ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥
ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥
ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥
ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥
ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥
ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥
ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥
ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥
ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥
ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥
ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥
ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥
ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥
ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ ॥
ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥
ਸਿਰੀਰਾਗੁਮਹਲਾ੩॥
ਆਪਣਾਭਉਤਿਨਪਾਇਓਨੁਜਿਨਗੁਰਕਾਸਬਦੁਬੀਚਾਰਿ॥
ਸਤਸੰਗਤੀਸਦਾਮਿਲਿਰਹੇਸਚੇਕੇਗੁਣਸਾਰਿ॥
ਦੁਬਿਧਾਮੈਲੁਚੁਕਾਈਅਨੁਹਰਿਰਾਖਿਆਉਰਧਾਰਿ॥
ਸਚੀਬਾਣੀਸਚੁਮਨਿਸਚੇਨਾਲਿਪਿਆਰੁ॥੧॥
ਮਨਮੇਰੇਹਉਮੈਮੈਲੁਭਰਨਾਲਿ॥
ਹਰਿਨਿਰਮਲੁਸਦਾਸੋਹਣਾਸਬਦਿਸਵਾਰਣਹਾਰੁ॥੧॥ਰਹਾਉ॥
ਸਚੈਸਬਦਿਮਨੁਮੋਹਿਆਪ੍ਰਭਿਆਪੇਲਏਮਿਲਾਇ॥
ਅਨਦਿਨੁਨਾਮੇਰਤਿਆਜੋਤੀਜੋਤਿਸਮਾਇ॥
ਜੋਤੀਹੂਪ੍ਰਭੁਜਾਪਦਾਬਿਨੁਸਤਗੁਰਬੂਝਨਪਾਇ॥
ਜਿਨਕਉਪੂਰਬਿਲਿਖਿਆਸਤਗੁਰੁਭੇਟਿਆਤਿਨਆਇ॥੨॥
ਵਿਣੁਨਾਵੈਸਭਡੁਮਣੀਦੂਜੈਭਾਇਖੁਆਇ॥
ਤਿਸੁਬਿਨੁਘੜੀਨਜੀਵਦੀਦੁਖੀਰੈਣਿਵਿਹਾਇ॥
ਭਰਮਿਭੁਲਾਣਾਅੰਧੁਲਾਫਿਰਿਫਿਰਿਆਵੈਜਾਇ॥
ਨਦਰਿਕਰੇਪ੍ਰਭੁਆਪਣੀਆਪੇਲਏਮਿਲਾਇ॥੩॥
ਸਭੁਕਿਛੁਸੁਣਦਾਵੇਖਦਾਕਿਉਮੁਕਰਿਪਇਆਜਾਇ॥
ਪਾਪੋਪਾਪੁਕਮਾਵਦੇਪਾਪੇਪਚਹਿਪਚਾਇ॥
ਸੋਪ੍ਰਭੁਨਦਰਿਨਆਵਈਮਨਮੁਖਿਬੂਝਨਪਾਇ॥
ਜਿਸੁਵੇਖਾਲੇਸੋਈਵੇਖੈਨਾਨਕਗੁਰਮੁਖਿਪਾਇ॥੪॥੨੩॥੫੬॥
sirīrāg mahalā 3 .
āpanā bhau tin pāiōn jin gur kā sabad bīchār .
satasangatī sadā mil rahē sachē kē gun sār .
dubidhā mail chukāīan har rākhiā ur dhār .
sachī bānī sach man sachē nāl piār .1.
man mērē haumai mail bhar nāl .
har niramal sadā sōhanā sabad savāranahār .1. rahāu .
sachai sabad man mōhiā prabh āpē laē milāi .
anadin nāmē ratiā jōtī jōt samāi .
jōtī hū prabh jāpadā bin satagur būjh n pāi .
jin kau pūrab likhiā satagur bhētiā tin āi .2.
vin nāvai sabh dumanī dūjai bhāi khuāi .
tis bin gharī n jīvadī dukhī rain vihāi .
bharam bhulānā andhulā phir phir āvai jāi .
nadar karē prabh āpanī āpē laē milāi .3.
sabh kish sunadā vēkhadā kiu mukar paiā jāi .
pāpō pāp kamāvadē pāpē pachah pachāi .
sō prabh nadar n āvaī manamukh būjh n pāi .
jis vēkhālē sōī vēkhai nānak guramukh pāi .4.23.56.
