ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥
ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥੧॥
ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥
ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥
ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥੨॥
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥
ਸਤਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਦੀ ਕੀਮ ਨ ਪਾਈ ॥
ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥੩॥
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥
ਸਿਰੀਰਾਗੁਮਹਲਾ੩॥
ਗੁਰਮੁਖਿਕ੍ਰਿਪਾਕਰੇਭਗਤਿਕੀਜੈਬਿਨੁਗੁਰਭਗਤਿਨਹੋਈ॥
ਆਪੈਆਪੁਮਿਲਾਏਬੂਝੈਤਾਨਿਰਮਲੁਹੋਵੈਸੋਈ॥
ਹਰਿਜੀਉਸਾਚਾਸਾਚੀਬਾਣੀਸਬਦਿਮਿਲਾਵਾਹੋਈ॥੧॥
ਭਾਈਰੇਭਗਤਿਹੀਣੁਕਾਹੇਜਗਿਆਇਆ॥
ਪੂਰੇਗੁਰਕੀਸੇਵਨਕੀਨੀਬਿਰਥਾਜਨਮੁਗਵਾਇਆ॥੧॥ਰਹਾਉ॥
ਆਪੇਜਗਜੀਵਨੁਸੁਖਦਾਤਾਆਪੇਬਖਸਿਮਿਲਾਏ॥
ਜੀਅਜੰਤਏਕਿਆਵੇਚਾਰੇਕਿਆਕੋਆਖਿਸੁਣਾਏ॥
ਗੁਰਮੁਖਿਆਪੇਦੇਇਵਡਾਈਆਪੇਸੇਵਕਰਾਏ॥੨॥
ਦੇਖਿਕੁਟੰਬੁਮੋਹਿਲੋਭਾਣਾਚਲਦਿਆਨਾਲਿਨਜਾਈ॥
ਸਤਗੁਰੁਸੇਵਿਗੁਣਨਿਧਾਨੁਪਾਇਆਤਿਸਦੀਕੀਮਨਪਾਈ॥
ਹਰਿਪ੍ਰਭੁਸਖਾਮੀਤੁਪ੍ਰਭੁਮੇਰਾਅੰਤੇਹੋਇਸਖਾਈ॥੩॥
ਆਪਣੈਮਨਿਚਿਤਿਕਹੈਕਹਾਏਬਿਨੁਗੁਰਆਪੁਨਜਾਈ॥
ਹਰਿਜੀਉਦਾਤਾਭਗਤਿਵਛਲੁਹੈਕਰਿਕਿਰਪਾਮੰਨਿਵਸਾਈ॥
ਨਾਨਕਸੋਭਾਸੁਰਤਿਦੇਇਪ੍ਰਭੁਆਪੇਗੁਰਮੁਖਿਦੇਵਡਿਆਈ॥੪॥੧੫॥੪੮॥
sirīrāg mahalā 3 .
guramukh kripā karē bhagat kījai bin gur bhagat n hōī .
āpai āp milāē būjhai tā niramal hōvai sōī .
har jīu sāchā sāchī bānī sabad milāvā hōī .1.
bhāī rē bhagatihīn kāhē jag āiā .
pūrē gur kī sēv n kīnī birathā janam gavāiā .1. rahāu .
āpē jagajīvan sukhadātā āpē bakhas milāē .
jī jant ē kiā vēchārē kiā kō ākh sunāē .
guramukh āpē dēi vadāī āpē sēv karāē .2.
dēkh kutanb mōh lōbhānā chaladiā nāl n jāī .
satagur sēv gun nidhān pāiā tis dī kīm n pāī .
har prabh sakhā mīt prabh mērā antē hōi sakhāī .3.
āpanai man chit kahai kahāē bin gur āp n jāī .
har jīu dātā bhagat vashal hai kar kirapā mann vasāī .
nānak sōbhā surat dēi prabh āpē guramukh dē vadiāī .4.15.48.
Sri Rag, Third Guru.
If the Exalted Guru shows favour God's worship is performed, without the Guru, Lord's service is not possible.
if the Guru unites with his ownself, then the man understands the Lord and becomes pure.
True is the Sire God and True is His Bani. it is through Guru's word that one unites with the Lord.
