ਸਲੋਕੁ ॥
ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ॥
ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ॥੧੫॥
ਪਉੜੀ ॥
ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ॥
ਮਨੁ ਤਨੁ ਸੀਤਲੁ ਸਾਂਤਿ ਸਹਜ ਲਾਗਾ ਪ੍ਰਭ ਕੀ ਸੇਵ ॥
ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ ॥ ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ ॥
ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥
ਆਪਿ ਤਰਿਆ ਕੁਟੰਬ ਸਿਉ ਗੁਣ ਗੁਬਿੰਦ ਪ੍ਰਭ ਰਵਨ ॥
ਸਲੋਕੁ॥
ਆਤਮੁਜੀਤਾਗੁਰਮਤੀਗੁਣਗਾਏਗੋਬਿੰਦ॥
ਸੰਤਪ੍ਰਸਾਦੀਭੈਮਿਟੇਨਾਨਕਬਿਨਸੀਚਿੰਦ॥੧੫॥
ਪਉੜੀ॥
ਅਮਾਵਸਆਤਮਸੁਖੀਭਏਸੰਤੋਖੁਦੀਆਗੁਰਦੇਵ॥
ਮਨੁਤਨੁਸੀਤਲੁਸਾਂਤਿਸਹਜਲਾਗਾਪ੍ਰਭਕੀਸੇਵ॥
ਟੂਟੇਬੰਧਨਬਹੁਬਿਕਾਰਸਫਲਪੂਰਨਤਾਕੇਕਾਮ॥ਦੁਰਮਤਿਮਿਟੀਹਉਮੈਛੁਟੀਸਿਮਰਤਹਰਿਕੋਨਾਮ॥
ਸਰਨਿਗਹੀਪਾਰਬ੍ਰਹਮਕੀਮਿਟਿਆਆਵਾਗਵਨ॥
ਆਪਿਤਰਿਆਕੁਟੰਬਸਿਉਗੁਣਗੁਬਿੰਦਪ੍ਰਭਰਵਨ॥
ਹਰਿਕੀਟਹਲਕਮਾਵਣੀਜਪੀਐਪ੍ਰਭਕਾਨਾਮੁ॥
ਗੁਰਪੂਰੇਤੇਪਾਇਆਨਾਨਕਸੁਖਬਿਸ੍ਰਾਮੁ॥੧੫॥
salōk .
ātam jītā guramatī gun gāē gōbind .
sant prasādī bhai mitē nānak binasī chind .15.
paurī .
amāvas ātam sukhī bhaē santōkh dīā guradēv .
man tan sītal sānht sahaj lāgā prabh kī sēv .
tūtē bandhan bah bikār saphal pūran tā kē kām . duramat mitī haumai shutī simarat har kō nām .
saran gahī pārabraham kī mitiā āvā gavan .
āp tariā kutanb siu gun gubind prabh ravan .
har kī tahal kamāvanī japīai prabh kā nām .
gur pūrē tē pāiā nānak sukh bisrām .15.
Slok.
The mind is conquered by singing Lord's praise, under Guru's instruction.
By saints favour O Nanak, the fear is dispelled and anxiety is ended.
Pauri.
The day of no moon: the Divine Guru has conferred contentment on me, and my soul is rendered comfortable.
My mind and body are cooled, are in peace and equipoise, and I have applied myself to Lord's service.
His bounds are broken, his manifolds sins are erased, his affairs are arranged and accomplished, his mal-intellect disappears and his ego is stilled, who remembers God's Name.
By grasping the protection of the Supreme Lord's coming and going has ended
By uttering the praise of the Lord Master, he saves himself along with his family.
I perform the service of God alone and utter the Name of the Lord.
From the perfect Guru, Nanak has obtained peace and pleasure.
Shalok:
The soul is conquered, through the Guru's Teachings, singing the Glories of God.
By the Grace of the Saints, fear is dispelled, O Nanak, and anxiety is ended. ||15||
Pauree:
The day of the new moon: My soul is at peace; the Divine Guru has blessed me with contentment.
My mind and body are cooled and soothed, in intuitive peace and poise; I have dedicated myself to serving God.
