ਸਲੋਕ ਮਃ ੪ ॥
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥
ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ ॥
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯਾਰੁ ॥
ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹ ਪਿਆਰੁ ॥੧॥
ਮਃ ੪ ॥
ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਹਾ ਗੁਰਮੁਖਿ ਪ੍ਰੀਤਿ ਨ ਹੋਇ ॥
ਓੁਹੁ ਆਵੈ ਜਾਇ ਭਵਾਈਐ ਸੁਪਨੈ ਸੁਖੁ ਨ ਕੋਇ ॥
ਕੂੜੁ ਕਮਾਵੈ ਕੂੜੁ ਉਚਰੈ ਕੂੜਿ ਲਗਿਆ ਕੂੜੁ ਹੋਇ ॥
ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥
ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥
ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥੨॥
ਪਉੜੀ ਮਃ ੫ ॥
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥
ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥
ਓਇ ਲੋਚਨਿ ਓਨਾ ਗੁਣਾ ਨੋ ਓਇ ਅਹੰਕਾਰਿ ਸੜੰਦੇ ॥
ਓਇ ਵੇਚਾਰੇ ਕਿਆ ਕਰਹਿ ਜਾਂ ਭਾਗ ਧੁਰਿ ਮੰਦੇ ॥
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥
ਵੈਰੁ ਕਰਨਿ ਨਿਰਵੈਰ ਨਾਲਿ ਧਰਮਿ ਨਿਆਇ ਪਚੰਦੇ ॥
ਸਲੋਕਮਃ੪॥
ਮਨਮੁਖਮੂਲਹੁਭੁਲਿਆਵਿਚਿਲਬੁਲੋਭੁਅਹੰਕਾਰੁ॥
ਝਗੜਾਕਰਦਿਆਅਨਦਿਨੁਗੁਦਰੈਸਬਦਿਨਕਰਹਿਵੀਚਾਰੁ॥
ਸੁਧਿਮਤਿਕਰਤੈਸਭਹਿਰਿਲਈਬੋਲਨਿਸਭੁਵਿਕਾਰੁ॥
ਦਿਤੈਕਿਤੈਨਸੰਤੋਖੀਅਹਿਅੰਤਰਿਤਿਸਨਾਬਹੁਅਗਿਆਨੁਅੰਧ੍ਯਾਰੁ॥
ਨਾਨਕਮਨਮੁਖਾਨਾਲੋਤੁਟੀਭਲੀਜਿਨਮਾਇਆਮੋਹਪਿਆਰੁ॥੧॥
ਮਃ੪॥
ਜਿਨਾਅੰਦਰਿਦੂਜਾਭਾਉਹੈਤਿਨ੍ਹਾਗੁਰਮੁਖਿਪ੍ਰੀਤਿਨਹੋਇ॥
ਓੁਹੁਆਵੈਜਾਇਭਵਾਈਐਸੁਪਨੈਸੁਖੁਨਕੋਇ॥
ਕੂੜੁਕਮਾਵੈਕੂੜੁਉਚਰੈਕੂੜਿਲਗਿਆਕੂੜੁਹੋਇ॥
ਮਾਇਆਮੋਹੁਸਭੁਦੁਖੁਹੈਦੁਖਿਬਿਨਸੈਦੁਖੁਰੋਇ॥
ਨਾਨਕਧਾਤੁਲਿਵੈਜੋੜੁਨਆਵਈਜੇਲੋਚੈਸਭੁਕੋਇ॥
ਜਿਨਕਉਪੋਤੈਪੁੰਨੁਪਇਆਤਿਨਾਗੁਰਸਬਦੀਸੁਖੁਹੋਇ॥੨॥
ਪਉੜੀਮਃ੫॥
ਨਾਨਕਵੀਚਾਰਹਿਸੰਤਮੁਨਿਜਨਾਂਚਾਰਿਵੇਦਕਹੰਦੇ॥
ਭਗਤਮੁਖੈਤੇਬੋਲਦੇਸੇਵਚਨਹੋਵੰਦੇ॥
ਪਰਗਟਪਾਹਾਰੈਜਾਪਦੇਸਭਿਲੋਕਸੁਣੰਦੇ॥
ਸੁਖੁਨਪਾਇਨਿਮੁਗਧਨਰਸੰਤਨਾਲਿਖਹੰਦੇ॥
ਓਇਲੋਚਨਿਓਨਾਗੁਣਾਨੋਓਇਅਹੰਕਾਰਿਸੜੰਦੇ॥
ਓਇਵੇਚਾਰੇਕਿਆਕਰਹਿਜਾਂਭਾਗਧੁਰਿਮੰਦੇ॥
ਜੋਮਾਰੇਤਿਨਿਪਾਰਬ੍ਰਹਮਿਸੇਕਿਸੈਨਸੰਦੇ॥
ਵੈਰੁਕਰਨਿਨਿਰਵੈਰਨਾਲਿਧਰਮਿਨਿਆਇਪਚੰਦੇ॥
ਜੋਜੋਸੰਤਿਸਰਾਪਿਆਸੇਫਿਰਹਿਭਵੰਦੇ॥
ਪੇਡੁਮੁੰਢਾਹੂਕਟਿਆਤਿਸੁਡਾਲਸੁਕੰਦੇ॥੩੧॥
salōk mah 4 .
