ਸਲੋਕ ਮਃ ੪ ॥
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਏ ॥
ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥
ਓਨਾ ਹਲਤਿ ਪਲਤਿ ਮੁਖ ਉਜਲੇ ਓਇ ਹਰਿ ਦਰਗਹ ਸਚੀ ਪੈਨਾਏ ॥
ਇਕਨ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥
ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥
ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥
ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥੧॥
ਮਃ ੪ ॥
ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ ॥
ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ ॥
ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥
ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥
ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥
ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥
ਜਿਉ ਲੋਹਾ ਪਾਰਸਿ ਭੇਟੀਐ ਮਿਲਿ ਸੰਗਤਿ ਸੁਵਰਨੁ ਹੋਇ ਜਾਇ ॥
ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਚਲਾਇ ॥੨॥
ਪਉੜੀ ॥
ਜਿਨ ਹਰਿ ਹਿਰਦੈ ਸੇਵਿਆ ਤਿਨ ਹਰਿ ਆਪਿ ਮਿਲਾਏ ॥
ਗੁਣ ਕੀ ਸਾਝਿ ਤਿਨ ਸਿਉ ਕਰੀ ਸਭਿ ਅਵਗਣ ਸਬਦਿ ਜਲਾਏ ॥
ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ ॥
ਸਲੋਕਮਃ੪॥
ਸਤਿਗੁਰੁਧਰਤੀਧਰਮਹੈਤਿਸੁਵਿਚਿਜੇਹਾਕੋਬੀਜੇਤੇਹਾਫਲੁਪਾਏ॥
ਗੁਰਸਿਖੀਅੰਮ੍ਰਿਤੁਬੀਜਿਆਤਿਨਅੰਮ੍ਰਿਤਫਲੁਹਰਿਪਾਏ॥
ਓਨਾਹਲਤਿਪਲਤਿਮੁਖਉਜਲੇਓਇਹਰਿਦਰਗਹਸਚੀਪੈਨਾਏ॥
ਇਕਨ੍ਹਾਅੰਦਰਿਖੋਟੁਨਿਤਖੋਟੁਕਮਾਵਹਿਓਹੁਜੇਹਾਬੀਜੇਤੇਹਾਫਲੁਖਾਏ॥
ਜਾਸਤਿਗੁਰੁਸਰਾਫੁਨਦਰਿਕਰਿਦੇਖੈਸੁਆਵਗੀਰਸਭਿਉਘੜਿਆਏ॥
ਓਇਜੇਹਾਚਿਤਵਹਿਨਿਤਤੇਹਾਪਾਇਨਿਓਇਤੇਹੋਜੇਹੇਦਯਿਵਜਾਏ॥
ਨਾਨਕਦੁਹੀਸਿਰੀਖਸਮੁਆਪੇਵਰਤੈਨਿਤਕਰਿਕਰਿਦੇਖੈਚਲਤਸਬਾਏ॥੧॥
ਮਃ੪॥
ਇਕੁਮਨੁਇਕੁਵਰਤਦਾਜਿਤੁਲਗੈਸੋਥਾਇਪਾਇ॥
ਕੋਈਗਲਾਕਰੇਘਨੇਰੀਆਜਿਘਰਿਵਥੁਹੋਵੈਸਾਈਖਾਇ॥
ਬਿਨੁਸਤਿਗੁਰਸੋਝੀਨਾਪਵੈਅਹੰਕਾਰੁਨਵਿਚਹੁਜਾਇ॥
ਅਹੰਕਾਰੀਆਨੋਦੁਖਭੁਖਹੈਹਥੁਤਡਹਿਘਰਿਘਰਿਮੰਗਾਇ॥
ਕੂੜੁਠਗੀਗੁਝੀਨਾਰਹੈਮੁਲੰਮਾਪਾਜੁਲਹਿਜਾਇ॥
ਜਿਸੁਹੋਵੈਪੂਰਬਿਲਿਖਿਆਤਿਸੁਸਤਿਗੁਰੁਮਿਲੈਪ੍ਰਭੁਆਇ॥
ਜਿਉਲੋਹਾਪਾਰਸਿਭੇਟੀਐਮਿਲਿਸੰਗਤਿਸੁਵਰਨੁਹੋਇਜਾਇ॥
ਜਨਨਾਨਕਕੇਪ੍ਰਭਤੂਧਣੀਜਿਉਭਾਵੈਤਿਵੈਚਲਾਇ॥੨॥
ਪਉੜੀ॥
ਜਿਨਹਰਿਹਿਰਦੈਸੇਵਿਆਤਿਨਹਰਿਆਪਿਮਿਲਾਏ॥
ਗੁਣਕੀਸਾਝਿਤਿਨਸਿਉਕਰੀਸਭਿਅਵਗਣਸਬਦਿਜਲਾਏ॥
ਅਉਗਣਵਿਕਣਿਪਲਰੀਜਿਸੁਦੇਹਿਸੁਸਚੇਪਾਏ॥
ਬਲਿਹਾਰੀਗੁਰਆਪਣੇਜਿਨਿਅਉਗਣਮੇਟਿਗੁਣਪਰਗਟੀਆਏ॥
ਵਡੀਵਡਿਆਈਵਡੇਕੀਗੁਰਮੁਖਿਆਲਾਏ॥੭॥
salōk mah 4 .
satigur dharatī dharam hai tis vich jēhā kō bījē tēhā phal pāē .
gurasikhī anmrit bījiā tin anmrit phal har pāē .
