ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥
ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥
ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥
ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥
ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥
ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥
ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥
ਆਸਾਮਹਲਾ੧॥
ਕੀਤਾਹੋਵੈਕਰੇਕਰਾਇਆਤਿਸੁਕਿਆਕਹੀਐਭਾਈ॥
ਜੋਕਿਛੁਕਰਣਾਸੋਕਰਿਰਹਿਆਕੀਤੇਕਿਆਚਤੁਰਾਈ॥੧॥
ਤੇਰਾਹੁਕਮੁਭਲਾਤੁਧੁਭਾਵੈ॥
ਨਾਨਕਤਾਕਉਮਿਲੈਵਡਾਈਸਾਚੇਨਾਮਿਸਮਾਵੈ॥੧॥ਰਹਾਉ॥
ਕਿਰਤੁਪਇਆਪਰਵਾਣਾਲਿਖਿਆਬਾਹੁੜਿਹੁਕਮੁਨਹੋਈ॥
ਜੈਸਾਲਿਖਿਆਤੈਸਾਪੜਿਆਮੇਟਿਨਸਕੈਕੋਈ॥੨॥
ਜੇਕੋਦਰਗਹਬਹੁਤਾਬੋਲੈਨਾਉਪਵੈਬਾਜਾਰੀ॥
ਸਤਰੰਜਬਾਜੀਪਕੈਨਾਹੀਕਚੀਆਵੈਸਾਰੀ॥੩॥
ਨਾਕੋਪੜਿਆਪੰਡਿਤੁਬੀਨਾਨਾਕੋਮੂਰਖੁਮੰਦਾ॥
ਬੰਦੀਅੰਦਰਿਸਿਫਤਿਕਰਾਏਤਾਕਉਕਹੀਐਬੰਦਾ॥੪॥੨॥੩੬॥
āsā mahalā 1 .
kītā hōvai karē karāiā tis kiā kahīai bhāī .
jō kish karanā sō kar rahiā kītē kiā chaturāī .1.
tērā hukam bhalā tudh bhāvai .
nānak tā kau milai vadāī sāchē nām samāvai .1. rahāu .
kirat paiā paravānā likhiā bāhur hukam n hōī .
jaisā likhiā taisā pariā mēt n sakai kōī .2.
jē kō daragah bahutā bōlai nāu pavai bājārī .
sataranj bājī pakai nāhī kachī āvai sārī .3.
nā kō pariā pandit bīnā nā kō mūrakh mandā .
bandī andar siphat karāē tā kau kahīai bandā .4.2.36.
Asa 1st Guru.
The created one does, what he is caused to do. what can we say unto him, O brother?
Whatever the Lord is to do, that he is doing. The wisdom of the created, avails nothing.
Thy will is sweet to me, O God, This is pleasing to thee.
Nanak, he alone receives honour, who is absorbed in the true Name. Pause.
As is the written order of the Lord, so do we do the deeds, and none can turn back the order.
As is the record, so does it come to pass, no one can erase it.
He, who talks much before audience, is termed a joker.
He succeeds not in playing at chess and his chess-men reach not the goal.
By himself no one is literate, learned or evil person.
When he eulogises the Lord with slave's mentality, then alone can he be called a man.
Aasaa, First Mehl:
The created being acts as he is made to act; what can be said to him, O Siblings of Destiny?
Whatever the Lord is to do, He is doing; what cleverness could be used to affect Him? ||1||
The Order of Your Will is so sweet, O Lord; this is pleasing to You.
O Nanak, he alone is honored with greatness, who is absorbed in the True Name. ||1||Pause||
The deeds are done according to preordained destiny; no one can turn back this Order.
As it is written, so it comes to pass; no one can erase it. ||2||
He who talks on and on in the Lord's Court is known as a joker.
He is not successful in the game of chess, and his chessmen do not reach their goal. ||3||
By himself, no one is literate, learned or wise; no one is ignorant or evil.