manamukh mūlah bhuliā vich lab lōbh ahankār .
jhagarā karadiā anadin gudarai sabad n karah vīchār .
sudh mat karatai sabh hir laī bōlan sabh vikār .
ditai kitai n santōkhīah antar tisanā bah agiān andhyār .
nānak manamukhā nālō tutī bhalī jin māiā mōh piār .1.
mah 4 .
jinā andar dūjā bhāu hai tinhā guramukh prīt n hōi .
ōh āvai jāi bhavāīai supanai sukh n kōi .
kūr kamāvai kūr ucharai kūr lagiā kūr hōi .
māiā mōh sabh dukh hai dukh binasai dukh rōi .
nānak dhāt livai jōr n āvaī jē lōchai sabh kōi .
jin kau pōtai punn paiā tinā gur sabadī sukh hōi .2.
paurī mah 5 .
nānak vīchārah sant mun janānh chār vēd kahandē .
bhagat mukhai tē bōladē sē vachan hōvandē .
paragat pāhārai jāpadē sabh lōk sunandē .
sukh n pāin mugadh nar sant nāl khahandē .
ōi lōchan ōnā gunā nō ōi ahankār sarandē .
ōi vēchārē kiā karah jānh bhāg dhur mandē .
jō mārē tin pārabraham sē kisai n sandē .
vair karan niravair nāl dharam niāi pachandē .
jō jō sant sarāpiā sē phirah bhavandē .
pēd mundhāhū katiā tis dāl sukandē .31.
Slok 4th Guru.
In greed, avarice and pride the self -willed forget the Primal Lord.
In wrangling they pass their night and day and deliberate not over the Name.
The Creator has taken away all their pure understanding and they talk all evil.
With no gift whatever they feel contented. In their heart are inordinate desire, ignorance and darkness.
Nanak, it is good to break away from the perverse who bear love and attachment to mammon.
4th Guru.
They within whom duality abides love not the pious persons.
They come and go and wander in transmigration and have no peace even in dream.
They practise falsehood thy utter falsehood and attached with falsehood they become false.
The love of wealth is all trouble. In trouble man perishes and through trouble he bewails.
Nanak, there is no union between worldliness and love of God however all may desire it.
They whose treasure contains meritorious acts, obtain peace through Guru's instruction.
Pauri 5th Guru.
Nanak the saints and the silent sages think and the four Vedas tell,
that the words which the devotees utter with there mouth, come to pass.
In His workshop, He appears manifest. All people hear of it.
The pig-headed persons, who tussle with the saints, obtain not peace.
They (the saints)desire virtue for them, but they burn with self-conceit.
What can those wretches do since from the very beginning their fate is evil?
They who are smitten by the Supreme Lord are no One's property.
It is real justice that they who bear enmity with the Uninimical, should perish.
They whom the saints have cursed continue wandering about.
When the tree is cut at the roots, its branches wither off.
Shalok, Fourth Mehl:
The selfwilled manmukhs forget the Primal Lord, the Source of all; they are caught in greed and egotism.
They pass their nights and days in conflict and struggle; they do not contemplate the Word of the Shabad.
The Creator has taken away all their understanding and purity; all their speech is evil and corrupt.
No matter what they are given, they are not satisfied; within their hearts there is great desire, ignorance and darkness.
O Nanak, it is good to break away from the selfwilled manmukhs, who have love and attachment to Maya. ||1||
Fourth Mehl:
Those whose hearts are filled with the love of duality, do not love the Gurmukhs.
They come and go, and wander in reincarnation; even in their dreams, they find no peace.
They practice falsehood and they speak falsehood; attached to falsehood, they become false.
The love of Maya is total pain; in pain they perish, and in pain they cry out.
O Nanak, there can be no union between the love of worldliness and the love of the Lord, no matter how much everyone may desire it.
Those who have the treasure of virtuous deeds find peace through the Word of the Guru's Shabad. ||2||
Pauree, Fifth Mehl:
O Nanak, the Saints and the silent sages think, and the four Vedas proclaim,
that whatever the Lord's devotees speak comes to pass.
He is revealed in His cosmic workshop; all people hear of it.