ōnā halat palat mukh ujalē ōi har daragah sachī paināē .
ikanhā andar khōt nit khōt kamāvah ōh jēhā bījē tēhā phal khāē .
jā satigur sarāph nadar kar dēkhai suāvagīr sabh ughar āē .
ōi jēhā chitavah nit tēhā pāin ōi tēhō jēhē day vajāē .
nānak duhī sirī khasam āpē varatai nit kar kar dēkhai chalat sabāē .1.
mah 4 .
ik man ik varatadā jit lagai sō thāi pāi .
kōī galā karē ghanērīā j ghar vath hōvai sāī khāi .
bin satigur sōjhī nā pavai ahankār n vichah jāi .
ahankārīā nō dukh bhukh hai hath tadah ghar ghar mangāi .
kūr thagī gujhī nā rahai mulanmā pāj lah jāi .
jis hōvai pūrab likhiā tis satigur milai prabh āi .
jiu lōhā pāras bhētīai mil sangat suvaran hōi jāi .
jan nānak kē prabh tū dhanī jiu bhāvai tivai chalāi .2.
paurī .
jin har hiradai sēviā tin har āp milāē .
gun kī sājh tin siu karī sabh avagan sabad jalāē .
augan vikan palarī jis dēh s sachē pāē .
balihārī gur āpanē jin augan mēt gun paragatīāē .
vadī vadiāī vadē kī guramukh ālāē .7.
Slok 4th Guru.
The True Guru is the field of faith. As a man sows there-in, so does he gather the fruit.
The Guru's Sikhs sow Nectar and obtain God as their Necterean fruit.
Their faces are bright in this world and the next one. In God's true court they are clothed with robe of honour.
Some have malice in their heart they ever act maliciously. As they plant, so is the fruit they eat.
All the self-servers are laid bare, when Satguru, the tester, sees with the searching glance.
As they meditate, so do they, ever, obtain, and so God makes them known.
Nanak, the Lord Himself pervades both (the good and bad) ends. He ever, enacts and beholds various plays.
4th Guru.
The one Lord is contained in every man. Whatever he attaches with, in that he succeeds
The mortal may talk much, yet he eats only the article which is in his home.
Without the True Guru, understanding is not obtained, nor does pride depart from within.
Anguish and hunger cling to the proud. They put out their hand and beg from hose to house.
Falsehood and fraud remain not concealed. Gliding and adulteration do finally fail.
The Lord incarnate Satguru comes and meets him who is so fated from the beginning.
As iron becomes gold by touching the philosopher's stone, so does man become invaluable by meeting Guru's congregation.
O Lord, Thou art the Master of slave Nanak. As Thou willest, so doest Thou lead him.
Pauri.
Who heartily serve Lord, him the Lord unites with Himself.
I entered into partnership of merits with them and burn all the demerits with the fire of God's Name.
The sins are brought cheap like straw. He alone obtains the virtues, whom the true Lord gives.
Devoted am I unto my Guru, who effacing sins has manifested virtues unto me.
The Guru-ward utters the great glory of the great Lord.
Shalok, Fourth Mehl:
The True Guru is the field of Dharma; as one plants the seeds there, so are the fruits obtained.
The GurSikhs plant ambrosial nectar, and obtain the Lord as their ambrosial fruit.
Their faces are radiant in this world and the next; in the Court of the Lord, they are robed with honor.
Some have cruelty in their hearts they constantly act in cruelty; as they plant, so are the fruits which they eat.
When the True Guru, the Tester, observes with His Glance, the selfish ones are all exposed.
As one thinks, so does he receive, and so does the Lord make him known.
O Nanak, the Lord and Master is pervading at both ends; He continually acts, and beholds His own play. ||1||
Fourth Mehl:
The mortal is of one mind whatever he dedicates it to, in that he is successful.
Some talk a lot, but they eat only that which is in their own homes.
Without the True Guru, understanding is not obtained, and egotism does not depart from within.
Suffering and hunger cling to the egotistical people; they hold out their hands and beg from door to door.
Their falsehood and fraud cannot remain concealed; their false appearances fall off in the end.
One who has such preordained destiny comes to meet God through the True Guru.
Just as iron is transmuted into gold by the touch of the Philosopher's Stone, so are people transformed by joining the Sangat, the Holy Congregation.
O God, You are the Master of servant Nanak; as it pleases You, You lead him. ||2||
Pauree:
One who serves the Lord with all his heart the Lord Himself unites him with Himself.
He enters into a partnership with virtue and merit, and burns off all his demerits with the fire of the Shabad.
Demerits are purchased cheap, like straw; he alone gathers merit, who is so blessed by the True Lord.
I am a sacrifice to my Guru, who has erased my demerits, and revealed my virtuous merits.
