ਗਉੜੀ॥
ਰਾਮਜਪਉਜੀਅਐਸੇਐਸੇ॥ਧ੍ਰੂਪ੍ਰਹਿਲਾਦਜਪਿਓਹਰਿਜੈਸੇ॥੧॥
ਦੀਨਦਇਆਲਭਰੋਸੇਤੇਰੇ॥
ਸਭੁਪਰਵਾਰੁਚੜਾਇਆਬੇੜੇ॥੧॥ਰਹਾਉ॥
ਜਾਤਿਸੁਭਾਵੈਤਾਹੁਕਮੁਮਨਾਵੈ॥
ਇਸਬੇੜੇਕਉਪਾਰਿਲਘਾਵੈ॥੨॥
ਗੁਰਪਰਸਾਦਿਐਸੀਬੁਧਿਸਮਾਨੀ॥
ਚੂਕਿਗਈਫਿਰਿਆਵਨਜਾਨੀ॥੩॥
ਕਹੁਕਬੀਰਭਜੁਸਾਰਿਗਪਾਨੀ॥
ਉਰਵਾਰਿਪਾਰਿਸਭਏਕੋਦਾਨੀ॥੪॥੨॥੧੦॥੬੧॥
gaurī .
rām japau jī aisē aisē . dhrū prahilād japiō har jaisē .1.
dīn daiāl bharōsē tērē .
sabh paravār charāiā bērē .1. rahāu .
jā tis bhāvai tā hukam manāvai .
is bērē kau pār laghāvai .2.
gur parasād aisī budh samānī .
chūk gaī phir āvan jānī .3.
kah kabīr bhaj sārigapānī .
uravār pār sabh ēkō dānī .4.2.10.61.
Gauri.
O my soul, remember the Lord like, Dhru and Prahlad meditated on God.
O Merciful to the poor, placing reliance on Thee,
I have embarked all my family on Thine boat. Pause.
When it pleases Him, then He has His order obeyed,
and He causes this boat to cross over.
By Guru's grace such understanding is enshrined within me,
that my coming and going, over again, have ceased.
Says Kabir meditate Thou on God, the earth sustainer.
In this world the world beyond and everywhere He alone is the Donor.
Gauree:
Just as Dhroo and Prahlaad meditated on the Lord, so should you meditate on the Lord, O my soul. ||1||
O Lord, Merciful to the meek, I have placed my faith in You;
along with all my family, I have come aboard Your boat. ||1||Pause||
