ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥
ਤੀਨੌ ਜੁਗ ਤੀਨੌ ਦਿੜੇ ਕਲਿ ਕੇਵਲ ਨਾਮ ਅਧਾਰ ॥੧॥
ਜਾ ਤੇ ਆਵਾ ਗਵਨੁ ਬਿਲਾਇ ॥੧॥ ਰਹਾਉ ॥
ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥
ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥੨॥
ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪੁਰਾਨ ॥
ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥੩॥
ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥
ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥੪॥
ਰਵਿ ਪ੍ਰਗਾਸ ਰਜਨੀ ਜਥਾ ਗਤਿ ਜਾਨਤ ਸਭ ਸੰਸਾਰ ॥
ਪਾਰਸ ਮਾਨੋ ਤਾਬੋ ਛੁਏ ਕਨਕ ਹੋਤ ਨਹੀ ਬਾਰ ॥੫॥
ਪਰਮ ਪਰਸ ਗੁਰੁ ਭੇਟੀਐ ਪੂਰਬ ਲਿਖਤ ਲਿਲਾਟ ॥
ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥੬॥
ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥
ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥੭॥
ਗਉੜੀਬੈਰਾਗਣਿ
ੴਸਤਿਗੁਰਪ੍ਰਸਾਦਿ॥
ਸਤਜੁਗਿਸਤੁਤੇਤਾਜਗੀਦੁਆਪਰਿਪੂਜਾਚਾਰ॥
ਤੀਨੌਜੁਗਤੀਨੌਦਿੜੇਕਲਿਕੇਵਲਨਾਮਅਧਾਰ॥੧॥
ਪਾਰੁਕੈਸੇਪਾਇਬੋਰੇ॥
ਮੋਸਉਕੋਊਨਕਹੈਸਮਝਾਇ॥
ਜਾਤੇਆਵਾਗਵਨੁਬਿਲਾਇ॥੧॥ਰਹਾਉ॥
ਬਹੁਬਿਧਿਧਰਮਨਿਰੂਪੀਐਕਰਤਾਦੀਸੈਸਭਲੋਇ॥
ਕਵਨਕਰਮਤੇਛੂਟੀਐਜਿਹਸਾਧੇਸਭਸਿਧਿਹੋਇ॥੨॥
ਕਰਮਅਕਰਮਬੀਚਾਰੀਐਸੰਕਾਸੁਨਿਬੇਦਪੁਰਾਨ॥
ਸੰਸਾਸਦਹਿਰਦੈਬਸੈਕਉਨੁਹਿਰੈਅਭਿਮਾਨੁ॥੩॥
ਬਾਹਰੁਉਦਕਿਪਖਾਰੀਐਘਟਭੀਤਰਿਬਿਬਿਧਿਬਿਕਾਰ॥
ਸੁਧਕਵਨਪਰਹੋਇਬੋਸੁਚਕੁੰਚਰਬਿਧਿਬਿਉਹਾਰ॥੪॥
ਰਵਿਪ੍ਰਗਾਸਰਜਨੀਜਥਾਗਤਿਜਾਨਤਸਭਸੰਸਾਰ॥
ਪਾਰਸਮਾਨੋਤਾਬੋਛੁਏਕਨਕਹੋਤਨਹੀਬਾਰ॥੫॥
ਪਰਮਪਰਸਗੁਰੁਭੇਟੀਐਪੂਰਬਲਿਖਤਲਿਲਾਟ॥
ਉਨਮਨਮਨਮਨਹੀਮਿਲੇਛੁਟਕਤਬਜਰਕਪਾਟ॥੬॥
ਭਗਤਿਜੁਗਤਿਮਤਿਸਤਿਕਰੀਭ੍ਰਮਬੰਧਨਕਾਟਿਬਿਕਾਰ॥
ਸੋਈਬਸਿਰਸਿਮਨਮਿਲੇਗੁਨਨਿਰਗੁਨਏਕਬਿਚਾਰ॥੭॥
ਅਨਿਕਜਤਨਨਿਗ੍ਰਹਕੀਏਟਾਰੀਨਟਰੈਭ੍ਰਮਫਾਸ॥
ਪ੍ਰੇਮਭਗਤਿਨਹੀਊਪਜੈਤਾਤੇਰਵਿਦਾਸਉਦਾਸ॥੮॥੧॥
gaurī bairāga
ik ōunkār satigur prasād .
satajug sat tētā jagī duāpar pūjāchār .
tīnau jug tīnau dirē kal kēval nām adhār .1.
pār kaisē pāibō rē .