The Gurmukh chants the glorious greatness of the great Lord God. ||7||
ਸਲੋਕ ਮਃ ੪ ॥
ਸਚਾ ਗੁਰੂ ਧਰਮ (ਨਿਆਂ) ਦੀ ਧਰਤੀ ਹੈ, ਉਸ (ਖੇਤ) ਵਿਚ ਜੇਹਾ ਕੋਈ (ਬੀਜ) ਬੀਜੇਗਾ (ਉਸ ਦਾ) ਉਹੋ ਜਿਹਾ ਫਲ ਪਾ ਲਵੇਗਾ।
ਗੁਰਸਿਖਾਂ ਨੇ ਅੰਮ੍ਰਿਤ (ਨਾਮ ਰੂਪ ਬੀਜ) ਬੀਜਿਆ ਹੈ (ਤੇ) ਉਨ੍ਹਾਂ ਨੇ ਹਰੀ ਦਾ ਅੰਮ੍ਰਿਤ (ਨਾਮ) ਫਲ ਪਾਇਆ ਹੈ।
ਲੋਕ ਪਰਲੋਕ ਉਨ੍ਹਾਂ ਦੇ ਮੂੰਹ ਉਜਲੇ) ਹੋਏ ਹਨ ਅਤੇ ਉਹ) ਹਰੀ ਦੀ ਦਰਗਾਹ ਵਿਚ ਸਤਿਕਾਰੇ ਗਏ ਹਨ।
ਕਈਆਂ ਦੇ (ਹਿਰਦੇ) ਵਿਚ ਖੋਟ (ਹੁੰਦਾ ਹੈ ਤੇ ਉਹ) ਹਰ ਰੋਜ਼ ਖੋਟ ਹੀ ਕਮਾਉਂਦੇ ਹਨ (ਜੋ ਮਨੁੱਖ ਖੋਟਾ ਹੁੰਦਾ ਹੈ) ਉਹ ਜੇਹਾ ਬੀਜ ਬੀਜੇਗਾ (ਉਸ ਦਾ) ਉਹੋ ਜਿਹਾ ਫਲ ਖਾਏਗਾ।
(ਹਾਂ) ਜਦੋਂ ਸਤਿਗੁਰੂ ਸਰਾਫ (ਪਰਖ ਦੀ) ਨਦਰ ਕਰ ਕੇ ਵੇਖਦਾ ਹੈ ਤਾਂ ਸਾਰੇ ਅਪ-ਸੁਆਰਥੀ (ਮਨੁੱਖ) ਉਘੜ ਕੇ (ਅਗੇ) ਸਾਹਮਣੇ ਆ ਜਾਂਦੇ ਹਨ।
ਉਹ (ਅਪ-ਸੁਆਰਥੀ) ਨਿਤ (ਆਪਣੇ ਮਨ ਵਿਚ) ਜਿਹੋ ਜਿਹਾ ਚਿਤਵਦੇ ਹਨ ਉਹੋ ਜਿਹਾ (ਫਲ) ਪਾ ਲੈਂਦੇ ਹਨ (ਅਤੇ) ਦਿਆਲੂ ਪਰਮਾਤਮਾ ਨੇ ਉਹ ਉਹੋ ਜਹੇ (ਨਾਮ ਨਾਲ) ਨਸ਼ਰ ਕੀਤੇ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਦੋਹਾਂ ਸਿਰਿਆਂ (ਭਾਵ ਗੁਰਸਿਖਾਂ ਅਤੇ ਅਪ-ਸੁਆਰਥੀਆਂ) ਵਿਚ ਮਾਲਕ ਆਪ ਹੀ ਵਰਤਦਾ ਹੈ (ਅਤੇ ਉਹ) ਨਿਤ (ਆਪਣੇ ਅਜਿਹੇ) ਚਰਿਤਰ ਕਰ ਕਰ ਕੇ ਵੇਖਦਾ ਰਹਿੰਦਾ ਹੈ।੧।
ਮਃ ੪ ॥
ਮਨੁੱਖ ਦਾ) ਮਨ ਇਕੋ ਹੈ (ਇਸ ਲਈ ਆਪਣੇ ਸੁਭਾਵ ਅਨੁਸਾਰ) ਇਕ (ਪਾਸੇ) ਲਗਦਾ ਹੈ। ਜਿਸ ਪਾਸੇ ਲਗਦਾ ਹੈ ਉਸ ਨੂੰ ਸਿਧ ਕਰਦਾ ਹੈ।
