ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੧॥
ਹੋਰੁ ਨਚਣਾ ਖੁਸੀਆ ਮਨ ਮਾਹ ॥੧॥ ਰਹਾਉ ॥
ਇਤੁ ਰੰਗਿ ਨਾਚਹੁ ਰਖਿ ਰਖਿ ਪਾਉ ॥੨॥
ਆਸਾਮਹਲਾ੧॥
ਵਾਜਾਮਤਿਪਖਾਵਜੁਭਾਉ॥
ਹੋਇਅਨੰਦੁਸਦਾਮਨਿਚਾਉ॥
ਏਹਾਭਗਤਿਏਹੋਤਪਤਾਉ॥
ਇਤੁਰੰਗਿਨਾਚਹੁਰਖਿਰਖਿਪਾਉ॥੧॥
ਪੂਰੇਤਾਲਜਾਣੈਸਾਲਾਹ॥
ਹੋਰੁਨਚਣਾਖੁਸੀਆਮਨਮਾਹ॥੧॥ਰਹਾਉ॥
ਸਤੁਸੰਤੋਖੁਵਜਹਿਦੁਇਤਾਲ॥
ਪੈਰੀਵਾਜਾਸਦਾਨਿਹਾਲ॥
ਰਾਗੁਨਾਦੁਨਹੀਦੂਜਾਭਾਉ॥
ਇਤੁਰੰਗਿਨਾਚਹੁਰਖਿਰਖਿਪਾਉ॥੨॥
ਭਉਫੇਰੀਹੋਵੈਮਨਚੀਤਿ॥
ਬਹਦਿਆਉਠਦਿਆਨੀਤਾਨੀਤਿ॥
ਲੇਟਣਿਲੇਟਿਜਾਣੈਤਨੁਸੁਆਹੁ॥
ਇਤੁਰੰਗਿਨਾਚਹੁਰਖਿਰਖਿਪਾਉ॥੩॥
ਸਿਖਸਭਾਦੀਖਿਆਕਾਭਾਉ॥
ਗੁਰਮੁਖਿਸੁਣਣਾਸਾਚਾਨਾਉ॥
ਨਾਨਕਆਖਣੁਵੇਰਾਵੇਰ॥
ਇਤੁਰੰਗਿਨਾਚਹੁਰਖਿਰਖਿਪੈਰ॥੪॥੬॥
āsā mahalā 1 .
vājā mat pakhāvaj bhāu .
hōi anand sadā man chāu .
ēhā bhagat ēhō tap tāu .
it rang nāchah rakh rakh pāu .1.
pūrē tāl jānai sālāh .
hōr nachanā khusīā man māh .1. rahāu .
sat santōkh vajah dui tāl .
pairī vājā sadā nihāl .
rāg nād nahī dūjā bhāu .
it rang nāchah rakh rakh pāu .2.
bhau phērī hōvai man chīt .
bahadiā uthadiā nītā nīt .
lētan lēt jānai tan suāh .
it rang nāchah rakh rakh pāu .3.
sikh sabhā dīkhiā kā bhāu .
guramukh sunanā sāchā nāu .
nānak ākhan vērā vēr .
it rang nāchah rakh rakh pair .4.6.
Asa Measure. 1st Guru.
Make intellect thy organ and love thy tambourine.
By these joy and buoyant pleasure are ever produced in the mind.
This is the devotional service and this the practice of penance.
In this love, dance thou, beating time with thine feet.
Deem the praise of the Lord as thy beating time.
Other dances produces sensuous pleasure in the mind. Pause.
Play truth and contentment as thine pair of cymbals.
Make the perpetual vision of the Lord thy ankle bells.
Let the stilling of duality be thy music and song.
In such an affection, dance thou by beating time with thy feet.
Make the fear of Lord in thy heart and mind, thy gyrations,
whether sitting or standing and for ever.
To roll in the dust is to know the body as ashes.
In such an affection, dance thou by beating time with thine feet.
Thy audience should be the disciples, who enshrine love for instruction.
From the Guru, hear thou the True Name.
Nanak, again and again repeat thou the Name of the Master.
In this live dance thou by beating time with thy feet.
Aasaa, First Mehl:
Make your intellect your instrument, and love your tambourine;
thus bliss and lasting pleasure shall be produced in your mind.
This is devotional worship, and this is the practice of penance.