mō sau kōū n kahai samajhāi .
jā tē āvā gavan bilāi .1. rahāu .
bah bidh dharam nirūpīai karatā dīsai sabh lōi .
kavan karam tē shūtīai jih sādhē sabh sidh hōi .2.
karam akaram bīchārīai sankā sun bēd purān .
sansā sad hiradai basai kaun hirai abhimān .3.
bāhar udak pakhārīai ghat bhītar bibidh bikār .
sudh kavan par hōibō such kunchar bidh biuhār .4.
rav pragās rajanī jathā gat jānat sabh sansār .
pāras mānō tābō shuē kanak hōt nahī bār .5.
param paras gur bhētīai pūrab likhat lilāt .
unaman man man hī milē shutakat bajar kapāt .6.
bhagat jugat mat sat karī bhram bandhan kāt bikār .
sōī bas ras man milē gun niragun ēk bichār .7.
anik jatan nigrah kīē tārī n tarai bhram phās .
prēm bhagat nahī ūpajai tā tē ravidās udās .8.1.
Gauri Bairagan.
There is but One God. By the grace of the true Guru, He is obtained.
In the Gold-age was truth, in the Silver age sacrificial feast and in the Brass age the performance of good Worship.
In the three ages men held fast to these three. In the Iron-age the Name is the only prop.
How shall I swim across.
No one explains and brings it home to me,
by which me transmigration may cease. Pause.
Many forms of religion are described and the entire world is seen adopting them.
What are the acts by which I may be emancipate and by performing which I may obtain all perfection?
If merits and demerits are discriminated by hearing Vedas and Puranas, doubt is created.
Doubt ever abides within the mind, who can dispel my pride?
Outside of his body, man washes with water, but within his mind are vices of many descriptions.
But how shall he be pure? His method to procure purity is like the procedure of an elephant.
As the entire world knows that the night comes to and end with the rising of the Sun.
Believe that with the touch of philosopher stone copper turns into gold, without delay.
If the supreme Philosopher's stone Guru be found by virtue of the primal writing on the brow,
then the soul and the admantine shutters are opened.
Doubts, entanglements and sins of him, who makes the way of devotion firm in his mind, are cut away.
He restrains his mind, attains joy and meditates on Him alone who is with and without qualities.
Many methods have I tried, but by warding off, the noose of doubt is not warded off.
Love and meditation have not sprung up in me, therefore Ravi Dass is sad.
Gauree Bairaagan:
One Universal Creator God. By The Grace Of The True Guru:
In the Golden Age of Sat Yuga, was Truth; in the Silver Age of Trayta Yuga, charitable feasts; in the Brass Age of Dwaapar Yuga, there was worship.
In those three ages, people held to these three ways. But in the Iron Age of Kali Yuga, the Name of the Lord is your only Support. ||1||
How can I swim across?
No one has explained to me,
so that I might understand how I can escape reincarnation. ||1||Pause||
So many forms of religion have been described; the whole world is practicing them.
What actions will bring emancipation, and total perfection? ||2||
One may distinguish between good and evil actions, and listen to the Vedas and the Puraanas,
but doubt still persists. Skepticism continually dwells in the heart, so who can eradicate egotistical pride? ||3||
Outwardly, he washes with water, but deep within, his heart is tarnished by all sorts of vices.
So how can he become pure? His method of purification is like that of an elephant, covering himself with dust right after his bath! ||4||
With the rising of the sun, the night is brought to its end; the whole world knows this.
It is believed that with the touch of the Philosopher's Stone, copper is immediately transformed into gold. ||5||
When one meets the Supreme Philosopher's Stone, the Guru, if such preordained destiny is written on one's forehead,
then the soul blends with the Supreme Soul, and the stubborn doors are opened wide. ||6||
Through the way of devotion, the intellect is imbued with Truth; doubts, entanglements and vices are cut away.
The mind is restrained, and one attains joy, contemplating the One Lord, who is both with and without qualities. ||7||
I have tried many methods, but by turning it away, the noose of doubt is not turned away.