When it is pleasing to Him, then He inspires us to obey the Hukam of His Command.
He causes this boat to cross over. ||2||
By Guru's Grace, such understanding is infused into me;
my comings and goings in reincarnation have ended. ||3||
Says Kabeer, meditate, vibrate upon the Lord, the Sustainer of the earth.
In this world, in the world beyond and everywhere, He alone is the Giver. ||4||2||10||61||
ਗਉੜੀ ॥
ਹੇ ਪ੍ਰਭੂ! ਮੇਰਾ ਦਿਲ ਕਰਦਾ ਹੈ ਕਿ ਮੈਂ) ਹਿਰਦੇ ਵਿਚ ਰਾਮ ਦਾ (ਨਾਮ) ਇਸ ਤਰ੍ਹਾਂ ਜਪਾਂ ਜਿਵੇਂ ਧ੍ਰੁ ਤੇ ਪ੍ਰਹਿਲਾਦ (ਆਦਿ ਭਗਤਾਂ ਨੇ ਹਰੀ) ਹਰੀ ਜਪਿਆ ਸੀ।੧।
ਹੇ ਦੀਨਾਂ ਉਤੇ ਦਇਆ (ਕਰਨ ਵਾਲੇ)! ਤੇਰੇ ਭਰੋਸੇ ਉਤੇ
(ਮੈਂ) ਸਾਰਾ ਪਰਵਾਰ (ਨਾਮ ਰੂਪੀ) ਬੇੜੇ ਉਤੇ ਚੜ੍ਹਾਇਆ ਹੈ।੧।ਰਹਾਉ।
ਭਗਤ ਜੀ ਬੇਨਤੀ ਕਰਨ ਤੋਂ ਬਾਅਦ ਇਉਂ ਚਿਤਵਦੇ ਹਨ) ਜਦੋਂ ਉਸ (ਰਾਮ) ਨੂੰ ਭਾਉਂਦਾ ਹੈ ਤਾਂ (ਉਹ ਜੀਵ ਪਾਸੋਂ ਆਪਣਾ) ਹੁਕਮ ਮਨਵਾਉਂਦਾ ਹੈ
(ਅਤੇ) ਇਸ (ਸਰੀਰ ਰੂਪੀ) ਬੇੜੇ ਨੂੰ (ਸੰਸਾਰ ਸਾਗਰ ਤੋਂ) ਪਾਰ ਲੰਘਾ ਦੇਂਦਾ ਹੈ।੨।
(ਹੇ ਭਾਈ!) ਗੁਰੂ ਦੀ ਕਿਰਪਾ ਨਾਲ (ਜਿਸ ਜੀਵ ਦੇ ਅੰਦਰ) ਇਹੋ ਜਿਹੀ ਬੁੱਧੀ ਪ੍ਰਵੇਸ਼ ਕਰ ਗਈ ਹੈ
ਉਸ ਦੀ) ਫਿਰ ਆਉਣ ਜਾਣ ਵਾਲੀ (ਫੇਰੀ) ਮੁੱਕ ਗਈ ਹੈ।੩।
ਹੇ ਕਬੀਰ! ਆਖ ਕਿ ਹੇ ਮਨ! (ਤੂੰ) ਵਾਹਿਗੁਰੂ ਨੂੰ ਸਿਮਰ
(ਕਿਉਂਕਿ) ਇਸ ਲੋਕ ਅਤੇ ਪਰਲੋਕ ਵਿਚ ਸਭ ਦਾ ਦਾਨੀ (ਦਾਤਾਂ ਦੇਣ ਵਾਲਾ) ਇਕੋ (ਰਾਮ ਹੈ)।੪।੨।੧੦।੬੧।
ਹੇ ਜਿੰਦੇ! (ਇਉਂ ਅਰਦਾਸ ਕਰ, ਕਿ) ਹੇ ਪ੍ਰਭੂ! ਮੈਂ ਤੈਨੂੰ ਉਸ ਪ੍ਰੇਮ ਤੇ ਸ਼ਰਧਾ ਨਾਲ ਸਿਮਰਾਂ, ਜਿਸ ਪ੍ਰੇਮ ਤੇ ਸ਼ਰਧਾ ਨਾਲ ਧ੍ਰੂ ਤੇ ਪ੍ਰਹਿਲਾਦ ਭਗਤ ਨੇ, ਹੇ ਹਰੀ! ਤੈਨੂੰ ਸਿਮਰਿਆ ਸੀ ॥੧॥
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਤੇਰੀ ਮਿਹਰ ਦੀ ਆਸ ਤੇ-