One who meditates in remembrance on the Name of the Lord his bonds are broken, all his sins are erased, and his works are brought to perfect fruition; his evilmindedness disappears, and his ego is subdued.
Taking to the Sanctuary of the Supreme Lord God, his comings and goings in reincarnation are ended.
He saves himself, along with his family, chanting the Praises of God, the Lord of the Universe.
I serve the Lord, and I chant the Name of God.
From the Perfect Guru, Nanak has obtained peace and comfortable ease. ||15||
ਸਲੋਕੁ ॥
ਜਿਸ ਨੇ) ਗੁਰੂ ਦੀ ਸਿਖਿਆ ਦੁਆਰਾ ਗੋਬਿੰਦ ਦੇ ਗੁਣ ਗਾ ਕੇ ਆਪਣਾ ਆਪ ਜਿਤ ਲਿਆ ਹੈ,
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਸੰਤ (ਗੁਰੂ) ਦੀ ਕਿਰਪਾ ਨਾਲ (ਉਸ ਦੇ ਹਰ ਪ੍ਰਕਾਰ ਦੇ) ਡਰ ਮਿਟ ਗਏ ਹਨ ਤੇ ਚਿੰਤਾ (ਵੀ) ਨਾਸ਼ ਹੋ ਗਈ ਹੈ।੧੫।
ਪਉੜੀ ॥
ਅਮਾਵਸ ਦੀ (ਥਿਤ ਦੁਆਰਾ ਵਰਣਨ ਕਰਦੇ ਹਨ ਕਿ ਉਹ ਮਨੁੱਖ) ਆਤਮਿਕ ਤੌਰ ਤੇ ਆਪਣੇ ਆਪ ਸੁਖੀ ਹੋ ਗਿਆ (ਜਿਸ ਜਗਿਆਸੂ ਨੂੰ) ਗੁਰਦੇਵ ਨੇ ਸਰਬ-ਸੰਤੋਖ (ਬਖਸ਼) ਦਿਤਾ।
(ਉਸ ਦਾ) ਮਨ, ਸਰੀਰ, ਸੀਤਲ ਤੇ ਸ਼ਾਂਤ ਹੋ ਗਏ ਆਤਮਿਕ ਅਡੋਲਤਾ ਵਾਲੀ ਅਵਸਥਾ (ਪ੍ਰਾਪਤ ਕਰ ਲਈ ਅਤੇ) ਪ੍ਰ੍ਰਭੂ ਦੀ ਸੇਵਾ ਵਿਚ ਲਗ ਗਿਆ।
(ਉਸ ਦੇ) ਬਹੁਤੇ ਵਿਕਾਰ ਤੇ ਬੰਧਨ ਟੁਟ ਗਏ। ਹਰੀ ਦਾ ਨਾਮ ਸਿਮਰਦਿਆਂ (ਉਸ ਦੀ) ਖੋਟੀ ਮਤਿ ਖ਼ਤਮ ਹੋ ਗਈ ਅਤੇ ਹਉਮੈ ਛੁਟ ਗਈ।
(ਉਸ ਜਨ ਨੇ) ਪਰਮੇਸ਼ਰ ਦੀ ਸ਼ਰਨ ਫੜ ਲਈ (ਜਿਸ ਕਰਕੇ ਉਸ ਦਾ) ਜਨਮ ਮਰਨ ਦਾ ਚਕਰ ਮੁਕ ਗਿਆ।
