ਗਉੜੀ ੧੨ ॥
ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥
ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥
ਗਉੜੀ੧੨॥
ਮਨਰੇਛਾਡਹੁਭਰਮੁਪ੍ਰਗਟਹੋਇਨਾਚਹੁਇਆਮਾਇਆਕੇਡਾਂਡੇ॥
ਸੂਰੁਕਿਸਨਮੁਖਰਨਤੇਡਰਪੈਸਤੀਕਿਸਾਂਚੈਭਾਂਡੇ॥੧॥
ਡਗਮਗਛਾਡਿਰੇਮਨਬਉਰਾ॥
ਅਬਤਉਜਰੇਮਰੇਸਿਧਿਪਾਈਐਲੀਨੋਹਾਥਿਸੰਧਉਰਾ॥੧॥ਰਹਾਉ॥
ਕਾਮਕ੍ਰੋਧਮਾਇਆਕੇਲੀਨੇਇਆਬਿਧਿਜਗਤੁਬਿਗੂਤਾ॥
ਕਹਿਕਬੀਰਰਾਜਾਰਾਮਨਛੋਡਉਸਗਲਊਚਤੇਊਚਾ॥੨॥੨॥੧੭॥੬੮॥
gaurī 12 .
man rē shādah bharam pragat hōi nāchah iā māiā kē dānhdē .
sūr k sanamukh ran tē darapai satī k sānhchai bhānhdē .1.
dagamag shād rē man baurā .
ab tau jarē marē sidh pāīai līnō hāth sandhaurā .1. rahāu .
kām krōdh māiā kē līnē iā bidh jagat bigūtā .
kah kabīr rājā rām n shōdau sagal ūch tē ūchā .2.2.17.68.
Gauri.
O Man, victim of this mammon, abandon doubt and dance in open.
What a hero is he, who dreads the face to face engagement, and what king of faithful wife is she, who when call comes, starts assembling utensils?
Cease wavering O crazy man.
Now when thou hast taken red lead in thy hand, burn and die to obtain perfection. Pause.
The world is engrossed in lust wrath and wealth. In this way it is ruined.
Says Kabir, forsake thou not the sovereign Lord, who is the highest of all the high.
Gauree 12:
O people, O victims of this Maya, abandon your doubts and dance out in the open.