O Brother! what for has one without meditation come into this world?
He has nor performed the service of the Perfect Guru and has wasted his life in vain. Pause.
God, the life of the world Himself, is the Giver of peace and granting pardon, Himself unites the mortal with His ownself.
What are these helpless creatures? What can any one say and preach?
The Lord Himself grants glory to the pious person and Himself puts him to His service.
See (O Man!) thy family, whose affection has lured thee, shall not go with thee at thy departure.
By serving the True Guru I have obtained God, the Treasure of excellences. His worth cannot be appraised.
Lord God, my comrade and friend and my Master, shall be my helper at the end.
In the heart of his heart one may say or cause to be said anything but without the Guru self-conceit is not removed.
Venerable God, the bestower is the love of devotional service. By bestowing His grace, He abides in ma's mind.
Nanak, the Lord Himself confers singing of His praises and spiritual awakening and to the Guru beloved, He grants glory.
Siree Raag, Third Mehl:
By His Grace one becomes Gurmukh, worshipping the Lord with devotion. Without the Guru there is no devotional worship.
Those whom He unites with Himself, understand and become pure.
The Dear Lord is True, and True is the Word of His Bani. Through the Shabad, we merge with Him. ||1||
O Siblings of Destiny: those who lack devotionwhy have they even bothered to come into the world?
They do not serve the Perfect Guru; they waste away their lives in vain. ||1||Pause||
The Lord Himself, the Life of the World, is the Giver of Peace. He Himself forgives, and unites with Himself.
So what about all these poor beings and creatures? What can anyone say?
He Himself blesses the Gurmukh with glory. He Himself enjoins us to His Service. ||2||
Gazing upon their families, people are lured and trapped by emotional attachment, but none will go along with them in the end.
Serving the True Guru, one finds the Lord, the Treasure of Excellence. His Value cannot be estimated.
The Lord God is my Friend and Companion. God shall be my Helper and Support in the end. ||3||
Within your conscious mind, you may say anything, but without the Guru, selfishness is not removed.
The Dear Lord is the Giver, the Lover of His devotees. By His Grace, He comes to dwell in the mind.
O Nanak, by His Grace, He bestows enlightened awareness; God Himself blesses the Gurmukh with glorious greatness. ||4||15||48||
ਸਿਰੀਰਾਗੁ ਮਹਲਾ ੩ ॥
(ਪਿਛਲੇ ਸ਼ਬਦ ਵਾਂਗ ਇਸ ਸ਼ਬਦ ਰਾਹੀਂ ਵੀ ਸਤਿਗੁਰੂ ਜੀ ਪ੍ਰੋੜ੍ਹਤਾ ਕਰਦੇ ਹਨ ਜੇ) ਗੁਰੂ ਕ੍ਰਿਪਾ ਕਰੇ (ਤਾਂ) ਭਗਤੀ ਹੋ ਸਕਦੀ ਹੈ, ਬਿਨਾਂ ਗੁਰੂ ਤੋਂ ਭਗਤੀ ਨਹੀਂ ਹੋ ਸਕਦੀ।
(ਫਿਰ ਜੇ ਗੁਰੂ) ਆਪਣੇ ਨਾਲ (ਜਗਿਆਸੂ ਦੇ) ਆਪੇ ਨੂੰ ਮਿਲਾ ਲਵੇ ਤਾਂ ਉਹ ਪਵਿੱਤ੍ਰ (ਹਿਰਦੇ ਵਾਲਾ ਹੋ ਜਾਂਦਾ ਹੈ