So dance in this love, and keep the beat with your feet. ||1||
Know that the perfect beat is the Praise of the Lord;
other dances produce only temporary pleasure in the mind. ||1||Pause||
Play the two cymbals of truth and contentment.
Let your ankle bells be the lasting Vision of the Lord.
Let your harmony and music be the elimination of duality.
So dance in this love, and keep the beat with your feet. ||2||
Let the fear of God within your heart and mind be your spinning dance,
and keep up, whether sitting or standing.
To roll around in the dust is to know that the body is only ashes.
So dance in this love, and keep the beat with your feet. ||3||
Keep the company of the disciples, the students who love the teachings.
As Gurmukh, listen to the True Name.
O Nanak, chant it, over and over again.
So dance in this love, and keep the beat with your feet. ||4||6||
ਆਸਾ ਮਹਲਾ ੧ ॥
ਹੇ ਭਾਈ!) ਬੁਧੀ ਨੂੰ ਵਾਜਾ (ਅਤੇ ਪ੍ਰਭੂ) ਪ੍ਰੇਮ ਨੂੰ ਤਬਲਾ (ਜੋੜੀ ਬਣਾ
ਫਿਰ ਤੇਰੇ) ਮਨ ਵਿਚ ਸਦਾ ਅਨੰਦ (ਤੇ) ਉਤਸ਼ਾਹ ਬਣਿਆ ਰਹੇਗਾ।
ਇਹ (ਅਸਲ) ਭਗਤੀ (ਅਤੇ) ਤਪਾਂ ਦਾ ਤਪਣਾ ਹੈ।
ਇਸ ਰੰਗ (ਮਸਤੀ) ਵਿਚ ਪੈਰ ਰਖ ਰਖ ਕੇ (ਭਾਵ ਸਹਿਜੇ ਸਹਿਜੇ ਸਵਾਰ ਸਵਾਰ ਕੇ ਸੰਮ੍ਹਲ ਕੇ) ਨੱਚੋ।੧।
(ਹੇ ਭਾਈ! ਜਿਹੜਾ ਮਨੁੱਖ ਪ੍ਰਭੂ ਦੀ) ਸਿਫਤਿ ਸਾਲਾਹ (ਕਰਨੀ) ਜਾਣਦਾ ਹੈ, (ਸਹੀ ਅਰਥਾਂ ਵਿਚ ਉਹੀ) ਤਾਲ ਪੂਰਦਾ (ਭਾਵ ਤਾਲ ਸਿਰ ਨਚਦਾ) ਹੈ।
