ਸਲੋਕ ਮਃ ੫ ॥
ਧੰਧੜੇ ਕੁਲਾਹ ਚਿਤਿ ਨ ਆਵੈ ਹੇਕੜੋ ॥
ਨਾਨਕ ਸੇਈ ਤੰਨ ਫੁਟੰਨਿ ਜਿਨਾ ਸਾਂਈ ਵਿਸਰੈ ॥੧॥
ਮਃ ੫ ॥
ਪਰੇਤਹੁ ਕੀਤੋਨੁ ਦੇਵਤਾ ਤਿਨਿ ਕਰਣੈਹਾਰੇ ॥
ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥
ਨਿੰਦਕ ਪਕੜਿ ਪਛਾੜਿਅਨੁ ਝੂਠੇ ਦਰਬਾਰੇ ॥
ਨਾਨਕ ਕਾ ਪ੍ਰਭੁ ਵਡਾ ਹੈ ਆਪਿ ਸਾਜਿ ਸਵਾਰੇ ॥੨॥
ਪਉੜੀ ॥
ਪ੍ਰਭੁ ਬੇਅੰਤੁ ਕਿਛੁ ਅੰਤੁ ਨਾਹਿ ਸਭੁ ਤਿਸੈ ਕਰਣਾ ॥
ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥
ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥
ਸਲੋਕਮਃ੫॥
ਧੰਧੜੇਕੁਲਾਹਚਿਤਿਨਆਵੈਹੇਕੜੋ॥
ਨਾਨਕਸੇਈਤੰਨਫੁਟੰਨਿਜਿਨਾਸਾਂਈਵਿਸਰੈ॥੧॥
ਮਃ੫॥
ਪਰੇਤਹੁਕੀਤੋਨੁਦੇਵਤਾਤਿਨਿਕਰਣੈਹਾਰੇ॥
ਸਭੇਸਿਖਉਬਾਰਿਅਨੁਪ੍ਰਭਿਕਾਜਸਵਾਰੇ॥
ਨਿੰਦਕਪਕੜਿਪਛਾੜਿਅਨੁਝੂਠੇਦਰਬਾਰੇ॥
ਨਾਨਕਕਾਪ੍ਰਭੁਵਡਾਹੈਆਪਿਸਾਜਿਸਵਾਰੇ॥੨॥
ਪਉੜੀ॥
ਪ੍ਰਭੁਬੇਅੰਤੁਕਿਛੁਅੰਤੁਨਾਹਿਸਭੁਤਿਸੈਕਰਣਾ॥
ਅਗਮਅਗੋਚਰੁਸਾਹਿਬੋਜੀਆਂਕਾਪਰਣਾ॥
ਹਸਤਦੇਇਪ੍ਰਤਿਪਾਲਦਾਭਰਣਪੋਖਣੁਕਰਣਾ॥
ਮਿਹਰਵਾਨੁਬਖਸਿੰਦੁਆਪਿਜਪਿਸਚੇਤਰਣਾ॥
ਜੋਤੁਧੁਭਾਵੈਸੋਭਲਾਨਾਨਕਦਾਸਸਰਣਾ॥੨੦॥
salōk mah 5 .
dhandharē kulāh chit n āvai hēkarō .
nānak sēī tann phutann jinā sānhī visarai .1.
mah 5 .
parētah kītōn dēvatā tin karanaihārē .
sabhē sikh ubārian prabh kāj savārē .
nindak pakar pashārian jhūthē darabārē .
nānak kā prabh vadā hai āp sāj savārē .2.
paurī .
prabh bēant kish ant nāh sabh tisai karanā .
agam agōchar sāhibō jīānh kā paranā .
hasat dēi pratipāladā bharan pōkhan karanā .
miharavān bakhasind āp jap sachē taranā .
jō tudh bhāvai sō bhalā nānak dās saranā .20.
Slok 5th Guru.
Unprofitable are the worldly affairs wherein the One Lord comes not in ma's min.
Nanak, burst out hose bodies who forget the Master.
5th Guru.
He the Creator has transformed the ghost into an angel.
The Lord has emancipated all the disciples of the Guru and arranged their affairs.
Seizing the slanderers, God has hashed them to the ground and has declared them false in His court.
Great is Nanak's Lord. He Himself creates and adorns all.
Pauri.
Infinite is the Lord. He has no limit, It is He who does everything.
The Inaccessible and Inarpprehensible Lord is the supporter of the beings.
Giving His hand the Lord nourishes all. He is their Filler and Cherisher.
He Himself is merciful and forgiving. By remembering the True One the mortal is saved.