Sri Rag, Third Guru.
They who deliberate over Guru's hymns are blessed by the Lord with His fear.
They ever remain united with society of saints and ponder over the excellences of the True One.
They cast of filth of double mindedness and keep God clasped to their heart.
True is their speech, true their mind and with True Lord do they bear affection.
O my mind! thou art filled with the dirt of ego.
The Immaculate Lord is ever beautiful. His word is the regenerator of man. Pause.
The Lord unites with Himself those, whose soul the True Word has fascinated.
Night and day, they remain imbued with God's Name and their light is absorbed in the Supreme Light.
Through (inner) light alone, the Lord is revealed. Without the true Guru understanding is not procured.
The True Guru comes and meets those, for whom there is such a pre-ordained writ.
Without the Name every one is miserable and is ruined by duality.
Without Him (the soul) cannot live in peace even for an instant and passes her night (life) in anguish.
The blind one, gone astray in doubt, continues coming and going over and over agai
If the Lord shows His mercy, He blends man with Himself.6
The Lord Hears and Sees every thing. How can, then, man refuse to admit?
They, who commit sins upon sins, putrefy and die in sins.
That Lord they perceive not. The self-willed obtain not understanding.
He alone, whom God shows, sees Him. O Nanak! through the Guru He is obtained.
Siree Raag, Third Mehl:
Those who contemplate the Word of the Guru's Shabad are filled with the Fear of God.
They remain forever merged with the Sat Sangat, the True Congregation; they dwell upon the Glories of the True One.
They cast off the filth of their mental duality, and they keep the Lord enshrined in their hearts.
True is their speech, and true are their minds. They are in love with the True One. ||1||
O my mind, you are filled with the filth of egotism.
The Immaculate Lord is eternally Beautiful. We are adorned with the Word of the Shabad. ||1||Pause||
God joins to Himself those whose minds are fascinated with the True Word of His Shabad.
Night and day, they are attuned to the Naam, and their light is absorbed into the Light.
Through His Light, God is revealed. Without the True Guru, understanding is not obtained.
The True Guru comes to meet those who have such preordained destiny. ||2||
Without the Name, all are miserable. In the love of duality, they are ruined.
Without Him, I cannot survive even for an instant, and my lifenight passes in anguish.
Wandering in doubt, the spiritually blind come and go in reincarnation, over and over again.
When God Himself bestows His Glance of Grace, He blends us into Himself. ||3||
He hears and sees everything. How can anyone deny Him?
Those who sin again and again, shall rot and die in sin.
God's Glance of Grace does not come to them; those selfwilled manmukhs do not obtain understanding.
