ਸਲੋਕ ਮਃ ੫ ॥
ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥
ਨਾਨਕ ਸਤਿਗੁਰੁ ਸੇਵਿ ਚੜਿ ਬੋਹਿਥਿ ਭਉਜਲੁ ਪਾਰਿ ਪਉ ॥੧॥
ਮਃ ੫ ॥
ਵਾਊ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥
ਨਾਨਕ ਨਾਲਿ ਨ ਚਲਨੀ ਜਲਿ ਬਲਿ ਹੋਏ ਛਾਰੁ ॥੨॥
ਪਉੜੀ ॥
ਸੇਈ ਉਬਰੇ ਜਗੈ ਵਿਚਿ ਜੋ ਸਚੈ ਰਖੇ ॥
ਮੁਹਿ ਡਿਠੈ ਤਿਨ ਕੈ ਜੀਵੀਐ ਹਰਿ ਅੰਮ੍ਰਿਤੁ ਚਖੇ ॥
ਕਾਮੁ ਕ੍ਰੋਧੁ ਲੋਭੁ ਮੋਹੁ ਸੰਗਿ ਸਾਧਾ ਭਖੇ ॥
ਸਲੋਕਮਃ੫॥
ਚੇਤਾਈਤਾਂਚੇਤਿਸਾਹਿਬੁਸਚਾਸੋਧਣੀ॥
ਨਾਨਕਸਤਿਗੁਰੁਸੇਵਿਚੜਿਬੋਹਿਥਿਭਉਜਲੁਪਾਰਿਪਉ॥੧॥
ਮਃ੫॥
ਵਾਊਸੰਦੇਕਪੜੇਪਹਿਰਹਿਗਰਬਿਗਵਾਰ॥
ਨਾਨਕਨਾਲਿਨਚਲਨੀਜਲਿਬਲਿਹੋਏਛਾਰੁ॥੨॥
ਪਉੜੀ॥
ਸੇਈਉਬਰੇਜਗੈਵਿਚਿਜੋਸਚੈਰਖੇ॥
ਮੁਹਿਡਿਠੈਤਿਨਕੈਜੀਵੀਐਹਰਿਅੰਮ੍ਰਿਤੁਚਖੇ॥
ਕਾਮੁਕ੍ਰੋਧੁਲੋਭੁਮੋਹੁਸੰਗਿਸਾਧਾਭਖੇ॥
ਕਰਿਕਿਰਪਾਪ੍ਰਭਿਆਪਣੀਹਰਿਆਪਿਪਰਖੇ॥
ਨਾਨਕਚਲਤਨਜਾਪਨੀਕੋਸਕੈਨਲਖੇ॥੨॥
salōk mah 5 .
chētā ī tānh chēt sāhib sachā sō dhanī .
nānak satigur sēv char bōhith bhaujal pār pau .1.
mah 5 .
vāū sandē kaparē pahirah garab gavār .
nānak nāl n chalanī jal bal hōē shār .2.
paurī .
sēī ubarē jagai vich jō sachai rakhē .
muh dithai tin kai jīvīai har anmrit chakhē .
kām krōdh lōbh mōh sang sādhā bhakhē .
kar kirapā prabh āpanī har āp parakhē .
nānak chalat n jāpanī kō sakai n lakhē .2.
Slok 5th Guru.
If this thing occurs to thee than remember that Lord thy Master.
Embark on the ship of the service of the True Guru and cross the terrible world-ocean.
5th Guru.
The proud fools wear the clothes of wind.
Nanak they go not with the mortal and are burnt to ashes.
Pauri.
They alone are delivered in the world whom the True Lord preserves.
I live by beholding the faces of those who taste God's Nectar.
Lust wrath, avarice and worldly love are burnt down in the saints congregation.
Lord God Himself tests and assays those unto whom He extends His mercy.
Nanak! Lord's plays are not known. No one can understand them.
Shalok, Fifth Mehl:
If you are conscious, then be conscious of the True Lord, Your Lord and Master.
