ਗਉੜੀਕਬੀਰਜੀ॥
ਮਾਧਉਜਲਕੀਪਿਆਸਨਜਾਇ॥
ਜਲਮਹਿਅਗਨਿਉਠੀਅਧਿਕਾਇ॥੧॥ਰਹਾਉ॥
ਤੂੰਜਲਨਿਧਿਹਉਜਲਕਾਮੀਨੁ॥
ਜਲਮਹਿਰਹਉਜਲਹਿਬਿਨੁਖੀਨੁ॥੧॥
ਤੂੰਪਿੰਜਰੁਹਉਸੂਅਟਾਤੋਰ॥
ਜਮੁਮੰਜਾਰੁਕਹਾਕਰੈਮੋਰ॥੨॥
ਤੂੰਤਰਵਰੁਹਉਪੰਖੀਆਹਿ॥
ਮੰਦਭਾਗੀਤੇਰੋਦਰਸਨੁਨਾਹਿ॥੩॥
ਤੂੰਸਤਿਗੁਰੁਹਉਨਉਤਨੁਚੇਲਾ॥
ਕਹਿਕਬੀਰਮਿਲੁਅੰਤਕੀਬੇਲਾ॥੪॥੨॥
gaurī kabīr jī .
mādhau jal kī piās n jāi .
jal mah agan uthī adhikāi .1. rahāu .
tūn jalanidh hau jal kā mīn .
jal mah rahau jalah bin khīn .1.
tūn pinjar hau sūatā tōr .
jam manjār kahā karai mōr .2.
tūn taravar hau pankhī āh .
mandabhāgī tērō darasan nāh .3.
tūn satigur hau nautan chēlā .
kah kabīr mil ant kī bēlā .4.2.
Gauri Venerable Kabir
O the Lord of wealth, my thirst for the water of Thy Name departs not.
In (for) that water, my ardour is rather raging more. Pause.
Thou art an ocean of water and I a fish of water.
I dwell in water and without water I perish.
Thou art the cage and I am Thine parrot.
What can the cat of death do unto me?
Thou art the tree and I am a bird.
Unlucky as I am I see thee not.
Thou art the True Guru and I a new disciple of Thine.
Says Kabir, meet me, O Lord at the last movement of mine.
Gauree, Kabeer Jee:
O Lord, my thirst for the Water of Your Name will not go away.
The fire of my thirst burns even more brightly in that Water. ||1||Pause||
You are the Ocean of Water, and I am just a fish in that Water.
In that Water, I remain; without that Water, I would perish. ||1||
You are the cage, and I am Your parrot.
So what can the cat of death do to me? ||2||
You are the tree, and I am the bird.
I am so unfortunate I cannot see the Blessed Vision of Your Darshan! ||3||
You are the True Guru, and I am Your new disciple.
Says Kabeer, O Lord, please meet me this is my very last chance! ||4||2||
ਗਉੜੀ ਕਬੀਰ ਜੀ ॥
ਹੇ ਮਾਇਆ ਦੇ ਪਤੀ (ਪਰਮਾਤਮਾ! ਤੇਰੇ ਨਾਮ ਰੂਪੀ) ਜਲ ਦੀ ਤ੍ਰੇਹ ਜਾਂਦੀ (ਮਿਟਦੀ) ਨਹੀਂ ਹੈ।
(ਸਗੋਂ ਤੇਰਾ ਨਾਮ ਰੂਪੀ) ਜਲ (ਪੀਣ) ਵਿਚ ਹੋਰ ਵਧੇਰੇ (ਤਰੇਹ ਰੂਪੀ) ਅਗਨੀ (ਭੜਕ) ਉਠੀ ਹੈ (ਚਿਤ ਕਰਦਾ ਹੈ ਕਿ ਹੁਣ ਇਹ ਜਲ ਪੀਂਦਾ ਹੀ ਰਹਾਂ)।੧।ਰਹਾਉ।
(ਹੇ ਮੇਰੇ ਮਾਲਕ!) ਤੂੰ ਜਲ ਦਾ ਖਜ਼ਾਨਾ (ਭਾਵ ਸਮੁੰਦਰ) ਹੈਂ,