(ਭਾਵ ਦ੍ਵੈਤ ਤੋਂ ਮੁਕਤ ਹੋਏ ਨੂੰ ਸੋਝੀ ਪੈਂਦੀ ਹੈ ਕਿ ਵਿਸ਼ਵ ਵਿਚ ਬੇਸ਼ਕ) ਕੋਈ (ਬਾਹਰੋਂ) ਬਹੁਤੀਆਂ ਗਲਾਂ (ਪਿਆ) ਕਰੇ (ਪਰ ਅਸਲੀਅਤ ਇਹ ਹੈ ਕਿ) ਜਿਹੜੀ ਵਸਤੂ ਘਰ ਵਿਚ ਹੋਵੇ ਉਹੀ (ਵਸਤੂ) ਖਾਈ ਜਾ ਸਕਦੀ ਹੈ।
ਸਤਿਗੁਰੂ ਤੋਂ ਬਿਨਾ (ਕਿਸੇ ਜਗਿਆਸੂ ਨੂੰ ਮਨ ਦੀ) ਸੋਝੀ ਨਹੀਂ ਪੈ ਸਕਦੀ (ਅਤੇ) ਨਾ ਹੀ ਹਿਰਦੇ ਵਿਚੋਂ ਹੰਕਾਰ ਜਾ ਸਕਦਾ ਹੈ।
ਹੰਕਾਰੀ (ਮਨੁੱਖਾਂ) ਨੂੰ ਦੁਖ ਵੀ ਹਨ ਅਤੇ ਭੁਖ ਵੀ ਹੈ (ਉਹ) ਘਰ ਘਰ ਵਿਚੋਂ ਹੱਥ ਟੱਡ ਕੇ (ਪਦਾਰਥ) ਮੰਗਦੇ ਫਿਰਦੇ ਹਨ।
ਕੂੜ ਤੇ ਠੱਗੀ ਲੁਕੀ ਹੋਈ ਨਹੀਂ ਰਹਿ ਸਕਦੀ (ਜਿਵੇਂ) ਪਿਤਲ ਉਤੇ ਚੜ੍ਹੇ ਸੋਨੇ ਦੇ ਪਾਣੀ ਦਾ ਪਾਜ (ਬਾਹਰਲਾ ਵਿਖਾਵਾ) ਖੁਲ੍ਹ ਜਾਂਦਾ ਹੈ।
ਜਿਸ (ਦੇ ਮਥੇ ਉਤੇ) ਪਿਛਲੇ (ਕਰਮਾਂ ਦਾ ਲੇਖ) ਲਿਖਿਆ ਹੋਵੇ, ਪ੍ਰਭੂ ਨੂੰ (ਮਿਲਾਉਣ ਵਾਲਾ) ਸਤਿਗੁਰੂ, ਉਸ ਨੂੰ ਆ ਮਿਲਦਾ ਹੈ।
ਜਿਵੇਂ ਲੋਹਾ ਪਾਰਸ ਨਾਲ ਭੇਟਦਾ (ਛੋਂਹਦਾ) ਹੈ (ਤਾਂ ਉਸ ਦੀ) ਸੰਗਤ ਨਾਲ ਮਿਲ ਕੇ ਸੋਨਾ ਹੋ ਜਾਂਦਾ ਹੈ, (ਇਸੇ ਤਰ੍ਹਾਂ ਸਿਖ ਸਤਿਗੁਰੂ ਨਾਲ ਮਿਲ ਕੇ ਸੋਨਾ ਹੋ ਜਾਂਦੇ ਹਨ)।
ਦਾਸ ਨਾਨਕ ਦੇ ਮਾਲਕ ਪ੍ਰਭੂ! ਜਿਵੇਂ (ਤੈਨੂੰ) ਭਾਉਂਦਾ ਹੈ ਤਿਵੇਂ (ਤੂੰ ਕਿਸੇ ਨੂੰ ਆਪਣੇ ਹੁਕਮ ਵਿਚ) ਜਾਣ ਚਲਾਂਦਾ ਹੈਂ।੨।
ਪਉੜੀ ॥
ਜਿਨ੍ਹਾਂ (ਆਪਣੇ) ਹਿਰਦੇ ਵਿਚ ਹਰੀ ਨੂੰ ਸੇਵਿਆ ਹੈ, ਉਨ੍ਹਾਂ ਨੂੰ ਹਰੀ ਨੇ ਆਪ ਹੀ (ਆਪਣੇ ਨਾਲ ਮਿਲਾ ਲਿਆ ਹੈ।
(ਜਿਨ੍ਹਾਂ ਨੇ) ਉਨ੍ਹਾਂ ਨਾਲ (ਆਤਮਿਕ) ਗੁਣਾਂ ਦੀ ਸਾਂਝ ਕੀਤੀ ਹੈ ਉਨ੍ਹਾਂ ਨੇ ਆਪਣੇ ਸਾਰੇ ਅਵਗਣ (ਗੁਰੂ ਦੇ) ਸ਼ਬਦ ਦੁਆਰਾ ਸਾੜ ਦਿਤੇ ਹਨ।
ਅਵਗੁਣ ਵਿਕਣਿ (ਦੂਰ ਹੋ ਜਾਣ) ਨਾਲ ਜੀਵ ਮੋਲਦਾ ਹੈ। ਹੇ ਸਚੇ! ਜਿਸ ਨੂੰ ਤੂੰ (ਸ਼ੁਭ) ਗੁਣਾਂ ਦੀ ਦਾਤ ਦੇਵੇਂ ਉਹ ਹੀ ਪ੍ਰਾਪਤ ਕਰਦਾ ਹੈ।