O Nanak, come aboard upon the boat of the service of the True Guru, and cross over the terrifying worldocean. ||1||
Fifth Mehl:
He wears his body, like clothes of wind what a proud fool he is!
O Nanak, they will not go with him in the end; they shall be burnt to ashes. ||2||
Pauree:
They alone are delivered from the world, who are preserved and protected by the True Lord.
I live by beholding the faces of those who taste the Ambrosial Essence of the Lord.
Sexual desire, anger, greed and emotional attachment are burnt away, in the Company of the Holy.
God grants His Grace, and the Lord Himself tests them.
O Nanak, His play is not known; no one can understand it. ||2||
ਸਲੋਕ ਮਃ ੫ ॥
ਹੇ ਭਾਈ! ਜੇ ਤੈਨੂੰ ਇਸ ਸੰਸਾਰ ਵਿਚ ਆਉਣ ਤੋਂ ਪਹਿਲਾਂ ਕੀਤੇ ਇਕਰਾਰ) ਚੇਤੇ ਹਨ ਤਾਂ (ਉਸ) ਸਚੇ ਸਾਹਿਬ ਨੂੰ ਯਾਦ ਕਰ, (ਜੋ ਸਾਰੀ ਸ੍ਰਿਸ਼ਟੀ ਦਾ) ਮਾਲਕ ਹੈ।
ਨਾਨਕ (ਗੁਰੂ ਜੀ ਪ੍ਰੇਰਨਾ ਦਿੰਦੇ ਹਨ ਕਿ ਹੇ ਭਾਈ !) ਸਤਿਗੁਰੂ ਨੂੰ ਸੇਵ, (ਇਸ) ਜਹਾਜ਼ ਉਤੇ ਚੜ੍ਹ ਕੇ ਸੰਸਾਰ ਸਾਗਰ ਤੋਂ ਪਾਰ ਹੋ ਜਾ।੧।
ਮਃ ੫ ॥
ਮੂਰਖ (ਜੀਵ ਵਿਖਾਵੇ ਲਈ) ਹੰਕਾਰ ਨਾਲ ਹਵਾ ਵਿਚ (ਉਡਣ ਵਾਲੇ ਕੋਮਲ ਪਤਲੇ) ਕਪੜੇ ਪਾਉਂਦੇ ਹਨ
, ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਅਜਿਹੇ ਕਪੜੇ ਦਰਗਾਹ ਵਿਚ) ਨਾਲ ਨਹੀਂ ਜਾਂਦੇ, (ਇਥੇ ਹੀ) ਸੜ ਬਲ ਕੇ ਸੁਆਹ ਹੋ ਜਾਂਦੇ ਹਨ।੨।
ਪਉੜੀ ॥
ਸੰਸਾਰ ਵਿਚ ਓਹ (ਸੇਵਕ) ਬਚੇ ਹਨ ਜੋ ਸਚੇ (ਵਾਹਿਗੁਰੂ) ਨੇ ਰਖੇ (ਬਚਾਏ) ਹਨ।
(ਜੋ ਉਸ) ਹਰੀ ਦਾ ਅੰਮ੍ਰਿਤ (ਨਾਮ) ਛਕਦੇ ਹਨ ਉਨ੍ਹਾ ਦੇ ਮੁਖ ਵੇਖ ਕੇ (ਭਾਵ ਦੀਦਾਰ ਕਰਕੇ) ਜੀਉਂਦੇ ਰਹੀਦਾ ਹੈ।
ਕਾਮ, ਕ੍ਰੋਧ, ਲੋਭ ਅਤੇ ਮੋਹ ਸਾਧੂਆਂ ਦਾ ਸੰਗ ਕਰਕੇ (ਪ੍ਰੇਮ ਰੂਪੀ ਅੱਗ) ਵਿਚ ਭਖੇ (ਖਾਏ) ਜਾਂਦੇ ਹਨ।
ਪ੍ਰਭੂ ਹਰੀ ਨੇ ਆਪਣੀ ਕਿਰਪਾ (ਆਪਣੇ ਸੇਵਕ) ਕਰਕੇ ਆਪ ਹੀ ਪਰਖ ਲਏ ਹਨ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਪ੍ਰਭੂ ਦੇ) ਕੌਤਕ ਪਤਾ ਨਹੀਂ ਲਗਦੇ (ਅਤੇ) ਨਾ ਕੋਈ (ਉਨ੍ਹਾਂ ਅਸਚਰਜ) ਕੌਤਕਾਂ ਨੂੰ ਲਖ ਸਕਦਾ ਹੈ।੨।
ਹੇ ਨਾਨਕ! ਜੇ ਤੈਨੂੰ ਚੇਤਾ ਹੈ ਕਿ ਉਹ ਪ੍ਰਭੂ-ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਤਾਂ ਉਸ ਮਾਲਕ ਨੂੰ ਸਿਮਰ (ਭਾਵ, ਤੈਨੂੰ ਪਤਾ ਭੀ ਹੈ ਕਿ ਸਿਰਫ਼ ਉਹ ਪ੍ਰਭੂ-ਮਾਲਕ ਹੀ ਸਦਾ-ਥਿਰ ਰਹਿਣ ਵਾਲਾ ਹੈ, ਫਿਰ ਉਸ ਨੂੰ ਕਿਉਂ ਨਹੀਂ ਸਿਮਰਦਾ?)
ਗੁਰੂ ਦੇ ਹੁਕਮ ਵਿਚ ਤੁਰ (ਗੁਰੂ ਦੇ ਹੁਕਮ-ਰੂਪ) ਜਹਾਜ਼ ਵਿਚ ਚੜ੍ਹ ਤੇ ਸੰਸਾਰ-ਸਮੁੰਦਰ ਨੂੰ ਲੰਘ ॥੧॥
ਮੂਰਖ ਮਨੁੱਖ ਸੋਹਣੇ ਸੋਹਣੇ ਬਾਰੀਕ ਕੱਪੜੇ ਬੜੀ ਆਕੜ ਨਾਲ ਪਹਿਨਦੇ ਹਨ,
ਪਰ ਹੇ ਨਾਨਕ! (ਮਰਨ ਤੇ ਇਹ ਕੱਪੜੇ ਜੀਵ ਦੇ) ਨਾਲ ਨਹੀਂ ਜਾਂਦੇ, (ਏਥੇ ਹੀ) ਸੜ ਕੇ ਸੁਆਹ ਹੋ ਜਾਂਦੇ ਹਨ ॥੨॥
(ਕਾਮਾਦਿਕ ਵਿਕਾਰਾਂ ਤੋਂ) ਜਗਤ ਵਿਚ ਉਹੀ ਮਨੁੱਖ ਬਚੇ ਹਨ ਜਿਨ੍ਹਾਂ ਨੂੰ ਸੱਚੇ ਪ੍ਰਭੂ ਨੇ ਰੱਖਿਆ ਹੈ।
