ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥
ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥
ਸਦਾ ਸਦਾ ਸਾਚੇ ਗੁਣ ਗਾਵਹਿ ਸਾਚੈ ਨਾਇ ਪਿਆਰੁ ॥
ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ ॥੧॥
ਸਚੀ ਬਾਣੀ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥੧॥ ਰਹਾਉ ॥
ਸਚੀ ਭਗਤੀ ਮਨੁ ਲਾਲੁ ਥੀਆ ਰਤਾ ਸਹਜਿ ਸੁਭਾਇ ॥
ਗੁਰ ਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ ॥
ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥
ਗੁਰਮੁਖਿ ਏਹੁ ਰੰਗੁ ਪਾਈਐ ਜਿਸ ਨੋ ਕਿਰਪਾ ਕਰੇ ਰਜਾਇ ॥੨॥
ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ ॥
ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ ॥
ਆਪੇ ਹੀ ਆਪਿ ਮਨਿ ਵਸਿਆ ਮਾਇਆ ਮੋਹੁ ਚੁਕਾਇ ॥
ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ ॥੩॥
ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥
ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ ॥
ਸਿਰੀਰਾਗੁਮਹਲਾ੩॥
ਤਿਨਾਅਨੰਦੁਸਦਾਸੁਖੁਹੈਜਿਨਾਸਚੁਨਾਮੁਆਧਾਰੁ॥
ਗੁਰਸਬਦੀਸਚੁਪਾਇਆਦੂਖਨਿਵਾਰਣਹਾਰੁ॥
ਸਦਾਸਦਾਸਾਚੇਗੁਣਗਾਵਹਿਸਾਚੈਨਾਇਪਿਆਰੁ॥
ਕਿਰਪਾਕਰਿਕੈਆਪਣੀਦਿਤੋਨੁਭਗਤਿਭੰਡਾਰੁ॥੧॥
ਮਨਰੇਸਦਾਅਨੰਦੁਗੁਣਗਾਇ॥
ਸਚੀਬਾਣੀਹਰਿਪਾਈਐਹਰਿਸਿਉਰਹੈਸਮਾਇ॥੧॥ਰਹਾਉ॥
ਸਚੀਭਗਤੀਮਨੁਲਾਲੁਥੀਆਰਤਾਸਹਜਿਸੁਭਾਇ॥
ਗੁਰਸਬਦੀਮਨੁਮੋਹਿਆਕਹਣਾਕਛੂਨਜਾਇ॥
ਜਿਹਵਾਰਤੀਸਬਦਿਸਚੈਅੰਮ੍ਰਿਤੁਪੀਵੈਰਸਿਗੁਣਗਾਇ॥
ਗੁਰਮੁਖਿਏਹੁਰੰਗੁਪਾਈਐਜਿਸਨੋਕਿਰਪਾਕਰੇਰਜਾਇ॥੨॥
ਸੰਸਾਇਹੁਸੰਸਾਰੁਹੈਸੁਤਿਆਰੈਣਿਵਿਹਾਇ॥
ਇਕਿਆਪਣੈਭਾਣੈਕਢਿਲਇਅਨੁਆਪੇਲਇਓਨੁਮਿਲਾਇ॥
ਆਪੇਹੀਆਪਿਮਨਿਵਸਿਆਮਾਇਆਮੋਹੁਚੁਕਾਇ॥
ਆਪਿਵਡਾਈਦਿਤੀਅਨੁਗੁਰਮੁਖਿਦੇਇਬੁਝਾਇ॥੩॥
ਸਭਨਾਕਾਦਾਤਾਏਕੁਹੈਭੁਲਿਆਲਏਸਮਝਾਇ॥
ਇਕਿਆਪੇਆਪਿਖੁਆਇਅਨੁਦੂਜੈਛਡਿਅਨੁਲਾਇ॥
ਗੁਰਮਤੀਹਰਿਪਾਈਐਜੋਤੀਜੋਤਿਮਿਲਾਇ॥
ਅਨਦਿਨੁਨਾਮੇਰਤਿਆਨਾਨਕਨਾਮਿਸਮਾਇ॥੪॥੨੫॥੫੮॥
sirīrāg mahalā 3 .