Love and devotion have not welled up within me, and so Ravi Daas is sad and depressed. ||8||1||
ਗਉੜੀ ਬੈਰਾਗਣਿ
ੴ ਸਤਿਗੁਰ ਪ੍ਰਸਾਦਿ ॥
ਸਤਿਜੁਗ ਵਿਚ ਸਚ (ਬੋਲਿਆਂ) ਤ੍ਰੇਤੇ ਵਿਚ ਵਰਤ ਤੇ ਯੱਗ ਕਰਕੇ, ਦੁਆਪਰ ਵਿਚ ਪੂਜਾ ਆਚਾਰ (ਆਦਿ ਕਰਮ ਕਰਕੇ, ਮੁਕਤੀ ਦੀ ਪ੍ਰਾਪਤੀ ਮੰਨੀ ਜਾਂਦੀ ਸੀ)।
ਤਿੰਨ ਜੁੱਗਾ ਅੰਦਰ (ਉਕਤ ਦਸੇ) ਤਿੰਨੇ, (ਕਰਮ) ਵੀ ਦ੍ਰਿੜ ਕਰਵਾਏ ਜਾਂਦੇ ਸਨ (ਪਰ) ਕਲਜੁਗ ਵਿਚ ਕੇਵਲ ਨਾਮ ਦਾ ਆਧਾਰ ਹੀ (ਮੁਕਤੀ ਦਾ ਮੂਲ ਮੰਨਿਆ ਗਿਆ ਹੈ)।੧।
ਹੇ (ਭਾਈ! ਨਿਰੇ ਕਰਮ-ਕਾਂਡ ਕੀਤਿਆਂ, ਸੰਸਾਰ ਸਾਗਰ ਤੋਂ) ਕਿਵੇਂ ਪਾਰ ਹੋਵੋਗੇ?
ਮੈਨੂੰ (ਇਸ ਬਾਰੇ) ਕੋਈ ਸਮਝਾ ਕੇ ਨਹੀਂ ਦਸਦਾ
ਜਿਸ ਨਾਲ ਕਿ ਜੰਮਣ ਮਰਣਾ ਦੂਰ ਹੋ ਜਾਵੇ।੧।ਰਹਾਉ।
ਸ਼ਾਸਤਰਾਂ ਤੇ ਸਿੰਮ੍ਰਤੀਆਂ ਵਿਚ ਧਰਮ ਦੇ (ਕਰਮਾਂ ਦਾ) ਕਈ ਤਰੀਕਿਆਂ ਨਾਲ ਨਿਰੂਪਣ ਕੀਤਾ ਜਾਂਦਾ ਹੈ (ਅਤੇ) ਸਭ ਕੋਈ (ਭਾਵ ਸਾਰਾ ਸੰਸਾਰ ਹੀ ਉਨ੍ਹਾਂ ਕੰਮਾਂ ਨੂੰ) ਕਰਦਾ ਦਿਸਦਾ ਹੈ (ਪਰੰਤੂ ਛੁਟਕਾਰਾ ਕਿਸੇ ਦਾ ਨਹੀਂ ਹੁੰਦਾ,
ਇਸ ਲਈ ਤੁਸੀਂ ਦਸੋ ਉਹ) ਕਿਹੜਾ ਕੰਮ ਹੈ (ਜਿਸ ਦੇ ਕਰਨ) ਤੇ (ਆਵਾਗਵਨ ਤੋਂ) ਛੁਟ ਜਾਈਏ (ਅਤੇ) ਜਿਸ ਦੇ ਸਾਧਿਆਂ ਸਾਰੀ ਸਿਧੀ (ਸਫਲਤਾ ਪ੍ਰਾਪਤ) ਹੋ ਜਾਵੇ?।੨।
ਵੇਦਾਂ ਪੁਰਾਣਾਂ (ਦੇ ਦਸੇ ਹੋਏ ਸ਼ੁਭ) ਕਰਮ (ਅਤੇ) ਨਾ ਕਰਨੇ ਜੋਗ ਕਰਮ ਸੁਣ ਕੇ ਵੀਚਾਰੀਏ (ਤਾਂ ਕਈ ਪ੍ਰਕਾਰ ਦੀ) ਸ਼ੰਕਾ (ਪੈਦਾ ਹੁੰਦੀ ਹੈ)।
ਹਿਰਦੇ ਵਿਚ ਹਮੇਸ਼ਾਂ ਸੰਸਾ ਪਿਆ ਰਹਿੰਦਾ ਹੈ (ਫਿਰ ਦਸੋ ਉਹ ਕਿਹੜਾ ਕਰਮ ਤੇ ਧਰਮ ਹੈ ਜੋ ਮਨੁੱਖ ਦਾ) ਹੰਕਾਰ ਦੂਰ ਕਰ ਦੇਵੇ?।੩।
ਸਰੀਰ ਦਾ) ਬਾਹਰਲਾ ਪਾਸਾ (ਬੇਸ਼ਕ) ਪਾਣੀ ਨਾਲ ਧੋਈਏ (ਪਰ) ਹਿਰਦੇ ਅੰਦਰ ਕਈ ਪ੍ਰਕਾਰ ਦੇ ਵਿਕਾਰ ਭਰੇ ਹਨ।
