ਸਲੋਕ ਮਃ ੫ ॥
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥
ਗਾਲ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥੧॥
ਮਃ ੫ ॥
ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥
ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥੨॥
ਪਉੜੀ ॥
ਸੋਈ ਸੇਵਿਹੁ ਜੀਅੜੇ ਦਾਤਾ ਬਖਸਿੰਦੁ ॥
ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥
ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥
ਸਲੋਕਮਃ੫॥
ਜਾਚੜੀਸਾਸਾਰੁਜੋਜਾਚੰਦੀਹੇਕੜੋ॥
ਗਾਲ੍ਹੀਬਿਆਵਿਕਾਰਨਾਨਕਧਣੀਵਿਹੂਣੀਆ॥੧॥
ਮਃ੫॥
ਨੀਹਿਜਿਵਿਧਾਮੰਨੁਪਛਾਣੂਵਿਰਲੋਥਿਓ॥
ਜੋੜਣਹਾਰਾਸੰਤੁਨਾਨਕਪਾਧਰੁਪਧਰੋ॥੨॥
ਪਉੜੀ॥
ਸੋਈਸੇਵਿਹੁਜੀਅੜੇਦਾਤਾਬਖਸਿੰਦੁ॥
ਕਿਲਵਿਖਸਭਿਬਿਨਾਸੁਹੋਨਿਸਿਮਰਤਗੋਵਿੰਦੁ॥
ਹਰਿਮਾਰਗੁਸਾਧੂਦਸਿਆਜਪੀਐਗੁਰਮੰਤੁ॥
ਮਾਇਆਸੁਆਦਸਭਿਫਿਕਿਆਹਰਿਮਨਿਭਾਵੰਦੁ॥
ਧਿਆਇਨਾਨਕਪਰਮੇਸਰੈਜਿਨਿਦਿਤੀਜਿੰਦੁ॥੧੪॥
salōk mah 5 .
jācharī sā sār jō jāchandī hēkarō .
gālhī biā vikār nānak dhanī vihūnīā .1.
mah 5 .
nīh j vidhā mann pashānū viralō thiō .
jōranahārā sant nānak pādhar padharō .2.
paurī .
sōī sēvih jīarē dātā bakhasind .
kilavikh sabh binās hōn simarat gōvind .
har mārag sādhū dasiā japīai guramant .
māiā suād sabh phikiā har man bhāvand .
dhiāi nānak paramēsarai jin ditī jind .14.
Slok 5th Guru.
That is the best begging, which begs for the One Lord.
Except the Name of the Master all other talks are sinful, O Nanak.
5th Guru.
There is hardly any recogniser of God, whose mind is pierces through with His Love.
Evenly smooth shall be the path, O Nanak if the saint Guru be the uniter.
Pauri.
My soul serve thou Him who is the Bestower and the Forgiver.
All the sins are effaces by remembering the world-sustainer.
The saint has shown me the way to God and so I contemplate over Guru's hymns.
The relishes of the riches are al insipid. God alone is pleasing to my mind.
Meditate thou, O Nanak on the Supreme Lord, who has blessed thee with life.
Shalok, Fifth Mehl:
The most excellent begging is begging for the One Lord.
Other talk is corrupt, O Nanak, except that of the Lord Master. ||1||
Fifth Mehl:
One who recognizes the Lord is very rare; his mind is pierced through with the Love of the Lord.
Such a Saint is the Uniter, O Nanak he straightens out the path. ||2||
Pauree:
Serve Him, O my soul, who is the Giver and the Forgiver.
All sinful mistakes are erased, by meditating in remembrance on the Lord of the Universe.
The Holy Saint has shown me the Way to the Lord; I chant the GurMantra.
The taste of Maya is totally bland and insipid; the Lord alone is pleasing to my mind.