ਐਸੇ ਮਨੁੱਖਾਂ ਦਾ ਦਰਸ਼ਨ ਕਰ ਕੇ ਹਰਿ-ਨਾਮ ਅੰਮ੍ਰਿਤ ਚੱਖ ਸਕੀਦਾ ਹੈ ਤੇ (ਅਸਲ) ਜ਼ਿੰਦਗੀ ਮਿਲਦੀ ਹੈ।
ਅਜੇਹੇ ਸਾਧੂ-ਜਨਾਂ ਦੀ ਸੰਗਤਿ ਵਿਚ (ਰਿਹਾਂ) ਕਾਮ ਕ੍ਰੋਧ ਲੋਭ ਮੋਹ (ਆਦਿਕ ਵਿਕਾਰ) ਨਾਸ ਹੋ ਜਾਂਦੇ ਹਨ।
ਜਿਨ੍ਹਾਂ ਉਤੇ ਪ੍ਰਭੂ ਨੇ ਆਪਣੀ ਮਿਹਰ ਕੀਤੀ ਹੈ ਉਹਨਾਂ ਨੂੰ ਉਸ ਨੇ ਆਪ ਹੀ ਪ੍ਰਵਾਨ ਕਰ ਲਿਆ ਹੈ।
ਹੇ ਨਾਨਕ! ਪਰਮਾਤਮਾ ਦੇ ਕੌਤਕ ਸਮਝੇ ਨਹੀਂ ਜਾ ਸਕਦੇ, ਕੋਈ ਜੀਵ ਸਮਝ ਨਹੀਂ ਸਕਦਾ ॥੨॥
ਸਲੋਕ ਪੰਜਵੀਂ ਪਾਤਸ਼ਾਹੀ।
ਜੇਕਰ ਤੈਨੂੰ ਇਹ ਗੱਲ ਸੁਝਦੀ ਹੈ ਤਦ ਆਪਣੇ ਮਾਲਕ ਉਸ ਸੱਚੇ ਸੁਆਮੀ ਦਾ ਸਿਮਰਨ ਕਰ।
ਸੱਚੇ ਗੁਰਾਂ ਦੀ ਚਾਕਰੀ ਦੇ ਜਹਾਜ ਉਤੇ ਸਵਾਰ ਹੋ ਜਾ ਅਤੇ ਭਿਆਨਕ ਸੰਸਾਰ-ਸੰਮੁਦਰ ਨੂੰ ਤਰ ਜਾਂ।
ਪੰਜਵੀਂ ਪਾਤਸ਼ਾਹੀ।
ਆਕੜ ਖਾਂ ਮੂਰਖ ਹਵਾ ਦੇ ਬਸਤ੍ਰ ਪਹਿਨਦੇ ਹਨ।
ਨਾਨਕ ਉਹ ਪ੍ਰਾਣੀ ਦੇ ਸਾਥ ਨਹੀਂ ਜਾਂਦੇ ਅਤੇ ਸੜ ਕੇ ਸੁਆਹ ਜਾਂਦੇ ਹਨ।
ਪਉੜੀ।
ਕੇਵਲ ਓਹੀ ਇਸ ਜਹਾਨ ਵਿੱਚ ਸੁਰਖਰੂ ਹੁੰਦੇ ਹਨ, ਜਿਨ੍ਹਾਂ ਦੀ ਸੱਚਾ ਸੁਆਮੀ ਰਖਿਆ ਕਰਦਾ ਹੈ।
ਮੈਂ ਉਨ੍ਹਾਂ ਦੇ ਮੁਖੜੇ ਵੇਖ ਕੇ ਜੀਉਂਦਾ ਹਾਂ ਜੋ ਵਾਹਿਗੁਰੂ ਦੇ ਸੁਧਾਰਸ ਨੂੰ ਪਾਨ ਕਰਦੇ ਹਨ।
ਵਿਸ਼ੇ ਭੋਗ, ਗੁੱਸਾ ਲਾਲਾਚ ਅਤੇ ਸੰਸਾਰੀ ਮਮਤਾ ਸਤਿ ਸੰਗਤ ਅੰਦਰ ਸੜ ਜਾਂਦੇ ਹਨ।
ਵਾਹਿਗੁਰੂ ਸੁਆਮੀ ਖੁਦ ਉਨ੍ਹਾਂ ਦੀ ਜਾਂਚ ਪੜਤਾਲ ਕਰਦਾ ਹੈ, ਜਿਨ੍ਹਾਂ ਉਤੇ ਉਹ ਆਪਣੀ ਰਹਿਮਤ ਧਾਰਦਾ ਹੈ।
ਨਾਨਕ ਸੁਆਮੀ ਦੇ ਖੇਲ ਜਾਣੇ ਨਹੀਂ ਜਾਂਦੇ। ਕੋਈ ਕੀ ਉਨ੍ਹਾਂ ਨੂੰ ਸਮਝ ਨਹੀਂ ਸਕਦਾ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.