They alone see the Lord, unto whom He reveals Himself. O Nanak, the Gurmukhs find Him. ||4||23||56||
ਸਿਰੀਰਾਗੁ ਮਹਲਾ ੩ ॥
(ਉਸ ਅਕਾਲਪੁਰਖ ਨੇ) ਆਪਣਾ ਡਰ ਉਨ੍ਹਾਂ (ਮਨੁੱਖਾਂ ਦੇ ਹਿਰਦੇ ਵਿਚ) ਪਾਇਆ ਹੈ ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਵਿਚਾਰਿਆ ਹੈ।
(ਉਹ) ਸਦਾ ਸਤਸੰਗਤ ਵਿਚ ਮਿਲੇ ਰਹਿੰਦੇ ਹਨ (ਅਤੇ) ਸੱਚੇ (ਪ੍ਰਭੂ) ਦੇ ਗੁਣ ਯਾਦ ਕਰਦੇ ਰਹਿੰਦੇ ਹਨ। (
(ਉਸ ਪ੍ਰਭੂ ਨੇ ਉਨ੍ਹਾਂ ਮਨੁਖਾਂ ਦੀ) ਦੁਬਿਧਾ (ਰੂਪੀ) ਮੈਲ ਦੂਰ ਕਰ ਦਿਤੀ ਹੈ (ਜਿਸ ਦੇ ਫਲਸਰੂਪ ਉਨ੍ਹਾਂ ਨੇ) ਹਰੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਿਆ ਹੈ।
(ਉਹ ਆਪਣੇ ਮੂੰਹੋਂ) ਸੱਚੇ ਬਚਨ (ਬੋਲਦੇ ਹਨ), ਸੱਚਾ (ਪ੍ਰਭੂ) ਉਨ੍ਹਾਂ ਦੇ ਮਨ ਵਿਚ (ਵਸਦਾ ਹੈ ਅਤੇ ਉਨ੍ਹਾਂ ਦਾ) ਸੱਚੇ ਨਾਲ ਹੀ ਪਿਆਰ ਹੁੰਦਾ ਹੈ।੧।
ਹੇ ਮੇਰੇ ਮਨ ! (ਸੰਸਾਰ ਰੂਪ) ਸਮੁੰਦਰ ਵਿਚ ਹਉਮੈ ਰੂਪੀ ਮੈਲ ਹੈ।
(ਪਰ ਇਸ ਦਾ ਮਾਲਕ) ਹਰੀ, ਸਦਾ (ਹੀ) ਮੈਲ-ਰਹਿਤ (ਅਤੇ) ਸੋਹਣਾ ਹੈ, (ਉਹ) ਸ਼ਬਦ-ਦੁਆਰਾ (ਮੈਲੇ ਜੀਵਾਂ ਨੂੰ) ਸਵਾਰਣ ਵਾਲਾ (ਭਾਵ ਸੁੰਦਰ ਬਣਾਉਣ ਵਾਲਾ) ਹੈ।੧।ਰਹਾਉ।
(ਜਿਨ੍ਹਾਂ ਮਨੱਖਾਂ ਦਾ) ਮਨ ਸੱਚੇ (ਪ੍ਰਭੂ ਪਿਆਰੇ) ਦੇ ਬਚਨਾਂ ਦੁਆਰਾ ਮੋਹਿਆ ਗਿਆ ਹੈ (ਓਹ ਜਗਿਆਸੂ) ਪ੍ਰਭੂ ਨੇ ਆਪ ਹੀ ਆਪਣੇ ਨਾਲ ਮਿਲਾ ਲਏ ਹਨ।
ਦਿਨ ਰਾਤ (ਪ੍ਰਭੂ ਦੇ) ਨਾਮ ਵਿਚ ਲੀਨ ਹੋਇਆਂ (ਉਨ੍ਹਾਂ ਦੀ) ਜੋਤਿ (ਪ੍ਰਭੂ ਦੀ ਪਰਮ) ਜੋਤ ਵਿਚ ਤੱਦਰੂਪ ਹੋ ਗਈ ਹੈ।
ਜੋਤਿ ਦੁਆਰਾ ਹੀ ਪ੍ਰਭੂ ਦਾ ਪਤਾ ਲਗਦਾ ਹੈ (ਪਰ) ਸਤਿਗੁਰੂ ਦੇ ਬਗੈਰ 9ਉਸ ਜੋਤਿ ਦੀ) ਸੋਝੀ ਨਹੀਂ ਪੈਂਦੀ।