ਮੈਂ ਆਪਣੇ ਗੁਰੂ ਤੋਂ ਸਦਕੇ ਹਾਂ ਜਿਸ ਨੇ (ਜੀਵ ਦੇ) ਅਵਗੁਣ ਦੂਰ ਕਰ ਕੇ ਗੁਣ ਪ੍ਰਗਟ ਕਰ ਦਿਤੇ ਹਨ।
ਗੁਰਮੁਖ (ਆਪਣੇ ਮੂੰਹੋਂ) ਇਹੋ ਹੀ ਕਹਿੰਦਾ ਹੈ (ਕਿ ਉਹ) ਵਡੀ ਵਡਿਆਈ (ਉਸ) ਵਡੇ (ਪ੍ਰਭੂ) ਦੀ ਹੈ।੭।
(ਧਰਤੀ ਦੇ ਸੁਭਾਵ ਵਾਂਗ) ਸਤਿਗੁਰੂ (ਭੀ) ਧਰਮ ਦੀ ਭੋਏਂ ਹੈ, ਜਿਸ ਤਰ੍ਹਾਂ (ਦੀ ਭਾਵਨਾ) ਦਾ ਬੀਜ ਕੋਈ ਬੀਜਦਾ ਹੈ, ਉਹੋ ਜਿਹਾ ਫਲ ਲੈਂਦਾ ਹੈ।
ਜਿਨ੍ਹਾਂ ਗੁਰਸਿੱਖਾਂ ਨੇ ਨਾਮ-ਅੰਮ੍ਰਿਤ ਬੀਜਿਆ ਹੈ ਉਹਨਾਂ ਨੂੰ ਪ੍ਰਭੂ-ਪ੍ਰਾਪਤੀ-ਰੂਪ ਅੰਮ੍ਰਿਤ ਫਲ ਹੀ ਮਿਲ ਗਿਆ ਹੈ।
ਇਸ ਸੰਸਾਰ ਵਿਚ ਤੇ ਅਗਲੇ ਜਹਾਨ ਵਿਚ ਉਹ ਸੁਰਖ਼ਰੂ ਹੁੰਦੇ ਹਨ, ਤੇ ਪ੍ਰਭੂ ਦੀ ਸੱਚੀ ਦਰਗਾਹ ਵਿਚ ਉਹਨਾਂ ਦਾ ਆਦਰ ਹੁੰਦਾ ਹੈ।
ਇਕਨਾਂ ਜੀਵਾਂ ਦੇ ਹਿਰਦੇ ਵਿਚ ਖੋਟ (ਹੋਣ ਕਰਕੇ) ਉਹ ਸਦਾ ਖੋਟੇ ਕਰਮ ਕਰਦੇ ਹਨ। ਐਸਾ ਬੰਦਾ ਉਹੋ ਜਿਹਾ ਫਲ ਹੀ ਖਾਂਦਾ ਹੈ,
(ਕਿਉਂਕਿ) ਜਦੋਂ ਸਰਾਫ਼ ਸਤਿਗੁਰੂ ਗਹੁ ਨਾਲ ਪਰਖਦਾ ਹੈ ਤਾਂ ਸਾਰੇ ਖ਼ੁਦਗ਼ਰਜ਼ ਪਰਗਟ ਹੋ ਜਾਂਦੇ ਹਨ (ਭਾਵ, ਲੁਕੇ ਨਹੀਂ ਰਹਿ ਸਕਦੇ)।
ਜਿਹੋ ਜਿਹੀ ਉਹਨਾਂ ਦੇ ਹਿਰਦੇ ਦੀ ਭਾਵਨਾ ਹੁੰਦੀ ਹੈ, ਤਿਹੋ ਜਿਹਾ ਉਹਨਾਂ ਨੂੰ ਫਲ ਮਿਲਦਾ ਹੈ, ਤੇ ਖਸਮ ਪ੍ਰਭੂ ਦੀ ਰਾਹੀਂ ਉਹ ਉਸੇ ਤਰ੍ਹਾਂ ਨਸ਼ਰ ਕਰ ਦਿੱਤੇ ਜਾਂਦੇ ਹਨ,
(ਪਰ) ਹੇ ਨਾਨਕ! (ਜੀਵ ਦੇ ਕੀਹ ਵੱਸ?) ਇਹ ਸਾਰੇ ਕੌਤਕ ਪ੍ਰਭੂ ਆਪ ਸਦਾ ਕਰ ਕੇ ਵੇਖ ਰਿਹਾ ਹੈ ਤੇ ਦੋਹੀਂ ਪਾਸੀਂ (ਗੁਰਸਿਖਾਂ ਵਿਚ ਤੇ ਸੁਆਵਗੀਰਾਂ ਵਿਚ) ਆਪ ਹੀ ਪਰਮਾਤਮਾ ਮੌਜੂਦ ਹੈ ॥੧॥
ਮਨ ਇੱਕ ਹੈ ਤੇ ਇੱਕ ਪਾਸੇ ਹੀ ਲੱਗ ਸਕਦਾ ਹੈ, ਜਿਥੇ ਜੁੜਦਾ ਹੈ, ਓਥੇ ਸਫਲਤਾ ਹਾਸਲ ਕਰ ਲੈਂਦਾ ਹੈ।
