ਸਲੋਕੁ ਮਃ ੪ ॥
ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥
ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥
ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥
ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥੧॥
ਮਃ ੩ ॥
ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥
ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥
ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥
ਆਪਣੀ ਕ੍ਰਿਪਾ ਕਰੇ ਹਰਿ ਮੇਰਾ ਨਾਨਕ ਲਏ ਬਹੋੜਿ ॥੨॥
ਪਉੜੀ ॥
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥
ਸਲੋਕੁਮਃ੪॥
ਇਹੁਮਨੂਆਦ੍ਰਿੜੁਕਰਿਰਖੀਐਗੁਰਮੁਖਿਲਾਈਐਚਿਤੁ॥
ਕਿਉਸਾਸਿਗਿਰਾਸਿਵਿਸਾਰੀਐਬਹਦਿਆਉਠਦਿਆਨਿਤ॥
ਮਰਣਜੀਵਣਕੀਚਿੰਤਾਗਈਇਹੁਜੀਅੜਾਹਰਿਪ੍ਰਭਵਸਿ॥
ਜਿਉਭਾਵੈਤਿਉਰਖੁਤੂਜਨਨਾਨਕਨਾਮੁਬਖਸਿ॥੧॥
ਮਃ੩॥
ਮਨਮੁਖੁਅਹੰਕਾਰੀਮਹਲੁਨਜਾਣੈਖਿਨੁਆਗੈਖਿਨੁਪੀਛੈ॥
ਸਦਾਬੁਲਾਈਐਮਹਲਿਨਆਵੈਕਿਉਕਰਿਦਰਗਹਸੀਝੈ॥
ਸਤਿਗੁਰਕਾਮਹਲੁਵਿਰਲਾਜਾਣੈਸਦਾਰਹੈਕਰਜੋੜਿ॥
ਆਪਣੀਕ੍ਰਿਪਾਕਰੇਹਰਿਮੇਰਾਨਾਨਕਲਏਬਹੋੜਿ॥੨॥
ਪਉੜੀ॥
ਸਾਸੇਵਾਕੀਤੀਸਫਲਹੈਜਿਤੁਸਤਿਗੁਰਕਾਮਨੁਮੰਨੇ॥
ਜਾਸਤਿਗੁਰਕਾਮਨੁਮੰਨਿਆਤਾਪਾਪਕਸੰਮਲਭੰਨੇ॥
ਉਪਦੇਸੁਜਿਦਿਤਾਸਤਿਗੁਰੂਸੋਸੁਣਿਆਸਿਖੀਕੰਨੇ॥
ਜਿਨਸਤਿਗੁਰਕਾਭਾਣਾਮੰਨਿਆਤਿਨਚੜੀਚਵਗਣਿਵੰਨੇ॥
ਇਹਚਾਲਨਿਰਾਲੀਗੁਰਮੁਖੀਗੁਰਦੀਖਿਆਸੁਣਿਮਨੁਭਿੰਨੇ॥੨੫॥
salōk mah 4 .
ih manūā drir kar rakhīai guramukh lāīai chit .
kiu sās girās visārīai bahadiā uthadiā nit .
maran jīvan kī chintā gaī ih jīarā har prabh vas .
jiu bhāvai tiu rakh tū jan nānak nām bakhas .1.
mah 3 .
manamukh ahankārī mahal n jānai khin āgai khin pīshai .
sadā bulāīai mahal n āvai kiu kar daragah sījhai .
satigur kā mahal viralā jānai sadā rahai kar jōr .
āpanī kripā karē har mērā nānak laē bahōr .2.
paurī .
sā sēvā kītī saphal hai jit satigur kā man mannē .
jā satigur kā man manniā tā pāp kasanmal bhannē .
upadēs j ditā satigurū sō suniā sikhī kannē .
jin satigur kā bhānā manniā tin charī chavagan vannē .
ih chāl nirālī guramukhī gur dīkhiā sun man bhinnē .25.
Slok 4th Guru.
Let this mind be kept steady and attention on the Lord be focused through the Guru.
Why should we ever forget Him sitting and standing and with every breath and morsel of ours?
Now that I have given over this soul under the control of Lord God my anxiety of death and birth has ceased.
