ਗਉੜੀ ॥
ਖਟ ਨੇਮ ਕਰਿ ਕੋਠੜੀ ਬਾਂਧੀ ਬਸਤੁ ਅਨੂਪੁ ਬੀਚ ਪਾਈ ॥
ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥੧॥
ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥੧॥ ਰਹਾਉ ॥
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥
ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥੨॥
ਗਉੜੀ॥
ਖਟਨੇਮਕਰਿਕੋਠੜੀਬਾਂਧੀਬਸਤੁਅਨੂਪੁਬੀਚਪਾਈ॥
ਕੁੰਜੀਕੁਲਫੁਪ੍ਰਾਨਕਰਿਰਾਖੇਕਰਤੇਬਾਰਨਲਾਈ॥੧॥
ਅਬਮਨਜਾਗਤਰਹੁਰੇਭਾਈ॥
ਗਾਫਲੁਹੋਇਕੈਜਨਮੁਗਵਾਇਓਚੋਰੁਮੁਸੈਘਰੁਜਾਈ॥੧॥ਰਹਾਉ॥
ਪੰਚਪਹਰੂਆਦਰਮਹਿਰਹਤੇਤਿਨਕਾਨਹੀਪਤੀਆਰਾ॥
ਚੇਤਿਸੁਚੇਤਚਿਤਹੋਇਰਹੁਤਉਲੈਪਰਗਾਸੁਉਜਾਰਾ॥੨॥
ਨਉਘਰਦੇਖਿਜੁਕਾਮਨਿਭੂਲੀਬਸਤੁਅਨੂਪਨਪਾਈ॥
ਕਹਤੁਕਬੀਰਨਵੈਘਰਮੂਸੇਦਸਵੈਂਤਤੁਸਮਾਈ॥੩॥੨੨॥੭੩॥
gaurī .
khat nēm kar kōtharī bānhdhī basat anūp bīch pāī .
kunjī kulaph prān kar rākhē karatē bār n lāī .1.
ab man jāgat rah rē bhāī .
gāphal hōi kai janam gavāiō chōr musai ghar jāī .1. rahāu .
panch paharūā dar mah rahatē tin kā nahī patīārā .
chēt suchēt chit hōi rah tau lai paragās ujārā .2.
nau ghar dēkh j kāman bhūlī basat anūp n pāī .
kahat kabīr navai ghar mūsē dasavainh tat samāī .3.22.73.
Gauri.
The Creator make the body chamber of six rings and in it put a peerless thing.
Like lock and key, the life is make the watchmen thereof. In doing so, the Maker makes no delay.
O brother, let thy soul remain awake now.
Becoming unmindful thou hast wasted away thy life. Thy home is being robbed by thieves. Pause.
The five senses stand as sentinels at the gate but no reliance can be placed on them.
Thou shalt have light and illumination, until thou art awake in thy conscious mind.
The bride who goes amiss by seeing the body of nine apertures, obtains not the peerless thing of God's Name.
Says Kabir, save the real thing, which is contained in the tenth gate, the thieves plunder the body on nine apertures.
Gauree:
He fashioned the body chamber with six rings, and placed within it the incomparable thing.
He made the breath of life the watchman, with lock and key to protect it; the Creator did this in no time at all. ||1||
Keep your mind awake and aware now, O Sibling of Destiny.
You were careless, and you have wasted your life; your home is being plundered by thieves. ||1||Pause||
The five senses stand as guards at the gate, but now can they be trusted?
When you are conscious in your consciousness, you shall be enlightened and illuminated. ||2||
Seeing the nine openings of the body, the soulbride is led astray; she does not obtain that incomparable thing.