ਬਹੁਤੀਆਂ ਗੱਲਾਂ ਬਾਹਰੋਂ ਬਾਹਰੋਂ ਕੋਈ ਪਿਆ ਕਰੇ (ਭਾਵ, ਗੱਲਾਂ ਕਰਨ ਦਾ ਕੋਈ ਲਾਭ ਨਹੀਂ), ਖਾ ਤੇ ਉਹੋ ਚੀਜ਼ ਸਕਦਾ ਹੈ ਜੇਹੜੀ ਘਰ ਵਿਚ ਹੋਵੇ (ਭਾਵ, ਮਨ ਜਿਥੇ ਲੱਗਾ ਹੋਇਆ ਹੈ, ਪ੍ਰਾਪਤ ਤਾਂ ਉਹੋ ਸ਼ੈ ਹੋਣੀ ਹੈ)।
ਮਨ ਨੂੰ ਸਤਿਗੁਰੂ ਦੇ ਅਧੀਨ ਕੀਤੇ ਬਿਨਾ (ਇਹ) ਸਮਝ ਨਹੀਂ ਪੈਂਦੀ ਤੇ ਹਿਰਦੇ ਵਿਚੋਂ ਅਹੰਕਾਰ ਦੂਰ ਨਹੀਂ ਹੁੰਦਾ।
ਅਹੰਕਾਰੀ ਜੀਵਾਂ ਨੂੰ (ਸਦਾ) ਤ੍ਰਿਸ਼ਨਾ ਤੇ ਦੁੱਖ (ਸਤਾਉਂਦੇ ਹਨ), (ਤ੍ਰਿਸ਼ਨਾ ਦੇ ਕਾਰਨ) ਹੱਥ ਅੱਡ ਕੇ ਘਰ ਘਰ ਮੰਗਦੇ ਫਿਰਦੇ ਹਨ (ਭਾਵ, ਉਹਨਾਂ ਦੀ ਤ੍ਰਿਪਤੀ ਨਹੀਂ ਹੁੰਦੀ ਤੇ ਇਸੇ ਕਰਕੇ ਦੁਖੀ ਰਹਿੰਦੇ ਹਨ)।
ਉਨ੍ਹਾਂ ਦਾ ਮੁਲੰਮਾ ਪਾਜ (ਦਿਖਾਵਾ) ਲਹਿ ਜਾਂਦਾ ਹੈ ਅਤੇ ਕੂੜ ਤੇ ਠੱਗੀ ਲੁਕੀ ਨਹੀਂ ਰਹਿ ਸਕਦੀ,
(ਪਰ ਉਹਨਾਂ ਵਿਚਾਰਿਆਂ ਦੇ ਭੀ ਕੀਹ ਵੱਸ)? ਪਿਛਲੇ (ਕੀਤੇ ਚੰਗੇ ਕੰਮਾਂ ਦੇ ਅਨੁਸਾਰ ਜਿਨ੍ਹਾਂ ਦੇ ਹਿਰਦੇ ਤੇ ਭਲੇ ਸੰਸਕਾਰ) ਲਿਖੇ ਹੋਏ ਹਨ, ਉਹਨਾਂ ਨੂੰ ਪੂਰਾ ਸਤਿਗੁਰੂ ਮਿਲ ਪੈਂਦਾ ਹੈ,
ਤੇ ਜਿਵੇਂ ਪਾਰਸ ਨਾਲ ਲੱਗ ਕੇ ਲੋਹਾ ਸੋਨਾ ਬਣ ਜਾਂਦਾ ਹੈ ਤਿਵੇਂ ਸੰਗਤਿ ਵਿਚ ਰਲ ਕੇ (ਉਹ ਭੀ ਚੰਗੇ ਬਣ ਜਾਂਦੇ ਹਨ)।
ਹੇ ਦਾਸ ਨਾਨਕ ਦੇ ਪ੍ਰਭੂ! (ਜੀਵਾਂ ਦੇ ਹੱਥ ਕੁਝ ਨਹੀਂ) ਤੂੰ ਆਪ ਸਭ ਦਾ ਮਾਲਕ ਹੈਂ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਜੀਵਾਂ ਨੂੰ ਤੋਰਦਾ ਹੈਂ ॥੨॥
ਜਿਨ੍ਹਾਂ ਜੀਵਾਂ ਨੇ ਹਿਰਦੇ ਵਿਚ ਪ੍ਰਭੂ ਦਾ ਸਿਮਰਨ ਕੀਤਾ, ਉਹਨਾਂ ਨੂੰ ਪ੍ਰਭੂ (ਆਪਣੇ ਵਿਚ) ਮਿਲਾ ਲੈਂਦਾ ਹੈ,
ਉਹਨਾਂ ਨਾਲ (ਉਹਨਾਂ ਦੇ) ਗੁਣਾਂ ਦੀ ਜਿਨ੍ਹਾਂ ਨੇ ਭਿਆਲੀ ਕੀਤੀ ਹੈ, ਉਹਨਾਂ ਦੇ ਸਾਰੇ ਪਾਪ ਸ਼ਬਦ ਦੁਆਰਾ ਸਾੜੇ ਜਾਂਦੇ ਹਨ।
(ਪਰ) ਹੇ ਸੱਚੇ ਪ੍ਰਭੂ! ਔਗੁਣਾਂ ਨੂੰ ਪਰਾਲੀ ਦੇ ਭਾ ਵੇਚਣ ਲਈ (ਭਾਵ, ਸਹਲੇ ਹੀ ਨਾਸ ਕਰਨ ਲਈ) ਗੁਣਾਂ ਦੀ ਇਹ ਸਾਂਝ ਉਸੇ ਨੂੰ ਮਿਲਦੀ ਹੈ ਜਿਸ ਨੂੰ ਤੂੰ ਆਪ ਦੇਂਦਾ ਹੈ।
