ਗਉੜੀ ॥
ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥
ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥੧॥
ਖੰਡ ਬ੍ਰਹਮੰਡ ਮਹਿ ਸਿੰਙੀ ਮੇਰਾ ਬਟੂਆ ਸਭੁ ਜਗੁ ਭਸਮਾਧਾਰੀ ॥
ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥੨॥
ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥੩॥
ਗਉੜੀ॥
ਸੁਰਤਿਸਿਮ੍ਰਿਤਿਦੁਇਕੰਨੀਮੁੰਦਾਪਰਮਿਤਿਬਾਹਰਿਖਿੰਥਾ॥
ਸੁੰਨਗੁਫਾਮਹਿਆਸਣੁਬੈਸਣੁਕਲਪਬਿਬਰਜਿਤਪੰਥਾ॥੧॥
ਮੇਰੇਰਾਜਨਮੈਬੈਰਾਗੀਜੋਗੀ॥
ਮਰਤਨਸੋਗਬਿਓਗੀ॥੧॥ਰਹਾਉ॥
ਖੰਡਬ੍ਰਹਮੰਡਮਹਿਸਿੰਙੀਮੇਰਾਬਟੂਆਸਭੁਜਗੁਭਸਮਾਧਾਰੀ॥
ਤਾੜੀਲਾਗੀਤ੍ਰਿਪਲੁਪਲਟੀਐਛੂਟੈਹੋਇਪਸਾਰੀ॥੨॥
ਮਨੁਪਵਨੁਦੁਇਤੂੰਬਾਕਰੀਹੈਜੁਗਜੁਗਸਾਰਦਸਾਜੀ॥
ਥਿਰੁਭਈਤੰਤੀਤੂਟਸਿਨਾਹੀਅਨਹਦਕਿੰਗੁਰੀਬਾਜੀ॥੩॥
ਸੁਨਿਮਨਮਗਨਭਏਹੈਪੂਰੇਮਾਇਆਡੋਲਨਲਾਗੀ॥
ਕਹੁਕਬੀਰਤਾਕਉਪੁਨਰਪਿਜਨਮੁਨਹੀਖੇਲਿਗਇਓਬੈਰਾਗੀ॥੪॥੨॥੫੩॥
gaurī .
surat simrit dui kannī mundā paramit bāhar khinthā .
sunn guphā mah āsan baisan kalap bibarajit panthā .1.
mērē rājan mai bairāgī jōgī .
marat n sōg biōgī .1. rahāu .
khand brahamand mah sinnī mērā batūā sabh jag bhasamādhārī .
tārī lāgī tripal palatīai shūtai hōi pasārī .2.
man pavan dui tūnbā karī hai jug jug sārad sājī .
thir bhaī tantī tūtas nāhī anahad kingurī bājī .3.
sun man magan bhaē hai pūrē māiā dōl n lāgī .
kah kabīr tā kau punarap janam nahī khēl gaiō bairāgī .4.2.53.
Gauri.
Meditation and contemplation of God, are my two ear rings and the true knowledge is my outward patched coat.
Contemplative posture is my dwelling in the silent cave and the abandonment of desire is my religious sect.
My king, I am a yogi imbued with Lord's Love.
I am above death, sorrow and separation. Pause.
In the universe and regions, I find my horn and the whole world is my wallet to keep the ashes.
Riddance of three qualities and release from the world is my sitting in trance.
My mind and breath, I have made the two gourds of my fiddle and the Lord of all the ages I have make its frame.
Stable has become the string and breaks not, and the fiddle plays spontaneously.
By hearing it, the mind of the perfect man is enraptured and feels not the swaying of mammon.
Says Kabir the desireless soul, which has played such a game is not born again.
Gauree:
Let contemplation and intuitive meditation be your two earrings, and true wisdom your patched overcoat.
In the cave of silence, dwell in your Yogic posture; let the subjugation of desire be your spiritual path. ||1||
O my King, I am a Yogi, a hermit, a renunciate.
I do not die or suffer pain or separation. ||1||Pause||
The solar systems and galaxies are my horn; the whole world is the bag to carry my ashes.