(ਭਗਤੀ ਤੋਂ ਬਿਨਾਂ ਜੋ) ਹੋਰ ਨਚਣਾ ਹੈ (ਉਹ ਨਿਰਾ) ਮਨ ਅੰਦਰ (ਦੁਨਿਆਵੀਂ) ਖੁਸ਼ੀਆਂ (ਦਾ ਸੰਗ੍ਰਹਿ ਕਰਨਾ) ‘ਨਚਣੁ ਕੁਦਣ ਮਨ ਕਾ ਚਾਉਂ’ (ਪੰਨਾ ੪੬੫) ਹੈ।੧।ਰਹਾਉ।
(ਹੇ ਭਾਈ!) ਦਾਨ (ਅਤੇ) ਸੰਤੋਖ (ਭਾਵ ਸਤਿਵਾਦੀ ਅਤੇ ਸੰਤੋਖੀ ਜੀਵਨ ਇਹ) ਦੋਵੇਂ ਛੈਣੇ ਵਜਣ।
ਸਦਾ ਪ੍ਰਸੰਨ ਰਹਿਣਾ (ਇਹ) ਪੈਰਾਂ ਦੀ ਛਣਕਾਰ ਵਾਲੇ ਘੁੰਗਰੂ (ਹੋਣ)।
(ਪ੍ਰਭੂ ਤੋਂ ਬਿਨਾਂ ਮਨ ਵਿਚ ਕੋਈ) ਦੂਜਾ ਪਿਆਰ ਨਾ (ਹੋਵੇ), (ਇਹ) ਰਾਗ ਨਾਦ (ਹੋਵੇ)।
ਇਸ ਰੰਗ (ਮਸਤੀ) ਵਿਚ (ਸਵਾਰ ਸਵਾਰ ਕੇ) ਪੈਰ ਰੱਖ ਕੇ ਨੱਚੋ।੨।
(ਹੇ ਭਾਈ!) (ਇਹ) ਫੇਰੀ (ਭੁਆਟਣੀ) ਹੋਵੇ।
ਉਠਦਿਆਂ ਬਹਿੰਦਿਆਂ ਹਰ ਸਮੇਂ (ਪ੍ਰਭੂ ਦਾ) ਡਰ ਮਨ ਚਿਤ ਵਿਚ
ਸਰੀਰ ਨੂੰ ਨਾਸ਼ਵੰਤ ਜਾਣੋ (ਇਹ) ਲੇਟ (ਲੰਮੇ ਪੈ ਕੇ) ਲੇਟਣ ਵਾਲੀ (ਨਿਰਤਕਾਰੀ ਹੋਵੇ)।
ਇਸ ਰੰਗ (ਮੌਜ) ਵਿਚ (ਸਵਾਰ ਸਵਾਰ ਕੇ) ਪੈਰ ਰੱਖ ਕੇ ਨੱਚੋ।੩।
(ਹੇ ਭਾਈ! ਜਿਥੇ) ਗੁਰ-ਮੰਤਰ ਗੁਰੂ ਦੀ ਸਿਖਿਆ (ਉਪਦੇਸ਼) ਦਾ ਪਿਆਰ ਹੈ (ਉਥੇ ਹੀ ਗੁਰੂ ਦੇ) ਸਿੱਖਾਂ ਦੀ ਸਭਾ (ਸਤਿਸੰਗ ਹੈ)।
ਗੁਰੂ ਦੁਆਰਾ ਸੱਚਾ ਨਾਮ ਸੁਣਨਾ ਚਾਹੀਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਘੜੀ ਮੁੜੀ, ਲਗਾਤਾਰ ਪ੍ਰਭੂ ਦਾ ਨਾਮ ਆਖਣਾ ਅਸਲੀ ਜਪੁ ਹੈ।
ਇਸ ਰੰਗ (ਮੌਜ) ਵਿਚ ਸਵਾਰ ਸਵਾਰ ਕੇ ਪੈਰ ਰੱਖ ਕੇ ਨੱਚੋ। (ਬਸ, ਇਹੋ ਅਸਲੀ ਜੀਵਨ-ਜਾਚ ਸਿਖਾਉਣ ਵਾਲਾ ਨਾਚ ਹੈ)।੪।੬।
ਜਿਸ ਮਨੁੱਖ ਨੇ ਸ੍ਰੇਸ਼ਟ ਬੁੱਧਿ ਨੂੰ ਵਾਜਾ ਬਣਾਇਆ ਹੈ, ਪ੍ਰਭੂ-ਪਿਆਰ ਨੂੰ ਜੋੜੀ ਬਣਾਇਆ ਹੈ,
(ਇਹਨਾਂ ਸਾਜਾਂ ਦੇ ਵੱਜਣ ਨਾਲ, ਸ੍ਰੇਸ਼ਟ ਬੁੱਧਿ ਤੇ ਪ੍ਰਭੂ-ਪਿਆਰ ਦੀ ਬਰਕਤਿ ਨਾਲ) ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਮਨ ਵਿਚ ਉਤਸ਼ਾਹ ਰਹਿੰਦਾ ਹੈ।