When, as a slave, one praises the Lord, only then is he known as a human being. ||4||2||36||
ਆਸਾ ਮਹਲਾ ੧ ॥
ਹੇ ਭਾਈ! (ਜੋ ਪ੍ਰਭੂ ਦਾ ਪੈਦਾ) ਕੀਤਾ ਹੋਇਆ (ਜੀਵ ਹੁੰਦਾ ਹੈ ਉਹ ਪ੍ਰਭੂ ਦਾ) ਕਰਾਇਆ ਕਰਦਾ ਹੈ ਉਸ (ਜੀਵੜ) ਨੂੰ ਕੀ ਕਹਿਣਾ ਹੋਇਆ।
ਜੋ ਕੁਝ (ਵਾਹਿਗੁਰੂ ਨੇ) ਕਰਨਾ ਹੈ ਉਹ ਕਰ ਰਿਹਾ ਹੈ। (ਇਸ ਵਿਚ ਪੈਦਾ) ਕੀਤੇ (ਹੋਏ ਜੀਵ) ਦੀ ਕੀ ਸਿਆਣਪ (ਜਾਂ ਚਲਾਕੀ ਚਲ ਸਕਦੀ) ਹੈ? (ਭਾਵ ਜੀਵ ਦੇ ਵਸ ਵਿਚ ਕੁਝ ਨਹੀਂ ਹੈ)।੧।
(ਹੇ ਪ੍ਰਭੂ!) ਤੇਰਾ ਹੁਕਮ ਭਲਾ ਹੈ ਕਿਉਂਕਿ ਤੈਨੂੰ ਭਾਉਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ ਜੋ) ਸਚੇ ਨਾਮ ਵਿਚ ਲੀਨ ਹੋ ਜਾਂਦਾ ਹੈ ਉਸ (ਜੀਵ ਨੂੰ) ਵਡਿਆਈ ਮਿਲਦੀ ਹੈ।੧।ਰਹਾਉ।
ਜੀਵ ਦੀ) ਕਿਰਤ ਉਸੇ ਤਰ੍ਹਾਂ ਪਈ ਹੈ (ਜਿਵੇਂ ਹੁਕਮ ਰੂਪੀ) ਪਰਵਾਨਾ ਲਿਖਿਆ ਗਿਆ ਹੈ।
(ਇਸ ਪਰਵਾਨੇ ਉਤੇ) ਮੁੜ ਕੇ (ਹੋਰ ਕੋਈ ਮਨੁੱਖ ਆਪਣਾ) ਹੁਕਮ ਨਹੀਂ ਚੜ੍ਹਾ ਸਕਦਾ (ਭਾਵ ਉਸ ਕਿਰਤ ਨੂੰ ਬਦਲ ਨਹੀਂ ਸਕਦਾ)। ਜਿਸ ਤਰ੍ਹਾਂ (ਪਰਵਾਨੇ ਵਿਜ) ਲਿਖਿਆ ਗਿਆ ਹੈ ਉਸੇ ਤਰ੍ਹਾਂ ਵਾਪਰਦਾ ਹੈ, ਕੋਈ ਵੀ ਮਨੁੱਖ ਉਸ ਨੂੰ ਮਿਟਾ ਨਹੀਂ ਸਕਦਾ (ਭਾਵ ਭੁਗਤਣਾ ਪੈਂਦਾ ਹੈ)।੨।
ਜੇ ਕੋਈ (ਅਗਿਆਨੀ ਮਨੁੱਖ ਉਸ ਹੁਕਮ ਦੇ ਵਿਰੁੱਧ) ਬਹੁਤਾ ਬੋਲੇ (ਭਾਵ ਰੌਲਾ ਪਾਏ ਤਾਂ ਉਸ ਦਾ) ਨਾਉਂ ਬਾਜ਼ਾਰੀ (ਭੌਂਦੂ, ਬੜ-ਬੋਲਾ) ਪੈ ਜਾਂਦਾ ਹੈ।
(ਉਸ ਦੇ ਜੀਵਨ ਦੀ) ਸ਼ਤਰੰਜ ਰੂਪੀ ਬਾਜ਼ੀ ਪੁਗਦੀ ਨਹੀਂ, ਉਸ ਦੀ ਨਰਦ ਕੱਚੀ ਹੀ ਰਹਿੰਦੀ ਹੈ (ਭਾਵ ਜੀਵਨ ਨਿਸਫਲ ਜਾਂਦਾ ਹੈ)।੩।
(ਜੇ ਸੱਚ ਪੁਛੋਂ ਤਾਂ) ਨਾ ਕੋਈ (ਆਪਣੇ ਆਪ) ਗਿਆਨਵਾਨ, ਸਿਆਣਾ ਹੈ (ਅਤੇ) ਨਾ ਹੀ ਕੋਈ ਮੂਰਖ ਤੇ ਭੈੜਾ ਹੈ।
(ਅਸਲ ਵਿਚ ਜਿਸ ਜੀਵ ਤੋਂ ਉਹ ਪ੍ਰਭੂ ਆਪਣੇ ਹੁਕਮ ਦੀ) ਬੰਦਸ਼ ਵਿਚ (ਆਪਣੀ) ਸਿਫਤ-ਸਲਾਹ ਕਵਾ ਲਏ ਉਸ ਨੂੰ (ਖਸਮ ਦਾ) ਬੰਦਾ ਕਹਿਣਾ ਚਾਹੀਦਾ ਹੈ। (ਬਾਕੀ ਵਿਹਲੀਆਂ ਕਿਆਸ ਅਰਾਈਆਂ ਹਨ)।੪।੨।੩੬।
(ਪਰ) ਹੇ ਭਾਈ! ਜੀਵ ਦੇ ਕੀਹ ਵੱਸ? ਜੀਵ ਉਹੀ ਕੁਝ ਕਰਦਾ ਹੈ ਜੋ ਪਰਮਾਤਮਾ ਉਸ ਤੋਂ ਕਰਾਂਦਾ ਹੈ।
ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ, ਜੋ ਕੁਝ ਅਕਾਲ ਪੁਰਖ ਕਰਨਾ ਚਾਹੁੰਦਾ ਹੈ, ਉਹੀ ਕਰ ਰਿਹਾ ਹੈ ॥੧॥
