ਸਲੋਕ ਮਃ ੪ ॥
ਹਰਿ ਸਤਿ ਨਿਰੰਜਨ ਅਮਰੁ ਹੈ ਨਿਰਭਉ ਨਿਰਵੈਰੁ ਨਿਰੰਕਾਰੁ ॥
ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥
ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥
ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥
ਧਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥
ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥੧॥
ਮਃ ੪ ॥
ਵਿਚਿ ਆਪੇ ਜੰਤ ਉਪਾਇਅਨੁ ਮੁਖਿ ਆਪੇ ਦੇਇ ਗਿਰਾਸੁ ॥
ਸਭੁ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥੨॥
ਪਉੜੀ ॥
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚੇ ਭਾਵੈ ॥
ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥
ਤਿਨ ਕੇ ਮੁਖ ਦਰਿ ਉਜਲੇ ਜਿਨ ਹਰਿ ਹਿਰਦੈ ਸਚਾ ਭਾਵੈ ॥
ਸਲੋਕਮਃ੪॥
ਹਰਿਸਤਿਨਿਰੰਜਨਅਮਰੁਹੈਨਿਰਭਉਨਿਰਵੈਰੁਨਿਰੰਕਾਰੁ॥
ਜਿਨਜਪਿਆਇਕਮਨਿਇਕਚਿਤਿਤਿਨਲਥਾਹਉਮੈਭਾਰੁ॥
ਜਿਨਗੁਰਮੁਖਿਹਰਿਆਰਾਧਿਆਤਿਨਸੰਤਜਨਾਜੈਕਾਰੁ॥
ਕੋਈਨਿੰਦਾਕਰੇਪੂਰੇਸਤਿਗੁਰੂਕੀਤਿਸਨੋਫਿਟੁਫਿਟੁਕਹੈਸਭੁਸੰਸਾਰੁ॥
ਸਤਿਗੁਰਵਿਚਿਆਪਿਵਰਤਦਾਹਰਿਆਪੇਰਖਣਹਾਰੁ॥
ਧਨੁਧੰਨੁਗੁਰੂਗੁਣਗਾਵਦਾਤਿਸਨੋਸਦਾਸਦਾਨਮਸਕਾਰੁ॥
ਜਨਨਾਨਕਤਿਨਕਉਵਾਰਿਆਜਿਨਜਪਿਆਸਿਰਜਣਹਾਰੁ॥੧॥
ਮਃ੪॥
ਆਪੇਧਰਤੀਸਾਜੀਅਨੁਆਪੇਆਕਾਸੁ॥
ਵਿਚਿਆਪੇਜੰਤਉਪਾਇਅਨੁਮੁਖਿਆਪੇਦੇਇਗਿਰਾਸੁ॥
ਸਭੁਆਪੇਆਪਿਵਰਤਦਾਆਪੇਹੀਗੁਣਤਾਸੁ॥
ਜਨਨਾਨਕਨਾਮੁਧਿਆਇਤੂਸਭਿਕਿਲਵਿਖਕਟੇਤਾਸੁ॥੨॥
ਪਉੜੀ॥
ਤੂਸਚਾਸਾਹਿਬੁਸਚੁਹੈਸਚੁਸਚੇਭਾਵੈ॥
ਜੋਤੁਧੁਸਚੁਸਲਾਹਦੇਤਿਨਜਮਕੰਕਰੁਨੇੜਿਨਆਵੈ॥
ਤਿਨਕੇਮੁਖਦਰਿਉਜਲੇਜਿਨਹਰਿਹਿਰਦੈਸਚਾਭਾਵੈ॥
ਕੂੜਿਆਰਪਿਛਾਹਾਸਟੀਅਨਿਕੂੜੁਹਿਰਦੈਕਪਟੁਮਹਾਦੁਖੁਪਾਵੈ॥
ਮੁਹਕਾਲੇਕੂੜਿਆਰੀਆਕੂੜਿਆਰਕੂੜੋਹੋਇਜਾਵੈ॥੬॥
salōk mah 4 .