ਮੈਂ ਸਦਕੇ ਹਾਂ ਆਪਣੇ ਸਤਿਗੁਰੂ ਤੋਂ ਜਿਸ ਨੇ (ਜੀਵ ਦੇ) ਪਾਪ ਦੂਰ ਕਰ ਕੇ ਗੁਣ ਪਰਗਟ ਕੀਤੇ ਹਨ।
ਜੋ ਜੀਵ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹੀ ਵੱਡੇ ਪ੍ਰਭੂ ਦੀ ਵੱਡੀ ਸਿਫ਼ਤਿ-ਸਾਲਾਹ ਕਰਨ ਲੱਗ ਪੈਂਦਾ ਹੈ ॥੭॥
ਸਲੋਕ ਚੌਥੀ ਪਾਤਸ਼ਾਹੀ।
ਸੱਚਾ ਗੁਰੂ ਸ਼ਰਧਾ ਈਮਾਨ ਦੀ ਜ਼ਮੀਨ ਹੈ। ਉਸ ਵਿੱਚ ਜਿਹੋ ਜੇਹਾ ਕੋਈ ਬੀਜਦਾ ਹੈ ਉਹੋ ਜਿਹਾ ਹੀ ਮੇਵਾ ਪਾਉਂਦਾ ਹੈ।
ਗੁਰੂ ਦੇ ਸਿੱਖ ਆਬਿ-ਹਿਯਾਤ ਬੀਜਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਆਬਿ-ਹਿਯਾਤੀ ਮੇਵੇ ਵਜੋਂ ਪਾਉਂਦੇ ਹਨ।
ਇਸ ਲੋਕ ਅਤੇ ਪ੍ਰਲੋਕ ਵਿੱਚ ਉਨ੍ਹਾਂ ਦੇ ਚਿਹਰੇ ਰੋਸ਼ਨ ਹਨ। ਰੱਬ ਦੇ ਸੱਚੇ ਦਰਬਾਰ ਅੰਦਰ ਉਨ੍ਹਾਂ ਨੂੰ ਇੱਜ਼ਤ ਦੀ ਪੁਸ਼ਾਕ ਪਾਈ ਜਾਂਦੀ ਹੈ।
ਕਈਆਂ ਦੇ ਦਿਲ ਅੰਦਰ ਕਪਟ ਹੈ ਅਤੇ ਉਹ ਸਦੀਵ ਕਪਟ ਹੀ ਕਮਾਉਂਦੇ ਹਨ, ਜਿਸ ਤਰ੍ਹਾਂ ਦਾ ਉਹ ਬੀਜਦੇ ਹਨ, ਓਸੇ ਤਰ੍ਹਾਂ ਦਾ ਹੀ ਫਲ ਖਾਂਦੇ ਹਨ।
ਜਦ ਪਾਰਖੂ, ਸਤਿਗੁਰੂ ਗਹੁ ਦੀ ਨਜ਼ਰ ਨਾਲ ਤੱਕਦਾ ਹੈ, ਤਾਂ ਸਾਰੇ ਮਤਲਬ-ਪ੍ਰਸਤ ਨੰਗੇ ਹੋ ਜਾਂਦੇ ਹਨ।
ਜੇਹੋ ਜੇਹਾ ਉਹ ਆਰਾਧਦੇ ਹਨ, ਸਦੀਵ ਉਹ ਓਹੋ ਜਿਹਾ ਪਾਉਂਦੇ ਹਨ ਅਤੇ ਵਾਹਿਗੁਰੂ ਉਨ੍ਹਾਂ ਨੂੰ ਉਹੋ ਜਿਹਾ ਹੀ ਉਘਾ ਕਰ ਦਿੰਦਾ ਹੈ।
ਨਾਨਕ, ਸੁਆਮੀ ਖੁਦ ਦੋਨਾਂ (ਨੇਕ ਤੇ ਬਦ) ਸਿਰਿਆਂ ਅੰਦਰ ਵਿਆਪਕ ਹੋ ਰਿਹਾ ਹੈ। ਸਦੀਵ ਹੀ ਉਹ ਅਨੇਕਾਂ ਕਉਤਕ ਰਚਦਾ ਤੇ ਦੇਖਦਾ ਹੈ।
ਚੌਥੀ ਪਾਤਸ਼ਾਹੀ।
ਹਰ ਇਕਸ ਇਨਸਾਨ ਅੰਦਰ ਇਕ ਪ੍ਰਭੂ ਰਮ ਰਿਹਾ ਹੈ। ਜਿਸ ਕਿਸੇ ਨਾਲ ਉਹ ਜੁੜਦਾ ਹੈ, ਉਸ ਵਿੱਚ ਉਹ ਕਾਮਯਾਬ ਹੋ ਜਾਂਦਾ ਹੈ।