Eliminating the three qualities and finding release from this world is my deep meditation. ||2||
My mind and breath are the two gourds of my fiddle, and the Lord of all the ages is its frame.
The string has become steady, and it does not break; this guitar vibrates with the unstruck melody. ||3||
Hearing it, the mind is enraptured and becomes perfect; it does not waver, and it is not affected by Maya.
Says Kabeer, the bairaagee, the renunciate, who has played such a game, is not reincarnated again into the world of form and substance. ||4||2||53||
ਗਉੜੀ ॥
ਪ੍ਰਭੂ ਵਿਚ) ਧਿਆਨ ਲਾਉਣਾ (ਅਤੇ ਉਸ ਨੂੰ) ਯਾਦ ਰਖਣਾ (ਮੈਂ ਆਪਣੇ) ਕੰਨਾਂ ਵਿਚ (ਇਹ) ਦੋ ਮੁੰਦਰਾਂ ਪਾਈਆਂ ਹਨ (ਅਤੇ ਪ੍ਰਭੂ ਦਾ) ਯਥਾਰਾਰਥ ਗਿਆਨ, (ਇਹ) ਬਾਹਰ (ਭਾਵ ਆਪਣੇ ਉਤੇ) ਗੋਦੜੀ (ਪਾਈ ਹੈ)।
ਅਫੁਰ (ਸਮਾਧੀ ਰੂਪ) ਗੁਫਾ ਵਿਚ (ਮੇਰਾ) ਆਸਣ (ਅਤੇ) ਬੈਠਣਾ, (ਟਿਕਾਣਾ ਹੈ), ਕਲਪਣਾ ਦੀ ਤਿਆਗਣਾ ਭਾਵ ਸੰਕਲਪਾਂ ਵਿਕਲਪਾਂ ਤੇ ਕਾਬੂ ਪਾਉਣਾ ਮੇਰਾ ਜੋਗ-ਮਾਰਗ ਹੈ।੧।
ਹੇ ਮੇਰੇ ਰਾਜਨ! ਮੈਂ (ਇਸ ਤਰ੍ਹਾਂ ਦਾ) ਵੈਰਾਗਵਾਨ ਜੋਗੀ ਹਾਂ,
ਨਾ ਚਿੰਤਾ (ਕਰਦਾ ਹਾਂ ਅਤੇ) ਨਾ ਵਿਛੋੜੇ ਦੇ ਦੁਖ (ਵਿਚ) ਮਰਦਾ ਹਾਂ।੧।ਰਹਾਉ।
