ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ
ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥੧॥
ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ॥੧॥ ਰਹਾਉ ॥
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥੨॥
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥੩॥
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥੫॥
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥੬॥
ਰਾਗੁਗਉੜੀਗੁਆਰੇਰੀਅਸਟਪਦੀਕਬੀਰਜੀਕੀ
ੴਸਤਿਗੁਰਪ੍ਰਸਾਦਿ॥
ਸੁਖੁਮਾਂਗਤਦੁਖੁਆਗੈਆਵੈ॥
ਸੋਸੁਖੁਹਮਹੁਨਮਾਂਗਿਆਭਾਵੈ॥੧॥
ਬਿਖਿਆਅਜਹੁਸੁਰਤਿਸੁਖਆਸਾ॥
ਕੈਸੇਹੋਈਹੈਰਾਜਾਰਾਮਨਿਵਾਸਾ॥੧॥ਰਹਾਉ॥
ਇਸੁਸੁਖਤੇਸਿਵਬ੍ਰਹਮਡਰਾਨਾ॥
ਸੋਸੁਖੁਹਮਹੁਸਾਚੁਕਰਿਜਾਨਾ॥੨॥
ਸਨਕਾਦਿਕਨਾਰਦਮੁਨਿਸੇਖਾ॥
ਤਿਨਭੀਤਨਮਹਿਮਨੁਨਹੀਪੇਖਾ॥੩॥
ਇਸੁਮਨਕਉਕੋਈਖੋਜਹੁਭਾਈ॥
ਤਨਛੂਟੇਮਨੁਕਹਾਸਮਾਈ॥੪॥
ਗੁਰਪਰਸਾਦੀਜੈਦੇਉਨਾਮਾਂ॥
ਭਗਤਿਕੈਪ੍ਰੇਮਿਇਨਹੀਹੈਜਾਨਾਂ॥੫॥
ਇਸੁਮਨਕਉਨਹੀਆਵਨਜਾਨਾ॥
ਜਿਸਕਾਭਰਮੁਗਇਆਤਿਨਿਸਾਚੁਪਛਾਨਾ॥੬॥
ਇਸੁਮਨਕਉਰੂਪੁਨਰੇਖਿਆਕਾਈ॥
ਹੁਕਮੇਹੋਇਆਹੁਕਮੁਬੂਝਿਸਮਾਈ॥੭॥
ਇਸਮਨਕਾਕੋਈਜਾਨੈਭੇਉ॥
ਇਹਮਨਿਲੀਣਭਏਸੁਖਦੇਉ॥੮॥
ਜੀਉਏਕੁਅਰੁਸਗਲਸਰੀਰਾ॥
ਇਸੁਮਨਕਉਰਵਿਰਹੇਕਬੀਰਾ॥੯॥੧॥੩੬॥
rāg gaurī guārērī asatapadī kabīr jī kī
ik ōunkār satigur prasād .
sukh mānhgat dukh āgai āvai .
sō sukh hamah n mānhgiā bhāvai .1.
bikhiā ajah surat sukh āsā .
kaisē hōī hai rājā rām nivāsā .1. rahāu .
is sukh tē siv braham darānā .
sō sukh hamah sāch kar jānā .2.
sanakādik nārad mun sēkhā .
tin bhī tan mah man nahī pēkhā .3.
is man kau kōī khōjah bhāī .
tan shūtē man kahā samāī .4.
gur parasādī jaidēu nāmānh .
bhagat kai prēm in hī hai jānānh .5.
is man kau nahī āvan jānā .
jis kā bharam gaiā tin sāch pashānā .6.
is man kau rūp n rēkhiā kāī .
hukamē hōiā hukam būjh samāī .7.
is man kā kōī jānai bhēu .
ih man līn bhaē sukhadēu .8.
jīu ēk ar sagal sarīrā .
is man kau rav rahē kabīrā .9.1.36.
Gauri measure Guareri. Ashtpadi Kabir Ji.
There is but one God. By the Guru's grace He is obtained.