ਪ੍ਰਭੂ ਜੀ ਸੱਚਾ (ਸਦਾ ਥਿਰ ਰਹਿਣ ਵਾਲਾ) ਹੈ, (ਉਸ ਦੀ ਸਿਫਤਿ ਸਲਾਹ ਵਾਲੀ) ਬਾਣੀ ਵੀ ਸਦੀਵ ਕਾਲ ਸੱਚੀ ਹੈ, (ਸੋ ਗੁਰੂ ਦੇ) ਸ਼ਬਦ (ਉਪਦੇਸ਼) ਦੁਆਰਾ ਹੀ (ਉਸ ਸੱਚੇ ਪ੍ਰਭੂ ਦਾ) ਮੇਲ-ਮਿਲਾਪ ਹੋ ਸਕਦਾ ਹੈ।੧।
ਹੇ ਭਾਈ ! (ਪ੍ਰਭੂ ਦੀ) ਭਗਤੀ ਤੋਂ ਸਖਣਾ (ਮਨੁੱਖ) ਸੰਸਾਰ ਉਤੇ ਕਿਸ ਲਈ ਆਇਆ ਹੈ? (ਭਾਵ ਏਦਾਂ ਉਸ ਦਾ ਦੁਨੀਆ ਵਿਚ ਆਉਣਾ ਲਾਭਦਾਇਕ ਨਹੀਂ)।
(ਜਿਸ ਮਨੁੱਖ ਨੇ ਸੰਸਾਰ ਵਿੱਚ ਆ ਕੇ) ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ (ਗੁਰੂ ਦੇ ਉਪਦੇਸ਼ ਤੇ ਅਮਲ ਨਹੀਂ ਕੀਤਾ, ਜਾਣੋ ਉਸ ਨੇ ਆਪਣਾ ਮਨੁੱਖਾ) ਜਨਮ ਵਿਅਰਥ ਹੀ ਗੁਆ ਲਿਆ।੧।ਰਹਾਉ।
(ਪਰਮਾਤਮਾ) ਆਪ ਹੀ ਜਗਤ ਨੂੰ ਜੀਅ-ਦਾਨ ਦੇਣ ਵਾਲਾ (ਤੇ) ਆਪ ਹੀ (ਜੀਆਂ ਨੂੰ) ਸੁਖ ਦੇਣ ਵਾਲਾ ਦਾਤਾ ਹੈ (ਉਹ) ਆਪੇ ਹੀ (ਆਪਣੀ) ਬਖਸ਼ਿਸ਼ ਕਰਕੇ (ਆਪਣੇ ਨਾਲ) ਮਿਲਾ ਲਵੇ (ਤਾਂ ਮਿਲਾ ਲਵੇ
ਵਰਨਾ) ਇਹ ਜੀਅ ਜੰਤ ਵਿਚਾਰੇ ਕੀ (ਕਰ ਸਕਦੇ) ਹਨ (ਭਾਵ ਅਸਮਰਥ ਹਨ ਇਸ ਬਾਰੇ), ਕੀ ਕੋਈ (ਪ੍ਰਭੂ ਨੂੰ) ਆਖ ਕੇ ਸੁਣਾਏ।
(ਉਹ ਪ੍ਰਭੂ) ਗੁਰਮੁਖ ਜੀਊੜਿਆਂ ਨੂੰ ਆਪ ਹੀ (ਨਾਮ ਰੂਪ) ਵਡਿਆਈ ਦਿੰਦਾ ਹੈ (ਅਤੇ) ਆਪੇ ਹੀ (ਉਨ੍ਹਾਂ ਤੋਂ) ਸੇਵਾ ਕਰਵਾ ਲੈਂਦਾ ਹੈ।੨।
(ਮਨਮੁਖ ਜੀਵ) ਆਪਣੇ ਪਰਵਾਰ ਨੂੰ ਦੇਖ ਕੇ (ਇਸ ਦੇ ਮੋਹ ਵਿਚ) ਲਿਪਟ ਰਿਹਾ ਹੈ (ਪਰ ਇਸ ਨੂੰ ਇਹ ਸੋਝੀ ਨਹੀਂ ਆਈ ਕਿ ਇਸ ਸੰਸਾਰ ਤੋਂ) ਜਾਣ ਵੇਲੇ (ਭਾਵ ਅੰਤ ਸਮੇਂ ਕਿਸੇ ਨੇ ਵੀ ਸਾਥੀ ਬਣਕੇ ਉਸ ਦੇ) ਨਾਲ ਨਹੀਂ ਜਾਣਾ।
(ਜਿਸ ਭਾਗਾਂ ਵਾਲੇ ਜੀਵ ਨੇ) ਸਤਿਗੁਰੂ ਨੂੰ ਸੇਵ (ਸਿਮਰ) ਕੇ ਗੁਣਾਂ ਦੇ ਖ਼ਜ਼ਾਨੇ (ਪ੍ਰਭੂ) ਨੂੰ ਪਾ ਲਿਆ ਹੈ, ਉਸ (ਮਨੁੱਖ) ਦੀ ਕੀਮਤ ਨਹੀਂ ਪਾਈ ਜਾ ਸਕਦੀ।
(ਕਿਉਂਕਿ ਉਸ ਮਨੁੱਖ ਨੂੰ ਇਹ ਸੋਝੀ ਹੋ ਜਾਂਦੀ ਹੈ ਕਿ) ਪ੍ਰਭੂ ਮੇਰਾ (ਸਦੀਵ ਕਾਲ) ਸਾਥੀ ਅਤੇ ਮਿੱਤਰ ਹੈ (ਓਹ) ਅੰਤ ਸਮੇਂ (ਵੀ) ਸਹਾਈ ਹੋਵੇਗਾ।੩।