Whatever pleases Thee, that alone is good. Slave Nanak has sought Thine shelter.
Shalok, Fifth Mehl:
Worldly affairs are unprofitable, if the One Lord does not come to mind.
O Nanak, the bodies of those who forget their Master shall burst apart. ||1||
Fifth Mehl:
The ghost has been transformed into an angel by the Creator Lord.
God has emancipated all the Sikhs and resolved their affairs.
He has seized the slanderers and thrown them to the ground, and declared them false in His Court.
Nanak's God is glorious and great; He Himself creates and adorns. ||2||
Pauree:
God is unlimited; He has no limit; He is the One who does everything.
The Inaccessible and Unapproachable Lord and Master is the Support of His beings.
Giving His Hand, He nurtures and cherishes; He is the Filler and Fulfiller.
He Himself is Merciful and Forgiving. Chanting the True Name, one is saved.
Whatever pleases You that alone is good; slave Nanak seeks Your Sanctuary. ||20||
ਸਲੋਕ ਮਃ ੫ ॥
ਉਹ ਸੰਸਾਰਕ ਧੰਧੇ) ਘਾਟੇ ਵਾਲੇ ਹਨ (ਜਿਨ੍ਹਾਂ ਦੇ ਕਰਨ ਨਾਲ) ਇਕ ਵਾਹਿਗੁਰੂ ਯਾਦ ਨਹੀਂ ਆਉਂਦਾ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਓਹੀ ਸਰੀਰ ਫੁਟਦੇ ਹਨ (ਭਾਵ ਫੁਟਾੜਾਂ ਤੇ ਦਰਾੜਾਂ ਦੇ ਰੋਗੀ ਬਣਦੇ ਹਨ) ਜਿਨ੍ਹਾਂ ਨੂੰ ਸਾਈਂ (ਮਾਲਕ) ਵਿਸਰ ਜਾਂਦਾ ਹੈ।੧।
ਮਃ ੫ ॥
ਉਸ ਕਰਨਹਾਰ (ਪ੍ਰਭੂ) ਨੇ (ਅਨੇਕਾਂ ਜੀਆਂ ਨੂੰ) ਭੂਤਾਂ ਤੋਂ ਦੇਵਤਾ ਬਣਾ ਦਿਤਾ ਹੈ।