Man prays for peace, but pain be-falls him.
I like not to ask for that peace.
Ma's intent is bent on sin but still he hopes for happiness.
How shall he find an abode in the Sovereign Lord? Pause.
This worldly pleasure, ever Shiva and Brahma dread.
That pleasure I deem to be as true.
Sages like Sanak etc, Narad and the thousand headed serpent,
even they did not perceive the soul within the body.
Let some one inquire into the state of this soul, O brother.
Escaping from the body, where does the soul go?
By Guru's grace, Jaidev and Nama,
they came to know this secret through Lord's meditation and love.
This soul comes and goes not.
He whose doubt is dispelled, knows the Truth.
This soul has no form or outline.
By Lord's order it was created and by understanding His order it will be absorbed in Him.
Does anyone know the secret of this soul?
This soul is ultimately, absorbed in God, the Comfort-giver.
There is one Soul and it pervades all the bodies.
This Soul, Kabir is meditating upon.
Raag Gauree Gwaarayree, Ashtapadees Of Kabeer Jee:
One Universal Creator God. By The Grace Of The True Guru:
People beg for pleasure, but pain comes instead.
I would rather not beg for that pleasure. ||1||
People are involved in corruption, but still, they hope for pleasure.
How will they find their home in the Sovereign Lord King? ||1||Pause||
Even Shiva and Brahma are afraid of this pleasure,
but I have judged that pleasure to be true. ||2||
Even sages like Sanak and Naarad, and the thousandheaded serpent,
did not see the mind within the body. ||3||
Anyone can search for this mind, O Siblings of Destiny.
When it escapes from the body, where does the mind go? ||4||
By Guru's Grace, Jai Dayv and Naam Dayv
came to know this, through loving devotional worship of the Lord. ||5||
This mind does not come or go.
One whose doubt is dispelled, knows the Truth. ||6||
This mind has no form or outline.
By God's Command it was created; understanding God's Command, it will be absorbed into Him again. ||7||
Does anyone know the secret of this mind?
This mind shall merge into the Lord, the Giver of peace and pleasure. ||8||
There is One Soul, and it pervades all bodies.
Kabeer dwells upon this Mind. ||9||1||36||
ਰਾਗੁ ਗਉੜੀ ਗੁਆਰੇਰੀ ਅਸਟਪਦੀ ਕਬੀਰ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ! ਜਿਸ) ਸੁਖ ਨੂੰ ਮੰਗਦਿਆਂ ਦੁਖ ਸਾਹਮਣੇ ਆਉਂਦਾ ਹੋਵੇ,
ਉਹ ਸੁਖ ਸਾਨੂੰ ਮੰਗਣਾ ਚੰਗਾ ਹੀ ਨਹੀਂ ਲਗਦਾ।੧।
(ਹੇ ਭਾਈ!) ਅਜੇ ਵੀ ਸਾਡੀ ਸੁਰਤਿ ਮਾਇਆ (ਅਤੇ ਮਾਇਕ) ਸੁਖਾਂ ਦੀ ਆਸ ਵਿਚ (ਖੁੱਭੀ ਪਈ ਹੈ
ਫਿਰ) ਕਿਸ ਤਰ੍ਹਾਂ ਰਾਜਾ-ਰਾਮ (ਪਰਮਾਤਮਾ) ਦਾ ਵਾਸਾ (ਸਾਡੀ ਸੁਰਤਿ ਵਿਚ) ਹੋ ਸਕਦਾ ਹੈ? (ਭਾਵ ਨਹੀਂ ਹੋ ਸਕਦਾ)।੧।ਰਹਾਉ।
ਇਸ (ਮਾਇਕ) ਸੁਖ ਤੋਂ ਸ਼ਿਵ ਜੀ ਤੇ ਬ੍ਰਹਮਾ (ਆਦਿ ਤਾਂ) ਡਰ ਗਏ (ਭੈ ਭੀਤ ਹੋ ਗਏ,