Meditate, O Nanak, on the Transcendent Lord, who has blessed you with your soul and your life. ||14||
ਸਲੋਕ ਮਃ ੫ ॥
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਉਹ ਮੰਗ ਸ੍ਰੇਸ਼ਟ ਹੈ
ਜੋ ਇਕ (ਪ੍ਰਭੂ) ਨੂੰ ਮੰਗਦੀ (ਚਾਹੂੰਦੀ) ਹੈ। ਧਣੀ ਤੋਂ ਸਖਣੀਆਂ (ਹੋਰ ਸਭ) ਗੱਲਾਂ ਵਿਅਰਥ ਹਨ।੧।
ਮਃ ੫ ॥
ਜਿਸ ਦਾ ਮਨ (ਪ੍ਰਭੂ ਦੇ) ਪ੍ਰੇਮ ਵਿਚ ਵਿੰਨ੍ਹਿਆ ਗਿਆ ਹੈ (ਰਬ ਨੂੰ) ਪਛਾਣਨ ਵਾਲਾ (ਅਜਿਹਾ ਕੋਈ) ਵਿਰਲਾ ਬੰਦਾ ਹੀ ਹੁੰਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਰਬ ਨਾਲ) ਜੋੜਨ ਵਾਲਾ (ਅਜਿਹਾ ਕੋਈ) ਸੰਤ (ਮਿਲ ਪਵੇ ਤਾਂ ਰਬੀ ਮਿਲਾਪ ਵਾਲਾ) ਰਸਤਾ ਸਾਫ ਸਿਧਾ (ਦਿਸ ਪੈਂਦਾ ਹੈ)।੨।
ਪਉੜੀ ॥
ਹੇ (ਮੇਰੇ) ਜੀਅੜੇ! ਉਸ (ਪਰਮੇਸ਼ਰ) ਦੀ ਸੇਵਾ ਕਰ (ਜੋ ਸਭ ਦਾਤਾਂ ਦੇਣ ਵਾਲਾ) ਦਾਤਾ (ਅਤੇ ਪਾਪਾਂ ਨੂੰ) ਬਖਸ਼ਣ ਵਾਲਾ ਹੈ।
ਗੋਵਿੰਦ ਨੂੰ ਸਿਮਰਦਿਆਂ ਸਾਰੇ ਪਾਪ ਨਾਸ਼ ਹੋ ਜਾਂਦੇ ਹਨ।
ਸਾਧੂ ਨੇ ਹਰੀ ਦਾ ਰਸਤਾ ਦਸ ਦਿਤਾ ਹੈ (ਕਿ ਹਰ ਸਮੇਂ) ਗੁਰੂ ਦਾ (ਦਿਤਾ ਹੋਇਆ) ਮੰਤਰ ਜਪਣਾ ਚਾਹੀਦਾ ਹੈ।
(ਜਦੋਂ) ਹਰੀ ਮਨ ਵਿਚ ਚੰਗਾ (ਮਿਠਾ ਲਗਦਾ ਹੈ ਤਦੋਂ) ਮਾਇਆ ਦੇ ਸਾਰੇ ਸੁਆਦ ਫਿਕੇ (ਲਗਣ ਲਗ ਜਾਂਦੇ ਹਨ)।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਹੇ ਜੀਵ! (ਉਸ) ਪਰਮੇਸ਼ਰ ਨੂੰ ਸਿਮਰ ਜਿਸ ਨੇ (ਤੈਨੂੰ ਇਹ) ਜਿੰਦ-ਜਾਨ ਦਿਤੀ ਹੈ।੧੪।
ਉਹ ਤਰਲਾ ਸਭ ਤੋਂ ਚੰਗਾ ਹੈ ਜੋ (ਭਾਵ, ਜਿਸ ਦੀ ਰਾਹੀਂ ਮਨੁੱਖ) ਇਕ ਪ੍ਰਭੂ (ਦੇ ਨਾਮ) ਨੂੰ ਮੰਗਦਾ ਹੈ।
ਹੇ ਨਾਨਕ! ਮਾਲਕ-ਪ੍ਰਭੂ ਤੋਂ ਬਾਹਰੀਆਂ ਹੋਰ ਗੱਲਾਂ ਸਭ ਵਿਅਰਥ ਹਨ ॥੧॥
ਅਜੇਹਾ (ਰੱਬ ਦੀ) ਪਛਾਣ ਵਾਲਾ ਕੋਈ ਵਿਰਲਾ ਬੰਦਾ ਹੁੰਦਾ ਹੈ, ਜਿਸ ਦਾ ਮਨ ਪ੍ਰਭੂ ਦੇ ਪ੍ਰੇਮ ਵਿਚ ਵਿੰਨ੍ਹਿਆ ਹੋਵੇ।
