ ਲਾ (ਜਿਸ ਕਰਕੇ ਆਤਮਿਕ) ਲਾਭ ਮਿਲਦਾ ਹੈ (ਅਤੇ ਜੀਵਨ) ਘਾਟਾ ਦੂਰ ਹੋ ਜਾਂਦਾ ਹੈ।
(ਇਸ ਲਈ) ਨਾਨਕ (ਗੁਰੂ ਜੀ ਸਿਖਿਆ ਦਿੰਦੇ ਹਨ ਕਿ ਹੇ ਭਾਈ! ਤੂੰ ਵੀ) ਨਾਮ ਸਿਮਰ ਕੇ ਗੁਣਾਂ ਦੇ ਖਜ਼ਾਨੇ ਹਰੀ ਦਾ (ਨਾਮ) ਖਟ ਲੈ।੬।
ਸਲੋਕੁ
ਛੇ ਸ਼ਾਸਤ੍ਰ ਉੱਚੀ (ਪੁਕਾਰ ਕੇ) ਆਖਦੇ ਹਨ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੀ ਹਸਤੀ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ।
ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਉਸ ਦੇ ਗੁਣ ਗਾਂਦੇ ਸੋਹਣੇ ਲੱਗਦੇ ਹਨ ॥੬॥
ਪਉੜੀ
ਛੇ ਸ਼ਾਸਤ੍ਰ (ਪਰਮਾਤਮਾ ਦਾ ਸਰੂਪ) ਬਿਆਨ ਕਰਦੇ ਹਨ, ਅਨੇਕਾਂ ਸਿਮ੍ਰਿਤੀਆਂ (ਭੀ) ਬਿਆਨ ਕਰਦੀਆਂ ਹਨ,
(ਪਰ ਕੋਈ ਉਸ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦਾ)। ਪਰਮਾਤਮਾ (ਸਭ ਤੋਂ) ਸ੍ਰੇਸ਼ਟ ਤੇ (ਸਭ ਤੋਂ) ਉੱਚਾ ਹੈ (ਕਿਸੇ ਦੀ ਉਸ ਤਕ ਪਹੁੰਚ ਨਹੀਂ)।
ਅਨੇਕਾਂ ਸ਼ੇਸ਼ਨਾਗ ਭੀ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣ ਸਕਦੇ। ਨਾਰਦ ਰਿਸ਼ੀ, ਅਨੇਕਾਂ ਮੁਨੀ ਲੋਕ, ਸੁਖਦੇਵ ਅਤੇ ਬਿਆਸ (ਆਦਿਕ ਰਿਸ਼ੀ) ਗੋਬਿੰਦ ਦੀ ਸਿਫ਼ਤ-ਸਾਲਾਹ ਗਾਂਦੇ ਹਨ।
ਭਗਵਾਨ ਦੇ ਭਗਤ ਉਸ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਉਸ ਦੀ ਯਾਦ ਵਿਚ ਪ੍ਰੋਤੇ ਰਹਿੰਦੇ ਹਨ ਤੇ ਭਗਤੀ ਵਿਚ ਮਸਤ ਰਹਿੰਦੇ ਹਨ।
ਜਿਨ੍ਹਾਂ ਮਨੁੱਖਾਂ ਨੇ ਦਇਆ ਦੇ ਘਰ ਪ੍ਰਭੂ ਦਾ ਆਸਰਾ ਲੈ ਲਿਆ (ਉਹਨਾਂ ਦੇ ਅੰਦਰੋਂ ਮਾਇਆ ਦਾ) ਮੋਹ, ਅਹੰਕਾਰ ਤੇ ਭਟਕਣਾ ਸਭ ਕੁਝ ਨਾਸ ਹੋ ਗਿਆ।
ਜਿਨ੍ਹਾਂ ਦੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੇ ਸੋਹਣੇ ਚਰਨ ਵੱਸ ਪਏ, ਪਰਮਾਤਮਾ ਦਾ ਦਰਸਨ ਕਰ ਕੇ ਉਹਨਾਂ ਦਾ ਮਨ ਤਨ ਖਿੜ ਪਿਆ।
ਸਾਧ ਸੰਗਤਿ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ (ਉੱਚਾ ਆਤਮਕ ਜੀਵਨ-ਰੂਪ) ਲਾਭ ਖੱਟ ਲਈਦਾ ਹੈ (ਵਿਕਾਰਾਂ ਵਾਲੇ ਪਾਸੇ ਪਿਆਂ ਜੋ ਆਤਮਕ ਜੀਵਨ ਵਿਚ ਘਾਟ ਪੈਂਦੀ ਜਾਂਦੀ ਹੈ, ਉਹ) ਘਾਟ ਦੂਰ ਹੋ ਜਾਂਦੀ ਹੈ।
ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ, ਤੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੇ ਨਾਮ ਦਾ ਖ਼ਜ਼ਾਨਾ ਇਕੱਠਾ ਕਰ ॥੬॥
ਸਲੋਕ!
