ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥ ਸਤਗੁਰੁ ਸੇਵਿ ਸੁਖੁ ਪਾਇਆ ਵਿਚਹੁ ਗਇਆ ਗੁਮਾਨੁ ॥
ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥੧॥
ਮੇਰੇ ਮਨ ਗੁਰ ਮੁਖਿ ਧਿਆਇ ਹਰਿ ਸੋਇ ॥
ਗੁਰ ਕਾ ਸਬਦੁ ਮਨਿ ਵਸੈ ਮਨੁ ਤਨੁ ਨਿਰਮਲੁ ਹੋਇ ॥੧॥ ਰਹਾਉ ॥
ਕਰਿ ਕਿਰਪਾ ਘਰਿ ਆਇਆ ਆਪੇ ਮਿਲਿਆ ਆਇ ॥
ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥
ਸਚੈ ਸਚਿ ਸਮਾਇਆ ਮਿਲਿ ਰਹੈ ਨ ਵਿਛੁੜਿ ਜਾਇ ॥੨॥
ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ ॥
ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ ॥
ਆਪੇ ਕਾਰ ਕਰਾਇਸੀ ਅਵਰੁ ਨ ਕਰਣਾ ਜਾਇ ॥੩॥
ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥
ਸਿਰੀਰਾਗੁਮਹਲਾ੩॥
ਧਨੁਜਨਨੀਜਿਨਿਜਾਇਆਧੰਨੁਪਿਤਾਪਰਧਾਨੁ॥ਸਤਗੁਰੁਸੇਵਿਸੁਖੁਪਾਇਆਵਿਚਹੁਗਇਆਗੁਮਾਨੁ॥
ਦਰਿਸੇਵਨਿਸੰਤਜਨਖੜੇਪਾਇਨਿਗੁਣੀਨਿਧਾਨੁ॥੧॥
ਮੇਰੇਮਨਗੁਰਮੁਖਿਧਿਆਇਹਰਿਸੋਇ॥
ਗੁਰਕਾਸਬਦੁਮਨਿਵਸੈਮਨੁਤਨੁਨਿਰਮਲੁਹੋਇ॥੧॥ਰਹਾਉ॥
ਕਰਿਕਿਰਪਾਘਰਿਆਇਆਆਪੇਮਿਲਿਆਆਇ॥
ਗੁਰਸਬਦੀਸਾਲਾਹੀਐਰੰਗੇਸਹਜਿਸੁਭਾਇ॥
ਸਚੈਸਚਿਸਮਾਇਆਮਿਲਿਰਹੈਨਵਿਛੁੜਿਜਾਇ॥੨॥
ਜੋਕਿਛੁਕਰਣਾਸੁਕਰਿਰਹਿਆਅਵਰੁਨਕਰਣਾਜਾਇ॥
ਚਿਰੀਵਿਛੁੰਨੇਮੇਲਿਅਨੁਸਤਗੁਰਪੰਨੈਪਾਇ॥
ਆਪੇਕਾਰਕਰਾਇਸੀਅਵਰੁਨਕਰਣਾਜਾਇ॥੩॥
ਮਨੁਤਨੁਰਤਾਰੰਗਸਿਉਹਉਮੈਤਜਿਵਿਕਾਰ॥
ਅਹਿਨਿਸਿਹਿਰਦੈਰਵਿਰਹੈਨਿਰਭਉਨਾਮੁਨਿਰੰਕਾਰ॥
ਨਾਨਕਆਪਿਮਿਲਾਇਅਨੁਪੂਰੈਸਬਦਿਅਪਾਰ॥੪॥੧੬॥੪੯॥
sirīrāg mahalā 3 .
dhan jananī jin jāiā dhann pitā paradhān . satagur sēv sukh pāiā vichah gaiā gumān .
dar sēvan sant jan kharē pāin gunī nidhān .1.
mērē man gur mukh dhiāi har sōi .
gur kā sabad man vasai man tan niramal hōi .1. rahāu .
kar kirapā ghar āiā āpē miliā āi .
gur sabadī sālāhīai rangē sahaj subhāi .
sachai sach samāiā mil rahai n vishur jāi .2.
jō kish karanā s kar rahiā avar n karanā jāi .
chirī vishunnē mēlian satagur pannai pāi .