The foolish people, who fight with the Saints, find no peace.
The Saints seek to bless them with virtue, but they are burning with egotism.
What can those wretched ones do? Their evil destiny was preordained.
Those who are struck down by the Supreme Lord God do not belong to anyone.
Those who hate the One who has no hatred, are destroyed by righteous justice.
Those who are cursed by the Saints wander around lost.
When the tree is cut off at its roots, the branches wither and die. ||31||
ਸਲੋਕ ਮਃ ੪ ॥
(ਹੇ ਭਾਈ!) ਲਬ, ਲੋਭ ਤੇ ਅਹੰਕਾਰ ਵਿਚ (ਹੋਣ ਕਰਕੇ) ਮਨਮੁਖ (ਲੋਕ) ਪਰਮਾਤਮਾ ਤੋਂ ਭੁਲੇ ਹੋਏ ਹਨ।
(ਉਨ੍ਹਾਂ ਦਾ) ਦਿਨ ਰਾਤ ਝਗੜਾ ਕਰਦਿਆਂ ਗੁਜ਼ਰਦਾ ਹੈ, (ਉਹ) ਸ਼ਬਦ ਦੁਆਰਾ (ਮੂਲ ਪਛਾਣਨ ਵਾਲੀ) ਵੀਚਾਰ ਨਹੀਂ ਕਰਦੇ।
(ਉਨ੍ਹਾਂ ਦੀ ਸਾਰੀ) ਸੁਧ ਬੁਧ ਕਰਤਾ ਪੁਰਖ ਨੇ ਖੋਹ ਲਈ ਹੈ, (ਇਸ ਲਈ ਉਹ ਜੋ ਕੁਝ ਬੋਲਦੇ ਹਨ ਸਾਰਾ ਵਿਕਾਰ ਰੂਪ (ਹੀ ਹੁੰਦਾ ਹੈ)।
(ਉਹ) ਕਿਸੇ ਦੇ ਦਿਤੇ ਨਾਲ ਨਹੀਂ ਰਜਦੇ (ਕਿਉਂਕਿ ਉਨ੍ਹਾਂ ਦੇ ਮਨ) ਅੰਦਰ ਬਹੁਤੀ (ਪਦਾਰਥਾਂ) ਦੀ ਤ੍ਰਿਸ਼ਨਾ (ਅਤੇ) ਅਗਿਆਨਤਾ ਰੂਪ ਹਨੇਰਾ (ਹੁੰਦਾ ਹੈ)।
ਨਾਨਕ (ਗੁਰੂ ਜੀ ਸਿਖਿਆ ਦੇਂਦੇ ਹਨ ਕਿ ਹੇ ਭਾਈ! ਅਜਿਹੇ) ਮਨਮੁਖਾਂ ਨਾਲੋਂ (ਪ੍ਰੀਤ) ਤੁਟੀ ਹੀ ਚੰਗੀ ਹੈ, ਜਿਨ੍ਹਾਂ ਨੂੰ (ਨਿਰੋਲ) ਮੋਹ ਮਾਇਆ ਦਾ ਪਿਆਰ ਹੈ।੧।
ਮਃ ੪ ॥