tinā anand sadā sukh hai jinā sach nām ādhār .
gur sabadī sach pāiā dūkh nivāranahār .
sadā sadā sāchē gun gāvah sāchai nāi piār .
kirapā kar kai āpanī ditōn bhagat bhandār .1.
man rē sadā anand gun gāi .
sachī bānī har pāīai har siu rahai samāi .1. rahāu .
sachī bhagatī man lāl thīā ratā sahaj subhāi .
gur sabadī man mōhiā kahanā kashū n jāi .
jihavā ratī sabad sachai anmrit pīvai ras gun gāi .
guramukh ēh rang pāīai jis nō kirapā karē rajāi .2.
sansā ih sansār hai sutiā rain vihāi .
ik āpanai bhānai kadh laian āpē laiōn milāi .
āpē hī āp man vasiā māiā mōh chukāi .
āp vadāī ditīan guramukh dēi bujhāi .3.
sabhanā kā dātā ēk hai bhuliā laē samajhāi .
ik āpē āp khuāian dūjai shadian lāi .
guramatī har pāīai jōtī jōt milāi .
anadin nāmē ratiā nānak nām samāi .4.25.58.
Sri Rag, Third Guru.
They alone are in joy and ever-lasting peace who have the support of the True Name.
By Guru's gospel they have obtained the True Being, the Destroyer of distress.
For ever and aye, they sing the praises of the True Lord and profess love for the True Name.
By showing His Mercy, the Lord has bestowed on them the treasures of His devotion.
O My mind! everlasting bliss is acquired by singing Lord's praises.
Through the True Word God is gained and man remains blended with God. Pause.
With sincere worship, the mind goes red and is naturally, imbued with Lord's love.
By Guru's Word the soul is so bewitched that its description cannot be given.
The tongue is imbued with the True Name. It delightfully quaffs the Nectar of chanting God's glories.
He, unto whom the Lord of Will shows mercy, obtains this Divine love, through the Guru.
This word is asleep in an illusion and in sleep the night (life) passes away.
Some He delivers of His own will and unites with Himself.
He Himself abides within (ma's) mind and drives off love of mammon.
He Himself bestows honour and causes Himself to be understood through the Guru.
The Lord alone is the Giver for all. He corrects those in error.
He Himself has misled some and has attached them to duality.
Under Guru's instruction God is attained and ma's soul merges with the Supreme Soul.
By remaining imbued with Lord's Name night and day, O Nanak! mortal is absorbed in the Name.
Siree Raag, Third Mehl:
Those who have the Support of the True Name are in ecstasy and peace forever.
Through the Word of the Guru's Shabad, they obtain the True One, the Destroyer of pain.
Forever and ever, they sing the Glorious Praises of the True One; they love the True Name.
When the Lord Himself grants His Grace, He bestows the treasure of devotion. ||1||
O mind, sing His Glorious Praises, and be in ecstasy forever.
Through the True Word of His Bani, the Lord is obtained, and one remains immersed in the Lord. ||1||Pause||
In true devotion, the mind is dyed in the deep crimson color of the Lord's Love, with intuitive peace and poise.
The mind is fascinated by the Word of the Guru's Shabad, which cannot be described.
The tongue imbued with the True Word of the Shabad drinks in the Amrit with delight, singing His Glorious Praises.
The Gurmukh obtains this love, when the Lord, in His Will, grants His Grace. ||2||
This world is an illusion; people pass their lifenights sleeping.
By the Pleasure of His Will, He lifts some out, and unites them with Himself.
He Himself abides in the mind, and drives out attachment to Maya.
He Himself bestows glorious greatness; He inspires the Gurmukh to understand. ||3||
The One Lord is the Giver of all. He corrects those who make mistakes.
He Himself has deceived some, and attached them to duality.
