ਸਲੋਕ ਮਃ ੫ ॥
ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥
ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥੧॥
ਮਃ ੫ ॥
ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥
ਨਾਨਕ ਪਰਮੇਸਰੁ ਜਜਮਾਨੁ ਤਿਸਹਿ ਭੁਖ ਨ ਮੂਲਿ ॥੨॥
ਪਉੜੀ ॥
ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥
ਪ੍ਰੀਤਿ ਲਗੀ ਹਰਿ ਨਾਮ ਸਿਉ ਏ ਹਸਤੀ ਘੋੜੇ ॥
ਰਾਜ ਮਿਲਖ ਖੁਸੀਆ ਘਣੀ ਧਿਆਇ ਮੁਖੁ ਨ ਮੋੜੇ ॥
ਸਲੋਕਮਃ੫॥
ਤਿੰਨਾਭੁਖਨਕਾਰਹੀਜਿਸਦਾਪ੍ਰਭੁਹੈਸੋਇ॥
ਨਾਨਕਚਰਣੀਲਗਿਆਉਧਰੈਸਭੋਕੋਇ॥੧॥
ਮਃ੫॥
ਜਾਚਿਕੁਮੰਗੈਨਿਤਨਾਮੁਸਾਹਿਬੁਕਰੇਕਬੂਲੁ॥
ਨਾਨਕਪਰਮੇਸਰੁਜਜਮਾਨੁਤਿਸਹਿਭੁਖਨਮੂਲਿ॥੨॥
ਪਉੜੀ॥
ਮਨੁਰਤਾਗੋਵਿੰਦਸੰਗਿਸਚੁਭੋਜਨੁਜੋੜੇ॥
ਪ੍ਰੀਤਿਲਗੀਹਰਿਨਾਮਸਿਉਏਹਸਤੀਘੋੜੇ॥
ਰਾਜਮਿਲਖਖੁਸੀਆਘਣੀਧਿਆਇਮੁਖੁਨਮੋੜੇ॥
ਢਾਢੀਦਰਿਪ੍ਰਭਮੰਗਣਾਦਰੁਕਦੇਨਛੋੜੇ॥
ਨਾਨਕਮਨਿਤਨਿਚਾਉਏਹੁਨਿਤਪ੍ਰਭਕਉਲੋੜੇ॥੨੧॥੧॥ਸੁਧੁਕੀਚੇ
salōk mah 5 .
tinnā bhukh n kā rahī jis dā prabh hai sōi .
nānak charanī lagiā udharai sabhō kōi .1.
mah 5 .
jāchik mangai nit nām sāhib karē kabūl .
nānak paramēsar jajamān tisah bhukh n mūl .2.
paurī .
man ratā gōvind sang sach bhōjan jōrē .
prīt lagī har nām siu ē hasatī ghōrē .
rāj milakh khusīā ghanī dhiāi mukh n mōrē .
dhādhī dar prabh manganā dar kadē n shōrē .
nānak man tan chāu ēh nit prabh kau lōrē .21.1. sudh kīchē
Slok 5th Guru.
He who has Him as his Lord is left with no hunger.
Nanak, everyone who falls at his feet is saved.
5th Guru.
Nanak if the beggar daily begs for the Name the Lord grants his request.
The Lord is my alms-giver, O Nanak and He has absolutely no want.
Pauri.
To be imbued with the Lord is ma's true viand and wear.
The embracing of love for God's Name is to possess elephants and horses.
To unswervingly remember God is to possess kingdom, property and abundant amusements.
The minstrel is to beg the Lord's door which he is never going to leave.
Within Nanak's mind and body is this eagerness: that he, ever, longs for the Lord.
Shalok, Fifth Mehl:
One who belongs to God has no hunger.
O Nanak, everyone who falls at his feet is saved. ||1||
Fifth Mehl:
If the beggar begs for the Lord's Name every day, his Lord and Master will grant his request.
O Nanak, the Transcendent Lord is the most generous host; He does not lack anything at all. ||2||
Pauree:
To imbue the mind with the Lord of the Universe is the true food and dress.
To embrace love for the Name of the Lord is to possess horses and elephants.
To meditate on the Lord steadfastly is to rule over kingdoms of property and enjoy all sorts of pleasures.
The minstrel begs at God's Door he shall never leave that Door.
