ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥੧॥
ਜਾ ਤੇ ਪਾਈਐ ਪਰਮ ਨਿਧਾਨੁ ॥੧॥ ਰਹਾਉ ॥
ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥
ਜਬ ਲਗੁ ਜੁਗਤਿ ਨ ਜਾਨੀਐ ਭਾਉ ਭਗਤਿ ਭਗਵਾਨ ॥੨॥
ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥
ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥੩॥
ਗਉੜੀਪੂਰਬੀ॥
ਸੁਰਗਬਾਸੁਨਬਾਛੀਐਡਰੀਐਨਨਰਕਿਨਿਵਾਸੁ॥
ਹੋਨਾਹੈਸੋਹੋਈਹੈਮਨਹਿਨਕੀਜੈਆਸ॥੧॥
ਰਮਈਆਗੁਨਗਾਈਐ॥
ਜਾਤੇਪਾਈਐਪਰਮਨਿਧਾਨੁ॥੧॥ਰਹਾਉ॥
ਕਿਆਜਪੁਕਿਆਤਪੁਸੰਜਮੋਕਿਆਬਰਤੁਕਿਆਇਸਨਾਨੁ॥
ਜਬਲਗੁਜੁਗਤਿਨਜਾਨੀਐਭਾਉਭਗਤਿਭਗਵਾਨ॥੨॥
ਸੰਪੈਦੇਖਿਨਹਰਖੀਐਬਿਪਤਿਦੇਖਿਨਰੋਇ॥
ਜਿਉਸੰਪੈਤਿਉਬਿਪਤਿਹੈਬਿਧਨੇਰਚਿਆਸੋਹੋਇ॥੩॥
ਕਹਿਕਬੀਰਅਬਜਾਨਿਆਸੰਤਨਰਿਦੈਮਝਾਰਿ॥
ਸੇਵਕਸੋਸੇਵਾਭਲੇਜਿਹਘਟਬਸੈਮੁਰਾਰਿ॥੪॥੧॥੧੨॥੬੩॥
gaurī pūrabī .
surag bās n bāshīai darīai n narak nivās .
hōnā hai sō hōī hai manah n kījai ās .1.
ramaīā gun gāīai .
jā tē pāīai param nidhān .1. rahāu .
kiā jap kiā tap sanjamō kiā barat kiā isanān .
jab lag jugat n jānīai bhāu bhagat bhagavān .2.
sanpai dēkh n harakhīai bipat dēkh n rōi .
jiu sanpai tiu bipat hai bidh nē rachiā sō hōi .3.
kah kabīr ab jāniā santan ridai majhār .
sēvak sō sēvā bhalē jih ghat basai murār .4.1.12.63.
Gauri Purbi.
Long not for an abode in paradise and fear not to dwell in hell.
What is to be, shall definitely happen so build no hope in thy mind.
Chant thou the praises of the Pervading Lord,
from whom the most excellent treasure is obtained. Pause.
Of What avail is recitation, what penance and self-mortification, what fasting and what ablution,
unless thou know the way to love and serve the Auspicious Master?
Feel not elated at the sight of treasures and weep not at the sigh of adversity.
As is wealth, so is poverty, and what the Lord proposes, that is accomplished.
Says Kabir, through the saints, I have now come to know within my mind,
that the servant, within whose mind the Lord abides, performs the best service.
Gauree Poorbee:
do't wish for a home in heaven, and do't be afraid to live in hell.
Whatever will be will be, so do't get your hopes up in your mind. ||1||
Sing the Glorious Praises of the Lord,
from whom the most excellent treasure is obtained. ||1||Pause||
What good is chanting, penance or selfmortification? What good is fasting or cleansing baths,
unless you know the way to worship the Lord God with loving devotion? ||2||
do't feel so delighted at the sight of wealth, and do't weep at the sight of suffering and adversity.