ਮੈਂ ਆਪਣਾ ਸਾਰਾ ਪਰਵਾਰ ਤੇਰੇ (ਨਾਮ ਦੇ) ਜਹਾਜ਼ ਤੇ ਚੜ੍ਹਾ ਦਿੱਤਾ ਹੈ (ਮੈਂ ਜੀਭ, ਅੱਖ, ਕੰਨ ਆਦਿਕ ਸਭ ਗਿਆਨ-ਇੰਦ੍ਰਿਆਂ ਨੂੰ ਤੇਰੀ ਸਿਫ਼ਤਿ-ਸਾਲਾਹ ਵਿਚ ਜੋੜ ਦਿੱਤਾ ਹੈ) ॥੧॥ ਰਹਾਉ ॥
ਜਦੋਂ ਪ੍ਰਭੂ ਨੂੰ ਭਾਉਂਦਾ ਹੈ ਤਾਂ ਉਹ (ਇਸ ਸਾਰੇ ਪਰਵਾਰ ਤੋਂ ਆਪਣਾ) ਹੁਕਮ ਮਨਾਉਂਦਾ ਹੈ (ਭਾਵ, ਇਹਨਾਂ ਇੰਦ੍ਰਿਆਂ ਪਾਸੋਂ ਉਹੀ ਕੰਮ ਕਰਾਉਂਦਾ ਹੈ ਜਿਸ ਕੰਮ ਲਈ ਉਸ ਨੇ ਇਹ ਇੰਦ੍ਰੇ ਬਣਾਏ ਹਨ)
ਤੇ ਇਸ ਤਰ੍ਹਾਂ ਇਸ ਸਾਰੇ ਪੂਰ ਨੂੰ (ਇਹਨਾਂ ਸਭ ਇੰਦ੍ਰਿਆਂ ਨੂੰ) ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦਾ ਹੈ ॥੨॥
ਸਤਿਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ ਅੰਦਰ) ਅਜਿਹੀ ਅਕਲ ਪਰਗਟ ਹੋ ਪੈਂਦੀ ਹੈ (ਭਾਵ, ਜੋ ਮਨੁੱਖ ਸਾਰੇ ਇੰਦ੍ਰਿਆਂ ਨੂੰ ਪ੍ਰਭੂ ਦੇ ਰੰਗ ਵਿਚ ਰੰਗਦਾ ਹੈ),
ਉਸ ਦਾ ਮੁੜ ਮੁੜ ਜੰਮਣਾ ਮਰਨਾ ਮੁੱਕ ਜਾਂਦਾ ਹੈ ॥੩॥
ਕਬੀਰ ਆਖਦਾ ਹੈ- (ਆਪਣੇ ਆਪ ਨੂੰ ਸਮਝਾ ਕਿ ਹੇ ਮਨ!)-ਸਾਰਿੰਗਪਾਨੀ ਪ੍ਰਭੂ ਨੂੰ ਸਿਮਰ!
ਅਤੇ ਲੋਕ-ਪਰਲੋਕ ਵਿਚ ਹਰ ਥਾਂ ਉਸ ਇੱਕ ਪ੍ਰਭੂ ਨੂੰ ਹੀ ਜਾਣ ॥੪॥੨॥੧੦॥੬੧॥
ਗਉੜੀ।
ਹੇ ਮੇਰੀ ਜਿੰਦੇ! ਇਸ ਤਰ੍ਹਾਂ ਸਾਹਿਬ ਦਾ ਸਿਮਰਨ ਕਰ, ਜਿਸ ਤਰ੍ਹਾਂ ਧਰੂ ਅਤੇ ਪ੍ਰਹਿਲਾਦ ਨੇ ਵਾਹਿਗੁਰੂ ਨੂੰ ਆਰਾਧਿਆ ਸੀ।
ਹੇ ਗਰੀਬਾਂ ਦੇ ਮਿਹਰਬਾਨ! ਤੇਰੇ ਉਤੇ ਧਕੀਨ ਧਾਰ ਕੇ,
ਮੈਂ ਆਪਣਾ ਸਮੂਹ ਟੱਬਰ ਕਬੀਲਾ ਤੇਰੇ ਜਹਾਜ਼ ਤੇ ਚਾੜ੍ਹ ਦਿੱਤਾ ਹੈ। ਠਹਿਰਾਉ।
ਜਦ ਉਸ ਨੂੰ ਚੰਗਾ ਲੱਗਦਾ ਹੈ, ਤਦ ਉਹ ਆਪਣੇ ਫੁਰਮਾਨ ਤੇ ਅਮਲ ਕਰਾਉਂਦਾ ਹੈ,
ਅਤੇ ਉਹ ਇਸ ਜਹਾਜ ਨੂੰ ਪਾਰ ਕਰ ਦਿੰਦਾ ਹੈ।
ਗੁਰਾਂ ਦੀ ਦਇਆ ਦੁਆਰਾ ਮੇਰੇ ਅੰਦਰ ਐਸੀ ਸਮਝ ਟਿਕ ਗਈ ਹੈ,
ਕਿ ਮੇਰਾ ਮੁੜ ਕੇ ਆਉਣਾ ਤੇ ਜਾਣਾ ਮੁਕ ਗਿਆ ਹੈ।
ਕਬੀਰ ਜੀ ਆਖਦੇ ਹਨ, ਤੂੰ ਧਰਤੀ ਦੇ ਥੰਮ੍ਹਣਹਾਰ ਵਾਹਿਗੁਰੂ ਦਾ ਸਿਮਰਨ ਕਰ।
ਇਸ ਲੋਕ, ਪਰਲੋਕ ਅਤੇ ਹਰ ਥਾਂ ਕੇਵਲ ਓਹੀ ਦਾਤਾਰ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.