ਸਾਰੇ ਸਿਖ ਉਸ ਪ੍ਰਭੂ ਨੇ ਬਚਾਅ ਲਏ ਹਨ (ਅਤੇ ਉਨ੍ਹਾਂ ਦੇ) ਕੰਮ ਵੀ ਸਵਾਰ ਦਿਤੇ ਹਨ।
ਨਿੰਦਕ ਫੜ ਕੇ ਪਟਕਾ ਕੇ ਮਾਰੇ ਹਨ (ਅਤੇ ਉਹ ਸਚੇ ਦਰਬਾਰ ਵਿਚ ਝੂਠੇ (ਕੀਤੇ ਹਨ)।
ਨਾਨਕ ਦਾ ਪ੍ਰਭੂ ਵਡਾ ਹੈ (ਜਿਸ ਨੇ ਜੀਵ) ਪੈਦਾ ਕਰ ਕੇ (ਫਿਰ ਨਾਮ ਵਿਚ ਲਾ ਕੇ) ਸਵਾਰ ਦਿਤੇ ਹਨ।੨।
ਪਉੜੀ ॥
ਉਹ) ਪ੍ਰਭੂ ਬੇਅੰਤ ਹੈ (ਉਸ ਦਾ) ਕਿਛ ਅੰਤ ਨਹੀਂ ਹੈ, ਸਾਰਾ (ਜਗਤ) ਉਸੇ ਦਾ (ਪੈਦਾ) ਕੀਤਾ ਹੋਇਆ ਹੈ।
ਉਹ ਸਾਹਿਬ (ਜੋ) ਅਪਹੁੰਚ ਹੈ ਅਤੇ ਮਨ ਇੰਦ੍ਰਿਆਂ ਤੋਂ ਪਰੇ ਹੈ, (ਸਾਰੇ) ਜੀਆਂ ਦਾ ਆਸਰਾ ਹੈ
(ਉਹ) ਹਥ ਦੇ ਕੇ ਪਾਲਦਾ ਹੈ, (ਸਭ ਦਾ ਪੇਟ) ਭਰਨਾ ਤੇ ਪਾਲਣ ਪੋਸਣ ਕਰਨਾ (ਵੀ ਉਸ ਦਾ ਉਪਕਾਰ ਹੈ
ਉਹ) ਮਿਹਰ ਕਰਨ ਵਾਲਾ ਹੈ ਆਪ ਹੀ ਬਖਸ਼ਿਸ਼ ਕਰਨ ਵਾਲਾ ਹੈ, (ਉਸ) ਸਚੇ (ਪ੍ਰਭੂ ਨੂੰ) ਜਪ ਕੇ (ਜੀਵ ਜੰਤੂਆਂ ਨੇ) ਸੰਸਾਰ ਸਾਗਰ ਤੋਂ ਤਰਣਾ ਹੈ।
(ਹੇ ਪ੍ਰਭੂ!) ਜੋ ਤੈਨੂੰ ਭਾਉਂਦਾ ਹੈ ਉਹੀ ਭਲਾ ਹੈ, ਦਾਸ ਨਾਨਕ (ਤੇਰੀ) ਸ਼ਰਣ ਵਿਚ (ਆ ਪਿਆ ਹੈ)।੨੦।
ਉਹ ਕੋਝੇ ਧੰਧੇ ਘਾਟੇ ਵਾਲੇ ਹਨ ਜਿਨ੍ਹਾਂ ਦੇ ਕਾਰਨ ਇੱਕ ਪਰਮਾਤਮਾ ਚਿੱਤ ਵਿਚ ਨਾ ਆਵੇ,
(ਕਿਉਂਕਿ) ਹੇ ਨਾਨਕ! ਉਹ ਸਰੀਰ ਵਿਕਾਰਾਂ ਨਾਲ ਗੰਦੇ ਹੋ ਜਾਂਦੇ ਹਨ ਜਿਨ੍ਹਾਂ ਨੂੰ ਮਾਲਕ ਪ੍ਰਭੂ ਭੁੱਲ ਜਾਂਦਾ ਹੈ ॥੧॥
ਉਸ ਸਿਰਜਣਹਾਰ ਨੇ (ਨਾਮ ਦੀ ਦਾਤਿ ਦੇ ਕੇ ਜੀਵ ਨੂੰ) ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਹੈ।
ਪ੍ਰਭੂ ਨੇ ਆਪ ਕੰਮ ਸਵਾਰੇ ਹਨ ਤੇ ਸਾਰੇ ਸਿੱਖ (ਵਿਕਾਰਾਂ ਤੋਂ) ਬਚਾ ਲਏ ਹਨ।
ਝੂਠ ਨਿੰਦਕਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿਚ ਉਸ ਨੇ (ਮਾਨੋ) ਪਟਕਾ ਕੇ ਧਰਤੀ ਤੇ ਮਾਰਿਆ ਹੈ।
ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਨੇ ਜੀਵ ਪੈਦਾ ਕਰ ਕੇ ਆਪ ਹੀ ('ਨਾਮ' ਵਿਚ ਜੋੜ ਕੇ) ਸੰਵਾਰ ਦਿੱਤੇ ਹਨ ॥੨॥
ਪਰਮਾਤਮਾ ਬੇਅੰਤ ਹੈ, ਉਸ ਦਾ ਕੋਈ ਅੰਤ ਨਹੀਂ ਪੈ ਸਕਦਾ, ਸਾਰਾ ਜਗਤ ਉਸੇ ਨੇ ਬਣਾਇਆ ਹੈ।