Nanak has this yearning in his mind and body he longs continually for God. ||21||1|| Sudh Keechay||
ਸਲੋਕ ਮਃ ੫ ॥
ਉਹ ਪ੍ਰਭੂ ਜਿਸ (ਜਿਸ ਦਾ ਭਾਵ ਜਿਨ੍ਹਾਂ ਦਾ ਆਪਣਾ ਬਣ ਗਿਆ ਹੈ) ਉਨ੍ਹਾਂ ਨੂੰ (ਕਿਸੇ ਚੀਜ਼ ਦੀ) ਕੋਈ ਭੁੱਖ ਨਹੀਂ ਰਹੀ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਉਸ ਪ੍ਰਭੂ ਦੇ) ਚਰਨੀ ਲਗਿਆਂ ਸਭ ਕੋਈ (ਸੰਸਾਰ ਸਾਗਰ ਤੋਂ) ਤਰ ਜਾਂਦਾ ਹੈ।੧।
ਮਃ ੫ ॥
ਜੋ) ਮੰਗਤਾ (ਸਾਹਿਬ ਤੋਂ) ਨਿਤ ਨਾਮ ਮੰਗਦਾ ਹੈ, ਸਾਹਿਬ (ਉਸ ਦੀ ਮੰਗ) ਕਬੂਲ ਪਰਵਾਨ ਕਰ ਲੈਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜਿਸ ਦਾ) ਜਜਮਾਨ ਪਰਮੇਸ਼ਰ (ਆਪ ਹੋਵੇ) ਉਸ (ਮੰਗਤੇ) ਨੂੰ ਬਿਲਕੁਲ ਹੀ ਭੁੱਖ ਨਹੀਂ ਰਹਿੰਦੀ।੨।
ਪਉੜੀ ॥
ਜਿਸ ਮਨੁੱਖ ਦਾ) ਮਨ ਗੋਵਿੰਦ (ਦੇ ਨਾਮ) ਨਾਲ ਰੰਗਿਆ ਜਾਂਦਾ ਹੈ (ਉਸ ਲਈ) ਸਚ (ਨਾਮ ਹੀ) ਭੋਜਨ (ਤੇ) ਪੁਸ਼ਾਕੇ ਹਨ।
ਹਰੀ ਦੇ ਨਾਮ ਨਾਲ (ਜਿਸ ਦੀ) ਪ੍ਰੀਤ ਲਗ ਗਈ ਹੈ (ਉਸ ਲਈ) ਇਹ (ਨਾਮ ਦੀ ਪ੍ਰੀਤ ਹੀ) ਹਾਥੀ, ਘੋੜੇ ਹਨ।
(ਜੋ ਮਨੁੱਖ) ਪ੍ਰਭੂ ਨੂੰ ਧਿਆਵੇ, ਉਸ ਵਲੋਂ ਬੇਮੁਖ ਨਾ ਹੋਵੇ (ਉਸ) ਪਾਸ ਬੇਅੰਤ ਰਾਜ, ਜਾਇਦਾਦਾਂ ਤੇ ਬੇਅੰਤ ਖੁਸ਼ੀਆਂ ਹਨ।
ਢਾਢੀ (ਦਾ ਕੰਮ) ਪ੍ਰਭੂ ਦੇ ਦਰ ਤੋਂ (ਖੈੇਰ) ਮੰਗਣਾ (ਹੁੰਦਾ ਹੈ ਅਤੇ ਉਹ) ਪ੍ਰਭੂ ਦਾ ਦਰ ਕਦੇ ਨਹੀਂ ਛਡਦਾ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਢਾਢੀ ਦੇ) ਮਨ ਵਿਚ ਤੇ ਸਰੀਰ ਵਿਚ ਇਹ ਚਾਅ (ਉਮਾਹ) ਹੈ ਕਿ ਉਹ ਨਿਤ ਹਰੀ ਨੂੰ ਮੰਗਦਾ ਰਹੇ।੨੧।ਸੁਧੁ ਕੀਚੇ
ਜਿਸ ਜਿਸ ਮਨੁੱਖ ਦੇ ਸਿਰ ਤੇ ਰਾਖਾ ਉਹ ਪ੍ਰਭੂ ਹੈ ਉਹਨਾਂ ਨੂੰ (ਮਾਇਆ ਦੀ) ਕੋਈ ਭੁੱਖ ਨਹੀਂ ਰਹਿ ਜਾਂਦੀ।
ਹੇ ਨਾਨਕ! ਪਰਮਾਤਮਾ ਦੀ ਚਰਨੀਂ ਲੱਗਿਆਂ ਹਰੇਕ ਜੀਵ ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ ॥੧॥
(ਜੋ ਮਨੁੱਖ) ਮੰਗਤਾ (ਬਣ ਕੇ ਮਾਲਕ-ਪ੍ਰਭੂ ਤੋਂ) ਸਦਾ ਨਾਮ ਮੰਗਦਾ ਹੈ (ਉਸ ਦੀ ਅਰਜ਼) ਮਾਲਕ ਕਬੂਲ ਕਰਦਾ ਹੈ।