har sat niranjan amar hai nirabhau niravair nirankār .
jin japiā ik man ik chit tin lathā haumai bhār .
jin guramukh har ārādhiā tin sant janā jaikār .
kōī nindā karē pūrē satigurū kī tis nō phit phit kahai sabh sansār .
satigur vich āp varatadā har āpē rakhanahār .
dhan dhann gurū gun gāvadā tis nō sadā sadā namasakār .
jan nānak tin kau vāriā jin japiā sirajanahār .1.
mah 4 .
āpē dharatī sājīan āpē ākās .
vich āpē jant upāian mukh āpē dēi girās .
sabh āpē āp varatadā āpē hī gunatās .
jan nānak nām dhiāi tū sabh kilavikh katē tās .2.
paurī .
tū sachā sāhib sach hai sach sachē bhāvai .
jō tudh sach salāhadē tin jam kankar nēr n āvai .
tin kē mukh dar ujalē jin har hiradai sachā bhāvai .
kūriār pishāhā satīan kūr hiradai kapat mahā dukh pāvai .
muh kālē kūriārīā kūriār kūrō hōi jāvai .6.
Slok, 4th Guru.
God is True, Immaculate, Eternal, Fearless, without enmity and Formless.
They, who contemplate over Him with single mind and single heart, get rid of the load of pride.
Hail, unto the saintly persons, who, through the Guru, have mediated on God.
If someone slanders the Perfect Satguru, him the whole world rebukes and reproaches.
Within the Satguru, God himself abides, and Himself is his protector.
Blest! blest! is the Guru, who sings Lord's praises. Unto him ever, ever and ever, I make an obeisance.
Slave Nanak is a sacrifice unto those, who have contemplated over their creator.
4th Guru.
God Himself has made the earth and Himself the sky.
He of himself created the beings therein, and of Himself puts morsels (food) in their mouths.
All by Himself He pervades everywhere and Himself is the Treasure of excellences.
Remember Thou God's Name, O slave Nanak, and He shall efface all thine sins.
Pauri.
Thou, O True Lord, art True. The truth is pleasing to the True one.
Death's myrmidon draws not near them, who praise Thee, O True Lord.
The faces of those to whose mind the True Lord is pleasing, sparkle in His court.
The false are pushed behind, because of falsehood and deceit in their mind they suffer great pain.
Black are the faces of the lairs. The false remain but false.
Shalok, Fourth Mehl:
The Lord is true, immaculate and eternal; He has no fear, hatred or form.
Those who chant and meditate on Him, who singlemindedly focus their consciousness on Him, are rid of the burden of their ego.
Those Gurmukhs who worship and adore the Lord hail to those Saintly beings!
If someone slanders the Perfect True Guru, he will be rebuked and reproached by the whole world.
The Lord Himself abides within the True Guru; He Himself is His Protector.
Blessed, Blessed is the Guru, who sings the Glories of God. Unto Him, I bow forever and ever in deepest reverence.
Servant Nanak is a sacrifice to those who have meditated on the Creator Lord. ||1||
Fourth Mehl:
He Himself made the earth; He Himself made the sky.
He Himself created the beings there, and He Himself places food in their mouths.
He Himself is Allpervading; He Himself is the Treasure of Excellence.
O servant Nanak, meditate on the Naam, the Name of the Lord; He shall take away all your sinful mistakes. ||2||
Pauree:
You, O True Lord and Master, are True; the Truth is pleasing to the True One.
The Messenger of Death does not even approach those who praise You, O True Lord.
Their faces are radiant in the Court of the Lord; the Lord is pleasing to their hearts.
The false ones are left behind; because of the falsehood and deceit in their hearts, they suffer in terrible pain.