ਅਸਲ ਭਗਤੀ ਇਹੀ ਹੈ, ਤੇ ਇਹੀ ਹੈ ਮਹਾਨ ਤਪ। ਇਸ ਆਤਮਕ ਆਨੰਦ ਵਿਚ ਟਿਕੇ ਰਹਿ ਕੇ ਸਦਾ ਜੀਵਨ-ਰਸਤੇ ਉਤੇ ਤੁਰੋ।
ਬੱਸ! ਇਹ ਨਾਚ ਨੱਚੋ (ਰਾਸਾਂ ਵਿਚ ਨਾਚ ਨੱਚ ਕੇ ਉਸ ਨੂੰ ਕ੍ਰਿਸ਼ਨ-ਭਗਤੀ ਸਮਝਣਾ ਭੁਲੇਖਾ ਹੈ) ॥੧॥
ਜੋ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨੀ ਜਾਣਦਾ ਹੈ ਉਹ (ਜੀਵਨ-ਨਾਚ ਵਿਚ) ਤਾਲ-ਸਿਰ ਨੱਚਦਾ ਹੈ (ਜੀਵਨ ਦੀਆਂ ਸਹੀ ਲੀਹਾਂ ਤੇ ਤੁਰਦਾ ਹੈ)।
(ਰਾਸ ਆਦਿਕਾਂ ਵਿਚ ਕ੍ਰਿਸ਼ਨ-ਮੂਰਤੀ ਅੱਗੇ ਇਹ) ਹੋਰ ਹੋਰ ਨਾਚ ਇਹ ਨਿਰੀਆਂ ਮਨ ਦੀਆਂ ਖ਼ੁਸ਼ੀਆਂ ਹਨ, ਮਨ ਦੇ ਚਾਉ ਹਨ (ਇਹ ਭਗਤੀ ਨਹੀਂ, ਇਹ ਤਾਂ ਮਨ ਦੇ ਨਚਾਏ ਨੱਚਣਾ ਹੈ) ॥੧॥ ਰਹਾਉ ॥
(ਖ਼ਲਕਤ ਦੀ) ਸੇਵਾ, ਸੰਤੋਖ (ਵਾਲਾ ਜੀਵਨ)-ਇਹ ਦੋਵੇਂ ਛੈਣੇ ਵੱਜਣ,
ਸਦਾ ਖਿੜੇ-ਮਿੱਥੇ ਰਹਿਣਾ-ਇਹ ਪੈਰੀਂ ਘੁੰਘਰੂ (ਵੱਜਣ);
(ਪ੍ਰਭੂ-ਪਿਆਰ ਤੋਂ ਬਿਨਾ) ਕੋਈ ਹੋਰ ਲਗਨ ਨ ਹੋਵੇ-ਇਹ (ਹਰ ਵੇਲੇ ਅੰਦਰ) ਰਾਗ ਤੇ ਅਲਾਪ (ਹੁੰਦਾ ਰਹੇ)।
(ਹੇ ਭਾਈ!) ਇਸ ਆਤਮਕ ਆਨੰਦ ਵਿਚ ਟਿਕੋ, ਇਸ ਜੀਵਨ-ਰਸਤੇ ਤੁਰੋ। ਬੱਸ! ਇਹ ਨਾਚ ਨੱਚੋ (ਭਾਵ, ਇਸ ਤਰ੍ਹਾਂ ਦੇ ਜੀਵਨ ਦਾ ਆਤਮਕ ਹੁਲਾਰਾ ਮਾਣੋ) ॥੨॥
ਨਾਚ ਦੀ ਇਹ ਭੁਆਟਣੀ ਹੋਵੇ ਕਿ ਪ੍ਰਭੂ ਦਾ ਡਰ ਅਦਬ ਮਨ-ਚਿਤ ਵਿਚ ਟਿਕਿਆ ਰਹੇ
ਉਠਦਿਆਂ ਬੈਠਦਿਆਂ ਸਦਾ ਹਰ ਵੇਲੇ (ਪ੍ਰਭੂ ਦਾ ਡਰ ਮਨ ਵਿਚ ਬਣਿਆ ਰਹੇ)
ਆਪਣੇ ਸਰੀਰ ਨੂੰ ਮਨੁਖ ਨਾਸਵੰਤ ਸਮਝੇ-ਇਹ ਲੇਟ ਕੇ ਨਿਰਤਕਾਰੀ ਹੋਵੇ।
(ਹੇ ਭਾਈ!) ਇਸ ਆਨੰਦ ਵਿਚ ਟਿਕੇ ਰਹੋ; ਇਹ ਜੀਵਨ ਜੀਵੋ। ਬੱਸ! ਇਹ ਨਾਚ ਨੱਚੋ (ਇਹ ਆਤਮਕ ਹੁਲਾਰਾ ਮਾਣੋ) ॥੩॥
ਸਤਸੰਗ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਦਾ ਪਿਆਰ (ਆਪਣੇ ਅੰਦਰ ਪੈਦਾ ਕਰਨਾ);
ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦਾ ਅਟੱਲ ਨਾਮ ਸੁਣਦੇ ਰਹਿਣਾ;
ਪਰਮਾਤਮਾ ਦਾ ਨਾਮ ਮੁੜ ਮੁੜ ਜਪਣਾ-
ਇਸ ਰੰਗ ਵਿਚ, ਹੇ ਨਾਨਕ! ਟਿਕੋ, ਇਸ ਜੀਵਨ-ਰਸਤੇ ਵਿਚ ਪੈਰ ਧਰੋ। ਬੱਸ! ਇਹ ਨਾਚ ਨੱਚੋ (ਇਹ ਜੀਵਨ-ਆਨੰਦ ਮਾਣੋ) ॥੪॥੬॥
ਰਾਗ ਆਸਾ ਪਹਿਲੀ ਪਾਤਸ਼ਾਹੀ।
ਅਕਲ ਨੂੰ ਆਪਣਾ ਵਾਜਾ ਅਤੇ ਪ੍ਰੀਤ ਨੂੰ ਆਪਣੀ ਜੋੜੀ ਬਣਾ।
ਇਨ੍ਹਾਂ ਦੁਆਰਾ ਚਿੱਤ ਅੰਦਰ ਖੁਸ਼ੀ ਤੇ ਸਦੀਵੀ ਉਮਾਹ ਪੈਦਾ ਹੁੰਦਾ ਹੈ।
ਇਹ ਹੈ ਪ੍ਰੇਮਮਈ ਸੇਵਾ ਅਤੇ ਏਹੀ ਤਪੱਸਿਆ ਦੀ ਸਾਧਣਾ।
ਇਸ ਪਿਆਰ ਅੰਦਰ ਤੂੰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਨਿਰਤਕਾਰੀ ਕਰ।
ਸੁਆਮੀ ਦੀ ਸਿਫ਼ਤ-ਸ਼ਲਾਘਾ ਨੂੰ ਆਪਣੀ ਤਾਲ ਸੁਰ ਬੰਨ੍ਹਣੀ ਸਮਝ,
ਹੋਰ ਨਾਚ ਚਿੱਤ ਅੰਦਰ ਭੋਗ ਬਿਲਾਸ ਪੈਦਾ ਕਰਦੇ ਹਨ। ਠਹਿਰਾਉ।
ਆਪਣੇ ਛੈਣਿਆਂ ਦੀ ਜੋੜੀ ਵਜੋਂ ਸੱਚ ਅਤੇ ਸਬਰ-ਸਿਦਕ ਦੀ ਕਮਾਈ ਕਰ।
ਸਾਹਿਬ ਦੇ ਸਦੀਵੀ ਦੀਦਾਰ ਨੂੰ ਆਪਣੇ ਪੈਰਾਂ ਦੇ ਘੁੰਗਰੂ ਬਣਾ।
ਦਵੈਤ-ਭਾਵ ਦੇ ਮਾਰਨ ਨੂੰ ਆਪਣਾ ਤਰਾਨਾ ਤੇ ਗੀਤ ਸਮਝ।
ਐਹੋ ਜੇਹੇ ਪ੍ਰੇਮ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
ਮਨ ਵਿੱਚ ਆਪਣੇ ਸੁਆਮੀ ਦੇ ਡਰ ਨੂੰ ਚੱਕਰ ਕਟਣੇ ਬਣਾ,
ਬੈਠਦਿਆਂ ਅਤੇ ਖਲੋਦਿਆਂ ਤੇ ਸਦਾ ਲਈ।
ਸਰੀਰ ਨੂੰ ਭਸਮ ਜਾਨਣਾ ਹੀ ਮਿੱਟੀ ਵਿੱਚ ਰੁਲਣਾ ਹੈ।
ਐਹੋ ਜਹੇ ਪ੍ਰੇਮ ਅੰਦਰ, ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
ਉਪਦੇਸ਼ ਨੂੰ ਪਿਆਰ ਕਰਨ ਵਾਲੇ ਚੇਲੇ ਤੇਰੀ ਮੰਡਲੀ ਹੋਵੇ।
ਗੁਰਾਂ ਦੇ ਪਾਸੋਂ ਤੂੰ ਸਤਿਨਾਮ ਨੂੰ ਸ੍ਰਵਣ ਕਰ।
ਨਾਨਕ, ਤੂੰ ਬਾਰੰਬਾਰ ਮਾਲਕ ਦੇ ਨਾਮ ਦਾ ਉਚਾਰਨ ਕਰ।
ਇਸ ਪ੍ਰੀਤ ਅੰਦਰ ਆਪਣੇ ਪੈਰਾਂ ਨਾਲ ਤਾਲ ਪੂਰ ਕੇ ਤੂੰ ਨਿਰਤਕਾਰੀ ਕਰ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.