ਖੰਡਾਂ ਬ੍ਰਹਮੰਡਾਂ ਵਿਚ (ਜੋ ਅਨਹਦ ਨਾਦ ਵਜ ਰਿਹਾ ਹੈ ਇਸ ਨੂੰ ਸੁਣਨਾ ਇਹ) ਮੇਰੀ ਸਿੰਙੀ ਹੈ, ਸਾਰੇ ਜਗਤ ਨੂੰ ਨਾਸ਼ਵੰਤ ਜਾਣਨਾ (ਇਹ ਮੇਰਾ) ਸੁਆਹ ਪਾਉਣ ਵਾਲਾ ਥੈਲਾ ਹੈ।
ਤਿੰਨਾਂ ਗੁਣਾਂ ਵਾਲੀ ਮਾਇਆ ਵਲੋਂ (ਸੁਰਤਿ ਨੂੰ) ਪਰਤਣਾ ਹੈ, (ਇਹ ਮੇਰੀ) ਤਾੜੀ (ਸਮਾਧੀ) ਲਗੀ ਹੋਈ ਹੈ (ਅਤੇ) ਇਸ ਤਰ੍ਹਾਂ ਗ੍ਰਿਹਸਤੀ ਜੀਵਨ ਵਿਚ ਵਿਚਰਦੇ ਹੋਏ ਵੀ ਬ੍ਰਿਤੀ ਮਾਇਆ ਮੋਹ ਤੋਂ ਛੁਟ ਜਾਂਦੀ ਹੈ (ਭਾਵ ਮੁਕਤ ਹੋ ਜਾਂਦੀ ਹੈ)।੨।
ਮਨ ਅਤੇ ਸੁਆਸ (ਇਹ ਉਸ ਕਿੰਗਰੀ) ਦੇ ਦੋ ਤੂੰਬੇ ਕੀਤੇ ਹਨ ਜੁਗਾਂ ਜੁਗਾਂ ਤੋਂ (ਲਗੀ ਪ੍ਰੀਤ ਇਹ) ਡੰਡੀ ਬਣਾਈ ਹੈ।
(ਇਸ ਤਰ੍ਹਾਂ) ਕਿੰਗਰੀ ਪੱਕੀ ਹੋਈ ਹੈ (ਅਤੇ ਹੁਣ ਕਦੇ ਵੀ) ਤੁਟਦੀ ਨਹੀਂ ਹੈ। ਆਪ ਮੁਹਾਰੇ ਇਕ ਰਸ ਵਜਣ ਵਾਲੀ ਕਿੰਗਰੀ ਵਜ ਰਹੀ ਹੈ।੩।
(ਅਨਹਦ ਸ਼ਬਦ ਦੀ ਧੁਨੀ) ਸੁਣ ਕੇ (ਸ੍ਰੋਤਿਆਂ ਦੇ) ਮਨ ਪੂਰੇ (ਤੌਰ ਤੇ) ਮਗਨ (ਮਸਤ) ਹੋ ਗਏ ਹਨ (ਇਨ੍ਹਾਂ ਨੂੰ) ਮਾਇਆ ਦੀ ਡੋਲ (ਸੱਟ ਫੇਟ) ਨਹੀਂ ਲਗਦੀ।
ਹੇ ਕਬੀਰ! ਆਖ (ਕਿ ਹੁਣ) ਉਸ (ਜਗਿਆਸੂ) ਨੂੰ ਮੁੜ ਕੇ ਜਨਮ ਨਹੀਂ (ਲੈਣਾ ਪਵੇਗਾ ਜੋ) ਵੈਰਾਗੀ (ਜੋਗੀ ਇਸ ਤਰ੍ਹਾਂ ਦੀ ਜੀਵਨ ਖੇਡ) ਖੇਡ ਗਿਆ ਹੈ।੪।੨।੫੩।
ਪ੍ਰਭੂ ਦੇ ਚਰਨਾਂ ਵਿਚ ਸੁਰਤ ਜੋੜਨੀ ਤੇ ਪ੍ਰਭੂ ਦਾ ਨਾਮ ਸਿਮਰਨਾ-ਇਹ ਮਾਨੋ, ਮੈਂ ਦੋਹਾਂ ਕੰਨਾਂ ਵਿਚ ਮੁੰਦਰਾਂ ਪਾਈਆਂ ਹੋਈਆਂ ਹਨ। ਪ੍ਰਭੂ ਦਾ ਯਥਾਰਥ ਗਿਆਨ-ਇਹ ਮੈਂ ਆਪਣੇ ਤੇ ਗੋਦੜੀ ਲਈ ਹੋਈ ਹੈ।