What sort of a hero is one who is afraid to face the battle? What sort of satee is she who, when her time comes, starts collecting her pots and pans? ||1||
Stop your wavering, O crazy people!
Now that you have taken up the challenge of death, let yourself burn and die, and attain perfection. ||1||Pause||
The world is engrossed in sexual desire, anger and Maya; in this way it is plundered and ruined.
Says Kabeer, do not forsake the Lord, your Sovereign King, the Highest of the High. ||2||2||17||68||
ਗਉੜੀ ੧੨ ॥
ਇਸ ਮਾਇਆ ਦੇ ਦੰਡੇ ਹੋਏ ਹੇ ਮਨ! (ਹੁਣ ਭਟਕਣਾ ਛਡ, ਤੇ) ਪ੍ਰਗਟ ਹੋ ਕੇ ਨਚ (ਭਾਵ ਲੋਕ ਲਜਿਆ ਛਡ ਕੇ ਨਾਮ ਜਪ)।
(ਉਹ) ਸੂਰਮਾ ਕੀ ਹੋਇਆ ਜਿਹੜਾ) ਸਾਹਮਣੇ ਹੁੰਦੇ ਜੁਧ ਤੋਂ ਡਰ ਜਾਏ (ਅਤੇ ਉਹ) ਸਤੀ ਕੀ ਹੋਈ (ਜਿਹੜੀ ਸਤੀ ਹੋਣ ਸਮੇਂ ਘਰ ਦੀ) ਭਾਂਡੇ (ਇਕਠੇ ਕਰਨ ਲਗ ਪਏ)।੧।
ਹੇ ਕਮਲ ਮਨ! ਡਕੇ ਡੋਲੇ (ਖਾਣੇ) ਛਡ। ਹੁਣ ਤਾਂ (ਸਤੀ ਵਾਂਗ) ਸੜ ਕੇ, (ਸੂਰਮੇ ਵਾਂਗ) ਮਰ ਕੇ ਹੀ ਸਫਲਤਾ ਪ੍ਰਾਪਤ ਹੋ ਸਕਦੀ ਹੈ (
ਜਦੋਂ ਕਿ ਤੂੰ ਸਤੀ ਵਾਂਗ) ਸੰਧੂਰਿਆ ਹੋਇਆ ਨਲੀਏਰ ਹਥ ਦੇ ਵਿਚ ਲੈ ਲਿਆ ਹੈ (ਭਾਵ ਜਦ ਅਧਿਆਤਮ ਮਾਰਗ ਅਪਨਾਅ ਹੀ ਲਿਆ, ਫਿਰ ਆਪਾ-ਭਾਵ ਮਿਟਾਅ ਕੇ ਹੀ ਜੀਵਨ-ਪਦਵੀ ਮਿਲਦੀ ਹੈ)।੧।ਰਹਾਉ।
ਹੇ ਕਾਮ, ਕਰੋਧ (ਅਤੇ) ਮਾਇਆ ਦੇ ਖਰੀਦੇ (ਭਾਵ ਠੱਗੇ) ਹੋਏ (ਜੀਵ!) ਇਸ ਤਰ੍ਹਾਂ ਸਾਰਾ ਜਗਤ ਹੀ ਖਰਾਬ ਹੋ ਰਿਹਾ ਹੈ।
ਕਬੀਰ ਆਖਦਾ ਹੈ (ਕਿ ਮੈਂ ਅਜਿਹੀ ਹਾਲਤ ਵਿਚ) ਰਾਜਾ ਰਾਮ (ਪਰਮਾਤਮਾ) ਦਾ (ਨਾਮ ਸਿਮਰਨਾ) ਨਹੀਂ ਛਡਾਂਗਾ (ਜਿਹੜਾ ਕਿ) ਸਾਰੇ ਉਚਿਆਂ ਨਾਲੋਂ ਉਚਾ ਹੈ।੨।੧੭।੬੮।
ਹੇ ਮਨ! ਵਿਕਾਰਾਂ ਦੇ ਪਿੱਛੇ ਦੌੜ-ਭੱਜ ਛੱਡ ਦੇਹ, ਇਹ (ਕਾਮ, ਕ੍ਰੋਧ ਆਦਿਕ) ਸਭ ਮਾਇਆ ਦੀਆਂ ਠੱਗੀਆਂ ਹਨ (ਜਦ ਤੂੰ ਸਭ ਤੋਂ ਉੱਚੇ ਪ੍ਰਭੂ ਦੀ ਸ਼ਰਨ ਆ ਗਿਆ, ਹੁਣ ਇਹਨਾਂ ਤੋਂ ਕਿਉਂ ਡਰੇਂ? ਹੁਣ ਨਿਡਰ ਹੋ ਕੇ ਉਤਸ਼ਾਹ ਵਿਚ ਰਹੁ)।
