ਗਉੜੀਕਬੀਰਜੀ॥
ਦੇਇਮੁਹਾਰਲਗਾਮੁਪਹਿਰਾਵਉ॥
ਸਗਲਤਜੀਨੁਗਗਨਦਉਰਾਵਉ॥੧॥
ਅਪਨੈਬੀਚਾਰਿਅਸਵਾਰੀਕੀਜੈ॥
ਸਹਜਕੈਪਾਵੜੈਪਗੁਧਰਿਲੀਜੈ॥੧॥ਰਹਾਉ॥
ਚਲੁਰੇਬੈਕੁੰਠਤੁਝਹਿਲੇਤਾਰਉ॥
ਹਿਚਹਿਤਪ੍ਰੇਮਕੈਚਾਬੁਕਮਾਰਉ॥੨॥
ਕਹਤਕਬੀਰਭਲੇਅਸਵਾਰਾ॥ਬੇਦਕਤੇਬਤੇਰਹਹਿਨਿਰਾਰਾ॥੩॥੩੧॥
gaurī kabīr jī .
dēi muhār lagām pahirāvau .
sagal t jīn gagan daurāvau .1.
apanai bīchār asavārī kījai .
sahaj kai pāvarai pag dhar lījai .1. rahāu .
chal rē baikunth tujhah lē tārau .
hichah t prēm kai chābuk mārau .2.
kahat kabīr bhalē asavārā . bēd katēb tē rahah nirārā .3.31.
Gauri Kabir Ji.
To inflict defeat on worldly love is putting the bridle to my mind's steed,
and the abandonment of everything is to course it towards heaven.
Self-reflection I have make my ride.
In the stirrup of Divine knowledge I have placed my foot. Pause.
Come, O steed, let me drive thee to the Lord's Mansion.
If thou jib, then, I will strike thee with the whip of Lord's love.
Says Kabir they are the good riders, who remain aloof from the Vedas and the Muslim religious books.
Gauree, Kabeer Jee:
I have grasped the reins and attached the bridle;
abandoning everything, I now ride through the skies. ||1||
I made selfreflection my mount,
and in the stirrups of intuitive poise, I placed my feet. ||1||Pause||
Come, and let me ride you to heaven.
If you hold back, then I shall strike you with the whip of spiritual love. ||2||
Says Kabeer, those who remain detached from the Vedas, the Koran and the Bible are the best riders. ||3||31||
ਗਉੜੀ ਕਬੀਰ ਜੀ ॥
ਹੇ ਭਾਈ! ਮਨ ਰੂਪੀ ਘੋੜੇ ਨੂੰ) ਮੁਹਾਰ ਦੇ ਕੇ (ਭਾਵ ਵਿਕਾਰਾਂ ਤੋਂ ਬਚਣ ਲਈ ਇਸ ਦੇ ਮੂੰਹ ਵਿਚ) ਲਗਾਮ ਪਹਿਨਾਉਂਦਾ ਹਾਂ।
ਸਭ (ਵਿਚ ਪ੍ਰਭੀ ਦੀ ਵਿਆਪਕਤਾ ਵੇਖਣੀ, ਇਹ ਮਨ ਰੂਪੀ ਘੋੜੇ ਉਤੇ) ਕਾਠੀ (ਪਾਈ ਹੈ ਤੇ ਇਸ ਨੂੰ) ਦਸਮ ਦੁਆਰ ਵਲ ਦਉੜਾਂਦਾ ਹਾਂ।੧
(ਹੇ ਭਾਈ!) ਆਪਣੇ ਬੀਚਾਰ ਦੁਆਰਾ (ਮਨ ਰੂਪੀ ਘੋੜੇ ਉਤੇ) ਸਵਾਰੀ ਕਰਨੀ ਚਾਹੀਦੀ ਹੈ।