As is wealth, so is adversity; whatever the Lord proposes, comes to pass. ||3||
Says Kabeer, now I know that the Lord dwells within the hearts of His Saints;
that servant performs the best service, whose heart is filled with the Lord. ||4||1||12||63||
ਗਉੜੀ ਪੂਰਬੀ ॥
ਹੇ ਭਾਈ!) ਨਾ ਸੁਰਗ ਦਾ ਵਾਸਾ ਮੰਗਣ ਦੀ ਇੱਛਾ ਰਖਣੀ ਚਾਹੀਦੀ ਹੈ (ਤੇ) ਨਾ ਹੀ ਨਰਕਾਂ ਵਿਚ ਵਾਸਾ ਹੋਣ ਦਾ ਡਰ ਰਖਣਾ ਚਾਹੀਦਾ ਹੈ।
(ਜੋ ਕੁਝ) ਹੋਣਾ ਹੈ ਉਹ (ਪ੍ਰਭੂ ਦੇ ਹੁਕਮ ਵਿਚ) ਹੋਣਾ ਹੀ ਹੈ (ਇਸ ਲਈ) ਮਨ ਵਿਚ (ਅਜਿਹੀ ਕੋਈ) ਆਸਾ ਨਹੀਂ ਕਰਨੀ ਚਾਹੀਦੀ।੧।
(ਹਾਂ), ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਹਨ
ਜਿਸ ਤੋਂ ਵਡਾ ਖਜ਼ਾਨਾ (ਨਾਮ) ਪ੍ਰਾਪਤ ਹੁੰਦਾ ਹੈ।੧।ਰਹਾਉ।
ਕੀ ਜਪ? ਕੀ ਤਪ? ਕੀ ਸੰਜਮ? ਕੀ ਵਰਤ ਅਤੇ ਇਸ਼ਨਾਨ
(ਹੇ ਭਾਈ!) ਜਦੋਂ ਤਕ (ਤੂੰ ਹਿਰਦੇ ਵਿਚ) ਪਰਮੇਸ਼ਰ ਦੀ ਪ੍ਰੇਮਾ-ਭਗਤੀ ਦੀ ਜੁਗਤੀ ਨਹੀਂ ਜਾਣੀ (ਤਾਂ)(ਆਦਿ ਸਭ ਵਿਅਰਥ ਗਏ)।੨।
ਹੇ ਭਾਈ!) ਐਸ਼ਵਰਜ ਵੇਖ ਕੇ ਖੁਸ਼ ਨਹੀਂ ਹੋਣਾ ਚਾਹੀਦਾ (ਅਤੇ) ਬਿਪਤਾ ਵੇਖ ਕੇ ਰੋਣਾ ਨਹੀਂ ਚਾਹੀਦਾ
ਜਿਸ ਤਰ੍ਹਾਂ ਐਸ਼ਵਰਜ਼ ਹੈ ਉਸੇ ਤਰ੍ਹਾਂ ਬਿਪਤਾ ਹੈ, ਪਰਮਾਤਮਾ ਨੇ (ਜੋ ਕੁਝ) ਬਣਾਇਆ ਹੈ, ਉਹੋ ਕੁਝ ਹੋਣਾ ਹੈ।੩।
ਕਬੀਰ ਜੀ ਆਖਦੇ ਹਨ ਕਿ ਹੁਣ (ਅਸਾਂ) ਸਮਝਿਆ ਹੈ (ਕਿ ਪ੍ਰਭੂ) ਸੰਤਾਂ ਦੇ ਹਿਰਦੇ ਵਿਚ ਹੈ।