Says Kabeer, the nine openings of the body are being plundered; rise up to the Tenth Gate, and discover the true essence. ||3||22||73||
ਗਉੜੀ ॥
ਅਕਾਲ ਪੁਰਖ ਨੇ) ਛੇ ਚਕਰ (ਪੰਜ ਤਤ ਅਤੇ ਛੇਵੀਂ ਚੇਤਨ-ਸਤਾ) ਬਣਾ ਕੇ (ਮਨੁੱਖਾ ਸਰੀਰ ਰੂਪੀ) ਕੋਠੀ ਬਣਾ ਦਿਤੀ (ਅਤੇ ਇਸ ਵਿਚ (ਇਕ ਅਦੁਤੀ) ਅਨੂਪ ਵਸਤੂ (ਜੀਵਨ-ਜੋਤਿ) ਪਾ ਦਿਤੀ,
ਪ੍ਰਾਣ (ਮਾਨੋ) ਕੁੰਜੀ (ਤੇ) ਜੰਦਰਾ (ਬਣਾ) ਕਰ ਕੇ ਰਖਵਾਲੇ ਰਖੇ (ਅਤੇ ਇਹ ਸਭ ਕੁਝ) ਕਰਦਿਆਂ ਢਿਲ ਨਹੀਂ ਲਾਈ।੧।
ਹੇ ਪਿਆਰੇ ਮਨ! ਹੁਣ (ਤੂੰ ਇਸ ਸਰੀਰ ਰੂਪੀ ਘਰ ਵਿਚ) ਜਾਗਦਾ ਰਹੁ।
(ਤੂੰ) ਲਾਪਰਵਾਹ ਹੋ ਕੇ (ਆਪਣਾ) ਜਨਮ (ਵਿਅਰਥ) ਗੁਆ ਲਿਆ ਹੈ (ਕਿਉਂਕਿ ਜੋ ਗਾਫਲ ਹੁੰਦਾ ਹੈ (ਕਾਮ ਰੂਪੀ) ਚੋਰ (ਜਾ ਕੇ ਉਸ ਦਾ) ਘਰ ਲੁਟ ਲੈਂਦਾ ਹੈ।੧।ਰਹਾਉ।
ਹੇ ਭਾਈ!) ਪੰਜ ਪਹਿਰਾ ਦੇਣ ਵਾਲੇ (ਕਾਮ, ਕਰੋਧ ਆਦਿ ਚੋਰ ਜੋ ਤੇਰੇ ਸਰੀਰ ਰੂਪੀ) ਦਰ ਅੰਦਰ ਰਹਿੰਦੇ ਹਨ, ਉਨ੍ਹਾਂ ਦਾ ਕੋਈ ਭਰੋਸਾ ਨਹੀਂ।
(ਹਾਂ ਇਹ ਗਲ) ਚੇਤੇ ਰਖ (ਕਿ ਤੂੰ ਇਸ ਘਰ ਵਿਚ) ਸਾਵਧਾਨ ਹੋ ਕੇ ਰਹੁ ਤਾਂ (ਤੂੰ ਆਪਣੇ ਅੰਤਸ਼ਕਰਣ ਵਿਚ) ਪ੍ਰਕਾਸ਼ ਰੂਪ ਉਜਾਲਾ (ਚਾਨਣਾ) ਪ੍ਰਾਪਤ ਕਰ ਲੈ।੨।
ਜਿਹੜੀ ਜੀਵ) ਇਸਤ੍ਰੀ (ਸਰੀਰ ਦੇ) ਨੌ ਘਰ ਵੇਖ ਕੇ (ਭਾਵ ਨੌ ਗੋਲਕਾਂ ਦੇ ਪ੍ਰਭਾਵ ਹੇਠ ਆਪਣੀ ਸਾਈਂ) ਭੁਲ ਗਈ ਹੈ (ਜਿਸ ਕਰਕੇ ਉਸ ਨੇ) ਅਨੂਪ ਵਸਤੂ (ਅੰਦਰੋਂ) ਪ੍ਰਾਪਤ ਨਹੀਂ ਕੀਤੀ।