(ਹੇ ਭਾਈ!) ਜਿਨ੍ਹਾਂ (ਮਨੁੱਖਾਂ ਦੇ ਮਨ) ਵਿਚ (ਵਾਹਿਗੁਰੂ ਨੂੰ ਛਡ ਕੇ) ਦੂਜਾ (ਭਾਵ ਮਾਇਆ ਦਾ) ਪਿਆਰ ਹੈ, ਉਨ੍ਹਾਂ (ਅੰਦਰ) ਗੁਰਮੁਖਾਂ ਵਾਲੀ ਪ੍ਰੀਤ ਨਹੀਂ ਹੁੰਦੀ।
ਉਹ (ਭਾਵ ਅਜਿਹਾ ਮਨਮੁਖ) ਆਉਂਦਾ ਜਾਂਦਾ (ਜੰਮਦਾ ਮਰਦਾ ਰਹਿੰਦਾ ਹੈ) ਤੇ ਜੂਨੀਆਂ (ਵਿਚ) ਫਿਰਾਇਆ (ਜਾਂਦਾ ਹੈ, ਇਥੋਂ ਤਕ ਕਿ ਉਸ ਨੂੰ) ਸੁਪਨੇ ਵਿਚ ਵੀ ਕੋਈ ਸੁਖ ਨਹੀਂ (ਮਿਲਦਾ)।
(ਉਹ) ਕੂੜ ਕਮਾਉਂਦਾ ਹੈ, ਕੂੜ ਬੋਲਦਾ ਹੈ (ਅਤੇ) ਕੂੜ ਵਿਚ ਲਗਿਆਂ (ਉਸਨੂੰ) ਕੂੜ ਹੀ (ਪ੍ਰਾਪਤ) ਹੁੰਦਾ ਹੈ।
ਮਾਇਆ ਦਾ ਮੋਹ, ਸਭ ਦੁਖ ਰੂਪ ਹੈ (ਮਨਮੁਖ) ਦੁਖ ਵਿਚ ਨਾਸ਼ ਹੁੰਦਾ ਹੈ (ਜਦ ਅੰਤ ਸਮੇਂ) ਰੋਂਦਾ ਹੈ (ਤਾਂ ਵੀ) ਦੁਖ (ਹੀ ਪਾਉਂਦਾ ਹੈ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਬੇਸ਼ਕ) ਜੇ ਸਭ ਕੋਈ (ਅਜਿਹੀ ਹਾਲਤ ਵਿਚ ਪਿਆ ਹੋਇਆ) ਸੁਖ ਲੋਚਦਾ ਰਹੇ (ਉਸਨੂੰ ਸਚਾ ਸੁਖ ਨਹੀਂ ਮਿਲ ਸਕ ਦਾ ਕਿਉਂਕਿ) ਮਾਇਆ (ਅਤੇ) ਲਿਵ (ਦੋਹਾ ਦਾ) ਮੇਲ (ਕਦੇ ਵੀ) ਨਹੀਂ ਬਣ ਆਉਂਦਾ।
ਜਿਨ੍ਹਾਂ ਦੇ (ਹਿਰਦੇ ਰੂਪੀ) ਖਜ਼ਾਨੇ ਵਿਚ ਪੁੰਨ ਰੂਪ (ਕਰਮ) ਹੈ ਉਨ੍ਹਾਂ ਦੇ ਸ਼ਬਦ ਦੁਆਰਾ (ਸੱਚਾ) ਸੁਖ (ਪ੍ਰਾਪਤ) ਹੁੰਦਾ ਹੈ।੨।
ਪਉੜੀ ਮਃ ੫ ॥
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਸੰਤ (ਲੋਕ, ਅਤੇ) ਮੁਨੀ ਜਨ ਵੀਚਾਰਦੇ ਹਨ, ਚਾਰ ਵੇਦ ਵੀ (ਇਹ ਕੁਝ) ਆਖਦੇ ਹਨ
(ਕਿ ਰਬੀ) ਭਗਤ (ਜੋ ਬਚਨ) ਮੂੰਹ ਤੋਂ ਬਲਦੇ ਹਨ ਉਹ (ਬਚਨ ਪੂਰੇ) ਹੁੰਦੇ ਹਨ। (ਭਗਤਾਂ ਦੇ ਬਚਨ) ਪ੍ਰਤੱਖ ਤੌਰ ਤੇ ਪ੍ਰਸਿਧ ਹੁੰਦੇ ਹਨ
(ਅਤੇ) ਸਾਰੇ ਲੋਕ (ਉਹ) ਬਚਨ ਸੁਣਦੇ ਹਨ।