ਪ੍ਰੰਤੂ) ਸਤਿਗੁਰੂ ਉਨ੍ਹਾਂ ਨੂੰ ਹੀ ਆ ਕੇ ਮਿਲਦਾ ਹੈ ਜਿਨ੍ਹਾਂ ਨੂੰ ਪੂਰਬ (ਭਾਵ ਪਹਿਲਾਂ ਤੋਂ ਹੀ, ਧੁਰੋਂ) ਲਿਖਿਆ (ਹੋਇਆ ਹੁੰਦਾ ਹੈ)।੨।
ਨਾਮ (ਦੀ ਪ੍ਰਾਪਤੀ) ਤੋਂ ਬਿਨਾਂ ਸਾਰੀ (ਦੁਨੀਆਂ ਹੀ) ਦੁਚਿੱਤੀ ਵਿਚ ਹੈ (ਅਤੇ) ਦੂਜੇ (ਮਾਇਆ ਦੇ) ਪਿਆਰ ਵਿਚ (ਫਸ ਕੇ ਜੀਵਨ ਦੇ ਅਸਲੀ ਮਾਰਗ ਤੋਂ) ਖੁੰਝੀ (ਕੁਰਾਹੇ ਪਈ) ਹੋਈ ਹੈ।
ਉਸ (ਪ੍ਰਭੂ) ਤੋਂ ਬਿਨਾਂ (ਇਕ) ਘੜੀ (ਵੀ ਆਤਮਕ ਜੀਵਨ) ਨਹੀਂ ਜੀਉ ਸਕਦੀ (ਜਿਸ ਕਰਕੇ ਜੀਵਨ ਰੂਪੀ) ਰਾਤ ਦੁੱਖਾਂ ਵਿਚ ਹੀ ਗੁਜ਼ਰਦੀ ਹੈ।
(ਮਾਇਆ ਦੇ) ਭਰਮ ਵਿਚ ਭੁੱਲਿਆ ਹੋਇਆ (ਮਨੁੱਖ) ਅਗਿਆਨੀ (ਹੋਣ ਕਾਰਨ) ਬਾਰ ਬਾਰ ਆਉਂਦਾ ਜਾਂਦਾ (ਭਾਵ ਜੰਮਦਾ ਮਰਦਾ ਰਹਿੰਦਾ) ਹੈ।
(ਹਾਂ, ਅਜਿਹੇ ਮਨੁੱਖ ਉਤੇ ਜੇ) ਪ੍ਰਭੂ ਆਪਣੀ ਕ੍ਰਿਪਾ ਦ੍ਰਿਸ਼ਟੀ ਕਰ ਦੇਵੇ (ਤਾਂ ਉਸ ਨੂੰ) ਆਪੇ (ਹੀ ਆਪਣੇ ਨਾਲ) ਮਿਲਾ ਲੈਂਦਾ ਹੈ।੩।
(ਸੰਸਾਰ ਵਿਚ ਜੋ ਕੁਝ ਵਾਪਰ ਰਹਿਆ ਹੈ ਉਸ ਨੂੰ ਪ੍ਰਭੂ) ਸੁਣਦਾ ਤੇ ਵੇਖਦਾ ਹੈ (ਫਿਰ ਉਸ ਅਗੇ ਕੀਤੇ ਕਰਮਾਂ ਤੋਂ) ਕਿਵੇਂ ਮੁੱਕਰਿਆ ਜਾ ਸਕਦਾ ਹੈ?
(ਭਾਵ ਨਹੀਂ)। (ਜਿਹੜੇ ਮਨੁੱਖ) ਨਿਰੋਲ ਪਾਪ (ਕਰਮ ਹੀ) ਕਰਦੇ ਹਨ (ਉਹ) ਪਾਪਾਂ ਵਿਚ ਵੀ ਸੜਦੇ ਸੜਾਂਦੇ (ਨਾਸ਼ ਹੁੰਦੇ) ਰਹਿੰਦੇ ਹਨ।
(ਪਾਪਾਂ ਕਰਕੇ) ਉਹ ਪ੍ਰਭੂ (ਉਨ੍ਹਾਂ ਨੂੰ) ਨਹੀਂ ਦਿਸਦਾ (ਪਰ ਉਨ੍ਹਾਂ) ਮਨਮੁਖਾਂ ਨੂੰ (ਇਸ ਗੱਲ ਦੀ) ਸੋਝੀ ਹੀ ਨਹੀਂ ਪੈਂਦੀ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਜਿਸ (ਮਨੁੱਖ ਨੂੰ ਪ੍ਰਭੂ ਆਪਣਾ ਆਪ) ਵਿਖਾ ਦੇਵੇ ਉਹੀ (ਉਸ ਪ੍ਰਭੂ ਨੂੰ) ਵੇਖਦਾ ਹੈ (ਪਰ ਇਹ ਸੋਝੀ) ਕੋਈ ਗੁਰਮੁਖ ਜੀਊੜਾ ਹੀ ਪ੍ਰਾਪਤ ਕਰਦਾ ਹੈ।੪।੨੩।੫੬।
ਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ।