ਕਬੀਰ ਜੀ ਆਖਦੇ ਹਨ (ਕਿ ਜਿਸ ਨੇ) ਨੌ ਘਰ (ਆਪਣੇ) ਵਸ ਵਿਚ ਕਰ ਲਏ ਹਨ (ਉਸ ਦੇ) ਦਸਮ ਦੁਆਰ ਵਿਚ (ਪ੍ਰਭੂ ਦੀ) ਤਤ (ਜੋਤਿ) ਟਿਕੀ ਹੈ (ਭਾਂਵ ਉਸ ਨੇ ਦਰਸ਼ਨ ਕਰ ਲਏ ਹਨ)।੩।੨੨।੭੩।
ਛੇ ਚੱਕਰ ਬਣਾ ਕੇ (ਪ੍ਰਭੂ ਨੇ) ਇਹ (ਮਨੁੱਖਾ ਸਰੀਰ-ਰੂਪ) ਨਿੱਕਾ ਜਿਹਾ ਘਰ ਰਚ ਦਿੱਤਾ ਹੈ ਤੇ (ਇਸ ਘਰ) ਵਿਚ (ਆਪਣੀ ਆਤਮਕ ਜੋਤ-ਰੂਪ) ਅਚਰਜ ਵਸਤ ਰੱਖ ਦਿੱਤੀ ਹੈ;
(ਇਸ ਘਰ ਦਾ) ਜੰਦਰਾ-ਕੁੰਜੀ (ਪ੍ਰਭੂ ਨੇ) ਪ੍ਰਾਣਾਂ ਨੂੰ ਹੀ ਬਣਾ ਦਿੱਤਾ ਹੈ, ਤੇ (ਇਹ ਖੇਡ) ਬਣਾਉਂਦਿਆਂ ਉਹ ਚਿਰ ਨਹੀਂ ਲਾਉਂਦਾ ॥੧॥
(ਇਸ ਘਰ ਵਿਚ ਰਹਿਣ ਵਾਲੇ) ਹੇ ਪਿਆਰੇ ਮਨ! ਹੁਣ ਜਾਗਦਾ ਰਹੁ,
ਬੇ-ਪਰਵਾਹ ਹੋ ਕੇ ਤੂੰ (ਹੁਣ ਤਕ) ਜੀਵਨ ਅਜਾਈਂ ਗਵਾ ਲਿਆ ਹੈ; (ਜੋ ਕੋਈ ਭੀ ਗ਼ਾਫ਼ਲ ਹੁੰਦਾ ਹੈ) ਚੋਰ ਜਾ ਕੇ (ਉਸ ਦਾ) ਘਰ ਲੁੱਟ ਲੈਂਦਾ ਹੈ ॥੧॥ ਰਹਾਉ ॥
(ਇਹ ਜੋ) ਪੰਜ ਪਹਿਰੇਦਾਰ (ਇਸ ਘਰ ਦੇ) ਦਰਵਾਜ਼ਿਆਂ ਉੱਤੇ ਰਹਿੰਦੇ ਹਨ, ਇਹਨਾਂ ਦਾ ਕੋਈ ਵਿਸਾਹ ਨਹੀਂ।
ਹੁਸ਼ਿਆਰ ਹੋ ਕੇ ਰਹੁ ਤੇ (ਮਾਲਕ ਨੂੰ) ਚੇਤੇ ਰੱਖ ਤਾਂ (ਤੇਰੇ ਅੰਦਰ ਪ੍ਰਭੂ ਦੀ ਆਤਮਕ ਜੋਤ ਦਾ) ਚਾਨਣ ਨਿਖਰ ਆਵੇਗਾ ॥੨॥
ਜਿਹੜੀ ਜੀਵ-ਇਸਤ੍ਰੀ (ਸਰੀਰ ਦੇ) ਨੌ ਘਰਾਂ (ਨੌ ਗੋਲਕਾਂ ਜੋ ਸਰੀਰਕ ਕ੍ਰਿਆ ਚਲਾਣ ਲਈ ਹਨ) ਨੂੰ ਵੇਖ ਕੇ (ਆਪਣੇ ਅਸਲ-ਮਨੋਰਥ ਵਲੋਂ) ਖੁੰਝ ਜਾਂਦੀ ਹੈ, ਉਸ ਨੂੰ (ਜੋਤ-ਰੂਪ) ਅਚਰਜ ਸ਼ੈ (ਅੰਦਰੋਂ) ਨਹੀਂ ਲੱਭਦੀ (ਭਾਵ, ਉਸ ਦਾ ਧਿਆਨ ਅੰਦਰ-ਵੱਸਦੀ ਆਤਮਕ ਜੋਤ ਵਲ ਨਹੀਂ ਪੈਂਦਾ)।