ਮੈਂ (ਉਸ) ਜਲ ਦਾ ਮੱਛ ਹਾਂ (ਮੈਂ) ਜਲ ਵਿਚ ਰਹਿੰਦਾ (ਜੀਊਂਦਾ) ਹਾ, (ਪਰ) ਜਲ ਤੋਂ ਬਿਨਾਂ ਕਮਜ਼ੋਰ (ਹੋ ਜਾਂਦਾ ਹਾਂ)।੧।
ਹੇ ਮੇਰੇ ਮਾਲਕ!) ਤੂੰ (ਮੇਰਾ) ਪਿੰਜਰਾ ਹੈਂ (ਅਤੇ) ਮੈਂ ਤੇਰਾ ਛੋਟਾ ਜਿਹਾ ਤੋਤਾ ਹਾਂ।
ਇਸ ਲਈ ਮੈਨੂੰ ਨਿਸਚਾ ਹੈ ਕਿ) ਜਮ ਰੂਪੀ ਬਿਲਾ ਮੇਰਾ ਕੀ ਕਰ ਸਕਦਾ ਹੈ? (ਭਾਵ ਮੈਨੂੰ ਮਾਰ ਨਹੀਂ ਸਕਦਾ)।੨।
(ਹੇ ਮੇਰੇ ਮਾਲਕ!) ਤੂੰ (ਮੇਰੇ) ਲਈ ਦਰਖਤ ਹੈਂ (ਅਤੇ) ਮੈਂ (ਤੇਰੇ ਆਸਰੇ ਰਹਿਣ ਵਾਲਾ) ਪੰਛੀ ਹਾਂ।
(ਪਰ ਮੈਂ) ਮੰਦੇ ਭਾਗਾਂ ਵਾਲਾ ਹਾਂ (ਕਿਉਂਕਿ ਮੈਨੂੰ ਤੇਰਾ) ਦਰਸ਼ਨ (ਨਸੀਬ) ਨਹੀਂ ਹੁੰਦਾ।੩।
(ਹੇ ਮਾਲਕ! ਤੂੰ) (ਮੇਰਾ) ਸਤਿਗੁਰੂ ਹੈਂ (ਤੇ) ਮੈਂ (ਤੇਰਾ ਨਵਾਂ ਬਣਿਆ) ਸਿਖ ਹਾਂ।
(ਭਗਤ) ਕਬੀਰ ਜੀ ਆਖਦੇ (ਭਾਵ ਬੇਨਤੀ ਕਰਦੇ) ਹਨ (ਕਿ ਹੇ ਮਾਲਕ! ਮੈਨੂੰ ਇਸ ਮਨੁੱਖਾ ਜਨਮ ਦੀ) ਅੰਤ ਦੀ ਘੜੀ ਵੇਲੇ (ਜ਼ਰੂਰ) ਮਿਲ।੪।੨।
ਹੇ ਮਾਇਆ ਦੇ ਪਤੀ ਪ੍ਰਭੂ! ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ ਮਿਟਦੀ ਨਹੀਂ (ਭਾਵ, ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ।)
ਤੇਰਾ ਨਾਮ-ਅੰਮ੍ਰਿਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਪੈਦਾ ਹੋ ਰਹੀ ਹੈ ॥੧॥ ਰਹਾਉ ॥
ਹੇ ਪ੍ਰਭੂ! ਤੂੰ ਜਲ ਦਾ ਖ਼ਜ਼ਾਨਾ (ਸਮੁੰਦਰ) ਹੈਂ, ਤੇ ਮੈਂ ਉਸ ਜਲ ਦਾ ਮੱਛ ਹਾਂ।
ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ॥੧॥
ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ।
(ਤੇਰੇ ਆਸਰੇ ਰਿਹਾਂ) ਜਮ-ਰੂਪ ਬਿੱਲਾ ਮੇਰਾ ਕੀਹ ਵਿਗਾੜ ਸਕਦਾ ਹੈ? ॥੨॥
ਹੇ ਪ੍ਰਭੂ! ਤੂੰ ਸੋਹਣਾ ਰੁੱਖ ਹੈਂ ਤੇ ਮੈਂ (ਉਸ ਰੁੱਖ ਦੇ ਆਸਰੇ ਰਹਿਣ ਵਾਲਾ) ਪੰਛੀ ਹਾਂ।
(ਮੈਨੂੰ) ਮੰਦ-ਭਾਗੀ ਨੂੰ (ਅਜੇ ਤਕ) ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ॥੩॥
ਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ (ਭਾਵ, ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ)।
ਕਬੀਰ ਆਖਦਾ ਹੈ-ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ ॥੪॥੨॥
ਗਉੜੀ ਮਾਨਣੀਯ ਕਬੀਰ।
ਹੇ ਮਾਇਆ ਦੇ ਪਤੀ! ਤੈਡੇ ਨਾਮ ਦੇ ਪਾਣੀ ਲਈ ਮੇਰੀ ਤਰੇਹ ਦੂਰ ਨਹੀਂ ਹੁੰਦੀ।
ਉਸ ਪਾਣੀ ਵਿੱਚ (ਲਈ) ਮੇਰੀ ਉਮੰਗ ਸਗੋਂ ਜਿਆਦਾ ਭੜਕ ਰਹੀ ਹੈ। ਠਹਿਰਾਉਂ।
ਤੂੰ ਪਾਣੀ ਦਾ ਸਮੁੰਦਰ ਹੈ ਅਤੇ ਮੈਂ ਪਾਣੀ ਦੀ ਇਕ ਮੱਛੀ।
ਮੈਂ ਪਾਣੀ ਅੰਦਰ ਵਸਦੀ ਹਾਂ ਅਤੇ ਪਾਣੀ ਦੇ ਬਗੈਰ ਨਾਸ ਹੋ ਜਾਂਦੀ ਹਾਂ।
ਤੂੰ ਪਿੰਜਰਾ ਹੈ ਅਤੇ ਮੈਂ ਤੇਰਾ ਤੌਤਾ।
ਮੌਤ ਦਾ ਬਿੱਲਾ ਮੇਰਾ ਕੀ ਕਰ ਸਕਦਾ ਹੈ?
ਤੂੰ ਬ੍ਰਿਛ ਹੈ ਅਤੇ ਮੈਂ ਇਕ ਪਰਿੰਦਾ ਹਾਂ।
ਮੈਂ ਨਿਕਰਮਣ ਤੈਨੂੰ ਵੇਖ ਨਹੀਂ ਸਕਦਾ।
ਤੂੰ ਸੱਚਾ ਗੁਰੂ ਹੈਂ ਅਤੇ ਮੈਂ ਤੇਰਾ ਨਵਾਂ ਮੁਰੀਦ।
ਕਬੀਰ ਜੀ ਆਖਦੇ ਹਨ ਹੇ ਸੁਆਮੀ! ਮੈਨੂੰ ਮੇਰੇ ਅਖੀਰ ਦੇ ਵੇਲੇ ਆਪਣਾ ਦੀਦਾਰ ਬਖ਼ਸ਼ੀਂ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.