(ਜਿਹੜਾ ਮਨੁੱਖ ਆਪਣੇ ਮਨ ਵਿਚ, ਚਿਤ ਵਿਚ (ਇਹ) ਕਹਿੰਦਾ ਹੈ (ਅਤੇ ਦੂਜਿਆਂ ਪਾਸੋਂ) ਕਹਾਉਂਦਾ ਹੈ (ਕਿ ਉਸ ਦੀ ਹਉਮੈ ਚੱਲੀ ਗਈ ਹੈ, ਠੀਕ ਨਹੀਂ, ਸਚਾਈ ਇਹ ਹੈ ਕਿ) ਗੁਰੂ ਤੋਂ ਬਿਨਾਂ (ਜੀਵ ਦੇ ਅੰਦਰੋਂ) ਅਪਣੱਤ (ਮੈਂ-ਮੇਰੀ) ਦੂਰ ਨਹੀਂ ਹੁੰਦੀ।
(ਪਰ ਮਨੁਖ ਦੇ ਵੱਸ ਵਿਚ ਕੁਝ ਨਹੀਂ, ਉਹ) ਪ੍ਰਭੂ ਜੀਉ (ਆਪ ਹੀ) ਦਾਤਾ ਅਤੇ ਭਗਤੀ ਨਾਲ ਪਿਆਰ ਕਰਨ ਵਾਲਾ ਹੈ (ਉਹ ਆਪਣੀ) ਕਿਰਪਾ ਕਰਕੇ (ਆਪ ਹੀ ਜੀਵ ਦੇ) ਮਨ ਵਿਚ (ਭਗਤੀ) ਵਸਾਉਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਪ੍ਰਭੂ (ਆਪੇ ਹੀ ਜੀਆਂ ਨੂੰ ਸ਼ਬਦ) ਸੁਰਤਿ (ਦੀ ਸੋਝੀ ਅਤੇ ਨਾਮ ਦੀ) ਸ਼ੋਭਾ ਦਿੰਦਾ ਹੈ (ਅਤੇ) ਆਪੇ ਹੀ ਗੁਰੂ ਦੁਆਰਾ (ਸ਼ਬਦ ਦੀ) ਵਡਿਆਈ ਬਖਸ਼ਦਾ ਹੈ।੪।੧੫।੪੮।
ਜੇ ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਉੱਤੇ) ਕਿਰਪਾ ਕਰੇ ਤਾਂ (ਜੀਵ ਪਾਸੋਂ) ਭਗਤੀ ਕੀਤੀ ਜਾ ਸਕਦੀ ਹੈ, (ਗੁਰੂ ਦੀ ਸਰਨ ਪੈਣ) ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ।
ਜੇਹੜਾ ਮਨੁੱਖ ਆਪਣੇ ਆਪ ਨੂੰ (ਗੁਰੂ ਦੇ) ਆਪੇ ਵਿਚ ਜੋੜ ਦੇਵੇ ਤੇ (ਇਸ ਭੇਤ ਨੂੰ) ਸਮਝ ਲਏ, ਤਾਂ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ।
ਪਰਮਾਤਮਾ ਸਦਾ-ਥਿਰ ਰਹਿਣ ਵਾਲਾ ਹੈ, (ਉਸ ਦੀ ਸਿਫ਼ਤ-ਸਾਲਾਹ ਵੀ ਥਿਰ ਰਹਿਣ ਵਾਲੀ ਹੈ, ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ ॥੧॥
ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੀ ਭਗਤੀ ਤੋਂ ਸੱਖਣਾ ਰਿਹਾ, ਉਸ ਨੂੰ ਜਗਤ ਵਿਚ ਆਉਣ ਦਾ ਕੋਈ ਲਾਭ ਨਹੀਂ ਹੋਇਆ।
ਜਿਸ ਮਨੁੱਖ ਨੇ ਪੂਰੇ ਗੁਰੂ ਦੀ ਦੱਸੀ ਸੇਵਾ ਨਾਹ ਕੀਤੀ, ਉਸ ਨੇ ਮਨੁੱਖਾ ਜਨਮ ਵਿਅਰਥ ਗਵਾ ਲਿਆ ॥੧॥ ਰਹਾਉ ॥
ਪਰਮਾਤਮਾ ਆਪ ਹੀ ਜਗਤ ਦੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪ ਹੀ (ਜੀਵਾਂ ਨੂੰ) ਸੁਖ ਦੇਣ ਵਾਲਾ ਹੈ। ਆਪ ਹੀ ਮਿਹਰ ਕਰ ਕੇ (ਜੀਵਾਂ ਨੂੰ) ਆਪਣੇ ਨਾਲ ਜੋੜਦਾ ਹੈ।
(ਜੇ ਉਹ ਆਪ ਮਿਹਰ ਨਾਹ ਕਰੇ ਤਾਂ ਉਸ ਦੇ ਚਰਨਾਂ ਵਿਚ ਜੁੜਨ ਵਾਸਤੇ) ਵਿਚਾਰੇ ਜੀਵ ਬਿਲਕੁਲ ਅਸਮਰਥ ਹਨ। (ਪ੍ਰਭੂ ਦੀ ਮਿਹਰ ਤੋਂ ਬਿਨਾ) ਨਾਹ ਕੋਈ ਜੀਵ (ਉਸ ਦੀ ਸਿਫ਼ਤਿ) ਆਖ ਸਕਦਾ ਹੈ ਨਾਹ ਸੁਣਾ ਸਕਦਾ ਹੈ।