As it pleases Thee, so do Thou save slave Nanak and grant Thine Name.
3rd Guru.
The proud apostate knows not Guru's court. He remains a little hither of a little thither.
Though ever invited he goes not to Guru's court. How shall he be accepted in God's court?
Some rare one knows Guru's court and who knows it ever stands with clasped hands.
Nanak if my God shows mercy he restores man to Guru's court.
Pauri.
Profitable is the performance of that service with which the True Guru's mind is pleased.
When the mind of the True Guru is propitiated then the sins and evil-deeds flee.
with their ears, the Sikhs hear the instruction which the True Guru imparts.
They who submit to the True Guru's will are imbued with fourfold dye (of love).
This is the peculiar way of life of the Guru's Sikhs, that their soul flowers by hearing Guru's teaching.
Shalok, Fourth Mehl:
Hold this mind steady and stable; become Gurmukh and focus your consciousness.
How could you ever forget Him, with each breath and morsel of food, sitting down or standing up?
My anxiety about birth and death has ended; this soul is under the control of the Lord God.
If it pleases You, then save servant Nanak, and bless him with Your Name. ||1||
Third Mehl:
The egotistical, selfwilled manmukh does not know the Mansion of the Lord's Presence; one moment he is here, and the next moment he is there.
He is always invited, but he does not go to the Mansion of the Lord's Presence. How shall he be accepted in the Court of the Lord?
How rare are those who know the Mansion of the True Guru; they stand with their palms pressed together.
If my Lord grants His Grace, O Nanak, He restores them to Himself. ||2||
Pauree:
Fruitful and rewarding is that service, which is pleasing to the Guru's Mind.
When the Mind of the True Guru is pleased, then sins and misdeeds run away.
The Sikhs listen to the Teachings imparted by the True Guru.
Those who surrender to the True Guru's Will are imbued with the fourfold Love of the Lord.
This is the unique and distinct lifestyle of the Gurmukhs: listening to the Guru's Teachings, their minds blossom forth. ||25||
ਸਲੋਕੁ ਮਃ ੪ ॥
ਹੇ ਭਾਈ!) ਇਹ ਮਨ ਪਕਾ ਕਰਕੇ ਰਖਣਾ ਚਾਹੀਦਾ ਹੈ (ਅਤੇ) ਵਾਹਿਗੁਰੂ ਨਾਲ ਚਿਤ ਜੋੜਨਾ ਚਾਹੀਦਾ ਹੈ।
(ਉਸ ਵਾਹਿਗੁਰੂ ਨੂੰ) ਸੁਆਸ (ਅੰਦਰ ਤੇ ਬਾਹਰ ਨੂੰ ਜਾਂਦਿਆਂ) ਭਾਵ ਸਦਾ ਹੀ ਉਠਦਿਆਂ ਬੈਠਦਿਆਂ ਕਿਉਂ ਭੁਲਾਈਏ? (ਭਾਵ ਨਹੀਂ ਭੁਲਾਉਣਾ ਚਾਹੀਦਾ, ਯਾਦ ਰਖਣਾ ਚਾਹੀਦਾ ਹੇ)।
(ਇਸ ਤਰ੍ਹਾਂ ਯਾਦ ਕਰਦਿਆਂ ਮਰਨ ਤੇ ਜੀਉਣ ਦੀ ਚਿੰਤਾ (ਦੂਰ ਹੋ) ਗਈ ਹੈ ਇਹ ਜੀਵ ਹਰੀ ਪ੍ਰਭੂ ਦੇ ਵਸ ਵਿਚ ਹੋ ਗਿਆ ਹੈ।
ਦਾਸ ਨਾਨਕ (ਬੇਨਤੀ ਕਰਦਾ ਹੈ ਕਿ ਹੇ ਪ੍ਰਭੂ!) ਜਿਵੇਂ ਤੈਨੂੰ ਭਾਉਂਦਾ ਹੈ (ਤਿਵੇਂ ਮੈਨੂੰ ਆਪਣੇ ਚਰਨਾਂ ਵਿਚ) ਰਖ (ਅਤੇ ਆਪਣਾ) ਨਾਮ ਬਖਸ਼।
ਮਃ ੩ ॥
ਹੰਕਾਰ ਨਾਲ ਭਰਿਆ ਹੋਇਆ ਮਨਮੁਖ (ਵਾਹਿਗੁਰੂ ਜੀ ਦਾ) ਟਿਕਾਣਾ ਨਹੀਂ ਲਭ ਸਕਦਾ (ਕਿਉਂਕਿ) ਘੜੀ ਅਗੇ ਘੜੀ ਪਿਛੇ (ਹੁੰਦਾ ਹੈ, ਭਾਵ ਚੰਚਲਤਾਈ ਵਿਚ ਪਿਆ ਰਹਿੰਦਾ ਹੈ)।
(ਭਾਵੇਂ ਉਸ ਨੂੰ) ਸਦਾ ਬੁਲਾਉਂਦੇ ਰਹੀਏ (ਪਰ ਉਹ) ਮਹਲ ਵਿਚ ਨਹੀਂ ਆਉਂਦਾ (ਇਸ ਤਰ੍ਹਾਂ ਉਹ ਰਬੀ) ਦਰਗਾਹ (ਵਿਚ ਜਾਣ ਲਈ) ਕਿਵੇਂ ਸਫਲ ਹੋਵੇਗਾ? (ਭਾਵ ਨਹੀਂ ਹੋ ਸਕਦਾ)।