Through the Guru's Teachings, the Lord is found, and one's light merges into the Light.
Attuned to the Name of the Lord night and day, O Nanak, you shall be absorbed into the Name. ||4||25||58||
ਸਿਰੀਰਾਗੁ ਮਹਲਾ ੩ ॥
ਉਨ੍ਹਾਂ (ਗੁਰਮੁਖਿ ਪਿਆਰਿਆਂ) ਨੂੰ ਸਦਾ (ਹੀ ਆਤਮਿਕ) ਅਨੰਦ ਤੇ ਸੁਖ ਹੈ ਜਿਨ੍ਹਾਂ ਨੂੰ ਸਤਿਨਾਮੁ ਰੂਪੀ ਆਸਰਾ (ਪ੍ਰਾਪਤ) ਹੈ।
(ਉਨ੍ਹਾਂ ਨੇ) ਗੁਰੂ ਦੇ ਉਪਦੇਸ਼ ਦੁਆਰਾ ਸੱਚ ਰੂਪ (ਪਰਮਾਤਮਾ ਜੋ) ਦੁਖਾਂ ਕਲੇਸ਼ਾਂ ਨੂੰ ਦੂਰ ਕਰਨ ਵਾਲਾ ਹੈ, ਪਾ ਲਿਆ ਹੈ।
(ਉਹ ਗੁਰਮੁਖ) ਸਦੀਵਕਾਲ ਸੱਚੇ ਪ੍ਰਭੂ ਦੇ ਗੁਣ ਗਾਉਂਦੇ ਹਨ (ਅਤੇ) ਸੱਚੇ ਨਾਮ ਨਾਲ ਪਿਆਰ (ਕਰਦੇ ਹਨ)।
ਪ੍ਰਭੂ ਨੇ) ਆਪਣੀ ਕ੍ਰਿਪਾ ਕਰਕੇ (ਉਨ੍ਹਾਂ ਨੂੰ) ਭਗਤੀ ਦਾ ਖ਼ਜ਼ਾਨਾ (ਬਖ਼ਸ਼) ਦਿੱਤਾ ਹੈ।੧।
ਹੇ ਮੇਰੇ ਮਨ ! (ਪ੍ਰਭੂ ਦੇ) ਗੁਣ ਗਾਂਦਾ ਰਹੁ। (ਗੁਣ ਗਾਉਣ ਨਾਮ) ਸਦਾ ਅਨੰਦ (ਖੇੜਾ ਬਣਿਆ ਰਹਿੰਦਾ ਹੈ)।
(ਗੁਰੂ ਦੀ) ਸੱਚੀ ਬਾਣੀ (ਜਿਹੜਾ ਕਿ ਪ੍ਰਭੂ-ਗੁਣਾਂ ਦਾ ਭੰਡਾਰ ਹੈ) ਦੁਆਰਾ ਹਰੀ ਨੂੰ ਪਾ ਲਈਦਾ ਹੈ (ਫਿਰ) ਹਰੀ ਨਾਲ ਹੀ ਇਕ-ਮਿਕ ਹੋਏ ਰਹੀਦਾ ਹੈ।੧।ਰਹਾਉ।
(ਤਨ ਮਨ ਕਰਕੇ ਕੀਤੀ) ਸੱਚੀ ਭਗਤੀ ਨਾਲ (ਜਿਸ ਮਨੁੱਖ ਦਾ) ਮਨ ਲਾਲ ਹੋ ਗਿਆ (ਭਾਵ ਰੰਗਿਆ ਗਿਆ ਹੈ ਉਹ) ਸਹਜ ਸੁਭਾਵਾਕ ਹੀ (ਨਾਮ-ਭਗਤੀ ਵਿਚ) ਰਚਿਆ ਰਹਿੰਦਾ ਹੈ।
ਉਹ ਮਨ) ਗੁਰੂ ਦੇ ਉਪਦੇਸ਼ਾਂ ਨਾਲ ਮੋਹਿਆ (ਭਾਵ ਵਿੰਨ੍ਹਿਆ ਜਾਂਦਾ ਹੈ ਅਤੇ ਉਸ ਦੀ ਅਵਸਥਾ ਬਾਰੇ) ਕੁਝ ਕਿਹਾ ਨਹੀਂ ਜਾ ਸਕਦਾ।