ਉਹ ਬੰਦੇ ਸਦਾ-ਥਿਰ ਪ੍ਰਭੂ ਦੇ ਗੁਣ (ਆਪਣੇ ਹਿਰਦੇ ਵਿਚ) ਸਾਂਭ ਕੇ ਸਦਾ ਸਾਧ ਸੰਗਤਿ ਵਿਚ ਮਿਲੇ ਰਹਿੰਦੇ ਹਨ।
ਉਸ (ਪਰਮਾਤਮਾ) ਨੇ ਆਪ ਉਹਨਾਂ ਬੰਦਿਆਂ ਦੀ ਦੁਬਿਧਾ ਦੀ ਮੈਲ ਦੂਰ ਕਰ ਦਿੱਤੀ ਹੈ, ਉਹ ਬੰਦੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ॥੧॥
ਹੇ ਮੇਰੇ ਮਨ! ਸੰਸਾਰ-ਸਮੁੰਦਰ ਵਿਚ ਹਉਮੈ ਦੀ ਮੈਲ (ਪ੍ਰਬਲ) ਹੈ।
ਪਰਮਾਤਮਾ (ਇਸ) ਮੈਲ ਤੋਂ ਬਿਨਾ ਹੈ ਤੇ (ਇਸ ਵਾਸਤੇ) ਸਦਾ ਸੋਹਣਾ ਹੈ। (ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ ਸੋਹਣਾ ਬਣਾਣ ਦੇ ਸਮਰੱਥ ਹੈ (ਹੇ ਮਨ! ਤੂੰ ਭੀ ਗੁਰੂ ਦੇ ਸ਼ਬਦ ਵਿਚ ਜੁੜ) ॥੧॥ ਰਹਾਉ ॥
ਜਿਨ੍ਹਾਂ ਮਨੁੱਖਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ।
ਹਰ ਵੇਲੇ ਪ੍ਰਭੂ ਦੇ ਨਾਮ ਵਿਚ ਹੀ ਰੰਗੇ ਰਹਿਣ ਕਰ ਕੇ ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ।
ਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿੱਸਦਾ ਹੈ, ਪਰ ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ।
(ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ ॥੨॥
ਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿਚ ਫਸੀ ਰਹਿੰਦੀ ਹੈ, ਤੇ ਮਾਇਆ ਦੇ ਪਿਆਰ ਵਿਚ (ਪੈ ਕੇ ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦੀ ਹੈ।
ਉਸ (ਪ੍ਰਭੂ-ਨਾਮ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ।
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ।
ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਆਪ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ॥੩॥