(ਹੇ ਪ੍ਰਭੂ!) ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ।
(ਸੋ) ਹੇ ਨਾਨਕ! (ਪ੍ਰਭੂ ਦੇ ਦਰ ਤੋਂ) ਉਸ ਜੀਵ ਨੂੰ ਆਦਰ ਮਿਲਦਾ ਹੈ ਜੋ (ਉਸ ਦੀ ਰਜ਼ਾ ਵਿਚ ਰਹਿ ਕੇ) ਉਸ ਸਦਾ-ਥਿਰ ਮਾਲਕ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
ਸਾਡੇ ਜਨਮ ਜਨਮਾਂਤਰਾਂ ਦੇ ਕੀਤੇ ਕੰਮਾਂ ਦੇ ਸੰਸਕਾਰਾਂ ਦਾ ਜੋ ਇਕੱਠ ਸਾਡੇ ਮਨ ਵਿਚ ਉਕਰਿਆ ਪਿਆ ਹੁੰਦਾ ਹੈ, ਉਸ ਦੇ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ।
ਫਿਰ ਜੇਹੋ ਜੇਹਾ ਉਹ ਜੀਵਨ-ਲੇਖ ਲਿਖਿਆ ਪਿਆ ਹੈ, ਉਸ ਦੇ ਅਨੁਸਾਰ (ਜੀਵਨ-ਸਫ਼ਰ) ਉਘੜਦਾ ਚਲਾ ਆਉਂਦਾ ਹੈ, ਕੋਈ (ਉਹਨਾਂ ਲੀਹਾਂ ਨੂੰ ਆਪਣੇ ਉੱਦਮ ਨਾਲ) ਮਿਟਾ ਨਹੀਂ ਸਕਦਾ (ਉਹਨਾਂ ਨੂੰ ਮਿਟਾਣ ਦਾ ਇਕੋ ਇਕ ਤਰੀਕਾ ਹੈ-ਰਜ਼ਾ ਵਿਚ ਤੁਰ ਕੇ ਸਿਫ਼ਤਿ-ਸਾਲਾਹ ਕਰਦੇ ਰਹਿਣਾ) ॥੨॥
ਜੇ ਕੋਈ ਜੀਵ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੀ ਜਾਏ (ਹੁਕਮ ਅਨੁਸਾਰ ਤੁਰਨ ਦੀ ਜਾਚ ਨ ਸਿੱਖੇ, ਉਸ ਦਾ ਸੰਵਰਦਾ ਕੁਝ ਨਹੀਂ, ਸਗੋਂ) ਉਸ ਦਾ ਨਾਮ ਬੜਬੋਲਾ ਹੀ ਪੈ ਸਕਦਾ ਹੈ।
(ਜੀਵਨ ਦੀ ਬਾਜ਼ੀ) ਸ਼ਤਰੰਜ (ਚੌਪੜ) ਦੀ ਬਾਜ਼ੀ (ਵਰਗੀ) ਹੈ, (ਰਜ਼ਾ ਦੇ ਉਲਟ ਤੁਰਿਆਂ ਤੇ ਗਿਲੇ ਕੀਤਿਆਂ ਇਹ ਬਾਜ਼ੀ) ਜਿੱਤੀ ਨਹੀਂ ਜਾ ਸਕੇਗੀ, ਨਰਦਾਂ ਕੱਚੀਆਂ ਹੀ ਰਹਿੰਦੀਆਂ ਹਨ (ਪੁੱਗਦੀਆਂ ਸਿਰਫ਼ ਉਹੀ ਹਨ ਜੋ) ਪੁੱਗਣ ਵਾਲੇ ਘਰ ਵਿਚ ਜਾ (ਪਹੁੰਚਦੀਆਂ ਹਨ) ॥੩॥
ਇਸ ਰਸਤੇ ਵਿਚ ਨਾਹ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾਹ ਕੋਈ (ਅਨਪੜ੍ਹ) ਮੂਰਖ ਭੈੜਾ ਮੰਨਿਆ ਜਾ ਸਕਦਾ ਹੈ (ਜੀਵਨ ਦੇ ਸਹੀ ਰਸਤੇ ਵਿਚ ਨਾਹ ਨਿਰੀ ਵਿੱਦਵਤਾ ਸਫਲਤਾ ਦਾ ਵਸੀਲਾ ਹੈ, ਨਾਹ ਅਨਪੜ੍ਹਤਾ ਵਾਸਤੇ ਅਸਫਲਤਾ ਜ਼ਰੂਰੀ ਹੈ)।
ਉਹ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤਿ-ਸਾਲਾਹ ਕਰਾਂਦਾ ਹੈ ॥੪॥੨॥੩੬॥
ਆਸਾ ਪਹਿਲੀ ਪਾਤਸ਼ਾਹੀ।
ਸਿਰਜਿਆ ਹੋਇਆ ਉਹ ਕੁੱਝ ਕਰਦਾ ਹੈ, ਜੋ ਉਸ ਤੋਂ ਕਰਾਇਆ ਜਾਂਦਾ ਹੈ। ਆਪਾਂ ਉਸ ਨੂੰ ਕੀ ਆਖ ਸਕਦੇ ਹਾਂ, ਹੇ ਵੀਰ?