(ਉਸ ਮਨੁੱਖ ਦੀ) ਜੀਭ ਸੱਚੇ (ਪ੍ਰਭੂ) ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ, (ਨਿਰੰਤਰ ਮਸਤੀ) ਵਿਚ ਗੁਣ ਗਾ ਗਾ ਕੇ (ਨਾਮ) ਅੰਮ੍ਰਿਤ ਪੀਂਦੀ ਰਹਿੰਦੀ ਹੈ।
ਗੁਰੂ ਦੁਆਰਾ ਇਹ (ਅਨੂਠਾ) ਰੰਗ ਪਾਈਦਾ ਹੈ, (ਪਰ ਇਹ ਰੱਸ ਉਹੀ ਮਨੁੱਖ) ਪਾਉਂਦਾ ਹੈ ਜਿਸ ਉੱਤੇ ਰਜ਼ਾ ਦਾ ਮਾਲਿਕ (ਆਪ) ਕਿਰਪਾ ਕਰ ਦੇਵੇ।੨।
ਇਹ ਸੰਸਾਰ ਭਰਮ (ਰੂਪ) ਹੈ (ਭਾਵ ਸਚਾਈ ਨਹੀਂ ਅਤੇ ਇਸ ਭਰਮ ਵਿਚ) ਸੁੱਤਿਆਂ (ਹੀ ਜੀਵਾਂ ਦੀ ਉਮਰ ਰੂਪੀ) ਰਾਤ ਲੰਘ ਜਾਂਦੀ ਹੈ।
ਕਈ (ਜੀਵ ਪ੍ਰਭੂ ਨੇ) ਆਪਣੀ ਮਰਜ਼ੀ ਅਨੁਸਾਰ (ਸੰਸੇ ਵਿਚੋਂ ਬਾਹਰ) ਕੱਢ ਲਏ ਹਨ (ਅਤੇ) ਆਪੇ ਹੀ (ਉਸ ਪ੍ਰਭੂ ਨੇ ਉਨ੍ਹਾਂ ਨੂੰ ਆਪਣੇ ਨਾਲ) ਮਿਲਾ ਲਿਆ ਹੈ।
(ਉਨ੍ਹਾਂ ਦੇ ਮਨਾਂ ਅੰਦਰੋਂ ਆਪ ਹੀ) ਮਾਇਆ ਦਾ ਮੋਹ ਦੂਰ ਕਰਕੇ ਆਪਣੇ ਆਪ ਹੀ (ਉਨ੍ਹਾਂ ਦੇ) ਮਨ ਵਿਚ (ਆ) ਵਸਿਆ ਹੈ
(ਉਸ ਪ੍ਰਭੂ ਨੇ) ਆਪ ਹੀ (ਮਨ ਵਿਚ ਵਸ ਕੇ ਉਨ੍ਹਾਂ ਨੂੰ) ਮਾਣ ਬਖਸ਼ਿਆ ਹੈ (ਏਦਾਂ ਦਾ ਭਗਤੀ ਮਾਰਗ ਉਹ) ਆਪ ਹੀ ਗੁਰਮੁਖਾਂ ਨੂੰ ਸਮਝਾ ਦਿੰਦਾ ਹੈ।੩।
(ਉਹ ਸਮਰਥ ਪ੍ਰਭੂ ਆਪ ਹੀ) ਸਾਰਿਆਂ (ਜੀਆਂ) ਦਾ (ਇਕੋ) ਇਕ ਦਾਤਾ ਹੈ (ਅਤੇ) ਭੁੱਲੇ ਹੋਏ (ਮਨੁੱਖਾਂ ਨੂੰ ਆਪ ਹੀ ਸੁਰਤਿ ਬਖਸ਼ ਕੇ) ਸਮਝਾ ਲੈਂਦਾ ਹੈ।
ਕਈ (ਮਨੁੱਖ ਉਸ ਦਾਤੇ ਨੇ) ਆਪਣੇ ਆਪ ਹੀ (ਸੱਚ-ਮਾਰਗ ਤੋਂ) ਖੁੰਝਾ (ਭੁਲਾ) ਦਿੱਤੇ ਹਨ (ਅਤੇ) ਦੂਜੇ ਪਾਸੇ (ਭਾਵ ਦੁਬਿਧਾ ਵਿਚ) ਲਾ ਦਿੱਤੇ ਹਨ।
