ਰਾਗੁਆਸਾਘਰੁ੨ਮਹਲਾ੩
ੴਸਤਿਗੁਰਪ੍ਰਸਾਦਿ॥
ਹਰਿਦਰਸਨੁਪਾਵੈਵਡਭਾਗਿ॥
ਗੁਰਕੈਸਬਦਿਸਚੈਬੈਰਾਗਿ॥
ਖਟੁਦਰਸਨੁਵਰਤੈਵਰਤਾਰਾ॥
ਗੁਰਕਾਦਰਸਨੁਅਗਮਅਪਾਰਾ॥੧॥
ਗੁਰਕੈਦਰਸਨਿਮੁਕਤਿਗਤਿਹੋਇ॥
ਸਾਚਾਆਪਿਵਸੈਮਨਿਸੋਇ॥੧॥ਰਹਾਉ॥
ਗੁਰਦਰਸਨਿਉਧਰੈਸੰਸਾਰਾ॥
ਜੇਕੋਲਾਏਭਾਉਪਿਆਰਾ॥
ਭਾਉਪਿਆਰਾਲਾਏਵਿਰਲਾਕੋਇ॥
ਗੁਰਕੈਦਰਸਨਿਸਦਾਸੁਖੁਹੋਇ॥੨॥
ਗੁਰਕੈਦਰਸਨਿਮੋਖਦੁਆਰੁ॥
ਸਤਿਗੁਰੁਸੇਵੈਪਰਵਾਰਸਾਧਾਰੁ॥
ਨਿਗੁਰੇਕਉਗਤਿਕਾਈਨਾਹੀ॥
ਅਵਗਣਿਮੁਠੇਚੋਟਾਖਾਹੀ॥੩॥
ਗੁਰਕੈਸਬਦਿਸੁਖੁਸਾਂਤਿਸਰੀਰ॥
ਗੁਰਮੁਖਿਤਾਕਉਲਗੈਨਪੀਰ॥
ਜਮਕਾਲੁਤਿਸੁਨੇੜਿਨਆਵੈ॥
ਨਾਨਕਗੁਰਮੁਖਿਸਾਚਿਸਮਾਵੈ॥੪॥੧॥੪੦॥
rāg āsā ghar 2 mahalā 3
ik ōunkār satigur prasād .
har darasan pāvai vadabhāg .
gur kai sabad sachai bairāg .
khat darasan varatai varatārā .
gur kā darasan agam apārā .1.
gur kai darasan mukat gat hōi .
sāchā āp vasai man sōi .1. rahāu .
gur darasan udharai sansārā .
jē kō lāē bhāu piārā .
bhāu piārā lāē viralā kōi .
gur kai darasan sadā sukh hōi .2.
gur kai darasan mōkh duār .
satigur sēvai paravār sādhār .
nigurē kau gat kāī nāhī .
avagan muthē chōtā khāhī .3.
gur kai sabad sukh sānht sarīr .
guramukh tā kau lagai n pīr .
jamakāl tis nēr n āvai .
nānak guramukh sāch samāvai .4.1.40.
Asa Measure. 3rd Guru.
There is but one God. By True Guru's graces. He is obtained
Lord's vision is obtained though the greatest good-luck.
By Guru's instruction, true detachment is attained.
The six Hindu system are current,
but Guru's system is profound and unequalled.
By Guru's system, the way to salvation is obtained.
The True Lord Himself comes an abides in that ma's mind. Pause.
Through Guru's way the world is saved,
only if man embraces it with love and affection.
Rare is the person, who intensely loves Guru's system.
By Guru's way or vision everlasting peace is obtained.
By Guru's sight or his way, the door of salvation is attained.
By serving the True Guru, one's family is saved.
For him, who is without the Guru, there is no salvation.
Deluded by sin, he suffers strokes.
By Guru's instruction, the body acquires peace and tranquility.
He who becomes resigned to Guru's will, him no pain afflicts.
Death's courier draws not near him.
Nanak the Guru's-ward is absorbed in the True Lord.
Raag Aasaa, Second House, Third Mehl:
One Universal Creator God. By The Grace Of The True Guru:
The Blessed Vision of the Lord's Darshan is obtained by great good fortune.
Through the Word of the Guru's Shabad, true detachment is obtained.
The six systems of philosophy are pervasive,
but the Guru's system is profound and unequalled. ||1||
The Guru's system is the way to liberation.
The True Lord Himself comes to dwell in the mind. ||1||Pause||
Through the Guru's system, the world is saved,
if it is embraced with love and affection.
How rare is that person who truly loves the Guru's Way.