āpē kār karāisī avar n karanā jāi .3.
man tan ratā rang siu haumai taj vikār .
ahinis hiradai rav rahai nirabhau nām nirankār .
nānak āp milāian pūrai sabad apār .4.16.49.
Sri Rag, Third Guru.
Blessed is the mother, who bore him and blessed the respectable father of him, who by serving the True Guru has obtained peace and vanished ego from within himself.
Standing at the door of God, the Treasure of virtues, the holy persons serve and obtain Him.
O my soul! through, the Exalted Guru meditate on that God.
If Guru's word abide within thy soul, thy mind and body shall be rendered neat and clean. Pause.
Having showered His benediction, my Lord has entered my house and has Himself met me.
If, by Guru's instruction man sings the praises of God, He automatically dyes him in His love.
Becoming truthful the mortal merges in the True One remains blended with Him and separates not.
Whatever the Lord is to do He is doing. No one else can do any thing.
Taking into his own account the True Guru has united with God, the souls separated since long.
He Himself puts mortals to various pursuits. Nothing else can be done.
He, whose soul and body are imbued with Lord's love, eschews ego and evil.
Day and night in His mind he continues repeating the Name of the Fearless and Formless One.
Nanak, He unites his with Himself through the Perfect word of the Infinite.
Siree Raag, Third Mehl:
Blessed is the mother who gave birth; blessed and respected is the father of one who serves the True Guru and finds peace. His arrogant pride is banished from within.
Standing at the Lord's Door, the humble Saints serve Him; they find the Treasure of Excellence. ||1||
O my mind, become Gurmukh, and meditate on the Lord.
The Word of the Guru's Shabad abides within the mind, and the body and mind become pure. ||1||Pause||
By His Grace, He has come into my home; He Himself has come to meet me.
Singing His Praises through the Shabads of the Guru, we are dyed in His Color with intuitive ease.
Becoming truthful, we merge with the True One; remaining blended with Him, we shall never be separated again. ||2||
Whatever is to be done, the Lord is doing. No one else can do anything.
Those separated from Him for so long are reunited with Him once again by the True Guru, who takes them into His Own Account.
He Himself assigns all to their tasks; nothing else can be done. ||3||
One whose mind and body are imbued with the Lord's Love gives up egotism and corruption.
Day and night, the Name of the One Lord, the Fearless and Formless One, dwells within the heart.
O Nanak, He blends us with Himself, through the Perfect, Infinite Word of His Shabad. ||4||16||49||
ਸਿਰੀਰਾਗੁ ਮਹਲਾ ੩ ॥
(ਉਹ) ਮਾਤਾ ਧੰਨਤਾ ਯੋਗ ਹੈ ਜਿਸ ਨੇ (ਗੁਰੂ ਨੂੰ) ਜਨਮ ਦਿਤਾ (ਅਤੇ) ਪਿਤਾ (ਵੀ) ਧੰਨਤਾ ਯੋਗ ਪਰਧਾਨ (ਭਾਵ ਸ੍ਰੇਸ਼ਟ ਪੁਰਖ) ਹੈ। (ਅਜਿਹੇ) ਸਤਿਗੁਰੂ ਨੂੰ ਸੇਵ ਕੇ ਜਿਨ੍ਹਾਂ (ਜਗਿਆਸੂਆਂ ਨੇ ਸੱਚਾ) ਸੁਖ ਪ੍ਰਾਪਤ ਕੀਤਾ (ਗੁਰੂ ਦੀ ਸੇਵਾ ਸਦਕਾ ਹੀ ਉਨ੍ਹਾਂ ਦੇ ਹਿਰਦੇ) ਵਿਚੋਂ ਹੰਕਾਰ ਦੂਰ ਹੋ ਗਿਆ ਹੈ।