(ਤੱਤ ਇਹ ਹੈ ਕਿ) ਗੁਰੂ ਦੀ ਮੱਤਿ ਧਾਰਨ ਕੀਤਿਆਂ ਹੀ ਪ੍ਰਭੂ ਨੂੰ ਪਾਇਆ ਜਾ ਸਕਦਾ ਹੈ (ਇਸ ਜੁਗਤੀ ਨਾਲ ਜੀਵ ਆਪਣੀ ਸੁਰਤਿ ਨੂੰ ਪ੍ਰਭੂ ਦੀ) ਜੋਤਿ ਵਿਚ ਮਿਲਾ ਲੈਂਦਾ ਹੈ।
ਨਾਨਕ (ਗੁਰੂ ਜੀ ਫੁਰਮਾਉਂਦੇ ਹਨ ਕਿ) ਦਿਨ ਰਾਤ (ਪ੍ਰਭੂ) ਦੇ ਨਾਮ ਵਿਚ ਮਸਤ ਹੋਇਆ ਨਾਮ ਵਿਚ ਹੀ ਅਭੇਦ ਹੋ ਜਾਈਦਾ ਹੈ।੪।੨੪।੫੮।
ਪਰਮਾਤਮਾ ਦਾ ਸਦਾ-ਥਿਰ ਨਾਮ ਜਿਨ੍ਹਾਂ ਮਨੁੱਖਾਂ (ਦੀ ਜ਼ਿੰਦਗੀ) ਦਾ ਆਸਰਾ ਬਣਦਾ ਹੈ, ਉਹਨਾਂ ਨੂੰ ਸਦਾ ਆਨੰਦ ਮਿਲਦਾ ਹੈ ਸਦਾ ਸੁੱਖ ਮਿਲਦਾ ਹੈ।
(ਕਿਉਂਕਿ) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹਨਾਂ ਉਹ ਸਦਾ-ਥਿਰ ਪਰਮਾਤਮਾ ਪਾ ਲਿਆ ਹੁੰਦਾ ਹੈ ਜੋ ਸਾਰੇ ਦੁੱਖ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ।
ਉਹ ਮਨੁੱਖ ਸਦਾ ਹੀ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪਿਆਰ ਪਾਈ ਰੱਖਦੇ ਹਨ।
ਪਰਮਾਤਮਾ ਨੇ ਆਪਣੀ ਕਿਰਪਾ ਕਰ ਕੇ ਉਹਨਾਂ ਨੂੰ ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ ਦਿੱਤਾ ਹੈ ॥੧॥
ਹੇ (ਮੇਰੇ) ਮਨ! ਪਰਮਾਤਮਾ ਦੇ ਗੁਣ ਗਾਂਦਾ ਰਹੁ।
(ਗੁਣ ਗਾਵਣ ਨਾਲ) ਸਦਾ ਖ਼ੁਸ਼ੀ ਬਣੀ ਰਹਿੰਦੀ ਹੈ। ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਜੁੜਿਆਂ ਪ੍ਰਭੂ ਮਿਲ ਪੈਂਦਾ ਹੈ। (ਜੇਹੜਾ ਜੀਵ ਸਿਫ਼ਤ-ਸਾਲਾਹ ਕਰਦਾ ਹੈ ਉਹ) ਪਰਮਾਤਮਾ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