(ਫਿਰ ਇਹ) ਚੰਗੀ ਤਰ੍ਹਾਂ ਸੁੱਧ ਕਿਵੇਂ ਹੋ ਸਕਦਾ ਹੈ? (ਇਹ) ਸੁਚ ਬਿਉਹਾਰ ਹਾਥੀ ਦੇ (ਇਸ਼ਨਾਨ ਵਰਗੀ ਹੈ, ਜਿਸ ਦਾ ਕੋਈ ਲਾਭ ਨਹੀਂ ਹੈ)।੪।
(ਹੇ ਭਾਈ! ਇਹ ਗਲ) ਸਾਰਾ ਸੰਸਾਰ ਜਾਣਦਾ ਹੈ ਜਿਵੇਂ ਕਿ ਸੂਰਜ ਦੇ ਪ੍ਰਕਾਸ਼ ਹੋਇਆਂ ਰਾਤ ਦੂਰ ਹੋ ਜਾਂਦੀ ਹੈ,
ਨਿਸਚੇ ਜਾਣੋ ਤਿਵੇਂ ਤਾਂਬਾ ਪਾਰਸ ਨਾਲ ਛੋਹ ਜਾਵੇ (ਤਾਂ ਉਸ ਨੂੰ) ਸੋਨਾ ਹੋਂਦਿਆਂ ਦੇਰੀ ਨਹੀਂ ਲਗਦੀ।੫।
(ਇਸੇ ਤਰ੍ਹਾਂ ਪੂਰਬਲੇ ਕਰਮਾਂ ਦੀ) ਮੱਥੇ ਤੇ ਪਈ ਲਿਖਤ (ਅਨੁਸਾਰ) ਪਰਮ ਪਾਰਸ ਗੁਰੂ ਮਿਲਦਾ ਹੈ (ਜਿਸ ਦੇ ਫਲ ਸਰੂਪ (ਜਦ) ਪੱਥਰ ਵਰਗੇ ਕਰੜੇ ਤਖਤੇ ਖੁਲ੍ਹ ਜਾਂਦੇ ਹਨ
(ਤਾਂ ਮਨੁੱਖ) ਮਨ ਅੰਦਰ ਹੀ ਮਿਲਕੇ ਉਨਮਨੀ (ਭਾਵ ਅਨੰਦ ਵਾਲੀ) ਅਵਸਥਾ ਪ੍ਰਾਪਤ ਕਰ ਲੈਂਦਾ ਹੈ।੬।
(ਜਿਸ ਜਗਿਆਸੂ ਨੇ ਗੁਰੂ ਦੀ ਦਸੀ ਹੋਈ) ਭਗਤੀ ਦੀ ਜੁਗਤੀ ਆਪਣੀ ਬੁਧੀ ਵਿਚ ਸਤ ਕਰਕੇ ਮੰਨੀ ਹੈ (ਉਸ ਦੇ ਸਾਰੇ) ਭਰਮ ਵਿਕਾਰਾਂ ਦੇ ਬੰਧਨ ਕੱਟੇ ਗਏ ਹਨ।
(ਫਿਰ) ਓਹ (ਜਗਿਆਸੂ ਆਪਣਾ) ਮਨ ਵਸ ਵਿਚ ਕਰਕੇ ਰੱਸ ਨਾਲ (ਪ੍ਰਭੂ ਨੂੰ ਜਾ) ਮਿਲਦਾ ਹੈ, (ਅਤੇ) ਉਹ ਜਗਿਆਸੂ ਸਰਗੁਣ ਤੇ ਨਿਰਗੁਣ (ਸਰੂਪ ਨੂੰ) ਇਕੋ ਜਿਹਾ ਵਿਚਾਰਦਾ ਹੈ।੭।
(ਹੇ ਭਾਈ! ਸਤਿਗੁਰੂ ਨੂੰ ਭੇਟੇ ਤੋਂ ਬਿਨਾ ਮਨ ਨੂੰ) ਹਠ ਨਾਲ ਰੋਕਣ ਦੇ ਭਾਵੇਂ ਅਨੇਕਾਂ ਸਾਧਨ ਅਤੇ ਹੋਰ ਜੋਗ਼ (ਸਾਧਨਾ ਵਾਲੇ ਹੱਠ) ਕੀਤੇ ਜਾਣ (ਪਰ ਉਨ੍ਹਾਂ ਜਤਨਾਂ ਨਾਲ) ਭਰਮ ਦੀ ਫਾਹੀ ਟਾਲੀ ਹੋਈ ਨਹੀਂ ਟਲ ਸਕਦੀ (ਭਾਵ ਇਹ ਫਾਹੀ ਗਲੋਂ ਨਹੀਂ ਲਹਿ ਸਕਦੀ)।
ਨਿਰੇ ਕਰਮ-ਕਾਂਡ ਕਰਨ ਨਾਲ ਹਿਰਦੇ ਵਿਚ) ਪ੍ਰੇਮਾ-ਭਗਤੀ ਪੈਦਾ ਨਹੀਂ ਹੁੰਦੀ। ਇਸ ਕਰਕੇ (ਮੈਂ) ਰਵਿਦਾਸ (ਅਜਿਹੇ ਕਰਮ ਕਾਂਡਾਂ ਤੋਂ) ਉਦਾਸ (ਭਾਵ ਉਪਰਾਮ ਹੋ ਗਿਆ ਹਾਂ)।੮।੧।