ਜਿਹੜਾ ਕੁਝ ਸਾਈਂ ਨੇ ਕਰਨਾ ਹੈ, ਉਸ ਨੂੰ ਉਹ ਕਰ ਰਿਹਾ ਹੈ। ਕੀਤੇ ਹੋਏ ਦੀ ਸਿਆਣਪ ਕੀ ਕਰ ਸਕਦੀ ਹੈ?
ਤੇਰਾ ਭਾਣਾ ਮੈਨੂੰ ਮਿੱਠਾ ਲੱਗਦਾ ਹੈ, ਹੇ ਵਾਹਿਗੁਰੂ! ਇਹ ਤੈਨੂੰ ਚੰਗਾ ਲੱਗਦਾ ਹੈ।
ਨਾਨਕ, ਕੇਵਲ ਉਸ ਨੂੰ ਹੀ ਇੱਜ਼ਤ ਪਰਾਪਤ ਹੁੰਦੀ ਹੈ ਜੋ ਸਤਿਨਾਮ ਅੰਦਰ ਲੀਨ ਹੋ ਜਾਂਦਾ ਹੈ। ਠਹਿਰਾਉ।
ਜੇਹੋ ਜੇਹਾ ਲਿਖਿਆ ਹੋਇਆ ਹੁਕਮ ਹੈ, ਅਸੀਂ ਉਹੋ ਜੇਹੇ ਅਮਲ ਕਮਾਉਂਦੇ ਹਾਂ! ਹੁਕਮ ਨੂੰ ਕੋਈ ਭੀ ਮੋੜ (ਟਾਲ) ਨਹੀਂ ਸਕਦਾ।
ਜੇਹੋ ਜੇਹੀ ਲਿਖਤਾਕਾਰ ਹੈ, ਉਹੋ ਜੇਹੀ ਹੀ ਆ ਵਾਪਰਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।
ਜੋ ਕੋਈ ਸਭਾ ਵਿੱਚ ਬਹੁਤਾ ਬੋਲਦਾ ਹੈ, ਉਹ ਮਖੌਲੀਆਂ (ਮਸਖਰਾ) ਆਖਿਆ ਜਾਂਦਾ ਹੈ।
ਉਹ ਸ਼ਤਰੰਜ ਦੀ ਖੇਡ ਵਿੱਚ ਜਿੱਤਦਾ ਨਹੀਂ ਅਤੇ ਉਸ ਦੀਆਂ ਗੋਟੀਆਂ ਪੁਗਦੀਆਂ ਹੀ ਨਹੀਂ।
ਆਪਣੇ ਤੌਰ ਉੱਤੇ ਕੋਈ ਜਣਾ ਵਿਦਵਾਨ, ਆਲਮ ਜਾਂ ਅਕਲਮੰਦ ਨਹੀਂ ਅਤੇ ਨਾਂ ਹੀ ਕੋਈ ਬੇਵਕੂਫ ਜਾਂ ਬੁਰਾ।
ਜਦ ਉਹ ਦਾਸ ਭਾਵ ਨਾਲ ਸਾਹਿਬ ਦੀ ਪਰਸੰਸਾ ਕਰਦਾ ਹੈ, ਕੇਵਲ ਤਦ ਹੀ ਉਹ ਇਨਸਾਨ ਆਖਿਆ ਜਾ ਸਕਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.