ਅਫੁਰ ਅਵਸਥਾ-ਰੂਪ ਗੁਫ਼ਾ ਵਿਚ ਮੈਂ ਆਸਣ ਲਾਈ ਬੈਠਾ ਹਾਂ (ਭਾਵ, ਮੇਰਾ ਮਨ ਹੀ ਮੇਰੀ ਗੁਫ਼ਾ ਹੈ; ਜਿਥੇ ਮੈਂ ਦੁਨੀਆ ਧੰਧਿਆਂ ਵਾਲੇ ਕੋਈ ਫੁਰਨੇ ਨਹੀਂ ਉਠਣ ਦੇਂਦਾ ਤੇ ਇਸ ਤਰ੍ਹਾਂ ਆਪਣੇ ਅੰਦਰ, ਮਾਨੋ, ਇਕ ਏਕਾਂਤ ਵਿਚ ਬੈਠਾ ਹੋਇਆ ਹਾਂ)। ਦੁਨੀਆ ਦੀਆਂ ਕਲਪਣਾ ਤਿਆਗ ਦੇਣੀਆਂ-ਇਹ ਹੈ ਮੇਰਾ (ਜੋਗ-) ਪੰਥ ॥੧॥
ਹੇ ਮੇਰੇ ਪਾਤਸ਼ਾਹ (ਪ੍ਰਭੂ!) ਮੈਂ (ਤੇਰੀ ਯਾਦ ਦੀ) ਲਗਨ ਵਾਲਾ ਜੋਗੀ ਹਾਂ,
(ਇਸ ਵਾਸਤੇ) ਮੌਤ (ਦਾ ਡਰ) ਚਿੰਤਾ ਤੇ ਵਿਛੋੜਾ ਮੈਨੂੰ ਪੋਂਹਦੇ ਨਹੀਂ ਹਨ ॥੧॥ ਰਹਾਉ ॥
ਸਾਰੇ ਖੰਡਾਂ ਬ੍ਰਹਿਮੰਡਾਂ ਵਿਚ (ਪ੍ਰਭੂ ਦੀ ਵਿਆਪਕਤਾ ਦਾ ਸਭ ਨੂੰ ਸੁਨੇਹਾ ਦੇਣਾ)-ਇਹ, ਮਾਨੋ, ਮੈਂ ਸਿੰਙੀ ਵਜਾ ਰਿਹਾ ਹਾਂ। ਸਾਰੇ ਜਗਤ ਨੂੰ ਨਾਸਵੰਤ ਸਮਝਣਾ-ਇਹ ਹੈ ਮੇਰਾ ਸੁਆਹ ਪਾਣ ਵਾਲਾ ਥੈਲਾ।
ਤ੍ਰੈਗੁਣੀ ਮਾਇਆ ਦੇ ਪ੍ਰਭਾਵ ਨੂੰ ਮੈਂ ਪਰਤਾਅ ਦਿੱਤਾ ਹੈ-ਇਹ ਮਾਨੋ, ਮੈਂ ਤਾੜੀ ਲਾਈ ਹੋਈ ਹੈ। ਇਸ ਤਰ੍ਹਾਂ ਮੈਂ ਗ੍ਰਿਹਸਤੀ ਹੁੰਦਾ ਹੋਇਆ ਭੀ ਮੁਕਤ ਹਾਂ ॥੨॥
(ਮੇਰੇ ਅੰਦਰ) ਇਕ-ਰਸ ਕਿੰਗੁਰੀ (ਵੀਣਾ) ਵੱਜ ਰਹੀ ਹੈ। ਮੇਰਾ ਮਨ ਅਤੇ ਸੁਆਸ (ਉਸ ਕਿੰਗੁਰੀ ਦੇ) ਦੋਵੇਂ ਤੂੰਬੇ ਹਨ। ਸਦਾ-ਥਿਰ ਰਹਿਣ ਵਾਲਾ ਪ੍ਰਭੂ (ਮਨ ਤੇ ਸੁਆਸ ਦੋਹਾਂ ਤੂੰਬਿਆਂ ਨੂੰ ਜੋੜਨ ਵਾਲੀ) ਮੈਂ ਡੰਡੀ ਬਣਾਈ ਹੈ।
ਸੁਰਤ ਦੀ ਤਾਰ (ਉਸ ਕਿੰਗੁਰੀ ਦੀ ਵੱਜਣ ਵਾਲੀ ਤੰਤੀ) ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੇ ਨਹੀਂ ॥੩॥
(ਇਸ ਅੰਦਰਲੀ ਕਿੰਗੁਰੀ ਦੇ ਰਾਗ ਨੂੰ) ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ।