ਪਰਮਾਤਮਾ ਆਪ ਹੀ ਗੁਰੂ ਦੀ ਰਾਹੀਂ (ਆਪਣੇ ਨਾਮ ਦੀ) ਵਡਿਆਈ ਦੇਂਦਾ ਹੈ, ਆਪ ਹੀ ਆਪਣੀ ਸੇਵਾ-ਭਗਤੀ ਕਰਾਂਦਾ ਹੈ ॥੨॥
ਜੀਵ ਆਪਣੇ ਪਰਵਾਰ ਨੂੰ ਵੇਖ ਕੇ ਇਸ ਦੇ ਮੋਹ ਵਿਚ ਫਸ ਜਾਂਦਾ ਹੈ। (ਪਰ ਪਰਵਾਰ ਦਾ ਕੋਈ ਸਾਥੀ) ਜਗਤ ਤੋਂ ਤੁਰਨ ਵੇਲੇ ਜੀਵ ਦੇ ਨਾਲ ਨਹੀਂ ਜਾਂਦਾ।
ਜਿਸ ਮਨੁੱਖ ਨੇ ਗੁਰੂ ਦੀ ਦੱਸੀ ਸੇਵਾ ਕਰ ਕੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲਿਆ, ਉਸ ਦੀ (ਆਤਮਕ ਉੱਚਤਾ ਦੀ) ਕੀਮਤ ਨਹੀਂ ਪੈ ਸਕਦੀ।
ਪਰਮਾਤਮਾ ਉਸ ਮਨੁੱਖ ਦਾ ਦੋਸਤ ਬਣ ਜਾਂਦਾ ਹੈ ਮਿੱਤਰ ਬਣ ਜਾਂਦਾ ਹੈ, ਅੰਤ ਵੇਲੇ ਭੀ ਉਸਦਾ ਸਹਾਈ ਬਣਦਾ ਹੈ ॥੩॥
ਆਪਣੇ ਮਨ ਵਿਚ ਆਪਣੇ ਚਿੱਤ ਵਿਚ ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਭੀ ਅਖਵਾਏ (ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ ਹੈ) ਪਰ ਇਹ ਹਉਮੈ ਅਹੰਕਾਰ ਗੁਰੂ ਦੀ ਸਰਨ ਪੈਣ ਤੋਂ ਬਿਨਾ ਦੂਰ ਨਹੀਂ ਹੋ ਸਕਦਾ।
ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਤੇ ਭਗਤੀ ਨਾਲ ਪਿਆਰ ਕਰਦਾ ਹੈ ਉਹ ਕਿਰਪਾ ਕਰਕੇ ਆਪ ਹੀ (ਆਪਣੀ ਭਗਤੀ ਜੀਵ ਦੇ) ਹਿਰਦੇ ਵਿਚ ਵਸਾਂਦਾ ਹੈ।
ਹੇ ਨਾਨਕ! ਪ੍ਰਭੂ ਆਪ ਹੀ (ਆਪਣੀ ਭਗਤੀ ਦੀ) ਸੁਰਤ ਬਖ਼ਸ਼ਦਾ ਹੈ ਤੇ ਸੋਭਾ ਬਖ਼ਸ਼ਦਾ ਹੈ, ਆਪ ਹੀ ਗੁਰੂ ਦੀ ਸਰਨ ਪਾ ਕੇ (ਆਪਣੇ ਦਰ ਤੇ) ਇੱਜ਼ਤ ਦੇਂਦਾ ਹੈ ॥੪॥੧੫॥੪੮॥
ਸਿਰੀ ਰਾਗ, ਤੀਜੀ ਪਾਤਸ਼ਾਹੀ।
ਜੇਕਰ ਮੁਖੀ ਗੁਰਦੇਵ ਜੀ ਮਿਹਰ ਕਰਨ ਤਾਂ ਵਾਹਿਗੁਰੂ ਦੀ ਉਪਾਸ਼ਨਾ ਕੀਤੀ ਜਾਂਦੀ ਹੈ। ਗੁਰਾਂ ਦੇ ਬਾਝੋਂ ਸੁਆਮੀ ਦੀ ਸੇਵਾ ਮੁਮਕਿਨ ਨਹੀਂ।
ਜੇਕਰ ਗੁਰੂ ਜੀ ਆਪਣੇ ਆਪ ਨਾਲ ਮਿਲਾ ਲੈਣ, ਤਦ ਉਹ ਇਨਸਾਨ ਸੁਆਮੀ ਨੂੰ ਸਮਝਦਾ ਹੈ ਅਤੇ ਪਵਿੱਤ੍ਰ ਹੋ ਜਾਂਦਾ ਹੈ।
ਸਚਾ ਹੈ ਵਾਹਿਗੁਰੂ ਮਹਾਰਾਜ ਅਤੇ ਸਚੀ ਹੈ ਉਸ ਦੀ ਬਾਣੀ। ਗੁਰ ਸ਼ਬਦ ਰਾਹੀਂ ਹੀ ਬੰਦੇ ਦਾ ਸਾਹਿਬ ਨਾਲ ਮਿਲਾਪ ਹੁੰਦਾ ਹੈ।
ਹੇ ਭਰਾ! ਬੰਦਗੀ ਤੋਂ ਸੱਖਣਾ ਬੰਦਾ ਕਿਸ ਲਈ ਇਸ ਸੰਸਾਰ ਵਿੱਚ ਆਇਆ ਹੈ?