Through the Guru's system, everlasting peace is obtained. ||2||
Through the Guru's system, the Door of Salvation is obtained.
Serving the True Guru, one's family is saved.
There is no salvation for those who have no Guru.
Beguiled by worthless sins, they are struck down. ||3||
Through the Word of the Guru's Shabad, the body finds peace and tranquility.
The Gurmukh is not afflicted by pain.
The Messenger of Death does not come near him.
O Nanak, the Gurmukh is absorbed in the True Lord. ||4||1||40||
ਰਾਗੁ ਆਸਾ ਘਰੁ ੨ ਮਹਲਾ ੩
ੴ ਸਤਿਗੁਰ ਪ੍ਰਸਾਦਿ ॥
ਹਰੀ ਦਾ ਦਰਸ਼ਨ ਵਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ।
(ਇਹ ਦਰਸ਼ਨ) ਗੁਰੂ ਦੇ ਸ਼ਬਦ ਦੁਆਰਾ (ਅਤੇ) ਸੱਚੇ ਪਰਮੇਸ਼ਰ ਦੇ ਬੈਰਾਗ ਦੁਆਰਾ (ਪਾਈਦਾ ਹੈ)।
(ਸੰਸਾਰ ਵਿਚ) ਛੇ (ਦਰਸ਼ਨਾਂ) ਸ਼ਾਸਤਰਾਂ ਦਾ ਵਰਤਾਰਾ ਵਰਤ ਰਿਹਾ ਹੈ (ਭਾਵ ਇਹਨਾਂ ਦਾ ਪਰਚਾਰ ਹੋ ਰਿਹਾ ਹੈ,
ਪਰ) ਗੁਰੂ ਦਾ (ਸ਼ਬਦ ਰੂਪ) ਦਰਸ਼ਨ ਪਹੁੰਚ ਤੋਂ ਪਰੇ (ਅਤੇ ਖਟ ਸ਼ਾਸਤਰਾਂ ਦੇ) ਪਾਰ ਤੋਂ ਰਹਿਤ ਹੈ।੧।
ਗੁਰੂ ਦੇ ਦਰਸ਼ਨ ਦੁਆਰਾ ਮੁਕਤੀ ਵਾਲੀ ਅਵਸਥਾ (ਪ੍ਰਾਪਤ) ਹੁੰਦੀ ਹੈ।
ਉਹ ਸਦਾ ਥਿਰ ਰਹਿਣ ਵਾਲਾ (ਪ੍ਰਭੂ) ਆਪ ਮਨ ਵਿਚ ਆ ਕੇ ਵਸ ਜਾਂਦਾ ਹੈ।੧।ਰਹਾਉ।
ਗੁਰੂ ਦੇ ਦਰਸ਼ਨ ਦੁਆਰਾ (ਸਾਰਾ) ਸੰਸਾਰ ਹੀ ਤਰ ਜਾਂਦਾ ਹੈ
(ਪਰ ਤਾਂ) ਜੇ ਕੋਈ (ਗੁਰੂ ਨਾਲ) ਪ੍ਰੇਮ ਪਿਆਰ ਲਾਏ।
(ਹਾਂ) ਕੋਈ ਵਿਰਲਾ ਹੀ (ਗੁਰੂ ਨਾਲ) ਪਿਆਰ (ਸ਼ਰਧਾ) ਲਾਉਂਦਾ ਹੈ।
(ਜਿਹੜਾ ਪ੍ਰੇਮ) ਲਾਉਂਦਾ ਹੈ (ਉਸ ਨੂੰ) ਗੁਰੂ ਦੇ ਦਰਸ਼ਨ ਦੁਆਰਾ (ਆਤਮਿਕ) ਸੁਖ (ਪ੍ਰਾਪਤ) ਹੁੰਦਾ ਹੈ।੨।
ਗੁਰੂ ਦੇ ਦਰਸ਼ਨ ਦੁਆਰਾ ਮੁਕਤੀ ਦਾ ਦਰਵਾਜਾ (ਖੁਲ੍ਹ ਜਾਂਦਾ ਹੈ)।
(ਜਿਹੜਾ ਜਗਿਆਸੂ) ਸਤਿਗੁਰੂ ਨੂੰ ਸੇਂਵਦਾ (ਸਿਮਰਦਾ) ਹੈ (ਉਹ ਆਪਣੇ) ਪਰਵਾਰ ਲਈ ਵੀ ਆਸਾਰਾ ਰੂਪ (ਬਣ ਜਾਂਦਾ ਹੈ, ਭਾਵ ਉਨ੍ਹਾ ਨੂੰ ਸੁਧਾਰ ਦਿੰਦਾ ਹੈ)।
(ਹੇ ਭਾਈ!) ਨਿਗੁਰੇ ਨੂੰ ਕੋਈ (ਕਿਸੇ ਤਰ੍ਹਾਂ ਵੀ) ਗਤੀ (ਭਾਵ ਉਤਮ ਅਵਸਥਾ) ਪ੍ਰਾਪਤ ਨਹੀਂ ਹੁੰਦੀ।
(ਜਿਹੜੇ ਜੀਵ) ਅਵਗੁਣਾਂ (ਪਾਪਾਂ) ਦੇ ਠੱਗੇ ਹੋਏ ਹਨ, (ਜੀਵਨ ਵਿਚ ਸੱਟਾਂ ਹੀ ਖਾਂਦੇ ਹਨ।੩।