Black are the faces of the false; the false remain just false. ||6||
ਸਲੋਕ ਮਃ ੪ ॥
ਸਚ ਸਰੂਪ ਹਰੀ ਮਾਇਆ ਅਤੇ ਮੌਤ ਤੋਂ ਰਹਿਤ ਹੈ, (ਉਹ) ਡਰ ਤੋਂ ਬਿਨਾਂ ਵੈਰ ਤੋਂ ਰਹਿਤ, ਅਤੇ ਆਕਾਰ ਤੋਂ ਰਹਿਤ ਹੈ।
ਜਿਨ੍ਹਾਂ ਨੇ ਇਕ ਮਨ, ਇਕ ਚਿਤ ਹੋ ਕੇ (ਨਿਰੰਕਾਰ ਨੂੰ) ਜਪਿਆ ਹੈ, ਉਨ੍ਹਾਂ ਦਾ ਹਉਮੈ ਰੂਪੀ ਭਾਰ ਲਹਿ ਗਿਆ ਹੈ।
ਜਿਨ੍ਹਾਂ, ਗੁਰੂ ਦੁਆਰਾ ਹਰੀ ਨੂੰ ਅਰਾਧਿਆ ਹੈ, ਉਨ੍ਹਾਂ ਸੰਤ ਜਨਾਂ ਦੀ (ਸਦਾ) ਜੈ ਜੈ ਕਾਰ ਹੂੰਦੀ ਹੈ।
(ਜੇ) ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰੇ, ਉਸ ਨੂੰ (ਸਾਰਾ ਜਗਤ) ਫਿਟੇ ਫਿਟੇ ਕਹਿੰਦਾ ਹੈ।
ਸਤਿਗੁਰੂ ਦੇ ਵਿਚ (ਹਰੀ) ਆਪ ਵਰਤਦਾ ਹੈ, (ਇਸ ਲਈ ਉਹ) ਆਪ ਹੀ ਸਤਿਗੁਰੂ ਨੂੰ) ਰਖਣ ਵਾਲਾ ਹੈ)।
ਸਤਿਗੁਰੂ ਧੰਨਤਾ ਯੋਗ ਹੈ, (ਜਿਹੜਾ ਕਿ ਸਦਾ) ਹਰੀ ਦੇ ਗੁਣ ਗਾਉਂਦਾ ਹੈ, ਉਸ ਨੂੰ (ਮੇਰੀ) ਸਦਾ ਨਮਸਕਾਰ ਹੈ।
ਦਾਸ ਨਾਨਕ ਉਨ੍ਹਾਂ ਤੋਂ ਸਦਕੇ ਹੈ ਜਿਨ੍ਹਾਂ ਨੇ ਸਿਰਜਨਹਾਰ (ਕਰਤਾਰ) ਨੂੰ ਜਪਿਆ ਹੈ।੧।
ਮਃ ੪ ॥
ਨਿਰੰਕਾਰ ਨੇ) ਆਪੇ ਧਰਤੀ ਬਣਾਈ ਹੈ (ਅਤੇ) ਆਪ (ਹੀ) ਆਕਾਸ਼ ਬਣਾਇਆ ਹੈ।
ਉਸ ਨੇ (ਸੰਸਾਰ) ਵਿਚ ਆਪੇ ਜੀਵ ਪੈਦਾ ਕੀਤੇ ਹਨ (ਅਤੇ) ਆਪੇ ਹੀ (ਉਨ੍ਹਾਂ ਦੇ) ਮੂੰਹ ਵਿਚ (ਰੋਟੀ ਦੇ) ਗਿਰਾਹ ਦੇਂਦਾ ਹੈ