ਹੇ ਨਾਨਕ! ਅਜੇਹਾ ਸੰਤ (ਹੋਰਨਾਂ ਨੂੰ ਭੀ ਰੱਬ ਨਾਲ) ਜੋੜਨ ਤੇ ਸਮਰੱਥ ਹੁੰਦਾ ਹੈ ਤੇ (ਰੱਬ ਨੂੰ ਮਿਲਣ ਲਈ) ਸਿੱਧਾ ਰਾਹ ਵਿਖਾ ਦੇਂਦਾ ਹੈ ॥੨॥
ਹੇ ਮੇਰੀ ਜਿੰਦੇ! ਉਸ ਪਰਮੇਸਰ ਨੂੰ ਸਿਮਰ ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਬਖ਼ਸ਼ਸ਼ਾਂ ਕਰਨ ਵਾਲਾ ਹੈ।
ਪਰਮੇਸ਼ਰ ਨੂੰ ਸਿਮਰਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ।
ਗੁਰੂ ਨੇ ਪ੍ਰਭੂ (ਨੂੰ ਮਿਲਣ) ਦਾ ਰਾਹ ਦੱਸਿਆ ਹੈ।
ਗੁਰੂ ਦਾ ਉਪਦੇਸ਼ ਸਦਾ ਚੇਤੇ ਕਰਨਾ ਚਾਹੀਦਾ ਹੈ, (ਗੁਰੂ ਦਾ ਉਪਦੇਸ਼ ਸਦਾ ਚੇਤੇ ਕੀਤਿਆਂ) ਮਾਇਆ ਦੇ ਸਾਰੇ ਸੁਆਦ ਫਿੱਕੇ ਪ੍ਰਤੀਤ ਹੁੰਦੇ ਹਨ ਤੇ ਪਰਮੇਸ਼ਰ ਮਨ ਵਿਚ ਪਿਆਰਾ ਲੱਗਦਾ ਹੈ।
ਹੇ ਨਾਨਕ! ਜਿਸ ਪਰਮੇਸ਼ਰ ਨੇ (ਇਹ) ਜਿੰਦ ਦਿੱਤੀ ਹੈ, ਉਸ ਨੂੰ (ਸਦਾ) ਸਿਮਰ ॥੧੪॥
ਸਲੋਕ ਪੰਜਵੀਂ ਪਾਤਸ਼ਾਹੀ।
ਉਹੀ ਸਭ ਤੋਂ ਸਰੇਸ਼ਟ ਮੰਗਣਾ ਹੈ, ਜੋ ਇਕ ਸੁਆਮੀ ਨੂੰ ਮੰਗਣਾ ਹੈ।
ਮਾਲਕ ਦੇ ਨਾਮ ਦੇ ਬਗੈਰ, ਹੇ ਨਾਨਕ! ਹੋਰ ਸਾਰੀਆਂ ਗਲਾਂ ਬਾਤਾਂ ਪਾਪ ਭਰੀਆਂ ਹਨ।
ਪੰਜਵੀਂ ਪਾਤਸ਼ਾਹੀ।
ਕੋਈ ਟਾਵਾਂ ਹੀ ਰੱਬ ਦਾ ਸਿਆਣੂ ਹੈ, ਜਿਸ ਦਾ ਚਿੱਤ ਉਸ ਦੀ ਪ੍ਰੀਤ ਨਾਲ ਵਿੰਨ੍ਹਿਆ ਹੋਇਆ ਹੈ।
ਹਮਵਾਰ ਕੋਮਲ ਹੋਵੇਗਾ ਰਸਤਾ ਹੇ ਨਾਨਕ! ਜੇਕਰ ਸਾਧੂ ਗੁਰਦੇਵ ਜੀ ਮਿਲਾਉਣ ਵਾਲੇ ਹੋਣ।
ਪਉੜੀ।
ਮੇਰੀ ਜਿੰਦੜੀਏ! ਤੂੰ ਉਸ ਦੀ ਚਾਕਰੀ ਕਮਾ, ਜੋ ਦਾਤਾਰ ਅਤੇ ਬਖਸ਼ਣਹਾਰ ਹੈ।
ਸੰਸਾਰ ਦੇ ਰਖਿਅਕ ਦਾ ਚਿੰਤਨ ਕਰਨ ਦੁਆਰਾ ਸਾਰੇ ਪਾਪ ਮਿਟ ਜਾਂਦੇ ਹਨ।
ਸੰਤ ਨੇ ਮੈਨੂੰ ਵਾਹਿਗੁਰੂ ਦਾ ਰਸਤਾ ਦਰਸਾਇਆ ਹੈ ਅਤੇ ਇਸ ਲਈ ਮੈਂ ਗੁਰਬਾਣੀ ਦਾ ਧਿਆਨ ਧਾਰਦਾ ਹਾਂ!
ਧਨ-ਦੌਲਤ ਦੇ ਰਸ ਸਾਰੇ ਫਿਕੇ ਹਨ। ਕੇਵਲ ਭਗਵਾਨ ਹੀ ਮੇਰੇ ਚਿੱਤ ਨੂੰ ਚੰਗਾ ਲੱਗਦਾ ਹੈ।
ਤੂੰ ਸ਼੍ਰੋਮਣੀ ਸiਾਹਬ ਦਾ ਸਿਮਰਨ ਕਰ, ਹੇ ਨਾਨਕ, ਜਿਸ ਨੇ ਤੈਨੂੰ ਜਿੰਦ ਜਾਨ ਦੀ ਦਾਤਿ ਬਖਸ਼ੀ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.