ਗੁਰੂ ਦੇ ਸ਼ਬਦ ਦੁਆਰਾ ਸਰੀਰ ਦਾ ਸੁਖ (ਅਤੇ ਆਤਮਿਕ) ਸ਼ਾਂਤੀ (ਬਣੀ ਰਹਿੰਦੀ ਹੈ)।
(ਜਿਹੜਾ) ਗੁਰੂ ਦੇ ਸਨਮੁਖ ਰਹਿਣ ਵਾਲਾ ਹੈ, ਉਸ ਨੂੰ (ਕਿਸੇ ਦੁਖ ਦੀ) ਪੀੜ ਨਹੀਂ (ਲਗਦੀ)।
(ਅੰਤ ਸਮੇਂ) ਜਮਕਾਲ ਵੀ ਉਸ ਦੇ ਨੇੜੇ ਨਹੀਂ ਆਉਂਦਾ।
ਨਾਨਕ, (ਗੁਰੂ ਜੀ ਫੁਰਮਾਉਂਦੇ ਹਨ ਕਿ) ਗੁਰਮੁਖ (ਜੀਅੜਾ) ਸਦਾ ਥਿਰ ਰਹਿਣ ਵਾਲੇ ਪ੍ਰਭੂ ਵਿਚ ਸਮਾਅ ਜਾਂਦਾ ਹੈ।੪।੧।੪੦।
ਰਾਗ ਆਸਾ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮਨੁੱਖ ਵੱਡੀ ਕਿਸਮਤਿ ਨਾਲ ਪਰਮਾਤਮਾ ਦਾ (ਮਿਲਾਪ ਕਰਾਣ ਵਾਲਾ ਗੁਰ-) ਸ਼ਾਸਤ੍ਰ ਪ੍ਰਾਪਤ ਕਰਦਾ ਹੈ।
ਗੁਰੂ ਦੇ ਸ਼ਬਦ ਵਿਚ (ਜੁੜ ਕੇ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲਗਨ ਜੋੜ ਕੇ (ਇਸ ਦੀ ਪ੍ਰਾਪਤੀ ਹੁੰਦੀ ਹੈ।)
(ਜਗਤ ਵਿਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਕਾਰ) ਦਾ ਰਿਵਾਜ ਚੱਲ ਰਿਹਾ ਹੈ,
ਪਰ ਗੁਰੂ ਦਾ (ਦਿੱਤਾ ਹੋਇਆ) ਸ਼ਾਸਤ੍ਰ (ਇਹਨਾਂ ਛੇ ਸ਼ਾਸਤ੍ਰਾਂ ਦੀ) ਪਹੁੰਚ ਤੋਂ ਪਰੇ ਹੈ (ਇਹ ਛੇ ਸ਼ਾਸਤ੍ਰ ਗੁਰੂ ਦੇ ਸ਼ਾਸਤ੍ਰ ਦਾ) ਅੰਤ ਨਹੀਂ ਪਾ ਸਕਦੇ ॥੧॥
ਗੁਰੂ ਦੇ (ਦਿੱਤੇ ਹੋਏ) ਸ਼ਾਸਤ੍ਰ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹੋ ਜਾਂਦੀ ਹੈ,
ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਮਨ ਵਿਚ ਆ ਵੱਸਦਾ ਹੈ ॥੧॥ ਰਹਾਉ ॥
ਜਗਤ ਗੁਰੂ ਦੇ ਸ਼ਾਸਤ੍ਰ ਦੀ ਬਰਕਤਿ ਨਾਲ (ਵਿਕਾਰਾਂ ਤੋਂ) ਬਚ ਜਾਂਦਾ ਹੈ।
(ਪਰ ਤਾਂ) ਜੇ ਕੋਈ ਮਨੁੱਖ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਜੋੜੇ।
ਪਰ ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਾਸਤ੍ਰ ਵਿਚ) ਪ੍ਰੇਮ-ਪਿਆਰ ਪੈਦਾ ਕਰਦਾ ਹੈ।
(ਹੇ ਭਾਈ!) ਗੁਰੂ ਦੇ ਸ਼ਾਸਤ੍ਰ ਵਿਚ (ਚਿੱਤ ਜੋੜਿਆਂ) ਸਦਾ ਆਤਮਕ ਆਨੰਦ ਮਿਲਦਾ ਹੈ ॥੨॥
ਗੁਰੂ ਦੇ ਸ਼ਾਸਤ੍ਰ ਵਿਚ (ਸੁਰਤਿ ਟਿਕਾਇਆਂ) ਵਿਕਾਰਾਂ ਤੋਂ ਖ਼ਲਾਸੀ ਪਾਣ ਵਾਲਾ ਰਾਹ ਲੱਭ ਪੈਂਦਾ ਹੈ।
ਜੇਹੜਾ ਮਨੁੱਖ ਸਤਿਗੁਰੂ ਦੀ ਸਰਨ ਪੈਂਦਾ ਹੈ ਉਹ ਆਪਣੇ ਪਰਵਾਰ ਵਾਸਤੇ ਭੀ (ਵਿਕਾਰਾਂ ਤੋਂ ਬਚਣ ਲਈ) ਸਹਾਰਾ ਬਣ ਜਾਂਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ, ਉਸ ਨੂੰ ਕੋਈ ਉੱਚੀ ਆਤਮਕ ਅਵਸਥਾ ਪ੍ਰਾਪਤ ਨਹੀਂ ਹੁੰਦੀ।