ਪਰ) ਅਸਾਂ ਉਹ (ਮਾਇਕੀ) ਸੁਖਾਂ ਨੂੰ ਸੱਚ ਕਰ ਕੇ ਮੰਨ ਲਿਆ ਹੈ।੨।
ਬ੍ਰਹਮਾ ਦੇ ਚਾਰ ਪੁਤਰ-ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ (ਤੋਂ ਇਲਾਵਾ) ਨਾਰਦਮੁਨੀ, ਸ਼ੇਸ਼ਨਾਗ (ਆਦਿ)
ਇਨ੍ਹਾਂ ਨੇ ਭੀ (ਆਪਣੇ ਤਨ ਵਿਚ) ਮਨ ਨੂੰ ਨਹੀਂ ਵੇਖਿਆ (ਭਾਵ ਇਨ੍ਹਾਂ ਦੀ ਸੁਰਤਿ ਵੀ ਸਰੀਰ ਵਿਚ ਮਾਇਆ ਦੇ ਪ੍ਰਭਾਵ ਹੇਠਾਂ ਦੀ ਦਬੀ ਰਹੀ, ਮਾਲਕ ਦਾ ਦਰਸ਼ਨ ਨਹੀਂ ਕਰ ਸਕੀ)।੩।
ਹੇ ਭਾਈ! ਇਸ ਮਨ ਨੂੰ ਕੋਈ ਖੋਜੋ,
(ਜਦੋਂ ਇਹ) ਸਰੀਰ (ਪ੍ਰਾਣਾਂ ਨਾਲੋਂ) ਛੁੱਟ ਜਾਂਦਾ ਹੈ (ਭਾਵ ਵਖਰੇ ਹੋ ਕੇ ਨਾਸ਼ ਹੋ ਜਾਂਦਾ ਹੈ ਤਾਂ) ਮਨ ਕਿਥੇ (ਜਾ) ਸਮਾਉਂਦਾ ਹੈ?।੪।
ਗੁਰੂ ਦੀ ਕਿਰਪਾ ਨਾਲ ਭਗਤ ਜੈ ਦੇਉ ਜੀ ਅਤੇ ਨਾਮ ਦੇਵ ਆਦਿਕ
ਭਗਤਾਂ ਨੇ ਭਗਤੀ ਦੁਆਰਾ (ਪ੍ਰਭੂ ਨਾਲ) ਪ੍ਰੇਮ ਕਰਕੇ (ਇਸ ਭੇਦ ਨੂੰ) ਸਮਝਿਆ ਹੈ?।੫।
ਇਸ ਮਨ ਨੂੰ ਆਉਣ ਜਾਣਾ ਨਹੀਂ ਹੁੰਦਾ (ਪਰ ਅਸਲੀਅਤ ਇਹ ਹੈ ਕਿ)
ਜਿਸ ਦਾ ਭਰਮ (ਦੂਰ ਹੋ) ਗਿਆ ਹੈ ਉਸ ਨੇ ਹੀ ਸਚੁ (ਪ੍ਰਭੂ) ਨੂੰ ਪਛਾਣਿਆ ਹੈ।੬।
ਇਸ ਮਨ ਨੂੰ ਕੋਈ (ਵਖਰੀ) ਸ਼ਕਲ ਨਹੀਂ (ਦਿਤੀ ਹੋਈ ਅਤੇ ਨਾ ਹੀ ਇਸ ਦਾ ਕੋਈ) ਚਿਹਨ ਚਕਰ ਹੈ।
(ਇਹ ਪ੍ਰਭੂ ਦੇ) ਹੁਕਮ ਨਾਲ ਹੀ (ਹੋਂਦ ਵਿਚ) ਆਇਆ ਹੈ (ਅਤੇ ਉਸ ਦੇ) ਹੁਕਮ ਨੂੰ ਸਮਝ ਕੇ (ਉਸ ਵਿਚ ਹੀ) ਲੀਨ ਹੋ ਜਾਂਦਾ ਹੈ।੭।
(ਜਿਹੜਾ) ਕੋਈ (ਵਿਰਲਾ ਮਨੁੱਖ) ਇਸ ਮਨ ਦਾ ਭੇਦ ਜਾਣਦਾ ਹੈ
(ਉਹ) ਇਸ ਮਨ ਦੁਆਰਾ (ਅੰਤਰ ਆਤਮੇ ਸਿਮਰਨ ਵਿਚ ਲੀਣ ਹੋਇਆ ਸੁਖਾਂ ਦੇ ਪ੍ਰਕਾਸ਼ਕ (ਪ੍ਰਭੂ ਦਾ ਰੂਪ ਹੀ) ਹੋ ਜਾਂਦਾ ਹੈ।੮।
ਜੀਵ ਰੂਪ ਵਾਹਿਗੁਰੂ (ਜੋਤਿ) ਇਕ ਹੈ (ਜੋ) ਸਾਰੇ ਸਰੀਰਾਂ ਵਿਚ (ਵਿਆਪਕ) ਹੈ।
ਇਸ ਮਨ ਨੂੰ (ਆਸਰਾ ਦੇਣ ਲਈ) ਕਬੀਰ ਜੀ (ਜੀਵਨ ਰੂਪ ਵਾਹਿਗੁਰੂ ਜੀ ਦਾ) ਸਿਮਰਨ ਕਰ ਰਹੇ ਹਨ।੯।੩੬।
ਰਾਗ ਗਉੜੀ-ਗੁਆਰੇਰੀ ਵਿੱਚ ਗੁਰੂ ਭਗਾ ਕਬੀਰ ਜੀ ਦੀ ਅੱਠ-ਪਦਿਆਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ,
ਜਿਸ ਸੁਖ ਦੇ ਮੰਗਿਆਂ ਦੁੱਖ ਮਿਲਦਾ ਹੈ ॥੧॥