ਰਾਗ ਗਉੜੀ-ਬੈਰਾਗਣਿ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਹੇ ਪੰਡਿਤ ਜੀ! ਤੁਸੀ ਆਖਦੇ ਹੋ ਕਿ ਹਰੇਕ ਜੁਗ ਵਿਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ, ਇਸ ਅਨੁਸਾਰ) ਸਤਜੁਗ ਵਿਚ ਦਾਨ ਆਦਿਕ ਪ੍ਰਧਾਨ ਸੀ, ਤ੍ਰੇਤਾ ਜੁਗ ਜੱਗਾਂ ਵਿਚ ਪ੍ਰਵਿਰਤ ਰਿਹਾ, ਦੁਆਪਰ ਵਿਚ ਦੇਵਤਿਆਂ ਦੀ ਪੂਜਾ ਪ੍ਰਧਾਨ-ਕਰਮ ਸੀ;
(ਇਸ ਤਰ੍ਹਾਂ ਤੁਸੀ ਆਖਦੇ ਹੋ ਕਿ) ਤਿੰਨੇ ਜੁਗ ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦੇਂਦੇ ਹਨ; ਤੇ ਹੁਣ ਕਲਜੁਗ ਵਿਚ ਸਿਰਫ਼ (ਰਾਮ) ਨਾਮ ਦਾ ਆਸਰਾ ਹੈ ॥੧॥
ਪਰ, ਹੇ ਪੰਡਿਤ! (ਇਹਨਾਂ ਜੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ, ਸੰਸਾਰ-ਸਮੁੰਦਰ ਦਾ) ਪਾਰਲਾ ਬੰਨਾ ਕਿਵੇਂ ਲੱਭੋਗੇ?
(ਤੁਹਾਡੇ ਵਿਚੋਂ) ਕੋਈ ਭੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ,
ਜਿਸ ਦੀ ਸਹਾਇਤਾ ਨਾਲ (ਮਨੁੱਖ ਦਾ) ਜਨਮ ਮਰਨ ਦਾ ਗੇੜ ਮੁੱਕ ਸਕੇ ॥੧॥ ਰਹਾਉ ॥
(ਸ਼ਾਸਤ੍ਰਾਂ ਅਨੁਸਾਰ) ਕਈ ਤਰੀਕਿਆਂ ਨਾਲ ਵਰਨਾਂ ਆਸ਼ਰਮਾਂ ਦੇ ਕਰਤੱਬਾਂ ਦੀ ਹੱਦ-ਬੰਦੀ ਕੀਤੀ ਗਈ ਹੈ; (ਇਹਨਾਂ ਸ਼ਾਸਤ੍ਰਾਂ ਨੂੰ ਮੰਨਣ ਵਾਲਾ) ਸਾਰਾ ਜਗਤ ਇਹੀ ਮਿਥੇ ਹੋਏ ਕਰਮ-ਧਰਮ ਕਰਦਾ ਦਿੱਸ ਰਿਹਾ ਹੈ।
ਪਰ ਕਿਸ ਕਰਮ-ਧਰਮ ਦੇ ਕਰਨ ਨਾਲ (ਆਵਾਗਵਨ ਤੋਂ) ਖ਼ਲਾਸੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ਜਿਸ ਦੇ ਸਾਧਿਆਂ ਜਨਮ-ਮਨੋਰਥ ਦੀ ਸਫਲਤਾ ਹੁੰਦੀ ਹੈ?-(ਇਹ ਗੱਲ ਤੁਸੀ ਨਹੀਂ ਦੱਸ ਸਕੇ) ॥੨॥
ਵੇਦਾਂ ਤੇ ਪੁਰਾਣਾਂ ਨੂੰ ਸੁਣ ਕੇ (ਸਗੋਂ ਹੋਰ ਹੋਰ) ਸ਼ੰਕਾ ਵਧਦਾ ਹੈ। ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤ੍ਰਾਂ ਦੇ ਅਨੁਸਾਰ ਹੈ, ਤੇ, ਕਿਹੜਾ ਕਰਮ ਸ਼ਾਸਤ੍ਰਾਂ ਨੇ ਵਰਜਿਆ ਹੈ।
(ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਹੀ, ਮਨੁੱਖ ਦੇ) ਹਿਰਦੇ ਵਿਚ ਸਹਿਮ ਤਾਂ ਟਿਕਿਆ ਹੀ ਰਹਿੰਦਾ ਹੈ, (ਫਿਰ) ਉਹ ਕਿਹੜਾ ਕਰਮ-ਧਰਮ (ਤੁਸੀ ਦੱਸਦੇ ਹੋ) ਜੋ ਮਨ ਦਾ ਅਹੰਕਾਰ ਦੂਰ ਕਰੇ? ॥੩॥
(ਹੇ ਪੰਡਿਤ! ਤੁਸੀ ਤੀਰਥ-ਇਸ਼ਨਾਨ ਤੇ ਜ਼ੋਰ ਦੇਂਦੇ ਹੋ, ਪਰ ਤੀਰਥਾਂ ਤੇ ਜਾ ਕੇ ਤਾਂ ਸਰੀਰ ਦਾ) ਬਾਹਰਲਾ ਪਾਸਾ ਹੀ ਪਾਣੀ ਨਾਲ ਧੋਈਦਾ ਹੈ, ਹਿਰਦੇ ਵਿਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ,
(ਇਸ ਤੀਰਥ-ਇਸ਼ਨਾਨ ਨਾਲ) ਕੌਣ ਪਵਿਤ੍ਰ ਹੋ ਸਕਦਾ ਹੈ? ਇਹ ਸੁੱਚ ਤਾਂ ਇਹੋ ਜਿਹੀ ਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ-ਕਰਮ ਹੈ ॥੪॥
(ਪਰ ਹੇ ਪੰਡਿਤ!) ਸਾਰਾ ਸੰਸਾਰ ਇਹ ਗੱਲ ਜਾਣਦਾ ਹੈ ਕਿ ਸੂਰਜ ਦੇ ਚੜ੍ਹਿਆਂ ਕਿਵੇਂ ਰਾਤ (ਦਾ ਹਨੇਰਾ) ਦੂਰ ਹੋ ਜਾਂਦਾ ਹੈ।
ਇਹ ਗੱਲ ਭੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਹਿਆਂ ਉਸ ਦੇ ਸੋਨਾ ਬਣਨ ਵਿਚ ਚਿਰ ਨਹੀਂ ਲੱਗਦਾ ॥੫॥
(ਇਸੇ ਤਰ੍ਹਾਂ) ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰੂ ਮਿਲ ਪੈਂਦਾ ਹੈ ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ।
(ਗੁਰੂ ਦੀ ਕਿਰਪਾ ਨਾਲ) ਮਨ ਵਿਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਹ ਅੰਤਰ-ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ, ਮਨ ਦੇ ਕਰੜੇ ਕਵਾੜ ਖੁਲ੍ਹ ਜਾਂਦੇ ਹਨ ॥੬॥
ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿਚ ਜੁੜ ਕੇ (ਇਸ ਭਗਤੀ ਦੀ ਬਰਕਤ ਨਾਲ) ਭਟਕਣਾ ਵਿਕਾਰਾਂ ਅਤੇ ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿਚ ਡੋਲਣ ਤੋਂ ਰੋਕ ਲਿਆ ਹੈ।