ਫਲਸਫ਼ੇ ਦੇ ਛੇ ਗ੍ਰੰਥ ਪੁਕਾਰਦੇ ਹਨ ਕਿ ਸਾਹਿਬ ਉਚੱਾ ਹੈ ਅਤੇ ਉਸ ਦੇ ਉਰਲੇ ਤੇ ਪਾਰਲੇ ਕਿਨਾਰੇ ਦਾ ਕੋਈ ਓੜਕ ਨਹੀਂ।
ਨਾਨਕ, ਸੁਆਮੀ ਦੇ ਬੂਹੇ ਉਤੇ ਉਸ ਦਾ ਜੱਸ ਆਲਾਪਦੇ ਹੋਏ, ਸੰਤ ਸੁੰਦਰ ਲੱਗਦੇ ਹਨ।
ਪਉੜੀ।
ਛੇਵੀ ਥਿਤ-ਆਖਦੇ ਹਨ ਛੇ ਸ਼ਾਸਤ੍ਰ ਅਤੇ ਦਸਦੀਆਂ ਹਨ ਅਨੇਕਾਂ ਸਿੰਮ੍ਰਤੀਆਂ ਕਿ ਸਰੇਸ਼ਟ ਅਤੇ ਬੁਲੰਦ ਹੈ ਪਰਮ ਪ੍ਰਭੂ,
ਜਿਸ ਦੀਆਂ ਨੇਕੀਆਂ ਅਤੇ ਓੜਕ ਹਜ਼ਾਰਾਂ ਮੂੰਹਾਂ ਵਾਲਾ ਸ਼ੇਸ਼ਨਾਗ ਭੀ ਨਹੀਂ ਜਾਣਦਾ।
ਨਾਰਦ, ਪਵਿੱਤ੍ਰ ਪੁਰਸ਼, ਸੁਕ ਅਤੇ ਵਿਆਸ, ਧਰਤੀ ਦੇ ਰਖਿਅਕ ਸੁਆਮੀ ਦੀ ਕੀਰਤੀ ਗਾਇਨ ਕਰਦੇ ਹਨ।
ਉਹ ਨਾਮ ਅੰਮ੍ਰਿਤ ਨਾਲ ਰਚੇ ਹੋਏ ਹਨ, ਵਾਹਿਗੁਰੂ ਨਾਲ ਮਿਲੇ ਹੋਏ ਹਨ ਅਤੇ ਸਾਹਿਬ ਦੇ ਸਿਮਰਨ ਅੰਦਰ ਲੀਨ ਹਨ।
ਮਿਹਰਬਾਨ ਮਾਲਕ ਦੀ ਪਨਾਹ ਲੈਣ ਦੁਆਰਾ, ਸੰਸਾਰੀ ਲਗਨ, ਹੰਕਾਰ ਤੇ ਸੰਦੇਹ ਨਾਸ ਹੋ ਜਾਂਦੇ ਹਨ।
ਸਾਹਿਬ ਦੇ ਚਰਨ ਕੰਵਲ ਮੇਰੀ ਆਤਮਾ ਤੇ ਦੇਹਿ ਅੰਦਰ ਵਸਦੇ ਹਨ ਅਤੇ ਮੈਂ ਉਸ ਦਾ ਦੀਦਾਰ ਤੱਕ ਕੇ ਪ੍ਰਸੰਨ ਹੋ ਗਿਆ ਹਾਂ।
ਸਤਿ ਸੰਗਤ ਅੰਦਰ ਵਾਹਿਗੁਰੂ ਨਾਲ ਪਿਰਹੜੀ ਪਾਉਣ ਦੁਆਰਾ ਬੰਦਾ ਨਫ਼ਾ ਖੱਟਦਾ ਹੈ ਅਤੇ ਨੁਕਸਾਨ ਨਹੀਂ ਉਠਾਉਂਦਾ।
ਨਾਨਕ ਨਾਮ ਦਾ ਆਰਾਧਨ ਕਰਨ ਦੁਆਰਾ, ਪ੍ਰਾਣੀ ਚੰਗਿਆਈਆਂ ਦੇ ਸਮੁੰਦਰ ਵਾਹਿਗੁਰੂ ਦੇ ਖ਼ਜ਼ਾਨੇ ਨੂੰ ਪ੍ਰਾਪਤ ਕਰ ਲੈਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.