(ਹੇ ਭਾਈ!) ਜਿਹੜੇ ਮਨੁੱਖ ਪਾਪ (-ਕਰਮ) ਵਿਚ (ਫਸ ਕੇ ਆਤਮਕ ਜੀਵਨ ਵਲੋਂ) ਲੁੱਟੇ ਜਾ ਰਹੇ ਹਨ, ਉਹ (ਜੀਵਨ-ਸਫ਼ਰ ਵਿਚ) (ਵਿਕਾਰਾਂ ਦੀਆਂ) ਸੱਟਾਂ ਖਾਂਦੇ ਹਨ ॥੩॥
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜਿਆਂ (ਮਨੁੱਖ ਦੇ) ਸਰੀਰ ਨੂੰ ਸੁਖ ਮਿਲਦਾ ਹੈ ਸ਼ਾਂਤੀ ਮਿਲਦੀ ਹੈ,
ਗੁਰੂ ਦੀ ਸਰਨ ਪੈਣ ਕਰਕੇ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ।
ਹੇ ਨਾਨਕ! ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ ॥੪॥੧॥੪੦॥
ਰਾਗ ਆਸਾ ਤੀਜੀ ਪਾਤਸ਼ਾਹੀ।
ਵਾਹਿਗੁਰੂ ਕੇਵਲ ਇਕ ਹੈ, ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
ਸਾਈਂ ਦਾ ਦੀਦਾਰ ਭਾਰੇ ਚੰਗੇ ਕਰਮਾਂ ਰਾਹੀਂ ਪਾਇਆ ਜਾਂਦਾ ਹੈ।
ਗੁਰਾਂ ਦੇ ਉਪਦੇਸ਼ ਦੁਆਰਾ ਸੱਚੀ ਉਪਰਾਮਤਾ ਪ੍ਰਾਪਤ ਹੁੰਦੀ ਹੈ।
ਹਿੰਦੂਆਂ ਦੇ ਛੇ ਮੱਤ ਪਰਚੱਲਤ ਹਨ,
ਪਰ ਗੁਰਾਂ ਦਾ ਧਰਮ ਗੰਭੀਰ ਅਤੇ ਲਾਸਾਨੀ ਹੈ।
ਗੁਰਾਂ ਦੇ ਧਰਮ ਅਥਵਾ ਦਰਸ਼ਨ ਦੁਆਰਾ ਮੋਖਸ਼ ਦਾ ਮਾਰਗ ਮਿਲ ਜਾਂਦਾ ਹੈ।
ਸੱਚਾ ਸੁਆਮੀ ਖੁਦ ਆ ਕੇ ਉਸ ਮਨੁੱਖ ਦੇ ਚਿੱਤ ਅੰਦਰ ਟਿੱਕ ਜਾਂਦਾ ਹੈ। ਠਹਿਰਾਉ।
ਗੁਰਾਂ ਦੇ ਰਸਤੇ ਦੁਆਰਾ ਜੱਗ ਪਾਰ ਉੱਤਰ ਜਾਂਦਾ ਹੈ,
ਜੇਕਰ ਆਦਮੀ ਇਸ ਨੂੰ ਪ੍ਰੇਮ ਤੇ ਪ੍ਰੀਤ ਕਰੇ।
ਕੋਈ ਟਾਂਵਾਂ ਪੁਰਸ਼ ਹੀ ਗੁਰਾਂ ਦੇ ਪੰਥ ਨੂੰ ਪਰਮ ਪਿਆਰ ਕਰਦਾ ਹੈ।
ਗੁਰਾਂ ਦੇ ਮਾਰਗ ਦੁਆਰਾ ਸਦੀਵੀ ਸੁਖ ਪ੍ਰਾਪਤ ਹੁੰਦਾ ਹੈ।
ਗੁਰਾਂ ਦੇ ਮੱਤ ਦੁਆਰਾ ਮੁਕਤੀ ਦਾ ਦੁਆਰਾ ਮਿਲ ਜਾਂਦਾ ਹੈ।
ਸੱਚੇ ਗੁਰਾਂ ਦੀ ਟਹਿਲ ਕਮਾਉਣ ਦੁਆਰਾ ਇਨਸਾਨ ਦਾ ਟੱਬਰ ਕਬੀਲਾ ਪਾਰ ਉਤਰ ਜਾਂਦਾ ਹੈ।
ਜੋ ਗੁਰੂ-ਹੀਣ ਹੈ, ਉਸ ਲਈ ਕੋਈ ਮੁਕਤੀ ਨਹੀਂ।
ਪਾਪ ਦਾ ਗੁਮਰਾਹ ਕੀਤਾ ਹੋਇਆ ਉਹ ਸੱਟਾਂ ਸਹਾਰਦਾ ਹੈ।
ਗੁਰਾਂ ਦੇ ਉਪਦੇਸ਼ ਦੁਆਰਾ ਦੇਹਿ ਆਰਾਮ ਅਤੇ ਠੰਡ ਚੈਨ ਪਰਾਪਤ ਕਰ ਲੈਂਦੀ ਹੈ।
ਜੋ ਗੁਰੂ-ਅਨੁਸਾਰੀ ਹੋ ਜਾਂਦਾ ਹੈ, ਉਸ ਨੂੰ ਕੋਈ ਪੀੜ ਦੁਖਿਤ ਨਹੀਂ ਕਰਦੀ।
ਮੌਤ ਦਾ ਦੂਤ ਉਸ ਦੇ ਲਾਗੇ ਨਹੀਂ ਲੱਗਦਾ।
ਨਾਨਕ ਗੁਰੂ-ਸਮਰਪਣ ਸੱਚੇ ਸੁਆਮੀ ਅੰਦਰ ਲੀਨ ਹੋ ਜਾਂਦਾ ਹੈ।
We recommend that you take a tour to learn about all the features of the platform. Click "Next" to start the tour, otherwise click "Stop."
This link takes you to the discussion on this week's shabad.