ਹੇ ਨਾਨਕ! ਜਿਸ ਮਨੁੱਖ ਦਾ ਜਜਮਾਨ (ਆਪ) ਪਰਮੇਸਰ ਹੈ ਉਸ ਨੂੰ ਰਤਾ ਭੀ (ਮਾਇਆ ਦੀ) ਭੁੱਖ ਨਹੀਂ ਰਹਿੰਦੀ ॥੨॥
(ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਾ ਹੈ ਉਸ ਦਾ) ਮਨ ਪਰਮਾਤਮਾ ਨਾਲ ਰੰਗਿਆ ਜਾਂਦਾ ਹੈ ਉਸ ਨੂੰ ਪ੍ਰਭੂ ਦਾ ਨਾਮ ਹੀ ਚੰਗੇ ਭੋਜਨ ਤੇ ਪੁਸ਼ਾਕੇ ਹੈ।
ਪਰਮਾਤਮਾ ਦੇ ਨਾਮ ਨਾਲ ਉਸ ਦਾ ਪਿਆਰ ਬਣ ਜਾਂਦਾ ਹੈ, ਇਹੀ ਉਸ ਲਈ ਹਾਥੀ ਤੇ ਘੋੜੇ ਹੈ।
ਪ੍ਰਭੂ ਨੂੰ ਸਿਮਰਨ ਤੋਂ ਕਦੇ ਉਹ ਅੱਕਦਾ ਨਹੀਂ, ਇਹੀ ਉਸ ਲਈ ਰਾਜ ਜ਼ਮੀਨਾਂ ਤੇ ਬੇਅੰਤ ਖ਼ੁਸ਼ੀਆਂ ਹਨ।
ਉਹ ਢਾਡੀ ਪ੍ਰਭੂ ਦੇ ਦਰ ਤੋਂ ਸਦਾ ਮੰਗਦਾ ਹੈ, ਪ੍ਰਭੂ ਦਾ ਦਰ ਕਦੇ ਛੱਡਦਾ ਨਹੀਂ।
ਹੇ ਨਾਨਕ! ਸਿਫ਼ਤਿ-ਸਾਲਾਹ ਕਰਨ ਵਾਲੇ ਦੇ ਮਨ ਵਿਚ ਤਨ ਵਿਚ ਸਦਾ ਚਾਉ ਬਣਿਆ ਰਹਿੰਦਾ ਹੈ; ਉਹ ਸਦਾ ਪ੍ਰਭੂ ਨੂੰ ਮਿਲਣ ਲਈ ਹੀ ਤਾਂਘਦਾ ਹੈ ॥੨੧॥੧॥ ਸੁੱਧ ਕਰ ਲੈਣਾ॥
ਸਲੋਕ ਪੰਜਵੀਂ ਪਾਤਸ਼ਾਹੀ।
ਜਿਸ ਦੇ ਨਾਲ ਉਹ ਆਪਣੇ ਸੁਆਮੀ ਵਜੋਂ ਹੈ, ਉਸ ਨੂੰ ਕੋਈ ਭੀ ਭੁਖ ਨਹੀਂ ਰਹਿੰਦੀ।
ਨਾਨਕ, ਹਰ ਕੋਈ ਜੋ ਉਸ ਦੇ ਪੈਰੀ ਪੈਦਾ ਹੈ, ਪਾਰ ਉਤਰ ਜਾਂਦਾ ਹੈ।
ਪੰਜਵੀਂ ਪਾਤਸ਼ਾਹੀ।
ਨਾਨਕ, ਜੇਕਰ ਮੰਗਤਾ ਨਿਤਾਪ੍ਰਤੀ ਨਾਮ ਦੀ ਖੈਰ ਮੰਗੇ ਤਾਂ ਸੁਆਮੀ ਉਸ ਦੀ ਬੇਨਤੀ ਪ੍ਰਵਾਨ ਕਰ ਲੈਦਾ ਹੈ।
ਸੁਆਮੀ ਮੇਰਾ ਦਾਨ ਦੇਣ ਵਾਲਾ ਹੈ, ਹੇ ਨਾਨਕ! ਅਤੇ ਉਸ ਨੂੰ ਕਦਾਚਿੱਤ ਕੋਈ ਥੁੜ ਨਹੀਂ।
ਪਉੜੀ।
ਪ੍ਰਭੂ ਨਾਲ ਰੰਗੀਜਣਾ ਆਦਮੀ ਦਾ ਸੱਚਾ ਖਾਣਾ ਅਤੇ ਪੁਸ਼ਾਕ ਹੈ।
ਰਬ ਦੇ ਨਾਮ ਨਾਲ ਪ੍ਰੇਮ ਪਾਉਣਾ, ਇਹ ਹੈ ਹਾਥੀ ਅਤੇ ਘੋੜਿਆਂ ਦਾ ਰਖਣਾ।
ਖਿੜੇ ਮੱਥੇ ਰਬ ਦਾ ਨਾਮ ਆਰਾਧਨ ਕਰਨਾ ਹੀ ਪਾਤਸ਼ਾਹੀ, ਜਾਇਦਾਦ ਅਤੇ ਬਹੁਤੀਆਂ ਰੰਗਰਲੀਆਂ ਹਨ।
ਭੱਟ ਨੇ ਸਾਈਂ ਦੇ ਬੂਹੇ ਦੀ ਹੀ ਯਾਚਨਾ ਕਰਨੀ ਹੈ, ਜਿਹੜਾ ਉਸ ਨੇ ਕਦੇ ਭੀ ਨਹੀਂ ਤਿਆਗਣਾ।
ਨਾਨਕ ਦੀ ਆਤਮਾ ਅਤੇ ਦੇਹਿ ਅੰਦਰ ਇਹ ਉਮੰਗ ਹੈ, ਕਿ ਉਹ ਹਮੇਸ਼ਾਂ ਸਾਹਿਬ ਲਈ ਤਾਂਘਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.