ਕਬੀਰ ਆਖਦਾ ਹੈ- ਜੋ ਲਗਨ ਵਾਲਾ ਜੋਗੀ ਅਜਿਹੀ ਖੇਡ ਖੇਡ ਕੇ ਜਾਂਦਾ ਹੈ ਉਸ ਨੂੰ ਫਿਰ ਕਦੇ ਜਨਮ (ਮਰਨ) ਨਹੀਂ ਹੁੰਦਾ ॥੪॥੨॥੫੩॥
ਗਉੜੀ।
ਰੱਬ ਦੀ ਬੰਦਗੀ ਅਤੇ ਸਿਮਰਨ ਮੇਰੇ ਕੰਨਾਂ ਦੀਆਂ ਦੋ ਮੁੰਦ੍ਰਾ ਹਨ ਅਤੇ ਯਥਾਰਥ ਗਿਆਨ ਮੇਰੀ ਬਾਹਰਲੀ ਖਫਣੀ ਹੈ।
ਧਿਆਨ ਅਵਸਥਾ ਮੇਰਾ ਚੁਪ ਚਾਪ ਕੰਦਰਾ ਅੰਦਰ ਦਾ ਵਸੇਬਾ ਹੈ ਅਤੇ ਖਾਹਿਸ਼ ਦਾ ਤਿਆਗਣਾ ਮੇਰਾ ਮਜਹਬੀ ਮਾਰਗ ਹੈ।
ਮੇਰੇ ਪਾਤਸ਼ਾਹ ਮੈਂ ਪ੍ਰਭੂ ਦੀ ਪ੍ਰੀਤ ਨਾਲ ਰੰਗਿਆ ਹੋਇਆ ਯੋਗੀ ਹਾਂ।
ਮੈਂ ਮੌਤ, ਅਫਸੋਸ ਅਤੇ ਵਿਛੋੜੇ ਤੋਂ ਉਚੇਰਾ ਹਾਂ। ਠਹਿਰਾਉ।
ਆਲਮ ਤੇ ਇਸ ਦਿਆਂ ਭਾਗਾਂ ਅੰਦਰ ਮੈਂ ਆਪਣਾ ਸਿੰਗ ਪਾਇਆ ਹੈ ਅਤੇ ਸਾਰਾ ਜਹਾਨ ਸੁਆਹ ਰੱਖਣ ਲਈ ਮੇਰਾ ਥੈਲਾ ਹੈ।
ਤਿੰਨਾਂ ਗੁਣਾ ਤੋਂ ਖਲਾਸੀ ਅਤੇ ਸੰਸਾਰ ਤੋਂ ਛੁਟਕਾਰਾ ਮੇਰਾ ਸਮਾਧੀ ਲਾਉਣਾ ਹੈ।
ਆਪਣੇ ਚਿੱਤ ਅਤੇ ਸੁਆਸ ਨੂੰ ਵੀਣਾ ਦੇ ਦੋ ਤੂੰਬੇ ਬਣਾਇਆ ਹੈ ਅਤੇ ਸਾਰਿਆਂ ਯੁਗਾਂ ਦੇ ਸੁਆਮੀ ਨੂੰ ਮੈਂ ਇਸ ਦੀ ਡੰਡੀ ਬਣਾਇਆ ਹੈ।
ਸਥਿਰ ਹੋ ਗਈ ਹੈ ਤਾਰ ਅਤੇ ਟੁੱਟਦੀ ਨਹੀਂ ਅਤੇ ਵੀਣਾ ਸੁੱਤੇ-ਸਿੱਧ ਹੀ ਵਜ ਰਹੀ ਹੈ।
ਇਸ ਨੂੰ ਸੁਣਨ ਦੁਆਰਾ ਪੂਰਨ ਪੁਰਸ਼ ਦਾ ਚਿੱਤ ਪ੍ਰਸੰਨ ਹੋ ਜਾਂਦਾ ਹੈ ਅਤੇ ਮੋਹਨੀ ਦੇ ਹਲੂਣੇ ਉਸ ਨੂੰ ਨਹੀਂ ਲਗਦੇ।
ਕਬੀਰ ਜੀ ਆਖਦੇ ਹਨ ਕਿ ਇਛਾ-ਰਹਿਤ ਆਤਮਾ, ਜੋ ਇਹੋ ਜਿਹੀ ਖੇਡ ਖੇਡ ਗਈ ਹੈ, ਮੁੜ ਕੇ ਜਨਮ ਨਹੀਂ ਧਾਰਦੀ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.