ਮੂਰਖ ਲੋਕ (ਜੋ) ਸੰਤਾਂ ਨਾਲ ਖਹਿਬੜਦੇ ਹਨ (ਉਹ ਕਦੇ ਵੀ) ਸੁਖ ਨਹੀਂ ਪਾਉਂਦੇ। ਉ
ਹ (ਸੰਤ ਜਨ) ਉਨ੍ਹਾਂ (ਮੂਰਖ ਲੋਕਾਂ ਨੂੰ) ਗੁਣਵਾਨ ਕਰਨਾ ਲੋਚਦੇ ਹਨ (ਪਰ) ਓਹ (ਅਜਿਹੇ ਗੁਣ ਪ੍ਰਾਪਤ ਨਹੀਂ ਕਰ ਸਕਦੇ ਕਿਉਂਕਿ) ਉਹ ਹੰਕਾਰ (ਦੀ ਅੱਗ) ਵਿਚ ਸੜਦੇ (ਰਹਿੰਦੇ) ਹਨ।
ਓਹ (ਮਨਮੁਖ) ਵਿਚਾਰੇ ਵੀ ਕੀ ਕਰਨ, ਜਦ ਧੁਰ ਤੋਂ (ਉਨ੍ਹਾ ਦੇ) ਭਾਗ ਹੀ ਭੈੜੇ ਹਨ।
ਜੋ (ਮਨਮੁਖ) ਉਸ ਪਾਰਬ੍ਰਹਮ ਨੇ ਮਾਰ ਦਿਤੇ ਹਨ, ਉਹ ਕਿਸੇ ਦੇ (ਵੀ ਬਣ ਕੇ ਨਹੀਂ ਰਹਿੰਦੇ)।
(ਜੋ) ਨਿਰਵੈਰਾਂ ਨਾਲ ਵੈਰ ਕਰਦੇ ਹਨ (ਉਹ ਪ੍ਰਭੂ) ਧਰਮ (ਤੇ) ਨਿਆਂ ਅਨੁਸਾਰ ਖਰਾਬ ਹੁੰਦੇ ਹਨ।
ਜੋ ਜੋ ਮਨੁੱਖ ਸੰਤਾਂ ਵਲੋਂ ਸਰਾਪੇ ਹੋਏ ਹਨ, ਓਹ (ਥਾਂ ਥਾਂ) ਭਟਕਦੇ ਫਿਰਦੇ ਹਨ।
(ਸਚਾਈ ਇਹ ਹੈ ਕਿ) ਜਿਹੜਾ ਦਰਖਤ ਮੁੱਢ ਤੋਂ ਹੀ ਕਟਿਆ ਜਾਏ ਉਸ ਦੇ ਟਾਹਣ ਵੀ ਸੁੱਕ ਜਾਂਦੇ ਹਨ।੩੧।
ਸਤਿਗੁਰੂ ਤੋਂ ਭੁੱਲੇ ਹੋਏ ਮਨੁੱਖ ਮੂਲ ਤੋਂ ਭੁੱਲੇ ਹੋਏ ਹਨ, ਕਿਉਂਕਿ ਉਹਨਾਂ ਦੇ ਅੰਦਰ ਲੱਬ, ਲੋਭ ਤੇ ਅਹੰਕਾਰ ਹੈ,
ਉਹਨਾਂ ਦਾ ਹਰੇਕ ਦਿਹਾੜਾ (ਭਾਵ, ਸਾਰੀ ਉਮਰ) ਲੱਬ ਲੋਭ ਅਹੰਕਾਰ (ਸੰਬੰਧੀ) ਝਗੜਾ ਕਰਦਿਆਂ ਗੁਜ਼ਰਦਾ ਹੈ, ਉਹ ਸਤਿਗੁਰੂ ਦੇ ਸ਼ਬਦ ਵਿਚ ਵਿਚਾਰ ਨਹੀਂ ਕਰਦੇ।
ਕਰਤਾਰ ਨੇ ਉਹਨਾਂ (ਮਨਮੁਖਾਂ) ਦੀ ਹੋਸ਼ ਤੇ ਅਕਲ ਖੋਹ ਲਈ ਹੈ, ਨਿਰਾ ਵਿਕਾਰ ਹੀ ਬੋਲਦੇ ਹਨ (ਭਾਵ, ਨਿਰੇ ਵਿਕਾਰਾਂ ਦੇ ਬਚਨ ਹੀ ਕਰਦੇ ਹਨ);
ਉਹ ਕਿਸੇ ਭੀ ਦਾਤ (ਦੇ ਮਿਲਣ) ਤੇ ਰੱਜਦੇ ਨਹੀਂ, ਕਿਉਂਕਿ ਉਹਨਾਂ ਦੇ ਮਨ ਵਿਚ ਬੜੀ ਤ੍ਰਿਸ਼ਨਾ ਅਗਿਆਨ ਤੇ ਹਨੇਰਾ ਹੈ।