(ਅਸੀਂ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਚਿਤਵਦੇ ਹਾਂ) ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ (ਇਸ ਵਾਸਤੇ ਉਸ ਦੀ ਹਜ਼ੂਰੀ ਵਿਚ ਆਪਣੇ ਕੀਤੇ ਤੇ ਚਿਤਵੇ ਮੰਦ ਕਰਮਾਂ ਤੋਂ) ਮੁੱਕਰਿਆ ਨਹੀਂ ਜਾ ਸਕਦਾ।
(ਤਾਹੀਏਂ) ਜੇਹੜੇ ਬੰਦੇ (ਸਾਰੀ ਉਮਰ) ਪਾਪ ਹੀ ਪਾਪ ਕਮਾਂਦੇ ਰਹਿੰਦੇ ਹਨ, ਉਹ (ਸਦਾ) ਪਾਪ ਵਿਚ ਸੜਦੇ ਭੁੱਜਦੇ ਰਹਿੰਦੇ ਹਨ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹ) ਸਮਝ ਨਹੀਂ ਪੈਂਦੀ, ਉਸ ਨੂੰ ਉਹ (ਸਭ ਕੁਝ ਵੇਖਣ ਸੁਣਨ ਵਾਲਾ) ਪਰਮਾਤਮਾ ਨਜ਼ਰ ਨਹੀਂ ਆਉਂਦਾ।
(ਪਰ ਕਿਸੇ ਜੀਵ ਦੇ ਭੀ ਕੀ ਵੱਸ?) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਆਪ ਵਿਖਾਂਦਾ ਹੈ, ਉਹੀ (ਉਸ ਨੂੰ) ਵੇਖ ਸਕਦਾ ਹੈ, ਉਸੇ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਇਹ ਸਮਝ ਪੈਂਦੀ ਹੈ ॥੪॥੨੩॥੫੬॥{35-36}
ਸਿਰੀ ਰਾਗ, ਤੀਜੀ ਪਾਤਸ਼ਾਹੀ।
ਜੋ ਗੁਰਾਂ ਦੀ ਬਾਣੀ ਨੂੰ ਆਪਣੇ ਧਿਆਨ ਅੰਦਰ ਟਿਕਾਉਂਦੇ ਹਨ, ਉਨ੍ਹਾਂ ਨੂੰ ਸੁਆਮੀ ਆਪਣੇ ਡਰ ਦੀ ਦਾਤ ਦਿੰਦਾ ਹੈ।
ਉਹ ਹਮੇਸ਼ਾਂ ਸਾਧ-ਸੰਗਤ ਅੰਦਰ ਜੁੜੇ ਰਹਿੰਦੇ ਹਨ, ਅਤੇ ਸਤਿਪੁਰਖ ਦੀਆਂ ਸ਼੍ਰੇਸ਼ਟਤਾਈਆਂ ਦਾ ਧਿਆਨ ਧਾਰਦੇ ਹਨ।
ਉਹ ਦੁਚਿੱਤੇ-ਪਨ ਦੀ ਗਿਲਾਜ਼ਤ ਨੂੰ ਪਰ੍ਹੇ ਸੁਟ ਪਾਉਂਦੇ ਹਨ ਅਤੇ ਵਾਹਿਗੁਰੂ ਨੂੰ ਆਪਣੇ ਦਿਲ ਨਾਲ ਲਾਈ ਰੱਖਦੇ ਹਨ।
ਸੱਚੀ ਹੈ ਉਨ੍ਹਾਂ ਦੀ ਬੋਲ ਚਾਲ, ਸੱਚਾ ਉਨ੍ਹਾਂ ਦਾ ਚਿੱਤ ਅਤੇ ਸਚੇ ਸੁਆਮੀ ਦੀ ਸਾਥ ਹੀ ਉਨ੍ਹਾਂ ਦੀ ਪ੍ਰੀਤ ਹੈ।
ਹੇ ਮੇਰੇ ਮਨੂਏ! ਤੂੰ ਹੰਕਾਰ ਦੀ ਗੰਦਗੀ ਨਾਲ ਭਰਿਆ ਹੋਇਆ ਹੈ।