(ਉਹ ਜਗਿਆਸੂ) ਸੰਤ ਜਨ (ਗੁਰੂ ਦੇ) ਦਰ ਉਤੇ ਖੜੇ ਹੋਏ ਸੇਵਾ ਕਰਦੇ ਹਨ (ਅਤੇ ਇਸ ਤਰ੍ਹਾਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ) ਗੁਣਾਂ ਦੇ ਖ਼ਜ਼ਾਨੇ (ਪ੍ਰਭੂ) ਨੂੰ ਪਾ ਲੈਂਦੇ ਹਨ।੧।
ਹੇ ਮੇਰੇ ਮਨ! ਗੁਰੂ ਦੀ ਮਤ ਦੁਆਰਾ ਉਸ ਹਰੀ (ਅਕਾਲ ਪੁਰਖ) ਨੂੰ ਸਿਮਰ।
(ਅਤੇ) ਗੁਰੂ ਦਾ ਸ਼ਬਦ (ਉਪਦੇਸ਼ ਜਦੋਂ) ਮਨ ਵਿਚ ਵਸ ਜਾਂਦਾ ਹੈ (ਤਾਂ) ਮਨ ਅਤੇ ਤਨ ਪਵਿੱਤ੍ਰ ਹੋ ਜਾਂਦੇ ਹਨ।੧।ਰਹਾਉ।
(ਗੁਰੂ ਰਾਹੀਂ ਕੀਤੀ ਸੇਵਾ-ਸਿਮਰਨ ਦਾ ਸਦਕਾ ਅਤੇ ਉਸ ਦੀ) ਕਿਰਪਾ ਨਾਲ (ਪ੍ਰਭੂ ਮੇਰੇ) ਹਿਰਦੇ ਵਿਚ ਆਇਆ ਆਪੇ ਹੀ ਆ ਕੇ ਮਿਲ ਪਿਆ।
(ਇਸ ਲਈ) ਗੁਰੂ ਦੇ ਉਪਦੇਸ਼ ਰਾਹੀਂ ਹੀ (ਉਸ ਮਾਲਕ ਦੀ) ਸਿਫ਼ਤ-ਸਲਾਹ ਕਰਨੀ ਚਾਹੀਦੀ ਹੈ (ਕਿਉਂਕਿ ਉਹ) ਸਹਜ ਸੁਭਾਇਕ ਹੀ (ਜੀਵ ਨੂੰ ਨਾਮ ਦੇ ਰੰਗ ਵਿਚ) ਰੰਗ ਦਿੰਦਾ ਹੈ।
(ਇਸ ਤਰ੍ਹਾਂ ਜਿਸ ਨੂੰ) ਸੱਚੇ ਪ੍ਰਭੂ ਨੇ ਆਪਣੇ ਵਿਚ ਲੀਨ ਕਰ ਲਿਆ ਹੈ (ਉਹ ਸਦਾ ਹੀ ਉਸ ਪ੍ਰਭੂ ਨਾਲ) ਮਿਲਿਆ ਰਹਿੰਦਾ ਹੈ, (ਫਿਰ) ਵਿਛੁੜ ਕੇ (ਕਿਸੇ ਹੋਰ ਪਾਸੇ) ਨਹੀਂ ਜਾਂਦਾ।੨।
(ਗੁਰੂ ਦੀ ਸ਼ਰਣ ਪਇਆਂ ਇਹ ਸੋਝੀ ਆ ਜਾਂਦੀ ਹੈ ਕਿ) ਜੋ ਕੁਝ ਵੀ ਕਰਨਾ ਹੈ ਉਹ (ਪ੍ਰਭੂ) ਆਪ ਹੀ ਕਰ ਰਿਹਾ ਹੈ (ਉਸ ਦੀ ਰਜ਼ਾ ਤੋਂ ਬਾਹਰ) ਹੋਰ (ਕਿਸੇ ਪਾਸੋਂ ਵੀ ਕੁਝ) ਨਹੀਂ ਕੀਤਾ ਜਾ ਸਕਦਾ।
(ਅਸਾਂ) ਚਿਰਾਂ ਤੋਂ ਵਿਛੁੜਿਆਂ ਹੋਇਆਂ ਨੂੰ (ਉਸ ਪ੍ਰਭੂ ਨੇ ਆਪ ਹੀ) ਮੇਲਿਆ ਹੈ। (ਕਿਵੇਂ?) ਸਤਿਗੁਰੂ ਦੇ ਲੜ ਲਾ ਕੇ ਮੇਲਿਆ ਹੈ।
(ਅਗੋਂ ਵੀ ਉਹ) ਆਪੇ ਹੀ (ਆਪਣੀ) ਕਾਰ ਕਰਾਵੇਗਾ, (ਸਾਥੋਂ) ਹੋਰ (ਕੁਝ) ਨਹੀਂ ਕੀਤਾ ਜਾ ਸਕਦਾ।੩।
ਹਉਮੈ ਰੂਪੀ ਵਿਕਾਰ ਛੱਡ ਕੇ, (ਉਸ ਦਾ) ਮਨ ਤੇ ਤਨ (ਪਰਮਾਤਮਾ ਦੇ) ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ।
ਨਿਰਭਉ ਨਿਰੰਕਾਰ ਦਾ ਨਾਮ ਦਿਨ ਰਾਤ (ਉਸ ਦੇ) ਹਿਰਦੇ ਵਿਚ ਰਵਿਆ (ਟਿਕਿਆ) ਰਹਿੰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਸ ਪਾਰ ਤੋਂ ਰਹਿਤ (ਗੁਰ-ਪਰਮੇਸ਼ਰ ਨੇ ਅਨੇਕਾਂ ਜੀਵ) ਪੂਰੇ ਸ਼ਬਦ ਦੁਆਰਾ ਆਪ ਹੀ (ਆਪਣੇ ਨਾਲ) ਮਿਲਾਏ ਹਨ॥੪॥੧੬॥੪੯॥