ਸਤਿਗੁਰੂ ਦਾ ਟਿਕਾਣਾ (ਕੋਈ) ਵਿਰਲਾ ਜਗਿਆਸੂ ਜਾਣਦਾ ਹੈ (ਜਿਹੜਾ) ਸਦਾ ਹਥ ਜੋੜ ਕੇ (ਗੁਰੂ ਦਾ ਹੁਕਮ ਮੰਨਣ ਲਈ ਖੜਾ ਰਹਿੰਦਾ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਅਜਿਹੇ ਮਨੁੱਖ ਉਤੇ) ਮੇਰਾ ਹਰੀ ਕਿਰਪਾ ਕਰਕੇ (ਉਸ ਨੂੰ) ਮੋੜ ਕੇ (ਆਪਣੇ ਚਰਨਾਂ ਵਿਚ) ਲੈ ਆਉਂਦਾ ਹੈ।
ਪਉੜੀ ॥
ਉਹ ਸੇਵਾ ਕੀਤੀ ਹੋਈ ਸਫਲ ਹੈ ਜਿਸ (ਸੇਵਾ ਨਾਲ) ਸਤਿਗੁਰੂ ਦਾ ਮਨ (ਪਤੀਜ) ਜਾਏ।
ਜਦੋਂ ਸਤਿਗੁਰੂ ਦਾ ਮੰਨ ਪਤੀਜ ਗਿਆ ਤਾਂ (ਸਮਝੋ) ਵਡੇ ਪਾਪ ਨਾਸ਼ ਹੋ ਗਏ।
ਜਿਹੜਾ ਉਪਦੇਸ਼ ਸਤਿਗੁਰੂ ਨੇ (ਸਿਖਾਂ ਨੂੰ ਦਿਤਾ), ਉਹ (ਉਪਦੇਸ਼) ਸਿਖਾਂ ਨੇ ਕੰਨਾਂ ਨਾਲ (ਭਾਵ ਧਿਆਨ ਲਾ ਕੇ) ਸੁਣਿਆ ਹੈ।
ਜਿਨ੍ਹਾਂ (ਸਿਖਾਂ ਨੇ) ਸਤਿਗੁਰੂ ਦਾ ਭਾਣਾ ਮੰਨ ਲਿਆ ਹੈ ਉਨ੍ਹਾਂ (ਸਿਖਾਂ ਉਤੇ) ਚੌਗਣੀ ਲਾਲੀ ਚੜ੍ਹ ਗਈ ਹੈ।
ਗੁਰਮੁਖਾਂ ਦੀ (ਨਾਮ ਜਪਣ ਵਾਲੀ) ਇਹ ਰਹੁਰੀਤੀ ਨਿਰਾਲੀ (ਵਿਲੱਖਣ) ਹੈ (ਕਿਉਂਕਿ) ਗੁਰੂ ਦੀ ਸਿਖਿਆ ਸੁਣ ਕੇ ਮਨ ਗੁਰ-ਦੀਖਿਆ ਵਿਚ ਭਿਜ ਜਾਂਦਾ ਹੈ।੨੫।
(ਜੇ) ਸਤਿਗੁਰੂ ਦੇ ਸਨਮੁਖ ਹੋ ਕੇ ਮਨ (ਪ੍ਰਭੂ ਦੀ ਯਾਦ ਵਿਚ) ਜੋੜੀਏ (ਤੇ) ਇਸ ਮਨ ਨੂੰ ਪੱਕਾ ਕਰ ਕੇ ਰੱਖੀਏ (ਜਿਵੇਂ ਇਹ ਮਾਇਆ ਵਲ ਨਾ ਦੌੜੇ।)
(ਤੇ ਜੇ) ਬਹਿੰਦਿਆਂ ਉਠਦਿਆਂ (ਭਾਵ, ਕਾਰ ਕਿਰਤ ਕਰਦਿਆਂ) ਕਦੇ ਇਕ ਦਮ ਭੀ (ਨਾਮ) ਨਾ ਵਿਸਾਰੀਏ,
(ਤਾਂ) ਇਹ ਜੀਵ ਹਰੀ ਦੇ ਵੱਸ ਵਿਚ (ਆ ਜਾਂਦਾ ਹੈ। ਭਾਵ, ਆਪਣਾ ਆਪਾ ਉਸ ਦੇ ਹਵਾਲੇ ਕਰ ਦੇਂਦਾ ਹੈ, ਤੇ) ਇਸ ਦੀ ਜੰਮਣ ਮਰਨ ਦੀ ਸਾਰੀ ਚਿੰਤਾ ਮਿਟ ਜਾਂਦੀ ਹੈ।
(ਹੇ ਹਰੀ!) ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਮੈਨੂੰ) ਦਾਸ ਨਾਨਕ ਨੂੰ ਨਾਮ ਦੀ ਦਾਤਿ ਬਖ਼ਸ਼ (ਕਿਉਂਕਿ ਨਾਮ ਹੀ ਹੈ ਜੋ ਮਨ ਦੀ ਚਿੰਤਾ ਝੋਰੇ ਨੂੰ ਮਿਟਾ ਸਕਦਾ ਹੈ) ॥੧॥
ਅਹੰਕਾਰ ਵਿਚ ਮੱਤਾ ਹੋਇਆ ਮਨਮੁਖ (ਸਤਿਗੁਰੂ ਦੇ) ਨਿਵਾਸ-ਅਸਥਾਨ (ਭਾਵ, ਸਤਸੰਗ) ਨੂੰ ਨਹੀਂ ਪਛਾਣਦਾ ਹਰ ਵੇਲੇ ਜਕੋ-ਤੱਕਿਆਂ ਵਿਚ ਰਹਿੰਦਾ ਹੈ (ਭਾਵ, ਘੜੀ ਤੋਲਾ ਘੜੀ ਮਾਸਾ)।
ਸਦਾ ਸੱਦਦੇ ਰਹੀਏ ਤਾਂ ਭੀ ਉਹ ਸਤਸੰਗ ਵਿਚ ਨਹੀਂ ਆਉਂਦਾ (ਇਸ ਵਾਸਤੇ) ਉਹ ਹਰੀ ਦੀ ਦਰਗਾਹ ਵਿਚ ਭੀ ਕਿਵੇਂ ਸੁਰਖ਼ਰੂ ਹੋਵੇ? (ਭਾਵ, ਨਹੀਂ ਹੋ ਸਕਦਾ)!