ਸਦਾ-ਥਿਰ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਜਿਸ ਮਨੁੱਖ ਦਾ ਮਨ ਗੂੜਾ ਰੰਗਿਆ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਸਤ ਰਹਿੰਦਾ ਹੈ।
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਦਾ ਮਨ (ਪ੍ਰਭੂ-ਚਰਨਾਂ ਵਿਚ ਅਜੇਹਾ) ਮਸਤ ਹੁੰਦਾ ਹੈ ਕਿ ਉਸ (ਮਸਤੀ) ਦਾ ਬਿਆਨ ਨਹੀਂ ਕੀਤਾ ਜਾ ਸਕਦਾ।
ਉਸ ਦੀ ਜੀਭ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਿਚ ਰੰਗੀ ਜਾਂਦੀ ਹੈ, ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ਕੇ ਉਹ ਆਤਮਕ ਜੀਵਨ ਦੇਣ ਵਾਲਾ ਰਸ ਪੀਂਦਾ ਹੈ।
ਪਰ ਇਹ ਰੰਗ ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ (ਉਹੀ ਮਨੁੱਖ ਪ੍ਰਾਪਤ ਕਰਦਾ ਹੈ) ਜਿਸ ਉਤੇ ਪ੍ਰਭੂ ਆਪਣੀ ਰਜ਼ਾ ਅਨੁਸਾਰ ਮਿਹਰ ਕਰਦਾ ਹੈ ॥੨॥
ਜਗਤ (ਦਾ ਮੋਹ) ਤੌਖਲੇ ਦਾ ਮੂਲ ਹੈ, (ਮੋਹ ਦੀ ਨੀਂਦ ਵਿਚ) ਸੁਤਿਆਂ ਹੀ (ਜ਼ਿੰਦਗੀ-ਰੂਪ) ਰਾਤ ਬੀਤ ਜਾਂਦੀ ਹੈ।
ਕਈ (ਭਾਗਾਂ ਵਾਲੇ) ਜੀਵਾਂ ਨੂੰ ਪਰਮਾਤਮਾ ਨੇ ਆਪਣੀ ਰਜ਼ਾ ਵਿਚ (ਜੋੜ ਕੇ ਇਸ ਮੋਹ ਵਿਚੋਂ) ਕੱਢ ਲਿਆ ਤੇ ਆਪ ਹੀ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੈ।
ਆਪ ਹੀ (ਉਹਨਾਂ ਦੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰਕੇ ਆਪ ਹੀ ਉਹਨਾਂ ਦੇ ਮਨ ਵਿਚ ਆ ਵੱਸਿਆ ਹੈ।
ਪ੍ਰਭੂ ਨੇ ਆਪ (ਹੀ) ਉਹਨਾਂ ਨੂੰ ਇੱਜ਼ਤ ਦਿੱਤੀ ਹੈ। (ਭਾਗਾਂ ਵਾਲਿਆਂ ਨੂੰ) ਪਰਮਾਤਮਾ ਗੁਰੂ ਦੀ ਸ਼ਰਨ ਪਾ ਕੇ (ਜੀਵਨ ਦਾ ਇਹ ਸਹੀ ਰਸਤਾ) ਸਮਝਾ ਦੇਂਦਾ ਹੈ ॥੩॥