ਉਹ ਮਾਂ ਭਾਗਾਂ ਵਾਲੀ ਹੈ ਜਿਸ ਨੇ (ਗੁਰੂ ਨੂੰ) ਜਨਮ ਦਿੱਤਾ, (ਗੁਰੂ ਦਾ) ਪਿਤਾ ਭੀ ਭਾਗਾਂ ਵਾਲਾ ਹੈ (ਤੇ ਮਨੁੱਖ ਜਾਤੀ ਵਿਚ) ਸ੍ਰੇਸ਼ਟ ਹੈ। ਸਤਿਗੁਰੂ ਦੀ ਸਰਨ ਲਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਜੇਹੜਾ ਮਨੁੱਖ ਗੁਰੂ ਦੀ ਸਰਨ ਆਉਂਦਾ ਹੈ ਉਸ ਦੇ) ਅੰਦਰੋਂ ਅਹੰਕਾਰ ਦੂਰ ਹੋ ਜਾਂਦਾ ਹੈ।
(ਜੇਹੜੇ) ਸੰਤ ਜਨ (ਗੁਰੂ ਦੇ) ਦਰ ਤੇ ਸਾਵਧਾਨ ਹੋ ਕੇ ਸੇਵਾ ਕਰਦੇ ਹਨ, ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਮਿਲ ਪੈਂਦੇ ਹਨ ॥੧॥
ਹੇ ਮੇਰੇ ਮਨ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਨੂੰ ਸਿਮਰ।
(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ॥੧॥ ਰਹਾਉ ॥
(ਗੁਰੂ ਦੀ ਸਰਨ ਪਿਆਂ ਹੀ) ਪਰਮਾਤਮਾ (ਜੀਵ ਦੇ) ਹਿਰਦੇ-ਘਰ ਵਿਚ ਆ ਪ੍ਰਗਟਦਾ ਹੈ, ਆਪ ਹੀ ਆ ਕੇ ਮਿਲ ਪੈਂਦਾ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਸ ਨੂੰ ਪ੍ਰਭੂ) ਆਤਮਕ ਅਡੋਲਤਾ ਵਿਚ ਤੇ (ਆਪਣੇ) ਪ੍ਰੇਮ ਵਿਚ ਰੰਗ ਦੇਂਦਾ ਹੈ।
(ਗੁਰੂ ਦੀ ਸਰਨ ਪੈ ਕੇ) ਮਨੁੱਖ ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ, ਸਦਾ ਪ੍ਰਭੂ-ਚਰਨਾਂ ਵਿਚ ਮਿਲਿਆ ਰਹਿੰਦਾ ਹੈ, ਕਦੇ ਵਿੱਛੁੜਦਾ ਨਹੀਂ ॥੨॥
(ਪਰਮਾਤਮਾ ਦੀ ਰਜ਼ਾ ਹੀ ਇਹ ਹੈ ਕਿ ਉਸ ਨੂੰ ਮਿਲਣ ਵਾਸਤੇ ਜੀਵ ਸਤਿਗੁਰੂ ਦੀ ਸਰਨ ਪਏ, ਇਸ ਰਜ਼ਾ ਦਾ ਉਲੰਘਣ ਨਹੀਂ ਹੋ ਸਕਦਾ) ਉਹ ਪਰਮਾਤਮਾ ਉਹੀ ਕੁਝ ਕਰ ਰਿਹਾ ਹੈ ਜੋ ਉਸਦੀ ਰਜ਼ਾ ਹੈ, (ਉਸ ਦੀ ਰਜ਼ਾ ਤੋਂ ਉਲਟ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।
ਸਤਿਗੁਰੂ ਦੇ ਲੜ ਲਾ ਕੇ ਪਰਮਾਤਮਾ ਨੇ ਚਿਰਾਂ ਤੋਂ ਵਿੱਛੁੜੇ ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਾ ਲਿਆ ਹੈ।
ਪ੍ਰਭੂ ਆਪ ਹੀ (ਗੁਰੂ ਦੀ ਸਰਨ ਪੈਣ ਵਾਲੀ) ਕਾਰ (ਜੀਵਾਂ ਪਾਸੋਂ) ਕਰਾਂਦਾ ਹੈ, ਇਸ ਦੇ ਉਲਟ ਨਹੀਂ ਤੁਰਿਆ ਜਾ ਸਕਦਾ ॥੩॥
(ਗੁਰੂ ਦੀ ਸਰਨ ਪੈ ਕੇ ਹੀ) ਹਉਮੈ ਦਾ ਵਿਕਾਰ ਦੂਰ ਕਰ ਕੇ ਮਨੁੱਖ ਦਾ ਮਨ ਤੇ ਸਰੀਰ (ਭੀ) ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ।