ਸਹਜ (ਗਿਆਨ) ਦੇ ਪਾਵੜੇ (ਭਾਵ ਰਕਾਬ) ਵਿਚ (ਪ੍ਰੇਮ ਦਾ ਮਾਰਗ ਤੈ ਕਰਨ ਲਈ) ਪੈਰ ਰੱਖ ਲੈਣੇ ਚਾਹੀਦੇ ਹਨ।੧।ਰਹਾਉ।
ਹੇ (ਮਨ ਰੂਪੀ ਘੋੜੇ!) ਚਲ (ਮੈਂ) ਤੈਨੂੰ ਬੈਕੁੰਠ ਦੇ (ਅੰਦਰ) ਲੈ ਉਤਾਰਾਂ (ਭਾਵ ਬੈਕੁੰਠ ਦੀ ਤਾਰੀ ਲਵਾਵਾਂ) ਉਥੋਂ ਦੀ (ਤੈਨੂੰ ਸੈਰ ਕਰਾਂਵਾ)।
(ਜੇ ਤੂੰ) ਹਿਚਕਾਹਟ ਕਰੇਂਗਾ ਤਾਂ (ਤੈਨੂੰ) ਪ੍ਰੇਮ ਦੀ ਚਾਬਕ ਮਾਰਾਂਗਾ।੨।
ਕਬੀਰ ਆਖਦਾ ਹੈ ਕਿ (ਓਹ) ਚੰਗੇ (ਘੋੜ) ਅਸਵਾਰ ਹਨ (ਜੋ) ਵੇਦਾਂ ਕਿਤਾਬਾਂ (ਭਾਵ ਕਰਮ ਕਾਂਡਾਂ ਦੇ ਵਾਦ-ਵਿਵਾਦ ਤੋਂ) ਨਿਰਲੇਪ ਰਹਿੰਦੇ ਹਨ।੩।੩੧।
ਮੈਂ ਤਾਂ (ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਦੀ) ਪੂਜੀ ਦੇ ਕੇ (ਪ੍ਰੇਮ ਦੀ ਲਗਨ ਦੀ) ਲਗਾਮ ਪਾਂਦਾ ਹਾਂ,
ਅਤੇ ਪ੍ਰਭੂ ਨੂੰ ਸਭ ਥਾਈਂ ਵਿਆਪਕ ਜਾਣਨਾ-ਇਹ ਕਾਠੀ ਪਾ ਕੇ (ਮਨ ਨੂੰ) ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ (ਭਾਵ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ) ॥੧॥
(ਆਓ, ਭਾਈ!) ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ (ਭਾਵ, ਅਸਾਡਾ ਅਸਲਾ ਕੀਹ ਹੈ, ਇਸ ਵਿਚਾਰ ਨੂੰ ਘੋੜਾ ਬਣਾ ਕੇ ਇਸ ਉੱਤੇ ਸਵਾਰ ਹੋਵੀਏ;
ਹਰ ਵੇਲੇ ਆਪਣੇ ਅਸਲੇ ਦਾ ਚੇਤਾ ਰੱਖੀਏ), ਅਤੇ ਆਪਣੀ ਅਕਲ-ਰੂਪ ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ ॥੧॥ ਰਹਾਉ ॥
ਚੱਲ, ਹੇ (ਮਨ-ਰੂਪ ਘੋੜੇ)! ਤੈਨੂੰ ਬੈਕੁੰਠ ਦੇ ਸੈਰ ਕਰਾਵਾਂ;
ਜੇ ਅੜੀ ਕੀਤੀਓਈ, ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ ॥੨॥
ਕਬੀਰ ਆਖਦਾ ਹੈ-(ਇਹੋ ਜਿਹੇ) ਸਿਆਣੇ ਅਸਵਾਰ (ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ), ਵੇਦਾਂ ਤੇ ਕਤੇਬਾਂ (ਨੂੰ ਸੱਚੇ ਝੂਠੇ ਆਖਣ ਦੇ ਝਗੜੇ) ਤੋਂ ਵੱਖਰੇ ਰਹਿੰਦੇ ਹਨ ॥੩॥੩੧॥
ਗਉੜੀ ਕਬੀਰ ਜੀ।
ਸੰਸਾਰੀ ਮੌਹ ਨੂੰ ਸ਼ਿਕਸਤ ਦੇਣੀ ਆਪਣੇ ਮਨ-ਕੋਤਲ ਨੂੰ ਕੰਡਿਆਲਾ ਪਾਉਣਾ ਹੈ,
ਅਤੇ ਸਭ ਕੁਛ ਦਾ ਤਿਆਗ ਇਸ ਨੂੰ ਅਸਮਾਨ ਵਿੱਚ ਭਜਾਉਣਾ ਹੈ।
ਸਵੈ-ਸੋਚ-ਬੀਚਾਰ ਨੂੰ ਮੈਂ ਆਪਣੀ ਸਵਾਰੀ ਬਣਾਇਆ ਹੈ।
ਬ੍ਰਹਮ-ਗਿਆਨ ਦੀ ਰਕਾਬ ਵਿੱਚ ਮੈਂ ਆਪਣਾ ਪੈਰ ਟਿਕਾ ਲਿਆ ਹੈ। ਠਹਿਰਾਉ।
ਆ ਹੇ ਕੋਤਲ! ਮੈਂ ਤੈਨੂੰ ਮਾਲਕ ਦੇ ਮੰਦਰ ਨੂੰ ਲੈ ਚੱਲਾ।
ਜੇਕਰ ਤੂੰ ਅੜੀ ਕਰੇਗਾ ਤਾਂ ਮੈਂ ਤੈਨੂੰ ਪ੍ਰਭੂ ਦੀ ਪ੍ਰੀਤ ਦੀ ਚਾਬਕ ਮਾਰਾਂਗਾ।
ਕਬੀਰ ਜੀ ਆਖਦੇ ਹਨ, ਉਹ ਚੰਗੇ ਸਵਾਰ ਹਨ, ਜੋ ਵੇਦਾਂ ਅਤੇ ਮੁਸਲਮਾਨੀ ਮਜ਼ਹਬੀ ਪੁਸਤਕਾਂ ਤੋਂ ਅਟੰਕ ਵਿਚਰਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.