ਪਰਮਾਤਮਾ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਜੀਵਨ-ਰਾਹ ਤੋਂ ਖੁੰਝਿਆਂ ਨੂੰ ਭੀ ਸੂਝ ਦੇਂਦਾ ਹੈ।
ਕਈ ਜੀਵਾਂ ਨੂੰ ਉਸ ਪ੍ਰਭੂ ਨੇ ਆਪ ਹੀ ਆਪਣੇ ਨਾਲੋਂ ਖੁੰਝਾਇਆ ਹੋਇਆ ਹੈ, ਤੇ ਮਾਇਆ ਦੇ ਮੋਹ ਵਿਚ ਲਾ ਰੱਖਿਆ ਹੈ।
ਗੁਰੂ ਦੀ ਮਤਿ ਤੇ ਤੁਰਿਆਂ ਪਰਮਾਤਮਾ ਮਿਲਦਾ ਹੈ, (ਗੁਰੂ ਦੀ ਮਤਿ ਤੇ ਤੁਰ ਕੇ ਜੀਵ) ਆਪਣੀ ਸੁਰਤ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾਂਦਾ ਹੈ।
ਤੇ ਹੇ ਨਾਨਕ! ਹਰ ਵੇਲੇ ਨਾਮ ਵਿਚ ਰੰਗਿਆ ਰਹਿ ਕੇ ਨਾਮ ਵਿਚ ਹੀ ਲੀਨ ਰਹਿੰਦਾ ਹੈ ॥੪॥੨੫॥੫੮॥
ਸਿਰੀ ਰਾਗ, ਤੀਜੀ ਪਾਤਸ਼ਾਹੀ।
ਕੇਵਲ ਉਨ੍ਹਾਂ ਨੂੰ ਹੀ ਖੁਸ਼ੀ ਅਤੇ ਸਦੀਵੀ ਆਰਾਮ ਹੈ ਜਿਨ੍ਹਾਂ ਨੂੰ ਸੱਚੇ ਨਾਮ ਦਾ ਆਸਰਾ ਹੈ।
ਗੁਰਾਂ ਦੇ ਉਪਦੇਸ਼ ਦੁਆਰਾ ਉਨ੍ਹਾਂ ਨੇ ਕਸ਼ਟ ਨਾਸ ਕਰਨ ਵਾਲੇ ਸਤਿਪੁਰਖ ਨੂੰ ਪਾ ਲਿਆ ਹੈ।
ਸਦੀਵ ਤੇ ਹਮੇਸ਼ਾਂ ਲਈ ਉਹ ਸਚੇ ਸੁਆਮੀ ਦਾ ਜੱਸ ਗਾਇਨ ਕਰਦੇ ਹਨ ਅਤੇ ਸਤਿਨਾਮ ਨਾਲ ਨੇਹੁੰ ਗੰਢਦੇ ਹਨ।
ਆਪਣੀ ਮਿਹਰ ਧਾਰਕੇ, ਸਾਹਿਬ ਨੇ ਉਨ੍ਹਾਂ ਨੂੰ ਆਪਣੇ ਅਨੁਰਾਗ ਦੇ ਖ਼ਜ਼ਾਨੇ ਪਰਦਾਨ ਕਰ ਦਿੱਤੇ ਹਨ।
ਹੇ ਮੇਰੇ ਮਨ! ਪ੍ਰਭੂ ਦਾ ਜੱਸ ਗਾਇਨ ਕਰਨ ਦੁਆਰਾ ਸਦੀਵੀ ਪਰਸੰਨਤਾ ਪਰਾਪਤ ਹੋ ਜਾਂਦੀ ਹੈ।
ਸੱਚੇ ਸ਼ਬਦ ਰਾਹੀਂ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਆਦਮੀ ਰੱਬ ਨਾਲ ਅਭੇਦ ਹੋਇਆ ਰਹਿੰਦਾ ਹੈ। ਠਹਿਰਾਉ।
ਦਿਲੀ ਉਪਾਸ਼ਨਾ ਨਾਲ ਆਤਮਾ ਸੂਹੀ ਹੋ ਜਾਂਦੀ ਹੈ ਅਤੇ ਸੁਭਾਵਕ ਹੀ ਪ੍ਰਭੂ ਦੀ ਪ੍ਰੀਤ ਨਾਲ ਰੰਗੀ ਜਾਂਦੀ ਹੈ।