ਪ੍ਰਾਣੀ ਭਾਵੇਂ ਬਹੁਤੀਆਂ ਗੱਲਾਂ-ਬਾਤਾਂ ਕਰੇ, ਪਰ ਉਹ ਓਹੀ ਚੀਜ਼ ਖਾਂਦਾ ਹੈ, ਜਿਹੜੀ ਉਸ ਦੇ ਝੁੱਗੇ ਵਿੱਚ ਹੈ।
ਸੱਚੇ ਗੁਰਾਂ ਦੇ ਬਾਝੋਂ ਸਮਝ ਪਰਾਪਤ ਨਹੀਂ ਹੁੰਦੀ ਨਾਂ ਹੀ ਹੰਕਾਰ ਅੰਦਰੋਂ ਜਾਂਦਾ ਹੈ।
ਪੀੜ ਅਤੇ ਭੁਖ ਮਗਰੂਰਾਂ ਨੂੰ ਚਿਮੜਦੀਆਂ ਹਨ। ਉਹ ਆਪਣਾ ਹੱਥ ਟੱਡਦੇ ਹਨ ਤੇ ਦੁਆਰੇ ਦੁਆਰੇ ਮੰਗਦੇ ਫਿਰਦੇ ਹਨ।
ਝੂਠ ਅਤੇ ਛਲ ਲੁਕੇ ਨਹੀਂ ਰਹਿੰਦੇ। ਝਾਲ ਤੇ ਗਿਲਟ-ਸਾਜ਼ੀ ਓੜਕ ਨੂੰ ਨਿਸਫਲ ਹੋ ਜਾਂਦੇ ਹਨ।
ਸੁਆਮੀ-ਸਰੂਪ ਸਤਿਗੁਰੂ ਜੀ ਉਸ ਨੂੰ ਆ ਕੇ ਮਿਲ ਪੈਦੇ ਹਨ, ਜਿਸ ਲਈ ਇਹੋ ਜਿਹੀ ਲਿਖਤਾਕਾਰ ਧੁਰ ਮੁੱਢ ਤੋਂ ਹੈ।
ਜਿਸ ਤਰ੍ਹਾਂ ਪਾਰਸ ਨਾਲ ਲੱਗ ਕੇ, ਲੋਹਾ ਸੋਨਾ ਹੋ ਜਾਂਦਾ ਹੈ, ਇਸੇ ਤਰ੍ਹਾਂ ਗੁਰਾਂ ਦੀ ਸੰਗਤ ਨਾਲ ਮਿਲ ਕੇ ਇਨਸਾਨ ਨਿਰਮੋਲਕ ਬਣ ਜਾਂਦਾ ਹੈ।
ਹੇ ਸੁਆਮੀ! ਤੂੰ ਗੋਲੇ ਨਾਨਕ ਦਾ ਮਾਲਕ ਹੈਂ। ਜਿਸ ਤਰ੍ਹਾਂ ਤੈਨੂੰ ਚੰਗਾ ਲਗਦਾ ਹੈ ਓਸੇ ਤਰ੍ਹਾਂ ਤੂੰ ਉਸ ਨੂੰ ਟੋਰ।
ਪਉੜੀ।
ਜੋ ਦਿਲੋਂ ਸੁਆਮੀ ਦੀ ਸੇਵਾ ਕਮਾਉਂਦਾ ਹੈ, ਉਸ ਨੂੰ ਸੁਆਮੀ ਆਪਣੇ ਨਾਲ ਮਿਲਾ ਲੈਦਾ ਹੈ।
ਮੈਂ ਉਨ੍ਹਾਂ ਨਾਲ ਨੇਕੀਆਂ ਦੀ ਭਾਈਵਾਲੀ ਕਰਦਾ ਹਾਂ ਅਤੇ ਰੱਬ ਦੇ ਨਾਮ ਦੀ ਅੱਗ ਨਾਲ ਬਦੀਆਂ ਨੂੰ ਸਾੜਦਾ ਹਾਂ।
ਘਾਸ ਫੂਸ ਦੀ ਤਰ੍ਹਾਂ ਪਾਪ ਸਸਤੇ ਖਰੀਦੇ ਜਾਂਦੇ ਹਨ। ਕੇਵਲ ਓਹੀ ਨੇਕੀਆਂ ਹਾਸਲ ਕਰਦਾ ਹੈ, ਜਿਸ ਨੂੰ ਉਹ ਸੱਚਾ ਸੁਆਮੀ ਦਿੰਦਾ ਹੈ।
ਸਦਕੇ ਜਾਂਦਾ ਹਾਂ ਮੈਂ ਆਪਣੇ ਗੁਰਾਂ ਉਤੋਂ ਜਿਨ੍ਹਾਂ ਨੇ ਪਾਪ ਮੇਸਕੇ, ਮੇਰੇ ਵਿੱਚ ਨੇਕੀਆਂ ਪ੍ਰਕਾਸ਼ ਕਰ ਦਿੱਤੀਆਂ ਹਨ।
ਗੁਰੂ-ਸਮਰਪਣ ਵਿਸ਼ਾਲ ਪ੍ਰਭੂ ਦੀ ਵਿਸ਼ਾਲ ਪ੍ਰਭੁਤਾ ਉਚਾਰਨ ਕਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.