ਸਭ (ਥਾਵਾਂ) ਤੇ ਨਿਰੋਲ ਆਪ ਹੀ ਵਰਤਦਾ ਹੈ (ਉਹ) ਆਪੇ ਹੀ ਗੁਣਾਂ ਦਾ ਖਜ਼ਾਨਾ ਹੈ।
ਦਾਸ ਨਾਨਕ (ਕਹਿੰਦਾ ਹੈ ਕਿ ਹੇ ਮੇਰੇ ਮਨ! ਤੂੰ ਉਸ ਪ੍ਰਭੂ ਦਾ) ਨਾਮ ਸਿਮਰ ਉਹ ਨਾਮ (ਤੇਰੇ) ਸਾਰੇ ਪਾਪ ਕਟ ਦੇਵੇਗਾ।੨।
ਪਉੜੀ ॥
(ਹੇ ਪ੍ਰਭੂ!) ਤੂੰ ਸਚਾ ਮਾਲਕ ਹੈਂ, ਸਚ ਰੂਪ ਹੈਂ। ਹੇ ਸਚੇ! (ਤੈਨੂੰ) ਸਚ ਭਾਉਂਦਾ ਹੈ।
ਜੋ ਤੈਨੂੰ ਸਚ ਸਰੂਪ ਜਾਣ ਕੇ ਸਲਾਹੁੰਦੇ ਹਨ, ਉਨ੍ਹਾਂ ਦੇ ਨੇੜੇ ਜਮਦੂਤ ਨਹੀਂ ਆਉਂਦਾ।
ਉਨ੍ਹਾਂ ਦੇ ਮੂੰਹ (ਰਬੀ ਦਰਗਾਹ ਵਿਚ) ਉਜਲੇ ਹੁੰਦੇ ਹਨ ਜਿਨ੍ਹਾਂ ਦੇ ਹਿਰਦੇ ਵਿਚ ਸਚਾ ਹਰੀ ਭਾਉਂਦਾ ਹੈ।
ਕੂੜੇ ਪੁਰਸ਼ (ਦਰਗਾਹ ਤੋਂ) ਪਿਛੇ ਧੱਕੇ ਜਾਂਦੇ ਹਨ (ਭਾਵ ਨਰਕ ਵਿਚ) ਸੁਟੇ ਜਾਂਦੇ ਹਨ, (ਜਿਸ ਦੇ ਹਿਰਦੇ ਵਿਚ) ਕੂੜ ਕਪਟ ਹੁੰਦਾ ਹੈ (ਉਹ) ਬਹੁਤ ਦੁਖ ਪਾਉਂਦਾ ਹੈ।
ਕੂੜ ਕਮਾਉਣ ਵਾਲਿਆਂ ਦੇ ਮੂੰਹ ਕਾਲੇ ਹੁੰਦੇ ਹਨ, (ਗਲ ਕੀ ਜੋ ਭੀ) ਕੂੜ ਵਾਲਾ ਹੈ, ਅੰਤ ਕੂੜ ਹੀ ਹੋ ਨਿਬੜਦਾ ਹੈ।੬।
ਪ੍ਰਭੂ ਸਚ-ਮੁਚ ਹੈ, ਮਾਇਆ ਤੋਂ ਨਿਰਲੇਪ ਹੈ, ਕਾਲ-ਰਹਿਤ ਨਿਰਭਉ ਨਿਰਵੈਰ ਤੇ ਆਕਾਰ-ਰਹਿਤ ਹੈ,
ਜਿਨ੍ਹਾਂ ਨੇ ਇਕਾਗਰ ਮਨ ਹੋ ਕੇ ਉਸ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਮਨ ਤੋਂ ਹਉਮੈ ਦਾ ਬੋਝ ਲਹਿ ਗਿਆ ਹੈ।