ਉਹੀ ਮਨੁੱਖ (ਪ੍ਰਭੂ ਦੀ ਯਾਦ ਵਿਚ) ਟਿਕ ਕੇ ਆਨੰਦ ਨਾਲ (ਪ੍ਰਭੂ ਨੂੰ) ਅੰਤਰ-ਆਤਮੇ ਹੀ ਮਿਲ ਪੈਂਦਾ ਹੈ, ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿਚ ਰਹਿੰਦਾ ਹੈ, ਜੋ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ ॥੭॥
(ਪ੍ਰਭੂ ਦੀ ਯਾਦ ਤੋਂ ਬਿਨਾ) ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜੇ ਹੋਰ ਅਨੇਕਾਂ ਜਤਨ ਭੀ ਕੀਤੇ ਜਾਣ, (ਤਾਂ ਭੀ ਵਿਕਾਰਾਂ ਵਿਚ) ਭਟਕਣ ਦੀ ਫਾਹੀ ਟਾਲਿਆਂ ਟਲਦੀ ਨਹੀਂ ਹੈ।
(ਕਰਮ ਕਾਂਡ ਦੇ) ਇਹਨਾਂ ਜਤਨਾਂ ਨਾਲ ਪ੍ਰਭੂ ਦੀ ਪਿਆਰ-ਭਰੀ ਯਾਦ (ਹਿਰਦੇ ਵਿਚ) ਪੈਦਾ ਨਹੀਂ ਹੋ ਸਕਦੀ। ਇਸੇ ਵਾਸਤੇ ਮੈਂ ਰਵਿਦਾਸ ਇਹਨਾਂ ਕਰਮਾਂ-ਧਰਮਾਂ ਤੋਂ ਉਪਰਾਮ ਹਾਂ ॥੮॥੧॥
ਗਉੜੀ ਬੈਰਾਗਣ।
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਸਤਿਯੁਗ ਵਿੱਚ ਸੱਚ ਸੀ, ਤਰੇਤੇ ਵਿੱਚ ਕੁਰਬਾਨੀ ਵਾਲੇ ਯੱਗ ਅਤੇ ਦੁਆਪਰ ਵਿੱਚ ਸਰੇਸ਼ਟ ਉਪਾਸ਼ਨਾ ਦਾ ਕਰਨਾ।
ਤਿਨਾਂ ਯੁਗਾਂ ਅੰਦਰ ਬੰਦਿਆਂ ਨੇ ਇਨ੍ਹਾਂ ਤਿੰਨਾਂ ਨੂੰ ਪਕੜਿਆਂ ਹੋਇਆ ਸੀ। ਕਲਿਜੁਗ ਵਿੱਚ ਸਿਰਫ ਨਾਮ ਦਾ ਹੀ ਆਸਰਾ ਹੈ।
ਮੈਂ ਕਿਸ ਤਰ੍ਹਾਂ ਬੰਨੇ ਲੱਗਾਗਾਂ?
ਮੈਨੂੰ ਕੋਈ ਜਣਾ ਇਸ ਨੂੰ ਦਰਸਾਉਂਦਾ ਤੇ ਨਿਸਚਿਤ ਨਹੀਂ ਕਰਾਉਂਦਾ,
ਜਿਸ ਦੁਆਰਾ ਮੇਰਾ ਆਉਣਾ ਤੇ ਜਾਣਾ ਮੁੱਕ ਜਾਵੇ। ਠਹਿਰਾਉ।
ਮਜ਼ਹਬ ਦੇ ਅਨੇਕਾ ਸਰੂਪ ਬਿਆਨ ਕੀਤੇ ਜਾਂਦੇ ਹਨ ਅਤੇ ਸਾਰਾ ਜਹਾਨ ਉਨ੍ਹਾਂ ਉਤੇ ਚਲਦਾ ਦਿਸਦਾ ਹੈ।
ਉਹ ਕਿਹੜੇ ਅਮਲ ਹਨ ਜਿਨ੍ਹਾਂ ਦੁਆਰਾ ਮੈਂ ਬੰਦ ਖਲਾਸ ਹੋ ਜਾਵਾਂ ਅਤੇ ਜਿਨ੍ਹਾਂ ਨੂੰ ਕਰਨ ਦੁਆਰਾ ਮੈਨੂੰ ਸਮੂਹ ਪੂਰਨਤਾ ਪਰਾਪਤ ਹੋ ਜਾਵੇ?