ਉਸ ਨੇ ਪੂਰਨ ਗੁਰਾਂ ਦੀ ਟਹਿਲ ਨਹੀਂ ਕਮਾਈ ਅਤੇ ਆਪਣਾ ਜੀਵਨ ਬੇਫਾਇਦਾ ਵੰਞਾ ਲਿਆ ਹੈ। ਠਹਿਰਾਉ।
ਜਗਤ ਦੀ ਜਾਨ ਵਾਹਿਗੁਰੂ ਖੁਦ ਆਰਾਮ ਦੇਣਹਾਰ ਹੈ ਅਤੇ ਮਾਫੀ ਦੇ ਕੇ ਖੁਦ ਹੀ ਬੰਦੇ ਨੂੰ ਆਪਣੇ ਆਪ ਨਾਲ ਮਿਲਾ ਲੈਂਦਾ ਹੈ।
ਇਹ ਨਿਰਬਲ ਜੀਵ ਜੰਤੂ ਕੀ ਹਨ? ਕੋਈ ਜਣਾ ਕੀ ਕਹਿ ਤੇ ਸੁਣਾ ਸਕਦਾ ਹੈ?
ਸਾਹਿਬ ਖੁਦ ਪਵਿੱਤਰ ਪੁਰਸ਼ ਨੂੰ ਇੱਜ਼ਤ ਆਬਰੂ ਬਖ਼ਸ਼ਦਾ ਹੈ ਤੇ ਖੁਦ ਹੀ ਉਸ ਨੂੰ ਆਪਣੀ ਟਹਿਲ ਲਾਉਂਦਾ ਹੈ।
ਵੇਖ (ਹੇ ਬੰਦੇ!) ਤੇਰਾ ਟੱਬਰ ਕਬੀਲਾ, ਜਿਸ ਦੀ ਮੁਹੱਬਤ ਨੇ ਤੈਨੂੰ ਵਰਗਲਾ ਲਿਆ ਹੋਇਆ ਹੈ, ਤੇਰੇ ਟੁਰਨ ਵੇਲੇ ਤੇਰੇ ਸਾਥ ਨਹੀਂ ਜਾਣਾ।
ਸੱਚੇ ਗੁਰਾਂ ਦੀ ਟਹਿਲ ਸੇਵਾ ਕਰਨ ਦੁਆਰਾ, ਮੈਂ ਉਤਕ੍ਰਿਸ਼ਟਤਾਈਆਂ ਦੇ ਖ਼ਜ਼ਾਨੇ ਵਾਹਿਗੁਰੂ ਨੂੰ ਪਾ ਲਿਆ ਹੈ। ਉਸ ਦਾ ਮੁੱਲ ਪਾਇਆ ਨਹੀਂ ਜਾ ਸਕਦਾ।
ਵਾਹਿਗੁਰੂ ਸੁਆਮੀ ਮੇਰਾ ਸਾਥੀ ਤੇ ਸੱਜਣ ਮੇਰਾ ਮਾਲਕ ਅਖੀਰ ਨੂੰ ਮੇਰਾ ਮਦਦਗਾਰ ਹੋਵੇਗਾ।
ਆਪਣੇ ਦਿਲ ਦੇ ਦਿਲ ਅੰਦਰ ਇਨਸਾਨ ਕੁਝ ਪਿਆ ਆਖੇ ਜਾ ਅਖਵਾਵੇ, ਪ੍ਰੰਤੂ ਗੁਰਾਂ ਦੇ ਬਾਝੋਂ ਸਵੈ-ਹੰਗਤਾ ਦੂਰ ਨਹੀਂ ਹੁੰਦੀ।
ਪੂਜਨੀਯ ਵਾਹਿਗੁਰੂ ਦਾਤਾਰ, ਅਨੁਰਾਗੀ ਸੇਵਾ ਦਾ ਪਿਆਰਾ ਹੈ। ਆਪਣੀ ਰਹਿਮਤ ਧਾਰ ਕੇ ਉਹ ਮਨੁੱਖ ਦੇ ਮਨ ਅੰਦਰ ਆ ਟਿਕਦਾ ਹੈ।
ਨਾਨਕ, ਸੁਆਮੀ ਆਪ ਆਪਣਾ ਜੱਸ ਗਾਇਨ ਕਰਨਾ ਅਤੇ ਰੁਹਾਨੀ ਜਾਗ੍ਰਤੀ ਬਖਸ਼ਦਾ ਹੈ ਅਤੇ ਗੁਰੂ-ਪਿਆਰੇ ਨੂੰ ਉਹ ਇਜ਼ਤ-ਆਬਰੂ ਪਰਦਾਨ ਕਰਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.