(ਪਰ) ਉਹਨਾਂ ਸੰਤ ਜਨਾਂ ਨੂੰ ਹੀ ਵਡਿਆਈ ਮਿਲਦੀ ਹੈ, ਜਿਨ੍ਹਾਂ ਨੇ ਗੁਰੂ ਦੇ ਸਨਮੁਖ ਹੋ ਕੇ ਸਿਮਰਨ ਕੀਤਾ ਹੈ।
ਜੋ ਕੋਈ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ ਉਸ ਨੂੰ ਸਾਰਾ ਸੰਸਾਰ ਫਿਟਕਾਰਾਂ ਪਾਉਂਦਾ ਹੈ,
(ਉਹ ਨਿੰਦਕ ਸਤਿਗੁਰੂ ਦਾ ਕੁਝ ਵਿਗਾੜ ਨਹੀਂ ਸਕਦਾ, ਕਿਉਂਕਿ) ਪ੍ਰਭੂ ਆਪ ਸਤਿਗੁਰ ਵਿਚ ਵੱਸਦਾ ਹੈ ਤੇ ਉਹ ਆਪ ਰੱਖਿਆ ਕਰਨ ਵਾਲਾ ਹੈ।
ਧੰਨ ਹੈ ਗੁਰੂ ਜੋ ਹਰੀ ਦੇ ਗੁਣ ਗਾਉਂਦਾ ਹੈ, ਉਸ ਦੇ ਅੱਗੇ ਸਦਾ ਸਿਰ ਨਿਵਾਉਣਾ ਚਾਹੀਦਾ ਹੈ।
(ਆਖ) ਹੇ ਨਾਨਕ! ਮੈਂ ਸਦਕੇ ਹਾਂ, ਉਹਨਾਂ ਹਰੀ ਦੇ ਦਾਸਾਂ ਤੋਂ ਜਿਨ੍ਹਾਂ ਨੇ ਸਿਰਜਣਹਾਰ ਨੂੰ ਆਰਾਧਿਆ ਹੈ ॥੧॥
ਪ੍ਰਭੂ ਨੇ ਆਪ ਹੀ ਧਰਤੀ ਸਾਜੀ ਤੇ ਆਪ ਹੀ ਅਕਾਸ਼।
ਇਸ ਧਰਤੀ ਵਿਚ ਉਸ ਨੇ ਜੀਅ ਜੰਤ ਪੈਦਾ ਕੀਤੇ ਤੇ ਆਪ ਹੀ (ਜੀਵਾਂ ਦੇ) ਮੂੰਹ ਵਿਚ ਗਰਾਹੀ ਦੇਂਦਾ ਹੈ।
ਗੁਣਾਂ ਦਾ ਖ਼ਜ਼ਾਨਾ (ਹਰੀ) ਆਪ ਹੀ ਸਭ ਜੀਆਂ ਦੇ ਅੰਦਰ ਵਿਆਪਕ ਹੈ।
ਹੇ ਦਾਸ ਨਾਨਕ! ਤੂੰ ਪ੍ਰਭੂ ਦਾ ਨਾਮ ਜਪ, (ਜਿਸ ਨੇ ਜਪਿਆ ਹੈ) ਉਸ ਦੇ ਸਾਰੇ ਪਾਪ ਪ੍ਰਭੂ ਦੂਰ ਕਰਦਾ ਹੈ ॥੨॥
ਹੇ ਹਰੀ! ਤੂੰ ਸੱਚਾ ਤੇ ਥਿਰ ਰਹਿਣ ਵਾਲਾ ਮਾਲਕ ਹੈਂ, ਤੈਨੂੰ ਸੱਚ ਹੀ ਪਿਆਰਾ ਲੱਗਦਾ ਹੈ।