ਗੋਬਿੰਦ ਪ੍ਰਭੂ ਦੇ ਗੁਣ ਗਾਉਂਦਿਆਂ ਉਹ ਪਰਵਾਰ ਸਹਿਤ (ਸੰਸਾਰ ਸਾਗਰ ਤੋਂ) ਤਰ ਗਿਆ।
ਹਰੀ ਦੀ (ਇਹ ਸੇਵਾ ਕਮਾਉਣੀ ਹੈ ਕਿ ਉਸ) ਪ੍ਰਭੂ ਦਾ ਨਾਮ ਜਪੀਏ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) (ਪਰ ਇਹ ਨਾਮ ਸਿਮਰਨ) ਪੂਰੇ ਗੁਰੂ ਤੋਂ ਹੀ ਪ੍ਰਾਪਤ ਕੀਤਾ ਜਾਂਦਾ ਹੈ (ਅਤੇ ਇਹੋ ਹੀ ਆਤਮਿਕ) ਸੁਖਾਂ ਦਾ ਟਿਕਾਣਾ ਹੈ।੧੫।
ਸਲੋਕੁ
ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਤੇ ਤੁਰ ਕੇ ਆਪਣੇ ਆਪ ਨੂੰ (ਆਪਣੇ ਮਨ ਨੂੰ) ਵੱਸ ਵਿਚ ਕੀਤਾ ਅਤੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ,
ਗੁਰੂ ਦੀ ਕਿਰਪਾ ਨਾਲ ਉਸ ਦੇ ਸਾਰੇ ਡਰ ਦੂਰ ਹੋ ਗਏ ਅਤੇ ਹੇ ਨਾਨਕ! ਹਰੇਕ ਕਿਸਮ ਦਾ ਚਿੰਤਾ-ਫ਼ਿਕਰ ਨਾਸ ਹੋ ਗਿਆ ॥੧੫॥
ਪਉੜੀ
(ਹੇ ਭਾਈ!) ਜਿਸ ਮਨੁੱਖ ਨੂੰ ਸਤਿਗੁਰੂ ਨੇ ਸੰਤੋਖ ਬਖ਼ਸ਼ਿਆ ਉਸ ਦਾ ਆਤਮਾ ਸੁੱਖੀ ਹੋ ਗਿਆ,
(ਗੁਰੂ ਦੀ ਕਿਰਪਾ ਨਾਲ) ਉਹ ਪਰਮਾਤਮਾ ਦੀ ਸੇਵਾ-ਭਗਤੀ ਵਿਚ ਲੱਗਾ (ਜਿਸ ਕਰਕੇ) ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ। ਉਸ ਦੇ ਅੰਦਰ ਸ਼ਾਂਤੀ ਤੇ ਆਤਮਕ ਅਡੋਲਤਾ ਪੈਦਾ ਹੋ ਗਈ।
(ਹੇ ਭਾਈ!) ਉਸ ਦੇ ਅਨੇਕਾਂ ਵਿਕਾਰਾਂ (ਦੇ ਸੰਸਕਾਰਾਂ) ਦੇ ਬੰਧਨ ਟੁੱਟ ਜਾਂਦੇ ਹਨ (ਜੇਹੜਾ ਮਨੁੱਖ ਸਿਮਰਨ ਕਰਦਾ ਹੈ) ਉਸ ਦੇ ਸਾਰੇ ਕਾਰਜ ਰਾਸਿ ਆ ਜਾਂਦੇ ਹਨ। ਉਸ ਦੀ ਖੋਟੀ ਮਤਿ ਮੁੱਕ ਜਾਂਦੀ ਹੈ ਤੇ ਪਰਮਾਤਮਾ ਦਾ ਨਾਮ ਸਿਮਰਿਆਂ ਉਸ ਨੂੰ ਹਉਮੈ ਤੋਂ ਖ਼ਲਾਸੀ ਮਿਲ ਜਾਂਦੀ ਹੈ।
(ਹੇ ਭਾਈ!) ਜਿਸ ਮਨੁੱਖ ਨੇ ਪਾਰਬ੍ਰਹਮ ਪਰਮੇਸਰ ਦਾ ਆਸਰਾ ਲਿਆ, ਉਸ ਦਾ ਜਨਮ ਮਰਨ (ਦਾ ਗੇੜ) ਮੁੱਕ ਜਾਂਦਾ ਹੈ।