ਉਹ ਮਾਲਕ ਅਪਹੁੰਚ ਹੈ, ਜੀਵਾਂ ਦੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਭ ਜੀਵਾਂ ਦਾ ਆਸਰਾ ਹੈ।
ਹੱਥ ਦੇ ਕੇ ਸਭ ਦੀ ਰੱਖਿਆ ਕਰਦਾ ਹੈ, ਸਭ ਨੂੰ ਪਾਲਦਾ ਹੈ।
ਉਹ ਪ੍ਰਭੂ ਮਿਹਰ ਕਰਨ ਵਾਲਾ ਹੈ, ਬਖ਼ਸ਼ਸ਼ ਕਰਨ ਵਾਲਾ ਹੈ, ਜੀਵ ਉਸ ਨੂੰ ਸਿਮਰ ਕੇ ਤਰਦੇ ਹਨ।
ਹੇ ਦਾਸ ਨਾਨਕ! (ਆਖ-) 'ਜੋ ਕੁਝ ਤੇਰੀ ਰਜ਼ਾ ਵਿਚ ਹੋ ਰਿਹਾ ਹੈ ਉਹ ਠੀਕ ਹੈ, ਅਸੀਂ ਜੀਵ ਤੇਰੀ ਸ਼ਰਨ ਹਾਂ' ॥੨੦॥
ਸਲੋਕ ਪੰਜਵੀਂ ਪਾਤਸ਼ਾਹੀ।
ਕੁਨਫੇ-ਵੰਦੇ ਹਨ ਸੰਸਾਰੀ ਵਿਹਾਰ, ਜਿਨ੍ਹਾ ਅੰਦਰ ਇੱਕ ਸੁਆਮੀ ਬੰਦੇ ਦੇ ਮਨ ਵਿੱਚ ਨਹੀਂ ਆਉਂਦਾ।
ਨਾਨਕ, ਉਹ ਸਰੀਰ ਪਾਟ ਜਾਂਦੇ ਹਨ, ਜਿਨ੍ਹਾਂ ਨੂੰ ਇਕ ਸਾਹਿਬ ਭੁੱਲ ਜਾਂਦਾ ਹੈ।
ਪੰਜਵੀਂ ਪਾਤਸ਼ਾਹੀ।
ਉਸ ਸਿਰਜਣਹਾਰ ਨੇ ਭੂਤ ਨੂੰ ਫਰਿਸ਼ਤਾ ਬਣਾ ਦਿਤਾ ਹੈ।
ਪ੍ਰਭੂ ਨੇ ਗੁਰਾਂ ਦੇ ਸਾਰੇ ਮੁਰੀਦਾਂ ਨੂੰ ਬੰਦਖਲਾਸ ਕਰ ਦਿਤਾ ਹੈ ਅਤੇ ਉਨ੍ਹਾਂ ਦੇ ਕੰਮ ਰਾਸ ਕਰ ਦਿਤੇ ਹਨ।
ਬਦਖੋਈ ਕਰਨ ਵਾਲਿਆਂ ਨੂੰ ਫੜ ਕੇ, ਵਾਹਿਗੁਰੂ ਨੇ, ਉਨ੍ਹਾਂ ਨੂੰ ਧਰਤੀ ਨਾਲ ਪਟਕਾ ਮਾਰਿਆ ਹੈ, ਅਤੇ ਆਪਣੀ ਦਰਗਾਹ ਅੰਦਰ ਉਨ੍ਹਾਂ ਨੂੰ ਕੂੜੇ ਕਰਾਰ ਦੇ ਦਿਤਾ ਹੈ।
ਮਹਾਨ ਹੈ ਨਾਨਕ ਦਾ ਮਾਲਕ। ਉਹ ਖੁਦ ਹੀ ਸਾਰਿਆਂ ਨੂੰ ਰਚਦਾ ਅਤੇ ਸਿੰਗਾਰਦਾ ਹੈ।
ਪਉੜੀ।
ਅਨੰਤ ਹੈ ਸੁਆਮੀ, ਉਸ ਦਾ ਕੋਈ ਓੜਕ ਨਹੀਂ। ਉਹ ਹੀ ਹੈ, ਜੋ ਸਭ ਕੁਛ ਕਰਦਾ ਹੈ।
ਪਹੁੰਚ ਤੋਂ ਪਰੇ ਅਤੇ ਸੋਚ-ਸਮਝ ਤੋਂ ਉਚੇਰਾ ਪ੍ਰਭੂ ਪ੍ਰਾਣ-ਧਾਰੀਆਂ ਦਾ ਆਸਰਾ ਹੈ।
ਆਪਣਾ ਹਥ ਦੇ ਕੇ ਉਹ ਸਾਰਿਆਂ ਦੀ ਪਰਵਰਸ਼ ਕਰਦਾ ਹੈ। ਉਹ ਉਨ੍ਹਾਂ ਨੂੰ ਭਰਣ ਵਾਲਾ ਅਤੇ ਪਾਲਣਹਾਰ ਹੈ।
ਉਹ ਖੁਦ ਕਿਰਪਾਲੂ ਮੁਆਫੀ-ਦੇਣਹਾਰ ਹੈ। ਸਤਿਪੁਰਖ ਦਾ ਸਿਮਰਨ ਕਰਨ ਦੁਆਰਾ ਪ੍ਰਾਣੀ ਪਾਰ ਉਤਰ ਜਾਂਦਾ ਹੈ।
ਜੋ ਕੁਛ ਤੈਨੂੰ ਚੰਗਾ ਲਗਦਾ ਹੈ, ਕੇਵਲ ਓਹੀ ਸਰੇਸ਼ਟ ਹੈ। ਗੋਲੇ ਨਾਨਕ ਨੇ ਤੇਰੀ ਪਨਾਹ ਲਈ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.