ਹੇ ਸੱਚੇ ਪ੍ਰਭੂ! ਜੋ ਜੀਵ ਤੇਰੀ ਸਿਫ਼ਤਿ-ਸਾਲਾਹ ਕਰਦੇ ਹਨ, ਜਮਦੂਤ ਉਹਨਾਂ ਦੇ ਨੇੜੇ ਨਹੀਂ ਢੁਕਦਾ।
ਜਿਨ੍ਹਾਂ ਦੇ ਹਿਰਦੇ ਵਿਚ ਸੱਚਾ ਪ੍ਰਭੂ ਪਿਆਰਾ ਲੱਗਦਾ ਹੈ, ਉਹਨਾਂ ਦੇ ਮੂੰਹ ਦਰਗਾਹ ਵਿਚ ਉੱਜਲੇ ਹੁੰਦੇ ਹਨ,
(ਪਰ) ਕੂੜ ਦਾ ਵਪਾਰ ਕਰਨ ਵਾਲਿਆਂ ਦੇ ਹਿਰਦੇ ਵਿਚ ਕੂੜ ਤੇ ਕਪਟ ਹੋਣ ਕਰਕੇ ਉਹ ਪਿਛੇ ਸਿੱਟੇ ਜਾਂਦੇ ਹਨ ਤੇ ਬੜਾ ਕਲੇਸ਼ ਉਠਾਂਦੇ ਹਨ।
ਕੂੜਿਆਰਾਂ ਦੇ ਮੂੰਹ (ਦਰਗਾਹ ਵਿਚ) ਕਾਲੇ ਹੁੰਦੇ ਹਨ (ਕਿਉਂਕਿ) ਉਹਨਾਂ ਦੇ ਕੂੜ ਦਾ ਨਿਤਾਰਾ ਹੋ ਜਾਂਦਾ ਹੈ ॥੬॥
ਸਲੋਕ ਚੌਥੀ ਪਾਤਸ਼ਾਹੀ।
ਵਾਹਿਗੁਰੂ ਸੱਚਾ, ਸ਼ੁੱਧ, ਅਬਿਨਾਸੀ, ਨਿਡੱਰ, ਵੈਰ ਵਿਰੋਧ-ਰਹਿਤ ਅਤੇ ਨਿਰ ਸਰੂਪ ਹੈ।
ਜੋ ਉਸ ਦਾ ਇੱਕ ਹਿਰਦੇ ਤੇ ਦਿਲ ਨਾਲ ਸਿਮਰਨ ਕਰਦੇ ਹਨ, ਉਹ ਹੰਕਾਰ ਦੇ ਬੋਝ ਤੋਂ ਖਲਾਸੀ ਪਾ ਜਾਂਦੇ ਹਨ।
ਸ਼ਾਬਾਸ਼ ਹੈ ਉਨ੍ਹਾਂ ਸਾਧ ਸਰੂਪ ਪੁਰਸ਼ਾਂ ਦੇ, ਜਿਨ੍ਹਾਂ ਨੇ ਗੁਰਾਂ ਦੁਆਰਾ, ਵਾਹਿਗੁਰੂ ਦਾ ਸਿਮਰਨ ਕੀਤਾ ਹੈ।
ਜੇਕਰ ਕੋਈ ਪੂਰਨ ਸਤਿਗੁਰਾਂ ਦੀ ਬਦਖੋਈ ਕਰਦਾ ਹੈ, ਉਸ ਨੂੰ ਸਾਰਾ ਜਹਾਨ ਲਾਨ੍ਹਤ ਤੇ ਫਿਟਕਾਰ ਪਾਉਂਦਾ ਹੈ।
ਸਤਿਗੁਰਾਂ ਅੰਦਰ ਨਾਰਾਇਣ ਖੁਦ ਵਸਦਾ ਹੈ ਅਤੇ ਹੀ ਉਨ੍ਹਾਂ ਦਾ ਰਖਵਾਲਾ ਹੈ।
ਮੁਬਾਰਕ! ਮੁਬਾਰਕ! ਹੈ, ਗੁਰੂ ਜੋ ਪ੍ਰਭੂ ਦਾ ਜੱਸ ਗਾਇਨ ਕਰਦਾ ਹੈ, ਉਸ ਨੂੰ ਮੈਂ ਸਦੀਵ ਤੇ ਹਮੇਸ਼ਾਂ ਬੰਦਨਾ ਕਰਦਾ ਹਾਂ।