ਉਹ (ਸੰਤ ਪ੍ਰਭੂ ਦੇ) ਸੇਵਕ ਹਨ, ਜਿਨ੍ਹਾਂ ਦੇ ਹਿਰਦੇ ਵਿਚ (ਉਹ) ਪ੍ਰਭੂ ਆਪ ਵਸਦਾ ਹੈ।੪।੧।੧੨।੬੩।
ਨਾਹ ਇਹ ਤਾਂਘ ਰੱਖਣੀ ਚਾਹੀਦੀ ਹੈ ਕਿ (ਮਰਨ ਪਿਛੋਂ) ਸੁਰਗ ਦਾ ਵਸੇਬਾ ਮਿਲ ਜਾਏ ਅਤੇ ਨਾਹ ਇਸ ਗੱਲੋਂ ਡਰਦੇ ਰਹੀਏ ਕਿ ਕਿਤੇ ਨਰਕ ਵਿਚ ਹੀ ਨਿਵਾਸ ਨਾਹ ਮਿਲ ਜਾਏ।
ਜੋ ਕੁਝ (ਪ੍ਰਭੂ ਦੀ ਰਜ਼ਾ ਵਿਚ) ਹੋਣਾ ਹੈ ਉਹੀ ਹੋਵੇਗਾ। ਸੋ, ਮਨ ਵਿਚ ਆਸਾਂ ਨਹੀਂ ਬਣਾਉਣੀਆਂ ਚਾਹੀਦੀਆਂ ॥੧॥
ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ,
ਅਤੇ ਇਸੇ ਉੱਦਮ ਨਾਲ ਉਹ (ਨਾਮ-ਰੂਪ) ਖ਼ਜ਼ਾਨਾ ਮਿਲ ਜਾਂਦਾ ਹੈ, ਜੋ ਸਭ (ਸੁਖਾਂ) ਨਾਲੋਂ ਉੱਚਾ ਹੈ ॥੧॥ ਰਹਾਉ ॥
(ਉਦੋਂ ਤੱਕ) ਜਪ ਤਪ, ਸੰਜਮ, ਵਰਤ, ਇਸ਼ਨਾਨ-ਇਹ ਸਭ ਕਿਸੇ ਕੰਮ ਨਹੀਂ,
ਜਦ ਤਕ ਅਕਾਲ ਪੁਰਖ ਨਾਲ ਪਿਆਰ ਤੇ ਉਸ ਦੀ ਭਗਤੀ ਦੀ ਜੁਗਤਿ ਨਹੀਂ ਸਮਝੀ (ਭਾਵ, ਜਦ ਤਕ ਇਹ ਸਮਝ ਨਹੀਂ ਪਈ ਕਿ ਭਗਵਾਨ ਨਾਲ ਪਿਆਰ ਕਰਨਾ, ਭਗਵਾਨ ਦੀ ਭਗਤੀ ਕਰਨਾ ਹੀ ਜੀਵਨ ਦੀ ਅਸਲ ਜੁਗਤੀ ਹੈ।) ॥੨॥
ਰਾਜ-ਭਾਗ ਵੇਖ ਕੇ ਫੁੱਲੇ ਨਹੀਂ ਫਿਰਨਾ ਚਾਹੀਦਾ, ਮੁਸੀਬਤ ਵੇਖ ਕੇ ਦੁਖੀ ਨਹੀਂ ਹੋਣਾ ਚਾਹੀਦਾ।
ਜੋ ਕੁਝ ਪਰਮਾਤਮਾ ਕਰਦਾ ਹੈ ਉਹੀ ਹੁੰਦਾ ਹੈ, ਜਿਵੇਂ ਰਾਜ-ਭਾਗ (ਪ੍ਰਭੂ ਦਾ ਦਿੱਤਾ ਹੀ ਮਿਲਦਾ) ਹੈ ਤਿਵੇਂ ਬਿਪਤਾ (ਭੀ ਉਸੇ ਦੀ ਪਾਈ ਪੈਂਦੀ) ਹੈ ॥੩॥
ਕਬੀਰ ਆਖਦਾ ਹੈ-ਹੁਣ ਇਹ ਸਮਝ ਆਈ ਹੈ (ਕਿ ਪਰਮਾਤਮਾ ਕਿਸੇ ਬੈਕੁੰਠ ਸੁਰਗ ਵਿਚ ਨਹੀਂ, ਪਰਮਾਤਮਾ) ਸੰਤਾਂ ਦੇ ਹਿਰਦੇ ਵਿਚ ਵੱਸਦਾ ਹੈ।