ਗੁਰਾਂ ਦੇ ਕਲਾਮ ਦੁਆਰਾ ਆਤਮਾ ਐਸੀ ਫਰੇਫਤਾ ਹੋਈ ਹੈ ਕਿ ਇਸ ਦਾ ਵਰਨਣ ਕੀਤਾ ਨਹੀਂ ਜਾ ਸਕਦਾ।
ਜੀਭ ਸਤਿਨਾਮ ਨਾਲ ਰੰਗੀ ਗਈ ਹੈ। ਇਹ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਗਾਇਨ ਕਰਨ ਦੇ ਸੁਧਾ-ਰਸ ਨੂੰ ਖੁਸ਼ੀ ਨਾਲ ਪਾਨ ਕਰਦੀ ਹੈ।
ਜਿਸ ਉਤੇ ਰਜ਼ਾ ਦਾ ਸੁਆਮੀ ਦਇਆ ਧਾਰਦਾ ਹੈ, ਉਹ ਗੁਰਾਂ ਦੇ ਰਾਹੀਂ ਇਸ ਈਸ਼ਵਰੀ-ਪ੍ਰੀਤ ਨੂੰ ਪਾਉਂਦਾ ਹੈ।
ਇਹ ਜਹਾਨ ਗਲਤ-ਫਹਿਮੀ ਅੰਦਰ ਸੁਤਾ ਪਿਆ ਹੈ ਅਤੇ ਨੀਦਰਂ ਵਿੱਚ ਹੀ ਰਾਤਰੀ (ਜੀਵਨ) ਬੀਤ ਜਾਂਦੀ ਹੈ।
ਕਈਆਂ ਨੂੰ ਉਹ ਆਪਣੀ ਰਜ਼ਾ ਰਾਹੀਂ ਬਚਾ ਲੈਂਦਾ ਹੈ ਅਤੇ ਆਪਣੇ ਨਾਲ ਜੋੜ ਲੈਂਦਾ ਹੈ।
ਉਹ ਖੁਦ ਹੀ (ਆਦਮੀ ਦੇ) ਆਤਮੇ ਅੰਦਰ ਆ ਟਿਕਦਾ ਹੈ ਅਤੇ ਮੋਹਨੀ ਦੀ ਮੁਹੱਬਤ ਨੂੰ ਦੂਰ ਕਰ ਦਿੰਦਾ ਹੈ।
ਉਹ ਆਪੇ ਇਜ਼ਤ ਆਬਰੂ ਬਖਸ਼ਦਾ ਹੈ ਅਤੇ ਗੁਰਾਂ ਦੇ ਰਾਹੀਂ ਆਪਣੇ ਆਪ ਨੂੰ ਦਰਸਾ ਦਿੰਦਾ ਹੈ।
ਕੇਵਲ ਪ੍ਰਭੂ ਹੀ ਸਾਰਿਆਂ ਨੂੰ ਦੇਣ ਵਾਲਾ ਹੈ। ਘੁਸਿਆ ਹੋਇਆਂ ਨੂੰ ਉਹ ਰਾਹੇ ਪਾ ਦਿੰਦਾ ਹੈ।
ਉਸ ਨੇ ਆਪ ਹੀ ਕਈਆਂ ਨੂੰ ਗੁਮਰਾਹ ਕਰ ਛੱਡਿਆ ਹੈ ਅਤੇ ਹੋਰਸ ਨਾਲ ਜੋੜ ਦਿੱਤਾ ਹੈ।
ਗੁਰਾਂ ਦੇ ਉਪਦੇਸ਼ ਤਾਬੇ ਵਾਹਿਗੁਰੂ ਪਾਇਆ ਜਾਂਦਾ ਹੈ ਅਤੇ ਮਨੁੱਖ ਦੀ ਆਤਮਾ ਪਰਮ-ਆਤਮਾ ਨਾਲ ਮਿਲ ਜਾਂਦੀ ਹੈ।
ਰੈਣ ਦਿਹੁੰ ਸਾਈਂ ਦੇ ਨਾਮ ਨਾਲ ਰੰਗੀਜੇ ਰਹਿਣ ਦੁਆਰਾ, ਹੇ ਨਾਨਕ! ਪ੍ਰਾਣੀ ਨਾਮ ਅੰਦਰ ਲੀਨ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.