ਹੇ ਨਾਨਕ! (ਇਹੋ ਜਿਹੇ) ਮਨਮੁਖਾਂ ਨਾਲੋਂ ਸੰਬੰਧ ਟੁੱਟਾ ਹੋਇਆ ਹੀ ਚੰਗਾ ਹੈ, ਕਿਉਂਕਿ ਉਹਨਾਂ ਦਾ ਮੋਹ ਪਿਆਰ ਤਾਂ ਮਾਇਆ ਨਾਲ ਹੈ ॥੧॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਮਾਇਆ ਦਾ ਪਿਆਰ ਹੈ, ਉਹਨਾਂ (ਦੇ ਹਿਰਦੇ ਵਿਚ) ਸਤਿਗੁਰੂ ਦੇ ਸਨਮੁਖ ਰਹਿਣ ਵਾਲਾ ਨਿਹੁਂ ਨਹੀਂ ਹੁੰਦਾ।
ਉਸ ਨੂੰ ਸੁਪਨੇ ਵਿਚ ਭੀ ਸੁਖ ਨਹੀਂ ਮਿਲਦਾ ਤੇ ਉਹ ਜੰਮਣ ਮਰਨ ਵਿਚ ਭਉਂਦਾ ਫਿਰਦਾ ਹੈ।
ਉਹ ਮਨੁੱਖ (ਮਾਇਆ ਮੋਹ-ਰੂਪ) ਕੂੜਾ ਕੰਮ ਕਰਦਾ ਹੈ, ਤੇ (ਜ਼ਬਾਨ ਤੋਂ ਭੀ) ਕੂੜ ਬੋਲਦਾ ਹੈ ਤੇ ਕੂੜ ਵਿਚ ਲੱਗ ਕੇ ਕੂੜ (ਦਾ ਰੂਪ ਹੀ) ਹੋ ਜਾਂਦਾ ਹੈ।
(ਕਿਉਂਕਿ) ਮਾਇਆ ਦਾ ਮੋਹ (-ਰੂਪ ਕੂੜ) ਨਿਰੋਲ ਦੁੱਖ (ਦਾ ਕਾਰਨ) ਹੈ (ਇਸ ਲਈ ਉਹ) ਦੁੱਖ ਵਿਚ ਹੀ ਮੁੱਕ ਜਾਂਦਾ ਹੈ ਤੇ ਦੁੱਖ (ਦਾ ਰੋਣਾ ਹੀ) ਰੋਂਦਾ ਰਹਿੰਦਾ ਹੈ।
ਭਾਵੇਂ ਹਰੇਕ ਮਨੁੱਖ ਪਿਆ ਤਾਂਘ ਕਰੇ (ਪਰ) ਹੇ ਨਾਨਕ! ਮਾਇਆ ਤੇ ਲਿਵ ਦਾ ਮੇਲ ਫਬ ਨਹੀਂ ਸਕਦਾ।
(ਪਿਛਲੇ ਕੀਤੇ ਹੋਏ ਭਲੇ ਕਰਮਾਂ ਅਨੁਸਾਰ) ਜਿਨ੍ਹਾਂ ਦੇ (ਮਨ-ਰੂਪ) ਪੱਲੇ ਵਿਚ (ਭਲੇ ਸੰਸਕਾਰਾਂ ਦਾ ਇਕੱਠ-ਰੂਪ) ਪੁੰਨ (ਉੱਕਰਿਆ) ਹੋਇਆ ਹੈ, ਉਹਨਾਂ ਨੂੰ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸੁਖ ਮਿਲਦਾ ਹੈ ॥੨॥
ਹੇ ਨਾਨਕ! ਸੰਤ ਤੇ ਮੁਨੀ ਜਨ (ਆਪਣੀ) ਵਿਚਾਰ ਦੱਸਦੇ ਹਨ ਤੇ ਚਾਰੇ ਵੇਦ (ਭਾਵ, ਪੁਰਾਤਨ ਧਰਮ-ਪੁਸਤਕ) ਭੀ (ਇਹੀ ਗੱਲ) ਆਖਦੇ ਹਨ,
(ਕਿ) ਭਗਤ ਜਨ ਜੋ ਬਚਨ ਮੂੰਹੋਂ ਬੋਲਦੇ ਹਨ ਉਹ (ਸਹੀ) ਹੁੰਦੇ ਹਨ।
(ਭਗਤ) ਸਾਰੇ ਸੰਸਾਰ ਵਿਚ ਪ੍ਰਤੱਖ ਪਰਸਿੱਧ ਹੁੰਦੇ ਹਨ ਤੇ (ਉਹਨਾਂ ਦੀ ਸੋਭਾ) ਸਾਰੇ ਲੋਕ ਸੁਣਦੇ ਹਨ।
ਜੋ ਮੂਰਖ ਮਨੁੱਖ (ਅਜੇਹੇ) ਸੰਤਾਂ ਨਾਲ ਵੈਰ ਕਰਦੇ ਹਨ, ਉਹ ਸੁਖ ਨਹੀਂ ਪਾਂਦੇ।