ਸਤਿਗੁਰੂ ਦੇ ਟਿਕਾਣੇ ਦੀ (ਭਾਵ, ਸਤਸੰਗ ਦੀ) ਕਿਸੇ ਉਸ ਵਿਰਲੇ ਨੂੰ ਸਾਰ ਆਉਂਦੀ ਹੈ ਜੋ ਸਦਾ ਹੱਥ ਜੋੜੀ ਰੱਖੇ (ਭਾਵ, ਮਨ ਨੀਵਾਂ ਰੱਖ ਕੇ ਯਾਦ ਵਿਚ ਜੁੜਿਆ ਰਹੇ)।
ਹੇ ਨਾਨਕ! ਜਿਸ ਤੇ ਪਿਆਰਾ ਪ੍ਰਭੂ ਆਪਣੀ ਮਿਹਰ ਕਰੇ, ਉਸ ਨੂੰ (ਮਨਮੁਖਤਾ ਵਲੋਂ) ਮੋੜ ਲੈਂਦਾ ਹੈ ॥੨॥
ਜਿਸ ਸੇਵਾ ਨਾਲ ਸਤਿਗੁਰੂ ਦਾ ਮਨ (ਸਿੱਖ ਤੇ) ਪਤੀਜ ਜਾਏ, ਉਹੋ ਸੇਵਾ ਕੀਤੀ ਹੋਈ ਲਾਹੇਵੰਦੀ ਹੈ,
(ਕਿਉਂਕਿ ਜਦੋਂ) ਸਤਿਗੁਰੂ ਦਾ ਮਨ ਪਤੀਜੇ, ਤਦੋਂ ਹੀ ਵਿਕਾਰ ਪਾਪ ਭੀ ਦੂਰ ਹੋ ਜਾਂਦੇ ਹਨ।
(ਪਤੀਜ ਕੇ) ਸਤਿਗੁਰੂ ਜੋ ਉਪਦੇਸ਼ ਸਿੱਖਾਂ ਨੂੰ ਦੇਂਦਾ ਹੈ ਉਹ ਗਹੁ ਨਾਲ ਉਸ ਨੂੰ ਸੁਣਦੇ ਹਨ।
(ਫੇਰ) ਜੋ ਸਿੱਖ ਸਤਿਗੁਰੂ ਦੇ ਭਾਣੇ ਤੇ ਸਿਦਕ ਲਿਆਉਂਦੇ ਹਨ, ਉਹਨਾਂ ਨੂੰ (ਅੱਗੇ ਨਾਲੋਂ) ਚੌਣੀ ਰੰਗਣ ਚੜ੍ਹ ਜਾਂਦੀ ਹੈ।
'ਸਤਿਗੁਰੂ ਦੀ ਹੀ ਸਿੱਖਿਆ ਸੁਣ ਕੇ ਮਨ (ਹਰੀ ਦੇ ਪਿਆਰ ਵਿਚ) ਭਿੱਜਦਾ ਹੈ'-ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਇਹ ਰਸਤਾ (ਸੰਸਾਰ ਦੇ ਹੋਰ ਮਤਾਂ ਨਾਲੋਂ) ਨਿਰਾਲਾ ਹੈ ॥੨੫॥
ਸਲੋਕ ਚੋਥੀ ਪਾਤਸ਼ਾਹੀ।
ਮਨ ਨੂੰ ਸਥਿਰ ਰੱਖ ਅਤੇ ਗੁਰਾਂ ਦੇ ਰਾਹੀਂ ਬ੍ਰਿਤੀ ਪ੍ਰਭੂ ਉਤੇ ਕੇਦ੍ਰਿਤ ਕਰ।
ਬੈਠਿਆਂ ਤੇ ਪਲੋਤਿਆਂ ਆਪਣੇ ਹਰ ਇਕ ਸੁਆਸ ਅਤੇ ਬੁਰਕੀ ਨਾਲ ਅਸੀਂ ਕਿਉਂ ਉਸ ਨੂੰ ਕਦੇ ਭੁਲਾਈਏ?