ਕਬੀਰ ਆਖਦਾ ਹੈ ਜਦੋਂ ਇਹ ਨੌ ਹੀ ਘਰ ਵੱਸ ਵਿਚ ਆ ਜਾਂਦੇ ਹਨ, ਤਾਂ ਪ੍ਰਭੂ ਦੀ ਜੋਤ ਦਸਵੇਂ ਘਰ ਵਿਚ ਟਿਕ ਜਾਂਦੀ ਹੈ (ਭਾਵ, ਤਦੋਂ ਅੰਦਰ-ਵੱਸਦੇ ਪ੍ਰਭੂ ਦੀ ਹੋਂਦ ਦੀ ਵਿਚਾਰ ਜੀਵ ਨੂੰ ਫੁਰ ਆਉਂਦੀ ਹੈ, ਤਦੋਂ ਸੁਰਤ ਪ੍ਰਭੂ ਦੀ ਯਾਦ ਵਿਚ ਟਿਕਦੀ ਹੈ ॥੩॥੨੨॥੭੩॥
ਗਉੜੀ।
ਸਿਰਜਣਹਾਰ ਨੇ ਛਿਆਂ ਚੱਕਰਾਂ ਵਾਲੀ ਸਰੀਰਕ ਕੋਠੜੀ ਬਣਾਈ ਹੈ ਅਤੇ ਇਸ ਵਿੱਚ ਉਸ ਨੇ ਇਕ ਲਾਸਾਨੀ ਸ਼ੈ ਪਾਈ ਹੈ।
ਜਿੰਦੇ ਅਤੇ ਚਾਬੀ ਦੀ ਤਰ੍ਹਾਂ ਜਿੰਦੜੀ ਉਸ ਦੀ ਚੌਕੀਦਾਰ ਬਣਾਈ ਗਈ ਹੈ। ਇਸ ਤਰ੍ਹਾਂ ਕਰਨ ਵਿੱਚ ਕਰਤਾਰ ਨੇ ਕੋਈ ਦੇਰੀ ਨਹੀਂ ਲਾਈ।
ਹੇ ਵੀਰ! ਹੁਣ ਤੂੰ ਆਪਣੀ ਆਤਮਾ ਨੂੰ ਜਾਗਦੀ ਰੱਖ।
ਬੇਪਰਵਾਹ ਹੋ ਕੇ ਤੂੰ ਆਪਣਾ ਮਨੁੱਖੀ-ਜੀਵਨ ਗੁਆ ਲਿਆ ਹੈ। ਤੇਰਾ ਘਰ ਚੋਰ ਲੁੱਟੀ ਜਾ ਰਹੇ ਹਨ। ਠਹਿਰਾਉ।
ਪੰਜ ਗਿਆਨ ਇੰਦਰੇ ਦਰਵਾਜੇ ਉਤੇ ਪਹਿਰੇਦਾਰ ਖੜੇ ਹਨ, ਪਰ ਉਨ੍ਹਾਂ ਉਤੇ ਕੋਈ ਭਰੋਸਾ ਨਹੀਂ ਕੀਤਾ ਜਾ ਸਕਦਾ।
ਜਦ ਤਾਂਈ ਤੂੰ ਆਪਣੇ ਚੋਕਸ ਮਨ ਅੰਦਰ ਜਾਗਦਾ ਹੈ, ਤੈਨੂੰ ਨੂਰ ਤੇ ਚਾਨਣ ਪਰਾਪਤ ਹੋਵੇਗਾ।
ਪਤਨੀ ਜਿਹੜੀ ਨੌ ਗੋਲਕਾਂ ਵਾਲੀ ਦੇਹਿ ਨੂੰ ਵੇਖ ਕੇ ਕੁਰਾਹੇ ਪੈ ਗਈ ਹੈ, ਉਹ ਰੱਬ ਦੇ ਨਾਮ ਦੀ ਲਾਸਾਨੀ ਵਸਤੂ ਨੂੰ ਨਹੀਂ ਪਾਉਂਦੀ।
ਅਸਲ ਵਸਤੂ ਜੋ ਦਸਮ ਦੁਆਰ ਅੰਦਰ ਰਮੀ ਹੋਈ ਹੈ, ਦੇ ਬਿਨਾ ਚੋਰ ਨਵਾ ਗੋਲਕਾਂ ਵਾਲੇ ਸਰੀਰ ਨੂੰ ਲੁਟ ਲੈਂਦੇ ਹਨ, ਕਬੀਰ ਜੀ ਆਖਦੇ ਹਨ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.