(ਉਹ ਦੋਖੀ) ਸੜਦੇ ਤਾਂ ਅਹੰਕਾਰ ਵਿਚ ਹਨ, (ਪਰ) ਭਗਤ ਜਨਾਂ ਦੇ ਗੁਣਾਂ ਨੂੰ ਤਰਸਦੇ ਹਨ।
ਇਹਨਾਂ ਦੋਖੀ ਮਨੁੱਖਾਂ ਦੇ ਵੱਸ ਭੀ ਕੀਹ ਹੈ? ਕਿਉਂਕਿ ਮੁੱਢ ਤੋਂ (ਮੰਦੇ ਕੰਮ ਕਰਨ ਕਰਕੇ) ਮੰਦੇ (ਸੰਸਕਾਰ ਹੀ) ਉਹਨਾਂ ਦਾ ਹਿੱਸਾ ਹੈ।
ਜੋ ਮਨੁੱਖ ਰੱਬ ਵਲੋਂ ਮੋਏ ਹੋਏ ਹਨ, ਉਹ ਕਿਸੇ ਦੇ (ਸੱਕੇ) ਨਹੀਂ।
ਨਿਰਵੈਰਾਂ ਨਾਲ (ਭੀ) ਵੈਰ ਕਰਦੇ ਹਨ, ਤੇ (ਪਰਮਾਤਮਾ ਦੇ) ਧਰਮ ਨਿਆਂ ਅਨੁਸਾਰ ਦੁਖੀ ਹੁੰਦੇ ਹਨ।
ਜੋ ਮਨੁੱਖ ਸੰਤਾਂ ਵਲੋਂ ਫਿਟਕਾਰੇ ਹੋਏ ਹਨ, ਉਹ (ਜਨਮ ਮਰਨ ਵਿਚ) ਭਟਕਦੇ ਫਿਰਦੇ ਹਨ।
(ਇਹ ਸਪਸ਼ਟ ਗੱਲ ਹੈ ਕਿ) ਜੋ ਰੁੱਖ ਮੁੱਢੋਂ ਕੱਟਿਆ ਜਾਏ, ਉਸ ਦੇ ਟਾਹਣ ਭੀ ਸੁੱਕ ਜਾਂਦੇ ਹਨ ॥੩੧॥
ਸਲੋਕ ਚੋਥੀ ਪਾਤਸ਼ਾਹੀ।
ਤਮ੍ਹਾ ਲਾਲਚ ਅਤੇ ਹੰਗਤਾ ਅੰਦਰ ਆਪ-ਹੁਦਰੇ ਆਦੀ ਸਾਹਿਬ ਨੂੰ ਵਿਸਾਰ ਦਿੰਦੇ ਹਨ।
ਬਖੇੜਾ ਕਰਦਿਆਂ, ਉਨ੍ਹਾਂ ਦੇ ਰਾਤ ਤੇ ਦਿਨ ਬੀਤ ਜਾਂਦੇ ਹਨ ਅਤੇ ਉਹ ਨਾਮ ਦਾ ਚਿੰਤਨ ਨਹੀਂ ਕਰਦੇ।
ਸਿਰਜਣਹਾਰ ਨੇ ਉਨ੍ਹਾਂ ਦੀ ਸਾਰੀ ਪਵਿੱਤ੍ਰ ਸਮਝ ਖੋਹ ਲਈ ਹੈ ਅਤੇ ਉਹ ਸਮੂਹ ਮੰਦਾ ਹੀ ਬੋਲਦੇ ਹਨ।
ਕਿਸੇ ਭੀ ਦਾਤ ਨਾਲ ਉਹ ਸੰਤੁਸ਼ਟ ਨਹੀਂ ਹੁੰਦੇ। ਉਨ੍ਹਾਂ ਦੇ ਦਿਲ ਵਿੱਚ ਅਤਿਅੰਤ ਖਾਹਿਸ਼ ਬੇਸਮਝੀ ਅਤੇ ਅਨ੍ਹੇਰਾ ਹੈ।
ਨਾਨਕ ਆਪ-ਹੁਦਰੇ ਪੁਰਸ਼ਾਂ ਨਾਲ ਤੋੜ ਵਿਛੋੜੀ ਹੀ ਚੰਗੀ ਹੈ, ਜਿਨ੍ਹਾਂ ਦੀ ਧਨ-ਦੌਲਤ ਨਾਲ ਪ੍ਰੀਤ ਤੇ ਲਗਨ ਹੈ।
ਚੋਥੀ ਪਾਤਸ਼ਾਹੀ।
ਜਿਨ੍ਹਾਂ ਦੇ ਅੰਦਰ ਹੋਰਨਾ ਦੀ ਮੁਹੱਬਤ ਹੈ, ਉਹ ਪਵਿਤ੍ਰ ਪੁਰਸ਼ਾਂ ਨੂੰ ਪਿਆਰ ਨਹੀਂ ਕਰਦੇ।
ਉਹ ਆਉਂਦੇ ਤੇ ਜਾਂਦੇ ਅਤੇ ਆਵਾਗਉਣ ਵਿੱਚ ਭਟਕਦੇ ਹਨ ਅਤੇ ਸੁਪਨੇ ਵਿੱਚ ਭੀ ਉਨ੍ਹਾਂ ਨੂੰ ਆਰਾਮ ਨਹੀਂ ਮਿਲਦਾ।