You can search in English or Gurmukhi. For example to search the shabad ਪੂਤਾ ਮਾਤਾ ਕੀ ਆਸੀਸ, you can type pmka or ਪਮਕਅ
Each page(Ang) of the Guru Granth Sahib consists of multiple sections. You can go to a page number by typing a number or by using the drop-down. Once you find a specific page(Ang), you can click on a section number to go to a particular shabad on the same page(Ang).
You can view Gurbani in pad-ched (broken) or lareevaar (unbroken) Gurmukhi, or using Roman letters on the left side of the screen. The right-hand-side contains English translation and Punjabi teekas by different authors.
You can hover over any word on "Padched" column to view its dictionary definition. Clicking on the word will take you to its detailed meaning.
You can listen to the santheya of the shabad; kirtan of the shabad in accordance to our Gurmaat Sangeet tradition; the katha on the shabad; and also watch videos related to the shabad.
Each shabad will have a new "working translation" and a "commentary" that will be contributed by users like you. You can Read/Edit/View History to access sections of the "Working Translation" and "Commentary" and participate in this important process.
You can ask a new question or participate in existing discussion.
You can click on "Advanced Search" tab to search different types of content such as audio files of a particular shabad. For example, you can even change the content to "Audio" and Singer to "Bhai Avtar Singh" to find all the shabads sung by the particular raagi.