ਜੇਕਰ ਵੇਦਾਂ ਤੇ ਪੁਰਾਣਾ ਨੂੰ ਸ੍ਰਵਣ ਕਰਕੇ ਨੇਕੀਆਂ ਤੇ ਬਦੀਆਂ ਦਾ ਨਿਰਣਾ ਕੀਤਾ ਜਾਵੇ ਤਾਂ ਸੰਦੇਹ ਪੈਦਾ ਹੋ ਜਾਂਦਾ ਹੈ।
ਸੰਦੇਹ ਹਮੇਸ਼ਾਂ ਚਿੱਤ ਅੰਦਰ ਰਹਿੰਦਾ ਹੈ। ਮੇਰੇ ਹੰਕਾਰ ਨੂੰ ਕੌਣ ਨਵਿਰਤ ਕਰ ਸਕਦਾ ਹੈ।
ਆਪਣੀ ਦੇਹਿ ਦਾ ਬਾਹਰਵਾਰ, ਬੰਦਾ ਪਾਣੀ ਨਾਲ ਧੋ ਲੈਦਾ ਹੈ, ਪਰ ਉਸ ਦੇ ਮਨ ਅੰਦਰ ਬੜੇ ਕਿਸਮਾਂ ਦੇ ਪਾਪ ਹਨ।
ਪ੍ਰੰਤੂ ਉਹ ਪਵਿੱਤ੍ਰ ਕਿਸ ਤਰ੍ਹਾਂ ਹੋਵੇਗਾ? ਉਸਦਾ ਪਵਿੱਤ੍ਰਤਾ ਨੂੰ ਪ੍ਰਾਪਤ ਕਰਨ ਦਾ ਤਰੀਕਾ ਹਾਥੀ ਵਿਵਹਾਰ ਵਰਗਾ ਹੈ।
ਜਿਸ ਤਰ੍ਹਾਂ ਸਾਰਾ ਜਹਾਨ ਜਾਣਦਾ ਹੈ ਕਿ ਸੂਰਜ ਦੇ ਚੜ੍ਹਨ ਨਾਲ ਰਾਤ ਖਤਮ ਹੋ ਜਾਂਦੀ ਹੈ।
ਯਕੀਨ ਕਰ ਲੈ ਕਿ ਪਾਰਸ ਨਾਲ ਲਗਨ ਨਾਲ ਤਾਬਾ, ਬਿਨਾ ਕਿਸੇ ਦੇਰੀ ਦੇ, ਸੋਨਾ ਹੋ ਜਾਂਦਾ ਹੈ।
ਜੇਕਰ ਮੱਥੇ ਦੀ ਆਦਿ ਲਿਖਤਕਾਰ ਦੀ ਬਰਕਤ ਦੁਆਰਾ, ਮਹਾਨ ਅਮੋਲਕ-ਪੱਥਰ, ਗੁਰੂ ਜੀ ਮਿਲ ਪੈਣ,
ਤਦ ਆਤਮਾ, ਪਰਮ ਉਨੱਤ ਆਤਮਾ ਨਾਲ ਅਭੇਦ ਹੋ ਜਾਂਦੀ ਹੈ ਅਤੇ ਕਰੜੇ ਕਿਵਾੜ ਖੁਲ੍ਹ ਜਾਂਦੇ ਹਨ।
ਉਸ ਦੇ ਸੰਦੇਹ ਅਲਸੇਟੇ ਅਤੇ ਪਾਪ ਕੱਟੇ ਜਾਂਦੇ ਹਨ, ਜੋ ਅਨੁਰਾਗ ਦੇ ਰਸਤੇ ਨੂੰ ਆਪਣੇ ਚਿੱਤ ਅੰਦਰ ਪੱਕਾ ਕਰਦਾ ਹੈ।
ਉਹ ਆਪਣੇ ਮਨੂਏ ਨੂੰ ਰੋਕਦਾ ਹੈ, ਖੁਸ਼ੀ ਪਾਉਂਦਾ ਹੈ ਤੇ ਕੇਵਲ ਉਸ ਦਾ ਚਿੰਤਨ ਕਰਦਾ ਹੈ, ਜੋ ਲੱਛਣਾ ਸਹਿਤ ਅਤੇ ਲੱਛਣਾ ਰਹਿਤ ਹੈ।
ਮੈਂ ਬੜੇ ਉਪਰਾਲੇ ਕਰ ਵੇਖੇ ਹਨ, ਪਰ ਪਰੇ ਹਟਾਉਣ ਦੁਆਰਾ ਸੰਦੇਹ ਦੀ ਫਾਹੀ ਪਰੇ ਨਹੀਂ ਹਟਾਈ ਜਾ ਸਕਦੀ।
ਪਿਆਰ ਤੇ ਸਿਮਰਨ ਮੇਰੇ ਵਿੱਚ ਉਤਪੰਨ ਨਹੀਂ ਹੋਏ, ਇਸ ਲਈ ਰਵਿਦਾਸ ਨਿਮੋਝੂਣਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.