ਅਜੇ ਭੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ ਤੇ (ਇਸ ਮਾਇਆ ਤੋਂ ਹੀ) ਸੁਖਾਂ ਦੀ ਆਸ ਲਾਈ ਬੈਠੇ ਹਾਂ;
ਤਾਂ ਫਿਰ ਜੋਤਿ-ਰੂਪ ਨਿਰੰਕਾਰ ਦਾ ਨਿਵਾਸ (ਇਸ ਸੁਰਤਿ ਵਿਚ) ਕਿਵੇਂ ਹੋ ਸਕੇ? ॥੧॥ ਰਹਾਉ ॥
ਇਸ (ਮਾਇਆ-) ਸੁਖ ਤੋਂ ਤਾਂ ਸ਼ਿਵ ਜੀ ਤੇ ਬ੍ਰਹਮਾ (ਵਰਗੇ ਦੇਵਤਿਆਂ) ਨੇ ਭੀ ਕੰਨਾਂ ਨੂੰ ਹੱਥ ਲਾਏ;
(ਪਰ (ਸੰਸਾਰੀ ਜੀਵਾਂ ਨੇ) ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ ॥੨॥
ਬ੍ਰਹਮਾ ਦੇ ਚਾਰੇ ਪੁੱਤਰ ਸਨਕ ਆਦਿਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ-
ਇਹਨਾਂ ਨੇ ਭੀ (ਇਸ ਮਾਇਆ-ਸੁਖ ਵਲ ਸੁਰਤ ਲੱਗੀ ਰਹਿਣ ਦੇ ਕਾਰਨ) ਆਪਣੇ ਮਨ ਨੂੰ ਆਪਣੇ ਸਰੀਰ ਵਿਚ ਨਾਹ ਵੇਖਿਆ (ਭਾਵ, ਇਹਨਾਂ ਦਾ ਮਨ ਭੀ ਅੰਤਰ-ਆਤਮੇ ਟਿਕਿਆ ਨਾਹ ਰਹਿ ਸਕਿਆ) ॥੩॥
ਹੇ ਭਾਈ! ਕੋਈ ਧਿਰ ਇਸ ਮਨ ਦੀ ਭੀ ਖੋਜ ਕਰੋ,
ਕਿ ਸਰੀਰ ਨਾਲੋਂ ਵਿਛੋੜਾ ਹੋਣ ਤੇ ਇਹ ਮਨ ਕਿੱਥੇ ਜਾ ਟਿਕਦਾ ਹੈ ॥੪॥
ਸਤਿਗੁਰੂ ਦੀ ਕਿਰਪਾ ਨਾਲ, ਇਹਨਾਂ ਜੈਦੇਵ ਤੇ ਨਾਮਦੇਵ ਜੀ (ਵਰਗੇ ਭਗਤਾਂ) ਨੇ ਹੀ-
ਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ (ਕਿ 'ਤਨ ਛੂਟੇ ਮਨੁ ਕਹਾ ਸਮਾਈ'); ॥੫॥
ਉਸ ਮਨੁੱਖ ਦੇ ਇਸ ਆਤਮਾ ਨੂੰ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ,
ਜਿਸ ਮਨੁੱਖ ਦੀ (ਸੁਖਾਂ ਵਾਸਤੇ) ਭਟਕਣਾ ਦੂਰ ਹੋ ਗਈ ਹੈ, ਜਿਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ (ਪ੍ਰਭੂ ਨਾਲ ਸਾਂਝ ਪਾ ਲਈ ਹੈ) ॥੬॥
(ਅਸਲ ਵਿਚ) ਇਸ ਜੀਵ ਦਾ (ਪ੍ਰਭੂ ਤੋਂ ਵੱਖਰਾ) ਕੋਈ ਰੂਪ ਜਾਂ ਚਿਹਨ ਨਹੀਂ ਹੈ।
ਪ੍ਰਭੂ ਦੇ ਹੁਕਮ ਵਿਚ ਹੀ ਇਹ (ਵੱਖਰੇ ਸਰੂਪ ਵਾਲਾ) ਬਣਿਆ ਹੈ ਤੇ ਪ੍ਰਭੂ ਦੀ ਰਜ਼ਾ ਨੂੰ ਸਮਝ ਕੇ ਉਸ ਵਿਚ ਲੀਨ ਹੋ ਜਾਂਦਾ ਹੈ ॥੭॥
ਜੋ ਮਨੁੱਖ ਇਸ ਮਨ ਦਾ ਭੇਦ ਜਾਣ ਲੈਂਦਾ ਹੈ,
ਉਹ ਇਸ ਮਨ ਦੀ ਰਾਹੀਂ ਹੀ (ਅੰਤਰ-ਆਤਮੇ) ਲੀਨ ਹੋ ਕੇ ਸੁਖਦੇਵ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੮॥
ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ,
ਕਬੀਰ ਉਸ (ਸਰਬ-ਵਿਆਪਕ) ਮਨ (ਭਾਵ, ਪਰਮਾਤਮਾ) ਦਾ ਸਿਮਰਨ ਕਰ ਰਿਹਾ ਹੈ ॥੯॥੧॥੩੬॥
ਰਾਗ ਗਉੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ।
ਵਾਹਿਗੁਰੂ ਕੇਵਲ ਇਕ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਬੰਦਾ ਆਰਾਮ ਮੰਗਦਾ ਹੈ, ਪਰ ਉਸ ਨੂੰ ਪੀੜ ਆ ਮਿਲਦੀ ਹੈ।
ਉਸ ਆਰਾਮ ਦੀ ਯਾਚਨਾ ਕਰਨੀ ਮੈਨੂੰ ਚੰਗੀ ਨਹੀਂ ਲਗਦੀ।
ਇਨਸਾਨ ਦੀ ਬਿਰਤੀ ਪਾਪ ਤੇ ਮਾਇਲ ਹੈ ਪਰ ਤਾ ਭੀ ਉਹ ਖੁਸ਼ੀ ਦੀ ਉਮੀਦ ਰੱਖਦਾ ਹੈ।
ਉਹ ਕਿਸ ਤਰ੍ਹਾਂ ਪਾਤਸ਼ਾਹ ਪ੍ਰਭੂ ਅੰਦਰ ਵੱਸੇਬਾ ਪਾਏਗਾ? ਠਹਿਰਾਉਂ।
ਇਸ ਸੰਸਾਰੀ ਖੁਸ਼ੀ ਪਾਸੋਂ ਸ਼ਿਵਜੀ ਅਤੇ ਬ੍ਰਰਮਾ ਭੀ ਭੈ ਖਾਂਦੇ ਹਨ।
ਉਸ ਖੁਸ਼ੀ ਨੂੰ ਮੈਂ ਸੱਚ ਕਰਕੇ ਜਾਣਦਾ ਹਾਂ।
ਸਨਕ ਆਦਿਕ, ਰਿਸ਼ੀ ਨਾਰਦ ਅਤੇ ਹਜ਼ਾਰ ਫਨਾਂ ਵਾਲਾ ਸ਼ੇਸ਼ਨਾਗ,
ਉਨ੍ਹਾਂ ਨੇ ਭੀ ਸਰੀਰ ਅੰਦਰ ਆਤਮਾ ਨੂੰ ਨਹੀਂ ਤੱਕਿਆ।
ਕੋਈ ਏਸ ਆਤਮਾ ਦੀ ਦਸ਼ਾ ਦਾ ਪਤਾ ਕਰੇ, ਹੇ ਵੀਰ!
ਸਰੀਰ ਤੋਂ ਵੱਖਰੀ ਹੋ ਆਤਮਾ ਕਿੱਥੇ ਚਲੀ ਜਾਂਦੀ ਹੈ?
ਗੁਰਾਂ ਦੀ ਦਇਆ ਦੁਆਰਾ, ਜੈਦੇਵ ਤੇ ਨਾਮਾ,
ਉਨ੍ਹਾਂ ਨੇ ਇਸ ਭੇਤ ਨੂੰ ਪ੍ਰਭੂ ਦੇ ਸਿਮਰਨ ਤੇ ਪਿਆਰ ਰਾਹੀਂ ਜਾਣ ਲਿਆ।
ਇਹ ਆਤਮਾ ਆਉਂਦੀ ਅਤੇ ਜਾਂਦੀ ਨਹੀਂ।
ਜਿਸ ਦਾ ਸੰਦੇਹ ਦੂਰ ਹੋ ਗਿਆ ਹੈ, ਉਹ ਸੱਚ ਨੂੰ ਜਾਣ ਲੈਦਾ ਹੈ।
ਇਸ ਆਤਮਾ ਦਾ ਕੋਈ ਸਰੂਪ ਜਾ ਚੱਕਰ-ਚਿਹਨ ਨਹੀਂ।
ਸਾਈਂ ਦੇ ਹੁਕਮ ਦੁਆਰਾ ਇਹ ਸਾਜੀ ਗਈ ਸੀ ਅਤੇ ਉਸ ਦੇ ਹੁਕਮ ਨੂੰ ਸਮਝ ਕੇ ਇਹ ਉਸ ਵਿੱਚ ਲੀਨ ਹੋ ਜਾਏਗੀ।
ਕੀ ਕੋਈ ਇਸ ਆਤਮਾ ਦੇ ਭੇਤ ਨੂੰ ਜਾਣਦਾ ਹੈ?
ਇਹ ਆਤਮਾ, ਆਖਰਕਾਰ, ਆਰਾਮ ਦੇਣਹਾਰ ਵਾਹਿਗੁਰੂ ਅੰਦਰ ਸਮਾ ਜਾਂਦੀ ਹੈ।
ਆਤਮਾ ਇਕ ਹੈ ਅਤੇ ਇਹ ਸਾਰੀਆਂ ਦੇਹਾਂ ਵਿੱਚ ਰਮੀ ਹੋਈ ਹੈ।
ਇਸ ਆਤਮਾ ਦਾ ਕਬੀਰ ਸਿਮਰਨ ਕਰ ਰਿਹਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.