ਉਹ ਝੂਠ ਕਮਾਉਂਦੇ ਹਨ, ਉਹ ਝੁਠ ਬੋਲਦੇ ਹਨ ਅਤੇ ਝੁਠ ਨਾਲ ਜੁੜ ਕੇ ਉਹ ਝੁਠੇ ਹੋ ਜਾਂਦੇ ਹਨ।
ਧਨ-ਦੌਲਤ ਦੀ ਲਗਨ ਸਮੂਹ ਤਕਲੀਫ ਹੀ ਹੈ। ਤਕਲੀਫ ਰਾਹੀਂ ਇਨਸਾਨ ਮਰਦਾ ਹੈ ਅਤੇ ਤਕਲੀਫ ਰਾਹੀਂ ਹੀ ਉਹ ਵਿਰਲਾਪ ਕਰਦਾ ਹੈ।
ਨਾਨਕ ਦੁਨੀਆਂਦਾਰੀ ਅਤੇ ਵਾਹਿਗੁਰੂ ਦੇ ਪ੍ਰੇਮ ਵਿਚਕਾਰ ਕੋਈ ਮੇਲ ਨਹੀਂ, ਭਾਵੇਂ ਸਾਰੇ ਜਣੇ ਚਾਹੁੰਦੇ ਹੋਣ।
ਜਿਨ੍ਹਾਂ ਦੇ ਖ਼ਜ਼ਾਨੇ ਵਿੱਚ ਨੇਕ ਅਮਲ ਹਨ, ਉਹ ਗੁਰਾਂ ਦੀ ਸਿਖਿਆ ਰਾਹੀਂ ਆਰਾਮ ਚੈਨ ਪਾਉਂਦੇ ਹਨ।
ਪਉੜੀ ਪੰਜਵੀਂ ਪਾਤਸ਼ਾਹੀ।
ਨਾਨਕ, ਸਾਧੂ ਤੇ ਖਾਮੋਸ਼ ਰਿਸ਼ੀ ਖਿਆਲ ਕਰਦੇ ਹਨ ਅਤੇ ਚਾਰੇ ਵੇਦ ਆਖਦੇ ਹਨ,
ਕਿ ਜਿਹੜੇ ਸ਼ਬਦ ਸੰਤ ਮੂੰਹੋਂ ਉਚਾਰਦੇ ਹਨ, ਉਹ ਪੂਰੇ ਹੋ ਜਾਂਦੇ ਹਨ।
ਆਪਣੇ ਕਾਰਖਾਨੇ ਅੰਦਰ ਉਹ ਜ਼ਾਹਰਾ ਦਿਸਦਾ ਹੈ। ਸਾਰੇ ਲੋਕੀਂ ਇਹ ਸੁਣਦੇ ਹਨ।
ਬੁਧੂ ਬੰਦੇ ਜੋ ਸਾਧੂਆਂ ਨਾਲ ਟੱਕਰ ਲੈਂਦੇ ਹਨ, ਆਰਾਮ ਨਹੀਂ ਪਾਉਂਦੇ।
ਉਹ (ਸੰਤ) ਉਨ੍ਹਾਂ ਲਈ ਭਲਿਆਈ ਲੋੜਦੇ ਹਨ ਅਤੇ ਉਹ ਸਵੈ-ਹੰਗਤਾ ਨਾਲ ਸੜਦੇ ਹਨ।
ਉਹ ਨਿਕਰਮਣ ਕੀ ਕਰ ਸਕਦੇ ਹਨ, ਚੂੰਕਿ ਮੁੱਢ ਤੋਂ ਹੀ ਉਨ੍ਹਾਂ ਦੀ ਕਿਸਮਤ ਮਾੜੀ ਹੈ?
ਜਿਨ੍ਹਾਂ ਨੂੰ ਉਸ ਸ਼ਰੋਮਣੀ ਸਾਹਿਬ ਨੇ ਨਾਸ ਕੀਤਾ ਹੈ, ਉਹ ਕਿਸੇ ਦੇ ਭੀ ਨਹੀਂ ਹਨ।
ਇਹ ਅਸਲ ਇਨਸਾਫ ਹੈ ਕਿ ਜੋ ਦੁਸ਼ਮਨੀ-ਰਹਿਤ ਨਾਲ ਦੁਸ਼ਮਨੀ ਕਰਦੇ ਹਨ, ਉਹ ਤਬਾਹ ਹੋ ਜਾਣ।
ਜਿਨ੍ਹਾਂ ਨੂੰ ਸਾਧੂਆਂ ਨੇ ਫਿਟਕਾਰਿਆਂ ਹੈ, ਉਹ ਭਟਕਦੇ ਫਿਰਦੇ ਹਨ।
ਜਦ ਬ੍ਰਿਛ ਜੜ੍ਹਾ ਤੋਂ ਵੱਢ ਦਿੱਤਾ ਜਾਂਦਾ ਹੈ ਤਾਂ ਇਸ ਦੀਆਂ ਟਹਿਣੀਆਂ ਸੁੱਕ ਜਾਂਦੀਆਂ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.