ਉਹੀ ਸੇਵਕ ਸੇਵਾ ਕਰਦੇ ਸੁਹਣੇ ਲੱਗਦੇ ਹਨ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਵੱਸਦਾ ਹੈ (ਭਾਵ, ਜੋ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਹਨ ॥੪॥੧॥੧੨॥੬੩॥
ਗਉੜੀ ਪੂਰਬੀ।
ਬਹਿਸ਼ਤ ਅੰਦਰ ਵਸੇਬੇ ਲਈ ਤਾਂਘ ਨਾਂ ਕਰ ਅਤੇ ਦੋਜ਼ਕ ਅੰਦਰ ਵਸਣੋਂ ਭੈ ਨਾਂ ਕਰ।
ਜੋ ਕੁਛ ਹੋਣਾ ਹੈ, ਉਹ ਨਿਸਚਿਤ ਹੀ ਹੋਵੇਗਾ। ਇਸ ਲਈ ਆਪਣੇ ਮਨ ਵਿੱਚ ਕੋਈ ਉਮੀਦ ਨ ਬੰਨ੍ਹ।
ਤੂੰ ਵਿਆਪਕ ਪ੍ਰਭੂ ਦਾ ਜੱਸ ਗਾਇਨ ਕਰ,
ਜਿਸ ਪਾਸੋਂ ਮਹਾਨ ਸਰੇਸ਼ਟ ਖਜਾਨਾ ਪ੍ਰਾਪਤ ਹੁੰਦਾ ਹੈ। ਠਹਿਰਾਉ।
ਕੀ ਲਾਭ ਪਾਠ ਦਾ, ਕੀ ਤਪੱਸਿਆ ਤੇ ਸਵੈ-ਰਿਆਜ਼ਤ ਦਾ, ਕੀ ਹੈ ਨਿਰਾ-ਅਹਾਰ ਰਹਿਣ ਦਾ ਅਤੇ ਕੀ ਨ੍ਹਾਉਣ ਦਾ,
ਜਦ ਤਾਂਈ ਤੈਨੂੰ ਮੁਬਾਰਕ ਮਾਲਕ ਦੀ ਪ੍ਰੀਤ ਅਤੇ ਸੇਵਾ ਦਾ ਤਰੀਕਾ ਨਹੀਂ ਆਉਂਦਾ?
ਖ਼ਜ਼ਾਨਿਆਂ ਨੂੰ ਤੱਕ ਕੇ ਫੁੱਲ ਕੇ ਨਾਂ ਬੈਠ ਅਤੇ ਮੁਸੀਬਤ ਨੂੰ ਤੱਕ ਕੇ ਵਿਰਲਾਪ ਨਾਂ ਕਰ।
ਜਿਹੋ ਜਿਹੀ ਦੌਲਤ ਹੈ, ਉਹੋ ਜਿਹੇ ਹੀ ਕੰਗਾਲਤਾ ਜੋ ਕੁਛ ਪ੍ਰਭੂ ਕਰਦਾ ਹੈ, ਉਹੀ ਹੁੰਦਾ ਹੈ।
ਕਬੀਰ ਜੀ ਆਖਦੇ ਹਨ, ਸਾਧੂਆਂ ਦੇ ਰਾਹੀਂ, ਮੈਂ ਹੁਣ ਆਪਣੇ ਮਨ ਵਿੱਚ ਜਾਣ ਲਿਆ ਹੈ,
ਕਿ ਉਹ ਸੇਵਕ, ਜਿਸ ਦੇ ਹਿਰਦੇ ਵਿੱਚ ਸੁਆਮੀ ਨਿਵਾਸ ਰੱਖਦਾ ਹੈ ਪਰਮ ਸਰੇਸ਼ਟ ਟਹਿਲ ਕਮਾਉਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.