ਉਹ ਸੂਰਮਾ ਕਾਹਦਾ ਜੋ ਸਾਹਮਣੇ ਦਿੱਸਦੀ ਰਣ-ਭੂਮੀ ਤੋਂ ਡਰ ਜਾਏ? ਉਹ ਇਸਤ੍ਰੀ ਸਤੀ ਨਹੀਂ ਹੋ ਸਕਦੀ ਜੋ (ਘਰ ਦੇ) ਭਾਂਡੇ ਸਾਂਭਣ ਲੱਗ ਪਏ (ਸੂਰਮੇ ਵਾਂਗ ਤੇ ਸਤੀ ਵਾਂਗ, ਹੇ ਮਨ! ਤੂੰ ਭੀ ਕਾਮਾਦਿਕਾਂ ਦਾ ਟਾਕਰਾ ਕਰਨਾ ਹੈ ਤੇ ਆਪਾ-ਭਾਵ ਸਾੜਨਾ ਹੈ) ॥੧॥
ਹੇ ਕਮਲੇ ਮਨ! (ਸਭ ਤੋਂ ਉੱਚੇ ਮਾਲਕ ਦੀ ਸ਼ਰਨ ਆ ਕੇ ਹੁਣ) ਜੱਕੋ-ਤੱਕੇ ਛੱਡ ਦੇਹ।
(ਜਿਸ ਇਸਤ੍ਰੀ ਨੇ) ਹੱਥ ਵਿਚ ਸੰਧੂਰਿਆ ਹੋਇਆ ਨਲੀਏਰ ਲੈ ਗਿਆ, ਉਸ ਨੂੰ ਤਾਂ ਹੁਣ ਸੜ ਕੇ ਮਰਿਆਂ ਹੀ ਸਿੱਧੀ (ਭਾਵ, ਸਤੀ ਵਾਲਾ ਮਰਾਤਬਾ) ਮਿਲੇਗਾ, ਤਿਵੇਂ, ਹੇ ਮਨ! ਤੂੰ ਪ੍ਰਭੂ ਦੀ ਓਟ ਲਈ ਹੈ, ਹੁਣ ਕਾਮਾਦਿਕਾਂ ਦੇ ਸਾਹਮਣੇ ਡੋਲਣਾ ਛੱਡ ਦੇਹ, ਹੁਣ ਤਾਂ ਆਪਾ-ਭਾਵ ਮਾਰਿਆਂ ਹੀ ਇਹ ਪ੍ਰੀਤ ਨਿਭੇਗੀ) ॥੧॥ ਰਹਾਉ ॥
ਕਿਸੇ ਨੂੰ ਕਾਮ ਨੇ ਠੱਗ ਲਿਆ ਹੈ, ਕਿਸੇ ਨੂੰ ਕ੍ਰੋਧ ਨੇ ਠੱਗਿਆ ਹੈ, ਕਿਸੇ ਨੂੰ ਮਾਇਆ (ਦੇ ਕਿਸੇ ਹੋਰ ਤਰੰਗ) ਨੇ-ਇਸੇ ਤਰ੍ਹਾਂ ਸਾਰਾ ਜਗਤ ਖ਼ੁਆਰ ਹੋ ਰਿਹਾ ਹੈ।
(ਇਹਨਾਂ ਤੋਂ ਬਚਣ ਲਈ) ਕਬੀਰ (ਤਾਂ ਇਹੀ) ਆਖਦਾ ਹੈ (ਭਾਵ, ਅਰਦਾਸ ਕਰਦਾ ਹੈ) ਕਿ ਮੈਂ ਸਭ ਤੋਂ ਉੱਚੇ ਮਾਲਕ ਪਰਮਾਤਮਾ ਨੂੰ ਨਾਹ ਵਿਸਾਰਾਂ ॥੨॥੨॥੧੭॥੬੮॥
ਗਉੜੀ।
ਹੇ ਇਹ ਮਾਇਆ ਦੇ ਸ਼ਿਕਾਰ ਬੰਦੇ! ਸਹਿਸਾ ਤਿਆਗ ਦੇ ਅਤੇ ਜ਼ਾਹਰਾ ਤੌਰ ਤੇ ਨਿਰਤਕਾਰੀ ਕਰ।
ਉਹ ਕਾਹਦਾ ਸੂਰਮਾ ਹੈ ਜੋ ਆਮੋ-ਸਾਮ੍ਹਣੇ ਲੜਾਈ ਤੋਂ ਡਰਦਾ ਹੈ, ਅਤੇ ਉਹ ਕਿਸ ਤਰ੍ਹਾਂ ਦੀ ਜਾਂ-ਨਿਸਾਰ ਪਤਨੀ ਹੈ, ਜੋ ਜਦ ਸੱਦਾ ਆਉਂਦਾ ਹੈ, ਬਰਤਨ ਇਕੱਤ੍ਰ ਕਰਨ ਲੱਗ ਜਾਂਦੀ ਹੈ?
ਡਿੱਕੋ ਡੋਲੇ ਖਾਣੇ ਛੱਡ ਦੇ, ਹੇ ਬੇਵਕੂਫ ਬੰਦੇ!
ਹੁਣ ਜਦ ਤੂੰ ਸੰਧੂਰ ਆਪਣੇ ਹੱਥ ਵਿੱਚ ਲੈ ਲਿਆ ਹੈ, ਪੂਰਨਤਾ ਪ੍ਰਾਪਤ ਕਰਨ ਲਈ ਸੜ ਕੇ ਮਰ ਜਾ। ਠਹਿਰਾਉ।
ਸੰਸਾਰ ਵਿਸ਼ੇ ਭੋਗ, ਗੁੱਸੇ ਤੇ ਧਨ-ਦੌਲਤ ਅੰਦਰ ਖਚਤ ਹੋਇਆ ਹੋਇਆ ਹੈ। ਇਸ ਤਰ੍ਹਾਂ ਇਹ ਤਬਾਹ ਹੋ ਗਿਆ ਹੈ।
ਕਬੀਰ ਜੀ ਆਖਦੇ ਹਨ, ਤੂੰ ਪਾਤਸ਼ਾਹ ਪਰਮੇਸ਼ਰ ਨੂੰ ਨਾਂ ਤਿਆਗ, ਜੋ ਸਾਰਿਆਂ ਉਚਿਆਂ ਨਾਲੋਂ ਪਰਮ ਉੱਚਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.