ਗੋਲਾ ਨਾਨਕ ਉਨ੍ਹਾਂ ਉਤੋਂ ਬਲਿਹਾਰਨੇ ਜਾਂਦਾ ਹੈ, ਜਿਨ੍ਹਾਂ ਨੇ ਆਪਣੇ ਕਰਤਾਰ ਦਾ ਆਰਾਧਨ ਕੀਤਾ ਹੈ।
ਚੋਥੀ ਪਾਤਸ਼ਾਹੀ।
ਵਾਹਿਗੁਰੂ ਨੇ ਖੁਦ ਜਮੀਨ ਰਚੀ ਹੈ ਅਤੇ ਖੁਦ ਹੀ ਅਸਮਾਨ।
ਉਨ੍ਹਾਂ ਵਿੱਚ ਉਸ ਨੇ ਆਪ ਹੀ ਜੀਵ ਪੈਦਾ ਕੀਤੇ ਹਨ ਅਤੇ ਆਪ ਹੀ ਉਨ੍ਹਾਂ ਦੇ ਮੂੰਹਾਂ ਵਿੱਚ ਬੁਰਕੀਆਂ (ਭੋਜਨ) ਪਾਉਂਦਾ ਹੈ।
ਆਪਣੇ ਆਪ ਹੀ ਉਹ ਹਰ ਥਾਂ ਵਿਆਪਕ ਹੈ ਅਤੇ ਆਪ ਹੀ ਉਤਕ੍ਰਿਸ਼ਟਤਾਈਆਂ ਦਾ ਖ਼ਜ਼ਾਨਾ ਹੈ।
ਤੂੰ ਰੱਬ ਦੇ ਨਾਮ ਦਾ ਸਿਮਰਨ ਕਰ ਹੇ ਗੋਲੇ ਨਾਨਕ! ਅਤੇ ਉਹ ਤੇਰੇ ਸਾਰੇ ਪਾਪ ਨਾਸ ਕਰ ਦਏਗਾ।
ਪਉੜੀ।
ਤੂੰ ਹੇ ਸੱਚੇ ਸੁਆਮੀ! ਸੱਚਾ ਹੈ। ਸੱਚ ਸਤਿਪੁਰਖ ਨੂੰ ਚੰਗਾ ਲੱਗਦਾ ਹੈ।
ਮੌਤ ਦਾ ਦੂਤ ਉਨ੍ਹਾਂ ਦੇ ਲਾਗੇ ਨਹੀਂ ਲੱਗਦਾ, ਜੋ ਤੇਰੀ, ਹੇ ਸੱਚੇ ਸੁਆਮੀ! ਪ੍ਰਸੰਸਾ ਕਰਦੇ ਹਨ।
ਜਿਨ੍ਹਾਂ ਦੇ ਚਿੱਤ ਨੂੰ ਸੱਚਾ ਸੁਆਮੀ ਚੰਗਾ ਲੱਗਦਾ ਹੈ, ਉਨ੍ਹਾਂ ਦੇ ਚਿਹਰੇ ਉਸ ਦੇ ਦਰਬਾਰ ਵਿੱਚ ਰੋਸ਼ਨ ਹੁੰਦੇ ਹਨ।
ਝੂਠੇ ਪਿੱਛੇ ਧੱਕੇ ਜਾਂਦੇ ਹਨ, ਚਿੱਤ ਵਿੱਚ ਝੂਠ ਤੇ ਛਲ ਹੋਣ ਦੇ ਕਾਰਨ, ਉਹ ਘਣਾ ਕਸ਼ਟ ਉਠਾਉਂਦੇ ਹਨ।
ਸਿਆਹ ਹਨ ਚਿਹਰੇ ਝੂਠਿਆਂ ਦੇ। ਝੂਠੇ ਨਿਰੋਲ ਝੁਠੇ ਹੀ ਰਹਿੰਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.