ਪਵਿੱਤਰ ਪ੍ਰਭੂ ਸਦਾ ਹੀ ਸੁੰਦਰ ਹੈ। ਉਸ ਦੀ ਬਾਣੀ ਬੰਦੇ ਦਾ ਸੁਧਾਰ ਕਰਣਹਾਰ ਹੈ। ਠਹਿਰਾਉ।
ਸਾਹਿਬ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ, ਜਿਨ੍ਹਾਂ ਦੀ ਆਤਮਾ ਨੂੰ ਸੱਚੇ ਸ਼ਬਦ ਨੇ ਮੋਹਤ ਕਰ ਲਿਆ ਹੈ।
ਰੈਣ ਦਿਹੁੰ ਉਸ ਹਰੀ ਨਾਮ ਨਾਲ ਰੰਗੇ ਰਹਿੰਦੇ ਹਨ ਅਤੇ ਉਨ੍ਹਾਂ ਦੀ ਰੋਸ਼ਨੀ ਪਰਮ ਰੋਸ਼ਨੀ ਅੰਦਰ ਲੀਨ ਹੋ ਜਾਂਦੀ ਹੈ।
ਕੇਵਲ (ਅੰਦਰੂਨੀ) ਚਾਨਣ ਰਾਹੀਂ ਹੀ ਸਾਹਿਬ ਪਰਗਟ ਹੁੰਦਾ ਹੈ। ਸੱਚੇ ਗੁਰਾਂ ਦੇ ਬਗੈਰ ਗਿਆਤ ਪਰਾਪਤ ਨਹੀਂ ਹੁੰਦੀ।
ਸੱਚੇ ਗੁਰੂ ਜੀ ਆ ਕੇ ਉਨ੍ਹਾਂ ਨੂੰ ਮਿਲ ਪੈਦੇ ਹਨ, ਜਿਨ੍ਹਾਂ ਲਈ ਪਰਾਪੂਰਬਲੀ ਐਸੀ ਲਿਖਤਾਕਾਰ ਹੁੰਦੀ ਹੈ।
ਨਾਮ ਦੇ ਬਗੈਰ ਹਰ ਕੋਈ ਅਵਾਜਾਰ ਹੈ ਅਤੇ ਉਸ ਨੂੰ ਹੋਰਸ ਦੇ ਪਿਆਰ ਨੇ ਤਬਾਹ ਕਰ ਛਡਿਆ ਹੈ।
ਉਸ ਦੇ ਬਾਝੋਂ (ਆਤਮਾ) ਮੁਹਤ ਭਰ ਭੀ ਸੁਖੀ ਨਹੀਂ ਜੀਉਂਦੀ ਤੇ ਆਪਣੀ ਰਾਤਰੀ (ਜੀਵਨ) ਤਕਲੀਫ ਵਿੱਚ ਗੁਜਾਰਦੀ ਹੈ।
ਵਹਿਮਾਂ ਅੰਦਰ ਘੁਸਿਆ ਹੋਇਆ ਅੰਨ੍ਹਾ ਇਨਸਾਨ ਮੁੜ ਮੁੜ ਕੇ ਆਉਂਦਾ ਤੇ ਜਾਂਦਾ ਰਹਿੰਦਾ ਹੈ।
ਜੇਕਰ ਸਾਹਿਬ ਆਪਣੀ ਰਹਿਮਤ ਧਾਰੇ, ਤਾਂ ਉਹ ਇਨਸਾਨ ਨੂੰ ਆਪਣੇ ਨਾਲ ਅਭੇਦ ਕਰ ਲੈਂਦਾ ਹੈ।
ਸੁਆਮੀ ਸਾਰਾ ਕੁਝ ਸ੍ਰਵਣ ਕਰਦਾ ਤੇ ਦੇਖਦਾ ਹੈ। ਆਦਮੀ ਕਿਸ ਤਰ੍ਹਾਂ ਇਨਕਾਰੀ ਹੋ ਸਕਦਾ ਹੈ?
ਜੋ ਗੁਨਾਹਾਂ ਉਤੇ ਗੁਨਾਹ ਕਰਦੇ ਹਨ, ਉਹ ਗੁਨਾਹਾਂ ਅੰਦਰ ਹੀ ਗਲ-ਸੜ ਕੇ ਮਰ ਜਾਂਦੇ ਹਨ।
ਉਹ ਸੁਆਮੀ ਨੂੰ ਉਹ ਨਹੀਂ ਵੇਖਦੇ। ਆਪ-ਹੁਦਰਿਆਂ ਨੂੰ ਸਮਝ ਪਰਾਪਤ ਨਹੀਂ ਹੁੰਦੀ।
ਕੇਵਲ ਉਹੀ ਜਿਸ ਨੂੰ ਵਾਹਿਗੁਰੂ ਵਿਖਾਲਦਾ ਹੈ ਉਸ ਨੂੰ ਵੇਖਦਾ ਹੈ। ਗੁਰਾਂ ਦੁਆਰਾ ਹੇ ਨਾਨਕ! ਉਹ ਪਾਇਆ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.