ਹੁਣ ਜਦ ਕਿ ਮੈਂ ਆਪਣੀ ਇਹ ਆਤਮਾ ਵਾਹਿਗੁਰੂ ਸੁਆਮੀ ਦੇ ਅਖਤਿਆਰ ਵਿੱਚ ਕਰ ਦਿੱਤੀ ਹੈ, ਮੇਰਾ ਮਰਨ ਜੰਮਣ ਦਾ ਫਿਕਰ ਮਿਟ ਗਿਆ ਹੈ।
ਜਿਸ ਤਰ੍ਹਾ ਤੈਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਤੂੰ ਗੋਲੇ ਨਾਨਕ ਦਾ ਪਾਰ ਉਤਾਰਾ ਕਰ, ਅਤੇ ਉਸ ਨੂੰ ਆਪਣਾ ਨਾਮ ਪ੍ਰਦਾਨ ਕਰ।
ਤੀਜੀ ਪਾਤਸ਼ਾਹੀ।
ਮਗਰੂਰ ਅਧਰਮੀ ਗੁਰਾਂ ਦੇ ਦਰਬਾਰ ਨੂੰ ਨਹੀਂ ਸਮਝਦਾ। ਉਹ ਰਤਾ ਭਰ ਇਧਰ ਜਾ ਰਤਾ ਭਰ ਉਧਰ ਹੀ ਰਹਿੰਦਾ ਹੈ।
ਹਮੇਸ਼ਾਂ ਹੀ ਸੱਦੇ ਜਾਣ ਦੇ ਬਾਵਜੂਦ ਉਹ ਗੁਰਾਂ ਦੇ ਦਰਬਾਰ ਹਾਜ਼ਰ ਨਹੀਂ ਹੁੰਦਾ। ਰੱਬ ਦੀ ਕਚਹਿਰੀ ਵਿੱਚ ਉਹ ਕਿਸ ਤਰ੍ਹਾਂ ਪਰਵਾਨ ਹੋਏਗਾ?
ਕੋਈ ਟਾਵਾਂ ਹੀ ਗੁਰਾਂ ਦੇ ਦਰਬਾਰ ਨੂੰ ਜਾਣਦਾ ਹੈ ਤੇ ਜੋ ਜਾਣਦਾ ਹੈ ਤੇ ਜੋ ਜਾਣਦਾ ਹੈ, ਉਹ ਹਮੇਸ਼ਾਂ ਹੱਥ ਬੰਨ੍ਹ ਕੇ ਖੜਾ ਰਹਿੰਦਾ ਹੈ।
ਨਾਨਕ, ਜੇਕਰ ਮੇਰਾ ਵਾਹਿਗੁਰੂ ਆਪਣੀ ਮਿਹਰ ਧਾਰੇ, ਤਾਂ ਉਹ ਬੰਦੇ ਨੂੰ ਗੁਰਾਂ ਦੇ ਦਰਬਾਰ ਵਿੱਚ ਮੌੜ ਲੈ ਆਉਂਦਾ ਹੈ।
ਪਉੜੀ।
ਫਲਦਾਇਕ ਹੈ ਉਸ ਘਾਲ ਦਾ ਕਮਾਉਣਾ ਜਿਸ ਨਾਲ ਗੁਰਾਂ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ।
ਜਦ ਸੱਚੇ ਗੁਰਾਂ ਦਾ ਮਨ ਪਤੀਜ ਜਾਂਦਾ ਹੈ, ਤਦ ਗੁਨਾਹ ਅਤੇ ਮੰਦੇ-ਅਮਲ ਦੌੜ ਜਾਂਦੇ ਹਨ।
ਜਿਹੜੀ ਸਿੱਖ-ਮਤ ਸੱਚੇ ਗੁਰੂ ਜੀ ਦਿੰਦੇ ਹਨ, ਸਿੱਖ ਉਸ ਨੂੰ ਆਪਣੇ ਕੰਨਾਂ ਨਾਲ ਸ੍ਰਵਨ ਕਰਦੇ ਹਨ।
ਜੋ ਗੁਰਾਂ ਦੀ ਰਜਾ ਮੂਹਰੇ ਸਿਰ ਨਿਵਾਉਂਦੇ ਹਨ, ਉਨ੍ਹਾਂ ਨੂੰ ਚਾਰ ਗੁਣਾ (ਪਿਆਰ ਦਾ) ਰੰਗ ਚੜ੍ਹ ਜਾਂਦਾ ਹੈ।
ਸੱਚੇ ਸਿੱਖਾਂ ਦੀ ਇਹ ਅਨੋਖੀ ਜੀਵਨ ਰਹੁ ਰੀਤੀ ਹੈ, ਕਿ ਗੁਰਾਂ ਦਾ ਉਪਦੇਸ਼ ਸੁਣ ਕੇ ਉਨ੍ਹਾਂ ਦੀ ਆਤਮਾ ਪਰਫੁਲਤ ਹੋ ਜਾਂਦੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.