(ਜੇ ਜੀਵ ਗੁਰੂ ਦੀ ਸਰਨ ਪਏ ਤਾਂ) ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ।
ਹੇ ਨਾਨਕ! ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ (ਆਪਣੇ ਚਰਨਾਂ ਵਿਚ) ਮਿਲਾਇਆ ਹੈ ॥੪॥੧੬॥੪੯॥
ਸਿਰੀ ਰਾਗ, ਤੀਜੀ ਪਾਤਸ਼ਾਹੀ।
ਮੁਬਾਰਕ ਹੈ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੈ ਅਤੇ ਮੁਬਾਰਕ ਹੈ ਮੁਖੀਆ ਬਾਬਲ ਉਸਦਾ, ਜਿਸ ਨੇ ਸੱਚੇ ਗੁਰਾਂ ਦੀ ਟਹਿਲ ਕਮਾ ਕੇ ਆਰਾਮ ਪਾਇਆ ਹੈ, ਅਤੇ ਆਪਣੇ ਅੰਦਰੋ ਹੰਕਾਰ ਦੂਰ ਕੀਤਾ ਹੈ।
ਨੇਕੀਆ ਦੇ ਖ਼ਜ਼ਾਨੇ, ਭਗਵਾਨ ਦੇ ਬੂਹੇ ਉਤੇ ਖਲੋਤੇ ਹੋਏ, ਪਵਿੱਤ੍ਰ ਪੁਰਸ਼, ਉਸ ਨੂੰ ਸੇਵਦੇ ਤੇ ਪਰਾਪਤ ਕਰਦੇ ਹਨ।
ਹੇ ਮੇਰੀ ਜਿੰਦੜੀਏ! ਮੁਖੀਏ ਗੁਰਾਂ ਦੁਆਰਾ, ਉਸ ਵਾਹਿਗੁਰੂ ਦਾ ਅਰਾਧਨ ਕਰ।
ਜੇਕਰ ਗੁਰਾਂ ਦਾ ਸ਼ਬਦ ਤੇਰੇ ਅੰਤਰ-ਆਤਮੇ ਟਿਕ ਜਾਵੇ ਤਾਂ ਤੇਰਾ ਹਿਰਦਾ ਤੇ ਸਰੀਰ ਸਾਫ ਸੁਥਰੇ ਹੋ ਜਾਵਣਗੇ। ਠਹਿਰਾਉ।
ਆਪਣੀ ਰਹਿਮਤ ਨਿਛਾਵਰ ਕਰਕੇ ਮੇਰਾ ਸੁਆਮੀ ਆਪ ਹੀ ਮੇਰੇ ਗ੍ਰਹਿ ਵਿੱਚ ਆ ਕੇ ਮੈਨੂੰ ਮਿਲ ਪਿਆ ਹੈ।
ਜੇ ਗੁਰਾਂ ਦੇ ਉਪਦੇਸ਼ ਦੁਆਰਾ ਇਨਸਾਨ ਵਾਹਿਗੁਰੂ ਦੀ ਕੀਰਤੀ ਗਾਇਨ ਕਰੇ ਤਾਂ ਉਹ ਸੁਭਾਵਕ ਹੀ, ਉਸ ਨੂੰ ਆਪਣੀ ਪ੍ਰੀਤ ਅੰਦਰ ਰੰਗ ਦਿੰਦਾ ਹੈ।
ਸਤਵਾਦੀ ਹੋ ਕੇ ਪ੍ਰਾਣੀ ਸਤਿਪੁਰਖ ਨਾਲ ਰਲ ਜਾਂਦਾ ਹੈ, ਉਸ ਵਿੱਚ ਲੀਨ ਹੋਇਆ ਰਹਿੰਦਾ ਹੈ ਤੇ ਜੁਦਾ ਨਹੀਂ ਹੁੰਦਾ।
ਜੋ ਕੁਝ ਸਾਹਿਬ ਨੇ ਕਰਨਾ ਹੈ, ਉਹ ਕਰ ਰਿਹਾ ਹੈ। ਹੋਰ ਕੋਈ ਕੁਝ ਨਹੀਂ ਕਰ ਸਕਦਾ।
ਆਪਣੇ ਹਿਸਾਬ ਵਿੱਚ ਪਾ ਕੇ ਦੇਰ ਤੋਂ ਵਿਛੁੜੀਆਂ ਹੋਈਆਂ ਰੂਹਾਂ ਨੂੰ ਸਤਿਗੁਰਾਂ ਨੇ ਵਾਹਿਗੁਰੂ ਨਾਲ ਜੋੜ ਦਿੱਤਾ ਹੈ।
ਉਹ ਆਪ ਹੀ ਜੀਵਾਂ ਨੂੰ ਭਿੰਨ ਭਿੰਨ ਕੰਮੀ ਲਾਉਂਦਾ ਹੈ। ਹੋਰ ਕੁਝ ਨਹੀਂ ਕੀਤਾ ਜਾ ਸਕਦਾ।
ਜਿਸ ਦੀ ਆਤਮਾ ਤੇ ਦੇਹਿ ਪ੍ਰਭੂ ਦੀ ਪ੍ਰੀਤ ਨਾਲ ਰੰਗੇ ਹਨ, ਉਹ ਹੰਕਾਰ ਤੇ ਬਦੀ ਨੂੰ ਛੱਡ ਦਿੰਦਾ ਹੈ।
ਦਿਹੁੰ ਰੈਣ, ਆਪਣੇ ਮਨ ਅੰਦਰ ਉਹ ਭੈ-ਰਹਿਤ ਤੇ ਸਰੂਪ-ਰਹਿਤ ਪੁਰਖ ਦੇ ਨਾਮ ਦਾ ਉਚਾਰਨ ਕਰਦਾ ਰਹਿੰਦਾ ਹੈ।
ਨਾਨਕ, ਉਹ ਉਸ ਨੂੰ ਅਨੰਤ ਦੇ ਪੂਰਨ ਸ਼ਬਦ ਦੁਆਰਾ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.