ਗੋਬਿੰਦ ਪ੍ਰਭੂ ਦੇ ਗੁਣ ਗਾਣ ਦੀ ਬਰਕਤਿ ਨਾਲ ਉਹ ਮਨੁੱਖ ਆਪਣੇ ਪਰਵਾਰ ਸਮੇਤ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ।
(ਹੇ ਭਾਈ!) ਪਰਮਾਤਮਾ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ।
ਹੇ ਨਾਨਕ! ਸਾਰੇ ਸੁਖਾਂ ਦਾ ਮੂਲ ਉਹ ਪ੍ਰਭੂ ਪੂਰੇ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ ॥੧੫॥
ਸਲੋਕ।
ਗੁਰਾਂ ਦੇ ਉਪਦੇਸ਼ ਤਾਬੇ, ਸਾਹਿਬ ਦਾ ਜੱਸ ਗਾਇਨ ਕਰਨ ਦੁਆਰਾ ਮਨੂਆਂ ਸਰ ਕੀਤਾ ਜਾਂਦਾ ਹੈ।
ਸਾਧੂਆਂ ਦੀ ਦਇਆ ਦੁਆਰਾ ਹੇ ਨਾਨਕ! ਡਰ ਦੂਰ ਹੋ ਜਾਂਦਾ ਹੈ ਅਤੇ ਅੰਦੇਸ਼ਾ ਨਵਿਰਤ ਹੋ ਜਾਂਦਾ ਹੈ।
ਪਉੜੀ।
ਮੱਸਿਆਂ-ਈਸ਼ਵਰੀ ਗੁਰਾਂ ਨੇ ਮੈਨੂੰ ਸਬਰ-ਸਿਦਕ ਪਰਦਾਨ ਕੀਤਾ ਹੈ ਅਤੇ ਮੇਰੀ ਆਤਮਾ ਸੁਖਾਲੀ ਹੋ ਗਈ ਹੈ।
ਮੇਰੀ ਆਤਮਾ ਤੇ ਦੇਹਿ ਠੰਢੇਠਾਰ ਅਤੇ ਆਰਾਮ ਚੈਨ ਤੇ ਅਡੋਲਤਾ ਅੰਦਰ ਹੋ ਗਏ ਹਨ ਅਤੇ ਮੈਂ ਆਪਣੇ ਆਪ ਨੂੰ ਸੁਆਮੀ ਦੀ ਚਾਕਰੀ ਵਿੱਚ ਜੋੜ ਲਿਆ ਹੈ।
ਉਸ ਦੇ ਜੂੜ ਵੱਢੇ ਜਾਂਦੇ ਹਨ, ਉਸ ਦੇ ਘਣੇਰੇ ਪਾਪ ਨਾਸ ਹੋ ਜਾਂਦੇ ਹਨ, ਉਸ ਦੇ ਕੰਮ ਰਾਸ ਅਤੇ ਸੰਪੂਰਨ ਹੋ ਜਾਂਦੇ ਹਨ, ਉਸ ਦੀ ਮੰਦੀ ਅਕਲ ਨਾਸ ਹੋ ਜਾਂਦੀ ਹੈ ਅਤੇ ਉਸ ਦਾ ਹੰਕਾਰ ਨਵਿਰਤ ਹੋ ਜਾਂਦਾ ਹੈ, ਜੋ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਦਾ ਹੈ।
ਸ਼ਰੋਮਣੀ ਸਾਹਿਬ ਦੀ ਪਨਾਹ ਪਕੜਨ ਦੁਆਰਾ, ਆਦਮੀ ਦਾ ਆਉਣਾ ਤੇ ਜਾਣਾ ਮੁਕ ਗਿਆ ਹੈ।
ਸੁਆਮੀ ਮਾਲਕ ਦਾ ਜੱਸ ਉਚਾਰਨ ਕਰਨ ਦੁਆਰਾ ਉਹ ਆਪਣੇ ਆਪ ਨੂੰ ਆਪਣੇ ਪਰਵਾਰ ਸਣੇ ਬਚਾ ਲੈਦਾ ਹੈ।
ਮੈਂ ਕੇਵਲ ਵਾਹਿਗੁਰੂ ਦੀ ਚਾਕਰੀ ਵਜਾਉਂਦਾ ਹਾਂ ਅਤੇ ਸੁਆਮੀ ਦੇ ਨਾਮ ਦਾ ਉਚਾਰਨ ਕਰਦਾ ਹਾਂ।
ਪੂਰਨ ਗੁਰਾਂ ਪਾਸੋਂ, ਨਾਨਕ ਨੇ ਆਰਾਮ ਅਤੇ ਆਨੰਦ ਪ੍ਰਾਪਤ ਕੀਤਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.